ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਖੁੰਢ ਚਰਚਾ

ਇਕ ਯਮਲਾ ਜੱਟ ਸੀ…!

ਅਜੋਕੇ ਪੰਜਾਬੀ ਸੰਗੀਤ ਸੰਸਾਰ ਵਿੱਚ ਨਿੱਤ ਨਵੇਂ ਗਾਇਕ/ਗਾਇਕਾਵਾਂ ਪ੍ਰਵੇਸ਼ ਕਰ ਰਹੇ ਹਨ। ਇਹਨਾਂ ਵਿਚੋਂ ਕੁੱਝ ਸਫ਼ਲਤਾ ਦੀਆਂ ਪੋੜੀਆਂ ਚੜ ਕੇ ਅੰਬਰੀਂ ਉਡਾਰੀਆਂ ਮਾਰਦੇ ਹਨ ਪਰ ਕੁੱਝ ਕਲਾਕਾਰ ਇਕ ਦੋ ਅਸਫ਼ਲ ਕੈਸੇਟਾਂ ਬਾਅਦ ਫਿਰ ਪਹਿਲਾਂ ਵਾਲੀ ਗੁਮਨਾਮੀ ਦੀ ਦੁਨੀਆਂ ਵਿਚ ਹੀ ਗੁਆਚ ਜਾਂਦੇ ਹਨ। ਜਿਨ੍ਹਾਂ ਬਾਰੇ ਆਮ ਸਰੋਤਿਆਂ ਨੂੰ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ। ਜਿਹੜੇ ਗਾਇਕ ਸਫ਼ਲਤਾ ਹਾਸਲ ਕਰਦੇ ਹਨ ਉਹ ਸਰੋਤੇ ਵਰਗ ਲਈ ਕਿਸੇ ਰੋਲ ਮਾਡਲ ਤੋਂ ਘੱਟ ਨਹੀਂ ਹੁੰਦੇ। ਲੋਕ ਉਹਨਾਂ ਦੇ ਪਹਿਰਾਵੇ, ਗੱਲਬਾਤ, ਰਹਿਣ-ਸਹਿਣ, ਖਾਣ-ਪੀਣ ਅਤੇ ਜੀਵਨ ਜਿਊਣ ਦੇ ਢੰਗ ਦੀ ਨਕਲ ਕਰਦੇ ਹਨ। ਉਹਨਾਂ ਵੱਲੋਂ ਕਹੀ ਗਈ ਹਰੇਕ ਗੱਲ ਨੂੰ ਆਮ ਸਰੋਤਾ ਵਰਗ ਸੱਚ ਮੰਨਦਾ ਹੈ ਪਰ ਅਸਲ ਹਕੀਕਤ ਕੁੱਝ ਹੋਰ ਹੁੰਦੀ ਹੈ।

ਪੁਰਾਤਨ ਕਾਲ ਵਿਚ ਜਿਸ ਸਮੇਂ ਪੰਜਾਬੀ ਸੰਗੀਤ ਦੀ ਆਰੰਭਤਾ ਹੋਈ ਤਾਂ ਇਸ ਦਾ ਸੰਬੰਧ ਧਾਰਮਿਕਤਾ/ਅਧਿਆਤਮਕਤਾ ਨਾਲ ਜੋੜਿਆ ਜਾਂਦਾ ਸੀ। ਸਭ ਤੋਂ ਪਹਿਲਾਂ ਨਾਥਾਂ/ਜੋਗੀਆਂ ਨੇ ਪੰਜਾਬੀ ਜੁਬਾਨ ਨੂੰ ਆਪਣੇ ਗੀਤਾਂ/ਬੋਲਾਂ ਰਾਹੀਂ ਲੋਕਾਂ ਤੱਕ ਪਹੁੰਚਾਇਆ। ਇਸ ਸਮੇਂ ਸੰਗੀਤ ਆਮ ਲੋਕਾਂ ਦੀ ਸੋਚ ਅਤੇ ਪਹੁੰਚ ਤੋਂ ਕੋਹਾਂ ਦੂਰ ਸੀ।

ਇਸ ਤੋਂ ਬਾਅਦ ਯੁਗ ਆਇਆ ਗੁਰਮਤਿ ਸੰਗੀਤ ਦਾ, ਜਿਸ ਵਿਚ ਬਾਬੇ ਨਾਨਕ ਨੇ ਲੋਕਾਂ ਨੂੰ ਰੱਬੀ ਗਿਆਨ ਦੇ ਪ੍ਰਕਾਸ਼ ਵਿੱਚ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਜਦੋਂ ਭਾਈ ਮਰਦਾਨਾ ਰਬਾਬ ਛੇੜਦਾ ਅਤੇ ਗੁਰੂ ਨਾਨਕ ਸਾਹਿਬ ਧੁਰ ਤੋਂ ਆਈ ਅਲਾਹੀ ਬਾਣੀ ਨੂੰ ਮਿੱਠੀ ਧੁਨ ਵਿੱਚ ਗਾਉਂਦੇ ਤਾਂ ਸੱਜਣ ਠੱਗ ਵਰਗੇ ਠੱਗ ਵੀ ਸੱਚਮੁਚ ਦੇ ਸੱਜਣ ਪੁਰਸ਼ ਬਣ ਜਾਂਦੇ।

ਬਾਬੇ ਨਾਨਕ ਦੇ ਗੁਰਮਤਿ ਸੰਗੀਤ ਕਾਲ ਤੋਂ ਬਾਅਦ ਪੰਜਾਬੀ ਸੰਗੀਤ ਬੀਰ ਰਸੀ ਵਾਰਾਂ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਦਾ ਸਿੰ਼ਗਾਰ ਬਣਿਆ। ਇਹ ਜੁਗ ਸੀ ਵੈਰੀ ਨੂੰ ਮੂੰਹ ਤੋੜ ਜਵਾਬ ਦੇਣ ਦਾ, ਤੇ ਇਸ ਲਈ ਯੋਧਿਆਂ ਨੂੰ ਤਿਆਰ ਕੀਤਾ ਪੰਜਾਬੀ ਸੰਗੀਤ ਨੇ। ਜਾਲਮਾਂ ਦੇ ਜੁ਼ਲਮ ਦਾ ਮੂੰਹ ਤੋੜ ਜਵਾਬ ਦੇਣ ਲਈ ਸੂਰਮਿਆਂ ਨੂੰ ਤਿਆਰ ਕਰਨ ਲਈ ਪੰਜਾਬੀ ਸੰਗੀਤ ਦੇ ਢੱਡ ਤੇ ਸਾਰੰਗੀ ਨਾਲ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ।

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਤੋਂ ਬਾਅਦ ਪੰਜਾਬੀ ਸੰਗੀਤ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਅਨਮੋਲ ਗਹਿਣਾ ਬਣ ਕੇ। ਕਹਿੰਦੇ ਹਨ ਕਿ, “ਮਹਾਰਾਜਾ ਰਣਜੀਤ ਸਿੰਘ ਜਿੱਥੇ ਗੁਰਬਾਣੀ ਸ਼ਬਦ ਕੀਰਤਨ ਪੂਰੀ ਸ਼ਰਧਾ ਭਾਵਨਾ ਨਾਲ ਸੁਣਿਆ ਕਰਦਾ ਸੀ ਉੱਥੇ ਨਾਲ ਹੀ ਪੰਜਾਬੀ ਸੂਫ਼ੀ ਸੰਗੀਤ ਦਾ ਵੀ ਆਨੰਦ ਮਾਣਦਾ ਸੀ। ਉਸ ਨੇ ਆਪਣੇ ਦਰਬਾਰ ਵਿੱਚ ਚੰਗੇ ਗੱਵੀਏ ਰੱਖੇ ਹੋਏ ਸਨ ਤੇ ਚੰਗਾ ਗਾਉਣ ਵਾਲਿਆਂ ਨੂੰ ਉਹ ਕੀਮਤੀ ਸੁਗਾਤਾਂ ਇਨਾਮ ਵੱਜੋਂ ਦਿੰਦਾ ਹੁੰਦਾ ਸੀ।”

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਬਾਅਦ ਪੰਜਾਬੀ ਸੰਗੀਤ ਪਹੁੰਚਿਆ ਭਾਰਤ ਦੀ ਆਜਾਦੀ ਦੇ ਸੰਗ੍ਰਾਮ ਵਾਲੇ ਪਾਸੇ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ, ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਦੇ ਗੀਤ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਪਗੜੀ ਸੰਭਾਲ ਜੱਟਾ’ ਨੇ ਪੂਰੇ ਦੇਸ਼ ਵਿੱਚ ਇਨਕਲਾਬ ਦੀ ਲਹਿਰ ਪੈਦਾ ਕਰ ਦਿੱਤੀ। ਪੰਜਾਬੀ ਸੰਗੀਤ ਨੇ ਪੰਜਾਬੀਆਂ ਵਿੱਚ ਅਜਿਹਾ ਜੋਸ਼ ਪੈਦਾ ਕੀਤਾ ਕਿ ਅੰਗ੍ਰੇਜ ਹਿੰਦੂਸਤਾਨ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਪਰਤ ਗਏ। ਭਾਰਤ ਆਜਾਦ ਹੋ ਗਿਆ ਤੇ ਇਸ ਤਰ੍ਹਾਂ ਜੰਗੇ-ਏ-ਆਜਾਦੀ ਵਿੱਚ ਪੰਜਾਬੀ ਸੰਗੀਤ ਨੇ ਅਹਿਮ ਯੋਗਦਾਨ ਅਦਾ ਕੀਤਾ।

ਅਜੋਕੀ ਪੰਜਾਬੀ ਗਾਇਕੀ ਦਾ ਆਰੰਭ ਆਜ਼ਾਦੀ ਤੋਂ ਬਾਅਦ ਹੋਇਆ ਜਦੋਂ ਹਿੰਦੂਸਤਾਨ ਅਤੇ ਪੰਜਾਬ 2 ਟੁਕੜਿਆਂ ਵਿਚ ਵੰਡੇ ਗਏ। ਪੰਜਾਬ ਦਾ ਇਕ ਹਿੱਸਾ ਹਿੰਦੂਸਤਾਨ ਵਿਚ ਆ ਗਿਆ ਤੇ ਦੂਜਾ ਪਾਕਿਸਤਾਨ ਵਿੱਚ ਚਲਾ ਗਿਆ। ਪਾਕਿਸਤਾਨੀ ਪੰਜਾਬ ਵਿਚ ਜਿੱਥੇ ਸੂਫ਼ੀ ਕਲਾਮ ਨੂੰ ਗਾਉਣ ਵਾਲੇ ਜਨਾਬ ਨੁਸਰਤ ਫਤਹਿ ਅਲੀ ਖਾਨ, ਗੁਲਾਮ ਅਲੀ ਖਾਨ, ਰੇਸ਼ਮਾ ਵਰਗੇ ਗਾਇਕ ਰਵਾਇਤੀ ਧੁਨਾਂ ਨੂੰ ਸਾਂਭਣ ਵਿੱਚ ਲੱਗ ਪਏ ਉੱਧਰ ਦੂਜੇ ਪਾਸੇ ਭਾਰਤੀ ਪੰਜਾਬ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਬਾਵਾ ਆਦਿ ਵਰਗੇ ਪੰਜਾਬੀ ਲੋਕ ਗਾਇਕ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਗੌਰਵਮਈ ਪਿਛੋਕੜ ਨੂੰ ਆਪਣੀਆਂ ਆਵਾਜਾਂ ਨਾਲ ਸਾਂਭਣ ਵਿੱਚ ਜੁੱਟ ਗਏ।

‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ-ਲਾ ਵੇਹੰਦੀ ਦੁਨੀਆਂ ਸਾਰੀ ਏ’ ਯਮਲੇ ਜੱਟ ਦੇ ਇਹ ਬੋਲ ਜਦੋਂ ਪਿੰਡਾਂ ਵਿੱਚ ਮੰਜਿਆਂ ਨੂੰ ਜੋੜ ਕੇ ਲੱਗੇ ਸਪੀਕਰਾਂ ਵਿੱਚ ਵੱਜਦੇ ਤਾਂ ਸੱਚਮੁੱਚ ਪੰਜਾਬੀ ਸੰਗੀਤ ਵਿਚ ਅਧਿਆਤਮਕਤਾ ਦਾ ਪਸਾਰਾ ਹੁੰਦਾ। ਯਮਲੇ ਜੱਟ ਦੇ ਅਖਾੜੇ ਦੇਖਣ ਲਈ ਪਿੰਡਾਂ ਦੇ ਪਿੰਡ ਜੁੜ ਜਾਂਦੇ ਤੇ ਕੋਈ ਆਪਣੀ ਮਾਂ/ਧੀ/ਭੈਣ ਨੂੰ ਯਮਲੇ ਦੇ ਅਖਾੜੇ ਵਿਚ ਲੈ ਕੇ ਜਾਣ ਤੋਂ ਨਾ ਡਰਦਾ। ਮਾਂਵਾਂ, ਭੈਣਾਂ, ਧੀਆਂ, ਬੱਚੇ ਅਤੇ ਬਜ਼ੁਰਗ ਯਮਲੇ ਜੱਟ ਦੇ ਅਖਾੜੇ ਦੀ ਪਹਿਲੀ ਲਾਈਨ ਵਿਚ ਬੈਠੇ ਹੁੰਦੇ।

ਪਿੰਡਾਂ ਦੇ ਸਿਆਣੇ/ਬਜੁ਼ਰਗ ਲੋਕ ਕਹਿੰਦੇ ਨੇ ਕਿ “ਯਮਲੇ ਜੱਟ ਕੋਲ ਆਪਣੀ ਕੋਈ ਕਾਰ ਨਹੀਂ ਸੀ।” ਉਸ ਜਮਾਨੇ ਵਿਚ ਮੋਟਰਸਾਈਕਲ ਵੀ ਨਹੀਂ ਸੀ ਹੁੰਦੇ ਪਿੰਡਾਂ ਦੇ ਲੋਕਾਂ ਕੋਲ। ਸੋ ਮੁੱਕਦੀ ਗੱਲ ਆਪਣੇ ਸੰਗੀਤਕ ਸਫ਼ਰ ਦੇ ਸੁ਼ਰੂਆਤੀ ਦਿਨਾਂ ਵਿਚ ਯਮਲਾ ਜੱਟ ਆਪਣੇ ਪਿੰਡੋਂ ਸਾਈਕਲ ਤੇ ਆਸਪਾਸ ਦੇ ਪਿੰਡਾਂ ਵਿਚ ਅਖਾੜੇ ਲਾਉਣ ਜਾਂਦਾ ਹੁੰਦਾ ਸੀ। ਉਹ ਤਾਂ ਸਾਈਕਲ ਤੇ ਚੜ ਕੇ ਹੀ ਮਾਂ ਬੋਲੀ ਦੀ ਇਤਨੀ ਸੇਵਾ ਕਰ ਗਿਆ ਕਿ ਪੰਜਾਬੀ ਮਾਂ ਬੋਲੀ ਅੰਬਰਾਂ ਤੇ ਉਡਾਰੀਆਂ ਮਾਰਨ ਲੱਗੀ ਤੇ ਉਸ ਦੀ ਇਸ ਸੇਵਾ ਬਦਲੇ ਆਉਣ ਵਾਲੀਆਂ ਪੀੜੀਆਂ ਉਸ ਨੂੰ ਹਮੇਸ਼ਾ ਯਾਦ ਰੱਖਣਗੀਆਂ ਪਰ ਅਜੋਕੇ ਗਾਇਕ ਕਾਰਾਂ ਤੇ ਚੜ ਕੇ ਵੀ…?”

ਯਮਲੇ ਨਾਲ ਨਾ ਤਾਂ ਅੱਧ ਨੰਗੀਆਂ ਕੁੜੀਆਂ ਦਾ ਟੋਲਾ ਹੁੰਦਾ ਸੀ ਤੇ ਨਾ ਹੀ ਗੰਦੀ ਤੇ ਅਸ਼ਲੀਲ ਸ਼ਬਦਾਵਲੀ ਵਾਲੇ ਬੋਲ। ਨਾ ਤਾਂ ਉਹ ਸਟੇਜ ਤੇ ਬੰਦਰ ਵਾਂਗ ਟਪੂਸੀਆਂ ਮਾਰਦਾ ਸੀ ਤੇ ਨਾ ਹੀ ਸਾਰੀ ਉੱਮਰ ਉਸ ਨੇ ਪੱਗ ਸਿਰ ਤੋਂ ਲਾਹੀ, ਸਗੋਂ ਸ਼ਾਨ ਨਾਲ ਮਾਵੇ ਵਾਲੀ ਪੱਗ ਤੇ ਤੁਰਲਾ ਛੱਡ ਕੇ ਉਹ ਸਟੇਜ ਤੇ ਚੜਦਾ ਤੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੋਇਆ ਪੂਰਾ ਮੇਲਾ ਲੁੱਟ ਲੈਂਦਾ।

ਯਮਲੇ ਦਾ ਅਖਾੜਾ ਦੇਖਣ ਲੋਕ 20/20 ਮੀਲ ਤੋਂ ਆਪਣੇ ਗੱਡਿਆਂ ਤੇ ਚੜ ਕੇ ਆਉਂਦੇ। ਪਿੰਡਾਂ ਦੇ ਪਿੰਡ ਬਿੰਦਝੱਟ ਵਿਚ ਜੁੜ ਜਾਂਦੇ। ਲੋਕ ਕੋਠਿਆਂ ਦੀਆਂ ਛੱਤਾਂ ਸਵੇਰ ਸਾਰ ਹੀ ਮੱਲ ਲੈਂਦੇ ਕਿ ਅੱਜ ਯਮਲੇ ਨੇ ਅਖਾੜਾ ਲਾਉਣਾ ਏ। ਪਰ ਅੱਜ ਦੇ ਬਹੁਤੇ ਗਾਇਕਾਂ ਨੇ ਜੇ ਕਿਤੇ ‘ਪ੍ਰੋਗਰਾਮ’ ਪੇਸ਼ ਕਰਨਾ ਹੋਵੇ ਤਾਂ ਲੱਖਾਂ ਰੁਪੱਈਏ ਦੀ ਇਤਿਸ਼ਹਾਰਬਾਜੀ ਕਰਕੇ ਵੀ ਖਾਲੀ ਪਈਆਂ ਕੁਰਸੀਆਂ ਸਰੋਤਿਆਂ ਨੂੰ ਤਰਸਦੀਆਂ ਰਹਿੰਦੀਆਂ ਹਨ।

ਦੂਜੇ ਪਾਸੇ ਜੇਕਰ ਅਜੋਕੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ਵਿਚ ਕੈਸੇਟ ਭਾਵੇਂ ਅਜੇ 2 ਸਾਲ ਬਾਅਦ ਆਉਣੀ ਹੋਵੇ ਕੰਨਾਂ ਵਿੱਚ ਨੱਤੀਆਂ ਤੇ ਭੇਡ ਵਰਗੇ ਵਾਲ ਪਹਿਲਾਂ ਹੀ ਬਣਾਈ ਫਿਰਦੇ ਨੇ ਪੰਜਾਬੀ ਮਾਂ ਬੋਲੀ ਦੇ ਇਹ ‘ਸਰਵਨ ਪੁੱਤਰ।’ ਬਾਪ-ਦਾਦੇ ਦੀਆਂ ਜਮੀਨਾਂ ਵੇਚ ਕੇ ਜਾਂ ਫਿਰ 4 ਸਾਲ ਕਨੇਡਾ-ਅਮਰੀਕਾ ਵਿੱਚ ਲਾ ਕੇ ਪੰਜਾਬੀ ਜੁ਼ਬਾਨ ਦੀ ਸੇਵਾ ਦਾ ਫੁਰਨਾ ਫੁਰਦਾ ਏ ਇਹਨਾਂ ਨੂੰ ਕਿ ਚੱਲੋ ਜੇ ਚੱਲ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ ਹੀ ਸਹੀ।

ਇਸ ਸਮੇਂ ਪੰਜਾਬ ਵਿੱਚ ਜਿਤਨੇ ਗਾਇਕ/ਗਾਇਕਾਵਾਂ ਨੇ ਇਹਨੋਂ ਵਿੱਚੋਂ 90 ਫ਼ੀਸਦੀ ‘ਮਾਂ ਬੋਲੀ ਦੇ ਸੇਵਕਾਂ’ ਨੂੰ ਤਾਂ ਹਾਰਮੋਨਿਯਮ ਦੇ ਸਾ, ਰੇ, ਗਾ, ਮਾ, ਪਾ ਦਾ ਵੀ ਪੂਰਾ ਗਿਆਨ ਨਹੀਂ ਹੋਣਾ ਤੇ ਤੁਰੇ ਨੇ ਬਾਬੇ ਯਮਲੇ ਦੇ ਨਕਸ਼ੇ ਕਦਮਾਂ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ। ਪਤਾ ਨਹੀਂ ਇਹ ਪੰਜਾਬੀ ਜੁਬਾਨ/ਗਾਇਕੀ ਨੂੰ ਵਿਕਾਸ ਵੱਲ ਲੈ ਕੇ ਜਾ ਰਹੇ ਹਨ ਜਾਂ ਵਿਨਾਸ਼ ਵੱਲ…?

ਅੱਜ ਭਾਵੇਂ ਕਿਸੇ ਗਾਇਕ ਦੀਆਂ 20 ਕੈਸੇਟਾਂ ਵੀ ਮਾਰਕੀਟ ਵਿੱਚ ਨਾ ਵਿਕੀਆਂ ਹੋਣ ਪਰ ਗੱਡੀ ਉਹ 10/12 ਲੱਖ ਤੋਂ ਧੱਲੇ ਨਹੀਂ ਰੱਖਦਾ, ਪਰ ਯਮਲਾ ਤਾਂ ਸਾਰੀ ਉੱਮਰ ਸਾਈਕਲ ਤੇ ਹੀ ਗਾਉਂਦਾ ਰਿਹਾ। ਉਹ ਤਾਂ ਸਾਈਕਲ ਤੇ ਵੀ ਗਾ ਕੇ ਲੋਕਾਂ ਤੇ ਮਨਾਂ ਵਿੱਚ ਵਸਿਆ ਬੈਠਾ ਹੈ ਪਰ ਅਜੋਕੇ ਗਾਇਕ ਕਾਰਾਂ ਛੱਡ ਕੇ ਭਾਵੇਂ ਹਵਾਈ ਜਹਾਜ ਤੇ ਕਿਉਂ ਨਾ ਬੈਠ ਕੇ ਗਾਉਣ ਪਰ ਯਮਲੇ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਬਣ ਸਕਦੇ।

ਯਮਲਾ ਤਮਾਮ ਉੱਮਰ ਚਿੱਟੇ ਕੁੜਤੇ ਚਾਦਰੇ’ਚ ਰਿਹਾ ਤੇ ਦਰਵੇਸ਼ ਬਣ ਕੇ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਿਆ ਪਰ ਅੱਜ ਦੇ ਗੱਵੀਏ ਪਾਟੀਆਂ ਜੀਨਸਾਂ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਲਾਇਤੀ ਕਪੜੇ ਪਾ ਕੇ ਵੀ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਢੋਲ ਵਜਾੳਂੁਦੇ ਫਿਰਦੇ ਨੇ ਅਤੇ ਸਸਤੀ ਸੋ਼ਹਰਤ ਖਾਤਰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਹੀਰਾਂ, ਸੱਸੀਆਂ, ਸਹਿਬਾਂ, ਸੋਹਣੀਆਂ ਬਣਾਉਂਦੇ ਫਿਰਦੇ ਨੇ।

ਗੁਰਮੀਤ ਬਾਵਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਦੇ ਮਾਂਵਾਂ ਧੀਆਂ ਦੇ ਰਿਸ਼ਤੇ ਨੂੰ ਸਹੇਲੀਆਂ ਵਾਲਾ ਰਿਸ਼ਤਾ ਬਣਾਇਆ “ਮਾਂਵਾਂ ਤੇ ਧੀਆਂ ਰੱਲ ਬੈਠੀਆਂ ਨੀਂ ਮਾਏਂ” ਪਰ ਅਜੋਕੀ ਗਾਇਕੀ ਜਿੱਥੇ ਮਾਂ ਨੂੰ ਫੱਫੇਕੁੱਟਣੀ/ਪਾਪਣ/ਧੀ ਦੀ ਵੈਰੀ ਬਣਾ ਕੇ ਪੇਸ਼ ਕਰਦੀ ਹੈ ਉੱਥੇ ਦੂਜੇ ਪਾਸੇ ਧੀ ਨੂੰ ਸਿਰਫ਼ ਤੇ ਸਿਰਫ਼ ਮਾਸ਼ੂਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅੱਜ ਦੇ ਗਾਇਕਾਂ ਅਨੁਸਾਰ ਇੱਕ ਕੁੜੀ ਸਿਰਫ਼ ਕਿਸੇ ਦੀ ਮਾਸ਼ੂਕ ਹੋ ਸਕਦੀ ਹੈ ਕਿਸੇ ਦੀ ਭੈਣ, ਮਾਂ ਜਾਂ ਧੀ ਨਹੀਂ।

ਕਿੱਧਰ ਗਿਆ ਪੰਜਾਬੀ ਗਾਇਕੀ ਦਾ ਉਹ ‘ਬਾਬਾ ਬੋਹੜ’ ਜਿਸ ਦੇ ਆਪਣੇ ਪਰਛਾਵੇਂ ਹੇਠ ਕਦੇ ਐਸੀ ਗਾਇਕੀ ਦੀ ਕਲਪਣਾ ਸੀ ਨਹੀਂ ਕੀਤੀ ਹੋਣੀ? ਜੇ ਕਿਤੇ ਅੱਜ ਤੂੰਬੇ ਦੀ ਤਾਰ ਵਾਲਾ ਉਹ ਬਾਪੂ ਮੁੜ ਆਵੇ ਤਾਂ ਸ਼ਾਇਦ ਉਸ ਦਾ ਸਿਰ ਵੀ ਸ਼ਰਮ ਨਾਲ ਝੁੱਕ ਜਾਵੇ ਕਿ ਮੈਂ ਵੀ ਇਸੇ ਪੰਜਾਬੀ ਸੰਗੀਤ ਦਾ ਇੱਕ ਮੈਂਬਰ ਰਿਹਾ ਹਾਂ। ਅੱਜ ਮੇਰੇ ਵੱਲੋਂ ਤੋਰੀ ਇਸ ਆਧੁਨਿਕ ਪੰਜਾਬੀ ਗਾਇਕੀ ਨੂੰ ਮੇਰੇ ਵਾਰਿਸ ਕਿੱਧਰ ਨੂੰ ਲੈ ਕੇ ਜਾ ਰਹੇ ਹਨ? ਰਾਤੋ-ਰਾਤ ਸ਼ੋਹਰਤ ਪਾਉਣ ਦੀ ਲਾਲਸਾ ਵੱਸ ਅਸੀਂ ਆਪਣੀ ਮਾਂਵਾਂ/ਧੀਆਂ/ਭੈਣਾਂ ਨੂੰ ਵੀ ਦਾਅ ਦੇ ਲਾਉਣ ਤੋਂ ਬਾਜ਼ ਨਹੀਂ ਆ ਰਹੇ।

ਅਜੋਕੇ ਸਮੇਂ ਦੇ ਗਾਇਕ ਸਫ਼ਲਤਾ ਪਾਉਣ ਖਾਤਰ ਬਾਪੂ ਦੀ ਜ਼ਮੀਨ, ਬੇਬੇ ਦੇ ਗਹਿਣੇ, ਕਨੇਡਾ ਅਮਰੀਕਾ ਦੀ ਕਮਾਈ ਪਾਣੀ ਵਾਂਗ ਰੋੜ ਰਹੇ ਹਨ। ਅੱਧ ਨੰਗੀਆਂ ਕੁੜੀਆਂ ਦੇ ਨਾਚ, ਗੰਦੇ ਅਸ਼ਲੀਲ ਗਾਣੇ, ਬੇਹੁਦਾ ਕਪੜੇ ਤੇ ਬਾਂਦਰਾਂ/ਭੇਡਾਂ/ਕੁੱਤਿਆਂ ਵਰਗੇ ਵਾਲ ਬਣਾ ਕੇ ਅਸੀਂ ਪੱਗ ਨੂੰ ਸਿਰੋਂ ਲਾਹ ਕੇ ਪਰਾਂ ਧਰ ਦਿੱਤਾ ਹੈ। ਅਸੀਂ ਸ਼ਹੋਰਤ ਖਾਤਰ ਕਿਸੇ ਨੂੰ ਵੀ ਨਹੀਂ ਬਖਸ਼ ਰਹੇ। ਨਾ ਹੀ ਧਰਮ ਨੂੰ, ਨਾ ਹੀ ਧਰਮ ਪ੍ਰਚਾਰਕਾਂ ਨੂੰ, ਨਾ ਆਪਣੀ ਮਾਂ ਬੋਲੀ ਨੂੰ, ਨਾ ਆਪਣੀਆਂ ਮਾਂਵਾਂ ਨੂੰ, ਨਾ ਭੈਣਾਂ ਨੂੰ, ਨਾ ਧੀਆਂ ਨੂੰ ਅਤੇ ਨਾ ਹੀ ਖੁਦ ਉਸ ਪਰਮਾਤਮਾ ਨੂੰ।

ਅੱਲਾ ਖੈ਼ਰ ਕਰੇ ਜੇ ਕਿਤੇ ਹੱਥ ਵਿੱਚ ਡਾਂਗ ਫੜੀ ਉਹ ਬਾਬਾ ਬੋਹੜ ਮੁੜ ਵਾਪਸ ਆ ਜਾਵੇ ਜਿਸ ਨੇ ਕਦੀ ਗਾਇਆ ਸੀ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ-ਲਾ ਵੇਹੰਦੀ ਦੁਨੀਆਂ ਸਾਰੀ ਏ’ ਤੇ ਇਹਨਾਂ ‘ਮਾਂ ਬੋਲੀ ਦੇ ਸੇਵਕਾਂ’ ਦੇ ਪਾਸੇ ਸੇਕ ਦੇਵੇ ਤੇ ਕਹੇ, “ਉਏ ਕੰਜਰੋ…, ਜਿਸ ਪੰਜਾਬੀ ਸੰਗੀਤ ਵਿੱਚ ਬਾਬੇ ਨਾਨਕ ਦੀ ਮਿੱਠੀ ਬਾਣੀ ਰੂਹਾਨੀਅਤ ਦਾ ਸੰਦੇਸ਼ ਦਿੰਦੀ ਹੈ, ਜਿਸ ਪੰਜਾਬੀ ਸੰਗੀਤ ਵਿੱਚ ਸੂਫ਼ੀ ਫਕੀਰ ਮਨੁੱਖ ਨੂੰ ਜੀਵਨ ਜਿਊਣ ਦਾ ਦਰਸ਼ਨ ਸਮਝਾਉਂਦੇ ਨੇ, ਜਿਸ ਪੰਜਾਬੀ ਸੰਗੀਤ ਵਿੱਚ ਸੂਰਮਿਆਂ ਨੂੰ ਜੋਸ਼ ਦਵਾਇਆ ਜਾਂਦਾ ਹੈ, ਜਿਸ ਪੰਜਾਬੀ ਸੰਗੀਤ ਵਿੱਚ ਮਾਂ ਆਪਣੇ ਪੁੱਤਰ ਨੂੰ ਮਿੱਠੀਆਂ ਲੋਰੀਆਂ ਦੇ ਕੇ ਸੁਵਾਉਂਦੀ ਏ, ਜਿਸ ਪੰਜਾਬੀ ਸੰਗੀਤ ਵਿੱਚ ਸਾਡਾ ਇਤਿਹਾਸ, ਸਾਡਾ ਵਿਰਸਾ, ਸਾਡੀ ਅਣਖ਼, ਸਾਡੀ ਗੈ਼ਰਤ ਨਿੱਘ ਮਾਣ ਰਹੀ ਹੈ ਉਸ ਨੂੰ ਤੁਸੀਂ ਮਿੱਟੀ ਵਿੱਚ ਮਿਲਾ ਰਹੇ ਹੋ।”

“ਠਹਿਰੋ…, ਮੈਂ ਦੱਸਦਾ ਹਾਂ ਤੁਹਾਨੂੰ ਮਾਂ ਬੋਲੀ ਦਾ ਸਤਿਕਾਰ ਕਿੱਦਾਂ ਕਰੀਦਾ ਹੈ? ਉਏ ਕੰਜਰੋ…, ਕੁੱਝ ਤਾਂ ਸ਼ਰਮ ਕਰੋ। ਆਪਣੀ ਮਾਂ ਦੀ ਕਮਾਈ ਨਾ ਖਾਓ। ਆਪਣੀ ਮਾਂ ਨੂੰ ਨਾ ਵੇਚੋ। ਆਪਣੀ ਮਾਂ ਬੋਲੀ ਦਾ ਸੌਦਾ ਨਾ ਕਰੋ। ਇਸ ਕਾਰੇ ਤੋਂ ਵਾਸਾ ਵੱਟ ਲਵੋ, ਜੇਕਰ ਹੁਣ ਵੀ ਤੁਸੀਂ ਨਾ ਸੁਧਰੇ ਤੇ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ…, ਕਦੇ ਮੁਆਫ਼ ਨਹੀਂ ਕਰਨਗੀਆਂ।”

ਵਿਆਹ ਵਿੱਚ ਬੱਚੇ ਨਾਂ ਲੈ ਕੇ ਆਇਓ

ਵਿਆਹ ਤੇ ਸੱਦਣ ਦਾ ਕਾਡ ਆਇਆ ਸੀ। ਉਸ ਤੇ ਲਿਖਿਆਂ ਸੀ। ਡੱਬੇ ਵਾਲੇ ਤੋਂਫ਼ੇ ਨਾਂ ਲਿਆਇਓ। ਕੈਸ਼ ਮਨੀ ਹੀ ਲਿਫ਼ਾਫ਼ੇ ਵਿੱਚ ਪਾਇਓ। ਵਿਆਹ ਵਿੱਚ ਬੱਚੇ ਨਾਂ ਲਿਆਇਓ। ਫੋਨ ਕਰਕੇ ਵਿਆਹ ਦੀ ਤਰੀਕ ਤੋਂ 20 ਦਿਨ ਪਹਿਲਾਂ ਵਿਆਹ ਤੇ ਆਉਣ ਵਾਲਿਆਂ ਦੀ ਗਿੱਣਤੀ ਦੱਸ ਦਈਓ। ਗਿਣਤੀ ਤੋਂ ਵੱਧ ਇੱਕ ਵੀ ਬੰਦਾ ਨਾਂ ਆਇਓ। ਜੇ ਉਸ ਦਿਨ ਘਰ ਕੋਈ ਪਰਾਹੁਣਾਂ ਆ ਗਿਆ। ਉਸ ਨੂੰ ਕੱਲਾਂ ਘਰ ਵੀ ਨਹੀਂ ਛੱਡ ਸਕਦੇ। ਕਨੇਡਾ ਵਾਲਿਆਂ ਨੂੰ ਡਾਲਰ ਬੜੇ ਪਿਆਰੇ ਹਨ। ਮੇਰੇ ਘਰ ਵੀਨੀਪਿਗ ਤੋਂ ਸਕੀ ਮਾਸੀ ਦਾ ਮੁੰਡਾ ਆ ਗਿਆ। ਨਾਲ ਆ ਗਿਆ ਸਾਡੇ ਹੀ ਸ਼ਹਿਰ ਦਾ ਡਾਕਟਰ। ਇੱਕਠੇ ਪੜ੍ਹਦੇ ਹੁੰਦੇ ਸੀ। ਆ ਕੇ ਜਿਉਂ ਸਾਡੇ ਘਰੋਂ ਇਧਰ ਉਧਰ ਫੋਨ ਕਰਨ ਲੱਗੇ। 1987 ਵਿੱਚ ਇੰਡੀਆ ਫੌਨ ਕਰਨ ਦੇ ਪਹਿਲੇ ਮਿੰਟ ਦੇ 2 ਡਾਲਰ 50 ਸਿੰਟ ਹੁੰਦੇ ਸਨ। ਫਿਰ 35 ਸਿੰਟ ਹਰੇਕ ਮਿੰਟ ਦੇ। ਅੱਗਲੇ ਪਿਛਲੇ ਸਾਰੇ ਦੋਸਤਾ ਨੂੰ ਫੋਨ ਕਰਦੇ ਰਹੇ। ਸ਼ਰਾਬੀ ਹੋਇਆਂ ਤੋਂ 01191 ਦੀ ਜਗ੍ਹਾਂ 911 ਹੋ ਗਿਆ। ਪੁਲੀਸ, ਐਬੂਲਿਸ, ਫੈਅਰ ਬਗਰੇਡ ਸਭ ਆ ਗਏ। ਸਾਡਾ ਜਲੂਸ ਵਧੀਆ ਕੱਢਿਆ। ਘਰ ਸੱਸ ਸਹੁਰਾਂ ਨੱਣਦਾਂ ਸਨ। ਅਜੇ ਉਹ ਕਰਮਚਾਰੀ ਸਾਡੇ ਨਾਲ ਪੁੱਛ ਪੜਤਾਲ ਕਰ ਰਹੇ ਸਨ। ਇਹ ਸ਼ਰਾਬੀਆਂ ਨੇ ਗੱਡੀਆਂ ਵਿੱਚ ਬੈਠ ਕੇ ਕਾਰਾਂ ਤੋਰ ਲਈਆਂ। ਪੁਲੀਸ ਵਾਲਿਆਂ ਨੇ ਮੀਲ ਵੀ ਨਹੀਂ ਜਾਣ ਦਿੱਤੇ। ਡਾਰਿੰਕ ਚਾਰਜ਼ ਲਾ ਦਿੱਤੇ। ਅੱਗਲੇ ਮਹੀਨੇ ਐਬੂਲਿਸ 300 ਡਾਲਰ, ਫੋਨ ਦਾ ਬਿੱਲ 150 ਡਾਲਰ ਆ ਗਿਆ। ਸਰਾਬ ਤੇ ਖਾਂਣੇ ਤੇ 200 ਦਾ ਖ਼ਰਚਾ ਸੀ। ਇਹੋਂ ਜਿਹੇ ਕਿਸੇ ਦੇ ਵਿਆਹ ਤੇ ਲਿਜਾਣ ਵਾਲੇ ਹਨ। ਉਸ ਨੂੰ ਗੁਆਂਢੀਂਆਂ ਦੇ ਵੀ ਨਹੀਂ ਛੱਡ ਸਕਦੇ। ਇਥੇ ਕਿਹੜਾ ਕੋਈ ਵਿਹਲਾਂ ਹੈ। ਕਿਸੇ ਦੇ ਤਲੇ ਚੱਟਣ ਲਈ। ਫੌਰਨ ਵਿੱਚ ਪਤੀ ਪਤਨੀ ਰਹਿੰਦੇ ਹਨ। ਇੱਕ ਦੋ ਬੱਚੇ ਹੁੰਦੇ ਹਨ। ਬਾਕੀ ਕਿੰਨੇ ਬੱਚ ਗਏ। ਪਤੀ ਪਤਨੀ ਵਿਚੋਂ ਵੀ ਘੱਟਾਉਣਾ ਚਾਹੁੰਦੇ ਹਨ। ਵੈਸੇ ਵੀ ਰਿਵਾਜ ਹੈ। ਪਤੀ ਆਪਣਿਆਂ ਰਿਸ਼ਤੇਦਾਰਾਂ ਦੇ ਜਾਂਦਾ ਹੈ। ਪਤਨੀ ਆਪਣਿਆ ਰਿਸ਼ਤੇਦਾਰਾਂ ਦੇ ਜਾਂਦੀ ਹੈ। ਪਤਨੀ ਨੇ ਤਾਂ ਲੇਡੀ ਸਗੀਤ ਤੇ ਵੀ ਜਾਣਾ ਹੁੰਦਾ ਹੈ। ਤਾਹੀਂ ਅੱਗਲੇ ਵੀ ਸੋਚਦੇ ਹਨ। ਜੇ ਹੋਰ ਵੀ, ਉਸੇ ਦਿਨ ਹੋਰ ਪ੍ਰੋਗ੍ਰਾਮ ਹੈ, ਤਾਂ ਹੋਰ ਗਿੱਣਤੀ ਘੱਟ ਜਾਵੇਗੀ। ਅੱਗਲਿਆਂ ਨੇ ਉਥੇ ਵੀ ਜਾਣਾ ਹੁੰਦਾ ਹੈ। ਸੱਦਾ ਦੇਣ ਦੀ ਥਾਂ ਲੱਗਦਾ ਸੀ। ਕਟੌਤੀ ਦਾ ਕਾਂਡ ਆਇਆ ਹੈ। ਵਿਆਹ ਤੇ ਨਾਂ ਆਉਣ ਦਾ ਨੋਟਸ ਹੈ। ਪੈਸੇ ਦੀ ਕੈਸ਼ ਪੇਮਿੰਟ ਦੇਣ ਲਈ ਇੱਕ ਹੋਰ ਬਿੱਲ ਆ ਗਿਆ ਹੈ। ਇਸ ਦੀ ਤਾਂ ਪੇਮਿੰਟ ਦੀ ਕੋਈ ਲੀਮਿੰਟ ਨਹੀਂ। ਕਿਉਂਕਿ ਜਿੰਨ੍ਹਾਂ ਨਾਲ ਵਾਲਾਂ ਸ਼ਗਨ ਪਵੇਗਾ। ਉਨ੍ਹਾਂ ਹੀ ਦੇਣਾਂ ਪਵੇਗਾ। ਕਿਸੇ ਤੋਂ ਪਿਛੇ ਥੋੜੀ ਰਹਿੱਣਾਂ ਹੈ। ਲਿਫ਼ਫੇ ਵਿੱਚ ਵੀ ਹੋਰਾਂ ਨਾਲੋਂ ਜਿਆਦਾ ਕੈਸ਼ ਪਾਉਣਾਂ ਹੁੰਦਾ ਹੈ।

ਪਰ ਵਿਆਹ ਜਾਣ ਵੇਲੇ, ਇਹ ਆਪਣੇ ਬੱਚਿਆਂ ਨੂੰ ਕਿਥੇ ਛੱਡੀਏ? ਮਸਾਂ ਤਾਂ ਛੁੱਟੀ ਵਾਲੇ ਦਿਨ ਇੱਕਠੇ ਰਹਿੱਣ ਦਾ ਦਿਨ ਹੁੰਦਾ ਹੈ। ਹਰ ਰੋਜ਼ ਮਾਂਪੇ ਕੰਮ ਤੇ ਹੁੰਦੇ ਹਨ। ਬੱਚੇ ਸਕੂਲੇ ਜਾਂ ਬੇਬੀ ਸਿਟਰ ਕੋਲ ਹੁੰਦੇ ਹਨ। ਕੀ ਕਿਸੇ ਪ੍ਰੋਗ੍ਰਾਮ ਤੇ ਜਾਣ ਲਈ ਵੀ ਬੱਚਿਆਂ ਨੂੰ ਬੇਬੀ ਸਿਟਰ ਕੋਲ ਹੀ ਛੱਡਿਆਂ ਜਾਵੇ। ਬੱਚਿਆਂ ਦੇ ਹੀ ਦੇਖਣ ਦਾ ਵਿਆਹ ਹੁੰਦਾ ਹੈ। ਬੱਚਿਆ ਦਾ ਕੀ ਕਰੀਏ। ਇਹ ਤਾਂ ਪਹਿਲਾਂ ਹੀ ਇਹੋਂ ਜਿਹੇ ਸਮਾਗਮਾਂ ਤੇ ਜਾ ਕੇ ਨਹੀ ਰਾਜੀ। ਵੱਡੇ ਹੋ ਕੇ ਤਾਂ ਇਹ ਆਪ ਹੀ ਨਹੀਂ ਜਾਂਦੇ। ਬੱਚਿਆਂ ਨੂੰ ਸਾਡੇ ਵਿਆਹਾਂ ਦੇ ਰੀਤੀ ਰਿਵਾਜ਼ਾਂ ਦਾ ਕਿਵੇਂ ਪਤਾ ਲੱਗੇਗਾ? ਸਾਰੇ ਵਿਆਹ ਹੁੰਦੇ ਇਕੋਂ ਜਿਹੇ ਹੁੰਦੇ ਹਨ। ਢਾਡੀ, ਕੀਰਤਨ ਵਾਲੇ ਆਪਣਾਂ ਪ੍ਰੋਗ੍ਰਾਮ ਦੇਣ ਬੈਠ ਜਾਂਦੇ ਹਨ। ਅੰਨਦ ਕਾਰਜ ਦੀ ਰਸਮ ਹੀ ਹੋਣੀ ਚਹੀਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਉਸ ਵਿੱਚ ਚਾਰ ਲਾਵਾਂ ਵਿੱਚ ਸਾਰੀ ਸਿੱਖਿਆਂ ਦੇ ਰਹੇ ਹਨ। ਮੁੱਖ ਮਹਿਮਾਨ, ਬਹੁਤੇ ਸਿਆਣੇ ਆਪ ਭਾਂਵੇਂ ਵਿਆਹੇ ਨਾਂ ਹੋਣ, ਢਾਢੀ, ਕੀਰਤਨ ਵਾਲੇ ਆਪਣੀ ਸਿੱਖਿਆਂ ਦੇਣ ਲੱਗ ਜਾਂਦੇ ਹਨ। ਆ ਲੈ ਮਾਏ ਸਾਂਭ ਕੁੰਝੀਆਂ, ਅੱਜ ਕੱਲ ਤਾਂ ਡੈਬਡਕਾਡ ਹਨ। ਕੁੰਝੀਆਂ ਕੀ ਕਰਨੀਆਂ ਹਨ? ਸਿੱਖਿਆਂ ਵਿੱਚ ਹੀ ਤਿੰਨ ਘੰਟੇ ਲਾਂ ਦਿੰਦੇ ਹਨ। ਬੈਠਿਆਂ ਦੀਆਂ ਲੱਤਾਂ ਸੁੰਨ ਹੋ ਜਾਂਦੀਆਂ ਹਨ। ਇੰਨਾਂ ਚਿਰ ਅਸੀਂ, ਬੱਚੇ, ਵਿਆਹ ਵਾਲੀ ਜੋੜੀ ਮਸਿ਼ਕਲ ਨਾਲ ਵੀ ਨਹੀਂ ਬੈਠ ਸਕਦੇ। ਲੇਡੀ ਸਗੀਤ ਤੇ ਵਿਆਹ ਦੀ ਰਾਤ ਨੂੰ ਪਾਰਟੀ ਤੇ ਜੋਂ ਧੂਤਕੜਾਂ ਪੈਂਦਾਂ ਹੈ। ਸ਼ਰਾਬੀ ਸ਼ਰਾਬ ਪੀ ਕੇ ਨੱਚਦੇ ਹਨ। ਬੁੜੀਆਂ ਪੀਕੇ ਤੇ ਮਸਤੀ ਦੀ ਲੋਰ ਵਿੱਚ ਨੱਚਦੀਆਂ ਹਨ। ਸਾਰੇ ਇੱਕ ਦੂਜੇ ਤੋਂ ਪਿਛੇ ਨਹੀਂ ਰਹਿਣਾਂ ਚਾਹੁੰਦੇ। ਰਾਤ ਤੋਂ ਸਵੇਰ ਦੇ 2 ਵੱਜ ਜਾਂਦੇ ਹਨ। ਬੱਚੇ ਇਹ ਕੁੱਝ ਕਰਨਾਂ ਵੀ ਨਹੀਂ ਚਹੁੰਦੇ। ਚੰਗ੍ਹਾਂ ਹੀ ਹੈ ਨਾਂ ਜਾਣ। ਨਹੀਂ ਤਾਂ ਇਹ ਵੀ ਇਹੀ ਕੁੱਝ ਸ਼ਰਾਬੀ ਹੋ ਕੇ ਨਚਾਰਾਂ ਵਾਂਗ ਨੱਚਣਗੇ। ਆਪਣਾਂ ਕੀਮਤੀ ਸਮਾਂ ਇਹੋਂ ਜਿਹੇ ਫਾਲਤੂ ਇੱਕਠਾਂ ਤੇ ਦੂਜਿਆਂ ਲਈ ਬਰਬਾਦ ਕਰਨਗੇ। ਘਰ ਬੈਠ ਕੇ ਇਸ ਨਾਲੋਂ ਤਾਂ ਕੁੱਝ ਚੰਗ੍ਹਾਂ ਹੀ ਕਰਨਗੇ। ਆਪਾਂ ਹੀ ਇਹੋਂ ਜਿਹੇ ਵਿਆਹਾਂ ਤੋਂ ਗਰੇਜ਼ ਕਰੀਏ। ਜਿਥੇ ਮਰਦ ਸ਼ਰਾਬੀ ਹੋਣ ਦਾ ਬਹਾਨਾਂ ਬੱਣਾ ਕੇ ਦੂਜਿਆਂ ਦੀਆਂ ਜਨਾਨੀ ਨੂੰ ਹੱਥ ਲਾ ਸਕਦੇ ਹਨ। ਬਹੁਤੇ ਤਾਂ ਪਿੱਠ ਨੂੰ ਪਲੋਸ ਕੇ ਇੱਕਠ ਦਾ ਫੈਇਦਾਂ ਲੈ ਜਾਂਦੇ ਹਨ। ਪੱਪੀ ਕਰਨ ਵਿੱਚ ਵੀ ਗਰੇਜ਼ ਨਹੀਂ ਕਰਦੇ। ਜੁੱਤੀਆਂ ਵੀ ਖਾਂਦੇ ਹਨ। ਬਾਂਹ ਫੜ ਕੇ ਨੱਚਾ ਸਕਦੇ ਹਨ। ਫਿਰ ਦੁਹਾਈ ਪਾਉਂਦੇ ਹਨ। ਦਿਲਜੀਤ ਵੀਰ ਨੇ ਕਿਉਂ ਗਾਇਆ ਹੈ? ਕੀ ਹੋਇਆ ਨੱਚਦੀ ਦੀ ਬਾਂਹ ਫੜ ਲਈ। ਡਾਕਾ ਤਾਨੀ ਮਾਰਿਆ। ਇਹੋਂ ਜਿਹੀਆਂ ਪਾਰਟੀਆਂ ਵਿੱਚ ਜਾਣਾ ਹੈ ਤਾਂ ਇਹੋਂ ਜਿਹੇ ਗੀਤ ਬੱਣਨਗੇ।

ਜਰੂਰਤ ਤੇ ਅਹਿਮੀਅਤ

ਬਹੁਤੇ ਰਿਸ਼ਤੇ ਇਸ ਕਰਕੇ ਟੁੱਟ ਜਾਂਦੇ ਹਨ ਕਿਉਜੋ ਸਾਨੂੰ ਉਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਨਹੀਂ ਹੁੰਦਾ।

ਪਿਆਰ ਕਰਨ ਵਾਲਿਆਂ ਨੂੰ ਮੁਹੱਬਤ ਤੋਂ ਇਲਾਵਾ ਹੋਰ ਕੁੱਝ ਵੀ ਚੰਗਾ ਨਹੀਂ ਲਗਦਾ।

ਜੋ ਕੋਲ ਹੁੰਦਾ ਹੈ ਉਸ ਦੀ ਅਹਿਮੀਅਤ ਦਾ ਅਹਿਸਾਸ ਉਸਦੇ ਦੂਰ ਜਾਣ ਤੋਂ ਬਾਅਦ ਹੁੰਦਾ ਹੈ।

ਜੀਵਨ ਲਈ ਬਹੁਤ ਸਾਰੀਆਂ ਸ਼ੈਵਾਂ ਦੀ ਜਰੂਰਤ ਹੁੰਦੀ ਹੈ, ਪਰ ਪ੍ਰਾਪਤੀ ਦੀ ਅਹਿਮੀਅਤ ਨੂੰ ਜਿਆਦਾ ਮਹੱਤਵਪੂਰਨ ਮੰਨਿਆਂ ਜਾਂਦੈ । ਮਿਹਨਤ ਤੋਂ ਬਿਨ੍ਹਾਂ ਕਿਸੇ ਵੀ ਪ੍ਰਾਪਤੀ ਬਾਰੇ ਸੋਚਣਾ ਆਪਣੇ ਆਪ ਨੂੰ ਝੂਠੀ ਜਿਹੀ ਤਸੱਲੀ ਦੇਣ ਬਰਾਬਰ ਹੈ । ਮਿਹਨਤ ਤੋਂ ਬਿਨਾ ਪ੍ਰਾਪਤ ਹੋਈ ਸ਼ੈਅ ‘ਅੰਨ੍ਹੇ ਹੱਥ ਬਟੇਰਾ’ ਆਉਣ ਵਾਲੀ ਗੱਲ ਹੈ। ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਇਹ ਹੈ ਕਿ ਜਦ ਮਨੁੱਖ ਨੂੰ ਕਿਸੇ ਦੀ ਜਰੂਰਤ ਹੁੰਦੀ ਹੈ ਤਾਂ ਉਸ ਦੇ ਮਨ ਵਿੱਚ ਬਾਕੀਆਂ ਦੀ ਮਾਜੂਦਗੀ ਕੋਈ ਜਿਆਦਾ ਅਹਿਮੀਅਤ ਨਹੀਂ ਰੱਖਦੀ ਜੋ ਕਿ ਜਿਆਦਾ ਵਧੀਆ ਰੁਝਾਨ ਨਹੀਂ ਮੰਨਿਆ ਜਾ ਸਕਦਾ।

ਜਿਹੜੇ ਲੋਕ ਰਿਸ਼ਤਿਆਂ ਦੀ ਅਹਿਮੀਅਤ ਸਮਝਦੇ ਨੇ ਉਹ ਸੁਖਦ ਤੇ ਤਨਾਓ ਰਹਿਣ ਜੀਵਨ ਜੀਉਂਦੇ ਨੇ।

ਹਕੀਤਕ ਤਾਂ ਇਹ ਹੈ ਕਿ ਹਰ ਇੱਕ ਰਿਸ਼ਤੇ ਦੀ ਆਪਣੀ ਮਿਠਾਸ ਅਤੇ ਅਨੰਦ ਹੁੰਦਾ ਹੈ ਅਤੇ ਮੁਹੱਬਤ ਦਾ ਜਜ਼ਬਾ ਇਹਨਾਂ ਸਾਰੇ ਰਿਸ਼ਤਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਿਲ ਹੁੰਦਾ ਹੈ, ਸਿਰਫ ਇਸਦੀ ਪ੍ਰੀਭਾਸ਼ਾ ਬਦਲ ਜਾਂਦੀ ਹੈ। ਦੋਸਤੀ ਨੂੰ ਰਿਸ਼ਤਾ ਭਾਵੇਂ ਨਹੀਂ ਮੰਨਿਆ ਜਾਂਦਾ ਪਰ ਇਸ ਵਿੱਚ ਬਾਕੀ ਸਭ ਰਿਸ਼ਤਿਆਂ ਤੋਂ ਵੱਧ ਪਿਆਰ ਅਤੇ ਖਿੱਚ ਹੈ।

ਜਰੂਰਤਾਂ ਵਧ ਜਾਣ ਤਾਂ ਮੋਹ ਮੁਹੱਬਤ ਦਾ ਘਟਣਾ ਲਾਜਮੀ ਹੁੰਦਾ ।

ਪਿਆਰ ਵਿੱਚ ਖ਼ਤ ਲਿਖਣ ਦੀ ਕੰਜੂਸੀ ਕਰਨ ਵਾਲੇ ਪਿਆਰ ਦੇ ਪਵਿੱਤਰ ਬੰਧਨ ਨਾਲ ਨਿਆਂ ਨਹੀਂ ਕਰ ਸਕਦੇ।

ਜੋ ਹਰ ਵੇਲੇ ਇਸ਼ਕ ਜਿਤਾਉਂਣ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਕੋਲ ਪਿਆਰ ਲਈ ਵਕਤ ਨਹੀਂ ਹੁੰਦਾ।

ਲੜਾਈ ਨੂੰ ਟਾਲਣਾ ਹੋਵੇ ਤਾਂ ਨਫਰਤ ਨੂੰ ਮਨ ਵਿੱਚੋਂ ਕੱਢਣਾ ਪਵੇਗਾ। ਆਨੰਦਮਈ ਜੀਵਨ ਲਈ ਕੁੱਝ ਸ਼ੈਵਾਂ ਨੂੰ ਆਪਣੀ ਜਿੰਦਗੀ ਵਿੱਚੋਂ ਅਲਵਿਦਾ ਕਹਿਣਾ ਹੀ ਲਾਹੇਵੰਦ ਹੈ। ਬੰਦਾ ਹਰ ਥਾਂ ਤੇ ਹਰ ਵੇਲੇ, ਇਕੋਂ ਜਿਹਾ ਨਹੀਂ ਰਹਿੰਦਾ, ਜਿਮੇਵਾਰੀਆਂ, ਮਾਨਸਿਕ ਪ੍ਰੇਸ਼ਾਨੀਆਂ, ਆਰਥਿਕ ਅਤੇ ਭੂਗੋਲਿਕ ਹਲਾਤਾਂ ਕਾਰਨ ਮਸ਼ਤਕ ਵਿੱਚ ਬਦਲਾਵ ਆਉਣਾ ਲਾਜਮੀ ਹੀ ਹੈ। ਅਜਿਹੇ ਹਲਾਤਾਂ ਵਿੱਚ ਵਿਕਅਤੀ ਚਿੜਚਿੜਾ ਅਤੇ ਅੜੀਅਲ ਕਿਸਮ ਦਾ ਰਵੱਈਆ ਅਖਿਤਿਆਰ ਕਰ ਲੈਂਦਾ ਹੈ ਅਤੇ ਇਹੋ ਜਿਹੇ ਸਮੇਂ ਲਿਆ ਗਿਆ ਕੋਈ ਵੀ ਫੈਸਲਾ ਸਹੀ ਸਾਬਤ ਹੋਣ ਦੇ ਆਸਾਰ ਘਟ ਜਾਂਦੇ ਹਨ।

ਵਿਹਲੇ ਬੰਦੇ ਵੱਲੋਂ ਦਿੱਤੀ ਕਿਸੇ ਵੀ ਤਰ੍ਹਾਂ ਦੀ ਸਲਾਹ ‘ਤੇ ਅਮਲ ਕਰਨਾ ਨੁਕਸਾਨਦੇਹ ਹੁੰਦਾ ਹੈ।

ਜਦ ਤੇਜ ਹਵਾ ਚੱਲਦੀ ਹੈ ਤਾਂ ਕੰਮਜੋਰ ਪੱਤੇ ਅਤੇ ਹਲਕੀਆਂ ਸ਼ੈਵਾਂ ਅਕਸਰ ਉਡ ਪੁੱਡ ਜਾਂਦੇ ਹਨ।

ਕੋਲ ਮਜਬੂਤ ਇਰਾਦੇ ਹੋਣ ਤਾਂ ਜਿੰਦਗੀ ਵਿੱਚ ਬਾਕੀ ਦੇ ਗੁਣ ਆਪਣੇ ਆਪ ਇੱਕ ਇੱਕ ਕਰਕੇ ਜੁੜਦੇ ਜਾਂਦੇ ਹਨ।

ਜੋ ਤੰਗੀ ਵੇਲੇ ਵੀ ਆਪਣੀ ਸਥਿਤੀ ਨੂੰ ਡਾਵਾਂਡੋਲ ਨਹੀਂ ਹੋਣ ਦਿੰਦੇ, ਉਹਨਾ ਕੋਲ ਬਾਕੀਆਂ ਨਾਲੋਂ ਇੱਕ ਸ਼ਕਤੀ ਵੱਧ ਹੁੰਦੀ ਹੈ, ਉਹ ਹੈ ਹੌਂਸਲਾ।

ਹੌਂਸਲਾ ਨਾ ਹੋਵੇ ਤਾਂ ਪੈਸੇ ਵਾਲੇ ਵੀ ਸ਼ੋਹਦੇ ਹੀ ਜਾਪਦੇ ਨੇ ।

ਗਰੀਬਾਂ ਵਿੱਚ ਹੌਂਸਲੇ ਦੀ ਸ਼ਕਤੀ ਵਧੇਰੇ ਹੁੰਦੀ ਹੈ, ਕਿਉਜੋ ਉਹਨਾਂ ਨੂੰ ਭੁੱਖ ਦਾ ਅਹਿਸਾਸ ਅਤੇ ਰੋਟੀ ਦੀ ਅਹਿਮੀਅਤ ਦਾ ਪਤਾ ਹੁੰਦੈ ਅਤੇ ਉਹਨਾ ਦੀਆਂ ਜਰੂਰਤਾਂ ਵੀ ਸੀਮਤ ਹੁੰਦੀਆਂ ਹਨ। ਝੁੱਗੀਆਂ ਵਿੱਚ ਰਹਿਣ ਵਾਲੇ ਮਖਮਲੀ ਬਿਸਤਰ ਦੇ ਸੁਪਨੇ ਲੈ ਸਕਦੇ ਹਨ ਇਹ ਵੱਖਰੀ ਗੱਲ ਹੈ, ਪਰ ਮਖਮਲੀ ਬਿਸਤਰ ਅਸਲ ਵਿੱਚ ਉਹਨਾਂ ਦੀ ਜਰੂਰਤ ਨਹੀਂ ਹੁੰਦਾ, ਉਹਨਾਂ ਦੀ ਜਰੂਰਤ ਤਾਂ ……..!

ਜਿੰਦਗੀ ਵਿੱਚ ਸਭ ਸ਼ੈਵਾਂ ਅਹਿਮੀਅਤ ਰੱਖਦੀਆਂ ਹਨ, ਖੁਸ਼ੀਆਂ-ਗਮੀਆਂ, ਹਾਸੇ-ਰੋਣੇ। ਕਦੀ ਕਦੀ ਰੋਣਾ ਚੰਗਾ ਲੱਗਣ ਲਗਦੈ ਤੇ ਕਦੀ ਹਾਸਾ।

ਉਦਾਸੀ ਵੇਲੇ ਹਾਸੇ ਦਾ ਖਿਆਲ ਨਹੀਂ ਆਉਂਦਾ।

ਉਮਰ ਦੇ ਵਰਿਆਂ ਨੂੰ ਹੰਢਾਉਦਿਆਂ ਵੱਡੀਆਂ ਵੱਡੀਆਂ ਜ਼ਰਬਾਂ, ਤਕਸੀਮਾਂ ਨਾਲੋਂ ਮੋਹ ਮੁਹੱਬਤ ਦਾ ਇੱਕ ਹਾਂਸਿਲ ਜਿਆਦਾ ਲਾਹੇਵੰਦ ਹੋ ਨਿਬੜਦਾ ਹੈ।

ਦੂਰੰਦੇਸ਼ੀ ਗੁਰਮਤਿ ਅਤੇ ਸਾਡੇ ਲੀਡਰ

ਸੰਸਕ੍ਰਿਤ ਵਿੱਚ ਦੂਰ ਦਾ ਅਰਥ ਹੈ ਜੋ ਨੇੜੇ ਨਹੀਂ, ਫਾਸਲੇ ਪੁਰ, ਵਿੱਥ ਤੇ। ਦੂਰੰਦੇਸ਼ ਫਾਰਸੀ ਦਾ ਲਫਜ਼ ਹੈ ਅਰਥ ਹੈ ਦੂਰਦਰਸ਼ੀ। ਪੰਜਾਬੀ ਵਿੱਚ-ਦੂਰ ਦੀ ਸੋਚਣ ਵਾਲਾ, ਚੰਗੇ ਮੰਦੇ ਦੀ ਪਹਿਚਾਣ ਕਰਨ ਵਾਲਾ, ਸੋਚ ਸਮਝ ਕੇ ਕੰਮ ਕਰਨ ਵਾਲਾ, ਸੁਚੇਤ। ਸੰਸਕ੍ਰਿਤ ਵਿੱਚ-ਦੀਰਘ ਦ੍ਰਿਸ਼ਟੀ ਵਾਲਾ ਆਦਿਕ। ਦੂਰੰਦੇਸ਼ ਹੋਣਾ ਵੀ ਇੱਕ ਉਂਤਮ ਗੁਣ ਅਤੇ ਰੱਬੀ ਦਾਤ ਹੈ। ਹਰੇਕ ਮਨੁੱਖ ਦੂਰੰਦੇਸ਼ ਨਹੀਂ ਹੋ ਸਕਦਾ ਸਗੋਂ ਵਿਚਾਰਵਾਨ ਹੀ ਇਸ ਮੁਰਾਤਬੇ ਨੂੰ ਪਹੁੰਚ ਸਕਦਾ ਹੈ। ਦੂਰੰਦੇਸ਼ੀ ਇੱਕ ਐਸਾ ਗੁਣ ਹੈ ਜਿਸ ਨੂੰ ਧਾਰਨ ਕਰਕੇ ਜੀਵਨ ਨੂੰ ਸਫਲ ਬਣਾਇਆ, ਬੁਰਾਈਆਂ ਅਤੇ ਆਫਤਾਂ ਤੋਂ ਬਚਾਇਆ ਜਾ ਸਕਦਾ ਹੈ। ਜੋ ਮਨੁੱਖ ਦੂਰੰਦੇਸ਼ ਹੁੰਦਾ ਹੈ ਹਰੇਕ ਕੰਮ ਸੋਚ ਸਮਝ ਕੇ ਦੀਰਘ ਦ੍ਰਿਸ਼ਟੀ ਨਾਲ ਕਰਦਾ ਹੈ ਜਿਸ ਨਾਲ ਉਸ ਨੂੰ, ਪ੍ਰਵਾਰ ਨੂੰ ਅਤੇ ਸੰਸਾਰ ਨੂੰ ਵੀ ਲਾਭ ਹੋਵੇ। ਉਹ ਅਉਣ ਵਾਲੇ ਸਮੇਂ ਬਾਰੇ ਪਹਿਲੇ ਹੀ ਜਾਂਚ ਲੈਂਦਾ ਅਤੇ ਵਕਤ ਨੂੰ ਵਿਚਾਰ ਕੇ ਚੱਲਦਾ ਹੈ-ਵਖਤੁ ਵਿਚਾਰੇ ਸੁ ਬੰਦਾ ਹੋਇ॥(84) ਇਵੇਂ ਹੀ ਜਿਨ੍ਹਾਂ ਕੌਮਾਂ ਦੇ ਆਗੂ ਦੂਰੰਦੇਸ਼ ਹੁੰਦੇ ਹਨ ਉਹ ਸਦਾ ਚੜ੍ਹਦੀਆਂ ਕਲਾਂ ਵਿੱਚ ਤਰੱਕੀ ਦੀਆਂ ਪੁਲਾਂਘਾਂ ਪੁੱਟਦੀਆਂ ਹਨ ਇਸ ਦੇ ਉਲਟ ਨਿਕੰਮੇ-ਖੁਦਗਰਜ਼ ਆਗੂ ਕੌਮ ਨੂੰ ਮੰਝਧਾਰ ਵਿੱਚ ਡੋਬਦੇ ਅਤੇ ਜੋਕਾਂ ਬਣ ਕੇ ਕੌਮ ਦਾ ਖੂੰਨ ਪੀਂਦੇ ਰਹਿੰਦੇ ਹਨ।

ਆਓ ਆਪਾਂ ਦੂਰੰਦੇਸ਼ੀ ਦੇ ਵਡਮੁੱਲੇ ਗੁਣ ਬਾਰੇ “ਗੁਰੂ ਗ੍ਰੰਥ ਸਾਹਿਬ” ਤੋਂ ਸਿਖਿਆ ਲਈਏ। ਗੁਰੂ ਜੀ ਇਸ ਬਾਰੇ ਫਰਮਾਂਦੇ ਹਨ ਕਿ-ਅਗੋਂ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥(417) ਜੇ ਸੁਚੇਤ ਜਾਂ ਦੀਰਘ ਦ੍ਰਿਸ਼ਟ ਹੋ ਕੇ ਚੱਲੀਏ ਤਾਂ ਹੋਣ ਵਾਲੇ ਨੁਕਸਾਨ ਦੀ ਸਜਾ ਨਹੀਂ ਭੁਗਤਣੀ ਪਵੇਗੀ। ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲਐ॥(474) ਲੰਮੀ ਨਦਰਿ ਨਾਲ ਦੇਖੀਏ ਕਿ ਇਸ ਕਰਮ ਦਾ ਫਲ ਕੀ ਹੋਵੇਗਾ ਇਸ ਕਰਕੇ ਮੂਲੋਂ ਹੀ ਕਦੇ ਮੰਦਾ ਨਾਂ ਕਰੀਏ-ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ॥(918) ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ॥(1107) ਗੁਰੂ ਨਾਨਕ ਜੀ ਫੁਰਮਾਂਦੇ ਹਨ ਕਿ ਜਿਸ ਜਗਿਆਸੂ ਦੇ ਮਨ ਨੇ ਗੁਰ ਸ਼ਬਦ ਦਾ ਆਸਰਾ ਲੈ ਕੇ ਦੀਰਘ ਦ੍ਰਿਸ਼ਟੀ ਅਪਣਾਈ ਹੈ ਉਸ ਨੇ ਸਦਾ ਸੁਖ ਪਾਇਆ ਹੈ। ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ॥(981) ਭਾਵ ਜੋ ਮਨੁੱਖ ਦੂਰੰਦੇਸ਼ੀ ਤੋਂ ਕੰਮ ਨਹੀਂ ਲੈਂਦਾ ਜੇ ਕਿਤੇ ਉਸ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਹ ਉਸ ਨੂੰ ਬੁਝਾਉਣ ਲਈ ਖੂਹ ਪੁੱਟਣ ਲੱਗ ਜਾਵੇ ਤਦ ਤੱਕ ਘਰ ਸੜ ਕੇ ਸਵਾਹ ਹੋ ਜਾਵੇਗਾ ਅਤੇ ਉਸ ਨੂੰ ਆਪਣੀ ਮੂਰਤਾ ਤੇ ਪਛਤਾਉਣਾ ਹੀ ਪਵੇਗਾ।

ਗੁਰਮਤਿ ਦੇ ਮਹਾਂਨ ਸਕਾਲਰ ਭਾਈ ਗੁਰਦਾਸ ਜੀ ਵੀ ਦੂਰ-ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ-

ਜੈਸੇ ਘਰ ਲਾਗੈ ਆਗ ਜਾਗ ਕੂਆਂ ਖੋਦਯੋ ਚਾਹੈ, ਕਾਰਜ ਨ ਸਿੱਧ ਹੋਇ ਰੋਇ ਪਛਤਾਈਐ। ਜੈਸੇ ਤੌ ਸੰਗ੍ਰਾਮ ਸਮੈ ਸੀਖਯੋ ਚਾਹੈ ਵੀਰ ਵਿਦਿਯਾ, ਅਨਥਾ ਉਂਦਮ ਜੈਤ ਪਦਵੀ ਨ ਪਾਈਐ। ਜੈਸੇ ਨਿਸ ਸੋਵਤ ਸੰਗਾਤੀ ਚਲ ਜਾਤ ਪਾਛੇ, ਭੋਰ ਭਏ ਭਾਰ ਬਾਂਧ ਚਲੇ ਕਤ ਜਾਈਐ। ਤੈਸੇ ਮਾਯਾ ਧੰਧ ਅੰਧ ਅਵਧਿ ਬਿਹਾਇ ਜਾਇ, ਅੰਤ ਕਾਲ ਕੈਸੇ ਹਰਿ ਨਾਮ ਲਿਵ ਲਾਈਐ॥495॥ ਭਾਈ ਸਾਹਿਬ ਇਸ ਕਬਿਤ ਵਿੱਚ ਕੁਝ ਉਦਾਹਰਣਾਂ ਦੇ ਕੇ ਦਰਸਾਉਂਦੇ ਹਨ ਕਿ ਘਰ ਨੂੰ ਅੱਗ ਲੱਗ ਜਾਵੇ, ਸੇਕ ਨਾਲ ਕੋਈ ਜਾਗ ਪਵੇ ਅਤੇ ਅੱਗ ਨੂੰ ਬਝਾਉਣ ਲਈ ਖੂਹ ਪੁੱਟਣ ਲੱਗ ਪਵੇ ਤਾਂ ਉਹ ਸਫਲ ਨਹੀਂ ਹੋਵੇਗਾ ਸਗੋਂ ਪਛਤਾਕੇ ਰੋਵੇਗਾ ਹੀ। ਦੂਜੀ ਮਸਾਲ ਦਿੰਦੇ ਹਨ ਕਿ ਜੇ ਅਚਾਨਕ ਦੁਸ਼ਮਣ ਨਾਲ ਯੁੱਧ ਛਿੜ ਪਵੇ ਤੇ ਓਦੋਂ ਕੋਈ ਸ਼ਸ਼ਤਰ ਵਿਦਿਆ ਸਿਖਣੀ ਸ਼ੁਰੂ ਕਰੇ ਤਾਂ ਉਹ ਕਦੇ ਜਿੱਤ ਨਹੀਂ ਸਕਦਾ ਸਗੋਂ ਭਾਰੀ ਮਾਰ ਖਵੇਗਾ। ਤੀਜੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਕਿਸੇ ਯਾਤਰਾ ਸਮੇਂ ਸੰਗੀ ਸਾਥੀ ਰਾਤ ਸੌਂ ਕੇ ਅਚਾਨਕ ਤੁਰ ਜਾਣ ਤੇ ਇਕੱਲਾ ਸਾਥੀ ਦਿਨ ਚੜ੍ਹੇ ਉਹ ਭਾਰ ਬੰਨ੍ਹ ਕੇ ਕਿੱਥੇ ਚੱਲਕੇ ਜਾਵੇਗਾ? ਚੌਥੀ ਮਸਾਲ ਦਿੰਦੇ ਹਨ ਕਿ ਇਵੇਂ ਹੀ ਮਾਇਆ ਦੇ ਧੰਦਿਆਂ ਵਿੱਚ ਸਾਰੀ ਉਮਰ ਬੀਤ ਜਾਵੇ ਤਾਂ ਕੇਵਲ ਅੰਤ ਵੇਲੇ ਕਿਵੇਂ ਕਰਤਾਰ ਦੇ ਨਾਮ ਵਿੱਚ ਸੁਰਤ ਜੁੜ ਸਕਦੀ ਹੈ। ਸਾਰੀ ਉਮਰ ਤਾਂ ਮੋਹ ਮਾਇਆ ਵਿੱਚ ਗਲਤਾਨ ਹੋਏ ਗਾਫਲਤਾ ਨਾਲ ਗਵਾ ਦਿੱਤੀ ਅੰਤ ਵੇਲੇ ਰੱਬ ਕਿਵੇਂ ਯਾਦ ਆਵੇਗਾ? ਭਾਵ ਹਰ ਵੇਲੇ ਪ੍ਰਭੂ ਨੂੰ ਯਾਦ ਰੱਖਣ ਵਾਲਾ ਹੀ ਅੰਤ ਵੇਲੇ ਉਸ ਦੀ ਯਾਦ ਵਿੱਚ ਲੀਨ ਹੋ ਸਕਦਾ ਹੈ।

ਅੱਜ ਦੀ ਤਾਰੀਖ ਵਿੱਚ ਸਿੱਖ ਕੌਮ ਬਹੁਤੇ ਭੇਖੀ, ਲਾਲਚੀ, ਚਾਲ ਬਾਜ, ਮਕਾਰੀ ਸੰਤਾਂ ਅਤੇ ਲੀਡਰਾਂ ਦੇ ਵੱਸ ਪੈ ਚੁੱਕੀ ਹੈ। ਦੂਰੰਦੇਸ਼ੀ ਵਾਲੇ ਲੀਡਰ ਕੌਮ ਦੀ ਕਮਾਨ ਛੱਡ ਚੁੱਕੇ ਹਨ ਜਾਂ ਸਾਨ੍ਹਾਂ ਦੇ ਭੇੜ ਵਿੱਚ ਨਹੀਂ ਆਉਣਾਂ ਚਾਹੁੰਦੇ ਤਾਂ ਕੌਮ ਦਾ ਭਲਾ ਕਿਵੇਂ ਹੋਵੇਗਾ? ਅੱਜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ। ਬਾਦਲ ਧੜਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ ਜੋ ਡੇਰਾਵਾਦ ਅਤੇ ਬ੍ਰਾਹਮਣਵਾਦ ਦੀ ਗ੍ਰਿਫਤ ਵਿੱਚ ਹੈ। ਇਸ ਕਰਕੇ ਸਿੱਖ ਸ਼ਕਲ ਅਤੇ ਨਾਂ ਦੀ ਦੁਰਵਰਤੋਂ ਕਰਕੇ ਜਾਂ ਆੜ ਲੈ ਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਤੇ ਕਾਬਜ ਹੋਣ ਲਈ ਆਪਣੀ ਕੂਟਨੀਤੀ ਰਾਹੀਂ ਤਰਲੋ ਮੱਛੀ ਹੋ ਰਿਹਾ ਹੈ। ਜਿਸ ਵਿੱਚ ਉਸ ਨੇ ਸਹਿਜਧਾਰੀ ਸਿੱਖਾਂ ਦੇ ਨਾਂ ਤੇ ਭਾਰੀ ਸਫਲਤਾ ਵੀ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਪੰਥ ਅਤੇ ਪੰਥਕ ਨਿਸ਼ਾਨੇ ਦੀਆਂ ਟਾਹਰਾਂ ਮਾਰਨ ਅਤੇ ਸੰਘਰਸ਼ ਕਰਨ ਵਾਲੇ ਖਿਦੋ ਦੀਆਂ ਲੀਰਾਂ ਵਾਂਗ ਫਟੇ ਪਏ ਹਨ। ਉਨ੍ਹਾਂ ਨੂੰ ਆਪਣੇ ਸਾਥੀਆਂ ਦੀਆਂ ਛੋਟੀਆਂ ਮੋਟੀਆਂ ਕਮਜ਼ੋਰੀਆਂ ਨੂੰ ਭੰਡਣ ਅਤੇ ਆਪੋ ਆਪਣੀ ਢਾਈ ਪਾ ਦੀ ਖਿਚੜੀ ਪਕਾਉਣ ਤੋਂ ਬਿਨਾ ਹੋਰ ਕੁਝ ਸੁਝ ਹੀ ਨਹੀਂ ਰਿਹਾ। ਭਲਿਓ! ਗੁਰੂ ਨੇ ਤੁਹਾਨੂੰ ਗੁਰਬਾਣੀ ਰਾਹੀਂ ਦੂਰੰਦੇਸ਼ੀ ਬਖਸ਼ੀ ਹੈ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰੋ ਲਿਵ ਲਾਇ॥(1185) ਅਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ॥(417) ਗੱਲਾਂ ਤੁਸੀਂ ਰਾਜ ਭਾਗ ਦੀਆਂ ਕਰ ਰਹੇ ਹੋ ਪਰ ਰਾਜ ਲੈਣਾ ਕਿਵੇਂ ਹੈ? ਇਸ ਬਾਰੇ ਕਦੇ ਦੀਰਘ ਦ੍ਰਿਸ਼ਟੀ ਨਹੀਂ ਅਪਣਾਉਂਦੇ। ਤੁਹਾਡੇ ਸਾਹਮਣੇ ਦੁਸ਼ਮਣ ਪਾੜੋ ਤੇ ਰਾਜ ਕਰੋ ਦੀਆਂ ਮਾਰੂ ਚਾਲਾਂ ਚੱਲ ਰਿਹਾ ਹੈ। ਕਦੇ ਤੁਹਾਨੂੰ ਸੰਪ੍ਰਦਾਵਾਂ, ਡੇਰਿਆਂ, ਜਾਤ ਬਰਾਦਰੀਆਂ, ਵੱਖ ਵੱਖ ਗ੍ਰੰਥਾਂ ਅਤੇ ਕਦੇ ਧੜੇਬੰਦੀਆਂ ਵਿੱਚ ਵੰਡੀ ਜਾ ਰਿਹਾ ਹੈ।

ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਤੁਸੀਂ “ਗੁਰੂ” ਦੇ ਸਿੱਖ ਹੋ ਜਾਂ ਵੱਖ ਵੱਖ ਸਾਧਾਂ ਸੰਤਾਂ ਅਤੇ ਸੰਪ੍ਰਦਾਵਾਂ ਦੇ। ਥੋੜੀ ਜਿਹੀ ਦੂਰੰਦੇਸ਼ੀ ਵਰਤੋ, ਸਭ ਮਨ-ਮੋਟਾਵ ਧੜੇ ਭੁਲਾ ਕੇ “ਗੁਰੂ” ਦੇ ਨਾਂ ਤੇ ਇਕੱਠੇ ਹੋ ਜਾਓ ਫਿਰ ਇਹ ਸਾਧ ਲਾਣਾ ਤੇ ਬਾਦਲ ਦੇ ਬਦਲ ਆਪੇ ਉਂਡ ਜਾਣਗੇ। ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਇਕੱਠੇ ਕਰ ਸਕਦੇ ਹਨ। ਜਿਵੇਂ ਮੱਖੀਆਂ ਸ਼ਹਿਦ ਦੁਅਲੇ ਇਕੱਠੀਆਂ ਹੋ ਇੱਕ ਵੱਡਾ ਛੱਤਾ ਬਣ ਜਾਂਦੀਆਂ ਹਨ ਇਵੇਂ ਹੀ-ਸਾਧਸੰਗਤਿ ਮਿਲਿ ਰਹੀਐ ਮਾਧੋ ਜੈਸੇ ਮਧੁਪ ਮਖੀਰਾ॥(486) ਤੁਸੀਂ ਜਰਾ ਸੋਚੋ ਕਿ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਨਹੀਂ ਅਪਣਾਅ ਰਹੇ? ਜੋ ਸਾਡੀ ਏਕਤਾ ਦੇ ਸੂਤਰ ਅਤੇ ਮਜਬੂਤ ਥੰਮ ਹਨ। ਹੁਣ ਸਿੱਖ ਕੌਮ ਨੂੰ ਦੂਰੰਦੇਸ਼ ਲੀਡਰਾਂ ਦੀ ਲੋੜ ਹੈ ਜੋ ਆਪਸੀ ਖਹਿਬਾਜ਼ੀ ਛੱਡ, ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੈਦਾਨ ਵਿੱਚ ਨਿਤਰਨ। ਦੂਰੰਦੇਸ਼ੀ ਇਹ ਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਬਣਾਓ ਅਤੇ ਲੋੜਵੰਦਾਂ ਦੀ ਮਦਦ ਕਰੋ। ਪਛੜੀਆਂ ਸ਼੍ਰੇਣੀਆਂ ਵਾਲੇ ਵੀਰ ਸਾਡੇ ਹੀ ਸਕੇ ਭਰਾ ਹਨ, ਉਨ੍ਹਾਂ ਨਾਲ ਘੁਟਵੀਆਂ ਜੱਫੀਆਂ ਪਾ ਲਓ ਅਤੇ ਮੰਨੂੰ ਬ੍ਰਾਹਮਣ ਦੀ ਪੈਦਾ ਕੀਤੀ ਜਾਤ-ਪਾਤ ਦੇ ਭਾਂਡੇ ਤੋੜ ਦਿਓ। ਸੋਚੋ ਗੁਰੂ ਨੇ ਸਾਨੂੰ ਸਿੱਖ ਬਣਾਇਆ ਸੀ ਨਾਂ ਕਿ ਜਾਤਾਂ ਪਾਤਾਂ ਦੀਆਂ ਜਮਾਤਾਂ ਵਿੱਚ ਵੰਡਿਆ ਸੀ? ਅੱਜ ਸਾਰੇ ਗੁੱਸੇ ਗਿਲੇ ਭੁਲਾ ਕੇ ਇੱਕ ਹੋ ਜਾਓ। ਗੁਰੂ ਜੀ ਦੇ ਹਜ਼ੂਰੀ ਸਿੱਖ ਅਤੇ ਪ੍ਰਸਿੱਧ ਵਿਦਵਾਨ ਭਾਈ ਨੰਦ ਲਾਲ ਜੀ ਦੀ ਸਿਖਿਆ ਹੀ ਪੱਲੇ ਬੰਨ੍ਹ ਲਓ-ਸਾਰੀ ਉਮਰ ਗੁਨਾਹੀ ਬੀਤੀ, ਹਰਿ ਕੀ ਭਗਤਿ ਨਾਂ ਕੀਤੀ। ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ (ਭਾ.ਨੰਦ ਲਾਲ) ਅੰਤ ਵਿੱਚ ਮੈਂ ਬਾਦਲ ਸਾਹਬ ਦੀ ਸਿਫਤ ਕਰਨੋ ਨਹੀਂ ਰਹਿ ਸਕਦਾ ਜਿਸ ਨੇ ਆਪਣੇ ਦਲ ਨੂੰ ਏਕਤਾ ਵਿੱਚ ਪਰੋਤਾ ਹੋਇਆ ਹੈ। ਕਹਿੰਦੇ ਹਨ ਕਿ ਕਾਂ ਵਿੱਚ ਵੀ ਗੁਣ ਹੈ ਭਾਵੇਂ ਉਹ ਗੰਦਗੀ ਫਰੋਲਦਾ ਤੇ ਥਾਂ ਥਾਂ ਠੂੰਗੇ ਮਾਰਦਾ ਫਿਰਦਾ ਹੈ ਪਰ ਚਲਾਕ ਏਨਾਂ ਹੈ ਕਿ ਕਿਸੇ ਦਾ ਵਿਸਾਹ ਨਹੀਂ ਖਾਂਦਾ। ਤੁਸੀਂ ਤਾਂ ਆਪਣੇ ਆਪ ਨੂੰ ਤੱਤ ਗੁਰਮਤਿ ਦੇ ਧਾਰਨੀ ਸਮਝਦੇ ਅਤੇ ਪ੍ਰਚਾਰਦੇ ਹੋ, ਫਿਰ ਕੀ ਗੱਲ ਹੈ ਤੁਸੀਂ ਸਾਰੇ ਬਾਦਲ ਵਿਰੋਧੀ ਇਕੱਠੇ ਹੋ ਮਿਲ ਕੇ ਨਹੀਂ ਚੱਲਦੇ? ਜਦ ਗੁਰੂ ਅਤੇ ਰਹਿਤ ਮਰਯਾਦਾ ਇੱਕ ਹੈ ਫਿਰ ਤੁਹਾਡੇ ਵਿੱਚ ਦੋਫਾੜ ਕਿਉਂ ਹੈ? ਕੋਈ ਡੇਰਾਵਾਦੀ ਅਤੇ ਸਰਕਾਰਵਾਦੀ ਨਾਰਦਮੁਨੀ ਜਰੂਰ ਤੁਹਾਡੇ ਵਿੱਚ ਸਿੱਖੀ ਬਾਣਾ ਧਾਰਨ ਕਰਕੇ ਘੁਸੜਿਆ ਹੋਇਆ ਹੈ, ਜੋ ਤੁਹਾਨੂੰ ਇੱਕ-ਦੂਜੇ ਦੇ ਨੇੜੇ ਨਹੀਂ ਆਉਣ ਦੇ ਰਿਹਾ, ਬੜੀ ਦੂਰੰਦੇਸ਼ੀ ਅਤੇ ਗੁਰਮਤਿ ਜੁਗਤਿ ਨਾਲ ਉਸ ਨੂੰ ਪਛਾਣ ਕੇ ਪਛਾੜਨ ਦੀ ਲੋੜ ਹੈ। ਸੋ ਕੌਮ ਦੇ ਆਗੂਓ “ਗੁਰੂ ਗ੍ਰੰਥ ਸਾਹਿਬ” ਜੀ ਤੋਂ ਗੁਰਮਤਿ ਸੇਧਾਂ ਲੈ ਕੇ ਦੂਰੰਦੇਸ਼ ਬਣੋ। ਇੱਕ ਗ੍ਰੰਥ, ਪੰਥ ਅਤੇ ਮਰਯਾਦਾ ਦੇ ਧਾਰਨੀ ਹੋ ਕੇ ਸਭ ਇਕੱਠੇ ਹੋ ਜਾਓ ਅਤੇ ਗੁਰਦੁਆਰਿਆਂ ਨੂੰ ਦੂਰੰਦੇਸ਼ੀ ਨਾਲ ਸੰਪ੍ਰਦਾਈ ਡੇਰਾਵਾਦੀਆਂ ਅਤੇ ਮੌਡਰਨ ਮਹੰਤਾਂ ਟਾਈਪ ਆਗੂਆਂ ਤੋਂ ਅਜ਼ਾਦ ਕਰਾਓ, ਇਹ ਹੀ ਸਾਰਥਕ ਦੂਰੰਦੇਸ਼ੀ ਸਮਝੀ ਜਾਵੇਗੀ। ਸ਼੍ਰੋਮਣੀ ਕਮੇਟੀ ਨੂੰ ਭੰਡਣ ਦੀ ਥਾਂ ਤੇ, ਉਸ ਦੇ ਮੈਂਬਰ ਬਣ ਕੇ ਉਸ ਦੀ ਨੁਹਾਰ ਬਦਲੋ। ਅੱਜ ਗੁਰਮਤਿ ਵਿਰੋਧੀ ਲੀਡਰ ਸਾਰੇ ਇਕੱਠੇ ਹਨ ਫਿਰ ਦੂਰੰਦੇਸ਼ੀ ਵਰਤ ਕੇ ਗੁਰਮਤਿ ਦੇ ਧਾਰਨੀ ਲੀਡਰ ਇਕੱਠੇ ਕਿਉਂ ਨਹੀਂ ਹੁੰਦੇ? ਕਿਉਂਕਿ ਹਉਮੈਂ, ਹੰਕਾਰ, ਖੁਦਗਰਜ਼ੀ, ਚੌਧਰ ਛੱਡਣੀ ਅਤੇ ਆਪਾ ਮਿਟਉਣਾ ਪੈਂਦਾ ਹੈ-ਆਪੁ ਗਵਾਈਐ ਤਾਂ ਸ਼ਹੁ ਪਾਈਐ ਅਉਰੁ ਕੈਸੀ ਚਤੁਰਾਈ॥() ਅਜੋਕੇ ਜੁਗ ਵਿੱਚ ਬਾਹੂ ਬਲ ਨਾਲੋਂ ਦੂਰੰਦੇਸ਼ੀ ਨਾਲ ਹੀ ਵਿਰੋਧੀ ਨੂੰ ਜਿਤਿਆ ਅਤੇ ਕੌਮੀ ਝੰਡੇ ਝੁਲਾਏ ਜਾ ਸਕਦੇ ਹਨ। ਇਸ ਲਈ ਕੌਮੀ ਆਗੂ ਬਹੁਤ ਹੀ ਦੂਰੰਦੇਸ਼ ਹੋਣੇ ਚਾਹੀਦੇ ਹਨ ਜੋ ਕੌਮੀ ਕਾਰਜਾਂ ਲਈ ਰਲ ਮਿਲ ਕੇ ਚੱਲ ਸੱਕਣ।

ਆਫਟਰ ਇਫੈਕਟਸ

ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਜਾਂ ਇਉਂ ਕਹਿ ਲਵੋ ਕਿ ਮੈਂ ਪਤਾ ਕਰਨ ਦੀ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਕਿ ਭਾਸ਼ਾ ਵਿਭਾਗ ਦੀ ਪਿਛਲੀ ਸਲਾਹਕਾਰ ਕਮੇਟੀ ਦਾ ਮੈਨੂੰ ਕਿਉਂ ਤੇ ਕਿਸਨੇ ਮੈਂਬਰ ਬਣਾਇਆ। ਇਨਾਮ ਲੈਣੇ ਤੇ ਦੇਣੇ ਮੇਰੇ ਸੁਭਾਅ ਦਾ ਕੋਈ ਅਨਿੱਖੜਵਾਂ ਅੰਗ ਨਹੀਂ ਹੈ ਜਾਂ ਸੀ। ਫੇਰ ਵੀ 6 ਸਾਲ ਦੇ ਇਨਾਮਾਂ ਦੀ ਵੰਡ ਨੇ ਬੜੇ ਹੀ ਹੁਸੀਨ ਤੇ ਸਿਖਿਆਦਾਇਕ ਤਜ਼ਰਬੇ ਦਿੱਤੇ। ਇਨਾਮਾਂ ਦੇ ਚਾਹਵਾਨ ਤੇ ਇਨਾਮਾਂ ਤੋਂ ਭੱਜਦੇ ਹਰ ਕਿਸਮ ਦੇ ਲੋਕਾਂ/ਲੇਖਕਾਂ ਨਾਲ ਖੱਟੇ ਮਿੱਠੇ ਅਹਿਸਾਸ ਸਾਂਝੇ ਹੋਏ। ਕਈਆਂ ਨੇ ਮੈਨੂੰ ਬਹੁਤ ਵੱਡਾ ਮਿਹਰਬਾਨ ਬਣਾ ਦਿੱਤਾ ਤੇ ਮੇਰੀਆਂ ਪ੍ਰਾਪਤੀਆਂ ਦਾ ਲੰਮਾ ਚਿੱਠਾ ਸੁਣਾ ਕਿ ਮੈਨੂੰ ਵੀ ਦਸ ਦਿੱਤਾ ਕਿ ਮੈਂ ਕੋਈ ‘ਚੀਜ਼’ ਹਾਂ। ਕਈਆਂ ਨੇ ਮੇਰੇ ਯਾਰਾਂ/ਦੋਸਤਾਂ/ਵਾਕਫਕਾਰਾਂ ਦੇ ਮਨ ਤੇ ਬੋਝ ਪਾਕੇ ਮੇਰੇ ‘ਅਹਿਸਾਨਮੰਦ ਹੋਵਾਂਗੇ’ ਦਾ ਲੇਬਲ ਲਗਾ ਦਿੱਤਾ। ਲੈ ਦੇ ਕੇ 6 ਵਾਰੀ ਦੇ ਇਨਾਮਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ। ਇਹ ਇਨਾਮ ਕਣ ਲੈ ਗਿਆ ਤੇ ਕਣ ਰਹਿ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਤੇ ਇਸ ਵਿਚ ‘ਕਿਉਂ’ ਵੀ ਸ਼ਾਮਿਲ ਕਰਨਾ ਬਣਦਾ ਹੈ। ਖੈਰ ਸਮਾਂ ਬੀਤਣ ਨਾਲ ਸੁੱਖੀ ਸਾਂਦੀ ਮੈਂ ਫਾਰਗ ਹੋ ਗਿਆ। ਕਿਸੇ ਵੱਡੇ ਇਲਜ਼ਾਮ ਤੋਂ ਮੇਰਾ ਬਚਾਅ ਹੋ ਗਿਆ। ਮੈਂ ਫੇਰ ਆਮ ਮਨੁੱਖ ਬਣ ਗਿਆ। ‘ਚੀਜ਼’ ਦਾ ਲੇਬਲ ਰੱਫੂ ਚੱਕਰ ਹੋ ਗਿਆ।

ਇੱਕ ਦਿਨ ਮੇਰੇ ਇੱਕ ਦੋਸਤ ਦਾ ਜਲੰਧਰੋਂ ਫੋਨ ਆਇਆ। ਉਸ ਨੇ ਇੱਕ ਸੁਆਲ ਪੁੱਛਣ ਦੀ ਇੱਛਾ ਜਾਹਿਰ ਕੀਤੀ। ਮੈਂ ਕਿਹੜਾ ਕੋਈ ਮੰਤਰੀ ਸੀ ਕਿ ਮੇਰੇ ਕੋਲੋਂ ਕਿਸੇ ਨੂੰ ਅਖਾ ਸੁਆਲ ਪੁੱਛਣ ਤੇ ਪੁਲੀਸ ਦੀ ਕਰੋਪੀ ਸਹਿਣੀ ਪਵੇ ਸੋ ਆਖਿਆ ‘ਪੁੱਛੋ’। ਉਸਦਾ ਸੁਆਲ ਸੀ,’’ਬਾਈ ਇਹ ਦਸ, ਸਾਡੇ ਸ਼ਹਿਰ ਦੇ ਫਲਾਣੇ ਭੱਦਰ ਪੁਰਸ਼ ਦਾ ‘ਇਨਾਮ ਕਮੇਟੀ’ ‘ਚ ਕਿਹਨ੍ਹੇ ਕਿਹਨ੍ਹੇ ਵਿਰੋਧ ਕੀਤਾ? ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਪੁੱਛਿਆ, ‘ਕੀ ਗੱਲ ਹੋਈ’।

‘ਹੋਣਾ ਕੀ ਵਿਚਾਰਾ ਬੜਾ ਪ੍ਰੇਸ਼ਾਨ ਹੈ। ਕਹਿੰਦਾ, ‘ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਿਹਾ, ਕਿਸੇ ਦੇ ਵਿਰੁੱਧ ਨਹੀਂ ਲਿਖਿਆ, ਕਿਸੇ ਗੁੱਟ ਦਾ ਪੱਖ ਨਹੀਂ ਪੂਰਿਆ, ਫੇਰ ਵੀ ਮੇਰੀ ਸਲਾਹਕਾਰ ਕਮੇਟੀ ‘ਚ ਏਨੀ ਵਿਰੋਧਤਾ ਕਿਉਂ ਹੋਈ? ਉਹ ਬੜਾ ਹੀ ਪ੍ਰੇਸ਼ਾਨ ਹੈ। ਉਸਨੂੰ ਸਮਝ ਨਹੀਂ ਲਗ ਰਹੀ ਕਿ ਇਹਨਾਂ 31 ਬੰਦਿਆਂ ‘ਚੋਂ ਉਹਦੇ ਕਿਹੜੇ ਵਿਰੋਧੀ ਹੋਣ ਦਾ ਸ਼ਂਕ ਪਾਲ ਰਹੇ ਹਨ।'’ ਮੈਨੂੰ ਜਦ ਤੱਕ ਯਾਦ ਆ ਗਿਆ ਤੇ ਉਸਨੂੰ ਕਿਹਾ,’ਯਾਰ ਵਿਰੋਧਤਾ ਤਾਂ ਹੁੰਦੀ ਜੇ ਉਸਦਾ ਨਾਮ ਕਿਸੇ ਪੇਸ਼ ਕੀਤਾ ਹੋਵੇ?’ ਮੇਰਾ ਦੋਸਤ ਹੈਰਾ ਰਹਿ ਗਿਆ। ‘ਨਾਂ ਹੀ ਨਹੀਂ ਪੇਸ਼ ਹੋਇਆ, ‘ਹਾਂ ਹਾਂ ਭਦਰ ਪੁਰਸ਼ ਦਾ ਤਾਂ ਨਾਮ ਹੀ ਨਹੀਂ ਕਿਸੇ ਪੇਸ਼ ਕੀਤਾ, ਵਿਰੋਧਤਾ ਕਿੱਥੋਂ ਹੋਣੀ ਸੀ?’ ਮੇਰਾ ਦੋਸਤ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਖੈਰ ਗੱਲ ਆਈ ਗਈ ਹੋ ਗਈ।

ਥੋੜ੍ਹੇ ਦਿਨਾਂ ਬਾਅਦ ਹੀ ਸੰਗਰੂਰ ਦੇ ਇਕ ਗਰੀਬੜੇ ਲੇਖਕ ਦਾ ਫੋਨ ਆਇਆ, ‘ਕਿਉਂ ਬਾਈ ਠੀਕ ਐਂ?’ ‘ਹਾਂ ਜੀ ਹਾਂ ਜੀ, ਬਿਲਕੁਲ’।

‘ਮੈਂ ਤਾਂ ਕਈ ਦਿਨਾਂ ਦਾ ਪ੍ਰੇਸ਼ਾਨ ਹਾਂ’।

‘ਕਿਉਂ ਕੀ ਹੋਇਆ?’

‘ਮੈਨੂੰ ਤਾਂ ਅੱਜ ਸੁੱਤੇ ਨੂੰ 10 ਦਿਨ ਹੋ ਗਏ ਸਮਝ ਨਹੀਂ ਲੱਗਦੀ ਕੀ ਕਰਾਂ।’

ਮੈਂ ਲੱਗਿਆ ਸ਼ਾਇਦ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਹੋਰ ਕੋਈ ਛੋਟੀ ਮੋਟੀ ਬਿਮਾਰੀ ਨਾਲ ਪ੍ਰੇਸ਼ਾਨ ਹੋਵੇਗਾ ਜਾਂ ਫੇਰ ਘਰੇ ਲੜਾਈ ਝਗੜਾ ਜਾਂ ਤਕਰਾਰ ਹੋ ਗਿਆ ਹੋਵੇਗਾ।

‘ਤੂੰ ਮੇਰੀ ਪ੍ਰੇਸ਼ਾਨੀ ਦੂਰ ਕਰ’।

ਮੈਨੂੰ ਲੱਗਾ ਕਿਤੇ ਇਹ ਮੈਨੂੰ ਡਾਕਟਰ ਤਾਂ ਨਹੀਂ ਸਮਝ ਰਿਹਾ, ਜਾਂ ਫੇਰ ਕਿਸੇ ਹਸਪਤਾਲ ਜਾਂ ਡਾਕਟਰ ਦਾ ਪਤਾ ਪੁੱਛੂ। ਮੈਂ ਡਰਦੇ ਡਰਦੇ ਕਿਹਾ,’ਹਾਂ ਜੀ ਦੱਸੋ, ਮੈਂ ਕੀ ਕਰ ਸਕਦਾਂ?’

‘ਮੈਨੂੰ ਇਹ ਦੱਸੋ ਕਿ ਭਾਸ਼ਾ ਵਿਭਾਗ ਦੇ ‘ਇਨਾਮੀ ਸਲਾਹਕਾਰ ਬੋਰਡ’ ਵਿਚ ਮੇਰੀ ਵਿਰੋਧਤਾ ਕਿਸ ਕਿਸ ਨੇ ਕੀਤੀ ਤੇ ਕਿਉਂ ਹੋਈ ਏਨੀ ਜ਼ਿਆਦਾ ਵਿਰੋਧਤਾ?

‘ਤੁਹਾਡੀ ਵਿਰੋਧਤਾ?’ ‘ਮੇਰਾ ਤਾਂ ਨੀ ਖਿਆਲ ਕਿ ਤੁਹਾਡਾ ਨਾਮ ਵੀ ਵਿਚਾਰਿਆ ਗਿਆ ਹੋਵੇ, ਜੇ ਮੈਨੂੰ ਯਾਦ ਹੈ ਤਾਂ।’

‘ਇਹ ਕਿਵੇਂ ਹੋ ਸਕਦਾ? ਮੇਰੇ ਖਾਸ ਬੰਦੇ ਨੇ ਦੱਸਿਆ ਕਿ ਜਦੋਂ ਉਸਨੇ ਮੇਰਾ ਨਾਮ ਲਿਆ, ਕਈ ਜਣਿਆਂ ਨੇ ਕੱਠੇ ਹੋ ਮੇਰੀ ਸਖਤ ਵਿਰੋਧਤਾ ਕੀਤੀ।’

‘ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਉੱਥੇ, ਮੈਂ ਹੁਣ ਤਾਂ ਪੱਕੇ ਤਰ ਤੇ ਕਹਿ ਸਕਦਾ ਕਿ ਤੁਹਾਡਾ ਨਾਮ ਲਿਸਟ ਤੇ ਨਹੀਂ ਸੀ।

‘ਅੱਛਾ ਅਜੀਬ ਗੱਲ ਹੈ, ਪਰ ਜਿਸ ਦੱਸਿਆ, ਉਹ ਤਾਂ ਬੜਾ ਦਾਨਾ ਪੁਰਸ਼ ਹੈ, ਵੱਡਾ ਲੇਖਕ ਹੈ, ਮੇਰਾ ਬੇਲੀ ਹੈ। ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇਹ ਮੇਰੇ ਲਈ ਸੁੱਖਦ ਗੱਲ ਹੈ।

‘ਇਹ ਕਿਹੜਾ ਦਾਨਾ ਪੁਰਸ਼ ਹੈ?’ ਤੇ ਉਸਨੇ ਜਦੋਂ ਉਸ ਪੁਰਸ਼ ਦਾ ਨਾਮ ਲਿਆ ਤਾਂ ਮੇਰੇ ਕਪਾਟ ਖੁੱਲ ਗਏ। ਫੋਨ ਤੇ ਜਦੋਂ ਜਲੰਧਰੋਂ ਵੀ ਉਸੇ ਨਾਮ ਦੀ ਪੁਸ਼ਟੀ ਹੋ ਗਈ ਤਾਂ ਮੈਨੂੰ ਫੋਟੋਗ੍ਰਾਫੀ ਤੇ ਫਿਲਮਸਾਜ਼ੀ ਵਿਚ ਵਰਤੇ ਜਾਂਦੇ ਸਾਫਟਵੇਅਰ ‘ਆਫਟਰ ਇਫੈਕਟਸ’ ਦੀ ਯਾਦ ਆ ਗਈ। ਜਿਸ ਵਿਚ ਫੋਟੋ ਖਿੱਚਣ ਤੋਂ ਬਾਅਦ ਜਾਂ ਫਿਲਮਾਂ ਬਣਾਉਣ ਤੋਂ ਬਾਅਦ ਲੈਬ ਵਿਚ ਚਿੱਤਰਾਂ ਦੀ ਸੋਧ ਕੀਤੀ ਜਾਂਦੀ ਹੈ। ਨਵੇਂ ਸਮੇਂ ਨੂੰ ਪੁਰਾਣਾ ਤੇ ਰੰਗਾਂ ਨੂੰ ਨੀਲਾ, ਪੀਲਾ ਜਾਂ ਬਦਲਿਆ ਜਾਂਦਾ ਹੈ ਜਿਸ ਨਾਲ ਪਰਦੇ ਤੇ ਜਦੋਂ ਫਿਲਮ ਚਲਦੀ ਹੈ ਤਾਂ ਲੋਕ ਬੜੇ ਅਨੰਦ ਨਾਲ ਦੇਖਦੇ ਹਨ। ਮੈਨੂੰ ਲੱਗਾ ਭਾਸ਼ਾ ਵਿਭਾਗ ਦੇ ਇਨਾਮਾਂ ਨਾਲ ਲੱਗੇ ਇਹ ‘ਆਫਟਰ ਇਫੈਕਟ’ ਨੇ ਮੇਰੇ ਮਨੋਰੰਜਨ ਵਿਚ ਚੋਖਾ ਵਾਧਾ ਕੀਤਾ ਹੈ। ਮੈਂ ਉਸ ਦਾਨੇ ਪੁਰਸ਼ ਦਾ ਧੰਨਵਾਦੀ ਹਾਂ।

- ਜਨਮੇਜਾ ਸਿੰਘ

ਬਦਲਵੀਂ ਖੇਤੀ ਦੀ ਸਾਰਥਿਕਤਾ

ਹਰ ਕਿਸਾਨ ਆਪਣੀ ਆਮਦਨ ਵਧਾਉਣਾ ਚਾਹੁੰਦਾ ਹੈ। ਇਸੇ ਲਈ ਉਹ ਹਮੇਸ਼ਾਂ ਚੰਗੇ ਬੀਜਾਂ ਜਾਂ ਫਸਲਾਂ ਦੀ ਭਾਲ ਵਿਚ ਰਹਿੰਦਾ ਹੈ। ਉਸਦੀ ਇਸੇ ਲੋੜ ਨੂੰ ਪੂਰਾ ਕਰਨ ਜਾਂ ਵਰਤਣ ਲਈ ਕਈ ਲੋਕ ਉਪਰਾਲੇ ਕਰਦੇ ਹਨ। ਕਈ ਬੀਜਾਂ ਵਾਲੇ ਨਵੇਂ ਨਵੇਂ ਬੀਜਾਂ ਦਾ ਰੌਲਾ ਪਾ ਕੇ ਕਿਸਾਨਾਂ ਦੀਆਂ ਜੇਬਾਂ ਹਲਕੀਆਂ ਕਰਦੇ ਰਹਿੰਦੇ ਹਨ। ਬਹੁਤੇ ਕਿਸਾਨ ਜਾਣਦੇ ਹੋਏ ਵੀ ਇਸ ਚੱਕਰ ਵਿਚ ਫਸ ਜਾਂਦੇ ਹਨ। ਇਸੇ ਤਰ੍ਹ ਕਈ ਸਰਕਾਰੀ ਮਹਿਕਮੇ ਵੀ ਨਵੀਂਆਂ ਨਵੀਆਂ ਫਸਲਾਂ ਦੀਆਂ ਸਕੀਮਾਂ ਲੈਕੇ ਕਿਸਾਨਾਂ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਬਹੁਤੀ ਵਾਰੀ ਤਾਂ ਉਹਨਾਂ ਨੇ ਖਾਨਾਪੂਰਤੀ ਹੀ ਕਰਨੀ ਹੁੰਦੀ ਹੈ। ਪਿਛਲੇ ਕੁੱਛ ਸਮੇਂ ਤੋਂ ਕਿਸਾਨਾਂ ਨੂੰ ਕਣਕ-ਝੋਨੇ ਤੋਂ ਲਾਂਭੇ ਕਰਨ ਲਈ, ਬਾਗਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਜਿਹਨਾਂ ਵਿਚ ਅਮਰੂਦ, ਚੀਕੂ, ਕੇਲੇ, ਨਾਸ਼ਪਤੀ ਤੇ ਕਰੌਂਦਾ ਮੁੱਖ ਤੌਰ ਤੇ ਪ੍ਰਚਾਰੀਆਂ ਜਾ ਰਹੀਆਂ ਫਸਲਾਂ ਹਨ। ਵੱਡੇ ਵੱਡੇ ਸੈਮੀਨਾਰ ਕਰਕੇ ਖੇਤ ਦਿਵਸ ਮਨਾ ਕਿ ਕਿਸਾਨਾਂ ਨੂੰ ਇਸ ਪਾਸੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾੜੀ ਗੱਲ ਨਹੀਂ ਹੈ ਪਰ ਅਫਸਰ ਆਪਣੇ ਟੀਚੇ ਪੂਰੇ ਕਰਨ ਲਈ ਜਦੋਂ ਝੂਠੇ ਅੰਕੜਿਆਂ ਦਾ ਸਹਾਰਾ ਲੈਂਦੇ ਹਨ ਤਾਂ ਇਕ ਵਾਰੀ ਕਿਸਾਨ ਫਸ ਜਾਂਦਾ ਹੈ ਤੇ ਮੁੜਕੇ ਉਧਰ ਮੂੰਹ ਨਹੀਂ ਕਰਦਾ। ਇਹੋ ਕਾਰਨ ਹੈ ਕਿ ਇਹ ਝੂਠੇ ਮੰਡੀਕਰਨ ਤੇ ਪੈਦਾਵਾਰ ਦੇ ਸੁਪਨਮਈ ਅੰਕੜੇ ਕਿਸਾਨਾਂ ਨੂੰ ਮੁੜ ਕਣਕ-ਝੋਨੇ ਜੋਗੇ ਹੀ ਰੱਖ ਰਹੇ ਹਨ। ਉਸਨੂੰ ਇਹਨਾਂ ਦੋ ਫਸਲਾਂ ਤੋਂ ਪੱਕੀ ਆਮਦਨ ਹੈ ਪਰ ਫੱਲਾਂ ਤੋਂ ਪੱਕੀ ਆਮਦਨ ਦੀ ਆਸ ਨਹੀਂ, ਫੇਰ ਬਾਗਾਂ ਦੇ ਸਫਲ ਹੋਣ ਦਾ ਯਕੀਨ ਵੀ ਨਹੀਂ ਹੈ। ਇਸ ਬਾਰੇ ਸੋਚਣ ਦੀ ਲੋੜ ਹੈ।

-ਜਨਮੇਜਾ ਸਿੰਘ ਜੌਹਲ

ਦੇਸ਼ ਨੂੰ ਖੁਸ਼ਹਾਲ ਬਨਾਉਣ ਲਈ, ਨਿੱਜ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ ***ਰਾਜੂ ਹਠੂਰੀਆ***

ਹਿੰਦੋਸਤਾਨ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ। ਸੂਰਮਿਆਂ ਕੁਰਬਾਨੀਆਂ ਦੇ ਕੇ ਦੇਸ਼ ਤਾਂ ਆਜ਼ਾਦ ਕਰਵਾ ਦਿੱਤਾ। ਪਰ ਕੀ ਅਸੀਂ ਉਸ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਹੇ ਹਾਂ? ਕੀ ਅਸੀਂ ਉਹਨਾਂ ਦੀ ਸੋਚ ਉੱਤੇ ਪਹਿਰਾ ਦੇ ਰਹੇ ਹਾਂ? ……ਮੇਰੇ ਖਿ਼ਆਲ ਮੁਤਾਬਿਕ ਬਿਲਕੁਲ ਨਹੀਂ। ਕਿਉਂਕਿ ਜੇ ਅਸੀਂ ਉਹਨਾਂ ਦੀ ਸੋਚ ‘ਤੇ ਪਹਿਰਾ ਦਿੰਦੇ ਹੁੰਦੇ ਤਾਂ ਅੱਜ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖੇ ਢਿੱਡ ਸੜਕਾਂ ਕਿਨਾਰੇ ਨਾ ਸੌਣਾ ਪੈਂਦਾ, ਡਿਗਰੀਆਂ ਲੈ ਕੇ ਸੜਕਾਂ ‘ਤੇ ਧਰਨੇ ਦੇ ਕੇ ਨੌਕਰੀਆਂ ਮੰਗਦਿਆਂ ਡਾਂਗਾ ਨਾ ਖਾਣੀਆਂ ਪੈਂਦੀਆਂ, ਨਿੱਕੇ-ਨਿੱਕੇ ਦਫਤਰੀ ਕੰਮਾਂ ਲਈ ਗੁਲਾਮਾਂ ਵਾਂਗ ਲੇਲੜੀਆ ਨਾ ਕੱਡਣੀਆਂ ਪੈਂਦੀਆਂ, ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜ਼ਬੂਰ ਨਾ ਹੁੰਦਾ। ਦੇਸ਼ ਕਿਵੇਂ ਆਜ਼ਾਦ ਹੋਇਆ ਇਸ ਨੂੰ ਆਜ਼ਾਦ ਕਰਵਾਉਣ ਲਈ ਕੀ-ਕੀ ਕਰਨਾ ਪਿਆ ਇਹ ਤੁਸੀਂ ਮੇਰੇ ਤੋਂ ਵੀ ਬੇਹਤਰ ਜਾਣਦੇ ਹੋਵੋਂਗੇ। ਮੈਂ ਆਪਣੀ ਸੋਚ ਮੁਤਾਬਿਕ ਅੱਜ ਤੁਹਾਡਾ ਥੋੜਾ ਜਿਹਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ ਤੇ ਅਸੀਂ ਕਰ ਕੀ ਰਹੇ ਹਾਂ। ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਮਿਆਂ ਦੇ ਜਨਮ ਦਿਨ, ਸ਼ਹੀਦੀ ਦਿਨ ਜਾਂ ਹੋਰ ਕੁਝ ਕੁ ਖਾਸ ਦਿਨਾਂ ਉੱਪਰ ਉਹਨਾਂ ਦੇ ਬੁੱਤਾਂ ਤੋਂ ਗਰਦਾ ਝਾੜ ਕੇ ਤੇ ਉਹਨਾਂ ਦੇ ਗਲ਼ ਫੁੱਲਾਂ ਦੇ ਹਾਰ ਪਾ ਸਮਝ ਲੈਂਦੇ ਹਾਂ ਕਿ ਅਸੀਂ ਉਹਨਾਂ ਪ੍ਰਤੀ ਬਣਦਾ ਆਪਣਾ ਫਰਜ ਨਿਭ੍ਹਾ ਦਿੱਤਾ। ਪਰ ਅਸਲ ਵਿੱਚ ਜੋ ਸਾਡਾ ਫਰਜ ਬਣਦਾ ਹੈ, ਜਿਵੇਂ ਉਹਨਾਂ ਦੀ ਸੋਚ ਨੂੰ ਬਚਾ ਕੇ ਮਿਲੀ ਆਜ਼ਾਦੀ ਨੂੰ ਕਾਇਮ ਰੱਖਣਾ। ਉਹ ਅਸੀਂ ਬਿਲਕੁਲ ਨਹੀਂ ਕਰਦੇ। ਉਹ ਸਾਰੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੜਦੇ ਰਹੇ ਤੇ ਅਸੀਂ ਨਿਜ ਤੋਂ ਉੱਚਾ ਉੱਠ ਕੇ ਸੋਚ ਹੀ ਨਹੀਂ ਸਕਦੇ। ਉਹ ਚਾਹੁੰਦੇ ਸੀ ਸਭ੍ਹ ਨੂੰ ਬਰਾਬਰ ਦੇ ਹੱਕ ਮਿਲਣ, ਪਰ ਅਸੀਂ ਚਾਹੁੰਦੇ ਹਾਂ ਜੋ ਮਿਲੇ ਸਾਨੂੰ ਮਿਲੇ, ਦੂਜਾ ਕੱਲ ਮਰਦਾ ਭਾਵੇਂ ਅੱਜ ਮਰੇ ਇਸ ਨਾਲ ਕੋਈ ਫਰਕ ਨਹੀਂ। ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਾਡੀ ਸੋਚ ਕਿਸੇ ਨਾ ਕਿਸੇ ਤਰੀਕੇ ਅਜੇ ਤੱਕ ਵੀ ਗੁਲਾਮ ਹੀ ਹੈ। ਇਸ ਲਈ ਆਜ਼ਾਦ ਹੁੰਦਿਆਂ ਹੋਇਆਂ ਵੀ ਅਸੀਂ ਗੁਲਾਮਾਂ ਵਰਗੀ ਜਿ਼ੰਦਗੀ ਜੀਅ ਰਹੇ ਹਾਂ। ਜਦੋਂ ਖੁਦ ਨੂੰ ਬਣਦਾ ਹੱਕ ਨਹੀਂ ਮਿਲਦਾ ਤਾਂ ਅਸੀਂ ਇਸ ਗੱਲ ਦਾ ਦੋਸ਼ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਨੂੰ ਦੇ ਕੇ ਆਪਣੇ ਫਰਜਾਂ ਤੋਂ ਪੱਲਾ ਝਾੜਨ ਦੀ ਕੋਸਿ਼ਸ਼ ਕਰਦੇ ਰਹਿੰਦੇ ਹਾਂ। ਪਰ ਜ਼ਰਾ ਸੋਚ ਕੇ ਵੇਖੋ ਇਹ ਸਰਕਾਰਾਂ ਆਉਂਦੀਆਂ ਕਿੱਥੋਂ ਨੇ। ਇਹ ਅਸਮਾਨੋਂ ਤਾਂ ਡਿੱਗੀਆਂ ਨਹੀਂ ਸਗੋਂ ਸਾਡੀਆਂ ਹੀ ਚੁਣੀਆਂ ਹੋਈਆਂ ਹੁੰਦੀਆਂ ਨੇ। ਚੌਧਰ ਦੇ ਭੁੱਖਿਆਂ ਨੇ ਤਾਂ ਆਪਣੀ ਚੌਧਰ ਕਾਇਮ ਰੱਖਣ ਲਈ ਹਰ ਚੰਗਾ ਮਾੜਾ ਤਰੀਕਾ ਅਪਨਾਉਣਾਂ ਹੁੰਦਾ। ਪਰ ਗਲਤ ਸਰਕਾਰਾਂ ਚੁਨਣ ਵਿੱਚ ਸਾਡਾ ਆਪਣਾ ਕਿੰਨਾ ਕੁ ਹੱਥ ਹੁੰਦਾ। ਇਹ ਜਾਨਣ ਲਈ ਦੂਰ ਜਾਣ ਦੀ ਲੋੜ ਨਹੀਂ, ਆਪਾਂ ਆਪਣੇ ਪਿੰਡਾਂ ਵੱਲ ਹੀ ਝਾਤ ਮਾਰ ਕੇ ਵੇਖ ਲਈਏ ਕਿ ਇਸ ਵਿੱਚ ਸਾਡਾ ਕਿੰਨਾ ਕੁ ਕਸੂਰ ਹੈ। ਕਿਉਂਕਿ ਇਹ ਸਾਰਾ ਅਸਲ ਵਿੱਚ ਤਾਂ ਪਿੰਡ ਦੀਆਂ ਪੰਚਾਇਤੀ ਚੋਣਾ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜਿਉਂ ਹੀ ਚੋਣਾਂ ਦਾ ਐਲਾਨ ਹੁੰਦਾ ਹੈ, ਸਾਰਾ ਪਿੰਡ ਪੱਬਾਂ ਭਾਰ ਹੋ ਜਾਂਦਾ ਹੈ। ਕਿਹੜਾ ਸਰਪੰਚ ਤੇ ਕਿਹੜੇ ਮੈਂਬਰ ਬਨਾਉਣੇ ਹਨ ਇਸ ਗੱਲ ਨੂੰ ਲੈ ਕੇ ਪਿੰਡ ਵਿੱਚ ਧੜੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕੁਝ ਪਿੰਡਾਂ ਵਿੱਚ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਈ ਜਾਂਦੀ ਹੈ ਪਰ ਜਿ਼ਆਦਾਤਰ ਇਹੋ ਵੇਖਣ ਨੂੰ ਮਿਲਦਾ ਹੈ ਕਿ ਧੜਿਆਂ ਵਿੱਚ ਵੰਡਿਆ ਪਿੰਡ ਆਪੋ-ਆਪਣੀ ਮਰਜ਼ੀ ਦੀ ਪੰਚਾਇਤ ਚੁਨਣਾ ਚਾਹੁੰਦਾ ਹੈ। ਬਿਨਾਂ ਇਹ ਸੋਚੇ ਕਿ ਜਿਸ ਪੰਚਾਇਤ ਦੀ ਉਹ ਚੋਣ ਕਰਨ ਜਾ ਰਹੇ ਹਨ ਕੀ ਉਹ ਇਸ ਜਿ਼ੰਮੇਵਾਰੀ ਦੇ ਯੋਗ ਵੀ ਹੈ ਜਾਂ ਨਹੀਂ। ਕੀ ਉਹ ਪਿੰਡ ਦਾ ਕੁਝ ਸੰਵਾਰ ਵੀ ਸਕੇਗੀ ਜਾਂ ਨਹੀਂ। ਇਸ ਗੱਲ ਦੀ ਉਹ ਪਰਵਾਹ ਕਰਨ ਵੀ ਕਿਉਂ। ਸਭ੍ਹ ਨੂੰ ਤਾਂ ਆਪੋ-ਆਪਣੀ ਪਈ ਹੁੰਦੀ ਹੈ ਦੂਜੇ ਦੀ ਪਰਵਾਹ ਕੋਣ ਕਰਦਾ। ਹਰ ਇੱਕ ਨੂੰ ਇਹੋ ਹੁੰਦਾ ਕਿ ਜੇ ਪੰਚਾਇਤ ਸਾਡੀ ਮਰਜ਼ੀ ਦੀ ਹੋਊ ਤਾਂ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੋਊ ਉਹ ਸਾਡਾ ਪੱਖ ਪੂਰੇਗੀ। ਪਿੰਡ ਵਿੱਚ ਆਪਾਂ ਨੂੰ ‘ਕੱਲੇ-’ਕੱਲੇ ਬੰਦੇ ਦਾ ਪਤਾ ਹੁੰਦਾ ਕਿ ਕੌਣ ਪਿੰਡ ਦਾ ਸੰਵਾਰਨ ਵਾਲਾ ਤੇ ਕੌਣ ਪਿੰਡ ਦਾ ਵਿਗਾੜਨ ਵਾਲਾ ਪਰ ਫਿਰ ਵੀ ਅਸੀਂ ਪੱਖ ਸਿਰਫ ਆਪਣੇ ਨਜ਼ਦੀਕੀ ਦਾ ਹੀ ਪੂਰਨਾ ਹੁੰਦਾ ਚਾਹੇ ਉਹ ਗਲਤ ਹੀ ਕਿਉਂ ਨਾ ਹੋਵੇ। ਵੋਟਾਂ ਵਿੱਚ ਖੜਨ ਵਾਲੇ ਜਿੱਤਣ ਲਈ ਹਰ ਹੀਲਾ ਅਪਣਾਉਂਦੇ ਹਨ। ਜਿਹੜੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਹਨ ਉਹ ਤਾਂ ਠੀਕ ਹੈ ਪਰ ਜਿਹੜੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਨਹੀਂ ਪੈਂਦੀਆਂ ਲੱਗਦੀਆਂ ਉਹਨਾਂ ਨੂੰ ਆਪਣੇ ਹੱਕ ਵਿੱਚ ਪਵਾਉਣ ਲਈ ਉਹ ਵੋਟਰਾਂ ਨੂੰ ਲਾਲਚ ਦੇ ਕੇ ਖ੍ਰੀਦਣ ਦੀ ਕੋਸਿ਼ਸ਼ ਕਰਦੇ ਹਨ। ਫਿਰ ਕੋਈ ਵੋਟਰ ਸ਼ਰਾਬ ਦੀ ਬੋਤਲ ਵਿੱਚ ਹੀ ਵਿਕ ਜਾਂਦਾ, ਕੋਈ ਡੋਡਿਆਂ ਦੇ ਲੀਟਰ ਵਿੱਚ ਤੇ ਜੇ ਕੋਈ ਆਰਥਿਕ ਪੱਖੋਂ ਕਮਜ਼ੋਰ ਲੱਗਦਾ ਉਹਨੂੰ ਪੈਸੇ ਦੇ ਕੇ ਖ੍ਰੀਦ ਲਿਆ ਜਾਂਦਾ। ਇਸ ਤੋਂ ਬਿਨਾ ਇਹ ਘਰ-ਘਰ ਜਾ ਕੇ ਹੱਥ ਜੋੜ ਕੇ ਵੋਟਾਂ ਮੰਗਦੇ ਇਹੋ ਕਹਿ ਰਹੇ ਹੁੰਦੇ ਹਨ ਕਿ ਸਾਨੂੰ ਆਪਣਾ ਕੀਮਤੀ ਵੋਟ ਦੇ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿਓ। ਉਮੀਦਵਾਰਾਂ ਵੱਲੋਂ ਵੋਟਾਂ ਵਾਲੇ ਦਿਨਾਂ ਵਿੱਚ ਪਿੰਡ ਵਿੱਚ ਸ਼ਰਾਬ, ਡੋਡੇ ਅਤੇ ਹੋਰ ਨਸ਼ੇ ਮੁਫਤ ਵੰਡੇ ਜਾਂਦੇ ਹਨ। ਫਿਰ ਨਸ਼ੇ ਵਿੱਚ ਟੱਲੀ ਹੋਏ ਪਿੰਡ ਵਾਸੀ ਆਪੋ ਵਿੱਚ ਨਿੱਤ ਡਾਂਗੋ-ਡਾਂਗੀ ਹੁੰਦੇ ਹਨ। ਕਈ ਲੋੜ ਤੋਂ ਜਿ਼ਆਦਾ ਨਸ਼ਾ ਕਰਕੇ ਇਸ ਜਹਾਨੋ ਕੂਚ ਵੀ ਕਰ ਜਾਂਦੇ ਹਨ। ਹੁਣ ਸੋਚੋ ਜਿਹੜੇ ਉਮੀਦਵਾਰਾਂ ਨੇ ਜਿੱਤਣ ਤੋਂ ਪਹਿਲਾਂ ਹੀ ਪਿੰਡ ਵਿੱਚ ਬਰਬਾਦੀ ਦਾ ਮੁੱਢ ਬੰਨ ਦਿੱਤਾ ਹੈ, ਉਹ ਬਾਅਦ ਵਿੱਚ ਪਿੰਡ ਦੀ ਕਿਹੋ ਜਿਹੀ ਸੇਵਾ ਕਰਨਗੇ ਤੇ ਇਹਨਾਂ ਦੀ ਕੀਤੀ ਸੇਵਾ ਨਾਲ ਪਿੰਡ ਦਾ ਬਾਅਦ ਵਿੱਚ ਕੀ ਹਾਲ ਹੋਵੇਗਾ ਤੁਸੀਂ ਖੁਦ ਸੋਚ ਸਕਦੇ ਹੋ। ਜੇ ਅਸੀਂ ਐਨੀ ਕੁ ਗੱਲ ਸਮਝ ਕੇ ਪਿੰਡ ਵਿੱਚ ਸਹੀ ਪੰਚਾਇਤ ਦੀ ਚੋਣ ਕਰਨੀ ਸ਼ੁਰੂ ਕਰ ਦੇਈਏ ਕਿ ਅਸੀਂ ਸਾਥ ਉਹਦਾ ਦੇਣਾ ਜਿਹੜਾ ਪਿੰਡ ਦਾ ਕੁਝ ਸੰਵਾਰ ਸਕੇ, ਬਿਨਾ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਉਹ ਸਾਡਾ ਨਜ਼ਦੀਕੀ ਹੈ ਜਾਂ ਨਹੀਂ। ਜੇ ਅਸੀਂ ਐਨੀ ਕੁ ਹਿੰਮਤ ਕਰਕੇ ਪਿੰਡ ਨੂੰ ਸ਼ਾਂਤਮਈ ਤੇ ਖੁਸ਼ਹਾਲ ਬਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਗੱਲ ਪਿੰਡਾਂ ਤੋਂ ਸ਼ੁਰੂ ਹੋ ਕੇ ਜਿ਼ਲੇ ਤੇ ਜਿ਼ਲਿਆਂ ਤੋਂ ਸੂਬੇ ਤੇ ਸੂਬੇ ਤੋਂ ਦੇਸ਼ ਲਈ ਸਹੀ ਸਰਕਾਰ ਚੁਣ ਕੇ ਦੇਸ਼ ਨੂੰ ਵੀ ਸ਼ਾਤ ਅਤੇ ਖੁਸ਼ਹਾਲ ਬਨਾਉਣ ਵਿੱਚ ਵੀ ਇੱਕ ਦਿਨ ਜ਼ਰੂਰ ਕਾਮਯਾਬ ਹੋ ਜਾਵਾਂਗੇ। ਸਹੀ ਸਰਕਾਰ ਹੋਵੇਗੀ ਤਾਂ ਸਾਰੇ ਪ੍ਰਬੰਧ ਵੀ ਆਪਣੇ ਆਪ ਸਹੀ ਹੋ ਜਾਣਗੇ। ਫਿਰ ਗੁਲਾਮਾਂ ਵਾਂਗ ਹੱਥ ਜੋੜ ਲੇਲੜੀਆਂ ਨਹੀਂ ਕੱਢਣੀਆਂ ਪੈਣਗੀਆਂ। ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜਬੂਰ ਨਹੀਂ ਹੋਵੇਗਾ, ਡਿਗਰੀਆਂ ਵਾਲੇ ਸੜਕਾਂ ‘ਤੇ ਧੱਕੇ ਨਹੀਂ ਖਾਣਗੇ। ਜਦੋਂ ਇਸ ਤਰ੍ਹਾਂ ਹੋ ਜਾਵੇਗਾ, ਉਸ ਦਿਨ ਹੀ ਸ਼ਹੀਦਾਂ ਨੂੰ ਸਾਡੇ ਵੱਲੋਂ ਸੱਚੀ ਸਰਧਾਂਜਲੀ ਹੋਵੇਗੀ। ਇੱਕ ਬੇਨਤੀ ਮੀਡੀਆ ਵਾਲਿਆਂ ਅੱਗੇ ਵੀ ਹੈ ਕਿਉਂਕਿ ਕਹਿੰਦੇ ਨੇ ਕਿ ਮੀਡੀਏ ਦਾ ਸਰਕਾਰਾਂ ਬਨਾਉਣ ਤੇ ਲਾਹੁਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ। ਮੈਂ ਵੀ ਪਿਛਲੇ ਕੁਝ ਸਮੇਂ ਤੋਂ ਮੀਡੀਆ ਨਾਲ ਜੁੜਿਆ ਹੋਇਆ ਹਾਂ ਤੇ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਅਖ਼ਬਾਰ, ਰੇਡੀਓ ਜਾਂ ਟੀ ਵੀ ਚਲਾਉਣ ਲਈ ਆਰਥਿਕ ਮੱਦਦ ਦੀ ਲੋੜ ਹੁੰਦੀ ਹੈ ਤੇ ਜਿਹੜੇ ਇਹ ਮੱਦਦ ਕਰਦੇ ਹਨ ਉਹਨਾਂ ਦੀ ਗੱਲ ਕਰਨੀ ਪੈਂਦੀ ਹੈ। ਪਰ ਪਿੰਜਰੇ ਵਿੱਚ ਪਾਏ ਤੋਤੇ ਵਾਂਗ ਹਮੇਸ਼ਾ ਉਹਨਾਂ ਦੀ ਹੀ ਬੋਲੀ ਬੋਲਣੀ ਵੀ ਚੰਗੀ ਗੱਲ ਨਹੀਂ। ਤੁਹਾਡੇ ਜ਼ਰੀਏ ਹੀ ਲੋਕਾਂ ਨੂੰ ਸੱਚ ਝੂਠ ਦਾ ਪਤਾ ਲੱਗਣਾ ਹੁੰਦਾ ਹੈ ਜੇ ਤੁਸੀਂ ਹੀ ਗਲਤ ਖ਼ਬਰਾਂ ਦੇ ਕੇ ਲੋਕਾਂ ਨੂੰ ਗੁਮਰਾਹ ਕਰੀ ਜਾਵੋਂਗੇ ਤਾਂ ਉਹਨਾਂ ਨੂੰ ਵੀ ਸਹੀ ਗਲਤ ਦਾ ਫੈਸਲਾ ਲੈਣਾ ਔਖਾ ਹੋ ਜਾਵੇਗਾ। ਜੇ ਰਲ ਮਿਲ ਕੇ ਐਨਾ ਕੁ ਹੰਭਲਾ ਮਾਰ ਲਈਏ ਤਾਂ ਹਰ ਕੋਈ ਆਜ਼ਾਦੀ ਦੀ ਹਵਾ ਵਿੱਚ ਸਾਹ ਲੈਣ ਲੱਗ ਪਵੇਗਾ। ਜੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਜੋ ਪਿਛਲੇ 63 ਸਾਲਾਂ ਤੋਂ ਹੋ ਰਿਹਾ ਇਹ ਇਸ ਤਰ੍ਹਾਂ ਹੀ ਹਮੇਸ਼ਾ ਜ਼ਾਰੀ ਰਹੇਗਾ।

15 ਅਗਸਤ 1947 ਤੇ ਸਿਖ

ਚੋਦਾਂ ਅਗਸਤ 1947 ਵਾਲੇ ਦਿਨ ਸੂਰਜ ਦਾ ਰਥ ਸਦੀਆਂ ਤੋਂ ਚਲੇ ਆਉਂਦੇ ਪਰੋਗਰਾਮ ਅਨੁਸਾਰ ਜਦ ਸਰਕਦਾ ਸਰਕਦਾ ਪੱਛਮ ਵਿਚ ਅਲੋਪ ਹੋ ਗਿਆ ਤਾਂ ਭਾਰਤ ਦੀ ਬਹੁਗਿਣਤੀ ਵੀ ਹਰ ਰੋਜ਼ ਵਾਂਗ ਆਪਣੀ ਪਿਆਰੀ ਲੇਲਾ ( ਰਾਤ ਰਾਣੀ ) ਦੀ ਗੋਦ ਵਿਚ ਜਾ ਬਿਰਾਜਮਾਨ ਹੋਈ । ਸਦੀਆਂ ਤੋਂ ਗੁਲਾਮੀ ਦਾ ਜੂਲਾ ਚੁੱਕੀ ਫਿਰਦੀ ਬਹੁਗਿਣਤੀ ਦੇ ਕੱਨ੍ਹਾ ( ਬਲਦ ਦੀ ਗਰਦਨ ਤੇ ਲੱਗਾ ਲਾਗਾ) ਪੈਣ ਕਾਰਨ ਉਸ ਨੂੰ ਗੁਲਾਮੀ ਆਜ਼ਾਦੀ ਦੀ ਕੋਈ ਸਾਰ ਹੀ ਨਹੀਂ ਸੀ। ਉਹ ਤਾਂ ਬਸ ਜੀ ਰਹੀ ਸੀ। ਰਾਜਾ. ਜ਼ਿਮੀਦਾਰ,ਉਚ ਜ਼ਾਤੀ ਦੇ ਠਾਕਰ ਲੋਗ ਹੀ ਉਸ ਲਈ ਅੰਨਦਾਤਾ ਸਨ ਅਤੇ ਉਸ ਲਈ ਭਗਵਾਨ ਸਨ। ਵਰਣ ਵੰਡ ਦਾ ਸ਼ਿਕੰਜਾ ਉਸ ਨੂੰ ਨਿੱਸਲ ਕਰੀ ਜਾ ਰਿਹਾ ਸੀ। ਚੌਦਾਂ ਅਗਸਤ 1947, ਬਾਰਾਂ ਵਜੇ ਰਾਤ ਨੂੰ ਹੋਣ ਵਾਲੀ ਤਬਦੀਲੀ ਨਾਲ ਉਸਨੂੰ ਕੋਈ ਵਾਸਤਾ ਨਹੀਂ ਸੀ ।

ਚੌਂਦਾ ਅਗ਼ਸਤ ਦੀ ਰਾਤ ਨੂੰ 12 ਵਜੇ ਜਦ ਘੜੀ ਦੀਆਂ ਦੋਨੋਂ ਸੂਈਆਂ ਨੰਬਰ ਬਾਰਾਂ ਤੇ ਇਕੱਠੀਆਂ ਹੋਈਆਂ ਤਾਂ ਲਾਲ ਕਿਲ੍ਹੇ ਦੇ ਫਲੈਗ ਪੋਸਟ ਤੋਂ ਯੂਨੀਅਨ ਜੈਕ

ਉਤਾਰ ਲਿਆ ਗਿਆ। ਕੁਝ ਹੀ ਮਿੰਟਾਂ ਵਿਚ 15 ਅਗਸਤ ਦੀ ਆਮਦ ਦੇ ਨਾਲ ਯੂਨੀਅਨ ਜੈਕ ਦੀ ਥ੍ਹਾਂ ਤਰੰਗਾ ਲੈਹਰਾਉਣ ਲੱਗਾ। ਭਾਰਤ ਦੀ ਜਾਗਦੀ ਵਸੋਂ ਨੇ ਪੰਡਤ ਜਵਾਹਰ ਲਾਲ ਨੈਹਰੂ ਜੀ ਦਾ ਭਾਸ਼ਨ ਸੁਣਿਆ। ਸਚ ਹੀ ਤਾਂ ਆਖਿਆ ਸੀ ਪੰਡਤ ਜੀ ਨੇ “ ਅਜ ਵਰਗੀ ਵੱਡੀ ਤਬਦੀਲੀ ਭਾਗਾਂ ਵਾਲਿਆਂ ਦੇ ਹਿਸੇ ਆਉਂਦੀ ਹੈ।“ ਸਭ ਤੋਂ ਵੱਡੀ ਤਬਦੀਲੀ ਤਾਂ ਪੰਡਤ ਜੀ ਦੇ ਜੀਵਨ ਵਿਚ ਆਈ ਸੀ , ਇਕ ਗੁਲਾਮ ਹੁਣ ਤਾਜਦਾਰ ਹੋ ਗਿਆ ਸੀ, ਉਸਨੂ ਗਿਰਫਤਾਰ ਕਰਨ ਵਾਲੀ ਪੁਲੀਸ ਹੁਣ ਉਸ ਦੀ ਤਾਬਿਆਦਾਰੀ ਵਿਚ ਹਾਜ਼ਰ ਹੋ ਗਈ ਸੀ।

ਭਾਰਤੀ ਫੌਜੀ ਜਾਗ ਰਹੇ ਸਨ। ਭਾਰਤ ਦੀ ਪੁਲਸ ਜਾਗ ਰਹੀ ਸੀ। ਭਾਰਤ ਦੀ ਅਫਸਰਸ਼ਾਹੀ ਜਾਗ ਰਹੀ ਸੀ । ਉਹ ਸਮਝਦੇ ਸਨ ਕਿ ਫਰੰਗੀ ਰਾਜ ਜਾਣ ਨਾਲ ਫਰੰਗੀ ਅਫਸਰਾਂ ਦੀ ਹੂਤ ਹਾਤ ਵੀ ਜਾਂਦੀ ਲਗੇਗੀ। ਉਹਨਾਂ ਦੇ ਸਵੈਮਾਨ ਨੂੰ ਚੋਟ ਮਾਰਨ ਵਾਲਾ ਸਦਾ ਲਈ ਚਲਾ ਜਾਵੇਗਾ।ਉਹਨਾਂ ਵਿਚਾਰਿਆਂ ਨੂੰ ਇਹ ਗਿਆਨ ਥੋਹੜਾ ਸੀ ਕਿ ਹਕੂਮਤ ਦੀ ਵਾਗ ਡੋਰ ਸੰਭਾਲਣ ਵਾਲੇ ਸਿਆਸੀ ਆਗੂ ਇਹੋ ਜਿਹੀ ਭਰਿਸ਼ਟ ਸਰਕਾਰ ਦਾ ਗੱਠਨ ਕਰਨਗੇ ਕਿ ਹਰ ਕੋਈ ਪੁਕਾਰ ਉਠੇ ਗਾ ਕਿ ਅਗੇ ਨਾਲੋਂ ਪਿਛਾ ਭਲਾ।

15 ਅਗਸਤ 1947 ਤਕ ਕੁਝ ਭਾਰਤੀਆਂ ਦੀਆਂ ਬੇੜੀਆਂ ਅਤੇ ਕੜੀਆਂ ਪਤਲੀਆਂ ਸਨ ( ਗਾਂਧੀ ਜੀ ਨੂੰ ਤਾਂ ਸਰਕਾਰੀ ਮੈਹਮਾਨ ਦੀ ਤਰਾਂ ਸਰ ਆਗਾ ਖਾਨ ਦੀ ਕੋਠੀ ਵਿਚ ਨਜ਼ਰ ਬੰਦ ਰਖਿਆ ਜਾਂਦਾ ਸੀ ) ਅਤੇ ਮੋਟੀਆਂ ਬੇੜੀਆਂ ਵਾਲਿਆਂ ਲਈ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਸਨ। ਗਾਂਧੀ ਜੀ ਦੀ ਭਾਗਾਂ ਵਾਲੀ ਬਕਰੀ ਦੇ ਖਾਣ ਲਈ ਅੰਗੂਰ ਮਿਲਦੇ ਸਨ ਜਦ ਕਿ ਮੋਟੀ ਬੇੜੀਆਂ ਵਾਲਿਆਂ ਲਈ ਘੱਟੀਆ ਖੋਰਾਕ ਜੇਹਲਰਾਂ ਦਾ ਤੱਸ਼ਦਦ ਖਾਣ ਪੀਣ ਉਠਣ ਬੇਠਣ ਅਤੇ ਟਟੀ ਪੈਸ਼ਾਬ ਸਭ ਕਾਸੇ ਲਈ ਇਕੋ ਕਮਰਾ ਪਰ ਉਹ ਸੀ ਨਾ ਕਰਦੇ , ਉਠਦੇ ਬੈਠਦੇ ਗੁਲਾਮੀ ਦਾ ਜੂਲਾ ਵਗ੍ਹਾ ਮਾਰਨ ਦਾ ਹੀ ਸੁਪਨਾ ਸਾਕਾਰ ਕਰਨ ਲਈ ਆਪਣੀ ਜਾਨ ਜਾਇਦਾਦ ਸਭ ਦਾਅ ਤੇ ਲਾਈ ਬੈਠੇ ਸਨ। ਜਾਗਦੇ ਉਹ ਆਜ਼ਾਦੀ ਲਈ ਜੂਝਦੇ ਸਨ ਅਤੇ ਸੌਂਦੇ ਤਾਂ ਆਜ਼ਾਦੀ ਦਾ ਸੁਪਨਾ ਲੈਂਦੇ ਸਨ ( ਰਾਤੀਂ ਸੁਤੇ ਪਏ ਮੈਨੂੰ ਇਕ ਖੁਆਬ ਆ ਗਿਆ ਭਜੇ ਜਾਣ ਫਰੰਗੀ ਇਨਕਲਾਬ ਆ ਗਿਆ)।

ਆਖਰ 15 ਅਗਸਤ 1947 ਨੂੰ ਜਦ ਇਨਕਲਾਬ ਆਇਆ ਤਾਂ ਉਸ ਨੂੰ ਲਿਆਉਣ ਲਈ ਸੰਘ੍ਹਰਸ਼ ਕਰਨ ਵਾਲੇ ਤਾਂ ਜੇਹਲਾਂ ਵਿਚ ਡੱਕੇ ਹੋਏ ਸਨ ਅਤੇ ਬਰਤਾਨੀਆਂ ਸਰਕਾਰ ਆਪਣੇ ਚੁਣੇ ਹੋਏ ਚਹੇਤੇ ਆਗੂਆਂ ਹਥ ਭਾਰਤ ਦੀ ਹਕੂਮਤ ਦੀ ਵਾਗ ਡੋਰ ਸੰਭਾਲ ਰਹੀ ਸੀ।ਜਦ ਤਕ ਨੈਹਰੂ ਸਰਕਾਰ ਪੂਰੀ ਤਰਾਂ ਕਾਬਜ਼ ਨਹੀਂ ਹੋਈ ਆਜ਼ਾਦੀ ਲਈ ਆਪਾ ਵਾਰਨ ਵਾਲੇ ਜੇਹਲਾਂ ਵਿਚ ਹੀ ਡਕੇ ਰਹੇ।

ਭਾਰਤ ਨੂੰ ਆਜ਼ਾਦ ਕਰਨਾ ਬਰਤਾਨੀਆਂ ਸਰਕਾਰ ਦੀ ਮਜਬੂਰੀ ਸੀ। ਦੂਜੀ ਆਲਮੀ ਜੰਗ ਕਾਰਨ ਬਰਤਾਨੀਆਂ ਦੀ ਆਰਥਕ ਹਾਲਤ ਬੇ ਹਦ ਪਤਲੀ ਹੋ ਗਈ ਸੀ। ਦੂਸਰਾ ਬਰਤਾਨਵੀ ਹਾਕਮਾਂ ਦੇ ਮਨ ਵਿਚ ਹਿੰਦੋਸਤਾਨੀ ਫੌਜ ਬਾਰੇ ਇਕ ਸ਼ੰਕਾ ਉਤਪਨ ਹੋ ਗਿਆ ਸੀ ਕਿ ਕਦੇ ਵੀ ਆਜ਼ਾਦ ਹਿੰਦ ਫੋਜ ਵਰਗਾ ਗਠਨ ਹੋ ਸਕਦਾ ਹੈ। ਕਿਸੇ ਦਬਾ ਥਲੇ ਮੁਲਕ ਛਡਣ ਦੀ ਬਜਾਏ ਆਪਣੇ ਚਹੇਤਿਆਂ ਹਥ ਹਕੂਮਤ ਦੀ ਵਾਗਡੋਰ ਸੰਭਾਲਣ ਨੂੰ ਹੀ ਭਲਾ ਸਮਝਿਆ। ਜੰਗੇ ਆਜ਼ਾਦੀ ਦੌਰਾਨ ਸਭ ਦੀ ਇਕੋ ਸੋਚ ਸੀ ਕਿ ਅਜ਼ਾਦੀ ਮਿਲਣ ਉਪਰੰਤ ਹਕੂਮਤ ਬਰਤਾਨੀਆਂ ਦੀ ਲੁਟ ਖਸੁਟ ਬੰਦ ਹੋ ਜਾਵੇਗੀ। ਭਾਰਤ ਵਾਸੀ ਆਪਣੀ ਤਕਦੀਰ ਦਾ ਫੈਸਲਾ ਆਪ ਕਰਨ ਗੇ। ਇਬਰਾਹੀਮ ਲਿੰਕਨ ਲੋਕਤੰਤਰ ਦੇ ਬੁਨਿਆਦੀ ਅਸੂਲ ਦੀ ਗੱਲ ਕਰਦਾ ਹੋਇਆ ਆਖਦਾ ਹੈ ( ਕੋਈ ਵੀ ਇਨਸਾਨ ਇੱਡਾ ਵਧੀਆ ਜਾਂ ਸਿਆਣਾ ਨਹੀਂ ਜੋ ਦੂਸਰੇ ਦੀ ਮਰਜ਼ੀ ਤੋਂ ਬਗੈਰ ਹੀ ਉਸ ਤੇ ਰਾਜ ਕਰੇ)।ਆਜ਼ਾਦੀ ਦੇ ਘੁਲਾਟੀਆਂ ਦਾ ਵੀ ਇਹੋ ਸੁਪਨਾ ਸੀ ਕਿ ਆਜ਼ਾਦੀ ਮਿਲਣ ਉਪਰੰਤ ਰਲ ਮਿਲ ਕੇ ਇਕ ਐਸੀ ਸਰਕਾਰ ਬਣਾਈ ਜਾਵੇਗੀ ਜੋ ਬਗੈਰ ਕਿਸੇ ਵਿਤਕਰੇ ਦੇ ਹਰ ਬਸ਼ਰ ਦੀ ਜਾਨ ਮਾਲ ਦੀ ਰਾਖੀ ਕਰੇ ਗੀ। ਸਰਕਾਰ ਜਰਾਇਮ ਪੇਸ਼ਾ ਲੋਕਾਂ ਤੇ ਕਾੱਬੂ ਪਾਏਗੀ ਅਤੇ ਬਾਹਰੀ ਹਮਲਾਆਵਰਾਂ ਤੋਂ ਦੇਸ਼ ਦੀ ਰਾਖੀ ਕਰੇ ਗੀ । ਲੋਕਾਂ ਦੇ ਧਰਮ ਅਤੇ ਵਿਚਾਰਾਂ ਤੇ ਸਰਕਾਰ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕਰੇਗੀ। ਦੇਸ਼ ਦਾ ਹਰ ਬਸ਼ਰ ਸ਼ਖਸ਼ੀ ਆਜ਼ਾਦੀ ਦਾ ਨਿਘ ਮਾਣ ਸਕੇ ਗਾ। ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਡਤ ਨੈਹਰੂ ਜੰਨਤਾ ਨਾਲ ਇਹੋ ਇਕਰਾਰ ਕਰਦੇ ਆਏ ਸਨ। ਪਰ ਹਕੂਮਤ ਹਥ ਆਉਂਦਿਆਂ ਸਾਰੇ ਇਕਰਾਰ ਫਿਕੇ ਪੈ ਗਏ। ਕੌਟ ਪੈਂਟ ਟਾਈ ਦੀ ਥ੍ਹਾਂ ਕੁੜਤਾ ਪਜਾਮਾ ਅਤੇ ਨੈਹਰੂ ਜੈਕਟ ਆ ਗਏ ਅੰਗਰੇਜ਼ੀ ਟੋਪ ਦੀ ਜਗ੍ਹਾ ਦੋ ਟਕੇ ਦੀ ਗਾਂਧੀ ਟੋਪੀ ਨੇ ਸੰਭਾਲ ਲਈ। ਇਸ ਬਾਣੇ ਨੂੰ ਕਾਂਗਰਸੀ ਲੀਡਰਾਂ ਨੇ ਹੇਰਾ ਫੇਰੀ ,ਲੁਟ ਖਸੁਟ ਅਤੇ ਧਾਂਦਲੀ ਲਈ ਪਰਮਿਟ ਵਾਂਗ ਵਰਤਿਆ। ਲੋਕ ਦਬੀ ਜ਼ੁਬਾਨ ਵਿਚ ਆਖਦੇ ਸਨ ( ਅਸੀ ਚਾਹੁੰਦੇ ਹਾਂ ਇਸ ਗੌਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਸ ਥਰੀ ਨੋਟ ਥਰੀ ਦੀ ਟੋਪੀ ਤੇ ਲਸੰਸ ਲਗਾਉਣਾ ਚਾਹੀਦਾ)।

ਭਾਰਤ ਆਜ਼ਾਦੀ ਨਾਲ ਸਦੀਆਂ ਦੀ ਗੁਲਾਮੀ ਦੀ ਜ਼ਹਿਨੀਅਤ ਨਾ ਗਈ ਜਿਵੇਂ ਹਰ ਔਰਤ ਸਸ ਬਣ ਕੇ ਨੂੰਹ ਨਾਲ ਉਹੋ ਵਿਹਾਰ ਕਰਦੀ ਹੈ ਜੋ ਉਸ ਨਾਲ ਹੁੰਦਾ ਰਿਹਾ ਸੀ ਠੀਕ ਉਸੇ ਤਰਾਂ ਹਕੂਮਤ ਦੀ ਕੁਰਸੀ ਤੇ ਬੈਠਣ ਵਾਲਿਆਂ ਕੀਤਾ ਪੰਜਾਬੀਆਂ ਨੂੰ ਖਾਸ ਕਰ ਸਿਖਾਂ ਨੂੰ ਆਜ਼ਾਦੀ ਦਾ ਨਿੱਘ ਮਾਨਣ ਦਾ ਅਵਸਰ ਦੇਣ ਦੇ ਇਕਰਾਰ ਨੂੰ ਛਿਕੇ ਟੰਗ ਕੇ ਗੁਲਾਮੀ ਦਾ ਐਹਸਾਸ ਕਰਾਉਣਾ ਸ਼ੁਰੂ ਕਰ ਦਿਤਾ। ਆਜ਼ਾਦੀ ਤੋਂ ਪਹਿਲਾਂ ਗਾਂਧੀ ਜੀ ਨੇ ਚਾਂਦਨੀ ਚੌਕ ਗੁਰਦਵਾਰੇ ਵਿਚ ਆਪਣੇ ਭਾਸ਼ਨ ਦੋਰਾਨ ਆਖਿਆ ਸੀ ਕਿ ਸਿਖਾਂ ਨਾਲ ਪੂਰਾ ਇਨਸਾਫ ਹੋਵੇਗਾ ਅਗਰ ਕਾਂਗਰਸ ਬੇਇਨਸਾਫੀ ਕਰੇਗੀ ਤਾਂ ਸਿਖਾਂ ਪਾਸ ਆਪਣੇ ਹੱਕ ਹਾਸਲ ਕਰਨ ਲਈ ਕਿਰਪਾਨ ਹੈ। ਆਪਣੇ ਆਪ ਨੂੰ ਆਹਿੰਸਾ ਦਾ ਮਸੀਹਾ ਕਹਾਉਣ ਵਾਲਾ ਤਲਵਾਰ ਚਕਣ ਦੀ ਗੱਲ ਕਰੇ ਤਾਂ ਸਮਝ ਲੈਣਾ ਚਾਹੀਦਾ ਸੀ ਕਿ ਦਾਲ ਵਿਚ ਕੁਝ ਕਾਲਾ ਹੈ ਪਰ ਸਾਡੇ ਵਿਚੋਂ ਹੀ ਕੁਝ ਜ਼ਰ ਖਰੀਦ ਆਗੂ ਜੈ ਕਾਰਿਆਂ ਦੀ ਗੂੰਜ ਵਿਚ ਸਭ ਕੁਝ ਲੁਕਾ ਦਿੰਦੇ ਹਨ। ਇਸੇ ਤਰਾਂ ਪੰਡਤ ਜੀ ਨੇ ਵੀ ਸਿਖਾਂ ਨੂੰ ਇਕ ਵਿਸ਼ਵਾਸ ਦਵਾਇਆ ਸੀ ਕਿ ਮੁਲਕ ਦੇ ਸ਼ਮਾਲ ਮਗਰਬ ਵਿਚ ਇਕ ਐਸਾ ਖਿਤਾ ਬਣਾ ਦਿਤਾ ਜਾਵੇਗਾ ਜਿਥੇ ਦੇਸ਼ ਦੀ ਬਹਾਦਰ ਸਿਖ ਕੌਮ ਆਜ਼ਾਦੀ ਦਾ ਨਿੱਘ ਮਾਣ ਸਕੇ। ਸਭ ਤੋਂ ਪਹਿਲਾ ਤੋਹਫਾ ਜੋ ਨੈਹਰੂ ਸਰਕਾਰ ਨੇ ਆਜ਼ਾਦੀ ਦੇ ਘੋਲ ਵਿਚ ਵਿਤੋਂ ਬਾਹਰ ਕੁਰਬਾਨੀਆਂ ਕਰਨ ਵਾਲੀ ਸਿਖ ਕੌਮ ਨੂੰ ਦਿਤਾ ਉਹ ਸੀ ਕਿਰਪਾਨ ਤੇ ਪਾਬੰਦੀ । ਮਾਸਟਰ ਤਾਰਾ ਸਿੰਘ ਜੀ ਬੜੇ ਹੱਮੇਂ ਨਾਲ ਪੰਡਤ ਜੀ ਨੂੰ ਮਿਲਣ ਤੁਰ ਗਏ।ਦਿਲੀ ਪੁਜਣ ਤੋਂ ਪਹਿਲਾਂ ਹੀ ਗਿਰਫਤਾਰ ਕਰ ਲਏ ਗਏ। ਵਕਤ ਮਿਲਣ ਤੇ ਜਦ ਪੰਡਤ ਜੀ ਨੂੰ ਅਤੇ ਗ੍ਰੈਹ ਮੰਤਰੀ ਪਟੇਲ ਜੀ ਨੂੰ ਮਿਲ ਕੇ ਕੀਤੇ ਇਕਰਾਰਾਂ ਦਾ ਚੇਤਾ ਕਰਵਾਇਆ ਤਾਂ ਜਵਾਬ ਮਿਲਿਆ ਸੀ (ਅਬ ਵਕਤ ਬਦਲ ਚੁਕਾ ਹੈ) ਸਿਰਫ ਏਨਾਂ ਕਹਿਣਾ ਹੀ ਬਾਕੀ ਸੀ ਕਿ ਵਾਹ ਭਈ ਸਿਖੋ ਤੁਮ ਲੋਗੋਂ ਨੇ ਇਤਹਾਸ ਸੇ ਕਭੀ ਕੁਛ ਨਹੀਂ ਸੀਖਾ ਹਮਾਰੇ ਬਜ਼ੁਰਗ ਤੋ ਆਟੇ ਕੀ ਗਊ ਬਨਾ ਕਰ ਖਾਈ ਹੂਈ ਕਸਮੇਂ ਤੋੜ ਦੇਨੇ ਮੇਂ ਮਾਹਰ ਥੇ ਹਮ ਨੇ ਤੋ ਸਿਰਫ ਬਾਤੋਂ ਕੇ ਗੁਲਗੁਲੇ ਪਕਾਏ ਥੇ , ਤੁਮ ਉਨ ਬਾਤੋਂ ਪਰ ਇਤਮਾਦ ਲੇ ਆਏ ਤੋ ਹਮਾਰ ਕਿਆ ਕਸੂਰ।

ਮੈੰਬਰ ਪਾਰਲੀਮੈਂਟ ਠਾਕਰ ਹੁਕਮ ਸਿੰਘ ਹੀ ਨਹੀਂ ਪੂਰੀ ਦੀ ਪੂਰੀ ਨੈਹਰੂ ਸਰਕਾਰ ਇਸ ਗੱਲ ਤੇ ਤੁਲੀ ਹੋਈ ਸੀ ਕਿ ਸਿਖਾਂ ਤੇ ਜਰਾਇਮ ਪੇਸ਼ਾ ਦਾ ਲੇਬਲ ਲਾ ਕੇ ਕੁੱਚਲ ਦਿਤਾ ਜਾਵੇ। ਸਪੋਕਸਮੈਨ ਅਖਬਾਰ ਨੇ ਇਸ ਦੇ ਉਤਰ ਵਿਚ ਲਿਖਿਆ ਸੀ ਕਿ ਚੰਬਲ ਘਾਟੀ ਵਿਚ ਜਿਨੇ ਡਾਕੂ ਪਲਦੇ ਹਨ ਜ਼ਿਆਦਾ ਤਰ ਠਾਕਰ ਹੀ ਹੁੰਦੇ ਹਨ। ਠਾਕਰ ਭੂਪਤ ਸਿੰਘ ਡਾਕੂ ਦੇ ਗਰੋਹ ਨੂੰ ਕਾਬੂ ਕਰਨ ਲਈ ਵਿਢੀਆਂ ਮੁਹਿਮਾਂ ਤੇ ਸਰਕਾਰ ਨੂੰ ਬੇ ਬਹਾ ਖਰਚਾ ਕਰਨਾ ਪੈਂਦਾ ਹੈ ਜਦ ਕਿ ਸਿਖ ਕੌਮ ਅਮਨ ਅਮਾਨ ਨਾਲ ਨਿਰਬਾਹ ਕਰ ਰਹੀ ਹੈ। ਕੀ ਠਾਕਰ ਹੁਕਮ ਸਿੰਘ ਜੀ ਇਹ ਮੱਨਣ ਨੂੰ ਤਿਆਰ ਹਨ ਕਿ ਉਹ ਵੀ ਠਾਕਰ ਹੁੰਦੇ ਹੋਏ ਡਾਕੂਆਂ ਦੇ ਭਾਈਵਾਲ ਹਨ।

ਬਰਤਾਨੀਆਂ ਸਰਕਾਰ ਤੇ ਇਹ ਦੋਸ਼ ਲਾਇਆ ਜਾਂਦਾ ਸੀ ਕਿ ਉਸ ਨੇ ਸੂਬਿਆਂ ਦੀ ਰੂਪ ਰੇਖਾ ਇਸ ਢੰਘ ਨਾਲ ਉਲੀਕੀ ਹੋਈ ਸੀ ਕਿ ਕਿ ਇਕ ਸੂਬੇ ਵਿਚ ਦੋ ਤਿਨ ਭਾਸ਼ਾ ਬੋਲੀਆਂ ਜਾਂਦੀਆਂ ਸਨ। ਨੈਹਰੂ ਸਰਕਾਰ ਨੇ ਬਾਕੀ ਸੂਬੇ ਤਾਂ ਭਾਸ਼ਾ ਦੇ ਅਧਾਰ ਤੇ ਬਣਾ ਦਿਤੇ ਪਰ ਪੰਜਾਬੀ ਸੂਬੇ ਨੂੰ ਬਣਾਉਣ ਤੋਂ ਇਨਕਾਰ ਕਰ ਦਿਤਾ। ਵਡਾ ਕਾਰਨ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਨੇਸਤੋ ਨਾਬੂਦ ਕਰਨਾ ਸੀ । ਬੋਲੀ ਵਿਰਸੇ ਨਾਲੋਂ ਟੁਟੀਆਂ ਕੌਮਾ ਮਿਟ ਜਾਂਦੀਆਂ ਹਨ। ਪੰਜਾਬੀ ਸੂਬਾ ਬਣਾਉਣ ਲਈ ਕਾਢੀ ਜਦੋ ਜਹਿਦ ਕਰਨੀ ਪਈ। ਪੰਜਾਬੀ ਮੋਰਚਾ ਲਗਾ ਹੋਇਆ ਸੀ ਪੰਡਤ ਨੈਹਰੂ ਇਕ ਵੇਰ ਬਾਜ ਪੁਰ ( ਯੂ ਪੀ) ਗਿਆ ਜਦ ਤਕਰੀਰ ਕਰਨ ਲਗਾ ਤਾਂ ਪੰਡਾਲ ਵਿਚੋਂ ਪੰਜਾਬੀ ਸੂਬਾ ਜਿੰਦਾ ਬਾਦ ਦੇ ਨਾਹਰੇ ਗੂੰਜਣ ਲਗੇ ਪੰਡਤ ਜੀ ਸੁਭਾ ਅਨੁਸਾਰ ਅਗ ਬਗੋਲਾ ਹੋ ਕੇ ਅਪਮਾਨਕ ਸ਼ਬਦਾਂ ਦੀ ਵਰਤੋਂ ਕਰਦਾ ਹੋਇਆ ਆਖਣ ਲਗਾ “ ਬਦਤਮੀਜ਼ ਕਹੀਂ ਕੇ ਨਿਕਲ ਜਾਓ ਜਹਾਂ ਸੇ।“ ਛੇਤੀ ਹੀ ਬਾਅਦ ਨੈਨੀਤਾਲ ਜ਼ਿਲੇ ਚੋਂ ਪੰਜਾਬੀਆਂ ਨੂੰ ਕੱਢਣ ਦੀ ਮੁਹਿਮ ਚਲ ਪਈ । ਪੰਜਾਬੀਆਂ ਨੂੰ ਫਾਰਮਾਂ ਵਿਚੋਂ ਕੱਢ ਕੇ ਕੈਂਪਾਂ ਵਿਚ ਡਕ ਦਿਤਾ ਗਿਆ। ਪੰਜਾਬੀ ਪਰਤਾਪ ਸਿੰਘ ਕੈਰੋਂ ਪਾਸ ਫਰਿਆਦੀ ਹੋਏ ਤਾਂ ਕਿਤੇ ਜਾ ਕੇ ਉਹਨਾਂ ਫਾਰਮਰਾਂ ਦਾ ਮੁੜ ਬਸੇਬਾ ਹੋਇਆ। ਦੁਬਾਰਾ 2006 ਵਿਚ ਨੈਨੀਤਾਲ ਜ਼ਿਲੇ ਵਿਚ ਪੰਜਾਬੀ ਫਾਰਮਰਾਂ ਤੇ ਪੁਲੀਸ ਦਾ ਅਤਿਆਚਾਰ ਦੁਨੀਆਂ ਨੇ ਦੇਖਿਆ ਹੈ। ਮੈਂ ਖੁਦ 10 ਸਾਲ ਯੂ ਪੀ ਵਿਚ ਫਾਰਮ ਕੀਤੀ ਹੈ ਜ਼ਮੀਨ ਆਬਾਦ ਕਰਨ ਲਗਿਆਂ ਜਿਦਾਂ ਸਪਾਂ ਦੀਆਂ ਸਿਰੀਆਂ ਮਿੱਧਣੀਆਂ ਪੈਂਦੀਆਂ ਹਨ ਉਹ ਇਕ ਲੰਬੀ ਦਾਸਤਾਨ ਹੈ।

1947 ਤੋਂ ਲੈ ਕੇ 1964 ਤਕ ਪੰਡਤ ਜਵਾਹਰ ਲਾਲ ਨੈਹਰੂ ਦੇਸ਼ ਦੇ ਪਰਧਾਨ ਮੰਤਰੀ ਰਹੇ ਇਨੇ ਸਾਲਾਂ ਵਿਚ ਬਗੇਰ ਕਿਸੇ ਪੰਜ ਸਾਲਾ ਯੋਜਨਾ ਦੇ ਭਰਿਸ਼ਟਾਚਾਰ ਦਾ ਬੋਲ ਬਾਲਾ ਦਿਨ ਬਦਿਨ ਵਧਿਆ। ਗਰੀਬ ਅਤੇ ਅਮੀਰ ਵਿਚ ਪਾੜਾ ਵੱਧਿਆ। ਕਾਂਗਰਸ ਦੇ ਵਕਾਰ ਨੂੰ ਧਕਾ ਲੱਗਾ। ਪਰ ਪੰਡਤ ਜੀ ਭਾਰਤ ਦੇ ਲੋਕਾਂ ਦਾ ਜੀਵਨ ਪਧਰ ਉਚਾ ਕਰਨ ਦੀ ਬਜਾਏ ਏਸ਼ੀਆ ਦਾ ਲੀਡਰ ਬਣਨ ਵਿਚ ਰੁਝੇ ਰਹੇ। ਹਿੰਦੀ ਚੀਨੀ ਭਾਈ ਭਾਈ ਬਣਦੇ ਬਣਦੇ ਖੂਨੀ ਹੋਲੀ ਖੇਡਣ ਲਗ ਪਏ।

ਪੰਡਤ ਜੀ ਤੋਂ ਬਾਅਦ ਲਾਲ ਬਹਾਦਰ ਸ਼ਾਸ਼ਤਰੀ ਨੇ ਕੁਝ ਸਮੇਂ ਲਈ ਦੇਸ਼ ਦੀ ਵਾਗ ਡੋਰ ਸੰਭਾਲੀ। ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦਿਤਾ ਕੁਝ ਸੰਵਾਰ ਸਕਣ ਤੋਂ ਪਹਿਲਾਂ ਹੀ ਇਕ ਭੇਦ ਭਰੀ ਮੋਤ ਨਾਲ ਕਾਲੇ ਪਰਦੇ ਓਹਲੇ ਹੋ ਗਿਆ। ਇਨੇ ਕੁਰੱਪਟ ਦੇਸ਼ ਵਿਚ ਇਕ ਸ਼ਰੀਫ ਆਦਮੀ ਟਿਕ ਵੀ ਕਿਦਾਂ ਸਕਦਾ ਸੀ।

ਡਰਾਈਵਰ ਸੀਟ ਤੇ ਨੇਹਰੂ ਜੀ ਦੀ ਬੇਟੀ ਬੀਬੀ ਇੰਦਰਾ ਆਉਣ ਨਾਲ ਭਾਰਤ ਨੈਹਰੂ ਪ੍ਰਿਵਾਰ ਦੀ ਬਾਦਸ਼ਾਹਤ ਬਣ ਕੇ ਰਹਿ ਗਿਆ।

ਪੰਜਾਬੀ ਸੂਬੇ ਦੀ ਮੰਗ ਆਪਣੇ ਬਾਪ ਦੀ ਤਰ੍ਹਾ ਲਟਕਾਈ ਰਖੀ। ਇੰਦਰਾ ਦੇ ਕੁਝ ਸਮੇਂ ਰਾਜ ਭਾਗ ਤੋਂ ਦੂਰ ਹੋਣ ਨਾਲ ਗੁਲਜ਼ਾਰੀ ਲਾਲ ਨੰਦਾ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਖ ਕੇ ਪੰਜਾਬੀਆਂ ਨੂੰ ਇਕ ਲੰਗੜਾ ਪੰਜਾਬੀ ਸੂਬਾ ਬਣਾ ਦਿਤਾ। ਜੰਗਲਾਤ ਹਿਮਾਚਲ ਵਿਚ ਚਲੇ ਗਏ ਇੰਡਸਟਰੀ ਹਰਿਆਣਾ ਪਾਸ ਚਲੀ ਗਈ ਬੇਟ ਦਾ ਇਲਾਕਾ ਅਤੇ ਲੈਫਟ ਰਾਈਟ ਕਰਨ ਨੂੰ ਪਾਕਸਤਾਨ ਨਾਲ ਲਗਦੀ ਸਰਹਦ ਪੰਜਾਬਿਆਂ ਦੇ ਹਿਸੇ ਆਈ 1ਨਵੰਬਰ 1966 ਨੂੰ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78,79 ਅਤੇ 80 ਨਾਲ ਹੈਡਵਰਕਸ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹਕ ਵੀ ਕੇਂਦਰ ਪਾਸ ਚਲਾ ਗਿਆ। ਇਹ ਤਾਂ ਪੰਜਾਬੀਆ ਦੀ ਖਾਸ ਕਰ ਸਿਖਾ ਦੀ ਤਕਦੀਰ ਚੰਗੀ ਸੀ ਜੋ ਉਹ ਰੋਜ਼ੀ ਰੋਟੀ ਦੀ ਭਾਲ ਵਿਚ ਪਰਦੇਸਾਂ ਨੂੰ ਪਲਾਇਨ ਕਰ ਗਏ ਨਹੀਂ ਤਾਂ ਭਾਰਤ ਸਰਕਾਰ ਤਾਂ ਉਹਨਾਂ ਨੂੰ ਘੱਸਿਆਰੇ ਬਣਾਉਣ ਤੇ ਤੁਲੀ ਹੋਈ ਸੀ।

1978 ਦੀ ਵੈਸਾਖੀ ਤੋਂ ਸ਼ੁਰੂ ਹੋਇਆ ਨਿਰੰਕਾਰੀ ਕਾਂਡ ਅਕਾਲ ਤਖਤ ਤੇ ਭਾਰਤ ਦੀ ਫੋਜ ਵਲੋਂ ਸ਼ਰਮਨਾਕ ਹਮਲੇ ਦੇ ਰੂਪ ਵਿਚ ਸਾਹਮਣੇ ਆਇਆ। ਹਰਮੰਦਰ ਕੰਮਪਲੈਕਸ ਇਕ ਕਿਲ੍ਹੇ ਵਿਚ ਤਬਦੀਲ ਹੋਣ ਨਾਲ ਉਸ ਸਥਾਨ ਦੀ ਧਾਰਮਕ ਪਵਿਤ੍ਤ੍ਰਤਾ ਨੂੰ ਵੱਡੀ ਠੇਸ ਪੁਜੀ। ਅੰਦਰ ਬੈਠੇ ਐਲਾਨ ਕਰ ਰਹੇ ਸਨ ਕਿ ਉਹ ਹਰਮੰਦਰ ਦੀ ਪਵਿਤ੍ਰਤਾ ਨੂੰ ਭੰਗ ਨਹੀਂ ਹੋਣ ਦੇਣਗੇ। ਇੰਦਰਾ ਗਾਂਧੀ ਦੀ ਸਰਕਾਰ ਆਖ ਰਹੀ ਸੀ ਕਿ ਉਸ ਨੇ ਭੰਗ ਹੋਈ ਹਰਮੰਦਰ ਦੀ ਪਵਿਤ੍ਰਤਾ ਨੂੰ ਮੁੜ ਬਹਾਲ ਕਰਨਾ ਹੈ। ਭਾਰਤੀ ਫੌਜ ਦੀ ਗੋਲੀ ਬਾਹਰੋਂ ਅੰਦਰ ਵਲ ਜਾਂਦੀ ਸੀ ਅਤੇ ਅਤੇ ਜਵਾਬ ਵਿਚ ਪਵਿਤ੍ਰਤਾ ਦੀ ਰਾਖੀ ਕਰਨ ਵਾਲਿਆਂ ਦੀ ਗੋਲੀ ਬਾਹਰ ਵਲ ਆਉਂਦੀ ਸੀ ਦੋਵਾਂ ਦੀਆਂ ਗੋਲੀਆਂ ਪਵਿਤ੍ਰਤਾ ਵਿਚਾਰੀ ਨੂੰ ਛਨਣੀ ਛਨਣੀ ਕਰ ਰਹੀਆਂ ਸਨ। 4 ਜੂਨ 1984 ਨੂੰ ਵਰਤੇ ਸ਼ਰਮਨਾਕ ਦੁਖਾਂਤ ਤੋਂ ਵੀ ਸਿਖ ਆਗੂਆਂ ਨੇ ਸਿਆਸੀ ਲਾਹਾ ਹੀ ਲਿਆ। ਅਜ ਤਕ ਕਦੇ ਵੀ ਨਿਰਪੱਖ ਹੋ ਕੇ ਉਸ ਸ਼ਰਮਨਾਕ ਘਟਨਾ ਬਾਰੇ ਵਿਚਾਰ ਨਹੀਂ ਕੀਤੀ। ਅਤੇ ਨਾ ਕਦੇ ਕਰਨ ਦੀ ਉਮੀਦ ਹੈ ਹਾਂ ਸਾਡਾ ਧਰਮ ਅਤੇ ਸਿਆਸਤ ਇਕਠੇ ਹਨ ਦੀ ਬੇਸੁਆਦ ਖਿਚੜੀ ਜਰੂਰ ਰਿਝਦੀ ਰਹੇਗੀ। ਪਰਦੇਸਾਂ ਵਿਚ ਆ ਕੇ ਵੀ ਅਸੀਂ ਕੁਝ ਨਹੀਂ ਸਿਖਿਆ। ਹਰ ਹਫਤੇ ਜਦ ਅਖਬਾਰ ਆਉਂਦੀ ਹੈ ਤਾਂ ਕਿਸੇ ਨਵੇਂ ਗੁਰੂ ਘਰ ਬਣਨ ਦੀ ਸੂਚਨਾ ਪੜ੍ਹਨ ਨੂੰ ਮਿਲਦੀ ਹੈ ਦਾਨ ਲਈ ਅਪੀਲ ਹੁੰਦੀ ਹੈ। ਦੋ ਤਿਨ ਵੱਰਕ ਪਰਤਣ ਨਾਲ ਉਸੇ ਅਖਵਾਰ ਵਿਚ ਕਿਸੇ ਗੁਰੂਦਵਾਰੇ ਵਿਚ ਹੋਈ ਹਥੋ ਪਾਈ ਦਾ ਵਰਨਣ ਹੁੰਦਾ ਹੈ। ਵਕੀਲਾਂ ਦੀਆਂ ਝੋਲੀਆਂ ਭਰੀਆਂ ਜਾਂ ਰਹੀਆਂ ਹਨ ਆਪਣੀਆਂ ਦਾੜ੍ਹੀਆਂ ਵਕੀਲਾਂ ਅਤੇ ਜਜਾਂ ਦੇ ਹਥਾਂ ਵਿਚ ਫੜਾ ਕੇ ਆਖਦੇ ਹਾਂ ਝਟਕਾ ਜ਼ਰਾ ਆਹਿਸਤਾ ਮਾਰਨਾ। ਮੋੜ ਪੈਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ। ਆਪਣੀ ਇਸ ਖਿਚੋਤਾਣ ਦਾ ਦੋਸ਼ ਅਸੀਂ ਦੂਸਰਿਆਂ ਸਿਰ ਮੜ੍ਹ ਦਿੰਦੇ ਹਾਂ।

84 ਦੇ ਦੰਗਿਆਂ ਵਿਚ ਦਿਲੀ ਕਾਨਪੁਰ ਅਤੇ ਹੋਰ ਕਈ ਸ਼ੈਹਰਾਂ ਵਿਚ ਹੋਏ ਸ਼ਰਮਨਾਕ ਤਾਂਡਵ ਨਾਚ ਦੇ ਦੋਸ਼ੀ ਰਾਜ ਭਾਗ ਦੀਆਂ ਕੁਰਸੀਆਂ ਦਾ ਅਨੰਦ ਮਾਣਦੇ ਆ ਰਹੇ ਹਨ। ਮਜ਼ਲੂਮਾ ਦੀ ਕੋਈ ਸੁਣਵਾਈ ਨਹੀਂ। ਪੰਜਾਬ ਦੀ ਜੁਆਨੀ ਜੇਹਲ ਦੀਆਂ ਕਾਲ ਕੌਠੜੀਆਂ ਵਿਚ ਡੱਕੀ ਹੋਈ ਬਗੀ ਹੋ ਗਈ ਹੈ। ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ। ਮਨੂ ਸਿਮਰਤੀ ਵਿਚ ਜੋ ਦਲਤਾਂ ਨਾਲ ਸਲੂਕ ਕਰਨ ਲਈ ਦਰਜ ਹੈ ਸਾਡੇ ਨਾਲ ਉਹੀ ਕੁਝ ਹੋ ਰਿਹਾ ਹੈ। ਗੁ੍ਰੂ ਬਾਬਾ ਨਾਨਕ ਦਾ ਆਦਰਸ਼ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ ਨਾਨਕੁ ਤਿਨ ਕੇ ਸੰਗਿ ਸਾਥਿ’ ਨੂੰ ਭੁਲ ਭੁਲਾ ਕੇ ਮਰਿਆਦਾ ਦਾ ਹਊਆ ਖੜਾ ਕਰਕੇ ਅਸੀਂ ਆਪਸੀ ਵੰਡੀਆਂ ਪਾਈ ਜਾ ਰਹੇ ਹਾਂ ਨਾਨਕਸ਼ਾਹੀ ਕੈਲੰਡਰ ਦਾ ਬੇ ਤੁਕਾ ਰਾਗ ਥੰਮਣ ਦਾ ਨਾਂ ਹੀ ਨਹੀਂ ਲੈਂਦਾ ਦਿਨੋਂ ਦਿਨ ਧੱੜਿਆਂ ਵਿਚ ਵੰਡੇ ਜਾ ਰਹੇ ਹਾਂ। ਦਲਤ ਭਾਈ ਚਾਰਾ ਸਾਥੋਂ ਦੂਰ ਹੁੰਦਾ ਜਾ ਰਿਹਾ ਹੈ।ਪੰਜਾਬ ਦੀ ਜੁਆਨੀ ਪਰਦੇਸਾਂ ਵਲ ਨੂੰ ਜਾ ਰਹੀ ਹੈ। ਬਿਹਾਰ ਤੋਂ ਅਤੇ ਹੋਰ ਸੂਬਿਆ ਤੋਂ ਕਾਮੇ ਆ ਕੇ ਪੰਜਾਬ ਵਿਚ ਵਸ ਰਹੇ ਹਨ। ਸਿਖਾਂ ਨੂੰ ਪੰਜਾਬ ਵਿਚ ਹੀ ਅਕਲੀਅਤ ਬਣਨ ਨੂੰ ਜ਼ਿਆਦਾ ਸਮਾਂ ਨਹੀਂ ਲਗਣਾ। ਖਾਲਸਤਾਨ ਦੀ ਮੰਗ ਕਰਨੀ ਹੈ ਜੀ ਸਦਕੇ ਕਰੋ, ਕੋਈ ਨਹੀਂ ਰੋਕਦਾ ਪਰ ਪਹਿਲਾਂ ਖਾਲਸਤਾਨ ਦੀ ਰੂਪ ਰੇਖਾ ਪੰਜਾਬੀਆਂ ਸਾਹਮਣੇ ਪੇਸ਼ ਕਰ ਕੇ ਸਮੁਚੇ ਪੰਜਾਬੀਆਂ ਨੂੰ ਵਿਸ਼ਵਾਸ ਵਿਚ ਲਵੋ। ਮੰਜ਼ਲ ਤੇ ਪੁਜਣ ਲਈ ਕੋਈ ਤਰਕੀਬ ਤਾਂ ਹੋਣੀ ਚਾਹੀਦੀ ਹੈ ਬਗੈਰ ਰਾਹ ਤੋਂ ਜੈਕਾਰੇ ਨਾਹਰੇ ਅਤੇ ਮੁਜ਼ਾਹਰੇ ਸਿਰਫ ਦਿਖਾਵਾ ਬਣ ਕੇ ਰਹਿ ਜਾਂਦੇ ਹਨ ਪਰਾਪਤੀ ਕੁਝ ਵੀ ਨਹੀਂ ਹੁੰਦੀ। ਹੁਣ ਵੋਟਾਂ ਦਾ ਯੁਗ ਹੈ ਭੁੱਕੀ ਅਤੇ ਨਸ਼ੇ ਤੇ ਵਿਕਣ ਵਾਲੀਆ ਵੋਟਾਂ ਨਾਲ ਕੋਈ ਤਬਦੀਲੀ ਨਹੀਂ ਆ ਸਕਣੀ। ਸੋ ਕਿਸੇ ਵੀ ਪਰਾਪਤੀ ਲਈ ਲੋਕਾਈ ਨੂੰ ਜਾਗਰੂਕ ਕਰਨਾ ਅੱਤ ਜ਼ਰੂਰੀ ਹੈ।

ਪਹਿਲਾ ਕਦਮ ਧਰਮ ਅਤੇ ਸਿਆਸਤ ਨੂੰ ਵਖਰਾ ਵਖਰਾ ਕੀਤਾ ਜਾਵੇ। ਦੂਸਰਾ ਦਲਤ ਭਾਈਚਾਰੇ ਨਾਲ ਜੋ ਇਖਤਲਾਫ ਹੋ ਰਹੇ ਹਨ ਉਹ ਦੂਰ ਕੀਤੇ ਜਾਣ। ਤੀਸਰਾ ਭਈਆ ਹੁਣ ਪੰਜਾਬ ਦਾ ਵਸਨੀਕ ਹੈ ਉਸ ਨਾਲ ਨਫਰਤ ਕਰਨ ਦੀ ਬਜਾਏ ਉਸ ਨੂੰ ਆਪਣੇ ਨਾਲ ਜੋੜੋ। ਚੌਥਾ ਕਥਾ ਕੀਰਤਨ ਪਰਚਾਰ ਦਾ ਇਕ ਜ਼ਰੀਆ ਤਾਂ ਹੈ ਪਰ ਜੰਨਤਾ ਦਾ ਵਿਸ਼ਵਾਸ ਜਿੱਤਣ ਲਈ ਸੁਚੱਜਾ ਵਿਉਹਾਰ ਜ਼ਰੂਰੀ ਹੈ। ਵਾਸ਼ਿਗੰਟਨ ਜਾਂ ਯੂ ਐਨ ਓ ਨੇ ਖਾਲਸਤਾਨ ਬਣਾ ਕੇ ਸਾਡੇ ਹਥ ਨਹੀਂ ਫੜਾਉਣਾ ਸਾਨੂੰ ਇਸ ਕੰਮ ਲਈ ਜਨਸਾਧਾਰਨ ਨੂੰ ਆਪਣੇ ਚੰਗੇ ਵਿਉਹਾਰ ਨਾਲ ਇਸ ਮੰਗ ਦਾ ਹਿਸਾ ਬਣਾਉਣਾ ਪੈਣਾ ਹੈ। ਕਿਸੇ ਵੀ ਮੰਜ਼ਲ ਤੇ ਪੁਜਣ ਲਈ ਨੇਕ ਇਰਾਦਾ ਚਾਹੀਦਾ ਹੈ।

“ ਇਰਾਦੇ ਨੇਕ ਹੋਂ ਤੋ ਮੰਜ਼ਿਲ ਚਲ ਕਰ ਆਤੀ ਹੈ ਸਮੁੰਦਰ ਰਾਹ ਦੇਤੇ ਹੈਂ ਚੱਟਾਨੇ ਥ੍ਰ ਥਰਾਤੀ ਹੈਂ “

ਇਕ ਅਨੋਖੀ ਪਰ ਸੱਚੀ ਅਤੇ ਦਿਲ ਦੀ ਵਾਰਤਾਲਾਪ ਸਰਤਾਜ ਨਾਲ

ਬਿਆਨ ਕਰਨ ਵਾਲੇ ਦੀ ਅਵਾਜ ਤੋਂ ਉਸਦੇ ਦਿਲ ਦੇ ਦੁੱਖ ਦਾ ਅਹਿਸਾਸ ਮੈਂੰਨੂ ਉਦੋਂ ਹੋਇਆ ਜਦੋਂ ਮੈਂ ਆਪਣੇ ਅੱਖੀਂ ਦੇਖਦੀ ਰੋਜ ਦੀ ਦਾਸਤਾਂ ਨੂੰ ਇਕ ਗੀਤ ਦੇ ਰੂਪ ਵਿੱਚ ਸੁਣਿਆ ਤੇ ਮੈਨੂੰ ਇੰਝ ਲੱਗਿਆ ਜਿਵੇਂ ਕੋਈ ਇਸ ਸਮੱਸਿਆ ਦੇ ਮਾਮਲੇ ਵਿੱਚ ਮੇਰੇ ਨਾਲ ਕੋਈ ਗੱਲ ਕਰ ਰਿਹਾ ਹੋਵੇ। ਜਿਵੇਂ ਕਿ ਕਹਿੰਦੇ ਨੇ ਜਦੋਂ ਕੋਈ ਦੁੱਖ ਦੱਸ ਰਿਹਾ ਹੋਵੇ ਤਾਂ ਹਰ ਇਕ ਦਾ ਦਿਲ ਕਰਦਾ ਹੈ ਕਿ ਮੈਂ ਵੀ ਅੱਜ ਦਿਲ ਦਾ ਦਰਦ ਦੱਸਾਂ ਕਿ ਮੈਂ ਇਸ ਬਾਰੇ ਵਿੱਚ ਸੋਚ ਕੇ ਕਿਵੇਂ ਦੁੱਖੀ ਹਾਂ। ਕਿਉਂਕਿ ਹਾਸੇ ਮਜਾਕ ਦੀ ਗੱਲ ਤਾਂ ਹਰ ਕੋਈ ਕਰਦਾ ਏ, ਪਰ ਦਰਦ ਕੋਈ-ਕੋਈ ਸਾਂਝੇ ਕਰਦਾ ਏ। ਕਹਿੰਦੇ ਨੇ ਦੁੱਖ ਜਿਸਨੂੰ ਲੱਗਿਆ ਹੋਵੇ ਉਹੀ ਜਾਣਦਾ ਏ ਕੋਈ ਦੂਸਰਾ ਨਹੀਂ ਸ਼ਮਝ ਸਕਦਾ। ਦੁੱਖ ਐਸੀ ਚੀਜ ਏ ਇਸਨੂੰ ਸੱਤ ਬੇਗਾਨੇ ਨਾਲ ਵੀ ਸ਼ਂਾਝਾ ਕਰ ਲਈਏ ਤਾਂ ਉਹ ਵੀ ਨੇੜਲਾ ਲੱਗਣ ਲੱਗਦਾ ਏ। ਹਰ ਇਕ ਨੂੰ ਉਹੀ ਇਨਸਾਨ ਆਪਣਾ ਲੱਗਦਾ ਏ ਜੋ ਸੁੱਖ ਤੋਂ ਪਹਿਲਾਂ ਦੁੱਖ ਦਾ ਸ਼ਾਂਝੀ ਹੋਵੇ। ਮੇਰੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ, ਮੇਰਾ ਵੀ ਦਰਦ ਜਾਗ ਪਿਆ ਕਿਸੇ ਦੀ ਅਵਾਜ ਵਿੱਚ ਦਰਦ ਦੇਖ ਕੇ। ਉਹ ਮਹਾਨ ਸਖਸ਼ੀਅਤ, ਸੱਚਾਈ ਦਾ ਮਾਲਕ, ਦਰਦ ਸ਼ਾਂਝੇ ਕਰਨ ਵਾਲਾ ਕੋਈ ਅਨਜਾਣ ਨਹੀਂ ਸਗੋਂ ਸਾਡੇ ਸਭ ਦੀ ਪਸੰਦ, ਸੁਰੀਲੀ, ਸੱਚੀ, ਮਿੱਠੀ ਤੇ ਦਰਦ ਸਮੇਂ ਦਰਦ ਭਰੀ ਦੇ ਮਾਲਕ ਸਰਤਾਜ ਹਨ। ਜੋ ਆਪਣੇ ਗੀਤ “ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ” ਵਿੱਚ ਇਕ ਸੱਚੀ ਤੇ ਦਰਦ ਭਰੀ ਦਾਸਤਾਂ ਬਿਆਨ ਕਰ ਗਏ।ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕੀਤੀ ਏ ਦੁੱਖ ਲੱਗਣ ਵਾਲੇ ਨਾਲ ਹੀ ਦੁੱਖ ਸ਼ਾਝਾਂ ਕੀਤਾ ਜਾਂਦਾ ਏ। ਕੁਝ ਅਜਿਹਾ ਹੀ ਮੈਂ ਵੀ ਦੁੱਖ ਸ਼ਾਝਾਂ ਕਰ ਰਹੀ ਸੀ ਆਪਣੇ ਮਨ ਹੀ ਮਨ ਵਿੱਚ,ਗੀਤ ਸੁਣਦੀ ਹੋਈ। ਜਿਵੇਂ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹੋਈੇਏ ਤਾਂ ਸਾਹਮਣੇ ਵਾਲੇ ਦਾ ਦੁਂਖ ਸੁੱਣਦੇ ਹੀ ਸਾਡੇ ਮਨ ਵਿੱਚ ਆਉਂਦਾ ਏ ਕਿ ਅਸੀਂ ਵੀ ਆਪਣਾ ਦੁੱਖ ਇਸਨੂੰ ਦੱਸੀਏ। ਪਰ ਸਾਹਮਣੇ ਨਾਂ ਹੋਣ ਦੇ ਕਾਰਨ ਮੈਂ ਇੱਕ ਮੈਂ ਇਕੱਲੀ ਹੀ ਆਪਣੇ ਮਨ ਵਿੱਚ ਬੋਲਦੀ ਰਹੀ ਤੇ ਅਖਿਰ ਇਕ ਕੋਰੇ ਕਾਗਜ ਦੇ ਟੁੱਕੜੇ ਤੇ ਲਿਖ ਕੇ ਇਸ ਤਰਾਂ ਸਕੂਨ ਹਾਸਿਲ ਕਰ ਲਿਆ ਜਿਵੇਂ ਮੈਂ ਉਹਨਾਂ ਦੇ ਕੋਲ ਬੈਠ ਕੇ ਆਪਣੇ ਦੁੱਖ ਸਾਂਝੇ ਕੀਤੇ ਹੋਣ। ਉਹਨਾਂ ਦੀ ਇੱਕ-ਇੱਕ ਲਾਈਨ, ਇੱਕ-ਇੱਕ ਸ਼ਬਦ ਨੇ ਮੇਰੇ ਦਿਲ ਨੂੰ ਸੂਹ ਲਿਆ ਤੇ ਮੇਰੇ ਦਿਲ ਵਿੱਚ ਲੱਖਾਂ ਸਵਾਲ ਖੜੇ ਹੋ ਗਏ। ਇਨਾਂ ਸਾਰੇ ਸਵਾਲਾਂ ਦੇ ਪਿਛੇ ਸੀ, “ਕਿਊਂ?

ਸਭ ਤੋਂ ਪਹਿਲੀ ਲਾਈਨ “ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ” ਨੂੰ ਸੁਣ ਕੇ ਮੇਰੇ ਮਨ ਵਿੱਚ ਸਵਾਲ ਉੱਠਿਆ ਕਿ ਪਾਣੀਂ ਸਿਰਫ ਨਹਿਰੀ ਹੀ ਨਹੀਂ ਸਗੋਂ ਜਹਿਰੀ ਵੀ ਹੋ ਗਿਆ ਏ। ਕਦੇ ਵਗਦੇ ਪਾਣੀ ਵਿੱਚੋਂ ਚੂਲੀ ਭਰ ਕੇ ਪੀ ਲੈਂਦੇ ਤੇ ਅਮ੍ਰਿਤ ਸਮਾਨ ਹੁੰਦਾ ਸੀ। ਪਰ ਹੁਣ ਪਾਣੀ, “ਜੋ ਸਭ ਨੂੰ ਸ਼ੁੱਧ ਕਰਦਾ ਏ” ਨੂੰ ਵੀ ਸ਼ੁੱਧ ਕਰਕੇ ਪੀਣਾ ਪੈਂਦਾ ਏ।ਇਹ ਕੀ ਹੋ ਗਿਆ ਏ ਅੱਜ ਦੇ ਪਾਣੀ ਨੂੰ ?

“ਮੁੰਡਾ ਪਿੰਡ ਦਾ ਸੀ, ਸ਼ਹਿਰ ਆ ਕੇ ਸ਼ਹਿਰੀ ਹੋ ਕੇ ਗਿਆ”

ਸ਼ਹਿਰ ਜਾਣ ਵਾਲੇ ਤਾਂ ਸ਼ਹਿਰੀ ਹੋ ਜਾਾਂਦੇ ਨੇ, ਜਿਹੜੇ ਪਿੰਡਾਂ ਵਿੱਚ ਰਹਿ ਗਏ ਉਹ ਵੀ ਸਿਰਫ ਖੁੱਦ ਨੂੰ ਹੀ ਸ਼ਹਿਰੀ ਕਹਾਉਣਾ ਪਸੰਦ ਨਹੀਂ ਕਰਦੇ, ਸਗੋਂ ਪੂਰੇ ਪਿੰਡ ਨੂੰ ਸ਼ਹਿਰ ਕਹਾਉਣਾ ਪਸੰਦ ਕਰਦੇ ਨੇ। ਇਥੋਂ ਤੱਕ ਕਿ ਬਾਹਰ ਜਾ ਕੇ ਕਿਸੇ ਨਾਲ ਗੱਲ ਕਰਦੇ ਹੋਏ ਇਹ ਕਹਿਣਾ ਪਸੰਦ ਕਰਦੇ ਨੇ ਕਿ ਕਦੇ ਸਾਡੇ ਪਿੰਡ ਆਇਓ ਹੁਣ ਉਹ ਗੱਲ ਨਹੀਂ ਰਹੀ,ਸਾਡਾ ਪਿੰਡ ਵੀ ਕਿਸੇ ਨਾਲੋਂ ਘੱਟ ਨਹੀਂ, ਹੁਣ ਤਾਂ ਸਾਡਾ ਪਿੰਡ ਵੀ ਪੂਰਾ ਸ਼ਹਿਰ ਹੋ ਗਿਆ ਏ।

ਯਾਦ ਰੱਖਦਾ ਵਿਸਾਖੀ………….ਸੁਨਿਹਰੀ ਹੋ ਗਿਆ।

ਜਿਨਾਂ ਨੇ ਵੇਖਿਆ ਨਹੀਂ ਉਨਾਂ ਦੀ ਤਾਂ ਗੱਲ ਹੀ ਵੱਖਰੀ ਏ, ਪਰ ਇਥੋਂ ਦੇ ਹਰ ਇੱਕ ਨੌਜਵਾਨ ਦੀ ਸੋਚ ਸਿਰਫ ਇਹੀ ਏ ਪੜ-ਲਿਖ ਕੇ ਕਿਸੇ ਉੱਚੇ ਅੱਹੁਦੇ ਤੇ ਨੌਕਰੀ ਕਰਨ ਵਿੱਚ ਹੀ ਸਾਡੀ ਸਰਦਾਰੀ ਏ। ਪਰ ਉਹ ਇਹ ਨਹੀਂ ਸੋਚਦੇ ਕਿ ਕਦੇ ਫਸਲਾਂ ਉੱਗਾ ਕੇ ਸਭ ਦਾ ਪੇਟ ਵਾਲਾ ਅੰਨ-ਦਾਤਾ ਕਹਾਉਣ ਵਿੱਚ ਵੀ ਸਾਡੀ ਸਰਦਾਰੀ ਸੀ। ਪੜ-ਲਿਖ ਕੇ ਖੇਤੀਕਰਨ ਵਿੱਚ ਤਰੱਕੀ ਕਰਨੀ ਸੀ,ਪਰ ਪਤਾ ਨਹੀਂ ਕਿਉਂ ਸਭ ਨੇ ਇਸ ਤਰਫੋਂ ਮੂੰਹ ਹੀ ਕਿਉਂ ਮੋੜ ਲਿਆ?

ਤੇਰਾ ਖੂਨ ਠੰਡਾ….ਇਹੋ ਵਿਰਸੇ ਦਾ ਮਸਲਾ…ਤੈਨੂੰ ਅਜੇ ਨੀ ਖਿਆਲ…..ਸ਼ਹਿਦ ਜਹਿਰੀ ਹੋ ਗਿਆ।

ਖੂਨ ਤਾਂ ਖੋਲਦਾ ਏ ਪਰ ਕਦੀ ਜੁਲਮ ਮਿਟਾਉਣ ਲਈ ਖੌਲਦਾ ਸੀ,ਪਰ ਅੱਜ ਜੁਲਮ ਕਰਨ ਲਈ ਵੀ ਖੌਲਦਾ ਏ। ਬਦਮਾਸ਼ੀ ਕਰਨ ਲਈ ਜਾਂ ਬੇਵਜਾ ਦੀਆਂ ਗੱਲਾਂ ਤੇ ਲੜਨ ਲਈ ਵੀ ਖੌਲਦਾ ਏ। ਨਸ਼ੇ ਦੀ ਸੂਲੀ ਚੜ ਕੇ ਮੌਤ ਦੀਆਂ ਉਗਲਾਂ ਤੇ ਨੱਚਣ ਲਈ ਵੀ ਖੌਲਦਾ ਏ। ਕੋਈ ਸੂਰਮਗਤੀ ਕਾਰਨ ਮਰਨ ਲਈ ਨਹੀਂ ਖੌਲਦਾ। ਵਿਰਸਾ ਭੁੱਲਣ ਦੀ ਜੇ ਗੱਲ ਕਰੀਏ ਤਾਂ ਅੱਜ ਦਾ ਨੌਜਵਾਨ ਸਿਰਫ ਵਿਰਾਸਤ ਹੀ ਨਹੀਂ, ਸਾਡੀ ਵਿਰਾਸਤ ਵਿੱਚਲੇ ਰਿਸਤੇ ਵੀ ਭੁੱਲ ਰਿਹਾ ਏ। ਕਦੇ ਮੁੰਡਾ ਆਪਣੀ ਭੈਣ ਨੂੰ ਸਹੁਰਿਆਂ ਤੋਂ ਕਦੇ ਲੈ ਕੇ ਆਉਦਾਂ ਸੀ ਤੇ ਕਦੇ ਛੱਡ ਕੇ ਆਉਦਾਂ ਸੀ, ਪਰ ਅੱਜ ਦਾ ਨੌਜਵਾਨ ਆਪਣੀ ਭੈਣ ਨਾਲ ਤੁਰਨਾ ਤਾਂ ਘੱਟ ਹੀ ਪਸੰਦ ਕਰਦਾ ਏ ਪਰ ਕਿਸੇ ਹੋਰ ਕੁੜੀ ਨਾਲ (ਨਾ ਤਾਂ ਭੈਣਾਂ ਵਿੱਚ ਸ਼ਾਮਲ ਹੋਵੇ ਤੇ ਨਾ ਹੀ ਪਤਨੀ) ਤੁਰਨ ਵਿੱਚ ਆਪਣੀ ਹਿੰਮਤ ਦੱਸਦਾ ਏ।ਸ਼ਹਿਦ ਦੇ ਜਹਿਰੀ ਹੋਣ ਦੀ ਇਨਾਂ ਨੂੰ ਕੀ ਖਬਰ ਹੋਣੀ ਏ ਇਹ ਤਾਂ ਸ਼ਰੇਆਂਮ ਜਹਿਰ ਨੂੰ ਮੂੰਹ ਲਾ ਬੈਠੇ ਨੇ।

ਇਨਾਂ ਕਾਰਨਾ ਤੋਂ….ਪਹਿਲਾਂ ਕਦੇ-ਕਦੇ…..ਅੰਮੀ ਹੱਕ ਚ ਖਲੋਵੇ…..ਘਰ ਤਾਂ ਕਚਿਹਰੀ ਹੋ ਗਿਆ।

ਕਚਿਹਰੀ ਵੀ ਇਸ ਤਰਾਂ ਕਿ ਕੋਈ ਆਪਣਾ ਹੀ ਹੱਕ ਚ ਬੋਲਣ ਵਾਲਾ ਵਕੀਲ ਹੁੰਦਾ ਏ ਤੇ ..ਆਪਣਾ ਹੀ ਕੋਈ ਮੁਜਰਿਮ ਤੇ ਆਪਣਾ ਹੀ ਕੋਈ ਜੱਜ। ਜੋ ਸਚਾਈ ਜਾਣ ਕੇ ਵੀ ਕੀ ਫੈਸਲਾ ਕਰੇ।ਆਪਣੇ ਹੱਥੀਂ ਆਪਣੇ ਹੀ ਖੂਨ ਨੂੰ ਕੀ ਸਜਾ ਦੇਵੇ।ਉਹ ਤਾਂ ਖੁੱਦ ਜਿੱਤ ਵੀ ਹਾਰਦਾ ਏ ਤੇ ਹਰਾ ਕੇ ਵੀ ਹਾਰਦਾ ਏ।

ਤੋਤਾ ਉੱਡਣੋ ਵੀ…..ਭੈੜਾ ਚੁੰਝਾਂ ਨਾਲ………..ਸੱਪ ਮਾਰਦਾ ਏ……..ਮੋਰ ਕਲਿਹਰੀ ਹੋ ਗਿਆ।

ਸਿਰਫ ਤੋਤਾ ਹੀ ਨਹੀਂ, ਸਗੋਂ ਜੇ ਨਜਰ ਮਾਰੀਏ ਤਾਂ ਕੁਦਰਤ ਦੀਆਂ ਸਭ ਜਾਤਾਂ ਖਤਮ ਹੋ ਰਹੀਆਂ ਨੇ। ਚਾਹੇ ਉਹ ਜਾਨਵਰ ਹੋਣ ਤੇ ਚਾਹੇ ਪੰਛੀ, ਕਿਉਂਕਿ ਅਸੀਂ ਇਨਾਂ ਜੀਵਾਂ ਦੇ ਰਹਿਣ ਲਈ ਘਰ ਤੇ ਖੁਰਾਕਾਂ ਖਤਮ ਕਰ ਰਹੇ ਹਾਂ।ਜਦੋਂ ਗੰਡੀਆਂ ਹੀ ਨਾ ਹੋਣ ਤਾਂ ਤੋਤਾ ਕੀ ਫੋਲੇ? ਤੇ ਜਾਤਾਂ ਵਟਾਉਣ ਦੀ ਜੇ ਗੱਲ ਕਰੀਏ ਤਾਂ ਵਿਗਿਆਨ ਨੇ ਇੰਨੀ ਤਰੱਕੀ ਕੀਤੀ ਹੈ ਕਿ ਹੁਣ ਉਹ ਕੁਦਰਤ ਦੇ ਨਿਯਮ ਤੇ ਨਿਰਭਰ ਨਹੀਂ ਕਰਦੀ ਸਗੋਂ ਖੁਦ ਨਸਲਾਂ ਤਿਆਰ ਕਰ-ਕਰ ਕੇ ਵੇਖਦੀ ਏ।

ਵੇਖੋ ਕਿਹੋ ਜਿਹੇ ਰੰਗ…..ਮਾਨ ਭੋਰਾ ਵੀ ਰਿਹਾ….ਚਾਰ ਅੱਖਰਾਂ ਨੂੰ ….. ਗੈਰੀ ਹੋ ਗਿਆ।

ਰੰਗ ਤਾਂ ਜਿਹੜੇ ਚੜੇ ਨੇ ਸਭ ਨੂੰ ਦਿਸ ਹੀ ਰਹੇ ਨੇ।ਪਰ ਹਾਲੇ ਇਨਾਂ ਨੂੰ ਖਿਆਲ ਨਹੀਂ ਤੇ ਮਾਨ ਤਾਂ ਪੂਰਾ ਏ ਪਰ ਤਰੀਕੇ ਹੋਰ ਨੇ।ਨੀਅਤ ਕੁਝ ਹੋਰ ਏ। ਸ਼ਾਨ ਵੀ ਉਹੀ ਏ ਪੱਗ ਵਾਲੀ। ਜਿਸਨੇ ਉਸਦੇ ਬਾਰੇ ਤਾਂ ਕੀ ਗੱਲ ਕਰੀਏ ਪਰ ਪੱਗ ਬੰਨਣ ਵਾਲਿਆਂ ਨੇ ਪੱਗ ਦੀ ਮਹੱਤਤਾ ਹੀ ਬਦਲ ਦਿੱਤੀ। ਜਿਹੜੇ ਪੱਗਾਂ ਵਾਲੇ ਸਰਦਾਰਾਂ ਨੂੰ ਹਰ ਇਕ ਦੇ ਰਖਵਾਲੇ ਸਮਝਿਆ ਜਾਦਾਂ ਸੀ ਉਹ ਤਾਂ ਹੁਣ ਕੁਝ ਹੋਰ ਈ ਕਹਿ ਰਹੇ ਨੇ।ਆਗੇ ਪੱਗਾਂ ਪੋਚਵੀਂਆਂ ਵਾਲੇ ਰਹੀਂ ਵੱਚ ਕੇ ਨੀ ਰੰਗਲੇ ਦੁਪੱਟੇ ਵਾਲੀਏ। ਦਿਲਜੀਤ ਮੇਰਾ ਮਨਪਸੰਦ ਗੀਤਕਾਰ ਏ। ਜਿਵੇਂ ਕਹਿੰਦੇ ਨੇ ਜਿਸਨੂੰ ਆਪਣੀ ਪਸੰਦ ਸਮਝਦੇ ਹੋਈਏ ਤਾਂ ਉਸ ਨਾਲ ਨਾਰਾਜਗੀ ਵੀ ਬੜੀ ਜਲਦੀ ਹੋ ਜਾਂਦੀ ਏ। ਇਹ ਗਾਣਾ ਸੁਣ ਕੇ ਮੈਂ ਵੀ ਬਹੁਤ ਦੁਖੀ ਹੋਈ ਕਿ ਇਹ ਕੀ ਕਰ ਦਿੱਤਾ। ਮੇਰੀ ਪਸੰਦ ਇਸ ਤਰਾਂ ਦੀ ਨਹੀ ਹੋ ਸਕਦੀ।ਪਰ ਆਪਣਿਆਂ ਨਾਲ ਨਾਰਾਜਗੀ ਦੂਰ ਵੀ ਬੜੀ ਜਲਦੀ ਏ। ਮੈਂ ਵੀ ਸਭ ਕੁਝ ਭੁਲ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਦਿਲਜੀਤ ਨੇ ਆਪਣੀ ਕਿਸੇ ਕੈਸਿਟ ਵਿੱਚ ਗਾਲ ਕੱਢਣ ਦਾ ਅਫਸੋਸ ਇਸ ਵੈਵ ਸਾਈਟ ਤੇ ਦਰਸਾਇਆ ਏ। ਮੈਨੂੰ ਬੜੀ ਖੁਸ਼ੀ ਹੋਈ ਕਿ ਉਹ ਸਹੀ ਤੇ ਗਲਤ ਬਾਰੇ ਸੋਚਦਾ ਏ। ਅਤੇ ਨਾਮ ਸਿਰਫ ਗੁਰਮੀਤ ਸਿੰਘ ਤੋਂ ਗੈਰੀ ਨਹੀਂ ਹੋਇਆ, ਸਿੰਘ ਲਾਉਣ ਤੋਂ ਤਾਂ ਸਾਇਦ ਕਤਰਾ ਜਾਂਦੇ ਨੇ ਪਰ ਕਈ ਨਾਲ ਡੌਨ ਲਾਉਣਾ ਵੀ ਪਸੰਦ ਕਰਦੇ ਨੇ। ਟਾਈਮ ਤਾਂ ਇਨਾਂ ਘੱਟ ਗਿਆ ਏ ਕਿ ਸਤਿ ਸ੍ਰੀ ਅਕਾਲ ਨਾਲੋਂ ਜਲਦੀ ਚ ਗੁਡ ਮੌਰਨਿੰਗ ਕਹਿ ਕੇ ਕੰਮ ਚਲਾਉਦਾ ਏ।

ਜੀ ਬੁੱਢੇ ਰੁਖਾਂ ਕੋਲੋਂ…ਉਹਨਾਂ ਦੱਸੀਆਂ ਇਨਾਂ ਨੂੰ …ਤੁਸੀਂ ਬੈਠ ਕੇ…….ਦਾ ਵੈਰੀ ਹੋ ਗਿਆ।

ਸਿਰਫ ਰੁੱਖ ਹੀ ਨਹੀਂ ਸਗੋਂ ਸਾਰੀ ਕਾਇਆਨਾਤ ਇਹ ਸ਼ਿਕਾਇਤ ਕਰ ਰਹੀ ਏ, ਸਾਰੀ ਕੁਦਰਤ ਇਤਰਾਜ ਕਰ ਰਹੀ ਏ, ਕੁਦਰਤ ਦੇ ਇਸ ਬਦਲਦੇ ਰੂਪ ਨੂੰ ਲੈਕੇ। ਤੇ ਸਿਰਫ ਪੱਤਾ ਹੀ ਟਹਿਣੀਆਂ ਦਾ ਵੈਰੀ ਨਹੀਂ ਹੋਇਆ ਪੱਤਾ ਪੱਤੇ ਦਾ ਵੀ ਵੈਰੀ ਹੋ ਰਿਹਾ ਏ। ਕੋਈ ਕਿਸੇ ਦਾ ਭੈਣ ਭਰਾ ਨਹੀਂ ਰਿਹਾ, ਕੋਈ ਕਿਸੇ ਦਾ ਸਕਾ ਨਹੀਂ। ਦੁਨੀਆਂ ਸਿਰਫ ਪੈਸੇ ਦੀ ਦੌੜ ਵਿੱਚ ਲੱਗੀ ਹੋਈ ਏ।ਤੇ ਮੈਨੂੰ ਤਾਂ ਇੰਝ ਜਾਪਦਾ ਏ ਕਿ ਕਿਸੇ ਕੋਲ ਬੈਠ ਕੇ ਵਿਚਾਰਣ ਦਾ ਵੀ ਟਾਈਮ ਨਹੀਂ ਏ ਜਾਂ ਸਿਰਫ ਸ਼ੁਰੂਆਤ ਕਰਨ ਵਿੱਚ ਸੰਕੋਚ ਹੋ ਰਹੀ ਏ।

ਗਾਣਾ ਖਤਮ ਹੋਣ ਤੇ ਮੈਂ ਇੰਝ ਹੋਸ਼ ਵਿੱਚ ਆਈ ਜਿਵੇਂ ਅੱਖਾਂ ਖੁੱਲੀਆਂ ਹੋਣ ਦੇ ਬਾਵਜੂਦ ਵੀ ਮੈਂ ਨੀਂਦ ਵਿੱਚੋਂ ਜਾਗੀ ਹੋਵਾਂ। ਤੇ ਆਪਣੇ ਆਪ ਇਕੱਲੀ ਦੇਖ ਕੇ ਹੈਰਾਨ ਜਿਹੀ ਹੋਈ। ਪਰ ਜਦ ਮੈਂ ਕਮਰੇ ਚੋਂ ਬਾਹਰ ਆਈ ਤਾਂ ਮੇਰਾ ਮਨ ਇਸ ਤਰਾਂ ਹੌਲਾ ਜਿਹਾ ਹੋ ਗਿਆ ਸੀ ਜਿਵੇਂ ਮੈਂ ਸੱਚਮੁੱਚ ਕਿਸੇ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਕੀਤੀਆਂ ਹੋਣ,ਆਪਣੇ ਦਿਲ ਦੇ ਦਰਦ ਸ਼ਾਝੇ ਕੀਤੇ ਹੋਣ। ਮੈਂ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਜਿੰਦਗੀ ‘ਚ ਪਹਿਲਾਂ ਕਦੀ ਇਨਾਂ ਸਕੂਨ ਨਾ ਮਿਲਿਆ ਹੋਵੇ ਜਿੰਨਾਂ ਅੱਜ ਇੱਕ ਗੀਤ ਰਾਹੀਂ ਕਿਸੇ ਦੀ ਸਿਰਫ ਅਵਾਜ ਨਾਲ ਹੀ ਗੱਲਾਂ ਕਰਕੇ ਮੈਨੂੰ ਇਨਾਂ ਜਿਆਦਾ ਸਕੂਨ ਮਿਲਿਆ। ਤੇ ਮੈਨੂੰ ਸਿਰਫ ਇਹੀ ਗੱਲ ਮਹਿਸੂਸ ਹੋ ਰਹੀ ਸੀ ਕਿ ਮੈਂ ਗੀਤ ਸੁਣਨ ਵਿੱਚ ਦੇਰੀ ਕਿਉਂ ਕੀਤੀ।

*** ਅਮਨਦੀਪ ਕੌਰ***

ਵਿਸ਼ਾ ਵਿਹੂਣੀਆਂ ਪੰਜਾਬੀ ਫ਼ਿਲਮਾਂ , ਪੰਜਾਬੀ ਸਿਨੇਮਾਂ ਵਾਸਤੇ ਸਰਾਪ

ਪੰਜਾਬੀ ਸਿਨੇਮਾ ਦੀ ਇਹ ਹਮੇਸ਼ਾ ਤਰਾਸ਼ਦੀ ਰਹੀ ਹੈ ਕਿ ਇਸਨੇ ਪੰਜਾਬ ਦੇ ਸਿਨੇਮਾ ਮਾਲਿਕਾ ਨੂੰ ਕਦੇ ਵੀ ਨਿਰੰਤਰ ਅਜਿਹੀਆਂ ਪੰਜਾਬੀ ਫ਼ਿਲਮਾ ਨਹੀਂ ਦਿੱਤੀਆਂ ਜਿਸ ਫ਼ਿਲਮ ਨੂੰ ਲਗਾਕੇ ਉਹ ਮਹੀਨਾ ਦੋ ਮਹੀਨੇ ਜਾਂ ਪੱਚੀ-ਪੰਜਾਹ ਹਫ਼ਤੇ ਆਰਾਮ ਨਾਲ ਬੈਠ ਪਿੰਡਾਂ ਵਿੱਚੋ ਭਰ ਭਰ ਆਉਂਦੀਆਂ ਦਰਸ਼ਕਾ ਦੀਆਂ ਟਰਾਲੀਆਂ ਵੇਂਹਦੇ ਰਹਿਣ ਅਤੇ ਜੇਕਰ ਉਸਨੂੰ ਕੋਈ ਹਿੰਦੀ ਫ਼ਿਲਮ ਡਿਸਟ੍ਰੀਬਿਊਟਰ ਆਪਣੀ ਫ਼ਿਲਮ ਰਲੀਜ਼ ਕਰਨ ਬਾਰੇ ਫੋਨ ਕਰੇ ਤਾਂ ਉਹ ਅੱਗੋਂ ਫਖਰ ਨਾਲ ਕਹਿ ਸਕਣ ਕਿ ;
‘ਮੁਆਫ਼ ਕਰਨਾ ਜੀ ਮੇਰੇ ਸਿਨੇਮੇ ਵਿੱਚ ਪੰਦਰਾਂ ਹਫ਼ਤਿਆਂ ਤੋਂ ਪੰਜਾਬੀ ਫ਼ਿਲਮ ਹਾਊਸ ਫੁੱਲ ਜਾ ਰਹੀ ਹੈ ਅਤੇ ਇਸਦੇ ਸਿਲਵਰ ਜੁਬਲੀ ਹੋਣ ਦੀ ਪੂਰੀ ਸੰਭਾਵਨਾ ਹੈ ਸੋ ਮੈਂ ਇਸਨੂੰ ਉਤਾਰਕੇ ,ਤੁਹਾਡੀ ਆ ਰਹੀ ਨਵੀਂ ਹਿੰਦੀ ਫ਼ਿਲਮ ਨਹੀਂ ਲਗਾ ਸਕਦਾ’
ਅੱਜਕੱਲ• ਬਣ ਰਹੀਆਂ ਜ਼ਿਆਦਾਤਰ ਪੰਜਾਬੀ ਫ਼ਿਲਮਾ ਸਿਨੇਮਾ ਮਾਲਕਾਂ ਨੂੰ ਇਸ ਕਦਰ ਵਪਾਰ ਕਰਵਾਉਂਦੀਆਂ ਹਨ ਕਿ ਵਿਚਾਰੇ ਸਿਨੇਮੇ ਵਾਲਿਆਂ ਨੂੰ ਸ਼ੁਕਰਵਾਰ ਵਾਲੇ ਦਿਨ ਹੀ ਸ਼ਾਮ ਨੂੰ , ਪੰਜਾਬੀ ਫ਼ਿਲਮ ਦੀ ਅਸਫ਼ਲਤਾ ਕਰਕੇ ,ਖਾਲੀ ਪਿਆ ਹਾਲ ਵੇਖ ਅਗਲੇ ਦਿਨ ਵਾਸਤੇ ਕੋਈ ‘ਮਿਠੁਨ ਚੱਕਰਵਰਤੀ ਦੀ’ਪੁਰਾਣੀ ਹਿੰਦੀ ਫ਼ਿਲਮ ਦਾ ਇੰਤਜ਼ਾਮ ਰਾਤੋਰਾਤ ਕਰਨਾ ਪੈਂਦਾ ਹੈ । ਕਈ ਪੰਜਾਬੀ ਫਿਲਮਾਂ ਇਸ ਕਦਰ ਡੁੱਬ ਜਾਂਦੀਆਂ ਹਨ ਕਿ ਸਿਨੇਮਾ ਹਾਲ ਵਿੱਚ ਪੰਜ ਸੱਤ ਬੰਦੇ ਹੀ ਫ਼ਿਲਮ ਵੇਖਣ ਆਉਂਦੇ ਹਨ ।ਇਹਨਾਂ ਫ਼ਿਲਮਾਂ ਦਾ ਲੇਖਾ ਜੋਖਾ ਕਰਨ ਵੇਲੇ ਫ਼ਿਲਮ ਕਿੰਨੇ ਹਫਤੇ ਚੱਲੀ ਵਾਲਾ ਫਾਰਮੂਲਾ ਨਹੀਂ ਸਗੋਂ ਇਸ ਗੱਲ ਤੋਂ ਕਰਨਾ ਪੈਂਦਾ ਹੈ ਕਿ ਕਿੰਨੇ ਬੰਦੇ ਕਿਹੜੀ ਫ਼ਿਲਮ ਦਾ ਸ਼ੋਅ ਵੇਖਣ ਆਏ ਸਨ , ਪੰਜ - ਪੰਜ ਜਾਂ ਅੱਠ - ਅੱਠ ।
ਪੰਜਾਬੀ ਫ਼ਿਲਮਾਂ ਦੀ ਹੋ ਰਹੀ ਇਸ ਦੁਰਗਤ ਦੇ ਜਿੰਮੇਵਾਰ ਕੌਣ ਹਨ ?
ਲੋਕ ਜਾਂ ਫਿਲਮਸਾਜ਼ ।

ਚੰਗੇ ਵਿਸ਼ੇ ਉਪਰ ਬਣੀਆਂ ਪੰਜਾਬੀ ਫ਼ਿਲਮਾਂ ਨੂੰ ਕਦੇ ਇਹ ਦਿਨ ਨਹੀਂ ਵੇਖਣੇ ਪਏ ਬਸ਼ਰਤੇ ਉਸ ਫ਼ਿਲਮ ਵਿੱਚ ਕੋਈ ਤਕਨੀਕੀ ਜਾਂ ਆਰਟਿਸਟਕ ਸਮਝੌਤਾ ਨਾ ਕੀਤਾ ਗਿਆ ਹੋਵੇ ।
ਬਿਨਾ ਸ਼ੱਕ ਫ਼ਿਲਮ ਬਣਾਉਣਾ ਇੱਕ ਟੀਮ ਵਰਕ ਹੈ । ਜੇਕਰ ਕਿਤੇ ਨਾਲ ਸਬੰਧਤ ਹੁਨਰਮੰਦ ਲੋਕਾਂ ਦੀ ਟੀਮ ਫ਼ਿਲਮ ਬਣਾਵੇ ਤਾਂ ਉਸ ਟੀਮ ਦੇ ਲੋਕਾਂ, ਸਿਨੇਮਾਂ ਮਾਲਿਕਾਂ ਅਤੇ ਦਰਸ਼ਕਾ ਨੂੰ ਨਾਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।

ਇਸ ਗੱਲ ਨੂੰ ਕੁੱਝ ਵਰੇ• ਪਹਿਲਾਂ ਗੁਰਦਾਸ ਮਾਨ ਦੀ ਫ਼ਿਲਮ ‘ਸ਼ਹੀਦੇ ਮਹੱਬਤ ਬੂਟਾ ਸਿੰਘ’ ਅਤੇ ਉੱਘੇ ਕੈਮਰਾਮੈਨ ਮਨਮੋਹਨ ਸਿੰਘ -ਹਰਭਜਨ ਮਾਨ ਦੀ ਟੀਮ ਦੁਆਰਾ ਬਣਾਈ ਗਈ ਪਲੇਠੀ ਫ਼ਿਲਮ ‘ਜੀ ਆਇਆ ਨੂੰ’ ਨੇ ਸਾਬਤ ਕਰ ਵਿਖਾਇਆ ਸੀ । ਉਸਤੋਂ ਪਹਿਲਾਂ ਪੰਜਾਬੀ ਸਿਨੇਮਾ ਕਾਫ਼ੀ ਅਰਸੇ ਤੋਂ ਨਾਮੋਸ਼ੀ ਦੇ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਸੀ । ਇਹਨਾਂ ਫ਼ਿਲਮਾਂ ਨੇ ਪੂਰੀ ਦੁਨੀਆਂ ਵਿੱਚ ਪੰਜਾਬੀ ਫ਼ਿਲਮਾਂ ਦੀ ਗੁਆਚ ਚੁੱਕੀ ਸਾਖ਼ ਨੂੰ ਬਹਾਲ ਕਰਨ ਦਾ ਸਲਾਘਾਂਯੋਗ ਕੰਮ ਕੀਤਾ ਸੀ ।ਪੰਜਾਬੀ ਫ਼ਿਲਮ ਇੱਕੋ ਸਮੇਂ ਬਾਰਾਂ ਤੇਰਾਂ ਸਿਨੇਮਾਂ ਘਰਾਂ ਤੋਂ ਵਧਕੇ ਪੰਜਾਹ ਸੱਠ ਸਿਨੇਮਾਂ ਘਰਾਂ ਵਿੱਚ ਪ੍ਰਦਰਸ਼ਿਤ ਹੋਣ ਲੱਗੀ ਸੀ ਅਤੇ ਫਿਲਮਾਂ ਦੁਨੀਆਂ ਦੇ ਦਰਜਨਾਂ ਮੁਲਕਾਂ ਦੇ ਸਿਨੇਮਿਆਂ ਵਿੱਚ ਭੀੜ ਜੁਟਾਉਣ ਵਿੱਚ ਕਾਮਯਾਬ ਹੋਈਆਂ ਸਨ ।ਹਿੰਦੀ ਫ਼ਿਲਮਾਂ ਦੀ ਰਲੀਜ਼ ਪੰਜਾਬੀ ਫ਼ਿਲਮ ਦੀ ਰਲੀਜ਼ ਮਿਤੀ ਟਾਲਕੇ ਹੋਣ ਲੱਗੀ ਸੀ । ਜੋ ਸਾਡੇ ਸਭ ਵਾਸਤੇ ਫਖ਼ਰ ਵਾਲੀ ਗੱਲ ਸੀ ।
ਜਦੋਂ ਜਦੋਂ ਪੰਜਾਬੀ ਫ਼ਿਲਮਾਂ ਨੇ ਵਪਾਰਕ ਪੱਖੋਂ ਜਿੱਤ ਦੇ ਝੰਡੇ ਗੱਡੇ ਤਾਂ ਖੁਸ਼ੀ ਵਿੱਚ ਵੱਜਦੇ ਢੋਲਾਂ ਦੀ ਆਵਾਜ਼ ਨਾਲ ਚਿਰਾਂ ਤੋਂ ਥੱਕ ਹਾਰ ਘੂਕ ਸੁੱਤੇ ‘ਅਖੌਤੀ ਪੰਜਾਬੀ ਫ਼ਿਲਮਸਾਜ਼’ ਜਾਗ ਪਏ । ਉਹਨਾਂ ਨੂੰ ਲੱਗਣ ਲੱਗਾ ਕਿ ;
‘ਹੁਣ ਅਸੀਂ ਵੀ ਪਿੱਛੇ ਕਿਉਂ ਹਟੀਏ , ਪੰਜਾਬੀ ਫ਼ਿਲਮ ਵਪਾਰਕ ਰੂਪੀ ਗੰਗਾਂ ਦੀਆਂ ਤੇਜ਼ੀਆਂ ਵਿੱਚ ਅਸੀਂ ਵੀ ਗੋਤਾ ਕਿਉਂ ਨਾ ਲਾਈਏ’
ਸੋ ਧੜਾ ਧੜ ਪੰਜਾਬੀ ਫ਼ਿਲਮਾਂ ਬਣਨ ਲੱਗਦੀਆਂ ਹਨ ਜੋ ਦਰਸ਼ਕ ਪੰਜਾਬੀ ਫ਼ਿਲਮਾਂ ਵੱਲ ਮੁੜੇ ਸਨ ਉਹ ਇਹਨਾਂ ਕੱਚਘਰੜ ਫ਼ਿਲਮਾ ਨੂੰ ਵੇਖ ਫਿਰ ਗਾਲਾ ਕੱਢਦੇ ਕੱਢਦੇ ਫ਼ਿਲਮ ਦੇ ਅੱਧ ਵਿਚਕਾਰੋ ਉੱਠ ਬਾਹਰ ਆਉਣ ਲੱਗ ਪੈਂਦੇ ਹਨ ।
ਇਹ ਸਿਲਸਲਾ ਲਗਾਤਾਰ ਚੱਲਦਾ ਆ ਰਿਹਾ ਹੈ ।
ਪੰਜਾਬੀ ਫ਼ਿਲਮਾ ਦਰਸ਼ਕ ਦੀ ਕਸੌਟੀ ਤੇ ਆਖਿਰ ਕਿਉਂ ਖਰਾ ਨਹੀਂ ਉਤਰ ਪਾਉਂਦੀਆਂ ?
ਕੀ ਨਹੀਂ ਹੁੰਦਾ ਪੰਜਾਬੀ ਫ਼ਿਲਮ ਵਿੱਚ ਤਾਂ ਜੋ ਦੋ ਸਵਾ ਦੋ ਘੰਟੇ ਆਦਮੀ ਬਾਹਰਲਾ ਸੰਸਾਰ ਭੁੱਲ ਕੇ ਸਿਰਫ ਸਿਨੇਮਾ ਹਾਲ ਦਾ ਹੀ ਬਣ ਕੇ ਰਹਿ ਜਾਵੇ ।
ਪੰਜਾਬੀ ਫ਼ਿਲਮਾਂ ਵਿੱਚੋਂ ਬਹੁਤੀਆਂ ਫ਼ਿਲਮਾਂ ਵਿਸ਼ੇ ਤੋਂ ਵਿਹੂਣੀਆਂ ਹੁੰਦੀਆਂ ਹਨ । ਕਈ ਫ਼ਿਲਮਸਾਜ਼ ਘਟੀਆ ਪੱਧਰ ਦੀ ਕਾਮੇਡੀ ਜਾਂ ਨਾਟਕਾ ਵਰਗੀਆਂ ਕਹਾਣੀਆਂ ਨੂੰ ਪੰਜਾਬੀ ਦਰਸ਼ਕ ਦੀ ਪਸੰਦ ਸਮਝਣ ਦੀ ਭੁੱਲ ਕਰ ਬੈਠਦੇ ਹਨ । ਪੰਜਾਬੀ ਫ਼ਿਲਮ ਵਿੱਚ ਅਣਗਿਣਤ ਸਮਝੌਤੇ ਠੋਸੇ ਗਏ ਸਾਫ਼ ਸਾਫ਼ ਨਜ਼ਰ ਆਉਂਦੇ ਹੁੰਦੇ ਹਨ ।

ਕਿਤੇ ਕਹਾਣੀ , ਕਿਤੇ ਗੀਤ ,ਕਿਤੇ ਹੀਰੋ ,ਕਿਤੇ ਹੀਰੋਇਨ,ਕਿਤੇ ਡਾਇਰੈਟਰ ,ਕਿਤੇ ਕੁਆਲਟੀ ਪੰਜਾਬੀ ਫ਼ਿਲਮ ਨੂੰ ਡੋਬਣ ਦਾ ਵਧੀਆਂ ਰੋਲ ਅਦਾ ਕਰਦੇ ਹਨ । ਘਸੇ ਪਿਟੇ ਬਾਬੇ ਆਦਮ ਦੇ ਜ਼ਮਾਨੇ ਵਾਲੇ ਡਾਈਲਾਗ਼ ਦਰਸ਼ਕਾਂ ਨੂੰ ਕੰਨਾ ਵਿੱਚ ਉਂਗਲਾ ਪਾਉਣ ਵਾਸਤੇ ਮਜਬੂਰ ਕਰ ਦਿੰਦੇ ਹਨ । ਗਾਇਕਾ ਤੋਂ ਐਕਟਰ ਬਣੇ ਅਤੇ ਖ਼ੁਦ ਨਿਰਮਾਤਾ , ਨਿਰਦੇਸ਼ਕ, ਕਹਾਣੀਕਾਰ , ਸੰਗੀਤਕਾਰ ਆਦਿ ਸਾਰੇ ਕਰੈਡਿੱਟ ਇੱਕੋ ਨਾਂ ਨਾਲ ਲਿਖਵਾਉਣ ਦੀ ਹੋੜ ਨੇ, ਪੰਜਾਬੀ ਫ਼ਿਲਮਾਂ ਦਾ ਬੇੜਾ ਹੋਰ ਵੀ ਗਰਕ ਕਰ ਦਿੱਤਾ ਹੈ ।
ਗੀਤਕਾਰ ਕਹਾਣੀਕਾਰ ਬਣ ਬੈਠਦੇ ਹਨ ਅਤੇ ਕਹਾਣੀਕਾਰ ਗੀਤਕਾਰ । ਚਾਰ ਪੰਜ ਹਿੰਦੀ ਪੰਜਾਬੀ ਫ਼ਿਲਮਾ ਵਿੱਚੋਂ ਜੋੜ ਤੋੜ ਕਰਕੇ ਨਵੀਂ ਕਹਾਣੀ ਨੂੰ ਜਨਮ ਦੇ ਦਿੱਤਾ ਜਾਂਦਾ ਹੈ । ਕਈ ਫ਼ਿਲਮਸਾਜ਼ ਤਾਂ ਜੋੜ ਤੋੜ ਦੀ ਮਿਹਨਤ ਕਰਨ ਨੂੰ ਵੀ ਬਕਵਾਸ ਕਹਿ ਕੇ, ਕਿਸੇ ਪਾਕਿਸਤਾਨੀ ਫ਼ਿਲਮ ਅਤੇ ਸੱਤ ਅੱਠ ਪਾਕਿਸਤਾਨੀ ਗਾਣਿਆ ਨੂੰ ਕਾਪੀ ਕਰਕੇ ਹੀ ਨਵੀਂ ਨਕੋਰ ਫ਼ਿਲਮ ਤਿਆਰ ਕਰ ਲੈਣ ਦਾ ਭੁਲੇਖਾ ਪਾਲ ਬੈਠਦੇ ਹਨ ।
ਅਜਿਹਾ ਕਰਨ ਵੇਲੇ ਸ਼ਾਇਦ ਇਹ ਫ਼ਿਲਮਸਾਜ਼ ਭੁੱਲ ਜਾਂਦੇ ਹੋਣ ਕਿ ਅੱਜ ਕੱਲ• ਦਰਸ਼ਕ ਨੂੰ ਸਭ ਗਿਆਨ ਹੋ ਗਿਆ ਹੈ । ਹੁਣ ਦਰਸ਼ਕ ਵੀ ਇੰਟਰਨੈਟ ਜਾਂ ਵੀਡੀਓ ਸੀ.ਡੀ. ਵੇਖ ਸਭ ਕੁੱਝ ਸਮਝ ਚੁੱਕਾ ਹੈ ਕਿ :
ਕੀ ਪਾਕਿਸਤਾਨੀ ਹੈ ਅਤੇ ਕੀ ਹਿੰਦੋਸਤਾਨੀ ।

ਪੰਜਾਬ ਦੇ ਸਭਿਆਚਾਰ ਦਾ ਦਾਇਰਾ ਇੱਕ ਵਿਸ਼ਾਲ ਸਮੁੰਦਰ ਵਰਗਾ ਹੈ ਇੱਥੇ ਫ਼ਿਲਮ ਬਣਾਉਂਣ ਵਾਸਤੇ ਵਿਸ਼ੇ ਦੀ ਕੋਈ ਕਮੀ ਨਹੀਂ । ਇਹਨਾਂ ਫ਼ਿਲਮਸਾਜ਼ਾਂ ਨੂੰ ਉਹਨਾਂ ਲੋਕਾਂ ਨਾਲ ਸਬੰਧਤ ਵਿਸ਼ੇ ਜਾਂ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨਜ਼ਰੀ ਨਹੀਂ ਪੈਂਦੀਆਂ
ਜਿਹਨਾਂ ਲੋਕਾਂ ਨੂੰ ਫ਼ਿਲਮ ਵਿਖਾਕੇ ਇਹ ਆਪਣੇ ਲੱਗੇ ਪੈਸੇ ਦੀ ਵਸੂਲੀ ਅਤੇ ਮੋਟਾ ਮੁਨਾਫ਼ਾ ਬਟੋਰਨਾ ਲੋਚਦੇ ਹਨ ।ਜ਼ਿਆਦਾਤਰ ਪੰਜਾਬੀ ਫ਼ਿਲਮਾਂ ਪੰਜਾਬੋਂ ਦੂਰ ਬੈਠ, ਫਾਇਵ ਸਟਾਰ ਹੋਟਲਾਂ ਦੇ ਏ.ਸੀ. ਕਮਰਿਆਂ ਵਿੱਚੋਂ ਲਿਖਕੇ ਅਤੇ ਲੱਚਰ ਕਾਮੇਡੀ ਦੇ ਨਾਲ ਨਾਲ ਅਸ਼ਲੀਲ ਡਾਂਸਰਾਂ ਵਾਲਾ ਬੰਬਈਆ ਮਸਾਲਾ ਪਰੋਸ ਕੇ , ਹੀਰੋਇਨ ਆਦਿ ਦੇ ਬੇਤੁਕੇ ਸਮਝੌਤਿਆਂ ਨਾਲ ਲੈਸ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਥੋਪ ਦਿੱਤੀਆਂ ਜਾਂਦੀਆਂ ਹਨ ਜੋ ਪੰਜਾਬੀ ਦਰਸ਼ਕਾਂ ਨੂੰ ਉੱਕਾ ਹੀ ਹਜ਼ਮ ਨਹੀਂ ਹੁੰਦੀਆਂ ।
ਚੰਗੇ ਫ਼ਿਲਮਸਾਜ਼ਾਂ ਨੇ ਚੰਗੇ ਵਿਸ਼ਿਆਂ ਨੂੰ ਲੈ ਕੇ ਜਦੋਂ ਜਦੋਂ ਪ੍ਰੀਵਾਰਕ ਅਤੇ ਦਿਸ਼ਾ ਪ੍ਰਦਾਨ ਕਰਦੀਆਂ ਫ਼ਿਲਮਾਂ ਬਣਾਈਆਂ ਤਾਂ ਲੋਕਾਂ ਨੇ ਉਹਨਾਂ ਫ਼ਿਲਮਾਂ ਨੂੰ ਵੇਖਣ ਵਾਸਤੇ ਸਿਨੇਮਾਘਰਾਂ ਦੀਆਂ ਤਾਕੀਆਂ ਤੱਕ ਤੋੜ ਦਿੱਤੀਆਂ । ਪੰਜਾਬੀ ਦਰਸ਼ਕ ਕੀ ਚਾਹੁੰਦਾ ਹੈ ਇਸ ਗੱਲ ਦਾ ਪ੍ਰਮਾਣ ਵੀ ਨਾਲੋ ਨਾਲ ਦੇ ਦਿੱਤਾ ।
ਬੱਬੂ ਮਾਨ ਅਤੇ ਭਗਵੰਤ ਮਾਨ ਦੀ ਫ਼ਿਲਮ ‘ਏਕਮ’ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ।
ਹਾਲ ਹੀ ਵਿੱਚ ਸਿਨੇਮਾਂਘਰਾਂ ਵਿੱਚ ਪ੍ਰਸਰਸ਼ਿਤ ਹੋਈ ਜ਼ਿੰਮੀ ਸ਼ੇਰਗਿੱਲ , ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਮੇਲ ਕਰਾਦੇ ਰੱਬਾ’ ਵੀ ਦਰਸ਼ਕਾਂ ਦੀ ਭੀੜ ਜੁਟਾਉਣ ਵਿੱਚ ਕਾਮਯਾਬ ਰਹੀ ਹੈ ਜਿਸਨੇ ਸਾਬਿਤ ਕਰ ਵਿਖ਼ਾਇਆ ਹੈ ਕਿ ਪੰਜਾਬੀ ਦਰਸ਼ਕ ਮਸਾਲਾ ਫ਼ਿਲਮਾਂ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਬਸ਼ਰਤੇ ਉਸਦੇ ਫ਼ਿਲਮਆਂਕਣ ਵਿੱਚ ਦਰਸ਼ਕ ਨੂੰ ਆਪਣੇ ਨਾਲ ਜੋੜਕੇ ਰੱਖ਼ਣ ਦੀ ਤਾਕਤ ਹੋਵੇ ।
ਸਾਡੇ ਕੱਚਘਰੜ ਫ਼ਿਲਮਸਾਜ਼ ਇਸ ਗੱਲ ਨੂੰ ਵੀ ਸਮਝਣ ਦੀ ਬਜਾਏ ਫ਼ਿਲਮ ਦੀ ਕਾਮਯਾਬੀ ਦਾ ਸਿਹਰਾ ਕਿਸੇ ਹੋਰ ਗੱਲ ਨੂੰ ਦੇ ਦਿੰਦੇ ਹਨ ।
ਫ਼ਰਕ ਲੋਕਾਂ ਦੀ ਸੋਚ ਵਿੱਚ ਨਹੀਂ ਪਿਆ ਫਰਕ ਫ਼ਿਲਮਸਾਜ਼ਾਂ ਦੀ ਸੋਚ ਵਿੱਚ ਪਿਆ ਲਗਦਾ ਹੈ ਜੋ ਪੰਜਾਬੀ ਫ਼ਿਲਮ ਬਣਾਉਣ ਵੇਲੇ ਪੰਜਾਬ ਦੇ ਪਿੰਡਾਂ ਜਾਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਨਾ ਜਾਨਣ ਦੀ ਭੁੱਲ ਕਰਦੇ ਹਨ ।

ਮੇਰੇ ਖ਼ਿਆਲ ਵਿੱਚ ਕੁੱਝ ਕੁ ਪੰਜਾਬੀ ਫ਼ਿਲਮਸਾਜ਼ਾਂ ਨੂੰ ਆਪਣੇ ਸਮਕਾਲੀ ਫ਼ਿਲਮਸਾਜ਼ਾਂ ਦੀਆਂ ਸੁਪਰਹਿੱਟ ਰਹੀਆਂ ਪੰਜਾਬੀ ਫ਼ਿਲਮਾਂ ਤੋਂ ਸਬਕ ਲੈਣ ਦੀ ਚੋਖੀ ਲੋੜ ਹੈ । ਮੈਂਨੂੰ ਇਹ ਵੀ ਡਰ ਹੈ ਕਿ ਧੜ ਧੜ ਬਣ ਰਹੀਆਂ ‘ਵਿਸ਼ੇ ਵਿਹੂਣੀਆਂ ਪੰਜਾਬੀ ਫ਼ਿਲਮਾਂ’ ਪੰਜਾਬੀ ਸਿਨੇਮਾਂ ਵਾਸਤੇ ਮੁੜ ਤੋਂ ਸਰਾਪ ਨਾ ਬਣ ਜਾਣ ।
ਰੱਬ ਖੈਰ ਕਰੇ !

ਮੁਹਾਵਰੇ*** ਸੰਦੀਪ ਸਿੰਘ ਦੀਵਾਨਾ***

‘ਦੋ ਬੇੜੀਆਂ ਤੇ ਪੈਰ ਨਹੀਂ ਰੱਖੀਦੇ ’

ਇਹ ਮੁਹਾਵਰਾ , ਇੱਕ ਨੇਤਾ ਜੀ ਸਮਝਾ ਰਹੇ ਸਨ

ਗੱਲਾਂ ਦੀਆਂ ਗੰਢਾਂ ਖੋਲ ਰਹੇ ਸਨ

ਪਤਾ ਨਹੀਂ ਸੁਲਝਾ ਰਹੇ ਸਨ

ਜਾਂ ਉਲਝਾ ਰਹੇ ਸਨ

ਕੁਝ ਦਿਨਾਂ ਬਾਅਦ ਉਹਨਾਂ ਦੀ ਦੋਗਲੀ ਨੀਤੀ ਫੜੀ ਗਈ

ਸਾਰੇ ਕਹਿੰਦੇ ਆਹ ਕੀ

ਕਹਿਣੀ ਹੋਰ ਕਰਨੀ ਹੋਰ

ਕਿਹੜਾ ਸਾਧ ਕਹਿੜਾ ਚੋਰ

ਨੇਤਾ ਜੀ ਕਹਿੰਦੇ

ਨਹੀਂ ਨਹੀਂ ਭਾਈ

ਬੇੜੀ ਤਾਂ ਦੋ ਚੱਪੂਆਂ ਨਾਲ ਈ ਚਲਦੀ ਏ

ਲੋਕੀਂ ਕਹਿਦੇ

‘ਦੋ ਬੇੜੀਆਂ ਤੇ ਪੈਰ ਨਹੀਂ ਰੱਖੀਦੇ ’

ਆਹ ਗੱਲ

ਨੇਤਾ ਜੀ ਕਹਿੰਦੇ

ਨਹੀਂ, ਬੇੜੀ ਤਾਂ ਦੋ ਚੱਪੂਆਂ ਨਾਲ ਈ ਚਲਦੀ ਏ

ਕੀ ਕਰਾਂ ਮੁਹਾਵਰੇ ਹੀ ਇੰਨੇ ਨੇ

ਕਿਸੇ ਵਿੱਚ ਤਾਂ ਫਿੱਟ ਬੈਠਣਾ ਹੀ ਪੈਂਦਾ ਹੈ

ਬੱਸ ਬੰਦਾ ਐਡਜਸਟ ਕਰਜੇ

ਸਾਨੂੰ ਤਾਂ ਬਹੁਤ ਕੁਝ ਕਹਿਣਾ ਪੈਂਦਾ ਏ।

ਸੰਦੀਪ ਸਿੰਘ ਦੀਵਾਨਾ

ਬਰਨਾਲਾ ।

ਰੱਬ ਕਰੇ ਮੁੜ ਕਿਸੇ ਨਾਲ ‘ਨਾਗਰੇ’ ਵਾਲੀ ਨਾ ਹੋਵੇ

ਸੰਘਰਸ਼ ਦਾ ਰਾਹ ਜੇ ਸਫ਼ਲਤਾ ਤੱਕ ਪੁਚਾ ਦੇਵੇ ਤਾਂ ਔਖੇ ਦਿਨ ਭੁੱਲ ਜਾਂਦੇ ਨੇ, ਪਰ ਜੇ ਇਹੀ ਰਾਹ ਸ਼ਮਸ਼ਾਨ ਵੱਲ ਲੈ ਜਾਵੇ ਤਾਂ ਪਿੱਛੇ ਬਚੇ ਤੁਰ ਜਾਣ ਵਾਲੇ ਦੀ ਘਾਲਣਾ ਚੇਤੇ ਕਰ-ਕਰ ਹੰਝੂ ਡੋਲ੍ਹਦੇ ਰਹਿੰਦੇ ਨੇ। ਸੰਘਰਸ਼ ਬਾਰੇ ਬੜਾ ਕੁੱਝ ਲਿਖਿਆ ਗਿਐ, ਇਹ ਵੀ ਕਿ ਬਿਨਾਂ ਸੰਘਰਸ਼ ਮਿਲੀ ਸਫ਼ਲਤਾ ‘ਹਰਾਮ’ ਹੁੰਦੀ ਏ। ਪਰ ਇਹ ਵੀ ਸੱਚ ਹੈ ਕਿ ਵੱਖੋ-ਵੱਖਰੇ ਖੇਤਰਾਂ ’ਚ ਜੱਦੋ-ਜਹਿਦ ਕਰਦੇ ਅਣਗਿਣਤ ਲੋਕ ਕਾਮਯਾਬੀ ਦਾ ਸਵਾਦ ਚੱਖੇ ਬਿਨਾਂ ਹੀ ਸਦਾ ਦੀ ਨੀਂਦ ਸੌਂ ਜਾਂਦੇ ਨੇ।

ਆਏ ਦਿਨ ਖ਼ਬਰਾਂ ਆਉਂਦੀਆਂ ਨੇ ਕਰਜ਼ੇ ਦੀ ਤਾਬ ਨਾ ਝੱਲਦਿਆਂ ਕਿਸਾਨਾਂ ਤੇ ਬੇਰੁਜ਼ਗਾਰਾਂ ਵੱਲੋਂ ਮੌਤ ਨਾਲ ਗਲਵੱਕੜੀਆਂ ਪਾਈਆਂ ਜਾ ਰਹੀਆਂ ਨੇ। ਇਹ ਮਹਿੰਗਾਈ ਹੈ ਹੀ ਬੜੀ ਚੰਦਰੀ ਚੀਜ਼, ਜਿਹੜੀ ਸਿਰਫ਼ ਵਧਣਾ ਜਾਣਦੀ ਹੈ, ਘਟਣਾ ਇਸ ਦੀ ਫ਼ਿਤਰਤ ’ਚ ਸ਼ਾਮਲ ਨਹੀਂ। ਸੰਗੀਤ ਮੰਡੀ ’ਤੇ ਛਾਏ ਮਹਿੰਗਾਈ ਦੇ ਬੱਦਲਾਂ ਨੇ ਸਰੋਤਿਆਂ ਤੋਂ ਛੁੱਟ ਬਾਕੀ ਲੋਕਾਂ ਨੂੰ ਕਿਹੋ ਜਿਹਾ ‘ਸਲ੍ਹਾਬਾ’ ਚੜ੍ਹਾਇਆ ਹੋਇਐ, ਇਹਦੇ ਬਾਰੇ ਵੀ ਸਭ ਜਾਣਦੇ ਨੇ। ਪਰ ਸੁਣਨ ਵਾਲਿਆਂ ਤੱਕ ਇਹ ਜਾਣਕਾਰੀ ਬਹੁਤ ਘੱਟ ਅੱਪੜਦੀ ਹੈ ਕਿ ਉਨ੍ਹਾਂ ਦੀਆਂ ਅੱਖਾਂ ਦੇ ਤਾਰੇ ਬਣਨ ਦੇ ਚਾਹਵਾਨ ਕਲਾਵਾਨ ਕਿਹੜੇ-ਕਿਹੜੇ ਹਾਲਾਤਾਂ ’ਚੋਂ ¦ਘ ਰਹੇ ਨੇ, ਮਹਿੰਗਾਈ ਦੀਆਂ ਅੜਚਣਾਂ ਪਾਰ ਕਰ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਕੀ-ਕੀ ਜੋਖ਼ਮ ਸਹੇੜਦੇ ਨੇ।

ਅੱਜ ਗੁਰਮੀਤ ਨਾਗਰਾ ਦੇ ਨਾਂਅ ਦਾ ਕਿਸੇ ਨੂੰ ਚੇਤਾ ਨਹੀਂ ਹੋਣਾ। ਉਸ ਦੇ ਪਿੰਡ ਵਾਸੀਆਂ ਜਾਂ ਦੁਆਬੀਆਂ ਦੇ ਛੋਟੇ ਜਿਹੇ ਹਿੱਸੇ ਨੂੰ ਹੀ ਪਤਾ ਹੋਵੇਗਾ ਕਿ ਉਹ ਚੰਗਾ ਗਵੱਈਆ, ਯਾਰਾਂ ਦਾ ਯਾਰ, ਸਦਾ ਹੱਸ ਕੇ ਮਿਲਣ ਵਾਲਾ ਤੇ ਵਧੀਆ ਸਟੇਜੀ ਪੇਸ਼ਕਾਰ ਸੀ, ਪਰ ਇਹ ਸੰਗੀਤ ਮੰਡੀ ਉਸ ਨੂੰ ਰਾਸ ਨਾ ਆਈ। ਇਸ ਜ਼ਾਲਮ ਮੰਡੀ ਨੇ ਉਸ ਦੇ ਸਾਹ ਸੂਤ ਲਏ। ਜਿਹੜੇ ਸੁਪਨੇ ਲੈ ਕੇ ਉਹ ਗਵੱਈਆ ਬਣਨ ਤੁਰਿਆ ਸੀ, ਨਾ ਉਹ ਸੁਪਨੇ ਰਹੇ, ਨਾ ਸੁਪਨਿਆਂ ਵਾਲੀਆਂ ਅੱਖਾਂ ਤੇ ਨਾ ਹੀ ਉਹ ਸਰੀਰ, ਜਿਹੜਾ ਸਟੇਜਾਂ ’ਤੇ ਦਰਸ਼ਕਾਂ ਦੀਆਂ ਫ਼ਰਮਾਇਸ਼ਾਂ ਪੂਰੀਆਂ ਕਰਿਆ ਕਰਦਾ ਸੀ।

ਜ¦ਧਰੋਂ ਥੋੜ੍ਹੀ ਦੂਰੀ ’ਤੇ ਵਸਦੇ ਪਿੰਡ ਕੋਹਾਲਾ ਦੇ ਜੰਮਪਲ ਗੁਰਮੀਤ ਨਾਗਰੇ ਦਾ ਸਭ ਤੋਂ ਵੱਡਾ ‘ਕਸੂਰ’ ਇਹੀ ਸੀ ਕਿ ਉਹਨੇ ਉਸ ਖੇਤਰ ਵੱਲ ਕਦਮ ਵਧਾ ਲਿਆ, ਜਿਹੜਾ ਗ਼ਰੀਬਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਸੀ। ਉਹਨੂੰ ਆਪਣੀ ਕਲਾ ’ਤੇ ਮਾਣ ਸੀ, ਪਰ ਜਦੋਂ ਉਸ ਨੂੰ ਆਪਣੀ ਕਲਾ ਰੰਗੀਲੇ ਨੋਟਾਂ ਤੋਂ ਪਿੱਛੇ ਰਹਿੰਦੀ ਜਾਪੀ ਤਾਂ ਅਣਜਾਣਪੁਣੇ ’ਚ ਉਸ ਰਾਹ ’ਤੇ ਤੁਰ ਪਿਆ, ਜਿੱਥੋਂ ਠੋਕਰਾਂ ਤੋਂ ਸਿਵਾ ਕੁੱਝ ਨਹੀਂ ਮਿਲਦਾ। ਸਾਥੀ ਉਮੀਦ ਕਰਦੇ ਸਨ ਕਿ ਜਦੋਂ ਉਹ ‘ਸੁਧਾਰ ਘਰ’ ’ਚੋਂ ਬਾਹਰ ਆਵੇਗਾ ਤਾਂ ਮੁੜ ਸੰਘਰਸ਼ ਦੀ ਗੱਡੀ ਦਾ ਸਵਾਰ ਬਣੇਗਾ, ਪਰ ਉਸ ਦੇ ਨਸੀਬ ’ਚ ਏਦਾਂ ਨਹੀਂ ਸੀ ਲਿਖਿਆ ਤੇ ਹਾਲਾਤ ਉਸ ਨੂੰ ਮੌਤ ਦੀ ਬੁੱਕਲ ਵੱਲ ਲੈ ਗਏ।

ਨਾਗਰੇ ਦੇ ਤੁਰ ਜਾਣ ਤੋਂ ਡੇਢ, ਪੌਣੇ ਦੋ ਸਾਲ ਬਾਅਦ ਇਹ ਸਭ ਲਿਖਣ ਦਾ ਇੱਕੋ ਕਾਰਨ ਹੈ ਕਿ ਏਨਾ ਸਮਾਂ ¦ਘਣ ਬਾਅਦ ਅੱਜ ਤੱਕ ਨਾ ਮੀਡੀਏ ਵੱਲੋਂ ਉਸ ਦੀ ਕਲਾ ਦੀ ਸਹੀ ਗੱਲ ਕੀਤੀ ਗਈ ਹੈ ਤੇ ਨਾ ਉਸ ਦੀ ‘ਗ਼ਲਤੀ’ ਦੇ ਕਾਰਨਾਂ ਨੂੰ ਲੱਭਿਆ ਗਿਆ। ਜਦੋਂ ਉਹ ਸਾਥੀਆਂ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਫੜਿਆ ਗਿਆ ਤਾਂ ਪੂਰੇ ਮੀਡੀਏ ਨੇ ਇੱਕ ਪੰਜਾਬੀ ਗਾਇਕ ਵੱਲੋਂ ਕੀਤੇ ਕਾਰੇ ਦੀ ਖ਼ਬਰ ਪ੍ਰਮੁੱਖਤਾ ਨਾਲ ਛਾਪੀ ਸੀ। ਕਿਸੇ ਨੇ ਧਿਆਨ ਨਾ ਦਿੱਤਾ ਕਿ ਉਨ੍ਹਾਂ ਹਾਲਾਤਾਂ ਨੂੰ ਵੀ ਸਾਹਮਣੇ ਲਿਆਂਦਾ ਜਾਵੇ, ਜਿਨ੍ਹਾਂ ਕਰਕੇ ਉਹ ਇਸ ਰਾਹ ’ਤੇ ਤੁਰਨ ਲਈ ਮਜਬੂਰ ਹੋਇਆ। ਇੱਕ-ਦੋ ਅਖ਼ਬਾਰਾਂ ’ਚ ਤਿੰਨ ਕੁ ਸਤਰਾਂ ਦਰਜ ਸਨ ਕਿ ਅਗਲੀ ਕੈਸਿਟ ਲਈ ਪੈਸੇ ’ਕੱਠੇ ਕਰਨ ਖ਼ਾਤਰ ਉਹਨੇ ਇਹ ਸਭ ਕੀਤਾ।

ਜਦੋਂ ਉਹ ਨਾ ਰਿਹਾ ਤਾਂ ਮੁੜ ਖ਼ਬਰਾਂ ਛਪੀਆਂ ਕਿ ਜੇਲ੍ਹ ਜਾਣ ਵਾਲੇ ਗਾਇਕ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਏ। ਮੁੜ ਅਣਜਾਣਪੁਣਾ ਦਿਖਾਇਆ ਗਿਆ ਤੇ ਇਸ ਗੱਲ ’ਤੇ ਗ਼ੌਰ ਨਾ ਕੀਤੀ ਕਿ ਜਦੋਂ ਨਾਗਰੇ ਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਇੱਕ-ਦੋ ਦਿਨ ਪਹਿਲਾਂ ਅਸੀਂ ਉਹਨੂੰ ਜੇਲ੍ਹ ਮਿਲ ਕੇ ਆਏ ਸਾਂ, ਉਦੋਂ ਉਹ ਬਿਲਕੁਲ ਤੰਦਰੁਸਤ ਸੀ ਤੇ ਹੁਣ ਜੇਲ੍ਹ ਪ੍ਰਬੰਧਕਾਂ ਨੇ ਮੌਤ ਦਾ ਕਾਰਨ ਬਿਮਾਰੀ ਨਾਲ ਜੋੜ ਕੇ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਐ ਤਾਂ ਮਾਮਲੇ ਦੀ ਛਾਣਬੀਣ ਕੀਤੀ ਜਾਵੇ। ਪਹਿਲਾਂ ਖ਼ਬਰ ਫੈਲੀ ਕਿ ਨਾਗਰੇ ਨੇ ਕੁੱਝ ਖਾ ਲਿਐ ਤੇ ਫੇਰ ਗੱਲ ਉ¤ਡੀ ਕਿ ਉਹਨੂੰ ਕੁੱਝ ਖੁਆ ਦਿੱਤਾ ਗਿਐ।

ਇਹ ਦੋਹੇਂ ਗੱਲਾਂ ਜੇਲ੍ਹ ਪ੍ਰਬੰਧਾਂ ਦੇ ਉਲਟ ਜਾਂਦੀਆਂ ਸਨ ਕਿ ਜੇ ਉਹਨੇ ਕੋਈ ਚੀਜ਼ ਖਾਧੀ ਏ ਤਾਂ ਉਹ ਜੇਲ੍ਹ ’ਚ ਕਿਵੇਂ ਪਹੁੰਚ ਗਈ ਤੇ ਜੇ ਕੁੱਝ ਖੁਆਇਐ ਗਿਐ ਤਾਂ ‘ਸੁਧਾਰ ਘਰਾਂ’ ’ਚ ਏਨਾ ਵਿਗਾੜ ਕਿਉਂ ਕਿ ਜੀਹਨੂੰ ਮਰਜ਼ੀ, ਜੋ ਮਰਜ਼ੀ ਦਿੱਤਾ ਜਾ ਸਕੇ।

ਬਹੁਤ ਘੱਟ ਖ਼ਬਰਾਂ ਆਉਂਦੀਆਂ ਨੇ, ਜਿਨ੍ਹਾਂ ਦੀ ਛਾਣਬੀਣ ਲਈ ਮੀਡੀਆ ਉਚੇਚ ਕਰਦਾ ਹੈ। ਖ਼ਬਰ ਲਿਖਣੀ ਤੇ ਛਪਾਉਣੀ ਸਿਰਫ਼ ਡਿਊਟੀ ਦਾ ਹਿੱਸਾ ਬਣ ਕੇ ਰਹਿ ਗਈ ਏ ਤੇ ਉਸ ਪਿੱਛੇ ਲੁਕੇ ਕਾਰਨਾਂ ਵੱਲ ਧਿਆਨ ਦੇਣ ਦਾ ਕਿਸੇ ਕੋਲ ਵਕਤ ਨਹੀਂ। ਖ਼ਬਰ ਛਪਦੀ ਹੈ, ਲੋਕ ਪੜ੍ਹਦੇ ਨੇ ਤੇ ਕੁੱਝ ਦਿਨਾਂ ਬਾਅਦ ਸਭ ਖ਼ਤਮ ਹੋ ਜਾਂਦੈ। ਇਹੀ ਕੁੱਝ ਨਾਗਰੇ ਵਾਲੇ ਮਾਮਲੇ ’ਚ ਹੋਇਆ। ਜਿਹੜੇ ਨਾਗਰੇ ਦੀ ‘ਤੇਰਾ ਨਖ਼ਰਾ’ ਕੈਸਿਟ ਦੇ ਲੇਖ ਸਾਰੇ ਅਖ਼ਬਾਰਾਂ ’ਚ ਛਪੇ ਸਨ, ਉਨ੍ਹਾਂ ਦੇ ਲੇਖਕਾਂ ’ਚੋਂ ਕਿਸੇ ਨੇ ਵੀ ਉਸ ਦੀ ਪਰਦੇ ਪਿਛਲੀ ਵਿਥਿਆ ਸਮਝਣ ਦੀ ਕੋਸ਼ਿਸ਼ ਨਾ ਕੀਤੀ, ਜੇ ਇਹ ਕਰ ਲਈ ਜਾਂਦੀ ਤਾਂ ਸ਼ਾਇਦ ਨਵੇਂ ਕਲਾਕਾਰ ਇਸ ਜੀਵਨ ਮੁਕਾਊ ਖੇਤਰ ਵੱਲ ਆਉਣ ਤੋਂ ਪਹਿਲਾਂ ਕਈ ਵਾਰ ਸੋਚਦੇ।

ਨਾਗਰੇ ਦੇ ਦਸ ਕੁ ਗੀਤ ਰਿਲੀਜ਼ ਹੋਏ, ਜਿਨ੍ਹਾਂ ਨੂੰ ਸੁਣਿਆਂ ਉਸ ਦੇ ਪ੍ਰਭਾਵਸ਼ਾਲੀ ਫੋਕ ਅੰਦਾਜ਼ ਬਾਰੇ ਗਿਆਨ ਹੋ ਜਾਂਦੈ। ਕੈਸਿਟ ਆਉਣ ਤੋਂ ਪਹਿਲਾਂ ਹੀ ਉਸ ਕੋਲ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਸੀ ਕਿਉਂਕਿ ਉਹ ਜਿਹੜੇ ਮੇਲੇ ’ਚ ਗਾ ਕੇ ਆਉਂਦਾ, ਉਥੋਂ ਉਸ ਨੂੰ ਦੋ ਪ੍ਰੋਗਰਾਮ ਹੋਰ ਨਿਕਲ ਆਉਂਦੇ। ਰੋਟੀ ਤੁਰੀ ਜਾ ਰਹੀ ਸੀ, ਘਰ ਵਿਚਲੀ ਗੁਰਬਤ ਦੁਵੱਲਣ ਲਈ ਮਿਹਨਤ ਜਾਰੀ ਸੀ। ਪਲੇਠੀ ਕੈਸਿਟ ‘ਤੇਰਾ ਨਖਰਾ’ ਰਿਕਾਰਡ ਹੋਈ, ਵਧੀਆ ਵੀਡੀਓ ਬਣੇ ਤੇ ਚੈਨਲਾਂ ’ਤੇ ਸੋਹਣਾ ਪ੍ਰਚਾਰ ਹੋਇਆ। ਸੋ ਪ੍ਰੋਗਰਾਮਾਂ ਦੀ ਰਫ਼ਤਾਰ ਵਧਣੀ ਕੁਦਰਤੀ ਸੀ। ਪ੍ਰੋਗਰਾਮਾਂ ਵਾਂਗ ਪੈਰ ਮਿੱਧਣ ਵਾਲੇ ਵੀ ਵਧਦੇ ਜਾ ਰਹੇ ਸਨ। ਚੁੱਕਿਆ ਕਰਜ਼ਾ ਵਾਪਸ ਹੋਣ ਲੱਗਾ, ਪਰ ਨਵੀਂ ਕੈਸਿਟ ਲਈ ਮੁੜ ਲੱਖਾਂ ਰੁਪਿਆ ਚਾਹੀਦਾ ਸੀ। ਉਸ ਦਾ ਹੌਸਲਾ ਟੁੱਟਣ ਲੱਗਾ ਤੇ ਕਿਸੇ ਨੇ ਗ਼ਲਤ ਸਲਾਹ ਦੇ ਦਿੱਤੀ ਕਿ ਜੇ ਫ਼ਲਾਣਾ ਤਰੀਕਾ ਅਪਣਾ ਲਵੇਂ ਤਾਂ ਥੋੜ੍ਹੇ ਸਮੇਂ ’ਚ ਕੈਸਿਟ ਜੋਗੇ ਪੈਸੇ ’ਕੱਠੇ ਹੋ ਸਕਦੇ ਨੇ। ਜਦੋਂ ਉਹ ਰਾਹ ਅਪਣਾ ਲਿਆ ਤਾਂ ਪਹਿਲਾਂ ਜੇਲ੍ਹ ਨਸੀਬ ਹੋਈ ਤੇ ਫੇਰ ਮੌਤ। ਪਿੱਛੇ ਵਿਲਕਦੇ ਪਿਓ-ਮਾਂ, ਭੈਣ-ਭਰਾ ਨਾਲੋਂ ਵੱਧ ਦੁੱਖ ਭਲਾ ਕੀਹਨੂੰ ਹੋ ਸਕਦਾ ਸੀ। ਮੰਡੀ ਨੂੰ ਕੁੱਝ ਦਿਨ ਅਫ਼ਸੋਸ ਹੋਇਆ, ਘਰਦਿਆਂ ਨਾਲ ਦੁੱਖ ਜਤਾਇਆ, ਜੀਹਤੋਂ ਉਹਨੇ ਪੈਸੇ ਲੈਣੇ ਸੀ, ਉਹ ਮੁੱਕਰ ਗਏ ਤੇ ਜੀਹਦੇ ਉਹਨੇ ਦੇਣੇ ਸੀ, ਉਨ੍ਹਾਂ ਦੁੱਗਣੇ ਬਣਾ ਲਏ।

ਸੰਗੀਤ ਮੰਡੀ ਅੱਜ ਵੀ ਉਵੇਂ ਚੱਲ ਰਹੀ ਹੈ, ਜਿਵੇਂ ਨਾਗਰੇ ਦੇ ਜਿਊਂਦਿਆਂ ਚੱਲਦੀ ਸੀ। ਹਾਲਾਤ ਅੱਜ ਵੀ ਉਹੀ ਹਨ, ਪਰ ਵਾਰੀ ਕਿਸੇ ਹੋਰ ਦੀ ਆ ਸਕਦੀ ਹੈ। ਨਾਗਰੇ ਵਰਗੇ ਕਲਾਕਾਰਾਂ ਦਾ ਸਭ ਤੋਂ ਦੁਖਦਾਈ ਪੱਖ ਇਹੀ ਰਹਿੰਦਾ ਹੈ ਕਿ ਉਹ ਸੁਪਨੇ ਵੱਡੇ ਲੈ ਲੈਂਦੇ ਨੇ ਤੇ ਜਦੋਂ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਗ਼ਲਤ ਸਲਾਹਾਂ ਨੂੰ ‘ਸਹੀ’ ਸਮਝਣ ਦੀ ਭੁੱਲ ਕਰ ਬੈਠਦੇ ਨੇ। ਸਲਾਹਕਾਰਾਂ ਦੀਆਂ ਚਤੁਰਾਈਆਂ ਤੋਂ ਅਣਜਾਣ ਨਾਗਰੇ ਵਰਗੇ ਪਤਾ ਨਹੀਂ ਕਿੰਨੇ ਕੁ ਕਲਾਵਾਨਾਂ ਦੀ ਗੱਡੀ ਕਾਮਯਾਬੀ ਦੀ ਲੀਹ ’ਤੇ ਚੜ੍ਹਨ ਤੋਂ ਪਹਿਲਾਂ ਹੀ ਖੂਹ-ਖਾਤੇ ਡਿੱਗ ਗਈ।

ਜੁਰਮ ਭਾਵੇਂ ਮਜਬੂਰੀ ’ਚ ਕੀਤਾ ਜਾਵੇ ਜਾਂ ਕਿਸੇ ਹੋਰ ਹਾਲਾਤ ’ਚ, ਨਾ ਧਾਰਾਵਾਂ ’ਚ ਬਦਲੀ ਹੁੰਦੀ ਏ ਤੇ ਨਾ ਹੀ ਸਜ਼ਾਵਾਂ ’ਚ। ਸ਼ੁਗਲ-ਸ਼ੁਗਲ ’ਚ ਨਾ ਕੋਈ ਜੇਲ੍ਹ ਦੀ ਹਵਾ ਖਾਣੀ ਚਾਹੁੰਦੈ ਤੇ ਨਾ ਬਦਨਾਮੀ ਦਾ ਟਿੱਕਾ ਮੱਥੇ ’ਤੇ ਲਵਾਉੁਣਾ ਚਾਹੁੰਦੈ। ਨਾਗਰੇ ਵਰਗੇ ਅੱਧੀ ਦਰਜਨ ਕਲਾਕਾਰਾਂ ਦੀ ਸੂਚੀ ਸਾਡੇ ਸਾਹਮਣੇ ਹੈ, ਜਿਨ੍ਹਾਂ ਸੰਗੀਤ ਮੰਡੀ ਦੀ ਮਹਿੰਗਾਈ ਅੱਡੇ ਗੋਡੇ ਟੇਕ ਦਿੱਤੇ। ਕਿਸੇ ਵੇਲ਼ੇ ਪੰਜਾਬ ਦੇ ਇੱਕ ਕਲਾਕਾਰ ਨੇ ਸਿਰਫ਼ ਇਸ ਕਰਕੇ ਬੈਂਕ ਡਕੈਤੀ ਕੀਤੀ ਸੀ ਤਾਂ ਜੁ ਨਵੀਂ ਕੈਸਿਟ ਸਰੋਤਿਆਂ ਤੱਕ ਅੱਪੜਦੀ ਹੋ ਸਕੇ। ਜਦੋਂ ਇਸ ਕਾਰੇ ਨੇ ਉਸ ਨੂੰ ‘ਦੋਸ਼ੀ’ ਬਣਾ ਦਿੱਤਾ ਤਾਂ ਭਵਿੱਖ ਦਲਦਲ ’ਚ ਜਾ ਡਿੱਗਿਆ। ਏਸੇ ਤਰ੍ਹਾਂ ਇੱਕ ਹੋਰ ਕਲਾਕਾਰ ਨੇ ਇੱਕ ਅਗਵਾ ਕਾਂਡ ਨੂੰ ਇਸ ਕਰਕੇ ਅੰਜਾਮ ਦਿੱਤਾ ਸੀ ਕਿਉਂਕਿ ਉਹਦੀ ਮਿੱਠੀ ਅਵਾਜ਼ ਪੈਸੇ ਦੇ ਪੁੱਤ ਬਣੀਆਂ ਕੰਪਨੀਆਂ ਨੂੰ ਨਿੰਮ ਵਰਗੀ ਕੌੜੀ ਜਾਪਦੀ ਸੀ। ਉਹਨੇ ਆਪਣੀ ਅਵਾਜ਼ ਦੁਨੀਆ ਤੱਕ ਪੁਚਾਉਣ ਲਈ ਪੈਸੇ ਇਕੱਠੇ ਕਰਨ ਦੀ ਗਲਤ ਤਰਕੀਬ ਸੋਚ ਲਈ। ਅਗਵਾ ਕਾਂਡ ਨੂੰ ਜਨਮ ਦਿੱਤਾ ਤੇ ਅਖ਼ਬਾਰਾਂ ’ਚ ਕੈਸਿਟ ਰਿਲੀਜ਼ ਦੀਆਂ ਖ਼ਬਰਾਂ ਛਪਣ ਦੀ ਥਾਂ ਉਸ ਨੂੰ ਪੁਲਸ ਵੱਲੋਂ ਦਬੋਚਣ ਦੀਆਂ ਖ਼ਬਰਾਂ ਨਸ਼ਰ ਹੋਈਆਂ ਸਨ।

ਬਿਲਕੁਲ ਸਹੀ ਗੱਲ ਏ ਕਿ ਮਾੜੇ ਕੰਮ ਦਾ ਨਤੀਜਾ ਮਾੜਾ ਨਿਕਲਦੈ, ਪਰ ਗੰਭੀਰਤਾ ਨਾਲ ਸੋਚੋ ਕਿ ਕਲਾਵਾਨ ਲੋਕਾਂ ਨੂੰ ਮਾੜੇ ਕੰਮਾਂ ਵੱਲ ਜਾਣ ਲਈ ਮਜਬੂਰ ਕਿਸਨੇ ਕੀਤਾ? ਕੀ ਇਸ ਸਭ ਲਈ ਸਿਰਫ਼ ਉਹੀ ਦੋਸ਼ੀ ਨੇ, ਕੰਪਨੀਆਂ ਤੇ ਚੈਨਲਾਂ ਵਾਲੇ ਨਹੀਂ? ਗ਼ਲਤ ਲੋਕਾਂ ਦੇ ਹੱਥ ਚੜ੍ਹ ਕੇ ‘ਬਾਗ਼ੀ’ ਹੋਈ ਸੰਗੀਤ ਮੰਡੀ ਇਸ ਸਭ ਲਈ ਜ਼ਿੰਮੇਵਾਰ ਨਹੀਂ? ਕੀ ਉਹ ਲੋਕ ਦੋਸ਼ਾਂ ਦੇ ਭਾਈਵਾਲ ਨਹੀਂ, ਜਿਹੜੇ ਕਲਾਕਾਰਾਂ ਦੀਆਂ ਮਜਬੂਰੀਆਂ ਦਾ ਫ਼ਾਇਦਾ ਉਠਾਉਂਦਿਆਂ ਆਪਣੇ ਬੈਂਕ ਬੈਲੇਂਸ ਵਧਾਈ ਜਾਂਦੇ ਨੇ?

ਦੁੱਖ ਹੈ ਕਿ ਇਸ ਸਭ ਬਾਰੇ ਸੋਚਣ ਦੀ ਕਿਸੇ ਕੋਲ ਵਿਹਲ ਨਹੀਂ। ਪੰਜਾਬ ਵਿਚਲੇ ਸੁਰੀਲੇ ਕਲਾਕਾਰਾਂ ਦੀ ਜਮਾਤ ਅੱਜ ਘਰ ਬੈਠੀ ਹੈ ਤੇ ਉਹ ਲੋਕ ਆਪਣੇ ਨਿਆਣਿਆਂ ਨੂੰ ਇਸ ਖੇਤਰ ’ਚ ਆਉਣ ਤੋਂ ਵੀ ਵਰਜ ਰਹੇ ਨੇ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਨਿਆਣੇ ਕਾਮਯਾਬੀ ਲਈ ਇਹੋ ਜਿਹਾ ਕਦਮ ਚੁੱਕ ਬੈਠਣ ਕਿ ਉਨ੍ਹਾਂ ਦਾ ਹਾਲ ਨਾਗਰੇ ਵਾਲਾ ਹੋਵੇ। ਉਨ੍ਹਾਂ ਨੂੰ ਗੁਰਮੀਤ ਵਰਗਿਆਂ ਨਾਲ ਹਮਦਰਦੀ ਵੀ ਹੈ, ਪਰ ਉਹ ਕਰ ਵੀ ਕੀ ਸਕਦੇ ਨੇ? ਉਨ੍ਹਾਂ ਨੂੰ ਸਮਝ ਏ ਕਿ ਸੰਗੀਤ ਮੰਡੀ ’ਚ ਪਹਿਲਾਂ ਅਰਮਾਨ ਮਰਦੇ ਨੇ ਤੇ ਬਾਅਦ ’ਚ ਕਲਬੂਤ, ਪਰ ਜੇ ਉਹ ਦੱਸਣਾ ਵੀ ਚਾਹੁਣ ਤਾਂ ਸੁਣਨਾ ਕਿਸ ਨੇ ਹੈ?

ਪੁਲਿਸ ਵੀ ਜਾਣਦੀ ਹੈ ਤੇ ਮੀਡੀਆ ਵੀ ਕਿ ਇਹੋ ਜਿਹੀਆਂ ਵਾਰਦਾਤਾਂ ਕਿਉਂ ਵਾਪਰਦੀਆਂ ਨੇ? ਚੰਗਾ ਬੰਦਾ ਇਕਦਮ ਮਾੜਾ ਬਣ ਕੇ ਸਾਹਮਣੇ ਕਿਉਂ ਆ ਜਾਂਦੈ? ‘ਸਾਬਾਸ਼’ ਦੀ ਥਾਂ ਉਸ ਦੀ ਝੋਲੀ ‘ਥੂਹ-ਥੂਹ’ ਨਾਲ ਕਿਉਂ ਭਰ ਜਾਂਦੀ ਹੈ? ਪਰ ਜਦੋਂ ਅੰਨ੍ਹੇ ਨੂੰ ਬੋਲ਼ਾ ਘੜੀਸ ਰਿਹਾ ਹੋਵੇ ਤਾਂ ਚਿੰਤਨ ਕਰਨ ਦੀ ਜੁਅੱਰਤ ਵੀ ਕੌਣ ਕਰੇ? ਗੱਲ ਸਿਰਫ਼ ਇੱਕ ਨਾਗਰੇ ਦੀ ਨਹੀਂ, ਉਨ੍ਹਾਂ ਦਰਜਨਾਂ ਨਾਗਰਿਆਂ ਦੀ ਹੈ, ਜਿਹੜੇ ਅੱਗੇ ਵਧਣ ਬਾਰੇ ਸੋਚਦੇ ਨੇ ਤਾਂ ਗ਼ਲਤ ਤਰਕੀਬਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਖੜੀਆਂ ਮਿਲਦੀਆਂ ਨੇ ਤੇ ਜੇ ਪਿੱਛੇ ਹਟਦੇ ਨੇ ਤਾਂ ਜਗ ਦੀਆਂ ਟਿੱਚਰਾਂ ਉਨ੍ਹਾਂ ਨੂੰ ਜਿਊਣ ਜੋਗੇ ਨਹੀਂ ਛੱਡਦੀਆਂ। ਉਨ੍ਹਾਂ ਦੀਆਂ ਖਾਹਿਸ਼ਾਂ ਗਿੱਲੇ ਗੋਹੇ ਵਾਂਗ ਧੁਖ ਰਹੀਆਂ ਨੇ, ਕਲਾ ਦੀ ਦੇਵੀ ’ਤੇ ਉਨ੍ਹਾਂ ਦਾ ਭਰੋਸਾ ਨਹੀਂ ਰਿਹਾ ਤੇ ਸੰਘਰਸ਼ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਂਦਾ ਨਹੀਂ ਦਿਸ ਰਿਹਾ।

ਨਾਗਰੇ ਵਰਗਿਆਂ ਦੇ ਉ¤ਚੇ ਸੁਪਨਿਆਂ ਨੂੰ ਸਲਾਮ ਕਰਨੀ ਚਾਹੀਦੀ ਹੈ ਤੇ ਸੁਪਨੇ ਪੂਰੇ ਕਰਨ ਲਈ ਚੁੱਕੇ ਗਏ ਗ਼ਲਤ ਕਦਮਾਂ ’ਤੇ ਗੰਭੀਰਤਾ ਨਾਲ ਚਿੰਤਨ ਕਰਨਾ ਚਾਹੀਦਾ ਹੈ। ਜੇ ਅਸੀਂ ਨਵੇਂ ਕਲਾਵਾਨਾਂ ਨੂੰ ਮੱਠੀ ਚਾਲ ਨਾਲ ਚੱਲਣ ਤੇ ਅਸਫ਼ਲਤਾ ਨੂੰ ਵੀ ਸਵੀਕਾਰਨ ਦੀ ਨੇਕ ਸਲਾਹ ਦੇਵਾਂਗੇ ਤਾਂ ਸ਼ਾਇਦ ਭਵਿੱਖ ’ਚ ਕਿਸੇ ਨਾਲ ਗੁਰਮੀਤ ਨਾਗਰੇ ਵਾਲੀ ਨਾ ਹੋਵੇ।

ਸਵਰਨ ਸਿੰਘ ਟਹਿਣਾ

ਪਿੰਡ ਤੇ ਡਾਕ: ਟਹਿਣਾ, ਜ਼ਿਲ੍ਹਾ ਫ਼ਰੀਦਕੋਟ।

98141-78883 ਮੋ.

ਹੁਣ ਨੀ ਲੱਗਦੀਆਂ ਤੀਆਂ! ***ਸਤਵਿੰਦਰ ਸਿੰਘ ਸਿੱਧੂ***

ਸਾਉਣ ਦੇ ਮਹੀਨੇ ਦਾ ਨਾਂਅ ਸੁਣਦਿਆਂ ਹੀ ਮਨ ਵਿੱਚ ਕਾਲੀਆਂ ਘਟਾਵਾਂ, ਝੜੀਆਂ, ਪੈਲਾਂ ਪਾਉਂਦੇ ਮੋਰ, ਪਿੱਪਲੀਂ ਪਈਆਂ ਪੀਘਾਂ, ਮਹਿੰਦੀ, ਕੁੜੀਆਂ ਦਾ ਗਿੱਧਾ, ਖੀਰ ਪੂੜੇ, ਖੁਸ਼ਨੁਮਾ ਹਰੀ ਭਰੀ ਕਾਇਨਾਤ, ਤੇ ਖਾਸ ਤੌਰ ਤੇ ਇਸ ਮਹੀਨੇ ਵਿੱਚ ਆਉਣ ਵਾਲੇ ਤੀਆਂ ਦੇ ਤਿਉਹਾਰ ਦਾ ਖਿਆਲ ਸੁਭਾਵਕ ਤੌਰ ਤੇ ਆ ਹੀ ਜਾਂਦਾ ਹੈ। ਸਾਉਣ ਵਿੱਚ ਖਾਸ ਤੌਰ ਤੇ ਖੀਰ ਪੂੜੇ ਬਣਾਏ ਜਾਂਦੇ ਹਨ ਤੇ ਕਿਹਾ ਜਾਂਦਾ ਹੈ “ ਸਾਵਣ ਖੀਰ ਨਾ ਖਾਦੀਆ ਤੇ ਕਿਉਂ ਜੰਮਿਆ ਅਪਰਾਦੀਆ ” । ਇਸ ਮਹੀਨੇ ਵਿੱਚ ਕੁਦਰਤ ਨੇ ਉਚੇਚੇ ਤੌਰ ਤੇ ਇਹ ਖਾਸ ਰੰਗ ਭਰੇ ਹੋਏ ਹਨ ਤਾਂ ਹੀ ਤਾਂ ਇਹ ਮਹੀਨਾ ਇਨਾ ਮਨਮੋਹਕ ਲਗਦਾ ਹੈ। ਖੁਦ ਕੁਦਰਤ ਵੀ ਇਸ ਮਹੀਨੇ ਦਾ ਸੁਆਦ ਮਾਣਦੀ ਹੈ। ਇਸ ਮਹੀਨੇ ਵਿੱਚ ਆਪਣੇ ਪ੍ਰੀਤਮ ਨੂੰ ਮਿਲਣ ਦੀ ਤਾਂਘ ਵੀ ਜ਼ਿਆਦਾ ਹੁੰਦੀ ਹੈ, ਖਾਸ ਤੌਰ ਤੇ ਉਨ੍ਹਾਂ ਲਈ ਜਿਹੜੇ ਆਪਣੇ ਸਾਥੀ ਤੋਂ ਦੂਰ ਹੋਣ। ਸਾਉਣ ਵਿੱਚ ਹਰ ਜੀਵ ਪ੍ਰੇਮ ਵਿੱਚ ਲੀਨ ਹੋ ਜਾਂਦਾ ਹੈ।ਇਸੇ ਕਰਕੇ ਇਹ ਸਾਉਣ ਦਾ ਮਹੀਨਾ ਬਾਕੀ ਦੇ ਮਹੀਨਿਆਂ ਨਾਲਂੋ ਵੱਖਰਾ ਸਥਾਨ ਰੱਖਦਾ ਹੈ। ਪਰ ਆਪਾਂ ਇਥੇ ਸਿਰਫ ਤੀਆਂ ਦੇ ਤਿਉਹਾਰ ਦੀ ਹੀ ਗੱਲ ਕਰਾਂਗੇ।

ਤੀਆਂ ਪੂਰੇ ਪੰਜਾਬ ਵਿੱਚ ਹਰ ਛੋਟੇ ਵੱਢੇ ਪਿੰਡ ਤੇ ਕਸਬੇ ਵਿਚ ਲਗਦੀਆਂ ਸਨ। ਹਰ ਪਿੰਡ ਜਾਂ ਕਸਬੇ ਵਿਚ ਇਕ ਖਾਸ ਜਗ੍ਹਾ ਤੀਆਂ ਲਈ ਮੁਕੱਰਰ ਹੁੰਦੀ ਸੀ, ਜਿੱਥੇ ਕੁੜੀਆਂ ਸਾਉਣ ਮਹੀਨੇ ਦੇ ਹਰ ਐਤਵਾਰ ਜੁੜਦੀਆਂ, ਪੀਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ। ਛੋਟੇ ਹੁੰਦੇ ਤੋ ਹੀ ਸਾਨੂੰ ਤੀਆਂ ਦਾ ਬੜਾ ਚਾਅ ਸੀ। ਸਾਉਣ ਚੜਦਿਆਂ ਹੀ ਸਾਨੂੰ ਤੀਆਂ ਵਾਲੇ ਦਿਨ ਦੀ ਉਡੀਕ ਹੁੰਦੀ ਸੀ ਤੇ ਅਸੀਂ ਬੜੇ ਹੀ ਚਾਅ ਨਾਲ ਸ਼ਾਮ ਨੂੰ ਤੀਆਂ ਵਾਲੀ ਜਗ੍ਹਾ ਤੇ ਪਹੁੰਚਦੇ ਸੀ। ਘਰਦਿਆਂ ਤੋਂ ਸਪੈਸ਼ਲ ਤੀਆਂ ਦੇਖਣ ਲਈ ਪੈਸੇ ਲਏ ਜਾਂਦੇ ਸਨ। ਜੇਕਰ ਪੰਜ ਰੂਪੈ ਮਿਲ ਜਾਂਦੇ ਤਾਂ ਬੱਲੇ ਬੱਲੇ ਹੋ ਜਾਂਦੀ, ਕਿਉਂਕਿ ਉਹਨਾਂ ਦਿਨਾਂ ਵਿੱਚ ਪੰਜਾਂ ਰੂਪਿਆਂ ਵਿੱਚ ਹੀ ਭਰ ਪੇਟ ਖਾਇਆ ਜਾ ਸਕਦਾ ਸੀ। ਉਸ ਵੇਲੇ ਤੀਆਂ ਤੇ ਜਾਣ ਦਾ ਬੜਾ ਮਜ਼ਾ ਆਉਦਾਂ ਸੀ ਤੇ ਮੌਸਮ ਵੀ ਸਹੀ ਵਿਚ ਸਾਉਣ ਮਹੀਨੇ ਦੀ ਗਵਾਹੀ ਭਰਦਾ ਸੀ। ਲੱਗਭਗ ਹਰ ਤੀਂਅ ਵਾਲੇ ਦਿਨ ਬਾਰਿਸ਼ ਹੋ ਜਾਂਦੀ ਸੀ ਤੇ ਤੀਆਂ ਤੇ ਜਾਂਦਿਆਂ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਤੇ ਚਿੱਕੜ ਨਾਲ ਪੈਰ ਲਿੱਬੜ ਜਾਂਦੇ ਸਨ। ਹਰ ਪਾਸੇ ਟੋਏ ਟਿੱਬੇ ਬਾਰਿਸ਼ ਦੇ ਪਾਣੀ ਨਾਲ ਭਰ ਜਾਂਦੇ। ਪਿੰਡ ਦੇ ਸਕੂਲ ਤੀਆਂ ਵੇਖਣ ਜਾਣਾ ਹੁੰਦਾ ਤਾਂ ਰੇਲਵੇ ਲਾਇਨ ਦੇ ਨਾਲ ਲਗਦੇ ਨਾਲੇ ਨੂੰ ਪਾਰ ਕਰਨਾ ਪੈਂਦਾ ਜੋ ਕਿ ਬਾਰਿਸ਼ ਦੇ ਪਾਣੀ ਨਾਲ ਭਰਿਆ ਹੁੰਦਾ।ਕਈ ਵਾਰੀ ਚੱਪਲਾਂ ਹੱਥ ਵਿੱਚ ਫੜ ਤੇ ਪਜਾਮਾ ਗੋਡਿਆਂ ਤੱਕ ਟੰਗ ਕੇ ਜਾਣਾ ਪੈਂਦਾ। ਸ਼ਾਮੀ ਪਿੰਡ ਦੇ ਸਕੂਲ ਯਾਂ ਹੋਰ ਕਿਸੇ ਥਾਂ ਤੇ ਤੀਆਂ ਲੱਗਦੀਆਂ ਸਨ।ਪਿੰਡ ਦੀਆਂ ਕੁੜੀਆਂ ਇਸ ਦਿਨ ਮਹਿੰਦੀ ਲਾਉਦੀਆਂ, ਪੀਘਾਂ ਝੂਟਦੀਆਂ ਤੇ ਰਲ ਮਿਲ ਗਿੱਧਾ ਪਾਉਂਦੀਆਂ। ਗਿੱਧੇ ਵਿਚ ਤਰਾਂ ਤਰਾਂ ਦੀਆਂ ਬੋਲੀਆਂ ਪਾਉਂਦੀਆਂ।ਵਿਆਹੀਆਂ ਆਪਣੇ ਸੁਹਰਿਆਂ ਯਾਂ ਘਰਵਾਲੇ ਤੇ ਵਿੰਅਗ ਕਸਦੀਆਂ। ਹਰ ਰਿਸ਼ਤੇ, ਦੁੱਖ ਸੁਖ ਨੂੰ ਬੋਲੀਆਂ ਰਾਹੀਂ ਬਿਆਨ ਕੀਤਾ ਜਾਂਦਾ। ਉਹਨਾਂ ਦੀਆਂ ਇਹੀ ਬੋਲੀਆਂ ਸੁਣ ਕੇ ਆਨੰਦ ਆਉਦਾਂ।ਅਮਰੂਦ, ਨਾਖਾਂ, ਕਚਾਲੂ ਤੇ ਪਾਪੜ ਵੇਚਣ ਵਾਲੇ ਭਾਈ ਵੀ ਉਥੇ ਆ ਪਹੁੰਚਦੇ। ਸਮੋਸੇ, ਪਕੌੜੇ, ਜਲੇਬੀਆਂ ਕੱਡਣ ਵਾਲੇ ਵੀ ਆਪਣੀ ਹੱਟ ਲਾ ਲੈਦੇਂ। ਅਮਰੂਦ, ਨਾਖਾਂ, ਕਚਾਲੂ ਇਮਲੀ ਦੀ ਚਟਨੀ ਨਾਲ ਖਾਨ ਦਾ ਬੜਾ ਮਜ਼ਾ ਆਉਂਦਾ। ਭਾਵੇਂ ਕਿ ਘਰਦਿਆਂ ਦੀ ਹਦਾਇਤ ਹੁੰਦੀ ਕਿ ਬਾਹਰ ਤੋਂ ਕਟੇ ਹੋਏ ਫਲ ਵਗੈਰਾ ਨਹੀਂ ਖਾਣੇ ਕਿਉਂਕਿ ਇਹਨਾਂ ਦਿਨਾਂ ਵਿੱਚ ਬਿਮਾਰੀਆਂ ਲੱਗਣ ਦਾ ਖਤਰਾ ਹੁੰਦਾ ਹੈ, ਅਸੀਂ ਫੇਰ ਵੀ ਕਚਾਲੂ, ਅਮਰੂਦ ਤੇ ਨਾਖਾਂ ਸਪੈਸ਼ਲ ਚੱਟਨੀ ਪਵਾ ਕੇ ਖਾਂਦੇ। ਪਿੰਡ ਦੀਆਂ ਕੁੜੀਆਂ ਦਾ ਗਿੱਧਾ ਤੇ ਤੀਆਂ ਵੇਖਣ ਵਾਲਿਆਂ ਦੀ ਰੌਣਕ ਇਕ ਛੋਟੇ ਜੇਹਾ ਮੇਲਾ ਹੋ ਨਿਬੜਦਾ। ਇਹੋ ਇੰਤਜ਼ਾਰ ਹੁੰਦਾ ਕਿ ਇਸ ਵਾਰ ਸਾਉਣ ਵਿੱਚ ਪੰਜ ਐਤਵਾਰ ਹੋਣ ਤਾਂ ਜੋ ਪੰਜਾਂ ਤੀਆਂ ਦਾ ਮਜ਼ਾ ਲਿਆਂ ਜਾ ਸਕੇ। ਇਸ ਦਿਨ ਖੀਰ ਪੂੜੇ ਵੀ ਖਾਣ ਨੂੰ ਮਿਲ ਜਾਂਦੇ। ਇਸ ਦਿਨ ਅਸੀਂ ਸ਼ਾਮੀ ਚਾਰ ਵਜੇ ਤੀਆਂ ਵੇਖਣ ਜਾਂਦੇ ਤੇ ਹਨੇਰੇ ਪਏ ਵਾਪਸ ਆ ਜਾਂਦੇ ਤੇ ਫਿਰ ਅਗਲੇ ਐਤਵਾਰ ਦਾ ਇੰਤਜ਼ਾਰ ਕਰਦੇ। ਸਾਡੇ ਵਰਗਿਆਂ ਬੱਚਿਆਂ ਲਈ ਤੀਆਂ ਦਿਵਾਲੀ ਤੋਂ ਘੱਟ ਕਿਤੇ ਵੀ ਨਹੀਂ ਸਨ।

ਪਰ ਦੁੱਖ ਦੀ ਗੱਲ ਇਹ ਰਹੀ ਕਿ ਸਮਾਂ ਪਾ ਕੇ ਇਹ ਤੀਆਂ ਦਾ ਰਿਵਾਜ ਘੱਟਦਾ ਗਿਆ ਤੇ ਅੱਜ ਦਿਨ ਉਹ ਆ ਗਏ ਕਿ ਤੀਆਂ ਲੱਗਣੀਆਂ ਲੱਗਭਗ ਖਤਮ ਹੀ ਹੋ ਗਈਆਂ ਹਨ, ਜਿਸ ਤਰਾਂ ਹੋਰ ਵੀ ਰਿਵਾਜ ਆਦਿ ਵੀ ਖਤਮ ਹੁੰਦੇ ਆਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਮੇਂ ਦਾ ਬਦਲਣਾ ਹੀ ਕਿਹਾ ਜਾ ਸਕਦਾ ਹੈ, ਜਿਸ ਦੇ ਨਾਲ ਅੱਜ ਜ਼ਿੰਦਗੀ ਵੀ ਬਦਲ ਚੁੱਕੀ ਹੈ। ਅੱਜ ਮੈਂ ਕੁੜੀਆਂ ਤੇ ਬੱਚਿਆਂ ਵਿੱਚ ਤੀਆਂ ਲਈ ਕੋਈ ਵੀ ਉਤਸ਼ਾਹ ਨਹੀਂ ਦੇਖਦਾ ਹਾਂ ਤੇ ਸ਼ਇਦ ਇਹ ਵੀ ਵੱਡੀ ਗੱਲ ਨਹੀਂ ਕਿ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਾ ਹੋਵੇ। ਹੁਣ ਅਸੀਂ ਤੀਆਂ ਵੇਖਣ ਤੋਂ ਵਾਝੇਂ ਹਾਂ। ਅੱਜ ਮਨੋਰੰਜਨ ਦੇ ਸਾਧਨ ਸਾਡੀ ਜ਼ਿੰਦਗੀ ਵਿੱਚ ਇੰਨੇ ਆ ਗਏ ਹਨ ਕਿ ਸਾਨੂੰ ਬਾਹਰ ਜਾਣ ਦੀ ਜਰੂਰਤ ਹੀ ਨਹੀਂ। ਸ਼ਾਇਦ ਸਾਡੀਆਂ ਕੁੜੀਆਂ ਨੂੰ ਗਿੱਧਾ ਭੁਲ ਗਿਆ ਹੈ। ਉਹ ਘਰ ਤੋਂ ਬਾਹਰ ਸਾਝੇਂ ਥਾਂ ਤੇ ਇਕੱਠੀਆਂ ਨਾ ਹੋਣਾ ਚਾਹੁੰਦੀਆਂ ਹੋਣ ਯਾਂ ਫੇਰ ਉਹਨਾਂ ਵਿੱਚ ਪਹਿਲੇ ਵਰਗਾ ਪਿਆਰ ਹੀ ਨਾ ਰਿਹਾ ਹੋਵੇ। ਸ਼ਾਇਦ ਬੱਚਿਆਂ ਨੂੰ ਵੀ ਤੀਆਂ ਵੇਖਣ ਵਿੱਚ ਉਨਾਂ ਮਜ਼ਾ ਨਾ ਆਂਉਦਾ ਹੋਵੇ ਜਿੰਨਾ ਕਿ ਟੀਵੀ, ਕਾਰਟੂਨ ਤੇ ਗੇਮਾਂ ਵਿੱਚ ਆਂਉਦਾ ਹੋਵੇ। ਜੇ ਕਿਧਰੇ ਅੱਜ ਵੀ ਤੀਆਂ ਲੱਗਦੀਆਂ ਹੋਣ ਤਾਂ ਮੈਂ ਘਰ ਬੈਠਣ, ਟੀਵੀ ਦੇਖਣ ਯਾਂ ਘੁੰਮਣ ਫਿਰਨ ਦੀ ਥਾਂ ਤੀਆਂ ਦੇਖਣਾਂ ਹੀ ਪਸੰਦ ਕਰਾਂਗਾ ਤੇ ਆਪਣੇ ਬਚਪਣ ਦੇ ਦਿਨਾਂ ਨੂੰ ਯਾਦ ਕਰਾਂਗਾ ਜਦੋਂ ਅਸੀਂ ਤੀਆਂ ਦੇਖਣ ਜਾਂਦੇ ਹੁੰਦੇ ਸੀ। ਪਰ ਹੁਣ ਕਿੱਥੇ ਲੱਭੀਏ ਤੀਆਂ। ਇਹ ਅੱਜ ਵਿਸਰ ਗਈਆਂ ਹਨ। ਅੱਜ ਸਾਉਣ ਵੀ ਪਹਿਲਾਂ ਵਾਂਗ ਨਹੀਂ ਵਰਦਾ, ਨਾ ਹੀ ਝੜੀਆਂ ਲੱਗਦੀਆਂ ਹਨ ਤੇ ਨਾ ਹੀ ਛੱਪੜ ਤਲਾਬ ਬਾਰਿਸ਼ ਦੇ ਪਾਣੀਆਂ ਨਾਲ ਭਰਦੇ ਹਨ।ਜਿਵੇਂ ਸਾਡਾ ਵਿਰਸਾ ਕਿਤਾਬਾਂ, ਸਟੇਜਾਂ, ਸੈਮੀਨਾਰਾਂ ਤੇ ਭਾਸ਼ਨਾਂ ਵਿੱਚ ਹੀ ਰਹਿ ਗਿਆ ਹੈ, ਉਸੇ ਤਰਾਂ ਤੀਆਂ ਵੀ ਇਨ੍ਹਾਂ ਵਿੱਚ ਸਿਮਟ ਕੇ ਹੀ ਰਹਿ ਗਈਆਂ ਹਨ। ਮੈਂ ਅਖ਼ਬਾਰਾਂ ਵਿੱਚ ਖਬਰਾਂ ਪੜਦਾਂ ਹਾਂ ਜਿਸ ਦਾ ਸ਼ੀਰਸ਼ਕ ਹੁੰਦਾ ਹੈ “ ਤੀਜ ਦਾ ਤਿਉਹਾਰ ਮਨਾਇਆ”। ਇਸ ਵਿੱਚ ਉਥੋਂ ਦੇ ਐਸ ਡੀ ਐਮ, ਐਮ ਐਲ ਏ ਯਾਂ ਹੋਰ ਸਿਆਸੀ ਲੀਡਰਾਂ ਦੇ ਨਾਮ ਲਿਖੇ ਹੁੰਦੇ ਹਨ, ਜਿਨ੍ਹਾਂ ਨੇ ਉਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ ਹੁੰਦੀ ਹੈ। ਪਰ ਅਸਲ ਵਿੱਚ ਇਹ ਤੀਆਂ ਪੂਰੀ ਤਰਾਂ ਨਾਲ ਅਲੱਗ ਹਨ ਤੇ ਸਿਰਫ ਸਟੇਜੀ ਪ੍ਰੋਗਰਾਮ ਤੱਕ ਹੀ ਸੀਮਤ ਹੁੰਦੀਆਂ ਹਨ। ਜੋ ਸਿਰਫ ਇੱਕ ਸਰਕਾਰੀ ਖਾਨਾਪੂਰਤੀ ਯਾਂ ਦਿਖਾਵਾ ਹੀ ਹੁੰਦਾ ਹੈ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ।

ਅੱਜ ਅਸੀਂ ਤੀਆਂ ਦੇਖਣ ਨੂੰ ਤਰਸ ਗਏ ਹਾਂ, ਤੇ ਮੇਰੇ ਹਿਸਾਬ ਮੁਤਾਬਿਕ ਇਹ ਅੱਜ ਬਿਲਕੁਲ ਵੀ ਮੁਮਕਿਨ ਨਹੀਂ ਰਿਹਾ ਕਿ ਤੀਆਂ ਪੁਨਰਜੀਵਤ ਹੋ ਸਕਣ। ਮੈਂ ਚਾਹੁੰਦਾ ਹਾਂ ਕਿ ਜਿਸ ਤਰਾਂ ਮੈਂ ਆਪਣੇ ਬਚਪਨ ਵਿੱਚ ਤੀਆਂ ਦਾ ਸੁਆਦ ਲਿਆ ਹੈ ਹਰ ਕੋਈ ਬੱਚਾ ਲਵੇ। ਪਰ ਅਫਸੋਸ ਹੁਣ ਨੀਂ ਲਗਦੀਆਂ ਤੀਆਂ।

ਸਤਵਿੰਦਰ ਸਿੰਘ ਸਿੱਧੂ

ਏ ਸੀ ਸੀ ਸੀਮੇਂਟ

ਪਿੰਡ = ਨੱਥੂ ਚੱਕ,

ਡਾਕਖਾਨਾ = ਕੈਰੋਂ,

ਤਹਿਸੀਲ = ਪੱਟੀ,

ਜਿਲਾ = ਤਰਨ ਤਾਰਨ

ਮੋਬ 09622018103

ਭਾਰਤ ਦੇ ਸੜਕ ਹਾਦਸੇ

ਭਾਰਤੀ ਸੜਕਾਂ ਸਕੂਟਰਾਂ, ਮੋਟਰ ਸਾਇਕਲਾਂ, ਕਾਰਾਂ, ਬਸਾਂ ਟਰਕਾਂ, ਟਰੈਕਟਰਟਰਾਲੀਆਂ, ਸਾਇਕਲਾਂ, ਰਿਕਾ, ਰੇੜ੍ਹੀਆਂ ਅਤੇ ਠੇਲਿਆਂ ਨਾਲ ਲਬਾਲਬ ਭਰੀਆਂ ਪਈਆਂ ਹਨ। ਸੜਕਾਂ ਤੇ ਇਸ ਬੇਤਿਹਾ ਆਵਾਜਾਈ ਨੂ ਵੇਖਕੇ ਇਝ ਲਗਦਾ ਹੈ ਕਿ ਜਿਵੇ ਕੋਈ ਵਡੀ ਲੜਾਈ ਛਿੜ ਗਈ ਹੋਵੇ।

ਨਾ ਸੜਕਾਂ ਸਹੂਲਤਾਂ ਭਰੀਆਂ ਹਨ, ਨਾ ਟ੍ਰੈਫਿਕ ਵਿਵਸਥਾ ਕਟਰੋਲ ਵਿਚ ਹੈ। ਰਾਮ ਆਸਰੇ ਹੀ ਦਿਗੀ ਗੁਰ ਰਹੀ ਹੈ। ਦੇ ਦਾ ਹਰ ਨਾਗਰਿਕ ਆਪਣੇ ਘਰ ਪਹੁਚ ਕੇ ਸੁਖ ਦਾ ਸਾਹ ਲੈਦਾ ਹੈ ਕਿ ੁਕਰ ਹੈ ਕਿ ਅਜ ਦਾ ਦਿਨ ਬਚ ਕੇ ਘਰ ਆ ਗਏ ਹਾਂ ਰਬ ਰਬ ਕਹਿਕੇ ਡਰਦਿਆਂਡਰਦਿਆਂ ਦਿਗੀ ਦਾ ਇਕਇਕ ਦਿਨ ਬੀਤ ਰਿਹਾ ਹੈ।

ਇਕ ਤਾਂ ਦੇ ਗਰੀਬ ਹੈ ਦੂਜਾ ਅਤਾਂ ਦੀ ਆਬਾਦੀ ਹੈ। ਦਿਨਪ੍ਰਤੀਦਿਨ ਭੀੜ ਦੂਣਸਵਾਈ ਹੋ ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇ ਸਾਰਾ ਹੀ ਦੇ ਸੜਕਾਂ ਵਲ ਨੂ ਨਿਕਲ ਤੁਰਿਆ ਹੈ। ਸੜਕਾਂ ਤਗ ਹਨ ਤੇ ਆਮ ਤੌਰ ਤੇ ਉਬੜਖਾਬੜ ਅਤੇ ਟੁਟੀਆਂਭਜੀਆਂ ਹਨ। ਸੜਕਾਂ ਤੇ ਚਲਣ ਲਈ ਕੋਈ ਨਿਯਮ ਨਹੀ, ਕੋਈ ਦਸਤੂਰ ਨਹੀ, ਬਸ ਭਜੋ ਹੀ ਭਜ ਹੈ। ਬਿਜਲੀ ਦੇ ਦਰਨ ਕਦੀ ਕਦਾਈ ਨਸੀਬਾਂ ਨਾਲ ਹੀ ਹੁਦੇ ਹਨ। ਟ੍ਰੈਫਿਕ ਲਾਇਟਾਂ ਬਦ ਪਈਆਂ ਹਨ। ਟ੍ਰੈਫਿਕ ਕਟਰੋਲ ਕਰਨ ਲਈ ਪੁਲਿਸ ਅਕਸਰ ਨਦਾਰਦ ਰਹਿਦੀ ਹੈ। ਜੇਕਰ ਕਦੇ ਟ੍ਰੈਫਿਕ ਪੁਲਿਸ ਖੜੀ ਮਿਲ ਵੀ ਜਾਵੇ ਤਾਂ ਉਹਨਾਂ ਦੇ ਇਾਰਿਆਂ ਨੂ ਕੋਈ ਘਟਵਧ ਹੀ ਸਮਝਦਾ ਹੈ ਜਾਂ ਪੁਲਿਸ ਦੇ ਟ੍ਰੈਫਿਕਇਾਰਿਆਂ ਦਾ ਡਰ ਮਨਣ ਨੂ ਕੋਈ ਤਿਆਰ ਨਹੀ ਹੁਦਾ। ਟ੍ਰੈਫਿਕ ਪੁਲਿਸ ਦੀ ਨਰੀ ਘਟ ਹੈ। ਗਲਤ ਡਰਾਈਵਿਗ ਕਰਨ ਵਾਲਿਆਂ ਦਾ ਚਲਾਨ ਕਟਣ ਲਈ ਟ੍ਰੈਫਿਕ ਨੂ ਕਟਰੋਲ ਕਰਦਾ ਪੁਲਿਸ ਵਾਲਾ ਗੁਸੇ ਨਾਲ ਭਜਕੇ ਅਪਰਾਧੀ ਡਰਾਈਵਰ ਨੂ ਰੋਕਣਾ ਚਾਹੁਦਾ ਹੈ। ਜੇਕਰ ਕੋਈ ਫੜਿਆ ਜਾਵੇ ਤਾਂ ਚਲਾਨ ਹੁਦਾ ਹੈ ਜਾਂ ਫਿਰ ਕੁਝ ਲੈਦੇ ਕੇ ਆਪਸੀ ਸਮਝੌਤਾ ਹੋ ਜਾਂਦਾ ਹੈ। ਕਦੇਕਦੇ ਕਿਸੇ ਵਡੇ ਪੁਲਿਸ ਜਾਂ ਸਿਵਲਅਧਿਕਾਰੀ ਨਾਲ ਵਾਕਫਿਅਤ ਜਾਂ ਰਿਤੇਦਾਰੀ ਦੀ ਧੌਸ ਵੀ ਚਲ ਜਾਂਦੀ ਹੈ।

ਭਾਰਤ ਵਿਚ ਡਰਾਈਵਿਗ ਲਾਈਸੈਸ ਲੈਣਾ ਤਾਂ ਪਹੁਚ ਵਾਲੇ ਬਦੇ ਲਈ ਬੇਹਦ ਆਸਾਨ ਹੈ। ਪੈਸੇ ਅਤੇ ਵਾਕਫਿਅਤ ਨਾਲ ਘਰ ਬੈਠੇ ਹੀ ਡਰਾਈਵਿਗ ਲਾਈਸੈਸ ਮਿਲ ਜਾਂਦਾ ਹੈ। ਨਾ ਕਿਸੇ ਡਰਾਈਵਿਗ ਸਕੂਲ ਜਾਣ ਦੀ ਲੋੜ ਹੈ ਤੇ ਨਾ ਹੀ ਕੁਝ ਸਿਖਣਪੜ੍ਹਨ ਦੀ ਰੂਰਤ ਸਮਝੀ ਜਾਂਦੀ ਹੈ। ਨਕਲੀ ਲਾਈਸੈਸ ਵੀ ਅਛੇ ਰੇਟਾਂ ਤੇ ਤੁਰਤ ਉਪਲਬਧ ਹਨ। ਸਾਡੇ ਦੇ ਦਾ ਇਹ ਬਹੁਤ ਵਡਾ ਦੁਖਾਂਤ ਹੈ ਕਿ ਅਕਸਰ ਘਟ ੁਮੇਵਾਰ ਅਤੇ ਘਟ ਪੜ੍ਹੇਲਿਖੇ ਲੋਕ ਹੀ ਸਭ ਤੋ ਵਡੀ ੁਮੇਵਾਰੀ ਵਾਲੀ ਕੁਰਸੀ ਤੇ ਬਿਰਾਮਾਨ ਹਨ ਅਤੇ ਹੈਵੀ ਵ੍ਹੀਕਲ ਦੇ ਚਾਲਕ ਹਨ।

ਦੇ ਦੇ ਬਹੁਤ ਸਾਰੇ ਵ੍ਹੀਕਲਚਾਲਕ ਅਕਸਰ ਰਾਤ ਸਮੇ ਨਆਂਿ ਦੀ ਲੋਰ ਵਿਚ ਮਦਮਸਤ ਹੋ ਕੇ ਡਰਾਈਵਿਗ ਕਰਦੇ ਹਨ। ਕਾਨੂਨ ਵਿਵਸਥਾ ਨਾ ਮਾਤਰ ਹੀ ਹੈ ਜੋ ਕਿ ਦੇ ਦੇ ਗਰੀਬ ਅਤੇ ਕਮੋਰ ਵਰਗ ਦੇ ਲੋਕਾਂ ਤੇ ਹੀ ਚਲਾਈ ਜਾ ਰਹੀ ਹੈ। ਪੈਸੇ ਵਾਲੇ ਲੋਕ ਸੜਕਾਂ ਤੇ ਗਜਵਜ ਕੇ ਨਿਧੜਕ ਹੋ ਕੇ ਚਲਦੇ ਹਨ। ਉਹ ਸੋਚਦੇ ਅਤੇ ਮਨਦੇ ਹਨ ਕਿ ਪੈਸੇ ਅਤੇ ਵਾਕਫਿਅਤ ਦੀ ਉਹਨਾਂ ਕੋਲ ਕੋਈ ਕਮੀ ਨਹੀ ਹੈ। ਇਸ ਲਈ ਦੇ ਦਾ ਕਾਨੂਨ ਅਤੇ ਪੁਲਿਸ ਉਹਨਾਂ ਦੀ ਨੋਟਾਂ ਭਰੀ ਜੇਬ ਵਿਚ ਹੈ। ਇਸੇ ਮਦਹੋੀ ਵਿਚ ਗਲਤਾਨ ਹੋ ਕੇ ਆਮ ਤੌਰ ਤੇ ਬਹੁਤ ਅਪਰਾਧ ਰਾਤ ਸਮੇ ਰਾਬ ਦੀ ਲੋਰ ਵਿਚ ਹੀ ਹੁਦੇ ਹਨ।

ਵਿਕਸਿਤ ਦੇਾਂ ਵਿਚ ਸੜਕਾਂ ਦੇ ਜਾਲ ਵਿਛੇ ਹੋਏ ਹਨ। ਸਾਰੇ ਪਾਸੇ ਸੜਕਾਂ ੀੇ ਵਰਗੀਆਂ ਸਾਸੁਥਰੀਆਂ, ਮਬੂਤ ਅਤੇ ਇਕ ਸਾਰ ਪਧਰੀਆਂ ਹਨ। ਆਉਣਜਾਣ ਦੀਆਂ ਸੜਕਾਂ ਇਕ ਦੂਜੇ ਤੋ ਹਟਵੀਆਂ ਹਨ। ਹਾਈਵੇ ਤੇ ਰ ਅਨੁਸਾਰ ਚਾਰਚਾਰ ਲੇਨਾਂ ਵਾਲੀਆਂ ਸੜਕਾਂ ਆਉਣਜਾਣ ਲਈ ਵਖੋਵਖਰੀਆਂ ਹਨ। ਟ੍ਰੈਫਿਕ ਇਾਰਿਆਂ ਦੇ ਬੋਰਡ ਸੜਕ ਦੀ ਸਾਇਡ ਤੇ ਥਾਂਥਾਂ ਲਗੇ ਹੋਏ ਹੁਦੇ ਹਨ ਜਿਨ੍ਹਾਂ ਦਾ ਪਾਲਨ ਕਰਨਾ ਬੇਹਦ ਰੂਰੀ ਹੁਦਾ ਹੈ। ਟ੍ਰੈਫਿਕ ਲਾਇਟਾਂ 24 ਘਟੇ ਕਮ ਕਰਦੀਆਂ ਹਨ। ਟ੍ਰੈਫਿਕ ਕਟਰੋਲ ਬੇਹਦ ਚੁਕਨਾ ਅਤੇ ਸਤ ਹੈ। ਕਿਸੇ ਦੀ ਵੀ ਕੋਈ ਲਿਹਾ ਅਤੇ ਧੌਸ ਨਹੀ ਚਲਦੀ। ਨਾ ਰਿਵਤ ਦੇ ਕੇ ਕੋਈ ਛੁਟ ਸਕਦਾ ਹੈ। ਡਰਾਈਵਿਗ ਸਮੇ ਜੇਕਰ ਕੋਈ ਗਲਤੀ ਫੜੀ ਗਈ ਤਾਂ ਸਾ ਦੇ ਤੌਰ ਤੇ ਢੇਰ ਸਾਰਾ ਜੁਰਮਾਨਾ ਭਰਨਾ ਪੈਦਾ ਹੈ। ਵਾਰਵਾਰ ਗਲਤੀ ਕਰਨ ਤੇ ਡਰਾਈਵਿਗ ਲਾਈਸੈਸ ਵੀ ਕੈਸਿਲ ਹੋ ਜਾਂਦਾ ਹੈ। ਜਿਸ ਨੂ ਕਿ ਬਹੁਤ ਵਡੀ ਸਾ ਮਨਿਆ ਜਾਂਦਾ ਹੈ।

ਠੀਕ ਡਰਾਈਵਿਗ ਸਿਖਣ ਲਈ ਅਛੇ ਡਰਾਈਵਿਗ ਸਕੂਲ ਹਨ। ਡਰਾਈਵਿਗ ਲਾਈਸੈਸ ਲੈਣ ਲਈ ਸਾਰੇ ਰੂਰੀ ਟੈਸਟ ਪਾਸ ਕਰਨੇ ਬੇਹਦ ਰੂਰੀ ਹਨ। ਬਿਨਾਂ ਡਰਾਈਵਿਗ ਲਾਈਸੈਸ ਦੇ ਵ੍ਹੀਕਲ ਚਲਾਉਣਾ ਵਡਾ ਅਪਰਾਧ ਸਮਝਿਆ ਜਾਂਦਾ ਹੈ। ਵਖੋਵਖਰੀਆਂ ਸੜਕਾਂ ਤੇ ਸਪੀਡ ਦੀ ਹਦ ਮਿਥੀ ਹੁਦੀ ਹੈ। ਉਸ ਮਿਥੀ ਹੋਈ ਸਪੀਡ ਤੋ ਘਟਵਧ ਸਪੀਡ ਵਿਚ ਡਰਾਈਵਿਗ ਕਰਨ ਤੇ ਵੀ ਚਲਾਨ ਹੁਦੇ ਹਨ। ਛੋਟੇਵਡੇ ਸਕੂਲਾਂ ਦੀ ਕਾਰ ਪਾਰਕਿਗ ਬਹੁਤ ਵਡੇ ਖੇਤਰ ਤਕ ਫੈਲੀ ਹੋਈ ਹੁਦੀ ਹੈ ਜਿਥੇ ਕਿ ਟ੍ਰੈਫਿਕ ਰੂਲ ਦਾ ਪੂਰਾ ਧਿਆਨ ਰਖਿਆ ਜਾਂਦਾ ਹੈ। ਪੈਦਲ ਅਤੇ ਸਾਇਕਲ ਤੇ ਚਲਣ ਵਾਲਿਆਂ ਲਈ ਵਖਰੇ ਮਬੂਤ ਅਤੇ ਪਧਰੇ ਫੁਟਪਾਥ ਹਨ। ਉਹਨਾਂ ਦੀ ਸਹੂਲਤ ਲਈ ਵਖਰੀਆਂ ਟ੍ਰੈਫਿਕ ਲਾਇਟਸ ਹਨ। ਾਪਿਗ ਸੈਟਰ ਸੜਕਾਂ ਤੋ ਹਟਵੇ ਹੁਦੇ ਹਨ। ਇਹਨਾਂ ਾਪਿਗ ਸੈਟਰਾਂ ਦੀ ਕਾਰਪਾਰਕਿਗ ਬੇਹਦ ਖੁਲ੍ਹੀ ਅਤੇ ਸਾਫਸੁਥਰੀ ਹੁਦੀ ਹੈ।

ਭਾਰਤ ਦੀਆਂ ਪ੍ਰਮੁਖ ਸੜਕਾਂ ਤੇ ਵਧ ਸਪੀਡ ਵਾਲੀ ਲੇਨ ਵਿਚ ਟਰੈਕਟਰਟਰਾਲੀਆਂ ਚਲਦੀਆਂ ਅਕਸਰ ਵੇਖੀਆਂ ਜਾਂਦੀਆਂ ਹਨ। ਟਰੈਕਟਰ ਚਾਲਕਾਂ ਨੂ ਇਸ ਗਲ ਦਾ ਬਿਲਕੁਲ ਗਿਆਨ ਨਹੀ ਹੁਦਾ ਕਿ ਉਹ ਅਜਿਹਾ ਕਰਕੇ ਟ੍ਰੈਫਿਕਰੂਲ ਦੀ ਘੋਰ ਉਲਘਣਾ ਕਰ ਰਹੇ ਹੁਦੇ ਹਨ ਤੇ ਇਕ ਵਡੇ ਹਾਦਸੇ ਨੂ ਨਿਮਤਰਣ ਦੇ ਰਹੇ ਹੁਦੇ ਹਨ। ਉਸੇ ਤਰ੍ਹਾਂ ਦੂਸਰੇ ਵ੍ਹੀਕਲ ਵੀ ਵਧ ਸਪੀਡ ਵਾਲੀ ਲੇਨ ਵਿਚ ਬੜੇ ਆਰਾਮ ਨਾਲ ਆਪਣੀ ਮਸਤੀ ਵਿਚ ਹੁਦੇ ਹਨ। ਵਧ ਸਪੀਡ ਵਾਲੀਆਂ ਗਡੀਆਂ ਨੂ ਵਾਰਵਾਰ ਹਾਰਨ ਮਾਰਨ ਅਤੇ ਲਾਇਟਾਂ ਦੇਣ ਤੇ ਵੀ ਰਸਤਾ ਜਾਂ ਸਾਇਡ ਨਹੀ ਦਿਤੀ ਜਾਂਦੀ। ਮਬੂਰਨ ਤੇ ਰਤਾਰ ਗਡੀਆਂ ਨੂ ਖਬੇ ਪਾਸੇ ਵਾਲੀ ਲੇਨ ਵਿਚੋ ਹੋ ਕੇ ਅਗੇ ਨਿਕਲਨਾ ਪੈਦਾ ਹੈ ਜੋ ਕਿ ਕਦੇ ਕਦੇ ਵਡੇ ਹਾਦਸਿਆਂ ਦਾ ਰੂਪ ਧਾਰਣ ਕਰ ਲੈਦਾ ਹੈ। ਗਡੀਆਂ ਵਿਚ ਬਿਨਾਂ ੋਫ ਦੇ ਮਨਾਹੀ ਦੇ ਬਾਵਜੂਦ ਵੀ ਮੋਬਾਈਲ ਫੋਨ ਸੁਣੇ ਅਤੇ ਕੀਤੇ ਜਾਂਦੇ ਹਨ। ਅਧਾਅਧਾ ਘਟਾ ਲਗਾਤਾਰ ਮੋਬਾਈਲ ਫੋਨ ਤੇ ਹਾਸਾਠਠਾ ਚਲਦਾ ਰਹਿਦਾ ਹੈ। ਅਜਿਹੇ ਡਰਾਇਵਰ ਆਪ ਵੀ ਤਰੇ ਵਿਚ ਹੁਦੇ ਹਨ ਅਤੇ ਦੂਜਿਆਂ ਲਈ ਵੀ ਤਰਾ ਬਣੇ ਹੁਦੇ ਹਨ।

ਅਮੀਰਾਂਵਜੀਰਾਂ ਅਤੇ ਅਸਰਾਂ ਦੀਆਂ ਤੇ ਗਡੀਆਂ ਦੇ ਹੂਟਰ ਆਮ ਤੌਰ ਤੇ ਸੜਕਾਂ ਤੇ ਸੁਣਾਈ ਦਿਦੇ ਰਹਿਦੇ ਹਨ ਜਿਸ ਨਾਲ ਕਿ ਟ੍ਰੈਫਿਕ ਸਿਸਟਮ ਵਿਚ ਇਕ ਦਮ ਹਫੜਾਤਫੜੀ ਮਚ ਜਾਂਦੀ ਹੈ। ਵੀ.ਆਈ.ਪੀ ਦੇ ਪੁਲਿਸ ਸਿਕਿਉਰਟੀ ਵਾਲੇ ਗੁਸੇ ਅਤੇ ਰੋਹਬ ਨਾਲ ਪਬਲਿਕ ਨੂ ਡਡੇ ਵਿਖਾਕੇ ਰਸਤਾ ਦੇਣ ਲਈ ਹੁਕਮ ਦਿਦੇ ਹਨ। ਜਿਸ ਨਾਲ ਟ੍ਰੈਫਿਕ ਵਿਵਸਥਾ ਇਕ ਦਮ ਵਿਗੜ ਜਾਂਦੀ ਹੈ ਜੋ ਕਿ ਕਿਸੇ ਨਾ ਕਿਸੇ ਐਕਸੀਡੈਟ ਦਾ ਕਾਰਨ ਬਣ ਜਾਂਦੀ ਹੈ।

ਸੜਕਾਂ ਤੇ ਹਾਰਨਾਂ ਦਾ ੋਰ ਗੂਜਦਾ ਹੈ। ਤੂੜੀ ਨਾਲ ਉਪਰ ਤਕ ਭਰੇ ਟਰਕ, ਗਨ੍ਹੇ ਅਤੇ ਪਠਿਆਂ ਨਾਲ ਭਰੀਆਂ ਟਰੈਕਟਰਟਰਾਲੀਆਂ ਆਪਣੀ ਮਸਤੀ ਨਾਲ ਬੇੋਫ ਚਲਦੀਆਂ ਹਨ। ਬਿਨਾਂ ਇਾਰਾ ਕੀਤਿਆਂ ਜਾਂ ਲਾਇਟ ਦਿਤੇ ਬਿਨਾਂ ਇਕ ਦਮ ਮੋੜ ਕਟ ਲਿਆ ਜਾਂਦਾ ਹੈ। ਰੇੜ੍ਹੀਆਂ, ਰਿਕਆਂਿ, ਟਰਕਾਂ, ਠੇਲਿਆਂ ਵਿਚ ਲੋੜ ਤੋ ਵੀ ਆਿਦਾ ਭਾਰ ਲਦਿਆ ਹੁਦਾ ਹੈ। ਲੋਹੇ ਦੀਆਂ ਰਾਡਾਂ ਅਤੇ ਸਰੀਆ ਗਡੀਆਂ ਤੋ ਬਾਹਰ ਤਕ ਲਮਕਿਆ ਹੋਇਆ ਹੁਦਾ ਹੈ ਜੋ ਕਿ ਕਿਤੇ ਨਾ ਕਿਤੇ ਉਹ ਗਭੀਰ ਦੁਰਘਟਨਾ ਦਾ ਕਾਰਣ ਬਣ ਜਾਂਦਾ ਹੈ।

ਬਸਾਂ ਵਿਚ ਸਵਾਰੀਆਂ ਤੂੜੀ ਦੀ ਤਰ੍ਹਾਂ ਠੁਸੀਆਂ ਹੋਈਆਂ ਹੁਦੀਆਂ ਹਨ। ਕੁਝ ਬਸਾਂ ਦੇ ਬਾਹਰ ਲਮਕੀਆਂ ਹੁਦੀਆਂ ਹਨ ਅਤੇ ਕੁਝ ਬਸ ਦੀ ਛਤ ਉਤੇ ਵਿਰਾਮਾਨ ਹੁਦੀਆਂ ਹਨ। ਬਸਾਂ ਦੇ ਪਿਛੇ ਅਨ੍ਹੇਵਾਹ ਦੌੜਕੇ ਬਸ ਵਿਚ ਸਵਾਰ ਹੋਣਾ ਤਾਂ ਇਕ ਬਹੁਤ ਵਡੀ ਮਲ ਮਾਰਨ ਵਾਲੀ ਗਲ ਹੁਦੀ ਹੈ।

ਸੜਕਾਂ ਬਨਾਉਣ ਲਗਿਆਂ ਪੂਰਾ ਮੈਟੀਰਿਅਲ ਇਸਤੇਮਾਲ ਨਹੀ ਕੀਤਾ ਜਾਂਦਾ ਜਿਸ ਨਾਲ ਕਿ ਸੜਕਾਂ ਛੇਤੀ ਹੀ ਖਰਾਬ ਹੋ ਜਾਂਦੀਆਂ ਹਨ। ਸੜਕਾਂ ਬਨਾਉਣ ਦੀ ਸਹੀ ਟੈਕਨੀਕ ਨੂ ਵੀ ਅਣਗੌਲਿਆਂ ਕੀਤਾ ਜਾਂਦਾ ਹੈ, ਬਹੁਤੀਆਂ ਸੜਕਾਂ ਉਬੜਖਾਬੜ ਅਤੇ ਉਚੀਆਂਨੀਵੀਆਂ ਹੁਦੀਆਂ ਹਨ। ਟੁਟੀਆਂ ਤੇ ਉਬੜਖਾਬੜ ਸੜਕਾਂ ਵੀ ਦੁਰਘਟਨਾਵਾਂ ਵਿਚ ਵਾਧਾ ਕਰਦੀਆਂ ਹਨ।

ਨਵੇ ਹਿਰਾਂ ਦੀ ਪਲਾਨਿਗ ਯੋਜਨਾਬਧ ਤਰੀਕੇ ਨਾਲ ਨਹੀ ਕੀਤੀ ਜਾਂਦੀ। ਹਿਰ ਦੀਆਂ ਮੁਖ ਮਾਰਕੀਟਾਂ ਦੀ ਪਾਰਕਿਗ ਬੇਹਦ ਛੋਟੀ ਰਖੀ ਜਾਂਦੀ ਹੈ। ਜਿਥੇ ਕਿ ਗਡੀਆਂ ਨੂ ਖੜ੍ਹੇ ਹੋਣ ਲਈ ਲੋੜ ਅਨੁਸਾਰ ਪੂਰੀ ਜਗਾਹ ਨਹੀ ਮਿਲਦੀ। ਹਿਰ ਦੀ ਪਲਾਨਿਗ ਨੂ ਘਟੋਘਟ 50 ਵਰ੍ਹੇ ਅਗੇ ਦਾ ਆਉਣ ਵਾਲਾ ਸਮਾਂ ਸੋਚ ਕੇ ਧਿਆਨ ਅਤੇ ਸੂਝਤਾ ਨਾਲ ਉਲੀਕਣਾ ਚਾਹੀਦਾ ਹੈ।

ਦਤਰਾਂ ਅਤੇ ਸਕੂਲਾਂ ਦੀ ਕਾਰ ਪਾਰਕਿਗ ਲਈ ਵੀ ਕੋਈ ਉਚਿਤ ਜਗਾਹ ਨਹੀ ਛਡੀ ਜਾਂਦੀ। ਜਦੋ ਕਿ ਸਕੂਲਾਂ ਦੀ ਪਾਰਕਿਗ ਬੜੀ ਸਾਸੁਥਰੀ, ਬੇਖੋ ਅਤੇ ਵਾਜਬ ਜਗਾਹ ਵਿਚ ਹੋਣੀ ਚਾਹੀਦੀ ਹੈ। ਸਕੂਲ ਦੇ ਬਚਿਆਂ ਨੂ ਛਡਣ ਅਤੇ ਲੈਣ ਲਈ ਹਿਰ ਅਤੇ ਗਲੀਆਂ ਦੀ ਸੜਕਾਂ ਨੂ ਹੀ ਪਾਰਕਿਗ ਵਜੋ ਵਰਤਿਆ ਜਾਂਦਾ ਹੈ।

ਪੁਰਾਣੇ ਅਤੇ ਨਵੇ ਹਿਰ ਦੀਆਂ ਤਗ ਗਲੀਆਂ ਨੂ ਵਨਵੇ ਰੋਡ ਬਣਾ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਗਲੀਆਂ ਵਿਚ ਜਾਮ ਨਾ ਲਗਣ ਤੇ ਐਕਸੀਡੈਟ ਨਾ ਹੋਣ।

ਹਰ ਹਿਰ ਵਿਚ ਮਨਜੂਰੁਦਾ ਡਰਾਈਵਿਗ ਸਕੂਲ ਖੁਲ੍ਹਣੇ ਚਾਹੀਦੇ ਹਨ ਜਿਥੇ ਕਿ ਬਿਨਾਂ ਲਿਹਾਜ ਦੇ ਡਰਾਈਵਰੀ ਦੀ ਸਿਖਲਾਈ ਯੋਜਨਾਬਧ ਤਰੀਕੇ ਨਾਲ ਦਿਤੀ ਜਾਣੀ ਚਾਹੀਦੀ ਹੈ। ਡਰਾਈਵਿਗ ਲਾਈਸੈਸ ਲੈਣ ਲਈ ਰਿਟਨ ਤੇ ਰੋਡ ਟੈਸਟ ਪਾਸ ਕਰਨੇ ਬੇਹਦ ਰੂਰੀ ਕਰ ਦੇਣੇ ਚਾਹੀਦੇ ਹਨ ਤਾਂ ਜੋ ਲਾਈਸੈਸ ਲੈਣ ਵਾਲਾ ਵਿਅਕਤੀ ਸੜਕ ਤੇ ਆ ਕੇ ਡਰਾਈਵਰੀ ਵਿਚ ਕੋਈ ਗਲਤੀ ਨਾ ਕਰੇ।

ਸੜਕ ਹਾਦਸਿਆਂ ਵਿਚ ਰੋਾਨਾ ਹੀ ਬਹੁਤ ਵਡੀ ਗਿਣਤੀ ਵਿਚ ੈਰ ਕੁਦਰਤੀ ਮੌਤਾਂ ਹੁਦੀਆਂ ਹਨ ਅਤੇ ਅਣਗਿਣਤ ਲੋਕ ਅਪਾਹਜ ਹੁਦੇ ਹਨ। ਇਸ ਬਹੁਤ ਵਡੇ ਦੁਖਾਂਤ ਵਿਚ ਅਸੀ ਲੋਕ ਵੀ ਮਿੇਵਾਰ ਹਾਂ ਜੋ ਟ੍ਰੈਫਿਕ ਰੂਲ ਅਨੁਸਾਰ ਨਹੀ ਚਲਦੇ ਅਤੇ ਲਾਪਰਵਾਹੀ ਵਿਚ ਗਭੀਰ ਗਲਤੀਆਂ ਕਰ ਜਾਂਦੇ ਹਾਂ।

ਟ੍ਰੈਫਿਕ ਵਿਵਸਥਾ ਨੂ ਸੁਧਾਰਨਾ ਅਤੇ ਟ੍ਰੈਫਿਕ ਰੂਲ ਨੂ ਸਹੀ ਢਗ ਨਾਲ ਲਾਗੂ ਕਰਨਾ ਇਹ ਸਰਕਾਰ ਦਾ ਰ ਹੈ। ਵਿਕਸਿਤ ਦੇਾਂ ਦੀਆਂ ਸੜਕਾਂ ਵਾਂਗ ਭਾਰਤੀ ਸੜਕਾਂ ਦਾ ਨਿਰਮਾਣ ਯੁਧ ਪਧਰ ਤੇ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਦੇ ਦੀ ਤਰਕੀ ਦਾ ਅਨੁਮਾਨ ਉਥੋ ਦੀਆਂ ਬਣੀਆਂ ਸੜਕਾਂ ਤੋ ਲਾਇਆ ਜਾ ਸਕਦਾ ਹੈ।

ਹੜ੍ਹਾਂ ਦੇ ਪਾਣੀ ਦੀ ਸੁਚੱਜੀ ਵਰਤੋਂ

ਦੇਸ਼ ਵਿਚ ਹੜ੍ਹ ਆਉਣੇ ਹਰ ਸਾਲ ਹੀ ਇਕ ਮਸਲਾ ਰਹਿੰਦਾ ਹੈ। ਲੱਖਾਂ ਏਕੜ ਫਸਲ ਤਬਾਹ ਹੋ ਜਾਂਦੀ ਹੈ। ਨੀਵੇਂ ਇਲਾਕਿਆਂ ਵਿੱਚੋਂ ਤਾਂ ਪਾਣੀ ਨਿਕਲਦਾ ਹੀ ਨਹੀਂ। ਜ਼ਮੀਨਾਂ ਖਾਲੀ ਰਹਿ ਜਾਂਦੀਆਂ ਹਨ। ਕਿਸਾਨ ਦਾ ਭਰਪੂਰ ਨੁਕਸਾਨ ਹੁੰਦਾ ਹੈ। ਸਰਕਾਰੀ ਮਦਦ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਇਹ ਤਾਂ ‘ਮੁੱਛਾਂ ਲਬੇੜ ਕਿ ਦੁੱਧ ਪੀਤਾ’ ਕਹਿਣ ਵਾਲੀ ਗੱਲ ਹੀ ਹੁੰਦੀ ਹੈ। ਪਰ ਕੁਦਰਤ ਤੇ ਕੁਦਰਤ ਦੇ ਬਣਾਏ ਜੀਵ ਮਹਾਨ ਹਨ। ਉਹ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦੇ ਹਨ। ਪੰਜਾਬ ਦੀ ਕੁੱਝ ਧਰਤੀ ਭੱਠੇ ਵਾਲਿਆਂ ਨੇ ਉੱਚੀ ਨੀਵੀਂ ਕਰ ਦਿੱਤੀ ਤੇ ਕੁਝ ਕੁਦਰਤੀ ਵੀ ਉੱਚੀ ਨੀਵੀਂ ਜਿਹੀ ਹੈ। ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਇਹ ਨੀਵੀਆਂ ਥਾਵਾਂ ਤੇ 2 ਤੋਂ 4 ਫੁੱਟ ਤੱਕ ਪਾਣੀ ਖੜ੍ਹ ਜਾਂਦਾ ਹੈ। ਇਹ ਪਾਣੀ ਡਰੇਨ ਵਿਚ ਵੀ ਨਹੀਂ ਸੁੱਟਿਆ ਜਾ ਸਕਦਾ ਕਿਉਂਕਿ ਬਹੁਤ ਵਾਰੀ ਇਹ ਟੋਏ ਵਾਂਗ ਹੁੰਦੀ ਹੈ ਤੇ ਡਰੇਨ ਉੱਚੀ ਥਾਂ ਹੁੰਦੀ ਹੈ। ਇਸ ਤੋਂ ਇਲਾਵਾ ਡਰੇਨ ਦਾ ਪਾਣੀ ਅੱਗੇ ਕੱਢਣ ਤੇ ਝੱਗੜਾ ਹੋਣ ਦਾ ਖਤਰਾ ਬਣ ਜਾਂਦਾ ਹੈ।ਇਸ ਮਸਲੇ ਦਾ ਬਰਨਾਲਾ ਦੇ ਲਾਗੇ ਪਿੰਡ ਸੁਖਪੁਰਾ ਦੇ ਕਿਸਾਨ ਗੁਰਚੇਤ ਸਿੰਘ ਨੇ ਇਕ ਸੌਖਾ ਹਲ ਲੱਭਿਆ ਹੈ। ਉਸਦੀ ਤੇ ਹੋਰਨਾਂ ਦੀ ਖੇਤੀ ਦੇ ਕਰੀਬ 250 ਏਕੜ ਦੋ ਤੋਂ ਢਾਈ ਫੁੱਟ ਪਾਣੀ ਹੇਠ ਚਲੇ ਜਾਂਦੇ ਹਨ। ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਜਦੋਂ ਤੱਕ ਪਾਣੀ ਉਤਰਦਾ ਹੈ, ਹੋਰ ਫਸਲ ਲਾਉਣ ਦਾ ਸਮਾਂ ਨਹੀਂ ਰਹਿੰਦਾ। ਇਸ ਤਰ੍ਹਾਂ ਭਾਰੀ ਨੁਕਸਾਨ ਝੱਲਣਾ ਪੈਂਦਾ ਸੀ। ਉਸਨੇ ਇਸਦਾ ਸੌਖਾ ਹਲ ਕੱਢਿਆ, ਬੋਰ ਦੀ ਪਾਇਪ ਦੇ ਅੱਗੇ ਇੱਕ ਫਲੈਕਸੀਬਲ ਪਾਈਪ ਕੱਸ ਕਿ ਬੰਨ੍ਹ ਦਿੱਤਾ ਤੇ ਉਸ ਪਾਈਪ ਦੇ ਅੱਗੇ ਇਕ ਹੋਰ ਛੋਟੀ ਪੱਕੀ ਪਾਇਪ ਬੰਨ੍ਹ ਕਿ ਖੜ੍ਹੇ ਪਾਣੀ ਦੇ ਨੀਵੇਂ ਪਾਸੇ ਰੱਖ ਦਿੱਤੀ।

ਫੇਰ ਉਸਨੇ ਇੱਕ ਅੱਧੇ ਮਿੰਟ ਲਈ ਆਪਣੀ ਮੋਟਰ ਸਟਾਰਟ ਕਰ ਦਿੱਤੀ। ਇਸ ਨਾਲ ਉਸਦੀ ਸਾਰੀ ਪਾਇਪ ਵਿਚ ਪਾਣੀ ਆ ਗਿਆ ਅਤੇ ਜਦੋਂ ਪਾਇਪ ਭਰ ਗਈ, ਉਸਨੇ ਮੋਟਰ ਬੰਦ ਕਰ ਦਿੱਤੀ, ਬਸ ਫੇਰ ਕੀ ਸੀ। ਪਾਣੀ ਦਾ ਸਾਇਫਨ ਬਣ ਗਿਆ ਤੇ ਪਾਇਪ ਰਾਹੀਂ ਪਾਣੀ ਪੁੱਠਾ ਧਰਤੀ ਵਿਚ ਜਾਣ ਲੱਗ ਪਿਆ। 200 ਏਕੜ ਦਾ ਪਾਣੀ ਤਿੰਨ ਦਿਨ ਵਿਚ ਇੱਕੋ ਬੋਰ ਪੀ ਗਿਆ ਅਤੇ ਫਸਲ ਬਚ ਗਈ। ਇਹ ਖੋਜ ਨੂੰ ਹੁਣ ਆਲੇ ਦੁਆਲੇ ਹੋਰ ਲੋਕਾਂ ਨੇ ਵੀ ਅਪਣਾ ਲਿਆ ਹੈ। ਖਿਆਲ ਕਰਨਯੋਗ ਕੁੱਝ ਗੱਲਾਂ ਹਨ। ਬੋਰ ਵਿਚ ਥੱਲੇ ਵਾਲਵ ਨਹੀਂ ਹੋਣਾ ਚਾਹੀਦਾ। ਇਹ ਬੋਰ ਉਤਲੇ ਪਾਣੀ ਵਾਲਾ ਹੋਵੇ ਤਾਂ ਜ਼ਿਆਦਾ ਠੀਕ ਰਹੇਗਾ। ਜਿੱਥੇ ਹੜ੍ਹ ਆਉਂਦੇ ਹਨ, ਉਸ ਇਲਾਕੇ ਵਿਚ ਇਹ ਬੋਰ ਥਾਂ-ਥਾਂ ਕੀਤੇ ਜਾ ਸਕਦੇ ਹਨ। ਸਭ ਤੋਂ ਵੱਡੀ ਗੱਲ ਇਸ ਲਈ ਕਿਸੇ ਪਾਵਰ ਜਾਂ ਬਿਜਲੀ ਦੀ ਲੋੜ ਨਹੀਂ ਕਿਉਂਕਿ ਖਾਲੀ ਬੋਰਾਂ ਤੇ ਪਾਇਪ ਵਿਚ ਹੱਥੀਂ ਪਹਿਲਾਂ ਪਾਣੀ ਪਾਕੇ ਵੀ ਚਲਾਇਆ ਜਾ ਸਕਦਾ ਹੈ। ਡਰੇਨਾਂ ਵਿਚ ਪਾਣੀ ਸੁੱਟ ਕਿ ਬੇਕਾਰ ਕਰਨ ਦੀ ਲੋੜ ਨਹੀਂ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣਾ ਆਸਾਨ ਹੋ ਜਾਵੇਗਾ। ਇਸ ਸਾਦੀ ਤਕਨੀਕ ਨੂੰ ਹੋਰ ਵਿਕਸਤ ਕੀਤਾ ਜਾ ਸਕਦਾ ਹੈ, ਜਿਵੇਂ ਨੀਵੇਂ ਪਾਇਪ ਵਾਲਵ ਲਾਕੇ ਜੋ ਬਰਸਾਤ ਜਾਂ ਹੜ੍ਹ ਵੇਲੇ ਹੱਥ ਨਾਲ ਖੋਲੇ ਜਾ ਸਕਣ। ਇਕ ਕਿਸਾਨ ਨੇ ਸਾਡਾ ਰਾਹ ਖੋਲ ਦਿੱਤਾ ਹੈ, ਇਸ ਤੋਂ ਫਾਇਦਾ ਲੈਣਾ ਸਾਡੀ ਅਕਲਮੰਦੀ ਦਾ ਸਬੂਤ ਹੋਵੇਗਾ।

ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ ਨਾਂ।

ਭਾਈ ਕੁੜੀਏ…! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ ‘ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ। ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ‘ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ ‘ਸੰਗੀਤ’ ਤਾਂ ਲੋਕਾਂ ਦੇ ਮਨਾਂ ‘ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ। ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ… ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,

“ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,

ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ…।”

ਜੇ ਤੇਰੇ ਵਿਦਿਆਰਥੀ ਤੇਰੀਆਂ ਪਾਈਆਂ ‘ਲੀਹਾਂ’ ‘ਤੇ ਤੁਰ ਪਏ ਤਾਂ ਪੱਥਰ ‘ਤੇ ਲਕੀਰ ਹੈ ਕਿ ਉਹ ਕੁਝ ਹੋਰ ਬਣਨ ਜਾਂ ਨਾ ਨਬਣਨ, ਪਰ ‘ਆਦਰਸ਼’ ਆਸ਼ਕ ਜ਼ਰੂਰ ਬਣ ਜਾਣਗੇ। ਤੂੰ ਤਾਂ ਆਪਣੇ ਗੀਤਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਨੂੰ ਹੀ ਮਾਪਿਆਂ ਤੋਂ ਚੋਰੀ ਮੋਬਾਈਲ ਰੱਖਕੇ ਆਪਣੇ ‘ਮੁੰਡੇ ਮਿੱਤਰਾਂ’ ਨਾਲ ਲੁਕ-ਲੁਕ ਗੱਲਾਂ ਕਰਨ ਦੀਆਂ ਨਸੀਹਤਾਂ ਦੇ ਰਹੀ ਹੈਂ! ਤੇਰੇ ਗੀਤ ਤਾਂ ਉਹਨਾਂ ਕੁੜੀਆਂ ਨੂੰ ਬੜੀ ‘ਆਦਰਸ਼’ ਸਿੱਖਿਆ ਦੇ ਰਹੇ ਹਨ ਕਿ ਜਦੋਂ ਤੁਹਾਡਾ ਪ੍ਰੇਮੀ ਤੁਹਾਨੂੰ ਫੋਨ ਕਰੇ, ਪਰ ਤੁਹਾਡੇ ਘਰ ਮਹਿਮਾਨ ਆਏ ਹੋਣ ਤਾਂ ‘ਸੌਰੀ ਰੌਂਗ ਨੰਬਰ’ ਕਹਿ ਕੇ ਫ਼ੋਨ ਕੱਟ ਕੇ ਬਾਦ ‘ਚ ਆਪਣੇ ‘ਪਿਆਰੇ’ ਤੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਮਾਜਿਕ ਰੁਤਬਾ ਮਿਲ ਰਿਹੈ। ਜੇ ਮੁੰਡੇ ਮੋਬਾਈਲ ਫ਼ੋਨ ਰੱਖ ਸਕਦੇ ਹਨ ਤਾਂ ਕੁੜੀਆਂ ਵੀ…। ਪਰ ਇਹ ਵੀ ਜਰੂਰੀ ਨਹੀਂ ਕਿ ਸਾਰੇ ਮੁੰਡੇ ਵੀ ‘ਆਸਿ਼ਕ-ਟਿੱਡੇ’ ਹਨ। ਤੇ ਇਹ ਵੀ ਜਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਨੇ ਵੀ ਮੋਬਾਈਲ ਕੋਲ ਰੱਖ ਕੇ ਮਾਪਿਆਂ ਦੀਆਂ ਅੱਖਾਂ ‘ਚ ਘੱਟਾ ਪਾਉਣਾ ਹੈ।

ਬੇਸ਼ੱਕ ਥੋਡਾ ਸੱਭਿਆਚਾਰ ਦੇ ਸੇਵਕ ਅਖਵਾਉਣ ਵਾਲਾ ਲੁੰਗ ਲਾਣਾ ਕੱਛਾਂ ਵਜਾਉਂਦਾ ਫਿਰ ਰਿਹਾ ਹੋਵੇ ਕਿ, “ਵਾਹ ਜੀ ਵਾਹ, ਕੁੜੀ ਨੇ ਗਾਣੇ ਗੌਣ ਵਾਲੇ ਰਿਕਾਰਡ ਬਣਾਤੇ।” ਪਰ ਇਹ ਕੋਈ ਪ੍ਰਾਪਤੀ ਨਹੀਂ ਕਿ ਗੀਤ ਹੀ ਉਹ ਗਾਏ ਜਾਣ, ਜੋ ਸੁਣਨ ਵਾਲਿਆਂ ਦੀਆਂ ਹੀ ਧੀਆਂ ਭੈਣਾਂ ‘ਤੇ ਉਪੱਦਰ ਢੰਗ ਨਾਲ ਲਾਗੂ ਹੋਣ। ਵਿਚਾਰੇ ਲੋਕ ਤੇਰੇ ਵੱਲੋਂ ਉਹਨਾਂ ਦੀਆਂ ਹੀ ਧੀਆਂ ਭੈਣਾਂ ਨੂੰ ਲੋਫਰਾਂ ਜਿਹੀਆਂ ਦਿਖਾਉਣ ਵਾਲੇ ਗੀਤ ਸੁਣਕੇ ਹੀ ਪਤਾ ਨਹੀਂ ਕਿਹੜੀ ‘ਖੁਸ਼ੀ’ ‘ਚ ਝੂੰਮੀ ਜਾ ਰਹੇ ਹਨ। ਮੈਨੂੰ ਆਪਣੇ ਪਿੰਡ ਵਾਲੇ ਬਲੌਰ ਸਿਉਂ ਗਵੰਤਰੀ ਦੀ ਗੱਲ ਯਾਦ ਆ ਜਾਂਦੀ ਐ। ਉਹ ਤਿੰਨ ਜਣੇ ਢੱਡ-ਸਾਰੰਗੀ ਨਾਲ ਪਿੰਡਾਂ ‘ਚ ਗਾਉਣ ਕਰਨ ਜਾਇਆ ਕਰਦੇ ਸਨ। ਕਿਸੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਿਆ ਕਿ “ਤੁਸੀਂ ਹਰ ਵੇਲੇ ਬਾਹਰ ਤੁਰੇ ਰਹਿੰਨੇ ਓ, ਲੋਕ ਥੋਨੂੰ ਪੈਸੇ-ਪੂਸੇ ਵੀ ਦਿੰਦੇ ਨੇ ਕਿ ਨਹੀਂ?” ਬਲੌਰ ਸਿਉਂ ਦਾ ਜਵਾਬ ਸੀ, “ਲੋਕਾਂ ਨੂੰ ਗੌਣ ਲੱਗੇ ਭਾਵੇਂ ਗਾਲ੍ਹਾਂ ਕੱਢ ਦਿਉ, ਉਹ ਤਾਂ ਫੇਰ ਵੀ ਵਾਹ ਵਾਹ ਕਰਦੇ ਨੋਟ ਵਾਰ ਹੀ ਦਿੰਦੇ ਨੇ। ਅਸੀਂ ਵੀ ਏਵੇਂ ਈ ਕਰਦੇ ਆਂ… ਮਿਰਜ਼ੇ ਦਾ ਗੌਣ ਸੁਣਾਉਣ ਵੇਲੇ ਜਦੋਂ ਹੇਕ ਲਾਈਦੀ ਐ ਕਿ ‘ਤੇਰੀ ਧੀ ਤਾਂ… ਤੁਰਗੀ ਨਾਲ ਮਲੰਗਾਂ ਦੇ’ ਤਾਂ ਜੀਹਦੇ ਵੱਲ ਨੂੰ ਹੱਥ ਕਰ ਦੇਈਦੈ, ਉਹ ਬਾਗੋ ਬਾਗ ਹੋ ਜਾਂਦੈ। ਪਰ ਲੋਕਾਂ ਨੂੰ ਤਾਂ ਕਈ ਵਾਰ ਇਹ ਵੀ ਪਤਾ ਨੀਂ ਲੱਗਦਾ ਕਿ ਜਦੋਂ ਉਹਨਾਂ ਵੱਲ ਹੱਥ ਕਰਕੇ ਕਹੀਦੈ ਤਾਂ ਇਹ ਦਾ ਮਤਲਬ ਤਾਂ ਇਹੀ ਹੋਇਆ ਕਿ ਤੇਰੀ ਧੀ ਮਲੰਗਾਂ ਨਾਲ ਤੁਰਗੀ।” ਸੱਚੀਂ ਉਹੀ ਹਾਲ ਐ ਲੋਕਾਂ ਦਾ, ਤੁਸੀਂ ਉਹਨਾਂ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਉਧੇੜਨ ਦੇ ਰਾਹ ਤੁਰੇ ਹੋਏ ਓ, ਤੇ ਉਹੀ ਲੋਕ ਤੁਹਾਡੇ ‘ਪ੍ਰਸ਼ੰਸਕ’ ਬਣਕੇ ਉਹਨਾਂ ਹੀ ਗੀਤਾਂ ‘ਤੇ ਤਾੜੀਆਂ ਮਾਰਦੇ ਨਹੀਂ ਥੱਕਦੇ। ਇਹ ਕਿੱਧਰਲੀ ਮਕਬੂਲੀਅਤ ਹੈ ਕਿ ਕੀ ਫੇਸਬੁੱਕ, ਕੀ ਆਰਕੁੱਟ ਸਭ ਪਾਸੇ ਤੈਨੂੰ ‘ਸੱਭਿਆਚਾਰ ਦੇ ਮੱਥੇ ‘ਤੇ ਸਾਢੇ ਚਾਰ ਫੁੱਟਾ ਦਾਗ’ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਿਆ ਪਿਐ। ਗਾਇਕੀ ਤਾਂ ਅਸਲ ‘ਚ ਉਹ ਹੁੰਦੀ ਹੈ, ਜੋ ਸਾਰੇ ਭੈਣਾਂ ਭਰਾਵਾਂ ‘ਚ ਬੈਠ ਕੇ ਵੀ ਸੁਣੀ ਜਾ ਸਕਦੀ ਹੋਵੇ ਪਰ ਜਿਹੋ ਜਿਹੇ ‘ਆਦਰਸ਼ਕ’ ਗੀਤ ਤੂੰ ‘ਉੱਚਰੇ’ ਹਨ, ਸ਼ਾਇਦ ਤੂੰ ਆਪਣੀ ਛੋਟੀ ਭੈਣ ਜਾਂ ਭਰਾ ਕੋਲ ਬਹਿਕੇ ਖੁਦ ਵੀ ਨਾ ਸੁਣ ਸਕੇਂ।

ਇਸਨੂੰ ਛੋਟੀ ਬੁੱਧੀ ਕਿਹਾ ਜਾਵੇ ਜਾਂ ਅੰਤਾਂ ਦੀ ਚਲਾਕੀ ਕਿ ਤੂੰ ‘ਬੇਗਮਪੁਰਾ’ ਵਸਾਉਣ ਵਰਗਾ ਗੀਤ ਵੀ ਗਾ ਧਰਿਆ। ਸਭ ਜਾਣਦੇ ਨੇ ਕਿ ਤੇਰਾ ਪਰਿਵਾਰਕ ਪਿਛੋਕੜ ਨਿਰੰਕਾਰੀ ਸੰਪਰਦਾਏ ਨਾਲ ਜੁੜਿਆ ਹੋਇਆ ਹੈ। ਕੀ ਇਹੋ ਜਿਹਾ ਵੰਡੀਆਂ ਪਾਊ ਗੀਤ ਚੰਦ ਪੈਸਿਆਂ ਖਾਤਰ ਗਾਉਣ ਲੱਗਿਆਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਇੱਕ ਨਿਰੰਕਾਰੀ ਟੱਬਰ ਨਾਲ ਸਬੰਧਿਤ ਹੋਣ ਕਰਕੇ ਸਿੱਖੀ ਪ੍ਰਤੀ ਸ਼ਰਧਾ ਵਿਸ਼ਵਾਸ਼ ਰੱਖਣ ਵਾਲਿਆਂ ਦੇ ਮਨੋਂ ਲਹਿ ਜਾਵੇਂਗੀ? ਤੂੰ ਭੋਰਾ ਵੀ ਖਿਆਲ ਨਹੀਂ ਕੀਤਾ ਕਿ ਲੋਕ ਦੁਬਾਰਾ ਇਹੀ ਕਹਿਣਗੇ ਕਿ ਇਸ ਤਰ੍ਹਾਂ ਦੇ ਵੰਡੀਆਂ ਪਾਊ ਗੀਤ ਗਵਾਉਣ ਪਿੱਛੇ ਵੀ ਕਿਸੇ ਦੀ ਸਾਜਿਸ਼ ਹੈ…! ਮੈਨੂੰ ਨਹੀਂ ਲਗਦਾ ਕਿ ਤੂੰ ਜਿਆਦਾ ਸਿਆਣੀ ਵੀ ਹੈਂ, ਜੇ ਸਿਆਣੀ ਹੁੰਦੀ ਤਾਂ ਜਿਸ ਬੇਗਮਪੁਰੇ ਨੂੰ ਵਸਾਉਣ ਬਾਰੇ ਤੂੰ ਗਰਾਰੀਆਂ ਮਾਰ-ਮਾਰ ਗਾਇਆ ਹੈ, ਉਸ ਬਾਰੇ ਇਹ ਤਾਂ ਪਤਾ ਕਰ ਲੈਂਦੀ ਕਿ ਬਾਣੀ ਵਿੱਚ ਬੇਗਮਪੁਰਾ ਸ਼ਬਦ ਦੇ ਅਰਥ ਕੀ ਹਨ? ਜੇ ਹੁਣ ਤੱਕ ਪਤਾ ਨਹੀਂ ਲੱਗਾ ਤਾਂ ਹੁਣ ਸੁਣ ਲੈ….। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ਼ ਕੀਤੇ ਹਨ। ਜਿਹਨਾਂ ਦਾ ਸਾਂਝਾ ਉਪਦੇਸ਼ ਨਰੋਏ ਤੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ, ਨਾਮ ਸਿਮਰਨ ਰਾਹੀਂ ਜਾਤ-ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਅਤੇ ਮਨੁੱਖ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਾ ਹੋਣ ਬਾਰੇ ਦੱਸਣਾ ਹੀ ਹੈ। ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਰਾਗ ਗਾਉੜੀ ਦਾ ਇੱਕ ਸ਼ਬਦ ਹੈ ‘ਬੇਗਮਪੁਰਾ ਸਹਰ ਕੋ ਨਾਉ’। ਜਿਸ ਵਿੱਚ ਭਗਤ ਜੀ ਨੇ ਐਸੀ ਅਵੱਸਥਾ ਦਾ ਜਿ਼ਕਰ ਕੀਤਾ ਹੈ, ਜੋ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵੱਸਥਾ ਵਿੱਚ ਜਦੋਂ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਭੇਦ ਸਮਝ ਜਾਦਾ ਹੈ ਤਾਂ ਇਸ ਦੁਨੀਆ ਦੇ ਸਭ ਫਿ਼ਕਰ-ਫ਼ਾਕੇ ਮੁੱਕ ਜਾਂਦੇ ਹਨ। ਭਗਤ ਰਵੀਦਾਸ ਜੀ ਨੇ ਇਸ ਅਵੱਸਥਾ ਭਾਵ ‘ਗ਼ਮਾਂ ਤੋਂ ਰਹਿਤ’ ਅਵੱਸਥਾ ਨੂੰ ‘ਬੇਗਮਪੁਰਾ’ ਦਾ ਨਾਂ ਦਿੱਤਾ ਹੈ ਅਤੇ ‘ਸਹਰ’ ਤੋਂ ਭਾਵ ਮਨੁੱਖਾ ਸਰੀਰ ਹੈ। ਪਰ ਕਾਕੀ ਜੀਓ..! ਤੁਸੀਂ ਤਾਂ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਨੂੰ

“ਸੁਣ ਲਓ ਮੇਰੀ ਗੱਲ ਭਰਾਵੋ,

ਗੁਣ ਗੁਰੂ ਰਵੀਦਾਸ ਦੇ ਗਾਓ,

ਨਾ ਹੁਣ ਆਸੇ ਪਾਸੇ ਜਾਵੋ,

ਵੱਖਰਾ ਪੰਥ ਚਲਾਉਣਾ ਇਆਂ।

ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ ਇਆਂ।” ਵਰਗੀ ਤੁਕਬੰਦੀ ‘ਚ ਕੈਦ ਕਰਕੇ ਸਿਰਫ ਮਿੱਟੀ-ਗਾਰੇ ਜਾ ਇੱਟਾਂ ਤੋਂ ਬਣਨ ਵਾਲੇ ਬੇਗਮਪੁਰੇ ਨਾਲ ਜੋੜ ਕੇ ਹੀ ‘ਸੀਮਤ’ ਜਿਹਾ ਕਰ ਦਿੱਤਾ। ਕਦੇ ਇਕੱਲੀ ਬੈਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੀਆਂ ਇਹਨਾਂ ਪੰਗਤੀਆਂ ਦਾ ਅਰਥ ਕੱਢ ਕੇ ਵੇਖੀਂ,

ਤਿਉ ਤਿਉ ਸੈਲ ਕਰਹਿ ਜਿਉ ਭਾਵੈ।।

ਮਹਰਮ ਮਹਲ ਨ ਕੋ ਅਟਕਾਵੈ।।

ਕਹਿ ਰਵਿਦਾਸ ਖਲਾਸ ਚਮਾਰਾ।।

ਜੋ ਹਮ ਸਹਰੀ ਸੁ ਮੀਤ ਹਮਾਰਾ।।

ਭਾਈ ਬੀਬਾ…. ਬਹੁਤ ਸੋਹਣਾ ਗਾਉਨੀ ਏਂ ਤੂੰ, ਮਾਫ ਕਰਨਾ ਤੈਨੂੰ ਭੁਲੇਖੇ ਨਾਲ ਹੀ ਬੀਬਾ ਕਹਿ ਗਿਆਂ… ਇਹ ਲਫਜ਼ ਤਾਂ ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਦੇ ਨਾਵਾਂ ਨਾਲ ਹੀ ਸ਼ੋਭਦਾ ਹੈ, ਜਿਹਨਾਂ ਨੂੰ ਲੋਕ ਇੱਕ ਫ਼ਨਕਾਰ ਵਜੋਂ ਹੀ ਸਤਿਕਾਰ ਦਿੰਦੇ ਸਨ… ਨਾ ਕਿ ਤੇਰੇ ਵਰਗੀ ਗਾਉਣ ਵਾਲੀ ਬੀਬੀ ਨੂੰ ਹੀ ਆਪਣੀ ਸੁਪਨਿਆਂ ਦੀ ਰਾਣੀ ਸਮਝ ਬੈਠਦੇ ਹਨ। ਸਰਸਵਤੀ ਰੱਜ ਕੇ ਦਿਆਲ ਹੋਈ ਐ ਤੇਰੇ ‘ਤੇ। ਪਰ ਉਹ ਵੀ ਵੇਲਾ ਦੂਰ ਨਹੀਂ ਜਦੋਂ ਸਰਸਵਤੀ ਆਪਣਾ ਦਿੱਤਾ ਹੋਇਆ ਤੋਹਫਾ ਥੱਪੜ ਮਾਰ ਕੇ ਖੋਹਣ ਲੱਗੀ ਵੀ ਝਿਜਕੇਗੀ ਨਹੀਂ, ਕਿਉਂਕਿ ਆਮ ਹੀ ਕਿਹਾ ਜਾਂਦਾ ਹੈ ਕਿ ‘ਜਦੋਂ ਪ੍ਰਮਾਤਮਾ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ ਤੇ ਜਦੋਂ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ।’

ਗਾਇਕਾ ਜੀਓ! ਇੱਕ ਕੁੜੀ ਹੋ ਕੇ ਕੁੜੀਆਂ ਦੀ ਹੀ ਸਮਾਜਿਕ ਅਜ਼ਾਦੀ ਉੱਪਰ ਜਿੰਨੀਆਂ ਬੰਦਿਸ਼ਾਂ ਤੇਰੇ ਗੀਤਾਂ ਨੇ ਲਾਈਆਂ ਨੇ, ਉਹਨਾਂ ਬਦਲੇ ਮਾਪਿਆਂ ਦੀਆਂ ਬੰਦਸ਼ਾਂ ਦਾ ਸਿ਼ਕਾਰ ਹੋਈਆਂ ਕੁੜੀਆਂ ਤੈਨੂੰ ਅਸੀਸਾਂ ਨਹੀਂ ਦੇ ਰਹੀਆਂ ਹੋਣਗੀਆਂ। ਕੁੜੀਆਂ ਦਾ ਵੀ ਵਿਚਾਰੀਆਂ ਦਾ ਨੱਚਣ ਟੱਪਣ ਨੂੰ ਦਿਲ ਕਰਦਾ ਹੁੰਦੈ ਤੇ ਵਿਆਹ ਸ਼ਾਦੀਆਂ ਹੀ ਉਹਨਾਂ ਦੇ ਇਸ ਚਾਅ ਨੂੰ ਪੂਰਾ ਕਰਨ ਦਾ ਸਬੱਬ ਬਣਦੇ ਨੇ। ਪਰ ਤੁਹਾਡੇ ‘ਆਈਡੀਆ’ ਮਾਰਕਾ ਗੀਤਾਂ ਨੇ ਤਾਂ ਲੋਕਾਂ ਦੇ ਦਿਮਾਗਾਂ ‘ਚ ਹੁਣ ਤੱਕ ਇਹੀ ਤੂੜਿਆ ਹੈ ਕਿ ‘ਕਿਵੇਂ ਨੱਚ ਰਹੀ ਕੁੜੀ ਨੂੰ ਇਸ਼ਾਰੇ ਮਾਰਨੇ’ ‘ਜੇ ਨੱਚਦੀ ਦੀ ਬਾਂਹ ਫੜ੍ਹ ਲਈ… ਫੇਰ ਕੀ ਹੋ ਗਿਆ?’ ‘ਤੈਨੂੰ ਗਿੱਧੇ ‘ਚ ਨੱਚਦੀ ਨੂੰ ਚੱਕ ਕੇ ਲੈਜਾਂ’ ‘ਮੇਰਾ ਤੇਰੇ ਨਾਲ ਨੱਚਣ ਨੂੰ ਦਿਲ ਕਰਦੈ’ ਵਗੈਰਾ ਵਗੈਰਾ… ਮੈਨੂੰ ਨਹੀਂ ਲੱਗਦਾ ਕਿ ਤੂੰ ਵੀ ਜਾਂ ਥੋਡਾ ਲੁੰਗ-ਲਾਣਾ ਕਿਸੇ ‘ਹੋਰ’ ਨੂੰ ਇਜਾਜ਼ਤ ਦੇਵੋਂ ਕਿ ਤੁਹਾਡੀ ਆਪਣੀ ‘ਸਕੀ ਭੈਣ’ ਨੱਚਦੀ ਹੋਵੇ ਤੇ ਤੁਸੀਂ ਕਿਸੇ ਨੂੰ ਅੱਖ ਪੱਟ ਕੇ ਦੇਖਦੇ ਨੂੰ ਵੀ ਬਰਦਾਸ਼ਤ ਕਰੋ…. ਚੱਕ ਕੇ ਲਿਜਾਣਾ ਤਾਂ ਦੂਰ ਦੀ ਗੱਲ ਹੈ! ਹੁਣ ਗੱਲ ਕਬੱਡੀ ਦੀ ਵੀ ਕਰ ਲੈਨੇ ਆਂ… ਬੇਸ਼ੱਕ ਖਿਡਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਮੰਨੇ ਜਾਦੇ ਹਨ। ਪਰ ਥੋਡੇ ਵੱਲੋਂ ਵਿੱਢੀ ਭੇਡ ਚਾਲ ਜਾਣੀ ਕਿ ਕੌਡੀ ਖਿਡਾਰੀਆਂ ਦੇ ਆਸ਼ਕੀ ਮਿਜਾਜੀ ਵਾਲੇ ਗੀਤਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜਰੂਰ ਬਿਠਾਈ ਹੋਵੇਗੀ ਕਿ ਥੋੜ੍ਹੇ-ਬਹੁਤੇ ਡੌਲੇ ਜਿਹੇ ਬਣਾ ਕੇ ਹਰ ਖਿਡਾਰੀ ਹੀ ਕੁਆਰੀਆਂ-ਕੁੜੀਆਂ ‘ਤੇ ਅੱਖ ਰੱਖਦਾ ਹੋਊ.. ਸ਼ਾਇਦ ਤੁਹਾਡੇ ਗੀਤਾਂ ਜਿਵੇਂ ਕਿ ‘ਘਿਓ ਵਾਂਗੂੰ ਲੱਗੇ ਤੇਰਾ ਪਿਆਰ ਸੋਹਣੀਏ, ਨੀ ਮੈਨੂੰ ਕੌਡੀ ਦੇ ਖਿਡਾਰੀ ਨੂੰ’ ਸੁਣਕੇ ਵਿਚਾਰੇ ਕੌਡੀ ਖਿਡਾਰੀ ਵੀ ਘਰ ਦੀਆਂ ਖੁਰਾਕਾਂ ਛੱਡ ਕੇ ਟੀਕਿਆਂ ਦਾ ਆਸਰਾ ਲੈਣ ਲੱਗੇ ਹੋਣ ਤੇ ਕੁਝ ਕੁ ਆਸ਼ਕੀ ‘ਚ ਗਲਤਾਨ ਹੋ ਕੇ ਆਪਣੀ ਮਸ਼ੂਕ ਦੇ ਪਿਆਰ ਨੂੰ ਹੀ ਘਿਓ ਸਮਝੀ ਬੈਠੇ ਹੋਣ। ਪਤਾ ਨਹੀਂ ਕਿਉਂ ਕਿਸੇ ਕਬੱਡੀ ਖਿਡਾਰੀ ਨੇ ਵੀ ਅਜਿਹੇ ਬੇਤੁਕੇ ਗੀਤਾਂ ਖਿਲਾਫ ਆਵਾਜ ਕਿਉਂ ਨਹੀਂ ਉਠਾਈ ਕਿ ‘ਅਸੀਂ ਐਸੇ ਨਹੀਂ ਹਾਂ, ਸਾਡੇ ਘਰ ਵੀ ਧੀਆਂ ਭੈਣਾਂ ਹਨ… ਸਾਡਾ ਜ਼ੋਰ ਦੇਸ਼ ਪੰਜਾਬ ਜਾਂ ਸਾਡੀ ਮਾਂ ਖੇਡ ਦਾ ਮਾਣ ਵਧਾਉਣ ਲਈ ਹੈ! ਨਾ ਕਿ ਕੁੜੀਆਂ ਨੂੰ ਦਿਖਾਉਣ ਲਈ!’ ਪੰਜਾਬ ‘ਚ ਤਾਂ ਕੁੜੀਆਂ ਪਹਿਲਾਂ ਹੀ ਕੁੱਖਾਂ ‘ਚ ਮਾਰੀਆਂ ਜਾ ਰਹੀਆਂ ਹਨ। ਉਹਨਾਂ ਲਈ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ… ਤੂੰ ਤਾਂ ਉਹਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਤੁਰੀ ਪਈ ਐਂ। ਉਹ ਪੁੱਛ ਕਿਵੇਂ….. ਲੈ ਸੁਣ, ਜਿਹੜੇ ਮਾਪੇ ਤੇਰੇ ਜਾਂ ਤੇਰੇ ਹੋਰ ਭੈਣਾਂ ਭਰਾਵਾਂ ਵੱਲੋਂ ਗਾਏ ਜਾਂਦੇ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ਵਾਲੇ ਗੀਤ ਸੁਣਦੇ ਹੋਣਗੇ, ਉਹਨਾਂ ਮਨਾਂ ਵਿੱਚ ਪਾਕ-ਪਵਿੱਤਰ ਸੋਚ ਵਾਲੀਆਂ ਕੁੜੀਆਂ ਉੱਪਰ ਵੀ ਸ਼ੱਕ ਦੀ ਸੂਈ ਟਿਕਦਿਆਂ ਦੇਰ ਨਹੀਂ ਲੱਗਦੀ ਹੋਵੇਗੀ। ਤੈਨੂੰ ਵੀ ਯਾਦ ਹੋਣੈ ਕਿ ਪੰਜਾਬ ਵਿੱਚ ਇੱਕ ਵਾਰ ‘ਨੈਨੀ’ ਕੋਰਸ ਕਰਕੇ ਵਿਦੇਸ਼ ਜਾਣ ਲਈ ਕੁੜੀਆਂ ਵਿੱਚ ਇੱਕ ਝੱਲ ਜਿਹਾ ਛਾਇਆ ਹੋਇਆ ਸੀ। ਜਿਹਨੀਂ ਦਿਨੀਂ ਪੰਜਾਬ ਦੇ ਪਿੰਡ ਪਿੰਡ ‘ਚੋਂ ਕੁੜੀਆਂ ਚੰਡੀਗੜ੍ਹ ਦੇ ਨੈਨੀ ਕੋਚਿੰਗ ਸੈਂਟਰਾਂ ਤੋਂ ਨੈਨੀ ਦੀ ‘ਕੋਚਿੰਗ’ ਲੈ ਰਹੀਆਂ ਸਨ। ਉਹਨੀਂ ਦਿਨੀਂ ਹੀ ਥੋਡੇ ਲਾਣੇ ਦੇ ਇੱਕ ਗਾਇਕ ਸਾਬ੍ਹ ਦਾ ਗੀਤ ਆਇਆ ਸੀ ਕਿ:

“ਬੈਠਜਾ ਬੁੱਲਟ ਉੱਤੇ ਛਾਲ ਮਾਰਕੇ,

ਦਿਲੋਂ ਵਹਿਮ ਕੱਢ ਕੇ।

ਚੰਡੀਗੜ੍ਹ ਝੀਲ ਦੀ ਕਰਾਦੂੰ ਤੈਨੂੰ ਸੈਰ,

ਆਜੀਂ ਟੈਮ ਕੱਢਕੇ।”

ਜਿਹੜੇ ਮਾਂ ਪਿਉ ਦੀਆਂ ਸਹੁੰ ਖਾਣ ਜੋਗੀਆਂ ਸਿਆਣੀਆਂ ਧੀਆਂ ਵੀ ਚੰਡੀਗੜ੍ਹ ਪੜ੍ਹਦੀਆਂ ਹੋਣਗੀਆਂ, ਥੋਡੇ ਗਾਇਕ ਲਾਣੇ ਦੀ ਸੱਭਿਆਚਾਰ ਦੀ ਕੀਤੀ ‘ਸੇਵਾ’ ਸੁਣਕੇ ਇੱਕ ਵਾਰ ਤਾਂ ਉਹਨਾਂ ਮਾਪਿਆਂ ਦੇ ਦਿਮਾਗ ਵੀ ਜਰੂਰ ਸੁੰਨ ਹੋਏ ਹੋਣਗੇ ਕਿ ਕਿਤੇ ਸਾਡੀ ‘ਬੀਬੀ’ ਵੀ ਕਿਸੇ ਬੁੱਲਟ ਵਾਲੇ ਨਾਲ ਝੀਲ ਦੀ ਸ਼ੈਰ ਕਰਦੀ ਫਿਰਦੀ, ਉਹਨਾਂ ਦੇ ਧੌਲੇ-ਝਾਟੇ ‘ਚ ਖੇਹ ਨਾ ਪੁਆਉਂਦੀ ਫਿਰਦੀ ਹੋਵੇ? ਕਾਲਜ, ਸਕੂਲ ਤਾਂ ਵਿੱਦਿਆ ਦੇ ਮੰਦਰਾਂ ਵਜੋਂ ਖਿਆਲ ਕੀਤੇ ਜਾਂਦੇ ਹਨ। ਪਰ ਥੋਡੀ ਕੁੱਝ ਵੱਧ ਹੀ ਸੱਭਿਆਚਾਰਕ ਸੋਚ ਨੇ ਇਹਨਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਦਿੱਤੈ। ਕਿਹੜਾ ਮਾਂ ਪਿਓ ਹੋਵੇਗਾ ਜੋ ਥੋਡੀ ਸੱਭਿਆਚਾਰ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਉੱਚ-ਵਿੱਦਿਆ ਲਈ ਕਿਸੇ ਲਾਗਲੇ ਕਸਬੇ ਜਾਂ ਸ਼ਹਿਰ ‘ਚ ਵੀ ਭੇਜਣ ਦੀ ਹਿੰਮਤ ਕਰੇਗਾ? ਕਿਉਂਕਿ ਤੁਸੀਂ ਤਾਂ ਲੋਕਾਂ ਦੇ ਦਿਮਾਗਾਂ ‘ਚ ਕੰਡੇ ਹੀ ਅਜਿਹੇ ਬੀਜ ਦਿੱਤੇ ਹਨ ਕਿ ਕੁੜੀਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਹਰ ਮਾਪਾ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇ ਤੁਹਾਡੇ ਪੱਲੇ ਕੋਈ ਨਿੱਗਰ ਸੋਚ ਜਾਂ ਗੁਣ ਹੈ ਤਾਂ ਉਸਨੂੰ ਵੰਡਣਾ ਚਾਹੀਦਾ ਹੈ, ਤਾਂ ਜੋ ਸਿਆਣਪ ਦਾ ਪਸਾਰਾ ਚਾਰੇ ਪਾਸੇ ਹੋ ਸਕੇ।

ਇਹ ਗੱਲ ਮੰਨਣਯੋਗ ਹੈ ਕਿ ਤੇਰੇ ਗਲੇ ‘ਚ ਕੁਝ ਨਾ ਕੁਝ ਤਾਂ ਹੈ। ਪਰ ਅਸਲ ਫ਼ਾਇਦਾ ਫੇਰ ਸੀ, ਜੇ ਗਲੇ ਦੀ ਮਿਠਾਸ ਨੂੰ ਲੋਕਾਂ ਦੇ ਦੁੱਖਾਂ ਦਰਦਾਂ, ਧੀਆਂ ਭੈਣਾਂ ਲਈ ਹਾਅ ਦਾ ਨਾਅਰਾ ਮਾਰਨ, ਭਰੂਣ ਹੱਤਿਆ, ਦਾਜ ਦਹੇਜ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮੇਤ ਸੈਂਕੜੇ ਹੀ ਦਨਦਨਾਉਂਦੀਆਂ ਫਿਰਦੀਆਂ ਸਮਾਜਿਕ ਅਲਾਮਤਾਂ ਖਿਲਾਫ਼ ਵਰਤਦੀ। ਤੂੰ ਤਾਂ ਮਾਂ ਦੀਏ ਧੀਏ ਗਾਉਣ ਦੇ ਗੁਣ ਨੂੰ ਸਕੂਲਾਂ ‘ਚ ਆਸ਼ਕੀ ਵਾੜਨ ਲਈ ਹੀ ਵਰਤ ਰਹੀ ਹੈਂ। ਇੱਥੇ ਵੀ ਇੱਕ ਗੱਲ ਯਾਦ ਆ ਗਈ… ਇੱਕ ਵਾਰ ਦੁਨੀਆਦਾਰੀ ਤੋਂ ਅਭਿੱਜ ਜਿਹੀਆਂ ਮਾਂ-ਧੀ ਤੁਰੀਆਂ ਜਾ ਰਹੀਆਂ ਸਨ। ਅੱਗੋਂ ਗਲ ‘ਚ ਲਮਕਦੀ ਟੱਲੀ ਦਾ ਚੀਕ-ਚਿਹਾੜਾ ਪੁਆਈ ਫਿਰਦਾ ਬੋਤਾ, ਜਾਣੀ ਕਿ ਊਠ ਆ ਰਿਹਾ ਸੀ। ਮਾਂ ਤੇ ਧੀ ਦੋਵਾਂ ਨੂੰ ਹੀ ਨਹੀਂ ਸੀ ਪਤਾ ਕਿ ਜਾਨਵਰ ਦਾ ਨਾਂ ਕੀ ਹੈ, ਤੇ ਉਹਦੇ ਗਲ ‘ਚ ਕੀ ਹੈ? ਧੀ ਨੇ ਮਾਂ ਨੂੰ ਪੁੱਛਿਆ, “ਮਾਂ ‘ਕੀ’ ਦੇ ਗਲ ‘ਚ ‘ਕੀ’ ਆ?” ਮਾਂ ਨੂੰ ਵੀ ਜੇ ਪੰਜਾਬ ਦੇ ਲੋਕਾਂ ਵਾਂਗੂੰ ਕੁਝ ਸੁਰਤ ਹੁੰਦੀ, ਫੇਰ ਹੀ ਦੱਸਦੀ..? ਉਹ ਵਿਚਾਰੀ ਠਿੱਠ ਜਿਹੀ ਹੁੰਦੀ ਬੋਲੀ, “ਚੱਲ ਘਰ ਚੱਲੀਏ..ਕੁਵੇਲਾ ਹੋਈ ਜਾਂਦੈ… ‘ਇਹੋ ਜਿਹਿਆਂ’ ਦੇ ਗਲਾਂ ‘ਚ ‘ਇਹੋ ਜਿਹੇ’ ਹੀ ਹੁੰਦੇ ਆ।” ਉਹ ਦਿਨ ਵੀ ਦੂਰ ਨਹੀਂ ਹਨ, ਜੇ ਤੁਸੀਂ ਲੋਕਾਂ ਦੀ ਧੀ-ਭੈਣ ‘ਇੱਕ’ ਕਰਨ ਵਾਲੇ ਗੌਣ-ਪਾਣੀ ਦਾ ਖਹਿੜਾ ਨਾ ਛੱਡਿਆ ਤਾਂ ਲੋਕ ਵੀ ਇਹ ਕਹਿਕੇ ਪਾਸਾ ਵੱਟ ਲਿਆ ਕਰਨਗੇ ਕਿ ਜਾਂ ਤਾਂ ਬੇਸ਼ਰਮਾਂ ਨੇ ਸ਼ਰਮ ਦੀ ਲੋਈ ਹੀ ਲਾਹ ਛੱਡੀ ਹੈ, ਜਾਂ ਫਿਰ ‘ਇਹੋ ਜਿਹਿਆਂ’ ਦੇ ਗਲਿਆਂ ‘ਚੋਂ ‘ਇਹੋ ਜਿਹਾ’ ਗੰਦਾ ਪਾਣੀ ਹੀ ਨਿੱਕਲੂ। ਉਮੀਦ ਹੈ ਕਿ ਮੇਰੀਆਂ ਕਮਅਕਲ ਦੀਆਂ ਹੱਥ ਜੋੜ ਕੇ ਕੀਤੀਆਂ ਬੇਨਤੀਆਂ ‘ਤੇ ਜਰੂਰ ਗੌਰ ਕਰੋਗੇ। ਜਿਸ ਦਿਨ ਲੋਕਾਂ ਦੇ ਜ਼ਖਮਾ ‘ਤੇ ਫੈਹਾ ਧਰਨ ਵਰਗਾ ਕੋਈ ਗੀਤ ਤੇਰੇ ਮੂੰਹੋਂ ਸੁਨਣ ਨੂੰ ਮਿਲਿਆ ਤਾਂ ਸ਼ਾਇਦ ਉਸ ਦਿਨ ਤੈਨੂੰ ‘ਆਪਣੀ ਭੈਣ’ ਵਰਗੀ ਕਹਿਣ ਦਾ ਹੌਸਲਾ ਕਰ ਲਵਾਂ…… ਕੋਈ ਲਫ਼ਜ਼ਾਂ ਦੀ ਵਾਧ ‘ਘਾਟ’ ਰਹਿ ਗਈ ਹੋਵੇ ਤਾਂ ਲੋਕਾਂ ਕੋਲੋਂ ਮਾਫੀ ਮੰਗਦਾ ਹਾਂ।

ਪੰਜਾਬੀ ਬੋਲੋ ਦਾ ਸ਼ੋਰ ਇਕ ਡਰਾਮਾ ਜਿਹਾ ਲਗਾ !

ਕਈ ਯੱਤਨਾ ਦੇ ਬਾਵਜੂਦ ਜਦ ਨਾਨਕ ਸ਼ਾਹੀ ਈ ਮੇਲ ਨੂੰ ਪੰਜਾਬੀ ਵਿਚ ਨਾ ਬਦਲ ਸਕਿਆ ਤਾਂ ਪੰਜਾਬੀ ਪੜ੍ਹੋ ਪੰਜਾਬੀ ਲਿਖੋ, ਪੰਜਾਬੀ ਬੋਲੋ ਦਾ ਸ਼ੋਰ ਇਕ ਡਰਾਮਾ ਜਿਹਾ ਲਗਾ। ਬੁਧੀ ਜੀਵਾਂ ਨੂੰ ਬੇਨਤੀ ਕਰਨ ਨੂੰ ਜੀ ਕਰ ਆਇਆ ਕਿ ਜੇ ਉਹ ਸੱਚੀ ਮੁੱਚੀਂ ਪੰਜਾਬੀ ਬੋਲੀ ਦੀ ਉਨੱਤੀ ਚਾਹੰਦੇ ਹਨ ਤਾਂ ਉਹ ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ ਛਡ ਛਡਾ ਕੇ ਪੰਜਾਬੀ ਬੌਲੀ ਲਈ ਇਕ ਸਾਂਝਾ ਫੌਂਟ ਤਿਆਰ ਕਰ ਦੇਣ ਨਹੀਂ ਤਾਂ ਜੇ ਇਸੇ ਤਰਾਂ ਕੱਲਾ ਕੱਲਾ ਆਪੋ ਆਪਣੀ ਡੇਢ੍ਹ ਇਟ ਦੀ ਮਸਜਦ ਬਣਾਉਣ ਵਿਚ ਰੁਝਿਆ ਰਿਹਾ ਤਾਂ ਫੌਟਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਜਾਵੇਗੀ । ਇਂਟਰਨੈਟ ਨਾਲ ਖ੍ਹੌਜੱੜ ਹੀ ਰਿਹਾ ਸੀ ਕਿ ਮੇਰੇ ਇਕ ਦੋਸਤ ਨੇ ਪੰਜਾਬ ਮੇਲ ਮੇਰੇ ਸਾਹਮਣੇ ਕਰਦਿਆਂ ਆਖਿਆ ਆਹ ਜ਼ਰਾ ਪੜ੍ਹੀਂ ਤਾਂ। ਲੇਖ ਦਾ ਸਿਰਲੇਖ ਦੇਖ ਕੇ ਮੈਂ ਹਸਦਿਆਂ ਹੋਇਆਂ ਆਖਿਆ ਲੈ, ਤੈਂ ਤਾਂ ਮੇਰੀ ਮੁਸ਼ਕਲ ਹੀ ਹੱਲ ਕਰ ਦਿਤੀ । ਇਹੋ ਤਾਂ.. ਵਿਚੋਂ ਟੋਕਦਿਆਂ ਉਹ ਬੋਲਿਆ ਪੜ੍ਹੇਂ ਗਾ ਤਾਂ ਪਤਾ ਲੱਗੂ ਹਲ ਹੋ ਗਈ ਜਾਂ ਵੱਧ ਗਈ ।

ਨਾਨਕਪ੍ਰਕਾਸ਼ , ਨਾਨਕਿਆਣਾ, ਨਾਨਕਸਰ, ਨਾਨਕਸ਼ਾਹੀ ਦਾ ਸਿਰਲੇਖ ਪਸੰਦ ਆਇਆ ਅਤੇ ਨਾਮ ਦੇ ਨਾਲ ਲੇਖਕ ਦੀ ਤਸਵੀਰ ਅਤੇ ਮਿਸ਼ਨਰੀ ਸ਼ਬਦ ਜੁੜਿਆ ਦੇਖ ਕੇ ਹੋਰ ਵੀ ਖੁਸ਼ੀ ਹੋਈ, ਇਕ ਉਮੀਦ ਨੇ ਜਨਮ ਲਿਆ ਕਿ ਜਦ ਤਕ ਸਾਡੇ ਪ੍ਰਚਾਰਕ ਢਾਂਚੇ ਵਿਚ ਨਵਾਂ ਖੂਨ ਆਉਂਦਾ ਰਹੇ ਗਾ ਸਿਖ ਸਿਧਾਂਤਾਂ ਨੂੰ ਖੋਰਾ ਨਹੀਂ ਲੱਗ ਸਕਦਾ।

ਮੇਰਾ ਦੋਸਤ ਗੁਰਮੁਖ ਸਿੰਘ ਭਾਰਤੀ ਫੌਜ ਵਿਚ ਸੂਬੇਦਾਰ ਮੇਜਰ ਸੀ ਅਤੇ ਹੁਣ ਪੈਨਸ਼ਨਰ ਹੈ ਅਜ ਕਲ ਆਪਣੇ ਬੇਟੇ ਨੂੰ ਮਿਲਣ ਆਇਆ ਹੋਇਆ ਹੈ । ਮੈਂ ਉਸ ਨੂੰ ਜ਼ਿਆਦਾ ਤਰ ਫੌਜੀਆ ਆਖ ਕੇ ਹੀ ਮੁਖਾਤਬ ਹੁੰਦਾ ਹਾਂ। ਬੜਾ ਗੁਰ ਸਿਖ ਅਤੇ ਖੋਜੀ ਹੈ ਦਲੀਲ ਨਾਲ ਗੱਲ ਕਰਦਾ ਹੈ । ਮੈਂ ਪੇਪਰ ਪੜ੍ਹਨ ਲਗਾ ਤਾਂ ਆਖਣ ਲਗਾ ਜ਼ਰਾ ਸੁਣਾ ਕੇ ਪੜ੍ਹ।

“ ਗੁਰਮਤ ਦੇ ਮਹਾਨ ਗਿਆਤਾ ਅਤੇ ਪੰਥਕ ਵਿਦਵਾਨ ਭਾਈ ਕਾਨ੍ਹ ਸਿੰਘ ਨ੍ਹਾਭਾ ਆਪਣੀ ਮਹਾਨ ਰਚਨਾਂ ਮਹਾਨਕੋਸ਼ ਵਿਚ ਲਿਖਦੇ ਹਨ ਕਿ ਨਾਨਕਪਰਕਾਸ਼-ਭਾਵ ਗੁਰੂ ਨਾਨਕ ਜੀ ਦਾ ਜਨਮ ਪ੍ਰਕਾਸ਼ 20 ਵੈਸਾਖ ਸੰਮਤ 1526 (15 ਅਪਰੈਲ ਸੰਨ 1469 ਈ.) ਨੂੰ ਹੀ ਹੋੲਆਿ ਸੀ। ਉਹ ਹਵਾਲੇ ਦਿੰਦੇ ਹਨ ਕਿ ਕੇਵਲ ਬਾਲੇ ਵਾਲੀ ਸਾਖੀ ਵਿੱਚ ਹੀ ਕੱਤਕ ਸੁਦੀ 15 ਲਿਖਆ ਹੋਇਆ ਹੈ ਬਾਕੀ ਸਭ ਪੁਰਾਣੀਆਂ ਜਿਤਨੀਆਂ ਲਿਖਤ ਦੀਆਂ ਸਾਖੀਆਂ ਹਨ ਉਹਨਾਂ ਵਿਚ ਵੈਸਾਖ ਸੁਦੀ ਤਿਨ ਹੀ ਹੈ । ਹੋਰ ਲਿਖਦੇ ਹਨ ਕਿ ਜ਼ਿਲਾ ਹਜ਼ਾਰਾ ਵਿੱਚ ਲਾਲਾ ਠਾਕਰਦਾਸ ਸੋਨੀ ਦੇ ਘਰ ਸੰਮਤ 1600 ਜੇਠ 3 ਦੀ ਲਿਖੀ ਹੋਈ ਇੱਕ ਸਾਖੀ ਹੈ ਉਸ ਵਿਚ ਸੰਮਤ 1526 ਵੈਸਾਖ ਸੁਦੀ 5 ਨੂੰ ਸਤਗੁਰ ਜੀ ਦਾ ਜਨਮ ਹੋਣਾ ਲਿਖਿਆ ਹੈ।

ਹੁਕਮੀਆ ਲੈਹਜੇ ਵਿਚ ਮੇਰਾ ਫੌਜੀ ਦੋਸਤ ਹਥ ਖੜਾ ਕਰਦਾ ਬੋਲਿਆ “ ਬਸ , ਰੁਕ ਜਾ”

ਮੈਂ ਹੈਰਾਨੀ ਨਾਲ ਆਖਿਆ ਹੁਣ ਕੀ ਹੋ ਗਿਆ ਤਾਂ ਫੌਜੀ ਨੇ ਇਕ ਕਾਗਜ਼ ਮੇਰੇ ਅਗੇ ਕਰ ਕੇ ਆਖਣ ਲਗਾ “ ਭਾਈ ਬਾਲੇ ਵਾਲੀ ਗੱਲ ਤਾਂ ਉਹ ਸਵੀਕਾਰ ਕਰਦਾ ਹੀ ਹੈ ਆਹ ਵੀ ਪੜ੍ਹੀਂ ਜ਼ਰਾ।“

“ ਕਾਰਤਕ ਮਾਸ ਰੁਤਿ ਸਰਤ ਪੂਰਨਮਾਸੀ

ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ।

ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੈਵ

ਰੂਪ ਗੁਣ ਜੋਬਨ ਸ਼ਿੰਗਾਰ ਅਧਿਕਾਰੀ ਹੈ।

ਚਾਤਰ ਚਤਰ ਪਾਠ ਸੇਵਕ ਸਹੇਲੀ ਸਾਠ

ਸੰਪਦਾ ਸਮਗਰੀ ਸੁਖ ਸਹਿਜ ਸੰਚਾਰੀ ਹੈ

ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ

“ ਜੀਵਨ ਜਨਮ ਧੰਨ “ ਪਰੀਤਮ ਪਿਆਰੀ ਹੈ। “

ਇਹ ਤਾਂ ਭਾਈ ਗੁਰਦਾਸ ਜੀ ਦੀ ਵਾਰ ਹੈ, ਫੌਜੀਆ ਬੜੀ ਤਿਆਰੀ ਨਾਲ ਆਇਆ ਲਗਦਾਂ

“ ਘੱਗ ਸਾਹਿਬ ਇਹੀ ਤਾਂ ਇਕ ਪਰਚਾਰਕ ਲੇਖਕ ਵਿਚ ਅਤੇ ਇਕ ਫੌਜੀ ਵਿਚ ਫਰਕ ਹੈ । ਫੌਜੀ ਪਹਿਲਾਂ ਤਿਆਰੀ ਕਰਦਾ ਹੈ ਫੇਰ ਕੁਝ ਕਰਦਾ ਹੈ ਇਸ ਦੇ ਉਲਟ ਲੇਖਕ ਪਹਿਲਾਂ ਬਗੈਰ ਕਿਸੇ ਖੋਜ ਤੋਂ ਲਿਖਦਾ ਹੈ ਅਤੇ ਬਾਅਦ ਵਿਚ ਸਪੱਸ਼ਟੀ ਕਰਨ ਵਿਚ ਰੁੱਝਿਆ ਰਹਿੰਦਾ ਹੈ। ਹੁਣ ਮੈਂਨੂੰ ਇਹ ਦਸ ਬਈ ਬਾਬੇ ਨਾਨਕ ਦੇ ਆਗਮਨ ਦੀ ਗੱਲ ਪਹਿਲਾਂ ਕਿਨ ਕੀਤੀ ?”।

ਭਾਈ ਬਾਲੇ ਦੀ ਸਾਖੀ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਅੰਗਦ ਜੀ ਦੇ ਪੁਛਣ ਤੇ ਭਾਈ ਬਾਲਾ ਗੁਰੂ ਮਹਾਰਾਜ ਦੇ ਆਗਮਨ ਬਾਰੇ ਗੱਲ ਕਰਦਾ ਹੈ।

“ ਹੁਣ ਦਸ ਭਾਈ ਗੁਰਦਾਸ ਜੀ ਪਹਿਲਾਂ ਹੋਏ ਹਨ ਕਿ ਭਾਈ ਕ੍ਹਾਨ ਸਿੰਘ ਜੀ ?“ ਇਹ ਦੂਸਰਾ ਸਵਾਲ ਸੀ

ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਅਤੇ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਗੁਰੁ ਘਰ ਨਾਲ ਜੁੜ ਗਏ ਸਨ ।

ਇਕ ਹੋਰ ਕਾਗਜ਼ ਅਗੇ ਕਰਕੇ ਮੇਰਾ ਦੋਸਤ ਆਖਣ ਲਗਾ “ ਦੇਖ ਗੁਰੂ ਬਾਬੇ ਦਾ ਆਗਮਨ ਹੁੰਦਾ ਹੈ 1469 ਈਸਵੀ ਨੂੰ ਅਤੇ ਤੀਸਰੇ ਗੁਰੂ ਅਮਰਦਾਸ ਜੀ ਸੰਸਾਰ ਯਾਤਰਾ ਸ਼ੁਰੂ ਕਰਦੇ ਹਨ 1479 ਈਸਵੀ ਵਿਚ ਗੁਰੂ ਬਾਬਾ ਨਾਨਕ ਨਾਲੋਂ ਸਿਰਫ ਦਸ ਸਾਲ ਛੋਟੇ ਗੁਰੂ ਅਮਰਦਾਸ ਜੀ ਗੁਰੂ ਪਦਵੀ ਪਰਾਪਤ ਕਰਦੇ ਹਨ 1552 ਈਸਵੀ ਵਿਚ ਉਹਨਾਂ ਦੇ ਗੁਰੂ ਕਾਲ ਵਿਚ ਹੀ ਭਾਈ ਗੁਰਦਾਸ ਜੀ ਗੁਰੂ ਘਰ ਨਾਲ ਜੁੜਦੇ ਹਨ। 1469 ਅਤੇ 1552 ਵਿਚ ਸਿਰਫ 83 ਸਾਲ ਦਾ ਫਰਕ ਹੈ । ਹੁਣ ਗੱਲ ਕਰਦੇ ਹਾਂ ਭਾਈ ਕ੍ਹਾਨ ਸਿੰਘ ਜੀ ਦੀ ਉਹਨਾਂ ਦਾ ਜਨਮ 1861 ਈਸਵੀ ਦੇ ਲਾਗੇ ਸ਼ਾਗੇ ਦਾ ਹੈ। ਗੁਰੂ ਨਾਨਕ ਜੀ ਦੇ ਆਗਮਨ ਤੋਂ ਕੋਈ 392 ਸਾਲ ਬਾਅਦ ਇਨੇ ਸਾਲਾਂ ਵਿਚ ਸਿਖਾਂ ਨੂੰ ਗੱਧੀ ਗੇੜ ਪਾੳੇੁਣ ਦਾ ਕੰਮ ਮੁਸਲਮਾਨ ਲੇਖਕਾਂ ਨੇ ਇਨਾ ਨਹੀਂ ਕੀਤਾ ਜਿਨਾਂ ਸਨਾਤਨੀ ਅਤੇ ਅੰਗਰੇਜ਼ ਮਿਸ਼ਨਰੀਆਂ ਨੇ ਕੀਤਾ ਸੀ । ਬਾਬੇ ਦਾ ਆਗਮਨ ਦਿਵਸ ਕਤੱਕ ਤੋਂ ਵੈਸਾਖ ਵਿਚ ਬਦਲਣ ਵਾਲੇ ਅੰਗਰੇਜ਼ ਮਿਸ਼ਨਰੀ ਅਤੇ ਸ਼ਾਤਰ ਬਿਪਰ ਹਨ। ਉਹ 1699 ਦੀ ਵੈਸਾਖੀ ਨੂੰ ਛੁਟਿਆਉਣਾਂ ਚਾਹੰਦੇ ਸਨ ਸਾਡੇ ਬਹੁਤ ਸਾਰੇ ਵਿਦਵਾਨਾਂ ਨੇ ਬਗੈਰ ਕਿਸੇ ਆਪਣੀ ਖੋਜ ਦੇ ਉਹਨਾਂ ਦੀ ਹਾਂ ਵਿਚ ਹਾਂ ਮਿਲਾ ਕੇ ਬਿਪਰਾਂ ਦਾ ਕੰਮ ਆਸਾਨ ਕਰ ਦਿਤਾ।ਜੋ ਇਕ ਨੇ ਲਿਖ ਦਿਤਾ ਬਾਕੀਆਂ ਨੇ ਇਸ ਲੇਖ ਦੇ ਲੇਖਕ ਅਵਤਾਰ ਸਿੰਘ ਮਿਸ਼ਨਰੀ ਵਾਂਗ ਬਗੈਰ ਆਪਣੀ ਖੋਜ ਦੇ ਉਸੇ ਤੇ ਕੋਕੋ ਕਾਂਗੜੇ ਵਾਹ ਛਡੇ “

ਇਕ ਹੋਰ ਕਾਗਜ਼ ਅਗੇ ਕਰਕੇ ਆਖਣ ਲੱਗਾ “ ਘੱਗ ਸਾਹਬਿ ਆਹ ਵੀ ਪੜ੍ਹੋ ਤਾਂ ਜ਼ਰਾ “

ਗਰੰਥ ਬਾਬਾ ਬਿਨੋਦ ਸਿੰਘ “ ਉਰਜ ਮਾਸ ਕੀ ਪੂਰਨ ਮਾਸ਼ੀ ॥ ਹਰਿ ਕੀਰਤ ਸੀ ਜੌਨ ਪ੍ਰਕਾਸ਼ੀ ॥ ਸੰਮਤ ਨੌ ਖੱਟ ਸਹਿਸ ਛਬੀਸਾ ॥ ਭੈ ਅਵਤਾਰ ਪ੍ਰਗਟ ਜਗਦੀਸਾ ॥”

“ ਤੁਹਾਨੂੰ ਪਤਾ ਬਾਬਾ ਬਿਨੋਦ ਸਿੰਘ ਜੀ ਗੁਰੂ ਅੰਗਦ ਦੇਵ ਜੀ ਦੀ ਸੰਤਾਨ ਵਿਚੋਂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਾਬਾ ਬੰਦਾ ਬਹਾਦਰ ਨਾਲ ਪੰਜਾਬ ਵਲ ਭੇਜੇ ਗਏ ਸਨ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਅਵਤਾਰ ਸਿੰਘ ਜੀ ਨੇ ਮਿਸ਼ਨਰੀ ਕਾਲਜ ਵਿਚ ਪੜ੍ਹਦਿਆਂ ਇਹ ਸਾਖੀਆਂ ਪੜ੍ਹੀਆਂ ਹੀ ਨਹੀਂ ਜਾਂ ਮਿਸ਼ਨਰੀ ਕਾਲਜ ਵਾਲੇ ਵੀ ਬਿਪਰਵਾਦ ਸੋਚ ਦੇ ਸ਼ਕਾਰ ਹਨ। ਬਿਪਰਵਾਦੀ ਸੋਚ ਕਾਰਨ ਹਰ ਰੋਜ਼ ਆਪਣੀ ਕੌਮ ਵਿਚ ਕੋਈ ਨਾ ਕੋਈ ਬਖੇੜਾ ਖੜਾ ਹੋ ਰਿਹਾ ਹੈ। “

ਥੋੜ੍ਹਾ ਜਿਹਾ ਰੁਕ ਕੇ ਫੌਜੀ ਫੇਰ ਮੌਜ ਵਿਚ ਆ ਗਿਆ “ ਘੱਗ ਸਾਹਬਿ ਭਾਈ ਕ੍ਹਾਨ ਸਿੰਘ ਤਾਂ ਆਖਦੇ ਹਨ ਵੈਸਾਖ ਸੁਦੀ ਤੀਜ ਦਾ ਜਨਮ ਹੈ ਅਤੇ ਠਾਕਰਦਾਸ ਸੋਨੀ ਵਾਲੀ ਸਾਖੀ ਵਿਚ ਵੈਸਾਖ ਸੁਦੀ 5 ਹੈ, ਪੂਰੇ ਦੋ ਦਿਨ ਦਾ ਫਰਕ। ਘੱਗ ਸਾਹਿਬ ਅਸੀਂ ਜਦ ਕਿਤੇ ਮੁਹਿਮ ਤੇ ਜਾਣਾ ਹੁੰਦਾ ਸੀ ਨਾ ਤਾਂ ਸਭ ਦੀਆਂ ਘੜੀਆਂ ਮਿਲਾ ਲਈਆਂ ਜਾਂਦੀਆਂ ਸਨ ਤਾਂ ਕਿ ਪਹਿਲਾ ਕਦਮ ਇੱਕਠਾ ਹੀ ਪੁਟਿਆ ਜਾਵੇ ।ਇਕ ਮਿੰਟ ਦੇ ਫਰਕ ਨਾਲ ਸਾਰੀ ਮੁਹਿਮ ਦਾ ਸਤਿਆਨਾਸ ਹੋ ਸਕਦਾ ਹੈ , ਹੱਦ ਹੋ ਗਈ ਤੁਹਾਨੂੰ ਲੇਖਕਾਂ ਨੂੰ ਦੋ ਦਿਨ ਦਾ ਫਰਕ ਵੀ ਹਜ਼ਮ ਹੈ । ਇਕ ਗੱਲ ਹੋਰ ਆਪਣੇ ਮਿਸ਼ਨਰੀ ਵੀਰ ਨੂੰ ਲਿਖੋ ਕਿ ਇਹ ਹੁਣ ਉਸ ਦੀ ਜ਼ਿਮੇਵਾਰੀ ਬਣ ਗਈ ਹੈ ਕਿ ਉਹ ਅਗਲੇ ਲੇਖ ਵਿਚ 15 ਅਪਰੈਲ ਵੈਸਾਖ ਸੁਦੀ ਤੀਜ ਅਤੇ 20 ਵੈਸਾਖ ਨੂੰ ਗਣਤ ਦੀ ਕਸੌਟੀ ਤੇ ਪਰਖੇ ।ਮੈਨੂੰ ਉਸ ਦਾ ਬਖੇੜਾ ਖੜਾ ਕਰਨ ਦਾ ਰਵਈਆ ਬਿਪਰਵਾਦੀ ਲਗਦਾ ਹੈ । ਲਿਖੋ ਘੱਗ ਸਾਹਿਬ ਕਲਮ ਕਿਊਂ ਰੁਕ ਗਈ …ਲਿਖੋ ਕਿ ਕਿਸੇ ਤੇ ਉਂਗਲੀ ਉਠਾਉਣ ਦੀ ਬਜਾਏ ਪਹਿਲਾਂ ਆਪਣੇ ਬਿਪਰਵਾਦੀ ਰਵਈਏ ਦੀ ਸਫਾਈ ਦੇਵੇ।“

ਬਸ ਕਿ ਕੁਝ ਹੋਰ

“ ਹਾਲੇ ਤਾਂ ਬਹੁਤ ਕੁਝ ਬਾਕੀ ਹੈ ਘੱਗ ਸਾਹਿਬ, ਜੇ ਥੱਕ ਗਏ ਹੋ ਤਾਂ ਮੈਂ ਕੱਲ ਨੂੰ ਆ ਜਾਵਾਂਗਾ “

ਨਹੀਂ ਥੱਕਣਾ ਕੀ ਹੈ ਦਸ ਹੋਰ ਕੀ ਲਿਖਾਂ

ਤਾਂ ਉਹ ਮੁਸਕਰਾ ਕੇ ਆਖਣ ਲਗਾ “ ਆਪਣੇ ਮਿਸ਼ਨਰੀ ਲੇਖਕ ਨੂੰ ਲਿਖੋ ਕਿ ਗੁਰਬਾਣੀ ਦੇ ਵਿਸ਼ਾਲ ਸਮੁੰਦਰ ਵਿਚੋਂ ਕੋਈ ਆਪੂ ਨੂੰ ਸੂਤ ਆਉਂਦੀ ਤੁਕ ਲੈ ਕੇ ਕਿਤੇ ਵੀ ਵਰਤਣੀ ਅਯੋਗ ਹੈ , ਗੁਰਬਾਣੀ ਦਾ ਅਨਾਦਰ ਹੈ “

ਦੇਖ ਫੌਜੀਆ ਮੈਨੂੰ ਗੁਰਬਾਣੀ ਦਾ ਇਡਾ ਗਿਆਨ ਨਹੀਂ ਇਸ ਲਈ ਮੈਂ ਇਡੇ ਝਮੇਲੇ ‘ਚ ਨਹੀਂ ਪੈਣਾ ਮੰਗਦਾ

“ ਤੇਰੇ ਲਈ ਕੋਈ ਝਮੇਲਾ ਨਹੀਂ ਮੇਂ ਲਿਖਾ ਰਿਹਾ ਹਾਂ , ਤੂੰਂ ਲਿਖ ਤਾਂ ਸਕਦਾ ਕਿ ਨਹੀਂ। ਜੇ ਅਵਤਾਰ ਸਿੰਘ ਕੁਝ ਲਿਖੂਗਾ ਤਾਂ ਮੈਂ ਜਾਂਣਾ ਤੇ ਅਵਤਾਰ ਸਿੰਘ , ਹਰ ਗੱਲ ਦਾ ਜਵਾਬ ਬਾਦਲੀਲ ਦੇਵਾਂਗਾ । “

ਅਛਾ ਬਾਬਾ ਲਿੱਖਾ “ ਅਵਤਾਰ ਸਿੰਘ ਮਿਸ਼ਨਰੀ ਜੀ ਨੇ ਈਸਾ ਦੀ ਗੱਲ ਕੀਤੀ ਹੈ ਕਿ ਈਸਾਈਆਂ ਨੇ ਉਸ ਦਾ ਜਨਮ 25 ਦਸੰਬਰ ਦਾ ਮਿਥ ਲਿਆ ਹੈ। ਮੇਰੇ ਵੀਰ ਹਾਲੇ ਤਕ ਤਾਂ ਈਸਾ ਵੀ ਇਕ ਮਿਥ ਹੈ ਨਾ ਤਾਂ ਉਸ ਦੇ ਜਨਮ ਦਾ ਪਤਾ ਹੈ ਨਾ ਅੰਤਮ ਸਮੇ ਦਾ। 25 ਦਸੰਬਰ ਸੂਰਜ ਦੇਵਤੇ ਦਾ ਦਿਨ ਹੈ ਜੋ ਈਸਾ ਤੋਂ ਸਦੀਆਂ ਪਹਿਲਾਂ ਮਨਾਇਆ ਜਾਂਦਾ ਸੀ । ਜੇ ਨਹੀੰ ਯਕੀਨ ਤਾਂ ਕਿਸੇ ਪਾਦਰੀ ਨੂੰ ਪੁਛ ਲਵੇ ਂ। 2006 ਵਿਚ ਲੋਕਾ ਦੇ ਪਰੋਟੈਸਟ ਅਗੇ ਸਟੋਰਾਂ ਵਾਲਿਆਂ ਨੇ ਮੈਰੀ ਕ੍ਰਿਸਮਸ ਦੇ ਬੈਨਰ ਲਾਹ ਦਿਤੇ ਸਨ ਅਤੇ ਮੈਰੀ ਕ੍ਰਿਸਮਸ ਦੀਆਂ ਧੁੰਨਾ ਬਜਾਉਣੀਆਂ ਵੀ ਬੰਦ ਕਰ ਦਿਤੀਆਂ ਸਨ। ਦੂਜੇ ਪਾਸੇ ਸਦੀਆਂ ਤੋਂ ਕੱਤਕ ਦੀ ਪੂਰਨਮਾਸ਼ੀ ਗੁਰੂ ਬਾਬੇ ਦੇ ਆਗਮਨ ਵਜੌਂ ਮਨਾਈ ਜਾਂਦੀ ਹੈ ਪਿਆਰਿਆ ਉਹ ਵੀ ਇਕ ਪੱਕੀ ਤਾਰੀਕ ਹੈ। ਮੇਰੇ ਵੀਰ ਦੂਜੇ ਦੀ ਰੀਸ ਨੂੰ ਭੇਡ ਚਾਲ ਕਿਹਾ ਜਾਂਦਾ ਹੈ। 1469 ਤੋਂ ਲੈ ਕੇ 1708 ਤਕ ਗੁਰੂ ਕਾਲ ਹੈ ਪੂਰੇ 239 ਸਾਲ ਇਡੇ ਲਮੈਂ ਸਮੇਂ ਦੌਰਾਨ ਜੇ ਕਿਸੇ ਗੁਰੂ ਸਾਹਿਬ ਨੇ ਕੱਤਕ ਦੀ ਪੂਰਨਮਾਸ਼ੀ ਤੇ ਕੋਈ ਇਤਰਾਜ਼ ਕੀਤਾ ਹੈ ਤਾਂ ਖੋਜ ਕਰ ਕੇ ਲਿਖ ਦੇਵੀਂ। 1708 ਤੋਂ ਲੈ ਕੇ 2003 ਤਕ 295 ਸਾਲ ਬਣ ਜਾਂਦੇ ਹਨ ਜੇ ਇਡਾ ਲਮਾਂ ਸਮਾਂ ਕੱਤਕ ਦੀ ਪੂਰਨਮਾਸ਼ੀ ਨੂੰ ਬਾਬੇ ਦਾ ਆਗਮਨ ਦਿਵਸ ਮਨਾਉਣ ਨਾਲ ਕੋਈ ਪਰਲੋ ਨਹੀਂ ਆਈ ਤਾਂ ਹੁਣ ਕੇਹੜੀ ਆਫਤ ਆ ਗਈ ਸੀ ਕਿਹੜਾ ਪਹਾੜ ਡਿਗਣ ਲਗਾ ਸੀ ਜੋ ਬਗੈਰ ਸੋਚੇ ਸਮਝੇ ਈਸਵੀ ਸੰਨ ਦੀ ਗੁਲਾਮੀ ਕਬੂਲਦਾ ਪੁਰੇਵਾਲ ਕੈਲੰਡਰ ਲਾਗੂ ਕਰਕੇ ਬਖੇੜਾ ਖੱੜਾ ਕਰ ਦਿਤਾ। ਦੋਸਤਾ, ਲੋਕਾਈ ਦੇ ਵਿਸ਼ਵਾਸ਼ ਨੂੰ ਝੁਠਲਾਉਣਾ ਬੱਜਰ ਪਾਪ ਹੈ ਜੋ ਇਕ ਸਿਖ ਮਿਸ਼ਨਰੀ ਨੂੰ ਸ਼ੋਭਾ ਨਹੀਂ ਦਿੰਦਾ। ਹੁਣ ਰਹੀ ਗੱਲ ਮਸਿਆ ਪੁਨਿਆਂ ਦੀ ਇਹ ਤੇਰੀ ਮੇਰੀ ਬਣਾਈ ਹੋਈ ਲੋਲੋ ਨਹੀਂ ਕਿ ਜਦ ਮਰਜ਼ੀ ਬਣਾ ਲਈ ਜਦ ਮਰਜ਼ੀ ਢਾਹ ਲਈ। ਇਹ ਉਸ ਅਕਾਲ ਪੁਰਖ ਦੀ ਸਾਜੀ ਹੋਈ ਰਚਨਾਂ ਦਾ ਇਕ ਅਜੂਬਾ ਹੈ ਇਸ ਦੀਆਂ ਪਕੀਆਂ ਤਾਰੀਕਾਂ ਹਨ ਇਕ ਸਕਿੰਟ ਦਾ ਵੀ ਹੇਰ ਫੇਰ ਨਹੀਂ । ਦੂਨੀਆਂ ਦਾ ਹਰ ਕੈਲੰਡਰ ਦਾ ਜਨਮ ਦਾਤਾ ਚੰਦ ਅਤੇ ਸੂਰਜ ਹੈ । ਕੈਲੰਡਰ , ਪ੍ਰੀਸਟ ਪਰਵਾਰ ( ਬਰਾਹਮਣ , ਪੋਪ… ) ਦੀ ਘਾਲਣਾ ਦਾ ਨਤੀਜਾ ਹੈ ਜਿਸ ਨੂੰ ਤੁਸੀਂ ਪਾਖੰਡ ਦਾ ਨਾਮ ਦਿਤਾ ਹੈ । ਸੰਗਰਾਂਦ ਵੀ ਤਾਂ ਮਸਿਆ ਪੁੰਨਿਆਂ ਦੇ ਦਿਨ ਆ ਸਕਦੀ ਹੈ ਕੀ ਤੁਸੀਂ ਉਸ ਦਿਨ ਸੰਗਰਾਂਦ ਨਹੀਂ ਮਨਾਉਗੇ । ਇਸੇ ਤਰਾਂ ਗੁਰੂ ਬਾਬੇ ਦਾ ਆਗਮਨ ਦਿਵਸ ਪੂਰਨਮਾਸ਼ੀ ਦਾ ਹੈ । ਉਸ ਦਿਨ ਬਾਬੇ ਦੇ ਆਗਮਨ ਦਿਵਸ ਤੇ ਇਕਠ ਹੁੰਦਾ ਹੈ ਨਾਕਿ ਪੂਰਨਮਾਸ਼ੀ ਤੇ। ਅਜ਼ੀਜ਼ ਅਵਤਾਰ ਸਿੰਘ ਜੀ ਗੂਰੂ ਮਹਾਰਾਜ ਵੀ ਤਾਂ ਸੰਗਰਾਂਦਾਂ ਦੀਆਂ ਤਾਰੀਕਾਂ ਬਦਲ ਸਕਦੇ ਸਨ। ਉਹਨਾਂ ਨਹੀਂ ਨਾ ਬਦਲੀਆਂ! ਇਕ ਤਾਂ ਉਹ ਕੁਦਰਤ ਦੇ ਨਿਯਮਾ ਨੂੰ ਸਮਝਦੇ ਸਨ ਦੂਸਰਾ ਗੁਰੂ ਨਾਨਕ ਦਾ ਸਿਧਾਂਤ ਜੋੜਨਾ ਹੈ ਜੋ ਤੋੜਨ ਦੀ ਗੱਲ ਕਰਦਾ ਹੈ ਅਤੇ ਸਿਖ ਪਰਚਾਰਕ ਦਾ ਦਾਅਵਾ ਵੀ ਕਰਦਾ ਹੈ ਉਹ ਪਾਖੰਡ ਹੈ। ਜੇ ਗੁਰੂ ਸਾਹਿਬ ਨੇ ਸੰਗਰਾਂਦ ਨੂੰ ਪਾਖੰਡ ਕਿਹਾ ਹੁੰਦਾ ਤਾਂ ਉਹਨਾਂ ਨੇ ਬਾਰਾਮਾਹਾਂ ਨਹੀਂ ਸੀ ਰਚਣਾ। ਵੀਰ ਮੇਰਿਆ ਕੈਲੰਡਰ ਕੋਈ ਪੀਰ ਪੈਗੰਬਰ ਨਹੀਂ ਅਤੇ ਨਾ ਹੀ ਇਹ ਕੋਈ ਜਾਦੂ ਦੀ ਛੱੜੀ ਹੈ ਕਿ ਇਸ ਦੇ ਬਣਨ ਨਾਲ ਗੁਰਦਵਾਰਿਆ ਦੀ ਦੁਰਵਰਤੋਂ ਰੁਕ ਜਾਵੇਗੀ , ਬਾਣੀ ਦਾ ਵਿਉਪਾਰ ਬੰਦ ਹੋ ਜਾਊ ਜਾਂ ਕੌਮ ਵਿਚ ਇਤਫਾਕ ਹੋ ਜਾਊ, ਇਹ ਤਾਂ ਇਕ ਪੈਮਾਨਾ ਹੈ ਜਿਸ ਤੇ ਚੰਗੀਆਂ ਮਾੜੀਆਂ ਘਟਨਾਵਾਂ ਦਰਜ ਕੀਤੀਆਂ ਜਾਂਦੀਆਂ ਹਨ ਜਿਸ ਤਰਾਂ ਤੁਸੀਂ ਖੁਦ ਆਪਣੇ ਲੇਖ ਦੇ ਪਹਿਲੇ ਪੈਹਰੇ ਵਿਚ ਲਿਖਿਆ ਹੈ ( ਇੱਥੇ ਸੰਮਤ 1526 ਨੂੰ ਸਤਗੁਰ ਨਾਨਕ ਪ੍ਰਗਟ ਹੋਏ ਸਨ) “ ਬਿਕਰਮੀ ਸੰਮਤ ਵਾਲੀ ਜੰਤਰੀ ਵਿਚ ਬਿਕ੍ਰਮੀ ਸੰ , ਸ਼ਾਕਾ ਸੰ ,ਈਸਵੀ ਸੰਨ , ਬਾਬੇ ਨਾਨਕ ਦਾ ਸੰ, ਖਾਲਸਾ ਸਾਜਣ ਦੀ ਸੰ ਅਤੇ ਹਿਜਰੀ ਸੰ ਸਭ ਦਾ ਜ਼ਿਕਰ ਸਦੀਆਂ ਤੋਂ ਚਲਿਆ ਆ ਰਿਹਾ ਹੈ। ਅਵਤਾਰ ਸਿੰਘ ਜੀ ਜੇ ਤੁਹਨੂੰ ਕਿਸੇ ਈਸਵੀ ਸੰਨ ਦੀ ਜੰਤਰੀ ਵਿਚ ਬਾਬੇ ਨਾਨਕ ਦਾ ਨਾਮ ਵੀ ਮਿਲ ਜਾਵੇ ਤਾਂ ਪਾਠਕਾਂ ਨੂੰ ਦਸਣ ਦੀ ਜ਼ਰੂਰ ਕਿਰਪਾਲਤਾ ਕਰਨੀ।

“ ਤੁਹਾਡੇ ਲੇਖ ਦਾ ਦੂਸਰਾ ਵਿਸ਼ਾ ਹੈ ਨਾਨਕਸਰ। ਅਵਤਾਰ ਸਿੰਘ ਜੀ ਤੁਸੀਂ ਨਾਨਕਸਰ ਵਾਲਿਆਂ ਵਲੋਂ ਪਰਚੱਲਤ ਬਾਬੇ ਦੀ ਤਸਵੀਰ ਤੇ ਇਤਰਾਜ਼ ਕੀਤਾ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ ਉਹ ਤਸਵੀਰ ਅਸਲੀ ਨਹੀਂ ਹੋ ਸਕਦੀ ਹੁਣ ਤੁਸੀਂ ਦਸੋ ਅਸਲੀ ਤਸਵੀਰ ਕੇਹੜੀ ਹੈ ਨਿਰਨਾ ਤੁਹਾਡੇ ਤੇ ਹੈ “ ਗਲਿ ਮਾਲਾ ਤਿਲਕ ਲਿਲਾਟੰ॥ … ਸਭ ਫੋਕਟ ਨਿਸਚੋ ਕਰਮੰ । ਇਹ ਸ਼ਬਦ ਜਿਨਾਂ ਬ੍ਰਾਹਮਣ ਤੇ ਲਾਗੂ ਹੁੰਦਾ ਹੈ ਓਨਾਂ ਹੀ ਹਰ ਭੇਖਧਾਰੀ ਤੇ ਹੁੰਦਾ ਹੈ ਚਾਹੇ ਉਹ ਕ੍ਰਿਸ਼ਚਨ ਹੈ , ਮੁਸਲਮਾਨ ਹੈ ਜਾਂ ਸਿਖ ਹੈ । ਜੋ ਅਜ ਕਲ ਅਮ੍ਰਤਸਰ ਤੋਂ ਲੈ ਕੇ ਸੰਸਾਰ ਦੇ ਹਰ ਗੁਰਦਵਾਰੇ ਵਿਚ ਹੋ ਰਿਹਾ ਹੈ ਉਸਤੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਕਿ ਉਹ ਫੋਕਟ ਹਨ ਜਾਂ ਸਹੀ ਹਨ। ਮੇਂ ਡੇਰੇ ਦਾਰ ਸਾਧਾਂ ਦੇ ਹਕ ਵਿਚ ਨਹੀਂ ਪਰ ਮੇਰੇ ਦੇਖਣ ਵਿਚ ਆਇਆ ਹੈ ਕਿ ਉਹਨਾਂ ਦੇ ਸੰਪਰਕ ਵਿਚ ਆਇਆਂ ਕਈਆਂ ਨੂੰ ਜੀਵਨ ਜਾਚ ਆ ਗਈ ਹੈ । ਅਤੇ ਇਕ ਸੂਬੇ ਨਾਲੋਂ ਵੱਧ ਬਜਟ ਵਾਲੀ ਸ਼ਰੋਮਣੀ ਕਮੇਟੀ ਸਿਰਫ ਸਿਆਸਤਦਾਨਾਂ ਦਾ ਹਥਠੋਕਾ ਬਣ ਕੇ ਰਹਿ ਗਈ ਹੈ। ਡੇਰੇ ਦਾਰਾਂ ਨਾਲੌਂ ਸਿਖ ਕੌਮ ਦਾ ਜ਼ਿਆਦਾ ਨੁਕਸਾਨ ਧਾਰਮਕ ਉਚਪਦਵੀਆਂ ਤੇ ਬੈਠੇ ਜਥੇਦਾਰ ਕਰ ਰਹੇ ਹਨ।“ ਜਾਂ ਫੇਰ ਵੀਰ ਪੁਰੇਵਾਲ ਵਾਂਗ ਆਪਣੀ ਜ਼ਿਦ ਪੁਗਾਉਣ ਦੇ ਚਾਹਵਾਨ । ਸਿਖ ਕੌਮ ਵਿਚ ਪਾਟਕ ਪਾਉਣ ਦੇ ਸਿਵਾਏ ਅਜ ਤਕ ਜ਼ਿਦ ਨੇ ਕੁਝ ਨਹੀਂ ਸਵਾਰਿਆ ਹੁਣ ਰਹਿਮ ਕਰੋ । “

“ ਘੱਗ ਸਾਹਿਬ ਮੈਨੂੰ ਕੁਝ ਕੰਮ ਹੈ ਮੈਨੂੰ ਜਾਣਾ ਪੈਣਾ ਕੈਲੰਡਰ ਦੀ ਗੱਲ ਤੁਸੀਂ ਕਰਨੀ ਹੈ “ ਆਖ ਕੇ ਗੁਰਮੁਖ ਓਹ ਗਿਆ ਓਹ ਗਿਆ।

ਕੈਲੰਡਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਸਾਫ ਕਰ ਦੇਣੀ ਮੰਗਦਾ ਹਾਂ ਕਿ ਮੈਂ ਨਾਨਕਸ਼ਾਹੀ ਕੈਲੰਡਰ ਦੇ ਖਿਲਾਫ ਨਹੀਂ। ਕੈਲੰਡਰ ਹੋਣਾ ਚਾਹੀਦਾ ਹੈ ਪਰ ਪੁਰੇਵਾਲ ਕੈਲੰਡਰ ਵਾਂਗ ਬਖੇੜੇ ਨਾਂ ਖੜੇ ਕਰਦਾ ਹੋਵੇ ।ਜਿਸ ਢੰਗ ਨਾਲ ਇਹ ਲਾਗੂ ਹੋਇਆ ਉਹ ਵੀ ਸਹੀ ਨਹੀਂ। ਪਹਿਲਾਂ ਕੁਝ ਸਾਲ ਇਸ ਨੂੰ ਲਾਗੂ ਕੀਤੇ ਬਗੈਰ ਪਰਖ ਲੈਣਾ ਚਾਹੀਦਾ ਸੀ । ਵੀਰ ਪੁਰੇਵਾਲ ਨੇ ਇਤਹਾਸ ਵਿਚ ਪੋਪ ਗ੍ਰੇਗਰੀ ਵਰਗਾ ਅਸਥਾਨ ਪਰਾਪਤ ਕਰਨ ਲਈ ਤਤ ਭਲਤ ਵਿਚ ਸ਼ਰੋਮਨੀ ਕਮੇਟੀ ਤੋਂ ਲਾਗੂ ਕਰਵਾ ਦਿਤਾ ਇਸੇ ਲਈ ਉਸ ਦੇ ਲਾਗੂ ਹੋਣ ਨਾਲ ਸਵਾਏ ਬਖੇੜੇ ਦੇ ਹੋਰ ਕੁੱਝ ਪਲੇ ਨਹੀਂ ਪਿਆ। ਅੰਗਰੇਜ਼ ਰਾਜ ਵੇਲੇ ਰੇਲਵੇ ਸਟੇਸ਼ਨਾਂ ਤੇ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਦੇ ਦੋ ਜੁਦਾ ਜੁਦਾ ਮਟਕੇ ਪਏ ਹੁੰਦੇ ਸਨ। ਮੇਰੇ ਵੀਰ ਪੁਰੇਵਾਲ ਨੇ ਹਿੰਦੂ ਸੰਗਰਾਂਦ ਅਤੇ ਸਿੱਖ ਸੰਗਰਾਂਦ ਬਣਾ ਕੇ ਅੰਗਰੇਜ਼ ਰਾਜ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਹਨ। ਧੰਨਵਾਦ। ਅਵਤਾਰ ਸਿੰਘ ਜੀ ਉਹ ਮਟਕੇ ਤਾਂ ਲੋਕਾਂ ਦੇ ਸੁਭਿਦਾ ਲਈ ਰਖੇ ਹੋਏ ਹੁੰਦੇ ਸਨ ਅਤੇ ਨਾਨਕ ਸ਼ਾਹੀ ਕੈਲੰਡਰ ਦੋ ਸੰਗਰਾਂਦਾਂ ਰਚ ਕੇ ਬਖੇੜੇ ਖੱੜੇ ਕਰੀ ਜਾ ਰਿਹਾ ਹੈ। । ਇਹ ਸਭ ਕੁਝ ਕਰਨ ਲਗਿਆਂ ਕੀ ਮੇਰੇ ਵੀਰ ਪੁਰੇਵਾਲ ਨੇ ਇਕ ਵੇਰ ਵੀ ਉਹਨਾ ਪ੍ਰਿਵਾਰਾਂ ਬਾਰੇ ਸੋਚਿਆ ਹੈ ਜਿਹਨਾਂ ਵਿਚ ਹਿੰਦੂ ਅਤੇ ਸਿਖ ਸਾਂਝ ਹੈ। ਇਸ ਪਖਪਾਤੀ ਕੈਲੰਡਰ ਤੇ ਧੰਨੀਰਾਮ ਚਾਤ੍ਰਿਕ ਦੀਆਂ ਲਾਈਨਾਂ ਇਨ ਬਿਨ ਢੁਕਦੀਆਂ ਹਨ “ ਭਠ ਪਿਆ ਸੋਨਾ ਜੇਹੜਾ ਕੰਨ ਪਾੜੇ ਕੇਹੜੀ ਗੱਲ ਬਦਲੇ ਘੁਲ ਘੁਲ ਮਰੇ ਕੋਈ , ਜਿਸ ਧਰਮ ਚੌਂ ਪਾਪ ਨੂੰ ਮਿਲੇ ਪਾਣੀ ਚੌਂਦੀ ਛਤ ਹੇਠਾਂ ਉਸਨੂੰ ਧਰੇ ਕੋਈ ।“ ਅਵਤਾਰ ਸਿੰਘ ਜੀ ਜਿਸ ਕੈਲ਼ੰਡਰ ਦੇ ਤੁਸੀਂ ਵੀ ਮੁੱਦਈ ਲਗਦੇ ਹੋ ਉਸ ਵਿਚ ਤੁਹਾਨੂੰ ਮੇਹਨਤ ਵਾਲੀ ਕੇਹੜੀ ਗੱਲ ਨਜ਼ਰ ਆਈ ਹੈ। ਸਿਰਫ ਤਰੀਕਾਂ ਅਗੇ ਪਿਛੇ ਕਰਨਾ ਮੇਹਨਤ ਨਹੀਂ ਇਹ ਕੰਮ ਤਾਂ ਅਨਾੜੀ ਤੋਂ ਅਨਾੜੀ ਵੀ ਕਰ ਸਕਦਾ ਹੈ। ਪੁਰੇਵਾਲ ਕੈਲ਼ੰਡਰ ਵਿਚ ਮਹੀਨਆਂਿ ਦੇ ਨਾਮ ਬਿਕ੍ਰਮੀ ਕੈਲੰਡਰ ਦੇ ਹਨ , ਦਿਨਾਂ ਦੇ ਨਾਮ ਬਿਕ੍ਰਮੀ ਕੈਲੰਡਰ ਦੇ ਹਨ । ਤਰੀਕਾਂ ਈਸਵੀ ਕੈਲੰਡਰ ਦੀਆਂ ਹਨ ਕੀ ਤੁਸੀਂ ਇਸੇ ਨੂੰ ਹੀ ਵਿਲਖਣਤਾ ਆਖਦੇ ਹੋ।

ਹੁਣ ਸੰਗਰਾਂਦ ਦੀ ਗੱਲ ਕਰਦੇ ਹਾਂ ਸੰਗਰਾਂਦ ਹਰ ਮਹੀਨੇ ਦਾ ਪਹਿਲਾ ਦਿਨ ਹੈ । ਉਸ ਦਿਨ ਸੂਰਜ ਇਕ ਰਾਸ਼ੀ ਚੌਂ ਦੂਸਰੀ ਰਾਸ਼ੀ ਵਿਚ ਦਾਖਲ ਹੁੰਦਾ ਹੈ । ਇਹ ਪੂਜਾ ਨਹੀਂ, ਗਣਤ ਹੈ ਉਸ ਵੇਲੇ ਦੇ ਬੁਧੀਮਾਨ ਪਰੀਸਟ ਕਮਿਉਨਟੀ ਉਸਨੂੰ ਬ੍ਰਾਹਮਣ ਆਖ ਲਓ ਜਾਂ ਕੋਈ ਹੋਰ ਨਾਮ ਦੇ ਲਵੋ ਦੀ ਸਖਤ ਘਾਲਣਾ ਦਾ ਨਤੀਜਾ ਹੈ ।ਬਿਕ੍ਰਮੀ ਕੈਲੰਡਰ ਈਸਵੀ ਕੈਲੰਡਰ ਤੋਂ ਕੋਈ 57 ਸਾਲ ਪਹਿਲਾਂ ਹੋਂਦ ਵਿਚ ਆ ਚੁਕਾ ਸੀ। ਅਜ ਦੇ ਤਾਰਾ ਵਿਗਿਆਨੀਆਂ ਪਾਸ ਵਡੀਆਂ ਵਡੀਆਂ ਦੁਰਬੀਨਾਂ ਹਨ ਤੇਜ ਤਰਾਰ ਕੰਮਪਿਊੂਟਰ ਹੋਣ ਦੇ ਬਾਵਜੂਦ ਉਹਨਾਂ ਦੇ ਹਿਸਾਬ ਨੂੰ ਝੁਠਲਾ ਨਹੀਂ ਸਕੇ। ਕਿਉਂਕਿ ਸੰਮਤ ਚੰਦਰਮਾਂ ਦੀ ਧਰਤ ਪਰਕਰਮਾਂ ਅਤੇ ਧਰਤੀ ਚੰਦਰਮਾਂ ਦੀ ਸਾਂਝੀ ਸੂਰਜ ਪਰਕਰਮਾਂ ਤੇ ਨਿਰਭਰ ਹੈ ਜੋ ਆਦ ਕਾਲ ਤੋਂ ਉਸ ਅਕਾਲਪੁਰਖ ਦੇ ਹੁਕਮ ਵਿਚ ਬੱਝੇ ਹੋਏ ਛਿਨ ਪਲ ਦੀ ਢਿਲ ਮਠ ਕੀਤੇ ਬਗੈਰ ਨਿਰੰਤਰ ਨਿਭਾ ਰਹੇ ਹਨ। ਬਿਕਰਮੀ ਸੰਮਤ ਤਿਨ ਕੁਦਰਤੀ ਸਰੋਤਾਂ ਦੀ ਟਿਕ ਟਿਕ ਨਾਲ ਮੇਲ ਖਾਂਦਾ ਹੈ।

ਜਦ ਕਿ ਈਸਵੀ ਕੈਲੰਡਰ ਸਿਰਫ ਰੋਮਨ ਕੈਲੰਡਰ ਦੀ ਸੋਧ ਹੈ ਈਸਵੀ ਕੈਲ਼ੰਡਰ ਦੇ ਕਰਤਾ ਧਰਤਾ ਵੀ ਮਿਸਰ ਹਨ ( ਬ੍ਰਾਹਮਣ ) ਦਸ ਮਹੀਨਿਆਂ ਦੇ ਰੋਮਨ ਕੈਲੰਡਰ ਨੁੰ 12 ਮਹੀਨਆਂ ਵਿਚ ਬਦਲਣ ਵਾਲੇ ਵੀ ਮਿਸਰ (ਬ੍ਰਾਹਮਣ ਸ਼ਰੇਣੀ) ਦੇ ਹਨ। ਪੋਪ ਗਰੈਗਰੀ ਉਸ 12 ਮਹੀਨੇ ਦੇ ਕੈਲੰਡਰ ਵਿਚ ਕੁਝ ਸੋਧਾਂ ਕਰਦਾ ਹੈ ਤਾਂ ਹੀ ਉਸ ਨੂੰ ਈਸਾ ਕੈਲੰਡਰ ਆਖਦੇ ਹਨ । ਅੰਗਰੇਜ਼ਾਂ ਦੇ ਰਾਜ ਫੈਲਾ ਨਾਲ ਇਹ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਲਾਗੂ ਹੋ ਗਿਆ। ਵੈਸੇ ਬਿਕ੍ਰਮੀ ਕੈਲੰਡਰ ਵਾਂਗ ਇਸ ਦੀ ਬੁਨਿਆਦ ਕੋਈ ਨਹੀਂ ਪਹਿਲੀ ਜਨਵਰੀ ਕਿਊਂ ਨਵਾਂ ਸਾਲ ਹੈ ਅੰਗਰੇਜ਼ ਸਕਾਲਰ ਖੁਦ ਇਸ ਗੱਲ ਨੁੰ ਮੰਨਦੇ ਹਨ ਕਿ ਇਸ ਪਿਛੇ ਕੁਝ ਵੀ ਨਹੀਂ।

ਕ੍ਰਿਸ਼ਚਨ ਕਮਿਉਨਟੀ ਲਈ ਈਸਟਰ ਬਹੁਤ ਮਹੱਤਤਾ ਰਖਦਾ ਹੈ ਸਦੀਆਂ ਤੋਂ ਹਰ ਸਾਲ ਬਦਲ ਕੇ ਆਉਂਦਾ ਹੈ ਕੀ ਉਹਨਾਂ ਨੂੰ ਪੁਰੇਵਾਲ ਜਿਨੀ ਸੂਝ ਨਹੀਂ ਸੀ ਉਹਨਾਂ ਕਿਊਂ ਨਹੀਂ ਇਕ ਤਰੀਕ ਮਿਥੀ ਕਿਉਂਕਿ ਉਹ ਲੋਕ ਸਾਡੇ ਵਾਂਗ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਮੰਗਦੇ ।

ਹੇੋਰ ਬਹੁਤ ਸਾਰੇ ਕ੍ਰਿਸ਼ਚਨ ਅਤੇ ਜੂਇਸ਼ ਧਰਮ ਨਾਲ ਸੰਭਧਤ ਦਿਨ ਹਾਲੇ ਵੀ ਮਿਥੀਆਂ ਤਰੀਕਾਂ ਤੇ ਨਹੀਂ ਆਉਂਦੇ ਤੁਹਾਨੂੰ ਈਸਵੀ ਕੈਲ਼ੰਡਰ ਦੇ ਅਧਾਰ ਤੇ ਪਕੀਆਂ ਤਰੀਕਾਂ ੰਿਮਥਨ ਦਾ ਹੇਜ ਜਾਗਿਆ ਹੈ ਕਿਊਂਕਿ ਸਾਡੇ ਮਨਾਂ ਵਿਚੋਂ ਹਾਲੇ ਗੁਲਾਮੀ ਦਾ ਐਹਸਾਸ ਨਹੀਂ ਗਿਆ।

ਹੋਲਾ ਮਹੱਲਾ ਤੁਸੀਂ ਨਹੀਂ ਬਦਲ ਸਕੋਗੇ, ਦੀਵਾਲੀ ਦਾ ਬਦਲ ਵੀ ਤੁਹਾਡੇ ਵਸ ਦਾ ਰੋਗ ਨਹੀਂ,।

ਦੀਵਾਲੀ ਤੋਂ 15 ਦਿਨ ਬਾਅਦ ਗੁਰੂ ਬਾਬੇ ਦਾ ਪੁਰਬ ਹੈ ਜੇ ਦੀਵਾਲੀ ਦਾ ਚੇਤਾ ਰਖਿਆ ਜਾ ਸਕਦਾ ਹੈ ਤਾਂ ਪੁਰਬ ਦਾ ਵੀ ਚੇਤਾ ਰਖਣਾ ਮੁਸ਼ਕਲ ਨਹੀਂ, ਸੰਗ੍ਰਾਦਾਂ ਦੀ ਛੇੜ ਛਾੜ ਵੀ ਦੋਫਾੜ ਖੜਾ ਕਰਦੀ ਹੈ ਉਸ ਤੋਂ ਵੀ ਬਚਣਾ ਚਾਹੀਦਾ ਹੈ। ਨਾਨਕ ਸ਼ਾਹੀ ਕੈਲੰਡਰ ਜ਼ਰੂਰ ਬਣਨਾ ਚਾਹੀਦਾ ਹੈ । ਪਿਛਲੇ 540 ਸਾਲ ਵਿਚ ਸਿਖ ਕੌਮ ਨੇ ਬਹੁਤ ਮਾਰਕੇ ਦੇ ਕੰਮ ਕੀਤੇ ਹਨ ਨਾਨਕ ਸ਼ਾਹੀ ਕੈਲੰਡਰ ਵਿਚ ਚੜ੍ਹਦੀ ਕਲਾ ਪਤ੍ਰਕਾ ਵਾਂਗ ਉਹ ਮਾਰਕੇ ਦਰਜ ਕੀਤੇ ਜਾਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਿਖ ਵਿਰਸੇ ਤੋਂ ਜਾਣੂ ਰਹਿਣ।ਬਾਕੀ ਘਟ ਤੋਂ ਘਟ ਛੇੜ ਛਾੜ ਕੀਤੀ ਜਾਵੇ।

ਲੇਖ ਨੂੰ ਲੰਬਾ ਨਹੀਂ ਕਰਾਂਗਾ ਬਿਕ੍ਰਮੀ ਕੈਲੰਡਰ ਵਿਚ ਵੀ ਅਤੇ ਈਸਵੀ ਕੈਲੰਡਰ ਵਿਚ ਵੀ ਦਿਨਾਂ ਮਹੀਨਿਆਂ ਦੇ ਨਾਮ ਦੇਵੀ ਦੇਵਤਿਆ ਦੇ ਨਾਮ ਤੇ ਹਨ।

ਈਸਵੀ ਕੈਲੰਡਰ ਵੀ ਬਿਕ੍ਰਮੀ ਕੈਲੰਡਰ ਵਾਂਗ ਪਾਠ ਪੂਜਾ ਦੀਆਂ ਤਰੀਕਾਂ ਨਾਲ ਭਰਿਆ ਪਿਆ ਹੈ। ਸਾਨੂੰ ਬ੍ਰਾਹਮਣ ਫੋਬੀਆ ਹੋ ਗਿਆ ਹੈ ਇਸ ਲਈ ਸਾਨੂੰ ਬਿਕ੍ਰਮੀ ਕੈਲੰਡਰ ਨਾਲ ਚਿੜ੍ਹ ਹੋ ਗਈ ਹੈ। ਸਿਰਫ ਆਪਣੀ ਜਾਣ ਕਾਰੀ ਲਈ ਤੁਹਾਨੂੰ ਬੇਨਤੀ ਕਰਾਂਗਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਾਹਿਬਜ਼ਾਦਿਆਂ ਤਕ ਜਿਹਨਾਂ ਨੇ ਸ਼ਹੀਦੀਆਂ ਪਰਾਪਤ ਕੀਤੀਆਂ ਉਹਨਾਂ ਵਾਰੇ ਇਕ ਬਾਤਰਤੀਬ ਲੇਖ ਲਿਖੋ। ਉਡੀਕ ਕਰਾਂਗਾ।

ਮੁਹਿੰਦਰ ਸਿੰਘ ਘੱਗ

(530) 695-1318

ਲਾਲ ਲਹਿਰ - ਰੂਪ ਢਿੱਲੋਂ

ਮੇਰੇ ਹੱਥ ਲਾਇਆ, ਜਿਥੇ ਹੱਥ ਲਾਉਣਾ ਨਹੀਂ ਚਾਹੀਦਾ। ਲੁਧਿਆਣਾ। ਦੱਸ ਸਾਲ ਪਹਿਲਾ, ਭਾਵੇਂ ਵੱਧ। ਰੋਮੀ ਦਾ ਵਿਆਹ ਸੀ। ਘਰ ਵਿੱਚ ਰੋਂਕਾਂ ਪੈਂਦੀਆਂ। ਮੈਂ ਅਪਣੇ ਭਰਾਂ, ਭੈਣਾਂ, ਮਸੇਰਿਆਂ ਅਤੇ ਫਫੇਰਿਆਂ ਨਾਲ ਦਲਾਨ ਵਿੱਚੋਂ, ਇਧਰ ਉਧਰ ਹਸਕੇ ਕਮਰੇ ਤੋਂ ਕਮਰੇ ਦੌੜ ਦੌੜ ਕੇ ਖੇਲਦੀ ਸੀ। ਰਸੋਈ ਵਿੱਚ ਦਾਲਾਂ ਬਣਦੀਆਂ ਸਨ, ਬੈਠਕ ਵਿੱਚ ਆਦਮੀਆਂ ਦਾ ਰੌਲਾ- ਰਪਾ ਪੈਂਦਾ। ਸ਼ਰਾਬਾਂ ਪੀਂਦੇ ਸਨ, ਕਬਾਬ ਖਾਂਦੇ। ਮੁਹਰਲੇ ਕਮਰੇ ਵਿੱਚ ਢੋਲ ਦੇ ਆਲੇ ਦੁਆਲੇ ਜਨਾਨੀਆਂ ਗਾਉਂਦੀਆਂ ਸਨ। ਜਦ ਮੈਂ ਇਨ੍ਹਾਂ ਵਿੱਚ ਖਲੋਤੀ, ਮੇਰੇ ਆਲੇ ਦੁਆਲੇ ਰੰਗਾਂ ਦਾ ਸਮੁੰਦਰ ਸੀ; ਸਾਰੀਆਂ, ਸਲਵਾਰ ਕਮੀਜਾਂ ਦੁਪੱਟੇ ਚਮਕਦੇ ਸਨ। ਇਸ ਖੱਪਖਾਨੇ ਵਿੱਚ ਕੋਈ ਕੋਈ ਵਾਰੀ ਲੁਕਦੀ ਸੀ; ਕੋਈ ਕੋਈ ਵਾਰੀ ਖਾਲੀ ਥਾਂ ਲੱਭ ਜਾਂਦਾ ਸੀ। ਬੰਦਿਆਂ’ਚ ਲੁਕਣਾ ਔਖਾ ਸੀ, ਕਿਉਂਕਿ ਮੇਰੀ ਤਾਂ ਚਮਕਦੀ ਲਾਲ ਲਾਲ ਸਲਵਾਰ ਕਮੀਜ਼ ਪਾਈ ਸੀ; ਪੱਗਾਂ ਤੋਂ ਛੁੱਟ ਰੰਗ ਗਹਿਰ ਗੰਭੀਰ ਸਨ; ਨਾਲੇ ਪਾਪੇ ਨੇ ਮਰਦਾਂ ਵਿੱਚ ਨਹੀਂ ਰਹਿਣ ਦੇਣਾ ਸੀ। ਮੈਂ ਬੂਹੇ’ਚੋਂ ਬੈਠਕ ਅੰਦਰ ਝਟਪਟ ਝਾਤੀ ਮਾਰੀ। ਪਾਪਾ ਸ਼ਰਾਬ ਦਾ ਗੁਲਾਮ ਹੋਇਆ ਸੀ। ਮੇਰੇ ਚਾਚੇ ਦੀ ਅੱਖ ਫੜ ਗਈ।

ਮੈਨੂੰ ਦੁਰਾਚਾਰੀ ਮੁਸਕਾਨ ਮਿੱਲੀ। ਮੈਂ ਨੱਠ ਗਈ। ਸਾਰਿਆਂ ਤੋਂ ਲੁਕਣ ਮੈਂ ਉੱਪਰ ਚੱਲੀ ਗਈ। ਇਥੇ ਲਾਂਘੇ ਦੇ ਦੂਰਲੇ ਪਾਸੇ ਇੱਕ ਪੌੜੀ ਸੀ। ਇਸ ਰਾਹ ਤੋਂ ਛੱਤ ਉੱਪਰ ਚੱਲੀ ਜਾਈਦਾ ਸੀ। ਛੱਤ ਉੱਪਰ ਇੱਕ ਨਿੱਕਾ ਜਾ ਕਮਰਾ ਸੀ। ਸਾਰਾ ਜੋਰ ਸ਼ੋਰ ਦੂਜੇ ਪਾਸੇ ਸੀ, ਕਹਿਣ ਦਾ ਮਤਲਬ ਪੌੜੀਆਂ ਤੋਂ ਪਰੇ। ਮੈਂ ਪੌੜੀ ਹੇਠ ਲੁਕ ਗਈ। ਕਿਸੇ ਨੂੰ ਮੇਰਾ ਪਤਾ ਨਹੀਂ ਲੱਗਿਆ। ਅੱਧਾ ਘੰਟੇ ਬਾਅਦ , ਅੱਕ ਕੇ ਮੈਂ ਪੌੜੀਆਂ ਥੱਲੋਂ ਨਿਕਲ ਗਈ।

ਮੈਂ ਲੱਤਾਂ ਵਿੱਚ ਵਜ ਗਈ। ਮੈਂ ਜਦ ਉੱਪਰ ਝਾਕਿਆ ( ਵੇਖਣ ਕਿਸਦਾ ਸਿਰ ਸਰੀਰ ਲੱਤਾਂ ਉੱਪਰ ਸੀ), ਮੇਰਾ ਚਾਚਾ ਸੀ। ਕੋਈ ਨਿੱਕੀ ਆਵਾਜ ਮੇਰੇ ਵਿੱਚ ਚਾਹੁੰਦੀ ਸੀ, ਚੀਕ ਚਿਹਾੜਾ ਪਾਉਣ। ਪਰ ਮੌਕਾ ਨਾ ਮਿੱਲਿਆ। ਮੇਰੇ ਮੁੱਖ’ਤੇ ਹੱਥ ਰੱਕ ਕੇ ਉੱਪਰ ਲੈ ਗਿਆ। ਉਸਦੇ ਮੂੰਹ ਵਿੱਚੋਂ ਸ਼ਰਾਬ ਉਮੜਦੀ ਸੀ। ਪਹਿਲੀ ਵਾਰੀ ਮੈਨੂੰ ਦਹਸ਼ਿਤ ਹੋਈ; ਹੋਰ ਬਹੁਰ ਕੁਝ ਵੀ ਹੋਇਆ। ਚਾਚੇ ਤੋਂ ਚਿੜ ਆਈ, ਪਰ ਨਿਆਣੀ ਸਿਆਣੇ ਨੂੰ ਕੀ ਕਹਿ, ਕੀ ਕਰੇ? ਪਾਪਾ ਤਾਂ ਹੇਠਾ ਪਾਰਟੀ ਵਿੱਚ ਰੁੱਝਿਆ ਸੀ।

ਚਾਚਾ ਤਾਂ ਗੁੰਡਾ ਸੀ। ਜਦ ਕੋਈ ਵਲੈਤੀ ਸੰਪਦੇ ਨੂੰ ਖਾਲੀ ਰਹਿੰਦਾ ਸੀ, ਚਾਚਾ ਉਸ ਖਾਲੀ ਥਾਂ ਉੱਤੇ ਅੱਖ ਰੱਖਦਾ ਸੀ। ਜਦ ਵੇਖਿਆ ਕਿ ਓਹਨਾਂ ਨੇ ਵਾਪਸ ਇੰਨੀ ਜਲਦੀ ਨਹੀਂ ਆਉਣਾ, ਚਾਚਾ ਖੁਦ ਕਾਬੂ ਕਰਕੇ ਵੇਚ ਦੇਂਦਾ ਸੀ, ਜਾਂ ਕੰਧ ਕਰ ਦੇਂਦਾ ਸੀ। ਉਸਦੀ ਖਾਸ ਖਾਸੀਅਤ ਸੀ, ਕਿ ਇੱਦਾਂ ਦੇ ਕੰਮ ਵਿੱਚ ਕਾਮਯਾਬ ਹੁੰਦਾ। ਪੁਲਸ ਜੇਬ ਵਿੱਚ ਸੀ, ਪਟਵਾਰੀ ਜੇਬ ਵਿੱਚ, ਅਤੇ ਸ਼ਹਿਰ ਦੇ ਸਾਰੇ ਵੱਡੇ ਪਦ ਵਾਲੇ ਅਧਿਕਾਰੀ। ਮੋਡਲ ਟਾਉਨ ਵਿੱਚ ਇੱਕ ਵੱਡੀ ਹਵੇਲੀ ਵਿੱਚ ਰਹਿੰਦਾ ਸੀ। ਪਾਪਾ ਓਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਆਪਣੀ ਬੱਚੀ ਨੂੰ ਵੀ ਪਿਆਰ ਕਰਦਾ ਸੀ। ਪਰ ਜੇ ਮੈਂ ਕਦੇ ਕੁਝ ਕਿਹਾ ਵੀ ਸੀ ਉਸ ਰਾਤ ਵਾਰੇ, ਕਿਥੇ ਮੈਨੂੰ ਮਾਣੇਗਾ?

ਉਸ ਰਾਤ ਮਾਂ ਨੂੰ ਪਤਾ ਨਹੀਂ ਲੱਗਾ।

ਦੋ ਮਹੀਨਿਆਂ ਬਾਅਦ ਸਾਨੂੰ ਮਾਡਲ ਟਾਊਨ ਛੱਡਣਾ ਪਿਆ। ਮੈਂ ਜਾਣਾ ਨਹੀਂ ਚਾਹੁੰਦੀ ਸੀ, ਪਰ ਮੇਰੀ ਕਿਸੇ ਨਹੀਂ ਸੁਣੀ । ਪੰਜਾਬੀ ਮਾਂ-ਪਿਉਂ ਕਦੇ ਅਪਣੇ ਨਿਆਣਿਆਂ ਦੀ ਸੁਣਦੇ ਆ ? ਉਸ ਟਾਈਮ ਚਾਚੇ ਨੇ ਇੱਕ ਚਲਾਕੀ ਖੇਡੀ। ਅਪਣੇ ਮੁੰਡੇ ਨਾਲ ਮੇਰੇ ਵੀਰ ਨੂੰ ਕ੍ਰਿਕੇਟ ਖੇਲਣ ਭੇਜ ਦਿੱਤਾ; ਫਿਰ ਚਚੇਰੀ ਭੈਣ ਨੂੰ ਚਾਚੀ ਨਾਲ ਘੁਮਾਰ ਮੰਡੀ ਭੇਜ ਦਿੱਤਾ। ਮੈਂ ‘ਤੇ ਗੁਰਲੀਨ ਹੀ ਘਰ ਰਹੇ ਗਏ ਸੀ। ਫਿਰ ਗੁਰਲੀਨ ਨੂੰ ਨੌਕਰ ਨਾਲ ਮੱਝ ਤੋਂ ਦੁੱਧ ਚੋਣ ਲਾ ਦਿੱਤਾ। ਮੈਨੂੰ ਉੱਪਰ ਲੈ ਗਿਆ ਉਹ , ਅਪਣੀ ਧੀ ਦੇ ਕਮਰੇ ਵਿੱਚ। ਮੈਂ ਤਾਂ ਡਰ ਨਾਲ ਸਹਿਮੀ ਹੋਈ ਸੀ। ਨਾ ਕੁਝ ਕਰ ਸਕੀ ਤੇ ਨਾ ਕਹਿ ਸਕੀ। ਸ਼ਬਦ ਮੂੰਹ ਵਿਚ ਹੀ ਮਰ ਗਏ ਤੇ ਫਿਰ………. ਮੈਂ ਵੀ। ਮੇਰੀ ਮਸੂਮੀਅਤ ਹਮੇਸ਼ਾ ਲਈ ਮਿਟ ਗਈ। ਮੇਰੇ ਲਈ ਸਭ ਕੁਝ ਉੱਜੜ ਗਿਆ। ਓਹ ਤੇ ਮਾਹਿਰ ਕਮੀਨਾ ਸੀ। ਬਾਅਦ ‘ਚ ਮੈਨੂੰ ਬਾਥਰੂਮ ਲਿਜਾ ਕੇ ਗਰਮ ਗਰਮ ਪਾਣੀ ਵਿੱਚ ਬੈਠਾ ਦਿੱਤਾ। ਬਾਰ ਬਾਰ ਮਿੱਠੀ ਆਵਾਜ ਵਿੱਚ ਇਹੀ ਕਹੀ ਗਿਆ, ” ਸਾਡੀ ਗੁੱਝੀ ਗੱਲ ਹੈ। ਕਿਸੇ ਨੂੰ ਨਾ ਦਸਣਾ। ਜੇ ਮਾਂ ਨੂੰ ਦੱਸਿਆ, ਰੱਬ ਨੇ ਓਹਨੂੰ ਮਾਰ ਦੇਣਾ, ਜੇ ਪਾਪੇ ਨੂੰ ਦੱਸਿਆ, ਪਾਪੇ ਨੇ ਤੈਨੂੰ ਮਾਰ ਦੇਣਾ। ਰਾਜ਼ ਰਖਣਾ ਏ” । ਮੇਰੇ ਸਾਹਮਣੇ ਲਾਲ ਪਾਣੀ ਵਿੱਚ ਕਮਸਿਨੀ ਡੁਲ੍ਹ ਗਈ। ਲਾਲ ਲਹਿਰਾਂ ਨੇ ਮੈਨੂੰ ਅਪਣੇ ਆਪ ਤੋਂ ਦੂਰ ਕਰ ਦਿੱਤਾ।

ਉਸ ਦਿਨ ਤੋਂ ਬਾਅਦ, ਮੇਰੇ ਟੱਬਰ ਦੇ ਸਾਹਮਣੇ ਮੈਨੂੰ ਬਹੁਤ ਲਾਡ-ਪਿਆਰ ਕਰਦਾ ਸੀ। ਬਹੁਤ ਕੁਝ ਖਰੀਦ ਕੇ ਦਿੰਦਾ ਸੀ; ਗੁੱਡੀਆਂ, ਖੇਲਾਂ, ਤੇ ਆਇਸ ਕਰੀਮ, ਬਰਫੀ ਲਾਇਲਪੁਰ ਤੋਂ। ਮੈਂ ਹਰੇਕ ਸ਼ਾਦੀ-ਵਿਆਹ ਜਾਂ ਪਾਰਟੀ ‘ਚ ਉਸ ਤੋਂ ਪਰੇ ਰਹਿੰਦੀ ਸਾਂ। ਪਾਪਾ ਦੇ ਵੀ ਕਦੇ ਕੋਈ ਗੱਲ ਪੱਲੇ ਨਹੀਂ ਪਈ। ਮੈਨੂੰ ਵਰਨ ਲਈ ਉਹ ਹੱਥ ਲਾਉਂਦਾ ਰਿਹਾ। ਮਾਂ ਨੂੰ ਵੀ ਮੈਂ ਕਦੇ ਡਰਦੀ ਨਾ ਬੋਲੀ। ਸਮਝਣਾ ਤਾਂ ਕਿਥੇ ਸੀ? ਇਲਜ਼ਾਮ ਤਾਂ ਮੇਰੇ ਸਿਰ ਧਰ ਦੇਣਾ ਸੀ। ਚਾਚੇ ਕਰਕੇ ਮੈਂ ਮਰਦ-ਵੈਰੀ ਬਣ ਗਈ। ਕਦੇ ਕਿਸੇ ਮੁੰਡੇ ਨੇੜੇ ਨਹੀਂ ਜਾਂਦੀ ਸਾਂ | ਚਾਚਾ ਫਿਰ ਵੀ ਨਹੀਂ ਹੱਟਿਆ। ਇੱਕ ਦਿਨ, ਮੈਂ ਸ਼ਰਾਬ ਪੀ ਕੇ ਪੁਲਸ ( ਮੈਂ ਹੁਣ ਵੱਡੀ ਹੋ ਗਈ ਸੀ) ਕੋਲ ਚਲੇ ਗਈ। ਹੌਲਦਾਰ ਨੇ ਚਾਚੇ ਨੂੰ ਫੋਨ ਘੁੱਮਾਕੇ ਦੱਸਿਆ,ਮੇਰੇ ਪਿਉਂ ਨੂੰ ਨਹੀਂ ਫੋਨ ਕੀਤਾ| ਚਾਚਾ ਮੈਨੂੰ ਲੈਣ ਆ ਗਿਆ। ਪੁਲਸ ਨੂੰ ਆਪਣੀਆਂ ਗੱਲਾਂ ਦੇ ਜਾਲ ‘ਚ ਫਸਾ ਲਿਆ ਕਿ ਇਹ (ਮੈਂ )ਸ਼ਰਾਬ ਦੇ ਸਰੂਰ ਵਿੱਚ ਗੱਲਾਂ ਬਣਾਉਂਦੀ ਏ, ਐਸਾ ਕੁਝ ਨਹੀਂ ਹੈ | ਮੈਂ ਇਹਨੂੰ ਅਪਣੇ ਨਾਲ ਘਰ ਲੈ ਜਾਨਾ ਤੇ ਸਵੇਰੇ ਨਸ਼ਾ ਉਤਰੇ ਤੋਂ ਮੈਨੂੰ ਘਰ ਛੱਡ ਦੇਵੇਗਾ।

ਪਰ ਉਹ ਮੈਨੂੰ ਅਪਣੇ ਘਰ ਨਹੀਂ ਲੈ ਕੇ ਗਿਆ, ਇੱਕ ਹੋਟਲ ਲੈ ਗਿਆ। ਮੈਨੂੰ ਪਲੰਘ ‘ਤੇ ਬਿਠਾ ਕੇ ਕੁਝ ਕਹਿਣ ਲੱਗ ਪਿਆ, “..ਪੱਗ ਤੇ ਦਾਗ…ਮਾਂ ਮਰ ਜਾਵੇਗੀ…ਜੋ ਹੋ ਗਿਆ, ਹੋ ਗਿਆ…ਘਰ ਦੀ ਇੱਜ਼ਤ…ਲੋਕ ਕੀ ਕਹਿਣਗੇ?”, ਪਰ ਮੈਨੂੰ ਕੁਝ ਨਹੀਂ ਸੁਣਿਆ। ਬੱਸ ਓਹ ਲਾਲ ਲਹਿਰਾਂ ਚੇਤੇ ਆ ਗਈਆਂ। ਮੇਰਾ ਲਹੂ………. ਮੈਨੂੰ ਚਿੜਾਉਂਦਾ ਸੀ; ਮੈਨੂੰ ਨਤਾਕਤੀ ਆਖਦਾ ਸੀ, ਮੇਰੀ ਬਦਕਿਸਮਤੀ ਵੱਲ ਰਜ ਰਜਕੇ ਹਸਦਾ ਸੀ। ਪੀੜ ਦੀਆਂ ਅਜੀਬ ਜਿਹੀਆਂ ਤਰੰਗਾਂ ਪੀਨੇ ਨੂੰ ਝੰਜੋੜ ਸੁੱਟਿਆ |

ਰੱਬ ਜਾਣੇ ! ਫਿਰ ਕੀ ਹੋਇਆ।

ਮੈਂ ਅਪਣੇ ਹੱਥ ਨੂੰ ਉਸਦੇ ਸਿਰ ਉੱਪਰ ਰੱਖ ਦਿੱਤਾ। ਮੇਰੀ ਤਲਖੀ ‘ਚ ਕੋਈ ਧੂੜ, ਕੋਈ ਸਮਰੱਥਾ ਆਈ, ਬਦਨ ਵਿੱਚੋਂ ਬਿਜਲੀ ਦੀਆਂ ਤਰਾਂ ਦੌੜ ਗਈਆਂ, ਹੱਥੋਂ ਲੰਘਕੇ ਉਸਦੇ ਸਿਰ ਵੱਲ ਚਲਦੀਆਂ ਧਾਰਾਂ ਭੇਜਣ ਲੱਗੀਆਂ । ਕਰੰਟ ਨਾਲ ਉਸਦੇ ਵਾਲ ਮੱਚ ਗਏ, ਫਿਰ ਮੂੰਹ ਦਾ ਮਾਸ ਸੜ ਗਿਆ, ਸਿਰ ਤੋਂ ਜਿਵੇਂ ਕੁਝ ਨਿਕਲਦਾ ਸੀ, ਬਹੁਤ ਚੀਕਿਆ, ਬਹੁਤ ਰੋਇਆ……… ਜਿੱਦਾਂ ਮੈਂ ਸਾਲਾਂ ਦੀ ਰੋਂਦੀ ਸਾਂ। ਹੈਰਾਨ ਦੀ ਗੱਲ ਸੀ ਕਿਸੇ ਨੇ ਕੁਝ ਸੁਣਿਆ ਨਹੀਂ। ਕੀ ਪਤਾ ਲੋਕਾਂ ਨੂੰ ਤਾਂ ਹੋਰ ਕੁਝ ਹੁੰਦਾ ਲੱਗਦਾ ਸੀ। ਵਾਲਾਂ ਨੂੰ ਅੱਗ ਲੱਗ ਗਈ ( ਮੈਨੂੰ ਤਾਂ ਹਾਲੇ ਵੀ ਲਾਲ ਲਾਲ ਪਾਣੀ ਹੀ ਦਿੱਸਦਾ ਸੀ), ਮਾਸ ਸੜ ਗਿਆ। ਸਰੀਰ ਕਰੰਟ ਵਿੱਚ ਪਸਰ ਗਿਆ ਸੀ। ਸੂਖਮ ਲਹਿਰ ਨੇ ਸੂਰ ਦੇ ਮਾਸ ਦਾ ਭੜਥਾ ਬਣਾ ਦਿੱਤਾ। ਅੱਖਾਂ ਸਿਰ ‘ਚੋਂ ਘੁਲ ਕੇ ਬਾਹਰ ਆ ਗਈਆਂ। ਜਿਥੇ ਦੱਸ ਮਿੰਟ ਪਹਿਲਾ ਚਾਚਾ ਜੀ ਬੈਠਾ ਸੀ, ਬਿਸਤਰੇ ਦੇ ਗਿਲਾਫ ਉੱਤੇ ਕਾਲਾ ਕਲੰਕ ਰਹਿ ਗਿਆ ਸੀ।
ਮੇਰਾ ਹੱਥ ਭੁੰਜੇ ਆਗਿਆ। ਮੈਂ ਇੱਕ ਦਮ ਥੱਕ ਗਈ ਸਾਂ। ਮੇਰਾ ਵਜੂਦ ਸੁੰਨ ਸੀ, ਜਿਥੇ ਚਾਚਾ ਸੀ, ਹੁਣ ਢੇਰ ਸੀ ਭਸਮ ਦਾ। ਮੈਂ ਚੁੱਪ ਚਾਪ ਸੁਆਹ ਵੱਲ ਤੱਕੀ ਰਹੀ ਸੀ। ਘੰਟੇ ਬਾਅਦ ਮੈਂ ਸਾਏ ਵਾਂਗ ਕਮਰੇ ਵਿੱਚੋਂ ਨਿਕਲ ਗਈ। ਪਰ ਘਰ ਵਾਪਸ ਨਹੀਂ ਜਾ ਸਕਦੀ ਸੀ ਕਿਉਂਕਿ ਪੁਲਿਸ ਨੇ ਪਾਪੇ ਨੂੰ ਸਭ ਦੱਸ ਦੇਣਾ ਹੀ ਸੀ । ਉਸ ਰਾਤ ਮੈਂ ਰੇਲ ਗੱਡੀ ਫੜ੍ਹਕੇ ਪੰਜਾਬ ‘ਚੋਂ ਨਿਕਲ ਗਈ । ਪਰ ਹਾਲੇ ਵੀ ਲਾਲ ਲਹਿਰ, ਗੋਤਰ-ਗੁਮਾਨ ਤੇ ਗਵਾਹ ਮੇਰੇ ਮਗਰ ਨੱਸੇ। ਤੁਰਦੀ ਫਿਰਦੀ ਲੋਥ ਸੀ, ਬਦਲੇ ਨੇ ਮੇਰਾ ਸਭ ਕੁਝ ਨਸ਼ਟ ਕਰ ਦਿੱਤਾ|

ਇੱਕ ਉਮਰੋਂ ਲੰਮੀ ਬਾਤ

ਮੈਂ ਕੋਈ ਦਾਅਵਾ ਨਹੀਂ ਕਰਦਾ ਕਿ ਮੈਨੂੰ ਲਿਖਣਾ ਆਉਂਦਾ ਹੈ, ਆਲੋਚਕ ਵੀ

ਮੈਂ ਨਹੀਂ ਹਾਂ।ਤੁਸੀਂ ਸੋਚੋਗੇ ਕਿ ਜੇ ਮੈਨੂੰ ਲਿਖਣਾ ਵੀ ਨਹੀਂ ਆਉਂਦਾ ਤੇ ਮੈਂ ਆਲੋਚਕ

ਵੀ ਨਹੀਂ ਹਾਂ ਤਾਂ ਫਿਰ ਮੈਂ ਆਪ ਜੀ ਨੂੰ ਸੰਬੋਧਿਤ ਕਿਓਂ ਹੋਇਆ ਹਾਂ।ਪੜ੍ਹਦੀਆਂ ਅੱਖਾਂ

ਹੈਰਤ ਭਰਪੂਰ ਪ੍ਰਸ਼ਨ ਚਿੰਨ੍ਹ ਦੇ ਨਾਲ ਹਥਲਾ ਸਫਾ ਵਾਚ ਰਹੀਆਂ ਹਨ ਓਹਨਾਂ ਦੀ

ਉਤਸ਼ੁਕਤਾ ਦੇ ਉੱਤਰ ਵਿੱਚ ਮੈਂ ਏਨਾ ਕਹਿ ਦੇਵਾਂ ਕਿ ਮੈਂ ਵੀ ਓਹਨਾਂ ਵਾਂਗਰ ਇੱਕ

ਆਮ ਆਦਮੀ ਹਾਂ।ਜਿਹੜੀਆਂ ਤਕਲੀਫਾਂ ਓਹਨਾਂ ਨੂੰ ਸੌਣ ਨਹੀਂ ਦੇਂਦੀਆਂ ਓਹਨਾਂ ਤਕਲੀਫਾਂ

ਨਾਲ ਮੈਨੂੰ ਵੀ ਅਵਾਜ਼ਾਰੀ ਹੁੰਦੀ ਹੈ। ਜਿਹੜੇ ਮੱਛਰ ਬਿਜਲੀ ਕੱਟ ਵੇਲੇ ਓਹਨਾ ਨੂੰ ਨਹੀਂ

ਸੌਣ ਦੇਂਦੇ ਹੋਣਗੇ ਓਹੀ ਮੱਛਰ ਮੈਨੂੰ ਵੀ ਪਰੇਸ਼ਾਨ ਕਰਦੇ ਹਨ।ਆਏ ਦਿਨ ਵਧਦੇ ਪਟਰੌਲ

ਦੇ ਭਾਅ ,ਬਿਜਲੀ ਦੇ ਰੇਟ ਮੇਰੇ ਵੀ ਘਰ ਦਾ ਬਜਟ ਡਾਵਾਂ-ਡੋਲ ਕਰਦੇ ਹਨ। ਬੱਸਾਂ

ਵਿੱਚ ਵਧਦੀ ਭੀੜ ਮੈਨੂੰ ਵੀ ਸੋਚੀਂ ਪਾਉਂਦੀ ਹੈ।ਸਿਸਟਮ ਵਿੱਚ ਆਇਆ ਵਿਗਾੜ ਤੇ

ਨਿਘਾਰ ਮੇਰੀਆਂ ਰਾਤਾਂ ਦੀ ਨੀਂਦ ਨੂੰ ਵੀ ਖਾਈ ਜਾਂਦਾ ਹੈ। ਮੈਂ ਆਮ ਆਦਮੀ ਹਾਂæææ

ਪਰ ,ਰਤਾ ਠਹਿਰੋ!

ਕੀ ਮੈਂ ਵੀ ਤੁਹਾਡੇ ਵਾਂਗਰ ਆਮ ਆਦਮੀ ਹਾਂ?

ਕੀ ਤੁਸੀਂ ਆਮ ਆਦਮੀ ਹੋ?

ਕੀ ਆਪਾਂ ਆਮ ਆਦਮੀ ਹਾਂ?!

-ਆਪਾਂ, ਜੋ ਬੱਚੇ ਦਾ ਹੱਥ ਫੜ ਕੇ ਬੱਚੇ ਨੂੰ ਲਿਖਣਾ ਸਿਖਾਉਂਦੇ ਅਧਿਆਪਕ ਹਾਂਆਪਾਂ,

ਜੋ ਇੱਟ ਅਤੇ ਮਸਾਲੇ ਆਦਿ ਨੂੰ ਤਰਤੀਬ ਨਾਲ ਇਸਤੇਮਾਲ ਕਰ ਕੇ ਘਰ

ਉਸਾਰਦੇ ਉਸਰੱਈਏ ਰਾਜ ਹਾਂ ਮਜਦੂਰ ਹਾਂ-ਆਪਾਂ ,ਜੋ ਮਿੱਟੀ ਨਾਲ ਮਿੱਟੀ ਹੋ ਕੇ ਧਰਤੀ

ਦਾ ਸੀਨਾ ਚੀਰ ਕੇ ਫਸਲ ਉਗਾਉਣ ਵਾਲੇ ਕਿਰਸਾਨ ਹਾਂ, -ਆਪਾਂ ਜੋ ਹੱਟੀ ਭੱਠੀ ਸੌਦਾ

ਵੇਚਦੇ ਨਿੱਕੇ ਦੁਕਾਨਦਾਰ ਹਾਂ।-ਆਪਾਂ, ਜੋ ਘਰ ਗ੍ਰਹਿਸਥੀ ਸੰਭਾਲਦੀਆਂ ਧੀਆਂ, ਭੈਣਾਂ,

ਮਾਵਾਂ ਹਾਂ-ਕੀ ਆਪਾਂ ਆਮ ਹਾਂ?!

ਇਹ ਮੱਕਾਰ ਕਿਸਮ ਦੇ ਨੇਤਾ ਜਦ ਜਦ ਵੀ ਜਾਤ/ਧਰਮ/ਭਾਸ਼ਾ ਦੇ ਨਾਂ ਤੇ

ਦੰਗੇ ਭੜਕਾਉਂਦੇ ਨੇ ਤਾਂ ਆਪਾਂ ਹੀ ਰਗੜੇ ਜਾਂਦੇ ਹਾਂ।ਹੜਤਾਲਾਂ ਮੁਜ਼ਾਹਰਿਆਂ ਵੇਲੇ

ਆਪਣੀਆਂ ਦਿਹਾੜੀਆਂ ਹੀ ਟੁੱਟਦੀਆਂ ਹਨ।ਆਪਾਂ ਨੂੰ ਹੀ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ

ਪੈਂਦਾ ਹੈ। ਸਰਕਾਰ ਜਿਹੜੇ ਟੈਕਸ ਲਗਾਉਂਦੀ ਹੈ, ਬਿੱਲ ਵਧਾਉਂਦੀ ਹੈ ਓਹਦਾ ਭਾਰ ਵੀ

ਸਿਰਫ ਆਪਾਂ ਨੂੰ ਹੀ ਜਰਨਾ ਪੈਂਦਾ ਹੈ।ਕਿਉਂਕਿ ਆਪਾਂ ਆਦਮੀ ਹਾਂ ,ਆਪਾਂ ਨੂੰ ਆਮ

ਆਦਮੀ ਆਖਿਆ ਮੰਨਿਆ ਜਾਂਦਾ ਹੈ।ਕੀ ਆਪਾਂ ਆਮ ਆਦਮੀ ਹਾਂ!?ਵਿਧਾਨ ਸਭਾ ਦੀਆਂ

ਚੋਣਾਂ ਵੇਲੇ ਵਿਰੋਧੀ ਬਣ ਕੇ ਖੜ੍ਹੇ ਨੇਤਾ ਲੋਕ ਆਪਾਂ ਨੂੰ ਚਰੂੰਡਣ ਵੇਲੇ ਇੱਕ ਮੱਤ ਦਿਸਦੇ

ਨੇ।ਪੱਛੜਿਆਂ ਦਾ ਪਛੜੇਵਾਂ ਦੂਰ ਕਰਦਿਆਂ ਕਰਦਿਆਂ ਓਹ ਆਪਣੇ ਪਛੜੇਵੇਂ ਦਾ ਇਲਾਜ

ਕਰ ਜਾਂਦੇ ਹਨ ਫਿਰ ਵੀ ਪੱਛੜੇ ਹੀ ਸਦਵਾਉਂਦੇ ਨੇ ਸਾਡੇ ਸਿਰਾਂ ਨਾਲ ਸ਼ਤਰੰਜ ਖੇਡਦੇ

ਨੇ।ਕੋਈ, ਟਿੱਬੇ-ਟੋਏ ਇਕਸਾਰ ਕਰਨ ਦਾ ਨਾਹਰਾ ਦੇ ਕੇ ਆਪਣੇ ਭਾਵਾਂ ਨਾਲ ਖੇਡ ਜਾਂਦਾ

ਹੈ। ਸਾਨੂੰ ਖਾਣ ਲਈ ‘ਸੱਜੇ’ ‘ਖੱਬੇ’ ਦਾ ਕੋਈ ਭਿੰਨ ਭੇਦ ਨਹੀਂ ਰਹਿੰਦਾ ਪਰ ਸਾਨੂੰ

ਭਿੰਨ-ਭੇਦ ਦਰਸਾਇਆ ਜਾਂਦਾ ਹੈ। ਓਹ ਸਮਝਦੇ ਹਨ ਕਿ ਇਹ ਤਾਂ ਆਮ ਆਦਮੀ ਹਨ

-ਕੀ ਆਪਾਂ ਆਮ ਆਦਮੀ ਹਾਂ?

-‘ਓਹ’ ਸਾਨੂੰ ਆਮ ਆਦਮੀ ਸਮਝਦੇ ਹਨ। ਓਹ ਸਮਝਦੇ ਹਨ ਕਿ ਅਸੀਂ

ਓਹਨਾਂ ਦੇ ਵੰਡਿਆਂ ਵੰਡੇ ਜਾਵਾਂਗੇ, ਓਹਨਾਂ ਦੇ ਭੰਡਿਆਂ ਭੰਡੇ ਜਾਵਾਂਗੇ, ਓਹਨਾਂ ਦੇ ਛੰਡਿਆਂ

ਛੰਡੇ ਜਾਵਾਂਗੇ ਅਤੇ ਓਹਨਾਂ ਦੇ ਚੰਡਿਆਂ ਚੰਡੇ ਜਾਵਾਂਗੇ। ‘ਓਹ’ ਸਮਝਦੇ ਨੇ ਕਿ ਓਹ

ਸਾਡੀ ਹੋਣੀ ਦੇ ਮਾਲਿਕ ਹੋ ਸਕਦੇ ਨੇ। ਓਹ ਸਾਡੇ ਕੋਲੋਂ ਜੋ ਚਾਹੁਣ ਓਹੀ ਆਪਣੀਆਂ

ਸ਼ਾਤਿਰ ਚਾਲਾਂ ਨਾਲ ਸਾਡੇ ਕੋਲੋਂ ਖੋਹ ਸਕਦੇ ਹਨ।ਓਹ ਸਮਝਦੇ ਹਨ ਕਿ ਸਾਡੇ ਕੋਲ

ਸਿਰਫ ਪੈਰ ਨੇ ਹੱਥ ਨੇ ਪਰ ‘ਮੱਤ’ ਨਹੀਂ ਹੈ। ਓਹ ਸਮਝਦੇ ਨੇ ਕਿ ਖੁਸ਼ੀਆਂ ਤੇ ਖੇੜ੍ਹਿਆਂ

ਤੇ ਸਾਡਾ (ਆਮ ਆਦਮੀ ਦਾ) ਕੋਈ ਹੱਕ ਨਹੀਂ।

ਓਹ ਸ਼ਾਇਦ ਨਹੀਂ ਜਾਣਦੇ ਕਿ ਅਸੀਂ ਆਮ ਆਦਮੀ ਕਿੰਨੇ ਕੁ ‘ਖਾਸ’ ਹਾਂ।

ਅਸੀਂ ਤੁਰਦੀ-ਫਿਰਦੀ ਜਿਓਂਦੀ ਜਾਗਦੀ ਆਸ ਹਾਂ ;ਆਪਣੇ ਆਪਣੇ ਪਰਿਵਾਰ ਦਾ ਅਟੁੱਟ

ਵਿਸ਼ਵਾਸ ਹਾਂ।ਆਪਣੇ ਸਕੇ ਸਬੰਧੀਆਂ ਦਾ ਧਰਵਾਸ ਹਾਂ।ਆਪਣੇ-ਆਪਣੇ ਵਾੜੇ ਵਿੱਚ ਕੈਦ

ਸਾਦਗੀ ਹਾਂ;ਸਿਰਫ ਰੋਟੀ ਲਈ ਹੋ ਰਹੀ ਬੰਦਗੀ ਹਾਂ।ਬੇਸ਼ੱਕ, ਅਸਾਡੀ ਤਾਕਤ ਬੇ-ਪਨਾਹ

ਹੈ।ਇਸ ਤਾਕਤ ਨੂੰ ਵਰਤ ਕੇ ਓਹ ਸੱਤਾ ਤੇ ਜਾ ਬਿਰਾਜਦੇ ਨੇ ਫੇਰ ਸਾਨੂੰ ਹੀ ਨਹੀਂ

ਪਛਾਣਦੇ। ਆਪਣੀ ਗੱਲਬਾਤ ਵਿੱਚ ਸਾਨੂੰ ਹੀ ‘ਬੋਝ’ ‘ਗੰਦਗੀ’ ਨਿਰੀ-ਸਿਰਪੀੜ

ਗਰਦਾਨਦੇ ਹਨ।

-ਆਖਿਰ ਕਿਓਂ? ਆਖਰ ਕਿਵੇਂ?

-ਆਖਿਰ ਕਦੋਂ ਤੱਕ ਘਟੇਗੀ ਇਹ ਕਾਲੀ ਬੋਲੀ ਰਾਤ, ਕਦੋਂ ਦੀਪ ਨਾਲ ਦੀਪ

ਬਾਲ ਏਨੀ ਕੁ ਰੌਸ਼ਨੀ ਦਾ ਪ੍ਰਬੰਧ ਹੋ ਸਕੇਗਾ ਕਿ ਰਾਤ ਹੀ ਜਾਪੇ ਸੁਨਹਿਰੀ ਪ੍ਰਭਾਤ।

-ਸਾਥੀਓ ਕੀ ਚੱਲੇਗੀ ‘ਏਹੀ’ ‘ਏਦਾਂ ਹੀ’ ਉਮਰੋਂ ਲੰਮੀ ਬਾਤ???

-ਕੀ ਚੱਲਦੀ ਰਹੇਗੀ ਉਮਰੋਂ ਲੰਮੀ ਬਾਤ

ਸਾਡੇ ਰਿਸ਼ਤੇ ਅਤੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ *** ਹਰਪ੍ਰੀਤ ਸਿੰਘ “ਸੰਗਰੂਰ” ***

ਰਿਸ਼ਤੇ ਕੀ ਹਨ? ਕੀ ਇਨ੍ਹਾਂ ਨੂੰ ਨਿਭਾਉਣਾ ਬਹੁਤ ਸੌਖਾ ਹੁੰਦਾ ਹੈ? ………………………….. ਰਿਸ਼ਤੇ ਕੁੱਝ ਖੂਨ ਦੇ ਹੁੰਦੇ ਹਨ ਜੋ ਸਾਨੂੰ ਜਨਮ ਤੋਂ ਹੀ ਵਿਰਾਸਤ ਵਿੱਚ ਮਿਲਦੇ ਹਨ ਜਿਵੇਂ ਕਿ ਦਾਦਾ-ਦਾਦੀ, ਮਾਂ-ਪਿਓ, ਭੈਣ-ਭਰਾ, ਚਾਚੇ-ਤਾਏ, ਭੂਆ-ਫੁੱਫੜ, ਮਾਮੇ ਆਦਿ ਅਤੇ ਕੁੱਝ ਰਿਸ਼ਤੇ ਅਸੀਂ ਖੁਦ ਬਣਾਉਂਦੇ ਹਾਂ, ਜਿਵੇਂ ਕਿ ਪਤੀ-ਪਤਨੀ ਦਾ ਰਿਸ਼ਤਾ, ਦੋਸਤ ਜਾਂ ਕੋਈ ਧਰਮ ਦੇ ਭੈਣ-ਭਰਾ ਦਾ ਰਿਸ਼ਤਾ ਜੋ ਅਸੀਂ ਆਪਣੀ ਮਰਜ਼ੀ ਨਾਲ ਚੁਣਿਆ ਹੁੰਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਕਈ ਵਾਰ ਕਿਸੇ ਮਜ਼ਬੂਰੀ ਨਾਲ ਨਿਭਾਉਂਦੇ ਹਾਂ ਅਤੇ ਕਈ ਵਾਰ ਇਨਸਾਨੀਅਤ ਦਾ ਫਰਜ਼ ਸਮਝ ਕੇ। ਓਹ ਵੀ ਰਿਸ਼ਤੇ ਹੀ ਸਨ ਜਿਨ੍ਹਾਂ ਨੂੰ ਨਿਭਾਉਣ ਦੀ ਖਾਤਿਰ ਭਗਵਾਨ ਸ੍ਰੀ ਰਾਮ ਜੀ ਸਾਰਾ ਰਾਜ ਛੱਡ ਕੇ ਚੌਦਾਂ ਸਾਲ ਦੇ ਬਨਵਾਸ ਲਈ ਚਲੇ ਗਏ ਸਨ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਰੌਪਤੀ ਦੀ ਇੱਕ ਪੁਕਾਰ ਸੁਣਕੇ ਭਰੀ ਸਭਾ ਵਿੱਚ ਉਸਦੀ ਇੱਜ਼ਤ ਬਚਾਉਣ ਲਈ ਪਹੁੰਚ ਗਏ ਸਨ ਤੇ ਉਸਨੂੰ ਨਿਰਵਸਤਰ ਹੋਣ ਤੋਂ ਬਚਾਇਆ ਅਤੇ ਇਕਲੱਵਿਆ ਨੇ ਆਪਣਾ ਗੁਰੂ ਚੇਲੇ ਦਾ ਰਿਸ਼ਤਾ ਨਿਭਾਉਣ ਲਈ ਸ੍ਰੀ ਦਰੋਣਾਅਚਾਰੀਆ ਜੀ ਨੂੰ ਆਪਣਾ ਅੰਗੂਠਾ ਵੱਡ ਕੇ ਦੇ ਦਿੱਤਾ ਸੀ।

ਰਿਸ਼ਤਾ ਇੱਕ ਇਹੋ ਜਿਹਾ ਸ਼ਬਦ ਹੈ ਜਿਹੜਾ ਵੇਖਣ ਨੂੰ ਭਾਵੇਂ ਛੋਟਾ ਲਗਦਾ ਹੈ ਪਰ ਇਸਦਾ ਅਰਥ ਬਹੁਤ ਵੱਡਾ ਹੈ। ਅੱਜ ਦੇ ਤੇਜ਼ ਰਫਤਾਰ ਜ਼ਮਾਨੇ ਵਿੱਚ ਇਨ੍ਹਾਂ ਰਿਸ਼ਤਿਆਂ ਦੇ ਸ਼ਾਇਦ ਅਰਥ ਹੀ ਬਦਲ ਗਏ ਹਨ, ਇਨ੍ਹਾਂ ਦੀਆਂ ਕਦਰਾਂ ਦਿਨੋ ਦਿਨ ਘਟਦੀਆਂ ਜਾ ਰਹੀਆਂ ਹਨ। ਕੀ ਕਾਰਨ ਹੋ ਸਕਦੇ ਹਨ ਰਿਸ਼ਤਿਆਂ ਦੀਆਂ ਕਦਰਾਂ ਘਟਣ ਦੇ? ਕੀ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਰਿਸ਼ਤਿਆਂ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਕਰਵਾਉਂਦੇ, ਕਿ ਕਿਸ ਰਿਸ਼ਤੇ ਦੀ ਕੀ ਮਹੱਤਤਾ ਹੈ? ਜਾਂ ਇਹ ਅਗਾਂਹਵਧੂ ਸਮਾਜ ਜੋ ਸਾਰੇ ਰਿਸ਼ਤਿਆਂ ਨੂੰ ਭੁਲਾ ਕੇ ਸਿਰਫ ਬੁਆਏ-ਫਰੈਂਡ ਜਾਂ ਗਰਲ-ਫਰੈਂਡ ਦੇ ਰਿਸ਼ਤੇ ਨੂੰ ਹੀ ਆਪਣਾ ਧਰਮ ਸਮਝਦਾ ਹੈ? ਸ਼ਾਇਦ ਬੇ-ਰੁਜ਼ਗਾਰੀ ਵੀ ਇੱਕ ਅਹਿਮ ਕਾਰਨ ਹੋ ਸਕਦੀ ਹੈ।

ਪੁਰਾਣੇ ਸਮੇਂ ਵਿੱਚ ਮਾਂ-ਪਿਓ ਆਪਣੇ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਬਿਤਾਉਣ ਲਈ ਆਪਣੇ ਉਹਨਾਂ ਨੂੰ ਨਾਨਕੇ ਘਰ, ਭੂਆ ਕੋਲ ਜਾਂ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਭੇਜ ਦਿੰਦੇ ਸਨ ਤਾਂ ਕਿ ਉਸ ਨੂੰ ਰਿਸ਼ਤਿਆਂ ਦੀ ਕੁੱਝ ਸਮਝ ਲੱਗੇ, ਕਿ ਮਾਮੇ ਦਾ, ਭੂਆ ਦਾ ਅਤੇ ਹੋਰ ਰਿਸ਼ਤਿਆਂ ਦਾ ਜ਼ਿੰਦਗੀ ਵਿੱਚ ਕੀ ਮਹੱਤਵ ਹੈ। ਪਰ ਅੱਜ ਕੱਲ ਮਾਂ-ਪਿਓ ਬਜਾਏ ਇਸ ਦੇ ਕਿ ਰਿਸ਼ਤੇ ਨਾਤਿਆਂ ਤੋਂ ਜਾਣੂ ਕਰਵਾਉਣ, ਆਪਣੇ ਬੱਚਿਆਂ ਨੂੰ ਕਿਸੇ ਪਹਾੜੀ ਏਰੀਐ ਤੋਂ ਜਾਣੂ ਕਰਵਾਉਣਾ ਜਿਆਦਾ ਚੰਗਾ ਸਮਝਦੇ ਹਨ ਅਤੇ ਛੁੱਟੀਆਂ ਬਿਤਾਉਣ ਲਈ ਮਸੂਰੀ, ਸ਼ਿਮਲਾ ਜਾਂ ਕੁੱਲੂ-ਮਨਾਲੀ ਚਲੇ ਜਾਂਦੇ ਹਨ। ਹਰ ਮਾਂ-ਪਿਓ ਆਪਣੇ ਬੱਚਿਆਂ ਨੂੰ ਪੜ੍ਹਾਈ ਦੀ ਚੰਗੀ ਸਿੱਖਿਆ ਦੇਣੀ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਦੇ ਹਨ ਪਰ ਕਦੀ ਵੀ ਉਨ੍ਹਾਂ ਨੂੰ ਰਿਸ਼ਤਿਆਂ ਤੋਂ ਜਾਣੂ ਕਰਵਾਉਣ ਦੀ ਕੋਸਿਸ਼ ਨਹੀਂ ਕਰਦੇ।

ਮੇਰੇ ਮਾਂ-ਪਿਓ ਨੇ ਮੈਨੂੰ ਬਚਪਨ ਕੁੱਝ ਕੁ ਰਿਸ਼ਤਿਆਂ ਦੇ ਅਰਥ ਸਮਝਾਏ ਸਨ ਕਿ ਮਾਮਾ ਕੀ ਹੈ, ਦੋ ਮਾਵਾਂ ਜਿੰਨਾਂ ਪਿਆਰ ਹੁੰਦਾ ਹੈ ਮਾਮੇ ਵਿੱਚ, ਮਾਂ ਮਾਂ (ਮਾਮਾ) ਅਤੇ ਮਾਸੀ (ਮਾਂ ਜੈਸੀ) ਮਾਂ ਵਰਗੀ, ਭੂਆ ਕਹਿਣ ਤੇ ਬੁੱਲਾਂ ਦਾ ਜੁੜਨਾ, ਫੁੱਫੜ ਕਹਿਣ ਨਾਲ ਪਿਆਰ ਵਿੱਚ ਮੂੰਹ ਭਰ ਜਾਣਾ ਅਤੇ ਚਾਚਾ ਕਹਿਣ ਨਾਲ ਚਾਅ ਦਾ ਦੁੱਗਣਾ ਹੋ ਜਾਣਾ ਆਦਿ ਪਰ ਅੱਜ ਕੱਲ ਇਹ ਸਾਰੇ ਰਿਸ਼ਤੇ ਸਿਰਫ ਅੰਕਲ ਤੇ ਆਂਟੀ ਦੀ ਵਲਗਣ ਵਿੱਚ ਹੀ ਕੈਦ ਹੋ ਕੇ ਰਹਿ ਗਏ। ਪਿਓ ਅਤੇ ਬਾਪੂ ਦੀ ਜਗ੍ਹਾ ਡੈਡੀ, ਡੈਡ, ਡੀ, ਪਾਪਾ ਤੇ ਹੌਲ੍ਹੀ ਹੌਲ੍ਹੀ ਘਟ ਕੇ ਪਾ ਤੇ ਆ ਗਈ, ਭੈਣ ਦੀ ਜਗ੍ਹਾ ਦੀਦੀ ਤੇ ਹੁਣ ਸਿਰਫ “ਦੀ”.., ਵੀਰ ਦੀ ਜਗ੍ਹਾ “ਬਰੋ” ਅਤੇ ਮਾਂ ਦੀ ਜਗ੍ਹਾਂ ਮੌਮ, ਮੰਮ ਅਤੇ ਮੰਮੀ ਜਿਸਦਾ ਕਿਸੇ ਮੁਲਕ ਦੀ ਭਾਸ਼ਾ ਵਿੱਚ ਅਰਥ ਸ਼ਾਇਦ ਲਾਸ਼ ਹੈ। ਮਾਂ… ਜਿਸਦੇ ਪੈਰਾਂ ਵਿੱਚ ਸਵਰਗ ਹੈ, ਰੱਬ ਦਾ ਦੂਸਰਾ ਰੂਪ ਹੈ। ਜਿੱਥੇ ਮਾਂ ਸ਼ਬਦ ਦਾ ਅਰਥ ਕਿੰਨੇ ਹੀ ਲੇਖਕਾਂ, ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ ਪਰ ਅਜੇ ਵੀ ਇਸ ਨੂੰ ਅਧੂਰਾ ਹੀ ਸਮਝਦੇ ਹਨ। ਉੱਥੇ ਹੀ ਸਾਡੇ ਅਗਾਂਹਵਧੂ ਸਮਾਜ ਨੇ ਮਾਂ ਸ਼ਬਦ ਨੂੰ ਲਾਸ਼ ਵਰਗੇ ਸ਼ਬਦ ਮੰਮੀ ਨਾਲ ਜੋੜ ਦਿੱਤਾ ਹੈ।

ਸਾਡੇ ਰਿਸ਼ਤਿਆਂ ਵਿੱਚ ਗੋਤ ਦੀ ਵੀ ਅਹਿਮ ਭੂਮਿਕਾ ਹੈ ਜਦੋਂ ਕੋਈ ਇੱਕੋ ਗੋਤ ਦੇ ਦੋ ਇਨਸਾਨ ਮਿਲ ਜਾਂਦੇ ਤਾਂ ਗੋਤੀ ਭਰਾ ਸਮਝਦੇ ਸੀ। ਅਤੇ ਪੁਰਾਣੇ ਸਮੇਂ ਵਿੱਚ ਜਦੋਂ ਕਦੀ ਕਿਸੇ ਮੁੰਡੇ ਕੁੜੀ ਦੇ ਵਿਆਹ ਦੀ ਗੱਲ ਤੋਰੀ ਜਾਂਦੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਨਾਨਕੇ, ਦਾਦਕੇ ਅਤੇ ਭੂਆ ਦੇ ਸਹੁਰਿਆਂ ਤੱਕ ਦੇ ਗੋਤ ਮਿਲਾਏ ਜਾਂਦੇ ਸਨ, ਜੇ ਕਿਸੇ ਦਾ ਵੀ ਗੋਤ ਮੇਲ ਖਾ ਜਾਂਦਾ ਤਾਂ ਓਹ ਰਿਸ਼ਤਾ ਨਹੀਂ ਸੀ ਹੁੰਦਾ। ਪਰ ਹੁਣ ਰਿਸ਼ਤਿਆਂ ਵਿੱਚ ਏਨੀਂ ਗਿਰਾਵਟ ਆ ਚੁੱਕੀ ਹੈ ਕਿ ਅੱਜ ਕੱਲ ਦੇ ਕੁੱਝ ਮੁੰਡੇ ਕੁੜੀਆਂ ਤਾਂ ਆਪਣੀਆਂ ਹੀ ਸਕੀਆਂ ਰਿਸ਼ਤੇਦਾਰੀਆਂ ਵਿੱਚ ਲਗਦੇ ਭੈਣ ਭਰਾਵਾਂ ਨਾਲ ਵਿਆਹ ਕਰਵਾਈ ਜਾਂਦੇ ਹਨ।

ਬੇ-ਸ਼ੱਕ ਰਿਸ਼ਤਿਆਂ ਦੇ ਘਟਦੇ ਜਾ ਰਹੇ ਦਾਇਰੇ ਦੇ ਹੋਰ ਵੀ ਬਹੁਤ ਸਾਰੇ ਕਾਰਨ ਰਹੇ ਹੋਣਗੇ, ਪਰ ਕਿਤੇ ਨਾ ਕਿਤੇ ਬੇ-ਰੁਜ਼ਗਾਰੀ ਵੀ ਰਿਸ਼ਤਿਆਂ ਦੇ ਘਾਣ ਦੀ ਜਿੰਮੇਵਾਰ ਹੈ। ਅੱਜ ਹਜਾਰਾਂ ਹੀ ਮੇਰੇ ਪੜ੍ਹੇ-ਲਿਖੇ ਨੌਜਵਾਨ ਭੈਣ ਭਰਾ ਬੇ-ਰੁਜ਼ਗਾਰੀ ਦੇ ਝੰਬੇ ਆਪਣਾ ਘਰ ਤੇ ਮਾਂ-ਪਿਓ ਛੱਡਕੇ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨ ਲਈ ਮਜਬੂਰ ਹਨ। ਪਰ ਕੁੱਝ ਕਮਅਕਲ ਲੋਕ ਜੋ ਆਪਣੀ ਪੜ੍ਹਾਈ ਜਾਂ ਕਾਬਲੀਅਤ ਦੇ ਦਮ ਤੇ ਵਿਦੇਸ਼ ਨਹੀਂ ਜਾ ਸਕਦੇ ਉਹ ਆਪਣੇ ਹੀ ਕਿਸੇ ਨਾ ਕਿਸ ਸਾਕੇ-ਸੰਬੰਧੀ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾ ਰਹੇ ਹਨ। ਇਹ ਗੱਲਾਂ ਹੁਣ ਆਮ ਹੀ ਸਾਹਮਣੇ ਆ ਰਹੀਆਂ ਹਨ ਕਿ ਕਿਸੇ ਨੇ ਮਾਮੇ ਦੀ ਲੜਕੀ ਨਾਲ, ਕਿਸੇ ਨੇ ਚਾਚੇ ਦੇ ਲੜਕੇ ਨਾਲ ਵਿਦੇਸ਼ ਜਾਣ ਲਈ ਵਿਆਹ ਕਰਵਾ ਲਿਆ ਹੈ। ਕੁੱਝ ਕੁ ਹੈਵਾਨਾਂ ਨੇ ਤਾਂ, (ਸ਼ਾਇਦ ਉਨ੍ਹਾਂ ਨੂੰ ਇਨਸਾਨ ਕਹਿਣਾਂ ਇਨਸਾਨੀਅਤ ਦੀ ਬੇ-ਇੱਜ਼ਤੀ ਕਰਨਾ ਹੈ) ਵਿਦੇਸ਼ ਜਾਣ ਦੇ ਲਾਲਚ ਵਿੱਚ ਆਪਣੀਆਂ ਹੀ ਸਕੀਆਂ ਧੀਆਂ-ਭੈਣਾਂ ਨਾਲ ਲਾਵਾਂ ਲੈ ਲਈਆਂ।

ਪਤੀ-ਪਤਨੀ ਦਾ ਰਿਸ਼ਤਾ ਉਹ ਪਵਿੱਤਰ ਰਿਸ਼ਤਾ ਹੈ ਜਿਸ ਨਾਲ ਜੱਗ ਦੀ ਉਤਪਤੀ ਦਾ ਸਵਾਲ ਜੁੜਿਆ ਹੋਇਆ ਹੈ। ਜੇਕਰ ਇਸ ਰਿਸ਼ਤੇ ਨੂੰ ਸਮਾਜਿਕ ਮਾਨਤਾ ਨਾਂ ਹੁੰਦੀ ਤਾਂ ਇਨਸਾਨਾਂ ਅਤੇ ਪਸ਼ੂਆਂ ਵਿੱਚ ਕੋਈ ਫਰਕ ਨਹੀਂ ਰਹਿਣਾ ਸੀ ਪਰ ਪੈਸੇ ਦੀ ਭੁੱਖ ਨੇ ਡਾਲਰ ਜਾਂ ਪੌਂਡ ਇਕੱਠੇ ਕਰਨ ਦੀ ਦੌੜ ਵਿੱਚ ਜਿੰਨਾ ਇਸ ਰਿਸ਼ਤੇ ਦਾ ਘਾਣ ਹੋਇਆ ਹੈ ਸ਼ਾਇਦ ਹੋਰ ਕਿਸੇ ਰਿਸ਼ਤੇ ਦਾ ਨਾ ਹੋਇਆ ਹੋਵੇ ਕਿਉਂਕਿ ਵਿਦੇਸ਼ ਵਸਣ ਦੀ ਅੰਨ੍ਹੀਂ ਦੌੜ ਵਿੱਚ ਸਾਡੇ ਪੰਜਾਬੀਆਂ ਨੇ ਜੋ ਢੰਗ ਤਰੀਕੇ ਅਪਣਾਏ ਹਨ ਉਹ ਸਾਡਾ ਸਿਰ ਨੀਵਾਂ ਕਰਨ ਲਈ ਕਾਫੀ ਹਨ। ਜਿਸ ਬਾਣੀ ਨੂੰ ਅਸੀਂ ਆਪਣੇ ਜੀਵਨ ਦਾ ਧੁਰਾ ਮੰਨਦੇ ਹਾਂ ਉਸੇ ਸ਼ਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁੱਝ ਪਿਉ ਆਪਣੀਆਂ ਧੀਆਂ ਨਾਲ ਅਤੇ ਭਰਾ ਆਪਣੀਆਂ ਭੈਣਾਂ ਨਾਲ ਹੀ ਲਾਵਾਂ ਲੈ ਕੇ ਵਿਦੇਸ਼ੀਂ ਜਾ ਵਸੇ ਹਨ। “ਜਰਾ ਠੰਡੇ ਦਿਮਾਗ ਨਾਲ ਸੋਚਕੇ ਵੇਖੋ ਕਿ ਇਨਸਾਨੀ ਰਿਸ਼ਤਿਆਂ ਅਤੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਦਾ ਇਸ ਤੋਂ ਦਰਦਨਾਕ ਕਤਲ ਕੀ ਹੋ ਸਕਦਾ ਹੈ………..?”

ਅਸੀਂ ਪੰਜਾਬੀ ਹਾਂ ਸਾਡੀ ਜੱਗ ਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਮਿਸਾਲ ਦਿੱਤੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਪੱਗ ਵਟਾ ਕੇ ਭਰਾ ਬਣਾਉਂਦੇ ਅਤੇ ਉਸੇ ਰਿਸ਼ਤੇ ਨੂੰ ਨਿਭਾਉਣ ਦੀ ਖਾਤਿਰ ਕੁਰਬਾਨ ਤੱਕ ਹੋ ਜਾਂਦੇ ਸੀ। ਜੇ ਕਿਸੇ ਲੜਕੀ ਨੂੰ ਧਰਮ ਦੀ ਭੈਣ ਮੰਨ ਲਿਆ ਤਾਂ ਮਰਦੇ ਦਮ ਤੱਕ ਉਸ ਰਿਸ਼ਤੇ ਨੂੰ ਨਿਭਾਉਂਦੇ ਸੀ। ਆਪਣੇ ਪਿੰਡ ਦੀ ਧੀ-ਭੈਣ ਨੂੰ ਆਪਣੀ ਇੱਜ਼ਤ ਸਮਝਿਆ ਜਾਂਦਾ ਸੀ। ਜੇ ਕਿਸੇ ਪਿੰਡ ਦੀ ਧੀ-ਭੈਣ ਤੇ ਕੋਈ ਅਨਹੋਣੀ ਘਟਨਾ ਵਾਪਰ ਜਾਂਦੀ ਤਾਂ ਸਾਰਾ ਪਿੰਡ ਉਸ ਦੀ ਮਦਦ ਲਈ ਆ ਜਾਂਦਾ ਸੀ ਅਤੇ ਜੇ ਕੋਈ ਵੈਲੀ ਪਿੰਡ ਦੀ ਧੀ-ਭੈਣ ਵੱਲ ਬੁਰੀ ਅੱਖ ਰੱਖਣ ਦੀ ਹਿੰਮਤ ਵੀ ਕਰਦਾ ਤਾਂ ਉਸ ਨੂੰ ਪਿੰਡ ਵਾਲੇ ਹੀ ਸਬਕ ਸਿਖਾ ਦਿੰਦੇ ਸਨ। ਪਰ ਅੱਜ-ਕੱਲ ਪਿੰਡ ਦੀ ਹੀ ਕੁੜੀ ਜਾਂ ਮੁੰਡੇ ਨੂੰ ਬੁਆਏ-ਫਰੈਂਡ ਜਾਂ ਗਰਲ-ਫਰੈਂਡ ਬਣਾਇਆ ਜਾਂਦਾ ਹੈ। “ਜਿਉਣਾ ਮੌੜ ਇੱਕ ਡਾਕੂ ਸੀ”, ਪੁਲਿਸ ਨੇ ਉਸਦੇ ਸਿਰ ਇਨਾਮ ਵੀ ਰੱਖੇ ਹੋਏ ਸਨ ਪਰ ਉਸ ਨੇ ਫਿਰ ਵੀ ਆਪਣੀ ਧਰਮ ਦੀ ਬਣਾਈ ਹੋਈ ਭੈਣ ਨਾਲ ਕੀਤਾ ਵਾਅਦਾ ਕਿ ਤੇਰੇ ਵਿਆਹ ਤੇ ਜਰੂਰ ਆਂਵਾਗਾ, ਨੂੰ ਨਿਭਾਉਣ ਲਈ ਪੁਲਿਸ ਦੇ ਪਹਿਰੇ ਦੇ ਬਾਵਜੂਦ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ, ਆਪਣੀ ਮੂੰਹ-ਬੋਲੀ ਭੈਣ ਦੇ ਵਿਆਹ ਤੇ ਆ ਕੇ ਉਸਨੂੰ ਸ਼ਗਨ ਦਿੱਤਾ ਅਤੇ ਆਪਣੇ ਭਰਾ-ਭੈਣ ਦੇ ਰਿਸ਼ਤੇ ਨੂੰ ਨਿਭਾਇਆ।

ਜਿੱਥੇ ਪੁਰਾਣੇ ਸਮੇਂ ਵਿੱਚ ਭਰਾ ਆਪਣੀਆਂ ਭੈਣਾਂ ਨੂੰ ਤੀਆਂ ਦੇ ਤਿਉਹਾਰ ਦਾ ਸੰਧਾਰਾ ਦੇਣ ਜਾਂਦੇ ਸੀ ਤੇ ਭੈਣਾਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਉੱਥੇ ਅੱਜ ਕਲ ਵੈਲਨਟਾਈਨ-ਡੇ ਤੇ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਕੋਈ ਫੁੱਲ ਜਾਂ ਉਪਹਾਰ ਦੇਣਾ ਹੀ ਆਪਣਾ ਅਸਲੀ ਫਰਜ਼ ਸਮਝਦੇ ਹਨ । ਉਹ ਰੱਖੜੀ ਦੇ ਤਿਉਹਾਰ ਦੀ ਤਰੀਕ ਤਾਂ ਭੁੱਲ ਸਕਦੇ ਹਨ ਪਰ ਵੈਲਨਟਾਈਨਸ-ਡੇ ਦੀ ਤਰੀਕ ਕਦੀ ਨਹੀਂ ਭੁੱਲਦੇ। ਰੱਖੜੀ ਬਨਾਉਣਾ ਭੁੱਲ ਸਕਦੇ ਹਨ ਪਰ ਕਿਸੇ ਕੁੜੀ ਤੋਂ ਫਰੈਂਡਸ਼ਿੱਪ-ਬੈਂਡ ਬਨਾਉਣਾ ਕਦੀ ਨਹਂੀ ਭੁੱਲਦੇ। ਰੱਬ ਦਾ ਰੂਪ ਆਪਣੀ ਮਾਂ ਨੂੰ ਕਦੀ ਬਿਮਾਰ ਹੋਣ ਤੇ ਭਾਵੇਂ ਦਵਾਈ ਦਵਾਉਣਾ ਭੁੱਲ ਜਾਣ ਪਰ ਆਪਣੀ ਗਰਲ-ਫਰੈਂਡ ਜਾਂ ਬੁਆਏ-ਫਰੈਂਡ ਦੇ ਜਨਮ ਦਿਨ ਤੇ ਤੋਹਫਾ ਦੇਣਾ ਨਹੀਂ ਭੁੱਲਦੇ।

“ਫਰੈਂਡ” ਜਿਸਦਾ ਮਤਲਬ ਹੈ ਕਿ ਦੋਸਤ, “ਦੋਸਤੀ” ਤਾਂ ਉਹ ਪਵਿੱਤਰ ਰਿਸ਼ਤਾ ਹੈ ਜਿਸਦਾ ਦਰਜਾ ਸਕੇ ਭਰਾ ਦੀ ਰਿਸ਼ਤੇਦਾਰੀ ਤੋਂ ਵੀ ਜਿਆਦਾ ਹੈ। ਪਰ ਕੁੱਝ ਕੁ ਨਾ ਸਮਝ ਮੁੰਡੇ ਕੁੜੀਆਂ ਨੇ ਇਸ ਰਿਸ਼ਤੇ ਦੇ ਅਰਥ ਹੀ ਬਦਲ ਦਿੱਤੇ। ਦੋਸਤ ਬਨਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਦੋਸਤੀ ਦੀ ਆੜ ਵਿੱਚ ਰਿਸ਼ਤਿਆਂ ਦਾ ਘਾਣ ਕਰਨਾ ਮਾੜੀ ਗੱਲ ਹੈ। ਅੱਜ-ਕੱਲ ਦੇ ਕੁੱਝ ਨੌਜਵਾਨ ਮੁੰਡੇ ਸਿਰਫ ਦੋਸਤੀ ੳੁੱਥੇ ਲਾਉਂਦੇ ਹਨ ਜਿਸ ਕੋਲ ਕੋਈ ਵਧੀਆ ਕਾਰ ਜਾਂ ਮੋਟਰਸਾਈਕਲ ਹੋਵੇ ਅਤੇ ਜਾਂ ਫਿਰ ਉਸਦੇ ਘਰ ਕੋਈ ਨੌਜਵਾਨ ਭੈਣ ਹੋਵੇ। ਇਹੋ ਜਿਹੇ ਘਟੀਆ ਲੋਕਾਂ ਨੇ ਹੀ ਸਾਡੇ ਸਮਾਜ ਅਤੇ ਰਿਸ਼ਤਿਆਂ ਨੂੰ ਗੰਦਲ੍ਹਾ ਕੀਤਾ ਹੋਇਆ ਹੈ।

ਕੌਣ ਜਿੰਮੇਵਾਰ ਹੈ ਇੰਨ੍ਹਾਂ ਹੋ ਰਹੇ ਰਿਸ਼ਤਿਆਂ ਦੇ ਘਾਣ ਦਾ?………. ਅਸੀਂ ਖੁਦ, ਜੋ ਲੋਕ ਸਵੇਰੇ ਚਾਹ ਦੀ ਪਿਆਲੀ ਨਾਲ ਅਖਬਾਰ ਦੀਆਂ ਖਬਰਾਂ ਪੜ੍ਹਦੇ ਹਨ ਕਿ ਕਿਸ ਦੀ ਕੁੜੀ ਦੀ ਇੱਜਤ ਲੁੱਟੀ ਗਈ, ਕਿਸਦੇ ਘਰ ਦੀ ਇੱਜ਼ਤ ਅੱਜ ਕਿਸੇ ਨਾਲ ਭੱਜ ਕੇ ਵਿਆਹ ਕਰਵਾ ਗਈ? ਖਬਰ ਪੜ੍ਹਨ ਤੋਂ ਬਾਅਦ ਥੋੜਾ ਜਿਹਾ ਉੱਪਰਲੇ ਮਨੋਂ ਅਫਸੋਸ ਜਿਹਾ ਮਨਾ ਕੇ ਅਤੇ ਬਸ ਇੱਕ ਠੰਡਾ ਜਿਹਾ ਹੌਂਕਾ ਲੈਂਦੇ ਹੋਏ ਆਖ ਦੇਣਾ ਕਿ ਘੋਰ ਕਲਯੁਗ ਆ ਗਿਆ…., ਬਈ ਹੁਣ ਤਾਂ ਰੱਬ ਈ ਰਾਖਾ ਹੈ ਦੁਨੀਆਂ ਦਾ….। “ਰੱਬ ਇਸ ਲਈ ਕਿਉਂ ਜਿੰਮੇਵਾਰ ਹੈ”? ਰੱਬ ਨੇ ਸਾਰੀਆਂ ਜੀਵ ਜ਼ਾਤੀਆਂ ਵਿੱਚੋਂ ਸਿਰਫ ਮਨੁੱਖ ਨੂੰ ਹੀ ਸੋਚਣ-ਸਮਝਣ ਦੀ ਸ਼ਕਤੀ ਦਿੱਤੀ ਹੈ। ਪਰ ਅਸੀਂ ਕਦੀ ਇਹ ਸਮਝਣ ਦੀ ਕੋਸ਼ਿਸ ਨਹੀਂ ਕੀਤੀ ਕਿ ਇਸ ਸਭ ਲਈ ਅਸੀਂ ਖੁਦ ਜਿੰਮੇਵਾਰ ਹਾਂ ਰੱਬ ਨੂੰ ਤਾਂ ਓਦਾਂ ਹੀ ਉਲਾਂਭਾ ਮਾਰਦੇ ਰਹਿੰਦੇ ਹਾਂ। ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਉੱਤੇ ਤਾਂ ਲੱਖਾਂ ਰੁਪਏ ਖਰਚ ਦਿੰਦੇ ਹਾਂ ਪਰ ਕਦੀ ਆਪਣੇ ਰਿਸ਼ਤੇ-ਨਾਤਿਆਂ ਆੇ ਰੀਤ-ਰਿਵਾਜਾਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ ਨਹੀਂ ਕਰਦੇ ਜੋ ਕਿ ਸਭ ਤੋਂ ਜਰੂਰੀ ਪੜ੍ਹਾਈ ਹੈ।

ਮੇਰੇ ਭੈਣੋਂ ਤੇ ਭਰਾਵੋ ਇੱਕ ਵਾਰ ਆਪਣੀ ਮੰਮੀ ਜਾਂ ਮੌਮ ਨੂੰ “ਮਾਂ” ਸ਼ਬਦ ਨਾਲ ਪੁਕਾਰ ਕੇ ਤਾਂ ਵੇਖੋ…. ਫਿਰ ਪਤਾ ਲੱਗੇਗਾ ਕਿ ਮਾਂ ਦਾ ਰਿਸ਼ਤਾ ਕਿਸਨੂੰ ਆਖਦੇ ਨੇ। “ਮਾਂ” ਸ਼ਬਦ ਬੋਲਦਿਆਂ ਹੀ ਜੁਬਾਨ ਪਵਿੱਤਰ ਹੋ ਜਾਂਦੀ ਏ, “ਮਾਂ” ਸ਼ਬਦ ਸੁਣਦਿਆਂ ਹੀ ਮਾਂ ਦੇ ਕਲੇਜੇ ਠੰਡ ਪੈ ਜਾਂਦੀ ਹੈ। ਜਿਸ ਤਰ੍ਹਾਂ ਹਰ ਮਜਬੂਤ ਮਕਾਨ ਦੀ ਮਜਬੂਤੀ ਉਸਦੀ ਨੀਂਹ ਤੋਂ ਪਹਿਚਾਣੀ ਜਾਂਦੀ ਹੈ, ਉਸੇ ਤਰ੍ਹਾਂ ਹਰ ਮਜਬੂਤ ਪਰਿਵਾਰ ਦੀ ਪਹਿਚਾਣ ਉਸ ਦੇ ਬਜ਼ੁਰਗਾਂ ਤੋਂ ਹੁੰਦੀ ਹੈ। ਇਸ ਲਈ ਆਪਣੇ ਬਜ਼ੁਰਗਾਂ ਨੂੰ, ਦਾਦਾ-ਦਾਦੀ ਨੂੰ ਕਦੀ ਨਾਂ ਭੁੱਲੋ, ਕਦੀ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਸਮੇਂ ਦੀਆਂ ਗੱਲਾਂ ਸੁਣੋ ਤੇ ਉਹਨਾਂ ਦੇ ਜ਼ਜਬਾਤਾਂ ਨੂੰ ਸਮਝੋ, ਨਾ ਕਿ ਉਹਨਾਂ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਇੱਕ ਸੋਟੀ ਅਤੇ ਮੰਜੇ ਦੇ ਸਹਾਰੇ ਘਰ ਦੇ ਪਿਛਲੇ ਪਾਸੇ ਕਿਸੇ ਕੋਠੜੀ ਵਿੱਚ ਆਪਣੀ ਮੌਤ ਦੇ ਇੰਤਜਾਰ ਵਿੱਚ ਇਕੱਲੇ ਛੱਡੋ……………।

ਜੇ ਛੱਡਣਾਂ ਹੀ ਹੈ ਤਾਂ ਉਹਨਾਂ ਰੀਤ-ਰਿਵਾਜਾਂ ਨੂੰ ਛੱਡੋ ਜੋ ਕੁੱਝ ਕੁ ਲੋਕਾਂ ਨੇ ਸਾਡੇ ਸਮਾਜ ਨੂੰ ਗੰਧਲਾ ਕਰਨ ਲਈ ਚਲਾਏ ਹੋਏ ਹਨ ਅਤੇ ਆਪਣੇ ਸਹੀ ਰੀਤ-ਰਿਵਾਜਾਂ ਅਤੇ ਰਿਸ਼ਤਿਆਂ ਨੂੰ ਪਹਿਚਾਣੋ ‘ਤੇ ਅਪਣਾਓ। ਮੁਕਤ ਕਰ ਦਿਓ ਆਪਣੇ ਦਾਦਾ-ਦਾਦੀ, ਮਾਂ-ਪਿਓ, ਭੈਣ-ਭਰਾ, ਮਾਮਾ-ਮਾਮੀ, ਚਾਚਾ-ਚਾਚੀ ਜਿਹੇ ਪਵਿੱਤਰ ਰਿਸ਼ਤਿਆਂ ਨੂੰ ਇਹ ਡੈਡ, ਪਾ, ਮੌਮ, ਮੰਮ ਅਤੇ ਅੰਕਲ, ਅੰਟੀ ਦੀ ਕੈਦ ‘ਚੋਂ।

ਹਰਪ੍ਰੀਤ ਸਿੰਘ “ਸੰਗਰੂਰ”

« Previous PageNext Page »

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab