ਕਰ ਲਉ ਖੂਬ ਪੜ੍ਹਾਈ
ਕਰ ਲਉ ਖੂਬ ਪੜ੍ਹਾਈ ਬੱਚਿਉ,
ਆਜ਼ਾਦੀ ਦੀ ਦੂਸਰੀ ਲੜਾਈ ਬੱਚਿਉ ।
ਕਦੇ ਵੀ ਕਲਾਸ ਵਿਚ ਰੌਲਾ ਪਾਉਣਾ ਨਹੀਂ,
ਰੌਲਾ ਪਾ ਕੇ ਮੈਡਮ ਨੂੰ ਤੁਸੀਂ ਸਤਾਉਣਾ ਨਹੀ ।
ਅਨਪੜ੍ਹ ਤਾਂ ਰਹਿ ਜਾਂਦੇ ਸ਼ਦਾਈ ਬੱਚਿਉ,
ਕਰ ਲਉ ਖੂਬ ਪੜ੍ਹਾਈ ਬੱਚਿਉ ।
ਜਿਹੜੇ ਬੱਚੇ ਖੂਬ ਨੇ ਪੜ੍ਹਾਈ ਕਰਦੇ,
ਜਿੰਦਗੀ ‘ਚ ਉਹੀ ਨੇ ਤਰੱਕੀ ਕਰਦੇ।
ਜੋਰ ਲਾ ਕੇ ਚੜ੍ਹ ਲਉ ਚੜ੍ਹਾਈ ਬੱਚਿਉ,
ਕਰ ਲਉ ਖੂਬ ਪੜ੍ਹਾਈ ਬੱਚਿਉ ।
ਜਿਹੜੇ ਬੱਚੇ ਕਦੇ ਵੀ ਨਹੀਂ ਹਨ ਪੜ੍ਹਦੇ,
ਰੋਟੀ ਲਈ ਫਿਰ ਮਜ਼ਦੂਰੀ ਕਰਦੇ ।
ਆਉਦੀ ਨਹੀਂ ਘਰ ‘ਚ ਕਮਾਈ ਬੱਚਿਉ ,
ਕਰ ਲਉ ਖੂਬ ਪੜ੍ਹਾਈ ਬੱਚਿਉ ।
ਜਿਹੜੇ ਬਂਚੇ ਖੂਬ ਨੇ ਪੜ੍ਹਾਈ ਕਰਦੇ,
ਬਾਕੀ ਜਿੰਦਗੀ ‘ਚ ਫਿਰ ਐਸ਼ ਕਰਦੇ ।
ਆਉਂਦੀ ਖੂਬ ਘਰ ‘ਚ ਕਮਾਈ ਬੱਚਿਉ,
ਕਰ ਲਉ ਖੂਬ ਪੜ੍ਹਾਈ ਬੱਚਿਉ ।










