ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ Fonts

ਮੇਰੀ ਚੇਤਨਾ

ਮੇਰੀ ਚੇਤਨਾ

ਹਜ਼ਾਰ ਟੁਕੜਿਆਂ ਵਿਚ ਵੰਡੀ ਹੈ

ਮੇਰਿਆ ਚੇਤਿਆਂ ਵਿਚ

ਅਤੀਤ ਦੇ ਕਿੰਨੇ ਗ੍ਰਹਿਾਂ ਉਪਗ੍ਰਹਿਾਂ ਦੇ

ਜਲ ਦੀ ਛਬੀਲ

ਠੰਡੇ-ਠੰਡੇ ਜਲ ਦੀ ਛਬੀਲ ਅੱਜ ਲਾਈ ਐ,

ਛੋਟੇ-ਛੋਟੇ ਬੱਚਿਆਂ ਨੇ ਹਿੰਮਤ ਦਿਖਾਈ ਐ।

ਖਾਲਸਾ ਪੰਥ

“ਰਾਜ ਕਰੇਗਾ ਖਾਲਸਾ” ਅਰਦਾਸ ਕਰਦਿਆਂ ਹਰ ਗੁਰੂ ਘਰ ਵਿੱਚ ਸੰਗਤਾਂ ਸੁਣਦੀਆਂ ਤੇ ਆਮ ਤੌਰ ਤੇ ਦਿਲੋ ਦਿਲ ਇਹ ਹੀ ਵਿਚਾਰ ਆਉਂਦਾ ਕਿ ਸ਼ਾਇਦ ਕਿਸੇ ਦਿਨ ਸਾਰੀ ਦੁਨੀਆਂ ਵਿੱਚ ਸਾਡਾ ਰਾਜ ਹੋ ਜਾਣੈ। ਕਿਉੰਕਿ ਅਸੀਂ ਆਪਣੇ ਆਪ ਨੂੰ ਖਾਲਸਾ ਸਮਝੀ ਬੈਠੇ ਹਾਂ। ਖਾਲਸਾ ਸਮਝਣਾ ਕੋਈ ਗਲਤ ਗੱਲ ਨਹੀਂ ਹੈ ਖਾਲਸਾ ਬਨਣ ਦੀ ਕੋਸ਼ਿਸ਼ ਵੀ ਬਹੁਤ ਵਧੀਆ ਗੱਲ ਹੈ। ਲੇਕਿਨ ਖਾਲਸੇ ਦੇ ਅਰਥ ਸਮਝਣ ਦਾ ਵੀ ਯਤਨ ਕਰਨਾਂ ਜਰੂਰੀ ਹੈ।

ਸਾਡਾ ਸਾਇੰਸ ਮਾਸਟਰ, ਸਾਇੰਸ ਮੇਲਾ ਤੇ ਪੀ ਐੱਚ ਡੀ

ਮੈਂ ਗੱਲ ਕਰ ਰਿਹਾ ਹਾਂ ਕਿ 1993–94 ਦੀ ਜਦੋਂ ਮੈਂ ਅੱਠਵੀਂ ਕਲਾਸ ਚ ਪੜ੍ਹਦਾ ਸੀ। ਅਸੀ ਸਮਾਜਿਕ ਸਿੱਖਿਆ ਤੇ ਸਾਇੰਸ ਦੇ ਵਿਸ਼ਿਆਂ ਵਿੱਚ ਕੋਈ ਜਿਆਦਾ ਫਰਕ ਨਹੀਂ ਸਮਝਦੇ ਸਾਂ ਕਿੳਂਕਿ ਦੋਨਾਂ ਨੂੰ ਹੀ ਰੱਟਾ ਰੁੱਟਾ ਲਾ ਕੇ ਪੇਪਰ ਕਰ ਆਉਂਦੇ ਸਾ। ਸੱਤਵੀਂ ਕਲਾਸ ਤੱਕ ਸਾਨੂੰ ਸਾਇੰਸ ਵਿਸ਼ਾ ਸਟਾਫ ਦੀ ਘਾਟ ਕਾਰਨ ਪੀ ਟੀ ਆਈ ਮਾਸਟਰ ਜਾਂ ਡਰਾਇੰਗ ਮਾਸਟਰ ਹੀ ਪੜਾਉਂਦੇ ਰਹੇ। ਅਸੀ ਤਾਂ ਨਿਊਟਨ ਤੇ ਆਇਸੰਟਨ ਵਰਗੇ ਵਿਗਿਆਨੀਆਂ ਨੂੰ ਗੱਲਾਂ ਗੱਲਾਂ ਚ ਬੁਰਾ ਭਲਾ ਵੀ ਕਹਿੰਦੇ ਸਾਂ ਕਿ ਇਹ ਕੀ ਸਾਡੇ ਪੱਲੇ ਕੀ ਮਸੁਬਿਤਾਂ ਪਾ ਗਏ ਆਦਿ। ਸਾਡੀ ਵਿਗਿਆਨ ਵਿਸ਼ੇ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਪੈਦਾ ਹੋਈ ਕਿੳਂਕਿ

ਕਰਾਮਾਤ

ਮੈਂ ਆਪਣੀ ਤੇਹ ਵਿਚ
ਪਰਚਿਆ ਰੇਗਿਸਤਾਨ ਸਾਂ
ਮੁੱਦਤ ਤੋਂ ਮੈਂ
ਆਪਣੀ ਤਪਸ਼ ਚ ਤਪਦਾ
ਆਪਣੀ ਅਗਨ ਚ ਸੜਦਾ

ਬਿਜਲਈ ਝਟਕਿਆਂ ਵਰਗੇ ਗਾਇਕ ਮਾਈਕਲ ਜੈਕਸਨ ਨੂੰ ਚੇਤੇ ਕਰਦਿਆਂ…

ਪੌਪ ਸੰਗੀਤ ਦਾ ਬਾਦਸ਼ਾਹ ਮਾਈਕਲ ਜੈਕਸਨ ਹਿੱਸੇ ਆਈ ਉਮਰ ਭੋਗ ਕੇ ਜਹਾਨ ਤੋਂ ਰੁਖਸਤ ਕਰ ਗਿਐ। ਬੜਾ ਵੱਡਾ ਕਲਾਕਾਰ ਸੀ ਉਹ। ਦੁਨੀਆ ਬੜੀ ਦੀਵਾਨੀ ਸੀ ਉਸ ਦੀ ਗਾਇਕੀ ਤੇ ਡਾਂਸ ਦੀ। ਹੋਰ ਜ਼ੁਬਾਨਾਂ ਦੇ ਸਰੋਤਿਆਂ ਨੂੰ ਭਾਵੇਂ ਉਸ ਦੇ ਗਾਣੇ ਦੀ ਸਮਝ ਨਹੀਂ ਸੀ ਆਉਂਦੀ, ਪਰ ਉਸਦੇ ਲਚਕੀਲੇ ਸਰੀਰ ਵਾਲੇ ਡਾਂਸ ਤੋਂ ਬਲਿਹਾਰੇ ਜਾਂਦੇ ਸਨ। ਇੰਜ ਜਾਪਦਾ ਸੀ ਜਿਵੇਂ ਉਸ ਅੰਦਰ ਕੋਈ ਅਜੀਬ ਜਿਹਾ ਕਰੰਟ ਦੌੜਦਾ ਹੋਵੇ। ਸਟੇਜ ‘ਤੇ ਖੜਾ ਉਹ ਗਾਈ ਜਾਂਦਾ ਤੇ ਥੱਲਿਓਂ ਲੱਤਾਂ ਇਉਂ ਡਾਂਸ ਕਰਦੀਆਂ ਰਹਿੰਦੀਆਂ, ਜਿਵੇਂ ਸਰੀਰ ਦੇ ਉੱਪਰਲੇ ਹਿੱਸੇ ਨਾਲੋਂ ਵੱਖਰੀਆਂ ਹੋਣ। ਉਹ ਦੀ ਮੌਤ ‘ਤੇ

ਧੀ ਧਿਆਣੀ

ਧੀ ਧਿਆਣੀ, ਲਾਡੋ ਰਾਣੀ, ਬੜੀ ਸਿਆਣੀ ਐਂ,

ਪਰ ਬਾਬਲ ਦੇ ਮਹਿਲਾ ਦੀ ਥੋੜਾ ਚਿਰ ਰਾਣੀ ਐ।

ਕਲੰਡਰ

ਸਦੀਆਂ, ਸਾਲ, ਮਹੀਨਿਆਂ, ਹਫਤਿਆਂ ਅਤੇ ਦਿਨਾਂ ਦੀ ਗਿਣਤੀ ਮਿਣਤੀ ਕਰਨ ਵਾਲੇ ਵਿਧੀ ਵਿਧਾਨ ਨੂੰ ਅਸੀਂ ਕਲੰਡਰ ਆਖਦੇ ਹਾਂ। ਸਦੀਆਂ ਤੱਕ ਦੀ ਗਿਣਤੀ ਨੂੰ ਤਾਂ ਅਸੀਂ ਕਲੰਡਰ ਦੀ ਕਲੇਵਰ ਵਿੱਚ ਲੈ ਸਕਦੇ ਹਾਂ ਲੇਕਿਨ ਯੁਗ ਨੂੰ ਕਲੰਡਰ ਵਿੱਚ ਕਿਸੇ ਤਰਾਂ ਵੀ ਕਾਬੂ ਨਹੀਂ ਕੀਤਾ ਜਾ ਸਕਦਾ।ਇੱਕ ਦਿਨ ਵਿਚਲੇ ਘੜੀਆਂ, ਪਹਿਰ, ਘੰਟੇ, ਮਿੰਟ, ਸਕਿੰਟਾਂ ਨੂੰ ਵੀ ਕਲੰਡਰ ਨਹੀਂ ਕਹਿ ਸਕਦੇ।

ਤੱਤੀ ਤਵੀ

ਕਹਿਰ ਜਾਲਮਾਂ ਕਮਾਇਆ ਨਹੀ ਸੀ ਚਿੱਤ ਉਹ ਡੁਲਾਇਆ
ਤੇਰਾ ਭਾਣਾ ਮੀਠਾ ਲਾਗੇ ਮੁੱਖੋਂ ਰਹੇ ਬੋਲਦੇ
ਤੱਤੀ ਤਵੀ ਤੇ ਵੀ ਬਹਿਕੇ ਨਾ ਦੀਦਾਰ ਡੋਲਦੇ

ਜੁਰਮ ਦੀ ਸਜ਼ਾ

ਅੱਖਾਂ ਨੇ ਜੁਰਮ ਕੀਤਾ ਦਿਲ ਨੂੰ ਹੈ ਭੁੱਗਤਣਾ ਪੈਂਦਾ।

ਖਿਜ਼ਾਂ ਨੇ ਲੁਟਿਆ ਗੁਲਸ਼ਨ ਬੁਲਬੁਲ ਨੂੰ ਤੱੜਪਣਾ ਪੈਂਦਾ।

ਫੁੱਲਾਂ ਦਾ ਸੀਨਾ ਚਾਕ ਬੇ-ਦਰਦ ਹਾਸਿਆਂ ਕੀਤਾ,

ਕਲੀਆਂ ਦੇ ਮੂੰਹ ਚੁੰਮਣ ਲਈ ਸ਼ਬਨਮ ਨੂੰ ਰੋਣਾ ਪੈਂਦਾ।

ਮੇਰੀ ਹਾਲਤ

ਦਿਲਾ ਕੁਝ ਠਹਿਰ ਜਾ;

ਮੈਨੂੰ ਵੀ ਕੁਝ ਇਹਸਾਸ ਹੋਵਣ ਦੇ

ਕਿ ਮੇਰੇ ਤੀਰਥਾਂ ਦੇ ਸ਼ਹਿਰ ਵਿੱਚ;

ਹੈਵਾਨ ਵਸਦੇ ਨੇ

ਕਿ ਮੇਰੇ ਹਵਨ ਕੁੰਡ ਦੇ ਥਾਲ ਵਿੱਚ

ਸ਼ੈਤਾਨ ਹੱਸਦੇ ਹਨ।

ਗਮ ਵਾਲੇ ਪਰਛਾਵੇਂ

ਕਦੋਂ ਦਾ ਤੇਲ ਹੈ ਮੁੱਕ ਚੁੱਕਿਆ ਤੇ ਬੱਤੀ ਸੜ ਗਈ ਹੈ ,
ਤੁਫਾਨ ਤੇ ਚਲਦੀ ਹਨੇਰੀ ਵੀ ਹੁਣ ਜ਼ੋਰ ਜਿਹਾ ਫੜ ਗਈ ਹੈ ,
ਸਦਰਾਂ ਦੇ ਪਰ ਦੀਵੇ ਦਿਲ ਵਿਚ ਅਜੇ ਵੀ ਜਲਦੇ ਨੇ ,
ਆਸਾਂ ਦੀਆਂ ਬਾਹਵਾਂ ਵਿਚ

ਹਜ਼ਾਰ ਸਾਲ ਪੁਰਾਣੀ ਵਿਰਾਸਤ

ਜਿਸ ਕੌਮ ਨੇ ਆਪਣੀ ਵਿਰਾਸਤ ਸੰਭਾਲਣੀ ਹੁੰਦੀ ਹੈ, ਉਹ ਹਮੇਸ਼ਾ ਸੁਚੇਤ ਰਹਿੰਦੀ ਹੈ। ਅਸੀਂ ਅਕਸਰ ਹੀ ਆਪਣੀਆਂ ਵਿਰਾਸਤੀ ਚੀਜ਼ਾਂ ਨੂੰ ਵੇਚ-ਸੁੱਟ ਦਿੰਦੇ ਹਾਂ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਕਿਸੇ ਤੋਂ ਵਿਰਾਸਤੀ ਭਾਂਡੇ ਮੁੱਲ ਲੈਣੇ ਚਾਹੇ ਤਾਂ ਉਨ੍ਹਾਂ ਨੇ ਉਹ ਸਭ ਕਬਾੜੀਆਂ ਨੂੰ ਫਟਾਫਟ ਚੁਕਾ ਦਿੱਤੇ।

ਤਰੀਕਾ ਤੇ ਸਲੀਕਾ

ਦੋਵੇਂ ਸ਼ਬਦ ਬੜੇ ਹੀ ਗੰਭੀਰ ਤੇ ਗਹਿਰੇ ਲਗਦੇ ਹਨ। ਸੰਸਾਰ ਵਿੱਚ ਕੋਈ ਵੀ ਅਜੇਹਾ ਕੰਮ ਨਹੀਂ ਜੋ ਕਿਸੇ ਤਰੀਕੇ ਬਗੈਰ ਕੀਤਾ ਜਾਂਦਾ ਹੈ। ਪਰ ਕਰਨ ਦਾ ਸਲੀਕਾ ਕੋਈ ਕੋਈ ਹੀ ਜਾਣਦਾ ਹੈ।

ਮੈਨੂੰ ਜਿਊਣ ਨਹੀਓ ਦਿੰਦੀ

ਮੈਨੂੰ ਜਿਊਣ ਨਹੀਓ ਦਿੰਦੀ

ਹਾਏ ਜਿਊਣ ਨਹੀਓ ਦਿੰਦੀ

ਇਹ ਭੈੜੀ ਜੱਗ ਵਾਲੀ ਰੀਤ ਵੇ

ਮੈਨੂੰ ਜਿਊਣ ਨਹੀਓ ਦਿੰਦੀ

ਭੁਲੇਖਾ

ਭੁਲੇਖਾ

ਜਿੰਦਗੀ ਤੇ ਭੁਲੇਖਾ

ਕਿੰਨੇ ਨੇੜੇ

ਹਰ ਪਲ ਸਬੰਧ

ਜਿਨਸਾਂ ਤੇ ਨਸਲਾਂ

ਬਾਂਦਰ; ਬਾਂਦਰ ਹੀ ਹੁੰਦੇ ਹਨ ਤੇ ਹਾਥੀ; ਹਾਥੀ, ਘੋੜੇ; ਘੋੜੇ ਹੀ ਹੁੰਦੇ ਹਨ, ਸ਼ੇਰ; ਸ਼ੇਰ ਹੀ ਹੁੰਦੇ ਹਨ, ਚਿੜੀਆਂ; ਚਿੜੀਆਂ, ਤੇ ਕੀੜੀਆਂ; ਕੀੜੀਆਂ। ਅਣਗਿਨਤ ਹਨ ਇਸ ਧਰਤੀ ਦੇ ਜਾਨਵਰ! ਬੇਸ਼ਕ ਭੂਗੋਲਿਕ ਤਬਦੀਲੀ ਉਹਨਾ ਦਾ ਰੰਗ ਰੂਪ ਬਦਲ ਸਕਦੀ ਹੈ, ਪਰ ਹੁੰਦੇ ਸਾਰੇ ਇੱਕ ਹੀ ਨਸਲ ਹਨ।

ਹੈਰਾਨੀ ਇਸ ਗੱਲ ਦੀ ਹੈ ਕਿ ਬੰਦੇ ਬੰਦੇ ਨਹੀਂ ਹੁੰਦੇ। ਉਹ ਹੁੰਦੇ ਹਨ ਈਸਾਈ, ਮੁਸਲਮਾਨ, ਹਿੰਦੂ, ਸਿੱਖ, ਭਾਰਤੀ ਪਾਕਿਸਤਾਨੀ, ਅਰਬੀ, ਚੀਨੀ, ਅਮਰੀਕਨ ਤੇ ਪੱਤਾ ਨਹੀਂ ਹੋਰ ਕੀ ਕੀ! ਇਹਨਾ ਦੀ ਕੋਈ ਨਸਲ ਤੇ ਜਿਨਸ ਨਹੀਂ ਹੁੰਦੀ। ਬਸ ਇੱਕ ਹੋਂਦ ਦਾ ਲੇਬਲ ਹੀ ਹੁੰਦਾ ਹੈ!

ਗਜ਼ਲ

ਵੇਖੋ ਪਿਆਰ ਦੇ ਰੰਗ ਵੇ ਲੋਕੋ

ਝੋਲੀ ਭਰ ਭਰ ਗ਼ਮ ਵੇ ਲੋਕੋ

ਕਰਦਾ ਨਹੀ ਪਰ ਹੋ ਜਾਂਦਾ ਏ

ਹੋ ਜਾਂਦਾ ਫਿਰ ਧੋ ਜਾਂਦਾ ਏ

ਸੱਚੀ ਗੱਲ

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ।

ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।

ਸਮੁੰਦਰ ਵਿਚ ਛਾਲ

ਉਸਨੇ

ਬਹੁਤ ਰੋਕਿਆ ਮੈਨੂੰ

ਬਹੁਤ ਵਰਜਿਆ

ਬਹੁਤ ਸਮਝਾਇਆ

ਕਿ ਅੱਗੇ ਸਮੁੰਦਰ ਹੈ

Next Page »


sadapunjab