ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਮਲਕੀਅਤ ਸਿੰਘ ਸੁਹਲ

ਧੀਆਂ ਦੀ ਬਰਬਾਦੀ

ਇਨ੍ਹਾਂ ਡਾਲਰ ਪੌਂਡਾਂ ਨੇ ,

ਕੀਤੀ ਧੀਆਂ ਦੀ ਬਰਬਾਦੀ ।

ਗ਼ੋਦੀ ਵਿਚ ਖਡਾਉਂਦੇ ਸੀ,

ਮਾਪੇ ਸੀਨੇ ਨਾਲ ਲਗਾ ਕੇ ।

ਮਾਂ ਤਾਂ ਸੁਪਨੇ ਲੈਂਦੀ ਸੀ ,

ਧੀ ਦੇ ਗਲ ‘ਚ ਬਸਤਾ ਪਾ ਕੇ ।

ਪੜ੍ਹ ਲਿਖ ਕੇ ਧੀ ਰਾਣੀ

ਉਹ ਮਾਣੇ ਰੱਜ ਆਜ਼ਾਦੀ ;

ਇਨ੍ਹਾਂ ਡਾਲਰ ਪੌਡਾਂ ਨੇ ,

ਕੀਤੀ ਧੀਆਂ ਦੀ ਬਰਬਾਦੀ ।

ਅੱਜ ਪੁਤਾਂ ਨਾਲੋਂ ਵੀ ,

ਧੀਆਂ ਵੱਧ ਪੜ੍ਹਾਉਂਦੇ ਲੋਕੀਂ ।

ਹੁਣ ਧੀ ਦੀ ਲੋਹੜੀ ਨੂੰ ,

ਪੁਤਾਂ ਵਾਂਗ ਮਨਾਉਂਦੇ ਲੋਕੀਂ ।

ਮਾਪੇ ਸੋਚਾਂ ਵਿਚ ਡੁੱਬੇ

ਕਿਥੇ ਧੀ ਦੀ ਕਰੀਏ ਸ਼ਾਦੀ ;

ਇਨ੍ਹਾਂ ਡਾਲਰ ਪੌਂਡਾਂ ਨੇ ,

ਕੀਤੀ ਧੀਆਂ ਦੀ ਬਰਬਾਦੀ ।

ਸੁਪਨਾਂ ਲੈ ਵਿਦੇਸ਼ਾਂ ਦੇ ,

ਨਿੱਤ ਨਵੀਂ ਉਡਾਰੀ ਮਾਰਨ ।

ਮਾਪੇ ਜੂਆ ਲਾ ਬਹਿੰਦੇ ,

ਭਾਵੇਂ ਜਿੱਤ ਜਾਣ ਜਾਂ ਹਾਰਨ ।

ਧੀ ਵੀ ਅੜੀਅਲ ਹੋ ਜਾਂਦੀ ,

ਜਿਉਂ ਕਸਮ ਹੁੰਦੀ ਏ ਖਾਧੀ ।

ਇਨ੍ਹਾਂ ਡਾਲਰ ਪੌਂਡਾਂ ਨੇ ,

ਕੀਤੀ ਧੀਆਂ ਦੀ ਬਰਬਾਦੀ ।

“ਸੁਹਲ” ਇਹੋ ਜਿਹੇ ਸੁਪਨੇ ,

ਹੁੰਦੇ ਕਿਸੇ ਕਿਸੇ ਦੇ ਪੂਰੇ ।

ਘਰ ਉਜੜ ਜਾਂਦੇ ਨੇ ,

ਫਿਰ ਕੋਈ ਇਕ ਦੂਜੇ ਨੂੰ ਘੂਰੇ।

ਘਰ ਫ਼ੂਕ ਤਮਾਸ਼ਾ ਬਣਿਆਂ ,

ਸੋਚਾਂ ਵਿਚ ਪਈ ਸ਼ਹਿਜ਼ਾਦੀ ।

ਇਨ੍ਹਾਂ ਡਾਲਰ ਪੌਂਡਾਂ ਨੇ ,

ਕੀਤੀ ਧੀਆਂ ਦੀ ਬਰਬਾਦੀ ।

ਚੰਦੂਆ ਤੂੰ ਕੀ ਖ਼ੱਟਿਆ

ਤੱਤੀ ਲੋਹ ਤੇ ਬਿਠਾ ਕੇ ,

ਅੱਗ ਕਹਿਰ ਦੀ ਮਚਾ ਕੇ,

ਚੰਦੂਆ ! ਤੂੰ ਕੀ ਖ਼ੱਟਿਆ?

ਚੁਗਲੀ ਤੂੰ ਜਦੋਂ ਸੀ ਲਗਾਈ।

ਪੈ ਗਈ ਹਰ-ਪਾਸੇ ਹਾਲ-ਦੁਹਾਈ।

ਲੋਕਾਂ ਨੇਂ ਸੀ ਲਾਅਨੱਤ ਪਾਈ ।

ਤੈਨੂੰ ਸ਼ਰਮ ਰਤਾ ਨਾ ਆਈ ।

ਤੂੰ, ਝੂਠਾ ਹੀ ਢੌਂਗ ਰਚਾ ਕੇ ,

ਅੱਗ ! ਕਹਿਰ ਦੀ ਮਚਾ ਕੇ;

ਚੰਦੂਆ ! ਤੂੰ ਕੀ ਖ਼ੱਟਿਆ ?

ਸਾਰੇ ਮਚ ਗਈ ਹਾ-ਹਾ ਕਾਰ।

ਕੀਤੀ ਨਾ ਤੂੰ ਜ਼ਰਾ ਵੀ ਵੀਚਾਰ।

ਖ਼ਟੀ ਜੱਗ ਤੋਂ ਵੀ ਤੂੰ ਫਿਟਕਾਰ ।

ਚੰਦੂ ਬਣਿਆਂ ਬੜਾ ਹੁਸ਼ਿਆਰ ।

ਤੂੰ , ਤਾਂਢਵ ਨਾਚ - ਨੱਚਾ ਕੇ ,

ਅੱਗ ! ਕਹਿਰ ਦੀ ਮਚਾ ਕੇ;

ਚੰਦੂਆ ! ਤੂੰ ਕੀ ਖ਼ੱਟਿਆ ?

ਮੀਆਂ ਮੀਰ ਨੇਂ ਅੱਰਜ ਗੁਜ਼ਾਰੀ ।

ਗੁਰੂ ਪੰਜਵਾਂ ਹੈ , ਪਰ-ਉਪਕਾਰੀ।

ਮੈਨੂੰ , ਮੌਕਾ ਦਿਉ ਇਕ ਵਾਰੀ।

ਮਿਟਾਵਾਂ, ਮੁਗਲਾਂ ਦੀ ਸਰਦਾਰੀ।

ਤੂੰ ! ਦੁਸ਼ਟਾਂ ਦਾ ਚਿੱਤ ਪ੍ਰਚਾ ਕੇ,

ਚੰਦੂਆ ! ਤੂੰ ਕੀ ਖ਼ੱਟਿਆ ?

ਤੇਰੀ ਨੂੰਹ ਸੁਣ ਕੇ ਸੀ ਆਈ ।

ਉਹ ਵੇਖ ਕੇ ਬੜੀ ਘਬਰਾਈ ।

ਤੈਨੂੰ , ਸ਼ਰਮ ਰਤਾ ਨਾ ਆਈ ।

ਕਿਹੜੀ ਕੀਤੀ ਤੂੰ ਨੇਕ ਕਮਾਈ ।

ਤੂੰ ‘ਸੁਹਲ” ਤੋਂ , ਬਚ- ਬਚਾਕੇ ,

ਵੇ ਚੰਦੂਆ ! ਤੂੰ ਕੀ ਖ਼ੱਟਿਆ ?

ਤੱਤੀ ਲੋਹ ਤੇ ਬਿਠਾ ਕੇ ,

ਅੱਗ ਕਹਿਰ ਦੀ ਮਚਾ ਕੇ ,

ਚੰਦੂਆ ! ਤੂੰ ਕੀ ਖ਼ੱਟਿਆ ?

ਸਤਿਗੁਰ ਅਰਜਨ ਦੇਵ ਪਿਆਰੇ ,

ਤੱਤੀ ਤਵੀ ਤੇ ਤੱਤੀ ਰੇਤਾ ,

ਫ਼ੁੱਲ ਬਣ ਗਏ ਅੰਗਿਆਰੇ ।

ਰੱਬੀ ਰੁਤਬਾ ਨੂਰ ਇਲਾਹੀ , ਅਰਸ਼ਾਂ ਤੋਂ ਹੈ ਆਇਆ ।

ਤੇਰਾ ਭਾਣਾਂ ਮੀਠਾ ਲਾਗੇ , ਸਤਿਗੁਰ ਨੇ ਫ਼ੁਰਮਾਇਆ ।

ਧੁੱਪ ਕਹਿਰ ਦੀ ਜੇਠ ਮਹੀਨਾਂ ਵੇਖੋ ਸਿੱਖ਼ਰ ਦੁਪਹਿਰੇ ,

ਤੱਤੀ ਤਵੀ ਤੇ ਤੱਤੀ ਰੇਤਾ , ਫ਼ੁੱਲ ਬਣ ਗਏ ਅੰਗਿਆਰੇ;

ਸਤਿਗੁਰ ਅਰਜਨ ਦੇਵ ਪਿਆਰੇ - - - - - - - ।

ਚੰਦੂ ਚੰਦਰੇ ਖ਼ੌਫ਼ ਨਾ ਖਾਧਾ , ਡਾਢ੍ਹਾ ਜ਼ੁਲਮ ਕਮਾਇਆ ।

ਚੁਗਲ-ਖੋਰ ਦੀ ਚੁਗਲੀ ਨੇਂ ਸੀ, ਮੁਗਲਾਂ ਨੂੰ ਭੜਕਾਇਆ ।

ਪੈਣਗੀਆਂ ਫ਼ਿਟਕਾਰਾਂ ਚੰਦੂਆ, ਜੋ ਤੂੰ ਜ਼ੁਲਮ ਗੁਜ਼ਾਰੇ ,

ਤੱਤੀ ਤਵੀ ਤੇ ਤੱਤੀ ਰੇਤਾ , ਫ਼ੁੱਲ ਬਣ ਗਏ ਅਮਗਿਆਰੇ;

ਸਤਿਗੁਰ ਅਰਜਨ ਦੇਵ ਪਿਆਰੇ - - - - - - ।

ਸਾਈਂ ਮੀਆਂ ਮੀਰ ਨੇ ਤੱਕਿਆ, ਜ਼ਬਰ- ਜ਼ੁਲਮ ਦਾ ਧੰਦਾ ।

ਇੱਟ ਨਾਲ ਇੱਟ ਖੜਕਾ ਦਿਆਂਗਾਂ, ਮੈਂ ਹਾਂ ਤੇਰਾ ਬੰਦਾ ।

ਦਿੱਲੀ ਅਤੇ ਲਾਹੌਰ ਦੀ ਖ਼ੜਕੂ, ਮੀਆਂ ਮੀਰ ਪੁਕਾਰੇ ;

ਤੱਤੀ ਤਵੀ ਤੇ ਤੱਤੀ ਰੇਤਾ , ਫ਼ੁੱਲ ਬਣ ਗਏ ਅੰਗਿਆਰੇ ;

ਸਤਿਗੁਰ ਅਰਜਨ ਦੇਵ ਪਿਆਰੇ - - - - - - ।

ਸ਼ਾਂਤ -ਮਈ ਦੀ ਜੋਤ ਜਗਾਵਣ , ਪੰਜਵੇਂ ਸਤਿਗੁਰ ਆਏ ।

ਕੁਰਬਾਨੀਂ ਦਾ ਬੂੱਟਾ ਲਾਇਆ , ਭਾਨੀਂ ਮਾਂ ਦੇ ਜਾਏ ।

“ਸੁਹਲ” ਕਰਨਗੇ ਯਾਦ ਗੁਰਾਂ ਨੂੰ , ਸੂਰਜ, ਚੰਨ , ਸਿਤਾਰੇ ,

ਤੱਤੀ ਤਵੀ ਤੇ ਤੱਤੀ ਰੇਤਾ , ਫ਼ੁੱਲ ਬਣ ਗਏ ਅੰਗਿਆਰੇ;

ਸਤਿਗੁਰ ਅਰਜਨ ਦੇਵ ਪਿਆਰੇ - - - - - - - - ।

ਇਕ ਮੁਟਿਆਰ

ਇਕ ਮੁਟਿਆਰ,ਜਿਦ੍ਹਾ ਨਾਂ ਪ੍ਰੀਤੀ।

ਨਾ ਹੀ ਉਹ ਕਿਸੇ ਤੋਂ ਡਰਦੀ,

ਨਾ ਕੋਈ ਝੂੱਠੀ ਗੱਲ ਉਹ ਕਰਦੀ,

ਰੰਗ ‘ਚ ਰੰਗੀ ਹੈ ਜੱਗ- ਜੀਤੀ

ਇਕ ਮੁਟਿਆਰ ……………..।

ਉੱਚੀ ਲੰਮੀ ਉਹ ਮੁਟਿਆਰ ।

ਸੁਪਨੇ ਉਸਦੇ ਹੋਏ ਸਾਕਾਰ ।

ਹੈ ਉਹ ਰਾਣੀ ਸੋਹਣੇ ਘਰ ਦੀ ,

ਨਾ ਹੀ ਉਹ ਕਿਸੇ ਤੋਂ ਡਰਦੀ

ਨਾ ਕੋਈ ਝੂੱਠੀ ਗੱਲ ਉਹ ਕਰਦੀ;

ਇਕ ਮੁਟਿਆਰ ……………. ।

ਹੈ, ਮੋੱਟੀ- ਮੋੱਟੀ ਅੱਖ ਓਸਦੀ ।

ਪਰਵਾਰ ਲਈ, ਉਹ ਬੜਾ ਸੋਚਦੀ।

ਉਹ ਪਤੀ ਪਰਮੇਸ਼ਰ ਦੇ ਲਈ,

ਉਹਦੀ ਹਾਂ ਵਿਚ, ਹਾਂ ਰਹੇ ਭਰਦੀ

ਨਾ ਕੋਈ ਝੂੱਠੀ ਗੱਲ ਉਹ ਕਰਦੀ;

ਇਕ ਮੁਟਿਆਰ ………………।

ਮਾਣ, ਦੋ ਲਾਲਾਂ ਦੀ ਜੋੜੀ ਤੇ ।

ਰਾਹ ਉਹ ਤੱਕਦੀ ਚੜ੍ਹ ਪੌੜੀ ਤੇ ।

ਉਹ ਪਾਠ ਹੈ ਕਰਦੀ ਉੱਠ ਸਵੇਰੇ,

ਉਹ ਹੈ ਗੁਰਾਂ ਦੀ ਬਾਣੀ ਪੜ੍ਹਦੀ

ਉਸ ਪਰਮੇਸ਼ਰ ਤੋਂ ਰਹੇ ਡਰਦੀ;

ਇਕ ਮੁਟਿਆਰ ……………….।

ਉਹ ਨਾ ਤਾਂ ਭੁਲਦੀ ਸਹੁਰੇ ਪੇਕੇ ।

ਜੀ, ਨਿੱਤ ਗੁਰੂਆਂ ਨੂੰ ਮੱਥਾ ਟੇਕੇ ।

ਹੈ ਨਿੱਤ-ਨੇਮ ‘ਚ ਬਝੀ ਹੋਈ ,

ਜਾਏ ਭਵ - ਸਾਗਰ ਨੂੰ ਤਰਦੀ

ਨਾ ਹੀ ਝੂੱਠੀ ਗੱਲ ਉਹ ਕਰਦੀ ;

ਇਕ ਮੁਟਿਆਰ ………………।

ਜੇ ਏਹੋ ਜਿਹੀਆਂ ਹੋਵਣ ਧੀਆਂ ।

ਹਰ ਦਮ ਹੱਸਣ ਰੋਣ ਨਾ ਧੀਆਂ ।

ਉਹ ਸਾਰੇ ਘਰ ਦਾ ਕੰਮ ਚਲਾਵੇ ,

ਦੁੱਖ - ਸੁੱਖ ਵੀ ਸਾਰੇ ਜਰਦੀ

ਨਾ ਕੋਈ ਝੂੱਠੀ ਗੱਲ ਉਹ ਕਰਦੀ;

ਇਕ ਮੁਟਿਆਰ ………………।

“ਸੁਹਲ” ਕਰਦਾ ਜੱਗ ਵਡਿਆਈ ।

ਕੁਲਵੰਤੀ ਮਾਂ ਦੀ ਜਾਪੇ ਜਾਈ ।

ਉਹ ਗੁਰੂ ਗ੍ਰੰਥ ਸਾਹਿਬ ਦੇ ਅਗੇ,

ਨਿਉਂ ਕੇ , ਸੀਸ ਹੈ ਧਰਦੀ

ਵਾਹਿਗੁਰੂ ਤੋਂ ਰਹਿੰਦੀ ਡਰਦੀ ;

ਨਾ ਕੋਈ ਝੂੱਠੀ ਗੱਲ ਉਹ ਕਰਦੀ ।

ਇਕ ਕੁੜੀ , ਜਿਦ੍ਹਾ ਨਾਂ ਪ੍ਰੀਤੀ ।

ਰੰਗ ‘ਚ ਰੰਗੀ ਹੈ ਜੱਗ-ਜੀਤੀ ।

ਨਾਰਾਂ ਦਾ ਮਾਣ

ਜੋ ਨਾਰਾਂ,ਸਹੁਰਿਆਂ ਦਾ ਮਾਣ ਨੇ ਵਧਾਉਂਦੀਆਂ ।

ਉਹੀਉ ਨਾਰਾਂ,ਪੇਕਿਆਂ ਦਾ ਨਾਂ ਚਮਕਾਉਂਦੀਆਂ ।

ਮਾਂ ਦਾ ਪਿਆਰ ਜਿਹਦੇ ਖ਼ੂਨ ਵਿਚ ਰਚਿਆ ।

ਸੱਸ-ਮਾਂ ਦਾ ਰਿਸ਼ਤਾ ਹੈ ਮਨ ਵਿਚ ਵਸਿਆ ।

ਮਾਂ ਵਾਂਗ , ਸੱਸ ਦਾ ਜੋ ਦਰਦ ਵੰਡਾਉਂਦੀਆਂ ,

ਉਹੀਉ ਨਾਰਾਂ ਪੇਕਿਆਂ ਦਾ ਨਾਂ ਚਮਕਾਉਂਦੀਆਂ ;

ਜੋ ਨਾਰਾਂ, ਸਹੁਰਿਆਂ ਦਾ ਮਾਣ…………….. ।

ਸਾਰਿਆਂ ਨੂੰ ਯਾਦ ਅਉਂਦੇ ਭੈਣਾ ਅਤੇ ਵੀਰੇ ਵੀ।

ਝਾਤ ਮਾਰ ਵੇਖੀਂ, ਕਿੱਲੀ ਟੰਗੇ ਜੋ ਕਲੀਰੇ ਵੀ ।

ਯਾਦਾਂ ਇਹ ਸਦੀਵੀ ਤੈਨੂੰ ਰਹਿਣ ਸਮਝਾਉਂਦੀਆਂ,

ਜੋ ਨਾਰਾਂ, ਸਹੁਰਿਆਂ ਦਾ ਮਾਣ ਨੇ ਵਧਾਉਂਦੀਆਂ ;

ਉਹੀਉ ਨਾਰਾਂ, ਪੇਕਿਆਂ ਦਾ ਨਾਂ ……………..।

ਪਿਤਾ ਵਾਂਗ , ਸਹੁਰੇ ਦਾ ਵੀ ਮਾਣ ਸਤਿਕਾਰ ਹੈ ।

ਵੀਰਾਂ ਤੋਂ ਪਿਆਰਾ ਇਕ ਦਿਉਰ ਦਾ ਪਿਆਰ ਹੈ ।

ਜੋ ਖਿੱਚ ਕੇ ਨਣਾਨ, ਨਾਲ ਗਿੱਧੇ ‘ਚ ਨੱਚਾਉਂਦੀਆਂ ,

ਉਹ ਨਾਰਾਂ, ਸਹੁਰਿਆਂ ਦਾ ਮਾਣ ਨੇ ਵਧਾਉਂਦੀਆਂ ;

ਉਹੀਉ ਨਾਰਾਂ, ਪੇਕਿਆਂ ਦਾ ਨਾਂ …………….. ।

ਜੋ ਵਢ੍ਹਿਆਂ ਭਰਾਵਾਂ ਜਿਹਾ, ਜੇਠ ਦਾ ਵੀ ਮਾਣ ਕਰੇ।

ਉਹ ਅਣਖ਼ ਦੇ ਨਾਲ ਜੀਵੇ ,ਜੱਗ ਤੋਂ ਨਾ ਕਦੇ ਡਰੇ ।

ਸੱਸ-ਸਹੁਰੇ ਨੂੰ ਜੋ ਦਿਲੋਂ ਹੱਸ ਕੇ ਬੁਲਾਉਂਦੀਆਂ ,

ਉਹੀਉ ਨਾਰਾਂ, ਪੇਕਿਆਂ ਦਾ ਨਾਂ ਚਮਕਾਉਂਦੀਆਂ ;

ਜੋ ਨਾਰਾਂ, ਸਹੁਰਿਆਂ ਦਾ ਮਾਣ ………………. ।

ਹੁਣ ਸੱਸ ਵੀ ਸਮਝ ਲਏ ਜੇ ਨੂੰਹ ਦੇ ਦਰਦ ਨੂੰ ।

ਤਾਂ ਹਰ ਜੀ ਸਮਝ ਲਏਗਾ ਆਪਣੇ ਫ਼ਰਜ਼ ਨੁੰ ।

ਸਮਝੋ ਕਿ, ਨਾਰਾਂ ਫਿਰ ਅੱਗਾਂ ਨਾ ਲਗਾਉਂਦੀਆਂ ,

ਉਹੀਉ ਨਾਰਾਂ, ਪੇਕਿਆਂ ਦਾ ਨਾਂ ਚਮਕਾਉਂਦੀਆਂ ;

ਜੋ ਨਾਰਾਂ, ਸਹੁਰਿਆਂ ਦਾ ਮਾਣ ………………..।

“ਸੁਹਲ” ਸਮਾਜ ਦਾ ਵੀ ਹੋਵੇਗਾ ਸੁਧਾਰ ਫਿਰ ।

ਤਾਂ ਜੱਗ ਵਿਚ ਹੋਏਗਾ ਨਾ ਕੋਈ ਵੀ ਖ਼ੁਆਰ ਫਿਰ ।

ਦੁਨੀਆਂ ‘ਚ ਆਪਣਾ ਉਹ ਰੁੱਤਬਾ ਵਧਾਉਂਦੀਆਂ ,

ਜੋ ਨਾਰਾਂ, ਸਹੁਰਿਆਂ ਦਾ ਮਾਣ ਨੇ ਵਧਾਉਂਦੀਆਂ ;

ਉਹੀਉ ਨਾਰਾਂ, ਪੇਕਿਆਂ ਦਾ ਨਾਂ ……………..।

ਨਹੁਆਂ ਨਾਲੋਂ ਮਾਸ ਲੋਕੋ ! ਕਦੇ ਅੱਡ ਹੋਣ ਨਾ ।

ਇਹ ਲੱਪ- ਲੱਪ ਹੰਝੂ ਕਦੇ ਨਾਰੀ ਅਖੋਂ ਚੋਣ ਨਾ ।

“ਨੋਸ਼ਹਿਰੇ ਵਾਲੇ ਸੁਹਲ” ਤੋਂ ਜੋ ਕੁਝ ਨਾ ਲੁਕਾਂਦੀਆਂ,

ਮੂਹੋਂ ਵਰ ਮੰਗਿਆ ਉਹ ਜੱਗ ਵਿਚੋਂ ਪਉਂਦੀਆਂ ।

ਜੋ ਨਾਰਾਂ, ਸਹੁਰਿਆਂ ਦਾ ਮਾਣ ਨੇ ਵਧਾਉਂਦੀਆਂ ।

ਉਹੀਉ ਨਾਰਾਂ, ਪੇਕਿਆਂ ਦਾ ਨਾਂ ਚਮਕਾਉਂਦੀਆਂ ।

ਕੌਡ - ਕਬੱਡੀ

ਕੌਡ - ਕਬੱਡੀ ਕਰਦਾ ‘ ਜੱਗੂ’ ,

ਜਦ ਕੌਡੀ ਪਾਵਣ ਆਇਆ ।

ਕੈਂਚੀ ਮਾਰਨ ਵਾਲਾ ਮੁੰਡਾ ,

ਫਿਰ, ‘ਮੱਲੂ’ ਨੇਂ ਫ਼ੜ ਢਾਇਆ ।

‘ਮੱਲੂ’ ਭਾਰਾ ਦੌੜ ਨਾ ਸਕੇ, ‘ਜਗੂ’ ਸੀ ਫੁਰਤੀਲਾ ।

‘ਜਗੂ’ ਨੇਂ ਜਦ ਕੈਂਚੀ ਮਾਰੀ, ‘ਮਲੂ’ ਹੋ ਗਿਆ ਪੀਲਾ।

ਥਾਪੀ ਮਾਰ ਕੇ ਕਹਿੰਦਾ ‘ਜੱਗੂ’

ਮੈਂ ਮੱਮੀਂ ਦਾ ਜਾਇਆ ,

ਕੌਡ - ਕਬੱਡੀ …….ਕੌਡ - ਕਬੱਡੀ ……………..॥

‘ਮੱਲੂ’ ਨੇ ਜਦ ਕੌਡੀ ਪਾਈ . ‘ਜੱਗੂ’ ਹੱਥ ਨਾ ਆਇਆ।

ਵਿੰਹਦਾ ਰਹਿ ਗਿਆ ‘ਮੱਲੂ’ ਵੀਰਾ ਥੋੜ੍ਹਾ ਕੁ ਘਬਰਾਇਆ।

ਹੁਣ ਮੈਂ ਸੁੱਕਾ ਜਾਣ ਨਹੀਂ ਦੇਣਾਂ ,

ਜਦ ‘ਮੱਲੂ’ ਜੱਫ਼ਾ ਪਾਇਆ ,

ਕੌਡ - ਕਬੱਡੀ…………ਕੌਡ - ਕਬੱਡੀ ……………. ॥

ਡੀਊਸਬਰਗ ਵਿਚ ਰਹੇ ਬਰਾਬਰ, ਫਿਰ ਦੋਵਾਂ ਹੱਥ ਮਿਲਾਏ।

ਖਾ , ਖੁਰਾਕਾਂ ਬਣੇਂ ਖਿਡਾਰੀ , ਪੰਜਾਬੀ ਮਾਂ ਦੇ ਜਾਏ ।

ਬਲਵਿੰਦਰ ਸਿੰਘ ਗੁਰਦਾਸਪੁਰੀ ਨੇ,

ਦੋਵਾਂ ਦਾ ਹੱਥ ਮਿਲਾਇਆ ,

ਕੌਡ - ਕਬੱਡੀ………….. ਕੌਡ - ਕਬੱਡੀ ……………..॥

“ਸੁਹਲ” ਜੀਊਂਦੇ ਰਹੋ ਭਲਵਾਨੋਂ, ਖੇਡਾਂ ਦੇ ਜਰਨੈਲੋ ।

ਨਸ਼ਿਆਂ ਨੂੰ ਲੱਤ ਮਾਰ ਕੇ ਅਪਣਾਂ ਵਿਰਸਾ ਤੁਸੀਂ ਸੰਭਾਲੋ ।

ਖੁੰਝਿਆ ਵੇਲਾ ਹੱਥ ਨਹੀਂ ਅਉਣਾ ,

ਜੇ , ਨਸ਼ਿਆਂ ਵਿਚ ਗੁਆਇਆ ,

ਕੌਡ- ਕਬੱਡੀ………………. ਕੌਡ- ਕਬੱਡੀ…………….॥

ਕੌਡ - ਕਬੱਡੀ ਕਰਦਾ ‘ਜੱਗੂ’ , ਜਦ ਕੌਡੀ ਪਾਵਣ ਆਇਆ।

ਕੈਂਚੀ ਮਾਰਨ ਵਾਲਾ ਮੁੰਡਾ , ਫਿਰ ‘ਮਲੂ’ ਨੇ ਫ਼ੜ ਢਾਇਆ ।

ਕੌਡ - ਕਬੱਡੀ ………ਕੌਡ- ਕਬੱਡੀ…….ਕੌਡ- ਕਬੱਡੀ……॥

ਮਾਵਾਂ

ਕਿਥੋਂ, ਜੱਗ ਤੇ ਲੱਭ ਲਿਆਈਏ,
ਇੱਛਰਾਂ ਵਰਗੀਆਂ ਮਾਵਾਂ ।
ਮੈਂ, ਮਾਂ ਨੂੰ ਸਿਰ ਝੁਕਾ ਕੇ,
ਰੱਜ ਕੇ ਠੰਡ ਕਲੇਜੇ ਪਾਵਾਂ ।
ਮਾਂ ਦਾ ਲਾਡ ਜੱਗ ਤੋਂ ਪਿਆਰਾ ।
ਮਾਂ ਨੂੰ ਲਗਦੈ ਪੁੱਤਰ ਪਿਆਰਾ ।
ਬਾਹਾਂ ਟੁੱਟਣ ਬਿਨਾਂ ਭਰਾਵਾਂ ,
ਕਿਥੋਂ, ਜੱਗ ਤੇ ਲੱਭ ਲਿਆਈਏ:
ਇੱਛਰਾਂ ਵਰਗੀਆਂ ਮਾਂਵਾਂ ।
ਲਾਡ ਹੁੰਦੇ, ਪੁੱਤਾਂ ਦੇ ਵਖ਼ਰੇ ।
ਪੁੱਤਾਂ ਦੇ ਨੇ ਪਿਆਰੇ ਨਖ਼ਰੇ ।
ਮਾਂ ਦੀਆਂ ਮਿੱਠੀਆਂ ਹੈਨ ਅਦਾਵਾਂ,
ਮੈਂ, ਮਾਂ ਨੂੰ ਸਿਰ ਝੁਕਾ ਕੇ ;
ਰੱਜ ਕੇ ਠੰਡ ਕਲੇਜੇ ਪਾਵਾਂ ।
ਹਰ ਜਾਈ ਦਾ ਜਾਇਆ ਸੋਹਣਾ।
ਦੁਨੀਆਂ ਉਤੇ ਹੋਰ ਨਹੀਂ ਹੋਣਾ ।
ਭਾਲ ਥੱਕੇ, ਹਾਂ ਸ਼ਹਿਰ ਗਰਾਵਾਂ,
ਕਿਥੋਂ, ਜੱਗ ਤੇ ਲੱਭ ਲਿਆਈਏ;
ਇੱਛਰਾਂ ਵਰਗੀਆਂ ਮਾਂਵਾਂ ।
ਜੇ, ਪੁੱਤਰ ਸਰਵਣ ਵਰਗਾ ਹੋਵੇ ।
ਤਾਂ ਮਾਂ ਕਦੇ ਦੁਖੀ ਨਾ ਹੋਵੇ ।
ਮਾਂ ਥੱਕੇ ਨਾ ਤੱਕਦੀ ਰਾਵ੍ਹਾਂ ,
ਮੈਂ, ਮਾਂ ਨੂੰ ਸਿਰ ਝੁਕਾ ਕੇ;
ਰੱਜ ਕੇ ਠੰਡ ਕਲੇਜੇ ਪਾਵਾਂ ।
ਮਾਂ ਦੀ ਪੁੱਤ ਜੋ ਕਰਦੇ ਸੇਵਾ ।
ਮਾਂਵਾਂ ਲਈ ਉਹ ਮਿੱਠਾ ਮੇਵਾ।
ਮਾ ਦੀ ਕਸਮ ਕਦੇ ਨਾ ਖਾਵਾਂ,
ਮੈਂ, ਮਾਂ ਨੂੰ ਸਿਰ ਝੁਕਾ ਕੇ;
ਰੱਜ ਕੇ ਠੰਡ ਕਲੇਜੇ ਪਾਵਾਂ ।
ਪੁੱਤਰ ਕਦੇ ਨਾ ਹੋਣ ਕਪੁੱਤਰ ।
ਲਹਿ ਜਾਂਦੀ ਭੁੱਖ, ਵੇਖ ਕੇ ਪੁੱਤਰ।
ਮਾਂ ਦੇਂਦੀ ਹੈ ਨੇਕ ਸਲ੍ਹਾਵਾਂ ,
ਕਿਥੋਂ ਜੱਗ ਤੇ ਲੱਭ ਲਿਆਈਏ ;
ਇੱਛਰਾਂ ਵਰਗੀਆਂ ਮਾਂਵਾਂ ।
ਮਾਂ-ਪੁੱਤਰ ਦਾ ਰਿਸ਼ਤਾ ਡੂੰਘਾ ।
ਭੈਂਗਾ, ਬੋਲਾ ਜਾਂ ਪੁੱਤ ਹੈ ਗੁੰਗਾ ।
ਤਾਂ ਵੀ ਤੱਕਦੀ, ਮਾਂ ਪਰਛਾਵਾਂ ,
ਕਿਥੋਂ ਜੱਗ ਤੇ ਲੱਭ ਲਿਆਈਏ ;
ਇੱਛਰਾਂ ਵਰਗੀਆਂ ਮਾਂਵਾਂ ।
ਵਿਸਰ ਜਾਏ ਨਾ ਮਾਂ ਦੀ ਲੋਰੀ ।
ਪੁੱਤਰ , ਮਾਂ ਦੀ ਬਣਨ ਡੰਗੋਰੀ ।
“ਸੁਹਲ” ਮਾਂਵਾਂ, ਠੰਡੀਆਂ ਛਾਵਾਂ,
ਕਿਥੋਂ ਜੱਗ ਤੇ ਲੱਭ ਲਿਆਈਏ;
ਇੱਛਰਾਂ ਵਰਗੀਆਂ ਮਾਵਾਂ ।

ਮਾਨਵਤਾ

ਮਸਜ਼ਿਦ , ਗਿਰਜ਼ੇ, ਗੁਰਦਵਾਰੇ

ਮੱਠ ਤੇ ਮੰਦਿਰ ਸਾਂਝੇ ਨੇਂ ।

ਇਨ੍ਹਾਂ ਨੂੰ ਵੀ ਪੂੱਜਣ ਵਾਲੇ ,

ਮਾਨਵਤਾ ਤੋਂ ਵਾਂਝੇ ਨੇਂ ।

ਗ੍ਰੰਥ, ਰਮਾਇਣ,ਕੁਰਾਨ, ਬਾਈਬਲ

ਜੋ , ਰਾਹ ਦਸੇਰਾ ਜੀਵਨ ਦੇ ,

ਬਾਣੀਂ ਨਾ ਜੋ ਸਮਝਣ ਇਸ ਦੀ

ਉਹ , ਆਖਰ ਨੂੰ ਪਛੱਤਾਂਦੇ ਨੇਂ ।

ਹੈ ਲਹੂ ਲਾਲ , ਹਰ ਬੰਦੇ ਦਾ

ਪਰ! ਬੋ ਹੈ, ਇਸ ਵਿਚ ਮਜ਼੍ਹਬਾਂ ਦੀ,

ਧਰਮ , ਸਿਆਸਤ, ਵਾਲੇ ਏਥੇ

ਸਾਰੇ ਹੀ, ਝੱਗੜੇ ਝਾਂਜੇ ਨੇਂ ।

ਏਨਾਂ ਸੱਸਤਾ , ਖ਼ੂਨ ਹੋ ਗਿਆ

ਅੱਜ ਵੇਖੋ ! ਹੁਣ ਇਨਸਾਨਾਂ ਦਾ ,

ਹੁਣ ਖ਼ੂਨ- ਖਰਾਬਾ, ਕਰਦੇ ਵੇਖੋ !

ਇਹ ਸਾਰੇ ਹੀ, ਮਾਮੇਂ , ਭਾਂਜੇ ਨੇਂ ।

ਅੱਜ ਵੈਰੀ ਬੰਦਾ ਹੈ, ਬੰਦੇ ਦਾ

ਚੌ-ਰਾਹੇ ਦੇ ਵਿਚ , ਆਣ ਖ਼ੜੋਤਾ ,

ਕੋਝੀਆਂ ਹੀ ਕਰਤੂਤਾਂ ਵਾਲੇ

ਪਏ ਝੂੱਠੇ , ਨਾਦ ਵਜਾਂਦੇ ਨੇਂ ।

“ਸੁਹਲ” ! ਬੋਹਬ ਦੇ ਰਾਖੇ ਵੇਖੋ !

ਖਾਈ ਜਾਣ ਸੱਭ ਖੇਤਾਂ ਨੂੰ,

ਬਹਿ ਧਰਮਾਂ ਦੇ ਪਰਦੇ ਪਿੱਛੇ

ਰੱਜ , ਮਾਲ ਪ੍ਰਾਇਆ ਖਾਂਦੇ ਨੇਂ ।

ਅੰਮ੍ਰਿਤ ਵੇਲਾ

ਜਾਗ ਇਨਸਾਨਾ ਹੋਇਆ ਅੰਮ੍ਰਿਤ ਵੇਲਾ ।

ਨੀਂਦਰੇ ਨੇਂ ਮੱਤ ਮਾਰੀ ਹੋ ਗਿਆ ਕਵੇਲਾ ।

ਅੰਮ੍ਰਿਤ ਵੇਲੇ ਉੱਠ ਕਰੋ ਇਸ਼ਨਾਨ ।

ਸਤਿਗੁਰਾਂ ਸਾਨੂ ਦਿਤਾ ਏਹੋ ਵਰਦਾਨ ।

ਗੂੜੀ ਨੀਂਦ ਵਾਲਾ ਛੱਡ ਝਗੜਾ ਜਮੇਲਾ;

ਜਾਗ ਇਨਸਾਨਾ ਹੋਇਆ ਅੰਮ੍ਰਿਤ ਵੇਲਾ।

ਨੀਂਦਰੇ ਨੇ ਮੱਤ ਮਾਰੀ ਹੋ ਗਿਆ ਕਵੇਲਾ ।

ਤੂੰ ਬਾਣੀਂ ਪੜ੍ਹ ਤੋਰੇ ਸ਼ੁੱਧ ਹੋਣਗੇ ਸਵਾਸ ।

ਨਿੱਤ ਨੇਮ ਕਰੋ ਫਿਰ ਕਰੋ ਅਰਦਾਸ ।

ਸਾਥ ਕਿਸੇ ਜਾਣਾਂ ਨਾਹੀਂ, ਜਾਣਾਂ ਅਕੇਲ਼ਾ;

ਜਾਗ ਇਨਸਾਨਾ ਹੋਇਆ ਅੰਮ੍ਰਿਤ ਵੇਲਾ ।

ਨੀਂਦਰੇ ਨੇਂ ਮੱਤ ਮਾਰੀ ਹੋ ਗਿਆ ਕਵੇਲਾ ।

ਮੰਨ ਜੀਤੇ ਜਗ ਜੀਤ, ਫਿਰ ਹੋ ਜਾਏਂਗਾ ।

ਇਕ ਮੰਨ ਚਿੱਤ ਹੋ, ਪ੍ਰੀਤ ਜੇ ਲਗਾਏਂਗਾ ।

ਹੱਸ ਕੇ ਤੂੰ ਵੇਖੀਂ, ਇਹ ਜੱਗ ਵਾਲਾ ਮੇਲਾ;

ਜਾਗ ਇਨਸਾਨਾ ਹੋਇਆ ਅੰਮ੍ਰਿਤ ਵੇਲਾ।

ਨੀਂਦਰੇ ਨੇਂ ਮੱਤ ਮਾਰੀ ਹੋ ਗਿਆ ਕਵੇਲਾ ।

ਮੰਗਣਾਂ ਤਾਂ ਮੰਗੋ ‘ਸੁਹਲ” ਭਲਾ ਸਰਬੱਤ ਦਾ।

ਫੜਨਾਂ ਤਾਂ ਫੜੋ ਪੱਲਾ, ਸਦਾ ਗੁਰਮੱਤ ਦਾ ।

ਤਾਂਹੀਂਉਂ ਤੇਰਾ ਹੋਣਾਂ , ਫਿਰ ਜਨਮ ਸੁਹੇਲਾ ;

ਜਾਗ ਇਨਸਾਨਾ , ਹੋਇਆ ਅੰਮ੍ਰਿਤ ਵੇਲਾ ।

ਇਕੋ ਹੀ ਪੰਜਾਬ

ਚੜ੍ਹਦਾ ਜਾਂ ਲਹਿੰਦਾ ਸਾਡਾ

ਇਕੋ ਹੀ ਪੰਜਾਬ ਹੈ ।

ਟੁੱਟ ਜਾਣ ਸਰਹੱਦਾਂ ,

ਮੇਰਾ ਇਕੋ ਹੀ ਖ਼ੁਆਬ ਹੈ।

ਵਢਿਆਂ ਵਢੇਰਿਆਂ ਦੀ ,

ਸਾਂਝ ਇਹਦੇ ਵਿਚ ਹੈ ।

ਤੁਸਾਂ ਤਾਈਂ ਮਿਲਣੇਂ ਦੀ ,

ਤਾਂਘ ਇਹਦੇ ਵਿਚ ਹੈ ।

ਸਾਡੀਆਂ ਮੁਹਬੱਤਾਂ ਦੀ ,

ਇਕੋ ਹੀ ਅਵਾਜ ਹੈ ।

ਚੜ੍ਹਦਾ ਜਾਂ ਲਹਿੰਦਾ ਸਾਡਾ ,

ਇਕੋ ਹੀ ਪੰਜਾਬ ਹੈ ।

ਪੀਲੂੱ ਅਤੇ ਵਾਰਿਸ ਦਾ ,

ਰੁੱਤਬਾ ਮਹਾਨ ਹੈ ।

ਕਾਦਰ ਤੇ ਬੁੱਲੇ ਸ਼ਾਹ ,

ਪੰਜਾਬੀਆਂ ਦੀ ਜਾਨ ਹੈ ।

ਮਿਰਜੇ ਦੀ ਜੂਹ ਏਥੇ ,

ਸੋਹਣੀ ਦਾ ਝਨਾਬ ਹੈ ।

ਚੱੜ੍ਹਦਾ ਜਾਂ ਲਹਿੰਦਾ ਸਾਡਾ ,

ਇਕੋ ਹੀ ਪਜਾਬ ਹੈ ।

ਇਹ ਨਾਨਕ ਦੀ ਧਰਤੀ ਹੈ,

ਸਾਈਂ ਮੀਆਂ ਮੀਰ ਦੀ ।

ਸ਼ਾਹ ਹੁਸੈਨ ਕਵੀ ,

ਹਾਸ਼ਮ ਫ਼ਕੀਰ ਦੀ ।

ਹੈ ਪੌਣਾਂ ਦਾ ਸੰਗੀਤ ,

ਮਰਦਾਨੇ ਦੀ ਰਬੱਾਬ ਹੈ ।

ਚੱੜ੍ਹਦਾ ਜਾਂ ਲਹਿੰਦਾ ਸਾਡਾ,

ਇਕੋ ਹੀ ਪੰਜਾਬ ਹੈ ।

ਪੰਜਾਬੀ ਮਾਂ ਦੇ ਟੋਟੇ–ਟੋਟੇ,

ਕਰ ਦਿਤੇ ਜ਼ਾਲਮਾਂ ।

ਬੜਾ ਦੁੱਖ਼ ਪਾਇਆ ਮੇਰੇ ,

ਫ਼ਾਜ਼ਲਾਂ ਤੇ ਆਲਮਾਂ ।

ਜਿਸ ਨੂੰ ਵੀ ਪੁਛੋ ਇਹ ,

ਸਵਾਲ ਲਾ–ਜਵਾਬ ਹੈ ।

ਚੱੜ੍ਹਦਾ ਜਾਂ ਲਹਿੰਦਾ ਸਾਡਾ,

ਇਕੋ ਹੀ ਪੰਜਾਬ ਹੈ ।

ਸੁਹਲ ਜਿਹੇ ਟੁੱਟੇ ਦਿਲਾਂ,

ਤਾਈਂ ਅਸੀਂ ਮੇਲਣਾ ।

ਗੁੱਲੀ–ਡੰਡਾ ਖਿੱਦੋ–ਖ਼ੂੰਡੀ ,

ਪਹਿਲਾਂ ਵਾਂਗ ਖ਼ੇਲਣਾਂ ।

ਮਲਕੀਅਤ ਪੰਜਾਬ ਦੀ ,

ਪੰਜਾਬੀ ਦੀ ਕਿਤਾਬ ਹੈ ।

ਚੱੜ੍ਹਦਾ ਜਾਂ ਲਹਿੰਦਾ ਸਾਡਾ,

ਇਕੋ ਹੀ ਪੰਜਾਬ ਹੈ ।

ਟੁੱਟ ਜਾਣ ਸਰਹੱਦਾਂ ,

ਮੇਰਾ ਇਕੋ ਹੀ ਖ਼ਵਾਬ ਹੈ ।

ਸਜਣਾਂ

ਮੇਰਾ ਸੂਰਜ ਵਰਗਾ ਮੁੱਖ ਸਜਣਾਂ ,

ਮੈਨੂੰ ਕਰਦੇ ਸਲਾਮਾ ਰੁੱਖ ਸੱਜਣਾਂ ।

ਮੈਂ ਚਿੱਟੀ ਕਬੂੱਤਰੀ ਅਰਸ਼ਾਂ ਦੀ ,

ਕੀ , ਗੱਲ ਕਰਾਂ ਮੈਂ ਫ਼ਰਸ਼ਾਂ ਦੀ ।

ਹੈ ਘੁੱਟਿਆ ਘੁੱਟਿਆ ਦੰਮ ਮੇਰਾ ,

ਗਿਆ ਕਾਲਜਾ ਧੁੱਖ਼ ਸੱਜਣਾਂ ,

ਮੇਰਾ ਸੂਰਜ ਵਰਗਾ ਮੁੱਖ ਸੱਜਣਾਂ

ਮੈਨੂੰ ਕਰਦੇ ਸਲਾਮਾਂ – – –– ।

ਵੇ ਮੈਂ ਮੁੱਗਰਾਬੀ ਪਾਣੀ ਦੀ ,

ਮੈਨੂੰ ਭਾਲ ਕਿਸੇ ਅੱਜ ਹਾਣੀ ਦੀ ।

ਬਣ ਕੇ ਚੰਨਾਂ ਜਲ – ਤਿੱਤਰੀ ,

ਮੈਂ ਮੋੜ ਦਿਆਂਗੀ ਰੂਖ ਸੱਜਣਾਂ ,

ਮੇਰਾ ਸੂਰਜ ਵਰਗਾ ਮੁੱਖ ਸਜੱਣਾਂ

ਮੈਨੂੰ ਕਰਦੇ ਸਲਾਮਾਂ – – – – ।

ਮੈਂ ਵਾਤਾਵਰਨ ਦੀ ਰਾਣੀਂ ਹਾਂ ,

ਜੀਵਨ ਦੀ ਨਵੀਂ ਕਹਾਣੀ ਹਾਂ ।

ਹੱਥ ਜੋੜ ਕੇ ਕੁੱਦਰਤ ਕੋਲੋਂ ,

ਜੱਗ ਦੀ ਮੰਗਾਂ ਸੁੱਖ ਸੱਜਣਾਂ ,

ਮੇਰਾ ਸੂਰਜ ਵਰਗਾ ਮੁੱਖ ਸੱਜਣਾਂ ,

ਮੈਨੂੰ ਕਰਦੇ ਸਲਾਮਾਂ – – –।

ਮੈਂ ਕੁੱਖ ਬੱਚਾਉਣੀ ਚਹੁਨੀਂ ਹਾਂ ,

ਅੱਜ ਕਾਤਿਲ ਸਮਝਾਉਂਨੀ ਹਾਂ ।

ਸੁੱਲਖਣੀ ਮਾਤਾ ਵਾਂਗਰ ਮੇਰੀ ,

ਹਰੀ–ਭਰੀ ਰਹੇ ਕੁੱਖ ਸੱਜਣਾਂ ,

ਮੇਰਾ ਸੂਰਜ ਵਰਗਾ ਮੁੱਖ ਸੱਜਣਾਂ ,

ਮੈਨੂੰ ਕਰਦੇ ਸਲਾਮਾਂ – – – ।

ਵੇ ਓਥੇ ਮੇਰਾ ਕਾਜ ਹੋਏਗਾ ,

ਜਿੱਥੇ ਨਾ ਕੋਈ ਦਾਜ ਹੋਏਗਾ ।

ਇਸ ਕੁੱਲਹਿਣੇਂ ਰੋਗ ਜਿਹੇ ਦਾ ,

ਸਹਿ ਨਹੀਂ ਹੁੰਦਾ, ਦੁੱਖ ਸਜਣਾਂ ,

ਮੇਰਾ ਸੂਰਜ ਵਰਗਾ ਮੁੱਖ ਸੱਜਣਾਂ

ਮੈਨੂੰ ਕਰਦੇ ਸਲਾਮਾਂ – – – ।

ਮੈਂ ਖ਼ੂਨ ਦਾਨ ਵੀ ਕਰਨਾ ਹੈ ,

ਮੱਨੁਖਤਾ ਦਾ ਪਾਣੀਂ ਭਰਨਾ ਹੈ ।

ਇਹ ਪਾਣੀ ਪੰਜ ਦਰਿਆਵਾਂ ਦਾ,

ਲਾਹ ਦਊ ਮੇਰੀ ਭੁੱਖ ਸੱਜਣਾਂ

ਮੇਰਾ ਸੂਰਜ ਵਰਗਾ – – – ।

ਮੈਂ ‘ਸੁਹਲ’ ਨਸ਼ਹਿਰੇ ਵਾਲੇ ਦੀ,

ਖ਼ੱਸ਼ਬੂ ਹਾਂ ਆਲ –ਦੁਵਾਲੇ ਦੀ।

ਸੁੰਦਰਤਾ ਦੀ ਰਾਣੀਂ ਬਣ ਕੇ ,

ਹੋਣਾਂ ਨਹੀਂ ਬੇ–ਮੁੱਖ ਸੱਜਣਾਂ ,

ਮੈਨੂੰ ਕਰਦੇ ਸਲਾਮਾਂ ਰੁੱਖ਼ ਸੱਜਣਾਂ ,

ਮੇਰਾ ਸੂਰਜ ਵਰਗਾ ਮੁੱਖ ਸੱਜਣਾਂ

ਖ਼ੂਨ – ਦਾਨ

ਜਾਨ ਜੇ ਤੂੰ ਕਿਸੇ ਦੀ ਬਚਾਉਣੀਂ,

ਤਾਂ ਖ਼ੂਨ – ਦਾਨ ਕਰ ਬੰਦਿਆ ।

ਤੂੰ ਜਿੰਦਗੀ ਸਵਰਗ ਬਣਾਉਣੀਂ,

ਤਾਂ ਖ਼ੂਨ – ਦਾਨ ਕਰ ਬੰਦਿਆ ।

ਬੜੇ ਬੜੇ ਦਾਨੀਂ ਲੋਕੋ !

ਦੁਨੀਆਂ ਤੇ ਹੋਏ ਨੇ ।

ਦੁੱਖ਼ੀਆਂ ਦੇ ਦੁੱਖ ਜਿਨ੍ਹਾਂ ,

ਸੀਨੇਂ ਚ ਲਕੋਏ ਨੇ ।

ਮਨੁੱਖਤਾ ਦੀ ਸਾਂਝ ਜੇ ਵਧਾਉਣੀਂ ,

ਤਾਂ ਖ਼ੂਨ – ਦਾਨ ਕਰ ਬੰਦਿਆ ।

ਦਾਨਾਂ ਵਿਚੋਂ , ਖ਼ੂਨ ਦਾਨ ,

ਬੜਾ ਹੀ ਮਹਾਨ ਹੈ ।

ਜਾਂਦੀ ਜੋ ਬਚਾਏ ਜਾਨ ,

ਉਹੀਉ ਭਗਵਾਨ ਹੈ ।

ਜਿੰਦ ਚੰਗੇ ਲੇਖੇ ਬੰਦਿਆ ਜੇ ਲਉਣੀਂ,

ਤਾਂ ਖ਼ੂਨ – ਦਾਨ ਕਰ ਬੰਦਿਆ ।

ਤੂੰ ਵੀ ਲੱਹੂ ਅਪਣੇਂ ਦਾ ,

ਰਿਤਾ ਕੋਈ ਜੋੜ ਲੈ ।

ਖ਼ੂਨ ਬਿਨਾਂ ਜਾਂਦੀ ਜਾਨ ,

ਖ਼ੂਨ ਦੇ ਕੇ ਮੋੜ ਲੈ ।

ਗੱਲ ਤੈਨੂੰ ਪੈ ਗਈ ਸਮਝਾਉਣੀਂ,

ਤੂੰ ਖ਼ੂਨ – ਦਾਨ ਕਰ ਬੰਦਿਆ ।

ਸੁਹਲ ਦਾਨ ਦੇਂਦਿਆਂ ਨਹੀਂ ,

ਰੱਤ ਘੱਟ ਜਾਂਵਦੀ ।

ਹੈ , ਮੁੱਖੜੇ ਤੇ ਟਹਿੱਕਦੀ ,

ਬਹਾਰ ਨਵੀਂ ਆਂਵਦੀ ।

ਮੈਂ, ਇਕੋ ਗੱਲ ਤੈਰੇ ਤੇ ਮੁਕਾਉਣੀਂ,

ਤੂੰ ਖ਼ੂਨ – ਦਾਨ ਕਰ ਬੰਦਿਆ ।

ਜਿੰਦਗੀ ਸਵਰਗ ਜੇ, ਬਣਾਉਂਣੀਂ,

ਤਾਂ , ਖ਼ੂਨ – ਦਾਨ ਕਰ ਬੰਦਿਆ ।

ਬਾਬੇ ਤੇ ਲੀਡਰ

ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ , ਬਾਬਾ ਬਣ ਜਾਣਾਂ ਹੈ ।

ਬਾਬਾ , ਜੇ ਨਾਂ ਬਣ ਸਕਿਆ , ਤਾਂ
ਲੀਡਰ ਹੀ ਬਣ ਜਾਣਾਂ ਹੈ ।

ਬਾਬੇ , ਚੜ੍ਹਦੀ ਕਲਾ ‘ਚ ਰਹਿੰਦੇ ।
ਪੰਜ – ਸੱਤ ਚੇਲੇ ਨਾਲ ਨੇਂ ਬਹਿੰਦੇ ।
ਲੀਡਰ, ਵੀ ਤਾਂ ਘੱਟ ਨਹੀਂ ਹੁੰਦਾ ,
ਵੇਖ ਲਈਂ ਤੂੰ , ਚੜ੍ਹਦੇ ਲਹਿੰਦੇ ।
ਜਿਹੜਾ , ਸੌਖਾ ਕੰਮ ਮਿਲੇਗਾ ,
ਉਹੀਉ ਅਸਾਂ ਬਨਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ , ਬਣ ਜਾਣਾਂ ਹੈ ।

ਇਕੋ ਈ ਸਿੱਕੇ ਦੇ , ਦੋ ਪਹਿਲੂ ,
ਬਾਬਾ , ਲੀਡਰ ਇਕੱਠਾ ਖ੍ਹੇਲੂ ।
ਇਕੋ ਈ , ਮਾਂ ਦੇ ਦੋਵੇਂ ਜਾਏ,
ਇਕ ਹੈ ਰੇਲੂ ਤੇ ਇਕ ਹੈ ਤੇਲੂ ।
ਇਹ ਹੱਸਦੀ – ਵਸਦੀ ਦੁਨੀਆਂ ਉਤੇ ,
ਵਰਤ ਗਿਆ , ਕੀ ਭਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ! ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾਂ ਬਣ ਸਕਿਆ ਤਾਂ ,
ਲੀਡਰ ਹੀ , ਬਣ ਜਾਣਾਂ ਹੈ ।

ਬਾਬੇ ਦਾ ਪੁੱਤ , ਸੰਤ ਬਣੇਂਗਾ ,
ਜਾਂ ਫਿਰ , ਕੋਈ ਮਹੰਤ ਬਣੇਂਗਾ ।
ਏਸੇ ਤਰਾਂ ਹੀ , ਲੀਡਰ ਦਾ ਪੁੱਤ ,
ਲੋਕਾਂ ਲਈ , ਭਗਵੰਤ ਬਣੇਂਗਾ ।
ਗ਼ੱਲਾਂ – ਬਾਤਾਂ , ਕਰ ਕੇ ਆਪਾਂ ,
ਸੋਹਣਾਂ ਡੰਗ ਟੱਪਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈ ! ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੇ ।

ਅੱਨਪੜ੍ਹ , ਸੰਤ ਕਹਾਉਂਦੇ ਏਥੇ ।
ਮੱਥਾ , ਨਿੱਤ ਟਿਕਾਉਂਦੇ ਏਥੇ ।
ਬਹੁ – ਲੱਖ਼ੀਆਂ , ਹੀ ਕਾਰਾਂ ਵਾਲੇ ,
ਵੇਖੋ ! ਰੋਹਬ , ਜਮਾਉਂਦੇ ਏਥੇ ।
ਏਸੇ ਤਰਾਂ ਹੀ , ਮੈਂ ਬਾਪੂ ਜੀ ,
ਉਚੱ , ਰੁੱਤਬਾ ਪਾਣਾਂ ਹੈ ।
ਬਾਪੂ ਜੀ ! ਮੇਰਾ ਜੀ ਕਰਦੈ ,
ਮੈਂ , ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾ ਬਣ ਸਕਿਆ ਤਾਂ
ਲੀਡਰ ਹੀ ਬਣ ਜਾਣਾਂ ਹੈ ।

ਮੈਂ , ਵਢ੍ਹੇ – ਵਢ੍ਹੇ ਦੇ ਕੇ ਭਾਢਨ ।
ਗਰੀਬਾਂ ਦਾ , ਖਾ ਜਾਣਾਂ ਰਾਢਨ ।
ਇਹੀਉ , ਸੱਚਾ – ਸੌਦਾ ਹੁੰਦਾ ,
ਫ਼ੜ ਕੇ ਮਾਲਾ ਲਾ ਲਊ ਆਸਣ ।
ਜੇ , ਇਹ ਵੇਲਾ , ਹੱਥ ਨਾ ਆਇਆ ,
ਤਾਂ ਫ਼ਿਰ ਬਾਪੂ ! ਪਛੱਤਾਣਾਂ ਹੈ ।
ਬਾਪੂ ! ਮੈਥੋਂ , ਕੰਮ ਨਹੀਂ ਹੁੰਦਾ ,
ਮੈਂ , ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾ ਬਣ ਸਕਿਆ ਤਾਂ ,
ਲੀਡਰ , ਹੀ ਬਣ ਜਾਣਾਂ ਹੈ ।

ਮੇਰੇ , ਅਗੇ – ਪਿਛੇ ਹੋਣਗੇ ਚੇਲੇ ।
ਦੀਵਾਨ ਲਗੇਗਾ , ਵਢੇ ਮੇਲੇ ।
ਇਕ ਪਾਸੇ, ਮੇਰੀ ਹਊ ਸਟੇਜ ,
ਦੂਜੇ ਪਾਸੇ ਨਹਿਲੇ – ਦਹਿਲੇ ।
ਚੀਫ਼ ਮਨਿਸਟਰ ਬਣ ਕੇ ਮੈਂ ਵੀ ,
ਪੀ ਐਮ ਨਾਲ , ਖਾਣਾਂ ਖਾਣਾਂ ਹੈ ।
ਬਾਪੂ ! ਮੇਰਾ ਜੀ ਕਰਦਾ , ਮੈਂ ,
ਮਨਿਸਟਰ ਹੀ ਬਣ ਜਾਣਾਂ ਹੈ ।
ਇਕ ਦਿਨ , ਬਾਪੂ ! ਵੇਖ ਲਈਂ ਤੂੰ ,
ਮੈਂ ! ਨੇਤਾ , ਬਣ ਜਾਣਾਂ ਹੈ ।

ਸੁੱਖ਼ਣਾਂ ਸੁੱਖ਼ਦੇ ਅਉਣਗੇ ਲੋਕੀਂ ।
ਪੇਰੀਂ ਹੱਥ ਲਗਾਉਣਗੇ ਲੋਕੀਂ ।
ਕਰਨੀਂ ਵਾਲੇ , ਬਾਬਾ ਜੀ ਦੇ ,
ਉਤੇ , ਫ਼ੁੱਲ ਬਰਸਾਉਣਗੇ ਲੋਕੀਂ ।
ਢਰਧਾ ਨਾਲ ਚੜ੍ਹਾਉਣਗੇ ਭੇਟਾ ,
ਨਾਲ ਚੜ੍ਹਾਉਣਾਂ ਬਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।

ਧਰਮ ਦੇ ਨਾਂ ਤੇ ਕਰੂੰ ਉਗਰਾਈ ,
ਹੈ , ਸੱਚੀ – ਸੁੱਚੀ ਨੇਕ ਕਮਾਈ ।
ਜੇ ਕੋਈ, ਉਚਾ ਅਹੁਦਾ ਮਿਲਿਆ ,
ਖ਼ਜਾਨੇ. ਦੀ , ਕਰ ਦਊਂ ਤਬਾਹੀ ।
ਸਿਆਸਤ, ਦੇ ਵਿਚ ਰਹਿ ਕੇ,ਪਾਪਾ !
ਤੇਰਾ ਈ ਨਾਂ , ਚਮਕਾਣਾਂ ਹੈ ।
ਜੇ , ਬਾਬਾ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਬਾਪੂ , ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।

ਵੇਖੀਂ , ਘੁੱਟਣੇਂ ਬੀਬੀਆਂ ਗੋਡੇ ।
ਨਾਲੇ ਦੇਵੀਆਂ , ਘੁੱਟਣੇਂ ਮੋਢੇ ।
ਬਣ ਮਨਿਸਟਰ , ਡੇਰੇ ਅਉਣੇਂ ,
ਦਾੜ੍ਹੀਆਂ ਵਾਲੇ , ਰੋਡੇ – ਭੋਡੇ ।
ਵੰਡ ਕੇ ਖਾਉ , ਜਢਨ ਮਨਾਉ ,
ਬਾਬੇ ਨੇ ਫ਼ੁਰਮਾਣਾਂ ਹੈ ।
ਹੁਣ ਨਾ , ਮੈਨੂੰ ਰੋਕੀਂ ਬਾਪੂ !
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ , ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।

ਕੁੜੀ , ਕਾਰ ਡਰਾਈਵਰ ਹਊ ।
ਬਾਬੇ ਦੇ ਉਹ ਚਰਨ ਵੀ ਧੌਊ ।
ਝੰਡੀ ਵਾਲੀ ਕਾਰ ਜੇ ਆਏ ,
ਤਾਂ, ਅੱਗੇ ਫ਼ੜ ਕੇ ਥਾਲ ਖਲੋਊ।
ਦੇਣੇਂ ਨੇਂ ਸੱਭਨਾਂ ਨੂੰ ਪੁੱਤਰ ,
ਤਾਹੀਉਂ ਲੋਕਾਂ ਆਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।

ਚਾਹੇ ਲੀਡਰ ਛੋਟਾ ਮੋਟਾ ਹੋਵੇ।
ਤੇ ਦਿਲ ਦਾ ਕਾਲਾ ਖ਼ੋਟਾ ਹੋਵੇ ।
ਏਸੇ ਤਰਾਂ , ਡੇਰੇ ਦਾ ਬਾਬਾ ,
ਖਾ – ਖਾ ਬਣਿਆਂ ਝੋਟਾ ਹੋਵੇ ।
ਇਕ ਦੂਜੇ ਦਾ ਫ਼ਰਕ ਨਾ ਕੋਈ ,
ਆਕੱੜ , ਨਾਲ ਬੁਲਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ,ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।

ਏਥੇ , ਕੋਈ ਭਨਿਆਰੇ ਵਾਲਾ ।
ਜਾਂ ਕੋਈ ‘ਸੁਹਲ’ ਨਢਹਿਰੇ ਵਾਲਾ।
ਲੀਡਰ ਜਿਹਨੂੰ , ਮੱਥਾ ਟੇਕਣ ,
ਬਣ ਜਾਏ ਉਹ ਲਿਢਕਾਰੇ ਵਾਲਾ ।
ਬਾਬਾ ! ਸੱਭ ਪੁਆ ਕੇ ਵੋਟਾਂ ,
ਮੈਨੂੰ , ਤੂੰਹੀਂ ਜਿਤਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਲੀਡਰ ਬਣ ਜਾਣਾਂ ਹੈ ।
ਲੀਡਰ, ਜੇ ਨਾ ਬਣ ਸਕਿਆ ਤਾਂ ,
ਬਾਬਾ ਹੀ ਬਣ ਜਾਣਾਂ ਹੈ ।

ਬਾਬੇ , ਨੇਤਾ ਬਣਕੇ ਡਾਕੂ ।
ਸੱਭ ਨੂੰ ਫੇਰੀ ਜਾਂਦੇ ਚਾਕੂ ।
ਦੁਨੀਆਂ ਦਾ ਫਿਰ , ਕੀ ਬਣੂੰਗਾ ,
ਜੇ , ਪੁੱਤ ਨੂੰ ਮੱਥਾ ਟੇਕੇ ਬਾਪੂ ।
ਤੰਦ ਨਹੀਂ , ਇਹ ਤਾਣੀਂ ਟੁੱਟੀ ,
ਨਾਲੇ ਟੁੱਟਿਆ , ਤਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ,
ਲੀਡਰ ਹੀ ਬਣ ਜਾਣਾਂ ਹੈ ।

ਨਾ ਕੋਈ ਵਿਦਿਆ ਨਾਹੀਂ ਡਿਗਰੀ
ਬਾਬੇ – ਨੇਤਾ ਦੀ ਨਾ ਵਿਗੜੀ ।
ਪੂਛ, ਮਾਰ ਕੇ ਪਏ ਲਬੇੜਨ ,
ਮੱਝ ਬੂਰੀ, ਜਿਉਂ ਲਿਬੜੀ ਤਿਬੜੀ।
‘ਸੁਹਲ’ ਇਨ੍ਹਾਂ ਦੋਵਾਂ ਤੋਂ ਬਚਿਓ,
ਜੇ ,ਅਪਣਾਂ – ਆਪ ਬਚਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਵੀ ਜੇ ਬਣ ਨਾ ਸਕਿਆ ,
ਤਾਂ ਲੀਡਰ ਹੀ ਬਣ ਜਾਣਾਂ ਹੈ ।

ਠੰਡੀ ਛਾਂ

ਠੰਡੀ ਛਾਂ ਦਾ ਮਾਣ ਵਧਾਉ ।

ਹਰ ਬੰਦਾ ਇਕ ਰੁੱਖ਼ ਲਗਾਉ ।

ਠੰਡ ਕਾਲਜੇ ਪਉਦੀ ਮਾਂ ।

ਮਾਂ ਹੁੰਦੀ ਏ ਠੰਡੀ ਛਾਂ ।

ਰੁੱਖ਼ਾਂ ਵਰਗੀ ਛਾਂ ਨਹੀ ਮਿਲਣੀਂ,

ਮਾਵਾਂ ਵਰਗੀ ਮਾਂ ਨਹੀਂ ਮਿਲਣੀਂ।

ਸਾਹ ਸੌਖਾ ਜੇ ਲੈਣਾਂ ਚ੍ਹਾਉ,

ਠੰਡੀ ਛਾਂ ਦਾ ਮਾਣ ਵਧਾਉ ।

ਨਿੱਕੇ ਬੂਟੈ ਘਰ ਚ ਲਾਈਏ ।

ਖ਼ੇਤਾਂ ਬੰਨੇਂ ਰੁੱਖ਼ ਉਗਾਈਏ ।

ਹਰਿਆ ਭਰਿਆ ਰਹੇ ਸੰਸਾਰ ,

ਰੁੱਖ਼ਾਂ ਦੇ ਨਾਲ ਕਰੋ ਪਿਆਰ ।

ਸਾਝਾਂ ਦੀ ਇਕ ਜੋਤ ਜਗਾਉ ,

ਠੰਡੀ ਛਾਂ ਦਾ ਮਾਣ ਵਧਾਉ ।

ਯਾਦਗਿਰੀ ਹੈ ਪਿੱਪਲ ਬੋਹੜ ।

ਪ੍ਰਦੂਨ ਦਾ ਵਢ੍ਹਣ ਕੋਹੜ ।

ਸਾਫ਼ ਸੁੱਥਰੀ ਦੇਂਣ ਹਵਾ ,

ਸੰਘਣੀਂ ਛਾਂ ਸੁੱਖ਼ ਦਾ ਸਾਹ ।

ਅਪਣਾਂ ਜੀਵਨ ਆਪ ਬਚਾਉ ,

ਹਰ ਬੰਦਾ ਇਕ ਰੁੱਖ਼ ਲਗਾਉ ।

ਇਹ ਧਰਤੀ ਗੁਰੂਆ ਪੀਰਾਂ ਦੀ ।

ਹੈ ਸਾਧੂ ਸੰਤ ਫ਼ਕੀਰਾਂ ਦੀ ।

ਨਸਿ਼ਆਂ ਦੀ ਲੱਤ ਮਾੜੀ ਲੋਕੋ !

ਭਰੂਣ ਹੱਤਿਆ ਰਲ ਕੇ ਰੋਕੋ ।

ਡੁੱਬਦਾ ਸੁਹਲ ਪੰਜਾਬ ਬਚਾਉ ,

ਠੰਡੀ ਛਾਂ ਦਾ ਮਾਣ ਵਧਾਉ ।

ਪੁੱਛੇ ਨਾਨਕੀ

ਵੀਹਾਂ ਕੁ ਰੁਪਈਆਂ ਬਦਲੇ ,

ਮੇਰੇ ਵੀਰ ਦੇ ਚਪੇੜਾਂ ਕਿਉਂ ਮਾਰੀਆਂ ।

ਪਿਤਾ ਕੋਲੋਂ ਪੁੱਛੇ ਨਾਨਕੀ ,

ਕਿਹੜਾ ਵੀਰ ਮੇਰੇ ਜੁਲਮ ਕਮਾਇਆ।

ਮਾਰੀਆਂ ਚਪੇੜਾਂ ਕੱਸ ਕੇ ,

ਤੈਨੂੰ ॥ਰਾ ਵੀ ਤਰਸ ਨਾ ਆਇਆ।

ਮੁੱਖ਼ੜੇ ਤੇ ਨੀਲ ਵੇਖ ਕੇ ,

ਮੇਰੇ ਦਿਲ ਉਤੇ ਫਿਰ ਗਈਆਂ ਆਰੀਆਂ,

ਵੀਹਾਂ ਕੁ ਰੁਪਈਆਂ ਬਦਲੇ,

ਮੇਰੇ ਵੀਰ ਦੇ ਚਪੇੜਾਂ ਕਿਉਂ ਮਾਰੀਆਂ।

ਰਸਦ ਮੰਗਾ ਕੇ ਵੀਹਾਂ ਦੀ,

ਭੁੱਖ਼ੇ ਸਾਧੂਆਂ ਨੂੰ ਭੋਜਨ ਛੱਕਾਇਆ ।

ਸੱਚਾ ਸੌਦਾ ਕੀਤਾ ਵੀਰ ਨੇ,

ਵੀਰੇ ਬੜਾ ਕੁਝ ਇਸ ਚੋਂ ਕਮਾਇਆ।

ਨਾਨਕ ਹੈ ਰੂਪ ਰੱਬ ਦਾ,

ਇਹਨੂੰ ਨਾਮ ਦੀਆਂ ਚੜ੍ਹੀਆਂ ਖ਼ੁਮਾਰੀਆਂ ,

ਵੀਹਾਂ ਕੁ ਰੁਪਈਆਂ ਬਦਲੇ,

ਮੇਰੇ ਵੀਰ ਨੂੰ ਚਪੇੜਾਂ ਕਿਉਂ ਮਾਰੀਆਂ ।

ਮਹਿਰਮ ਦਿਲਾਂ ਦਾ ਬਣਕੇ ,

ਇਹ ਤਾਂ ਨਾਮ ਜਪੱਦਾ ਹੈ ਰਹਿੰਦਾ ।

ਜਾਪ ਕਰੇ ਵਾਹਿਗੁਰੂ ਦਾ,

ਮੁੱਖ਼ੋਂ ਸਤਿਨਾਮ ਸਤਿਨਾਮ ਕਹਿੰਦਾ ।

ਰੱਬ ਦੀ ਇਹ ਕਰੇ ਬੰਦਗੀ,

ਭਾਵੇਂ ਮਝਾਂ ਵੀੈ ਏਸ ਨੇ ਹੈ ਚਾਰੀਆਂ ,

ਵੀਹਾਂ ਕੁ ਰੁਪਈਆਂ ਬਦਲੇ,

ਮੇਰੇ ਵੀਰ ਦੇ ਚਪੇੜਾਂ ਕਿਉਂ ਮਾਰੀਆਂ ।

ਮੱਥੇ ਉਤੇ ਜੋਤ ਜਗਦੀ ,

ਇਹ ਤਾਂ ਕੱਲਜੁਗ ਤਾਰਨ ਆਇਆ ।

ਨਾਨਕੀ ਦਾ ਵੀਰ ਲਾਡਲਾ,

ਅਤੇ ਮਾਂ ਤ੍ਰਿਪਤਾ ਦਾ ਜਾਇਆ ।

‘ਸੁਹਲ’ ਖ਼ੁਮਾਰੀ ਨਾਮ ਦੀ,

ਕਹਿੰਦੇ ਰੱਬ ਨਾਲ ਇਸ ਦੀਆਂ ਯਾਰੀਆਂ,

ਵੀਹਾਂ ਕੁ ਰੁਪਈਆਂ ਬਦਲੇ,

ਮੇਰੇ ਵੀਰ ਦੇ ਚਪੇੜਾਂ ਕਿਉਂ ਮਾਰੀਆਂ ।

ਗੁਰੂ ਗ੍ਰੰਥ ਸਾਹਿਬ

ਆਉ ਗੁਰੂ ਗ੍ਰੰਥ ਸਾਹਿਬ ਦੇ
ਚੱਲ ਕੇ ਦਰਸ਼ਨ ਪਾਈਏ ।

ਬਾਣੀਂ ਗੁਰੂ ਗੁਰੂ ਹੈ ਬਾਣੀਂ
ਨਾਨਕ ਨਾਮ ਧਿਆਈਏ ।

ਆਦਿ ਸਚ ਜੁਗਾਦਿ ਸਚ ਹੈ,
ਬਾਣੀਂ ਵਿਚ ਫ਼ੁਰਮਾਇਆ ।

ਗੁਰੂਆਂ ਦੀ ਗੁਰਬਾਣੀਂ ਪੱੜ੍ਹ ਕੇ ,
ਮੂੰਹ ਮੰਗਿਆ ਫ਼ਲ ਪਾਇਆ ।

ਗੁਰ ਗ੍ਰੰਥ ਸਾਹਿਬ ਨੂੰ ਆਪਾਂ
ਸਾਰੇ ਸੀਸ ਨਿਵਾਈਏ ।

ਆਉ ਗੁਰੂ ਗ੍ਰੰਥ ਸਾਹਿਬ ਦੇ
ਚੱਲ ਕੇ ਦਰਸ਼ਨ ਪਾਈਏ ।

ਗੁਰੂ ਨਾਨਕ ਜੀ ਨੇ ਲਿਖ਼ਿਆ ,
ਮੰਨ ਜੀਤੇ ਜਗ ਜੀਤ ।

ਛੱਡ ਕੇ ਸਾਰੇ ਭੱਰਮ ਭੁਲੇਖੇ ,
ਬਣ ਜਾ ਇਸ ਦਾ ਮੀਤ ।

ਅੰਗਦ ਗੁਰੂ ਤੇ ਅਮਰਦਾਸ ਦੇ,
ਚਰਨੀ ਸੀਸ ਝੁੱਕਾਈਏ ।

ਆਉ ਗੁਰੂ ਗ੍ਰੰਥ ਸਾਹਿਬ ਦੇ,
ਚੱਲ ਕੇ ਦਰਸ਼ਨ ਪਾਈਏ ।

ਸੂਫ਼ੀ ਸੰਤ ਫ਼ਕੀਰਾਂ ਦੀ ਹੈ ,
ਮਿਲਦੀ ਇਸ ਵਿਚ ਬਾਣੀ ।

ਗੁਰੂਆਂ ਦੇ ਜੋ ਮੁਖ਼ੋਂ ਉਚਰੀ ,
ਬਣ ਗਈ ਉਹ ਗੁਰਬਾਣੀ ।

ਧੰਨਾ ਤੇ ਤਰਲੋਚਨ , ਸਦਨਾਂ ,
ਸ਼ਬਦ ਇਨ੍ਹਾਂ ਦੇ ਗਾਈਏ ।

ਆਉ ਗੁਰੂ ਗ੍ਰੰਥ ਸਾਹਿਬ ਦੇ ,
ਚੱਲ ਕੇ ਦਰਸ਼ਨ ਪਾਈਏ ।

ਰਾਮਦਾਸ ਤੇ ਗੁਰੂ ਅਰਜਨ ਨੇ ,
ਰਾਗਾਂ ਦੇ ਵਿਚ ਗਾਇਆ ।

ਹਰਗੋਬਿੰਦ ਗੁਰਾਂ ਨੇ ਇਹਨੂੰ ,
ਹਿਰਦੇ ਵਿਚ ਵਸਾਇਆ ।

ਹਰ ਰਾਇ ਤੇ ਹਰਕ੍ਰਿਸ਼ਨ ਨੂੰ,
ਭੁੱਲ ਕਿਤੇ ਨਾ ਜਾਈਏ ।

ਆਉ ਗੁਰੂ ਗ੍ਰੰਥ ਸਾਹਿਬ ਦੇ,
ਚੱਲ ਕੇ ਦਰਸ਼ਨ ਪਾਈਏ।

ਗੁਰੂ ਤੇਗ਼ ਬਹਾਦਰ ਸਿਮਰੀਏ ,
ਘਰ ਨੌ ਨਿਧ ਆਵੈੇ ਧਾਏ ।

ਦਸਮ ਪਿਤਾ ਨੇ ਗੁਰੂ ਗ੍ਰੰਥ ,
ਦੇ ਅੱਗੇ ਸੀਸ ਝੁਕਾਏ ।

ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ,
ਮੰਨ ਵਿਚ ਗੁਰੂ ਵਸਾਈਏ ।

ਆਉ ਗੁਰੂ ਗ੍ਰੰਥ ਸਾਹਿਬ ਦੇ ,
ਚੱਲ ਕੇ ਦਰਸ਼ਨ ਪਾਈਏ ।

ਊਚ ਨੀਚ ਤੇ ਜਾਤ ਪਾਤ ਦਾ ,
ਭੇਤ ਨਾ ਇਸ ਵਿਚ ਕੋਈ ।

ਸੁਹਲ ਗੁਰਾਂ ਦੀ ਬਾਣੀ ਵਿਚੋਂ ,
ਅਉਂਦੀ ਹੈ ਖ਼ਸ਼ਬੋਈ ।

ਸਤਿਗੁਰਾਂ ਦੇ ਲੇਖ਼ੇ ਆਪਾਂ ,
ਜਿੰਦ ਨਿਮਾਣੀ ਲਾਈਏ ।

ਆਓੁ ਕੁਰੂ ਗ੍ਰੰਥ ਸਾਹਿਬ ਦੇ,
ਚੱਲ ਕੇ ਦਰਸ਼ਨ ਪਾਈਏ ।

ਬਾਣੀ ਗੁਰੂ ਗੁਰੂ ਹੈ ਬਾਣੀ ,
ਨਾ ਨ ਕ ਨਾਮ ਧਿੱਆਈਏ ।

ਇਕੋ ਹੀ ਪੰਜਾਬ ਹੈ

ਚੜ੍ਹਦਾ ਜਾਂ ਲਹਿੰਦਾ ਸਾਡਾ
ਇਕੋ ਹੀ ਪੰਜਾਬ ਹੈ ।

ਟੁੱਟ ਜਾਣ ਸਰਹੱਦਾਂ ,
ਮੇਰਾ ਇਕੋ ਹੀ ਖ਼ੁਆਬ ਹੈ।

ਵਢਿਆਂ ਵਢੇਰਿਆਂ ਦੀ ,
ਸਾਂਝ ਇਹਦੇ ਵਿਚ ਹੈ ।

ਤੁਸਾਂ ਤਾਈਂ ਮਿਲਣੇਂ ਦੀ ,
ਤਾਂਘ ਇਹਦੇ ਵਿਚ ਹੈ ।

ਸਾਡੀਆਂ ਮੁਹਬੱਤਾਂ ਦੀ ,
ਇਕੋ ਹੀ ਅਵਾਜ ਹੈ ।

ਚੜ੍ਹਦਾ ਜਾਂ ਲਹਿੰਦਾ ਸਾਡਾ ,
ਇਕੋ ਹੀ ਪੰਜਾਬ ਹੈ ।

ਪੀਲੂੱ ਅਤੇ ਵਾਰਿਸ ਦਾ ,
ਰੁੱਤਬਾ ਮਹਾਨ ਹੈ ।

ਕਾਦਰ ਤੇ ਬੁੱਲੇ ਸ਼ਾਹ ,
ਪੰਜਾਬੀਆਂ ਦੀ ਜਾਨ ਹੈ ।

ਮਿਰਜੇ ਦੀ ਜੂਹ ਏਥੇ ,
ਸੋਹਣੀ ਦਾ ਝਨਾਬ ਹੈ ।

ਚੱੜ੍ਹਦਾ ਜਾਂ ਲੰਿਹੰਦਾ ਸਾਡਾ ,
ਇਕੋ ਹੀ ਪਜਾਬ ਹੈ ।

ਇਹ ਨਾਨਕ ਦੀ ਧਰਤੀ ਹੈ,
ਸਾਈਂ ਮੀਆਂ ਮੀਰ ਦੀ ।

ਸ਼ਾਹ ਹੁਸੈਨ ਕਵੀ ,
ਹਾਸ਼ਮ ਫ਼ਕੀਰ ਦੀ ।

ਹੈ ਪੌਣਾਂ ਦਾ ਸੰਗੀਤ ,
ਮਰਦਾਨੇ ਦੀ ਰਬੱਾਬ ਹੈ ।

ਚੱੜ੍ਹਦਾ ਜਾਂ ਲਹਿੰਦਾ ਸਾਡਾ,
ਇਕੋ ਹੀ ਪੰਜਾਬ ਹੈ ।

ਪੰਜਾਬੀ ਮਾਂ ਦੇ ਟੋਟੇ–ਟੋਟੇ
ਕਰ ਦਿਤੇ ਜ਼ਾਲਮਾਂ ।

ਬੜਾ ਦੁੱਖ਼ ਪਾਇਆ ਮੇਰੇ ,
ਫ਼ਾਜ਼ਲਾਂ ਤੇ ਆਲਮਾਂ ।

ਜਿਸ ਨੂੰ ਵੀ ਪੁਛੋ ਇਹ ,
ਸਵਾਲ ਲਾ–ਜਵਾਬ ਹੈ ।

ਚੱੜ੍ਹਦਾ ਜਾਂ ਲੰਿਹੰਦਾ ਸਾਡਾ,
ਇਕੋ ਹੀ ਪੰਜਾਬ ਹੈ ।

ਸੁਹਲ ਜਿਹੇ ਟੁੱਟੇ ਦਿਲਾਂ,
ਤਾਈਂ ਅਸੀਂ ਮੇਲਣਾ ।

ਗੁੱਲੀ–ਡੰਡਾ ਖਿੱਦੋ–ਖ਼ੂੰਡੀ ,
ਪਹਿਲਾਂ ਵਾਂਗ ਖ਼ੇਲਣਾਂ ।

ਮਲਕੀਅਤ ਪੰਜਾਬ ਦੀ ,
ਪੰਜਾਬੀ ਦੀ ਕਿਤਾਬ ਹੈ ।

ਚੱੜ੍ਹਦਾ ਜਾਂ ਲਹਿੰਦਾ ਸਾਡਾ,
ਇਕੋ ਹੀ ਪੰਜਾਬ ਹੈ ।

ਟੁੱਟ ਜਾਣ ਸਰਹੱਦਾਂ ,
ਮੇਰਾ ਇਕੋ ਹੀ ਖ਼ਵਾਬ ਹੈ ।

ਜੱਗ ਤੇ ਧੀਆਂ

ਜੱਗ ਤੇ ਧੀਆਂ ਮਾਪਿਆਂ ਦਾ ਜੋ ,
ਮਾਣ ਵਧਾਉਂਦੀਆਂ ਨੇਂ ।

ਜੀਉਂਦੀਆ ਰਹਿਣ ਜੋ ਪਿਉ ਦੀ ਪੱਗ ਨੂੰ,
ਦਾਗ਼ ਨਾ ਲਉਂਦੀਆਂ ਨੇਂ ।

ਮਾਂ ਨੇ ਗੋਦੀ ਵਿਚ ਬਿਠਾ ਕੇ,
ਲੋਰੀਆਂ ਦਿਤੀਆਂ ਸੀ ।
ਛਿੱਲ ਕੇ ਮਿੱਠੀਆਂ ਗੰਨੇ ਦੀਆਂ,
ਗਲੋਰੀਆਂ ਦਿਤੀਆਂ ਸੀ ।
ਭਾਗਾਂ ਵਾਲੀਆਂ ਧੀਆਂ ਜੱਗ ਤੇ,
ਨਾਂ ਚੱਮਕਾਉਂਦੀਆਂ ਨੇਂ
ਜੀਉਦੀਆਂ ਰਹਿਣ ਜੋ ਪਿਉ ਦੀ ਪੱਗ ਨੂੰ ,
ਦਾਗ਼ ਨਾ ਲਉਂਦੀਆਂ ਨੇ ।
ਜੱਗ ਤੇ ਧੀਆਂ – – – ।

ਭੁੱਲੀ ਨਾ ਜੋ ਦਾਦੀ ਮਾਂ ਦੀ,
ਦਿਤੀ ਗੁੱੜ੍ਹਤੀ ਨੂੰ ।
ਗੁੱਡੀਆਂ ਅਤੇ ਪਟੋਲ੍ਹਿਆਂ ਗਲ,
ਪਉਂਦੀ ਕੁੱੜਤੀ ਨੂੰ ।
ਵਿਸਰੀ ਹੋਈ ਵਿਰਾਸੱਤ ਦਾ ਜੋ,
ਮਾਣ ਵਧਾਉਂਦੀਆਂ ਨੇਂ
ਜੀਉਦੀਆਂ ਰਹਿਣ ਜੋ ਪਿਉ ਦੀ ਪੱਗ ਨੂੰ ,
ਦਾਗ਼ ਨਾ ਲਉਂਦੀਆਂ ਨੇਂ ।
ਜੱਗ ਤੇ ਧੀਆਂ – – – ।

ਹੁਣ ਪੜ੍ਹੀਆਂ ਲਿਖ਼ੀਆਂ ਧੀਆਂ ,
ਜੋ ਮੁੰਡਿਆਂ ਤੋਂ ਘੱਟ ਨਹੀਂ ।
ਹੁਣ ਰੱਜ ਕੇ ਧੀ ਪੜ੍ਹਾਉਂਦਾ ,
ਕਹਿੰਦੇ ਮੂਰਖ਼ ਜੱਟ ਨਹੀਂ ।
ਉਹ ਧੀਆਂ ਜੋ ਅਰਸ਼ੋਂ ਤਾਰੇ,
ਤੋੜ ਲਿਆਉਂਦੀਆਂ ਨੇਂ
ਜੀਉਂਦੀਆਂ ਰਹਿਣ ਜੋ ਪਿਉ ਦੀ ਪੱਗ ਨੂੰ ,
ਦਾਗ਼ ਲਾ ਲਉਂਦੀਆਂ ਨੇਂ ।
ਜੱਗ ਤੇ ਧੀਆਂ – – – ।

‘ਸੁਹਲ’ ਪੁੱਤਾਂ ਵਾਂਗ ਵੀ ਧੀਆਂ,
ਮਾਂ ਦੀਆਂ ਜਾਈਆਂ ਨੇ ।
ਛੱਟਿਆ ਦਾਜ ਦੇ ਲੋਭੀ ਸਹੁਰਿਆਂ ,
ਅਤੇ ਜਵਾਈਆਂ ਨੇ ।
ਦਾਜ ਦੇ ਲਾਲਚੀ ਲਾੜਿਆਂ ਨੂੰ
ਧੀਆਂ ਠਕੱਰਾਉਂਦੀਆਂ ਨੇਂ ,
ਜੀਊਂਦੀਆਂ ਰਹਿਣ ਜੋ ਪਿਉ ਦੀ ਪੱਗ਼ ਨੂੰ ,
ਦਾਗ਼ ਨਾ ਲਉਂਦੀਆਂ ਨੇਂ ।
ਜੱਗ ਤੇ ਧੀਆਂ ਮਾਪਿਆਂ ਦਾ ਜੋ
ਮਾਣ ਵਧਾਉਂਦੀਆਂ ਨੇਂ ।
ਜੀਊਂਦੀਆਂ ਰਹਿਣ – ––।

ਮਾਂ ਦਾ ਰੁੱਤਬਾ

ਰਾਜੇ ਤੇ ਮਹਾਰਾਜੇ ਜਨਮੇਂ ,
ਗੁਰੂਆਂ ਪੀਰਾਂ ਦੀ ਹੈ ਜਾਈ ।
ਜਦ ਪੁਤੱਰ ਕੋਈ ਪੈਦਾ ਹੋਵੇ ,
ਮਾਂ ਨੂੰ ਲੋਕੀਂ ਦੇਣ ਵਧਾਈ ।

ਮਾਂ ਬਾਝੋਂ ਜੱਗ ਸੁੰਨਾ ਸੁੰਨਾ ,
ਮਾਂ ਬਿਨਾਂ ਹੈ ਘਰ ਨਾਸ਼ਾਦ ।
ਮਾਂ ਦੀ ਜਾਈ ਸਾਰੀ ਦੁਨੀਆਂ ,
ਮਾਂ ਨੇ ਕੀਤਾ ਜੱਗ ਅਬਾਦ ।

ਮਾਂ , ਮੱਮਤਾ ਦੀ ਮਾਰੀ ਲੋਕੋ ,
ਬੱਚਿਆਂ ਖ਼ਾਤਰ ਮਰ ਜਾਦੀ ਹੈ ।
ਸੌ ਸੁੱਖ਼ਣਾ ਦੇ ਪੁੱਤਰ ਖ਼ਾਤਰ ,
ਜੋ ਵੀ ਹੋਵੇ ਕਰ ਜਾਂਦੀ ਹੈ ।

ਪਾਕ ਪਵਿਤਰ ਦੁਨੀਆਂ ਅੰਦਰ ,
ਮਾਂ ਦਾ ਰਿਸ਼ਤਾ ਸੱਭ ਤੋਂ ਉੱਚਾ ।
ਮਾਂ ਦੀ ਮੱਮਤਾ ਮਰ ਨਹੀਂ ਸਕਦੀ,
ਕਹਿੰਦਾ ਹੈ ਸੰਸਾਰ ਸਮੁੱਚਾ ,

ਅਪਣੇ ਅੰਦਰ ਝਾਤ ਤਾਂ ਮਾਰੋ ,
ਮਾਂ ਨੂੰ ਦਿਤੀ ਕਿੱਥੇ ਥਾਂ ।
ਮਾਂ ਤੋਂ ਗੂੜ੍ਹੀ ਨਹੀਂ ਹੈ ਲੱਭਣੀ ,
ਦੁਨੀਆਂ ਅੰਦਰ ਠੰਡੀ ਛਾਂ ।

ਸਾਰੀ ਦੁਨੀਆਂ ਭੁੱਲ ਜਾਵੋਗੇ ,
ਮਾਂ ਦਾ ਨਹੀਂ ਭੁੱਲਣਾ ਅਹਿਸਾਨ ।
ਸੱਭ ਧਰਮਾਂ ਦੀ ਮਾਂ ਹੈ ਜਾਈ ,
ਮਾਂ ਹੀ ਲੋਕੇ, ਹੈ ਭਗਵਾਨ ।

ਮਾਂ ਦਾ ਰੁੱਤਬਾ ਸੱਭ ਤੋਂ ਉੱਚਾ ,
ਮਾਂ ਦੀ ਪੂਜਾ ਕਰ ਕੇ ਵੇਖ ।
ਤੇਰੀ ਪੁੱਠੀ ਕਿਸਮੱਤ ਵਾਲੇ ,
ਮਾਂ ਨੇ ਸਿੱਧੇ ਕਰਨੇ ਲੇਖ ।

ਇਕ ਵਾਰੀ ਜੇ ਤੁਰ ਗਈ ਸੁਹਲ,
ਤਾਂ ਦੁਨੀਆਂ ਤੇ ਮਾਂ ਨਹੀਂ ਮਿਲਣੀਂ ।
ਛਾਵਾਂ ਬੇਸ਼ਕ ਲੱਖਾਂ ਹੋਵਣ ,
ਮਾਂ ਤੋਂ ਠੰਡੀ ਛਾਂ ਨਹੀਂ ਮਿਲਣੀਂ ।

ਸੋਚ ਵੀਚਾਰ

ਆਉ ਕਰੀਏ ਸੋਚ ਵੀਚਾਰ ।
ਸੜਦਾ ਜਾਂਦਾ ਹੈ ਸੰਸਾਰ ।

ਧੂਏਂ ਨੇ ਮੱਤ ਮਾਰੀ ਏਥੇ ।
ਜਿੰਦ ਵਿਚਾਰੀ ਹਾਰੀ ਏਥੇ ।
ਕੀ, ਕਿਸੇ ਨੇ ਰੁਖ਼ ਲਗਾਉਣੇਂ ,
ਰੁੱਖ਼ੀਂ ਫੇਰਨ ਆਰੀ ਏਥੇ ।
ਵਾਤਾਵਰਣ ਵੀ ਗੰਦਾ ਹੋਇਆ ,
ਪ੍ਰਦੂਸ਼ਨ ਦਾ ਹੋ ਗਿਆ ਬੁਖ਼ਾਰ ।
ਆਉ ਕਰੀਏ ਸੋਚ ਵੀਚਾਰ ,
ਸੜਦਾ ਜਾਂਦਾ :::::::::::::::::::::::::::: ।
ਹਵਾ ਸਾਫ਼ ਨਾ ਪਾਣੀਂ ਸ਼ੁੱਧ ।
ਕਿਵੇਂ ਸ਼ੁੱਧ ਹੋਏਗੀ ਬੁੱਧ ।
ਖਾਣਾਂ ਪੀਣਾਂ ਕੀ ਕਿਸੇ ਨੇ ,
ਮਿਲਦਾ ਹੈ ਜ਼ਹਿਰੀਲਾ ਦੁੱਧ ।
ਹੋ ਗਏ ਦਹੀਂ ਪਨੀਰ ਬਨਾਉਟੀ ,
ਕਿਵੇਂ ਭਲੀ ਕਰੂ ਕਰਤਾਰ ।
ਆਉ ਕਰੀਏ ਸੋਚ ਵੀਚਾਰ ।
ਸੜਦਾ ਜਾਂਦਾ :::::::::::::::::::::::::: ।
ਥਾਂ ਥਾਂ ਕੂੜੇ ਦੇ ਨੇ ਢੇਰ ।
ਤਾਂ , ਕੀ ਕਰੇਗੀ ਸੈਰ ਸਵੇਰ ।
ਲੰਘਣ ਲਗਿਆਂ ਬੋ ਹੈ ਅਉਂਦੀ ,
ਹਰ ਬੰਦਾ ਮੁੰਹ ਲੈਂਦਾ ਫੇਰ ।
ਵੇਲਾ ਲੰਘਿਆ ਹੱਕ ਨਾ ਅਉਣਾਂ ,
ਚਾਰ ਚੁਫ਼ੇਰੇ ਝਾਤੀ ਮਾਰ ।
ਆਉ ਕਰੀਏ ਸੋਚ ਵੀਚਾਰ ।
ਸੜਦਾ ਜਾਂਦਾ :::::::::::::::::::::::::::: ।
ਸੱਭ ਕੁਦਰਤ ਦਾ ਮਾਣ ਵਧਾਉ ।
ਅਪਣੇਂ ਹੱਥੀਂ ਰੁੱਖ਼ ਲਗਾਉ ।
ਫ਼ੱਲ ਅਤੇ ਜੋ ਫ਼ੁਲ ਵੀ ਦੇਂਦੇ ,
ਇਹਨਾਂ ਨੂੰ ਨਾ ਮਾਰ ਮਕਾਉ ।
ਇੱਕ ਰੁਖ਼ੱ ਜੇ ਵਢ੍ਹੋ ਸੁਹਲ ,
ਉਸ ਦੀ ਥਾਂ ਤੇ ਲਾਉ ਚਾਰ ।
ਆਉ ਬਹਿ ਕੇ ਕਰੋ ਵੀਚਾਰ ।
ਸੜਦਾ ਜਾਂਦਾ ਹੈ ਸੰਸਾਰ ।

Next Page »

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab