ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਰੁਪਿੰਦਰ ਢਿੱਲੋਂ

ਰੰਗ

ਗੋਗੀ ਨੂੰ ਦਸ ਦਰਵਾਜ਼ੇ ਖੜਕਉਂਣੇ ਪਏ। ਦਸਵੇਂ ਦਰ ਉਪਰ ਯੋਗੀ ਦੀ ਮੂਰਤ ਸੀ। ਡਾਕਟਰ ਦਾ ਇਹ ਹੀ ਘਰ ਸੀ। ਫਾਟਕ ਦੇ ਨਾਲ ਨੌਕਰ ਦੀ ਝੁੱਗੀ ਸੀ। ਝੁੱਗੀ ਦੇ ਬਾਹਰ ਮੰਜੇ ਉਂਤੇ ਲੇਟ ਕੇ ਪਿਆ ਸੀ। ਚੁੱਪ ਚਾਪ ਹੋ ਕੇ ਗੋਗੀ ਨੇ ਤਾਲਾ ਖੋਲ੍ਹ ਲਿਆ ਸੀ। ਨੌਕਰ ਨੂੰ ਤਾਂ ਪੱਤਾ ਨਹੀਂ ਲੱਗਿਆ ਕਿ ਕੋਈ ਚੋਰੀ ਚੁੱਪਕੇ ਰਾਜ਼ ਨਾਲ ਅੰਦਰ ਦਾਖਲ ਹੋਗਿਆ। ਦੋ ਮੱਝੀਆਂ ਪਾਸੇ ਖੜ੍ਹੀਆਂ ਸਨ। ਉਨ੍ਹਾਂ ਨੇ ਤਾਂ ਗੋਗੀ ਨੂੰ ਧਿਆਨ ਨਾ ਦਿੱਤਾ। ਖ਼ਾਮੋਸ਼ ਆਭਾਸ ਵਾਂਗ, ਗੋਗੀ ਘਰ ਵਿੱਚ ਵੜ ਗਿਆ। ਮਕਾਨ ਬੰਗਲਾ ਸੀ, ‘ਤੇ ਬੰਗਲੇ ਵਿੱਚ ਹਨੇਰਾ ਸੀ। ਕੋਈ ਅੰਦਰ ਨਹੀਂ ਸੀ। ਹਨੇਰੇ’ਚ ਪਹਿਲਾ ਕੁਝ ਦਿਸਦਾ ਨਹੀਂ ਸੀ। ਥੋੜ੍ਹਾ ਚਿਰ ਬਾਅਦ ਗੋਗੀ ਦੀਆਂ ਅੱਖਾਂ ਹਨੇਰੇ ਵਿੱਚ ਅਨੁਕੂਲ ਹੋ ਗਈਆਂ। ਕਮਰੇ ਦੇ ਰੂਪ ਦਾ ਅੰਦਾਜ਼ਾ ਸੀ। ਫਰਨੀਚਰ ਦਾ ਰੂਪ ਦਾ ਵੀ ਅੰਦਾਜ਼ਾ ਸੀ। ਬਹੁਤ ਘੱਟ ਮਾਲ ਸੀ। ਰਾਹ ਹੁਣ ਸੋਖੀ ਦੇਣੀ ਲੈ ਸਕਦਾ ਸੀ।

ਗੋਗੀ ਨੇ ਬਾਰੀ’ਚੋਂ ਬਾਹਰ ਝਾਤੀ ਮਾਰੀ। ਨੌਕਰ ਹਾਲੇ ਵੀ ਸੁੱਤਾ ਸੀ। ਗੋਗੀ ਨੂੰ ਪੱਤਾ ਸੀ ਕਿ ਡਾਕਟਰ ਇਕੇਲਾ ਰਹਿੰਦਾ ਸੀ। ਟੱਬਰ ਤਾਂ ਹਾਲੇ ਵੀ ਪਿੰਡ’ਚ ਸੀ। ਜੇਹੜੇ ਕਮਰੇ’ਚ ਗੋਗੀ ਖਲੋਇਆ ਸੀ, ਪਿੱਛਲੇ ਕੰਧ’ਚ ਦੋ ਬੂਹੇ ਸਨ। ਗੋਗੀ ਨੇ ਦੋਨੋਂ ਖੋਲ੍ਹੇ। ਦੂਜਾ ਸੋਣ ਵਾਲਾ ਕਮਰਾ ਸੀ। ਆਪਣੇ ਪਿੱਛੇ ਦਰਵਾਣਾ ਬੰਦ ਕਰ ਦਿੱਤਾ। ਮੁਕਾਨ ਦੇ ਪਿੱਛੇ ਕਰਕੇ ਨੌਕਰ ਨੂੰ ਕੁੱਝ ਨਹੀਂ ਦੀਣਾ ਸੀ। ਮਸੂਸ ਵੀ ਨਹੀਂ ਹੋਣਾ ਸੀ ਕਿ ਬੱਤੀ ਬੁਝਾਈ ਸੀ ਜਾਂ ਕਿ ਜਾਗਦੀ ਸੀ। ਇਸ ਲਈ ਗੋਗੀ ਨੇ ਰੋਸਨਿ ਲਾ ਦਿੱਤੀ। ਅੱਖਾਂ ਨੂੰ ਫਿਰ ਅਨੁਕੂਲ ਹੋਣਾ ਪਿਆ। ਕੰਧਾਂ ਪੀਲੀਆਂ ਸਨ। ਅਲਮਾਰੀਆਂ ਵੀ ਖਣਕ ਦੇ ਰੰਗ’ਚ ਰੰਗੀਆਂ ਸਨ। ਦਰੀ ਵੀ ਗੂੜ੍ਹਾ ਕੇਸਰੀ ਰੰਗ ਦੀ ਸੀ। ਪਲੰਘ ਦੇ ਉਪਰ ਛਾਦ ਚਾਦਰਾਂ ਵੀ ਪੀਲੇ ਸਨ। ਡਰੇਸਿੰਗ ਟੇਬਲ ਨੇੜੇ ਪੀਲੇ ਰੰਗ ਕੁਰਸੀ ਖੜ੍ਹੀ ਸੀ। ਸੇਜ ਦੇ ਆਲੇ ਦੁਆਲੇ ਸੰਦੂਕੜੀਆਂ ਅਤੇ ਦਰਵਾਜ਼ਾਂ ਵਾਲੀਆਂ ਅਲਮਾਰੀਆਂ ਉਂਤੇ ਪਰਿਵਾਰ ਦੇ ਤਸਵੀਆਂ ਸਨ। ਬੂਹੇ ਦੇ ਨਾਲ ( ਕਹਿਣ ਦਾ ਮਤਲਬ, ਪੰਲਘ ਦੇ ਆਮ੍ਹਣੇ ਸਾਮਣੇ, ਅਤੇ ਗੋਗੀ ਦੇ ਸੱਜੇ ਪਾਸੇ) ਵੱਡਾ ਸ਼ੀਸ਼ਾ ਸੀ। ਇਸ ਦਾ ਕਿਨਾਰਾ ਵੀ ਪੀਲਾ ਪੀਲਾ ਸੀ। ਗੋਗੀ ਨੇ ਸੋਚਿਆ, - ਚੰਗਾ ਥਾਂ ਸੀ ਸ਼ੀਸ਼ੇ ਲਈ। ਮੇਰਾ ਕੰਮ ਸਮਾ ਸੁਖਾਲਾ ਹੋਵੇਗਾ। ਜਦ ਡਾਕਟਰ ਕਮਰੇ’ਚ ਵੜੂਗਾ, ਉਸ ਨੋ ਪੱਤਾ ਨਹੀਂ ਲੱਗਨਾ ਕਿ ਮੈਂ ਅੰਦਰ ਹੈ। ਜਿੰਨਾ ਚਿਰ ਉਸ ਨੂੰ ਕੁਰਸੀ ਹਿਲਾਈ ਦਾ ਪੱਤਾ ਨਾ ਲੱਗੇ-।

ਗੋਗੀ ਨੇ ਕੁਰਸੀ ਚੱਕ ਕੇ ਸ਼ੀਸ਼ੇ ਥੱਲੇ ਟਿਕਾ ਦਿੱਤੀ। ਸ਼ੀਸ਼ਾ ਬੂਹੇ ਦੇ ਸੱਜੇ ਪਾਸੇ ਸੀ। ਗੋਗੀ ਕੁਰਸੀ ਉਂਤੇ ਬਹਿ ਗਿਆ, ਨਾਲੇ ਆਪਣੀ ਜੇਬ ਵਿੱਚੋਂ ਦੋ ਚੀਜ਼ਾਂ ਕੱਢ ਲੀਆਂ। ਇੱਕ ਆਏ-ਪੋਡ। ਇੱਕ ਪਸਤੌਲ। ਪਸਤੌਲ ਦੀ ਨਾਲੀ ਉਂਤੇ ਘੁੰਮਾ ਘੁੰਮਾ ਕੇ ਖ਼ਾਮੋਸ਼ ਵੇਲਣ ਲਾ ਦਿੱਤਾ। ਇਹ ਪਸਤੌਲ ਦਾ ਸਾਇਲਅੰਸਰ। ਫਿਰ ਉਂਠ ਕੇ ਬੱਤੀ ਬੁਝਾ ਦਿੱਤੀ। ਹਨੇਰੇ’ਚ, ਕੁਰਸੀ ਉਂਤੇ ਬੈਠ ਕੇ ਪੱਟਾਂ ਉਪਰ ਪਸਤੌਲ ਰੱਖ ਦਿੱਤਾ। ਅੱਖਾਂ ਮੀਚ ਕੇ ਗਾਣੇ ਸੁਣਨ ਲੱਗ ਗਿਆ। ਆਏ-ਪੋਡ ਦੀਆਂ ਤਾਰਾਂ ਕੰਨਾਂ ਵਿੱਚ ਸੀ ਕਰਕੇ ਕਿਸੇ ਹੋਰ ਦੀ ਅਵਾਜ਼ ਨਹੀਂ ਸੁਣਦੀ ਸੀ।

ਘੰਟਾ ਬੀਤ ਗਿਆ।

ਦਰਵਾਜ਼ਾ ਖੋਲ੍ਹਾ ਗਿਆ ਅਤੇ ਡਾਕਟਰ ਅੰਦਰ ਆ ਵੜ ਗਿਆ। ਬੱਤੀ ਨੂੰ ਹਾਲੇ ਜਗਾਇਆ ਨਹੀਂ ਸੀ, ਜਦ ਚਾਰ ਵਾਰੀ ਪਸਤੌਲ ਨੇ ਫੱਟ ਫੱਟ ਕੀਤਾ। ਹਨੇਰੇ ਵਿੱਚ ਡਾਕਟਰ ਅੱਗੇ ਪਲੰਘ ਦੀ ਵਿਛਾਈ ਉਂਤੇ ਡਿੱਗ ਗਿਆ। ਗੋਗੀ ਨੇ ਉਂਠ ਕੇ ਬੱਤੀ ਜੱਗਾ ਦਿੱਤੀ। ਕਮਰਾ ਸੱਚੀ ਮੁੱਚੀ ਪੀਲਾ ਪੀਲਾ ਸੀ। ਬੇਡ ਉਂਤੇ, ਢਿੱਡ ਉਂਤੇ, ਡਾਕਟਰ ਫੈਲਿਆ ਪਿਆ ਸੀ। ਉਸ ਦੀ ਲਾਲ ਪੱਗ ਢਹਿ ਹੀ ਸੀ। ਪੀਲੇ ਪੀਲੇ ਕੱਪੜੇ ਨੋ ਹੁਣ ਦਾਗ ਪੈ ਗਿਆ ਸੀ। ਰੱਤ ਨੇ ਕੇਸਰੀ ਉਂਤੇ ਹਮਲਾ ਕਰ ਦਿੱਤਾ ਸੀ।

ਡਾਕਟਰ ਹਾਲੇ ਵੀ ਜੀਉਂਦਾ ਸੀ। ਗੋਗੀ ਨੇ ਉਸ ਦੇ ਸੀਸ ਕੋਲ ਦੋ ਤਸਵੀਰਾਂ ਸੁਤ ਦਿੱਤੀਆਂ। ਡਾਕਟਰ ਦੇ ਨੈਣਾਂ ਨੇ ਫੋਟੋਆਂ ਵੱਲ ਝਾਤੀ ਮਾਰੀ। ਦੋਨੋਂ ਤਸਵੀਰਾਂ ਜਨਾਨੀਆਂ ਦੀਆਂ ਸਨ।ਇੱਕ ਨੂੰ ਤਾਂ ਇੱਕ ਦਮ ਪਛਾਣ ਲਿਆ। ਦੂਜੀ ਨੂੰ ਨਹੀਂ ਪਛਾਣਿਆ।

- ਕਿਉ? ਸਮਝ ਗਿਆ। ਗੱਲੋ ਦੀ ਵਿਅਕਤ ਕਰ ਲਈ?- ਗੋਗੀ ਨੇ ਆਖਿਆ। - ਨਹੀਂ ਸਮਝਿਆ? ਦੂਜੀ ਉਸ ਦੀ ਭੈਣ ਹੈ। ਉਹਦੇ ਲਈ ਮੈਂ ਕੰਮ ਕੀਤਾ। ਤੈਨੂੰ ਮਾਰਨ ਲਈ ਬਹੁਤ ਪੈਸੇ ਦਿੱਤੇ- ਗੋਗੀ ਦੀ ਨਜ਼ਰ ਡਾਕਟਰ ਦੇ ਪਰਿਵਾਰ ਦੇ ਫੋਟੌਆਂ ਵੱਲ ਟਿੱਕੀ। - ਤੇਰੇ ਕੋਲ ਕੇਵਲ ਲੜਕੇ ਹੀ ਹੈ ਨਾ? ਸੋਂਚ ਜੇ ਦੁਨੀਆ ਵਿੱਚ ਧੀਆਂ ਨਹੀਂ ਸੀ? ਫਿਰ ਬੰਦੇ ਨੂੰ ਕਿਵੇਂ ਵਾਰਿਸ਼ ਮਿਲਣਾ?- ਗੋਗੀ ਨੇ ਫਿਰ ਡਾਕਟਰ ਦਾ ਮੁਖ ਵੱਲ ਤੱਕਿਆ।ਉਸ ਦੇ ਚਿਹਰੇ ਤੋਂ ਸਾਫ ਦਿੱਸਦਾ ਸੀ ਕਿ ਸਾਰੀ ਗੱਲ ਉਹ ਦੇ ਪੱਲੇ ਪੈ ਗਈ ‐ ‘ਵਿਦਾ-। ਇੱਕ ਹੋਰ ਗੋਲੀ ਡਾਕਟਰ ਦੇ ਸਿਰ’ਚ ਮਾਰ ਦਿੱਤੀ। ਹੁਣ ਤਾਂ ਰਬ ਦਾ ਪਿਆਰਾ ਹੋ ਗਿਆ। ਸੇਜ ਤੋਂ ਕੁੜੀਆਂ ਦੀਆਂ ਤਸਵੀਰਾਂ ਚੱਕ ਕੇ ਲਹੂ ਪੂੰਝ ਕੇ ਜੇਬ’ਚ ਫਿਰ ਪਾ ਲੀਆਂ। ਆਏ-ਪੋਡ ਬੰਦ ਕਰਕੇ ਵੀ ਜੇਬ ਵਿੱਚ ਪਾ ਲਿਆ। ਕਮਰੇ’ਚੋਂ ਬਾਹਰ ਤੁਰ ਪਿਆ। ਬਾਹਰਲੇ ਕਮਰੇ ਦੀਆਂ ਬੱਤੀਆਂ ਹਾਲੇ ਵੀ ਜਾਗ ਦੀਆਂ ਸਨ। ਕਮਰਾ ਬੈਠਕ ਸੀ, ਨਾਲੇ ਸੌਣ ਵਾਲੇ ਕਮਰੇ ਵਾਂਗ ਬਿਲਕੁਲ ਪੀਲਾ ਸੀ। ਇੱਕ ਤਸਵੀਰ ਟੰਗੀ ਸੀ, ਜਿਸ ਦਾ ਰੰਗ ਨਹੀਂ ਪੀਲਾ, ਪਰ ਹਰਾ ਸੀ। ਚਿੱਤਰ ਸੀ। ਚਿੱਤਰ ਨੇ ਗੋਗੀ ਦੀ ਅੱਖ ਫੜ ਲਈ। ਨੇੜ੍ਹੇ ਜਾ ਕੇ ਮੂਰਤ ਨੂੰ ਧਿਆਨ ਨਾਲ ਮੁਆਇਨਾ ਕੀਤਾ। ਚਿੱਤਰਕਾਰ ਨੇ ਗੂੜ੍ਹਾ ਗੂੜ੍ਹਾ ਹਰਾ ਘਾਹ ਵਾਹਿਆ ਸੀ। ਘਾਹ ਦੇ ਗੱਭੇ, ਕਹਿਣ ਦਾ ਮਤਲਬ ਪਿੱਛੇ ਲੁਕਿਆ, ਕੁਝ ਸੰਤਰੀ ਰੰਗ ਸੀ। ਕੁਝ ਭਾਲ ਕਰਦਾ ਸੀ। ਗੋਗੀ ਦੇ ਬੁਲ੍ਹਾਂ ਉਂਤੇ ਮੁਸਕਣੀ ਨੱਚਣ ਲੱਗ ਪਈ। ਚੁੱਪ ਚਾਪ ਬੰਗਲੇ’ਚੋਂ ਚੋਰੀ ਦੇਣੀ ਬਾਹਰ ਚੱਲੇ ਗਿਆ।

* * * * * * * * * * * *

ਜੰਗਲ ਹਰਿਆ ਭਰਿਆ ਸੀ। ਜੰਗਲ ਦੇ ਕਨਾਰੇ ਕੋਲੇ ਲੰਬਾ ਸਬਜ਼ ਘਾਹ ਸੀ। ਇੱਕ ਹਰਨੀ ਘਾਹ ਨੂੰ ਅਰਾਮ ਨਾਲ ਖਾਂਦੀ ਸੀ। ਆਲੇ ਦੁਆਲੇ ਪੰਛੀ ਗੁਣਗਣਾ ਦੇ ਸੀ ਅਤੇ ਬਾਂਦਰਾਂ ਦੀਆਂ ਉਂਚੀ ਉਂਚੀ ਆਵਾਜ਼ਾਂ ਸੁਣ ਦੀਆਂ ਸੀ। ਹਰਨੀ ਨੂੰ ਹੋਰ ਕੁਝ ਨਹੀਂ ਸੁਣਦਾ ਸੀ। ਪਰ ਜੇ ਉਸ ਹਰਨੀ ਨੇ ਸਿਰਫ ਇੱਕ ਪਲ ਲਈ ਧਿਆਨ ਕੀਤਾ, ਉਸਨੂੰ ਮਸੂਸ ਹੋਣਾ ਸੀ ਕਿ ਵਣ ਖ਼ਾਮੋਸ਼ ਹੋਗਿਆ ਸੀ। ਘਾਹ ਖਾਂਦੀ ਹਰਨੀ ਨੇ ਕਿਸੇ ਦੀ ਅੱਖ ਫੜ ਲਈ ਸੀ। ਥੋੜ੍ਹਾ ਚਿਰ ਲਈ ਜੰਗਲ ਦਾ ਧੜਕਣ ਹੱਟ ਗਿਆ ਸੀ। ਫਿਰ ਖੱਕ ਸ਼ਰੂ ਹੋ ਗਈ।

ਹਰੇ ਘਾਹ ਦੇ ਕੁੱਖ ਵਿੱਚ ਸ਼ੇਰ ਲੁਕਿਆ ਸੀ। ਉਸ ਦੇ ਪੀਲੇ ਕਾਲੇ ਨੈਣਾਂ ਨੇ ਤਾਂ ਪਹਿਲਾ ਹੀ ਹਰਨੀ ਨੋ ਖਾ ਲਿਆ ਸੀ। ਹੁਣ ਭਾਲ ਕਰਨ ਲਈ ਤਿਆਰ ਹੋ ਗਿਆ ਸੀ। ਹਰੇ ਘਾਹ ਪਿੱਛੇ ਲੁਕਿਆ ਕਰ ਕੇ ਹਰਨੀ ਨੂੰ ਤਾਂ ਪੱਤਾ ਵੀ ਨਹੀਂ ਲੱਗਿਆ ਕਦ ਸ਼ੇਰ ਨੇ ਛਾਲ ਮਾਰੀ; ਕਦ ਸ਼ੇਰ ਨੇ ਪੰਜਾ ਮਾਰਿਆ; ਕਦ ਦੰਦੀ ਵੱਢੀ। ਸ਼ੇਰ ਭੁਖਾ ਸੀ। ਸਹਿਵਾਸ ਦੀ ਰੁੱਤ ਸੀ, ਪਰ ਕੋਈ ਸ਼ੇਰਣੀ ਨਹੀਂ ਮਿਲੀ। ਇਸ ਕਰਕੇ ਖਿੱਝਿਆ ਸੀ। ਇਸ ਲਈ ਸਾਰਾ ਗੁਸਾ ਵਿਚਾਰੀ ਹਰਨੀ’ਤੇ ਕਢ ਦਿੱਤਾ। ਹਰੇ ਹਰੇ ਘਾਹ ਨੂੰ ਰੱਤ ਨਾਲ ਲਾਲ ਲਾਲ ਕਰ ਦਿੱਤਾ। ਹਰਨੀ ਦੇ ਪਿੱਛੋਂ ਛਾਲ ਮਾਰੀ ਕਰਕੇ, ਉਸਨੂੰ ਪੱਤਾ ਵੀ ਨਹੀਂ ਲੱਗਿਆ ਕਿਥੋਂ ਸ਼ੇਰ ਆਗਿਆ ਸੀ। ਖੁਨ ਦਾ ਸਮੁੰਦਰ ਬਣ ਗਿਆ ਸੀ। ਵਿਚਾਰੀ ਨੂੰ ਤਾਂ ਸਾਰੇ ਪਾਸੇ ਕੇਵਲ ਲਾਲ ਦਿਸਦਾ ਸੀ।

* * * * * * * * * * * *

ਸੀਸੋ ਬੇਹੋਸ਼ ਹੋ ਗਈ ਸੀ। ਜਦ ਹੋਸ਼ ਆਇਆ, ਆਲੇ ਦੁਆਲੇ ਜਦ ਦੇਖੇ, ਸਭ ਕੁਝ ਲਾਲ ਲਾਲ ਸੀ। ਸੰਸਾਰ ਸੱਚ ਮੁੱਚ ਸੂਹਾ ਸੀ ਕਿ ਸਿਰਫ ਮੈਨੂੰ ਹੀ ਇੱਦਾਂ ਲੱਗਦਾ? ਕਮਰੇ ਵਿੱਚ ਸੀਸੋ ਨਾਲ ਦੋ ਹੋਰ ਵੀ ਸੀ। ਇੱਕ ਭਾਰੀ ਔਰਤ ( ਸੀਸੋ ਦੀ ਜਿਠਾਣੀ); ਇੱਕ ਆਦਮੀ। ਜਿਠਾਣੀ ਦਾ ਕੰਮ ਸੀ ਸੀਸੋ’ਤੇ ਅੱਖ ਰੱਖਣ, ਹੱਥ ਫੜਣ ਅਤੇ ਬੰਦੇ ਦੀ ਮਦਤ ਕਰਨ। ਬੰਦੇ ਦੇ ਲਾਲ ਪੱਗ ਬਣੀ ਸੀ। ਉਸ ਦੀ ਕਮੀਜ਼ ਭਿੱਜੀ ਸੀ: ਲਾਲ ਲਾਲ ਲਹੂ ਨਾਲ। ਸੀਸੋ ਦੇ ਰੱਤ ਨਾਲ। ਜਿਠਾਣੀ ਦੇ ਕਪੜੇ ਵੀ ਕਿਰਮਚੀ ਹੋਏ ਸੀ। ਸੀਸੋ ਪਲੰਘ ਉਂਤੇ ਪਈ ਸੀ। ਉਸ ਤੋਂ ਪਰੇ ਇੱਕ ਮੇਜ਼ ਸੀ। ਸੀਸੋ ਨੂੰ ਕੁਝ ਉਸ ਮੇਜ਼ ਉਪਰ ਦੀਂਦਾ ਸੀ। ਦੂਰੋਂ ਸੀਸੋ ਨੂੰ ਗੂੜ੍ਹਾ ਰੰਗ ਦਾ ਮਾਸ ਲੱਗਦਾ ਸੀ। ਸੀਸੋ ਨੂੰ ਰੌਂਣਾ ਆ ਗਿਆ। ਲਾਲ ਪੱਗ ਵਾਲੇ ਨੇ ਮੈਲੇ ਕਪੜੇ ਵਿੱਚ ਲੁਪੇਟ ਕੇ ਕੂੜੇ ਦੇ ਢੋਲ ਵਿੱਚ ਸੁਟ ਦਿੱਤਾ। ਸੀਸੋ ਨੇ ਅੱਖਾਂ ਮੀਚ ਕੇ, ਠੰਢਾ ਸਾਹ ਲਿਆ- ਹਾਏ ਰੱਬਾ-।

- ਚਿੰਤਾ ਨਾ ਕਰ ਭੈਣ ਜੀ- ਡਾਕਟਰ ਨੇ ਲਾਲ ਪੱਗ ਥੱਲੋ ਕਿਹਾ।

* * * * * * * * * * * *

ਸੀਸੋ ਸੱਤ ਮਹੀਨੇ ਇਸ ਦ੍ਰਿਸ਼ ਤੋਂ ਪਹਿਲਾ ਬਹੁਤ ਖ਼ੁਸ਼ ਸੀ। ਉਸ ਵੇਲੇ ਉਸਨੂੰ ਪੱਤਾ ਲੱਗ ਗਿਆ ਕਿ ਮਾਂ ਬਣਨ ਲੱਗੀ ਸੀ। ਅਪਣੇ ਵਰ ਮਿੰਦਰ ਨੂੰ ਦੱਸ ਦਿੱਤਾ। ਪਰ ਸੀਸੋ ਨੂੰ ਫਿਕਰ ਸੀ ਕਰਕੇ ਤਿੰਨ ਮਹੀਨਆਂ ਲਈ ਕਿਸੇ ਨੂੰ ਨਹੀਂ ਦੱਸਣੀ ਚਾਹੁੰਦੀ ਸੀ। ਫਿਰ ਵੀ ਮਿੰਦਰ ਤੋਂ ਗੱਲ ਢਿੱਡ ਵਿੱਚ ਨਹੀਂ ਰੱਖੀ ਜਾਂਦੀ ਸੀ। ਉਸ ਨੇ ਅਪਣੀ ਮਾਂ ਨੂੰ ਦੱਸ ਦਿੱਤਾ। ਇੱਦਾਂ ਮੱਖਣੀ ਨੂੰ ਪੱਤਾ ਲੱਗ ਗਿਆ। ਮੱਖਣੀ ਜਿਠਾਣੀ ਸੀ, ਅਤੇ ਸੀਸੋ ਦਰਾਣੀ। ਮੱਖਣੀ ਦਾ ਅਸਲੀ ਨਾ ਤਾਂ ਜੋਤਦੀਪ ਸੀ, ਪਰ ਜਿੱਚ ਵਿੱਚ ਉਸ ਦੇ ਪਿੱਠ ਪਿੱਛੇ ਸਭ ਮੱਖਣੀ ਆਖਦੇ ਸੀ। ਮੱਖਣੀ ਕੋਲ ਮੰਡਾ ਸੀ। ਉਸ ਨੂੰ ਘਬਰਾਹਟ ਚੜ੍ਹ ਗਈ ਖਬਰ ਸੁਣਕੇ। ਮੱਖਣੀ ਨੂੰ ਫਿਕਰ ਸੀ ਕਿ ਸੀਸੋ ਨੂੰ ਵੀ ਮੁੰਡਾ ਹੋਜੂਗਾ। ਕੋਈ ਚਾਲ ਚਾਹੀਦੀ ਸੀ। ਫਿਰ ਉਸ ਜੁਗਤਣ ਨੂੰ ਮੌਕਾ ਮਿਲ ਗਿਆ।ਮਿੰਦਰ ਨੇ ਖੁਲ੍ਹੀ ਦੇਣੀ ਕਿਹਾ ‐ ਮੈਨੂੰ ਪੱਤ ਚਾਹੀਦਾ ਹੈ-। ਭਾਵੀ ਦਾ ਫਰਜ ਸੀ ਦੇਉਰ ਦੀ ਮਦਤ ਕਰਨ ਅਤੇ ਦੇਉਰ ਨੂੰ ਸਲਾਹ ਦੇਣੀ। ਮਿੰਦਰ ਦਾ ਵੱਡਾ ਭਰਾ ਰਣਜੀਤ, ਇੱਕ ਡਾਕਟਰ ਨੂੰ ਜਾਣਦਾ ਸੀ ( ਇਸ ਡਾਕਟਰ ਹਸਪਤਾਲ ਵਿੱਚ ਮਸ਼ੀਨ ਵਰਤਦਾ ਸੀ ਲੋਕਾਂ ਨੂੰ ਵੇਖਾਉਣ ਜੇ ਹੋਣਾ ਵਾਲਾ ਬਾਲ ਮੰਡਾ ਸੀ ਜਾਂ ਕੁੜੀ। ਮਿੰਦਰ ਨੇ ਰਣਜੀਤ ਨਾਲ ਗੱਲ ਕਰ ਲਈ’ਤੇ ਫੈਸਲਾ ਬਣਾਲਿਆ ਪਹਿਲਾ ਹੀ ਪੱਤਾ ਲੈਣ, ਕਾਕਾ ਜਾਂ ਕਾਕੀ ? ਸੀਸੋ ਦਾ ਮੱਤ ਦਾ ਕਿਸੇ ਨੇ ਸੋਚਿਆ ਵੀ ਨਹੀਂ। ਐਪਰ ਇਸ ਵੇਲੇ ਤਾਂ ਸੀਸੋ ਵੀ ਬਹੁਤ ਉਤੇਜਨਾ ਨਾਲ ਭਰੀ ਹੋਈ ਸੀ। ਪਲਬਲੀ’ਚ ਸਾਰੇ ਗਏ, ਅਤੇ ਇੱਕ ਵਾਰੀ ਸੀਸੋ ਨੇ ਸੋਚਿਆ ਨਹੀਂ ‐ ਤਾਂ ਚੱਲੇ, ਪੱਤਾ ਲੈਣ ਲਈ ਜੇ ਲੜਕੀ ਹੋ ਜਾਂ ਲੜਕਾ-।

ਕਮਰਾ ਨੀਲਾ ਸੀ, ਠੰਡਾ ਜਾ ਸੀ। ਪੇਟ ਉਂਤੇ ਵੀ ਠੰਡੀ ਜੀ ਕਰੀਮ ਪਾਈ। ਉਸ’ਤੇ ਕੋਈ ਸੇਂਸਰ ਨਾਲ ਚੱਕਰ ਮਾਰੇ। ਨਰਸ ਨੇ ਸਕਰੀਨ ਵੱਲ ਉਂਗਲੀ ਵੱਧਾਈ ‐ ਵੇੱਖੋ-। ਮਸਕਾਣ ਦੀ ਨੇ ਅਪਣੇ ਹੋਣ ਵਾਲੇ ਨਿਆਣੇ ਵੱਲ ਤੱਕਿਆ। ਮਿੰਦਰ ਨੇ ਹੱਥ ਫੜ੍ਹ ਲਿਆ। ਉਹ ਆਪਣੀ ਨੀਲੀ ਸਲਵਾਰ ਕਮੀਜ਼ ਵਿੱਚ ਬਹੁਤ ਰੂਪਵਾਨ ਲੱਗਦਾ ਸੀ। ਪਰ ਇਸ ਪੱਲ ਤਾਂ ਛਿੰਨ ਭਿੰਨ ਹੋਗਿਆ, ਜਦ ਨਰਸ ਦੇ ਲਾਫ਼ਜ਼ ਸੀਸੋ ਦੇ ਕੰਨਾਂ ਵੱਲ ਪਾਉਂਚੇ। - ਦੇਂਖੋਂ, ਕੁੜੀ ਹੈ-।

ਖੁਦ ਸੀਸੋ ਵੀ ਇਸਤਰੀ ਹੈ; ਫਿਰ ਹੋਰ ਔਰਤ, ਨਿਆਣੇ ਅਤੇ ਕੁੜੀ ਲਈ ਹਮਦਰਦੀ ਹੋਣੀ ਚਾਹੀਦੀ ਹੈ। ਫਿਰ ਵੀ, ਇੱਕ ਪਲ ਲਈ ਗੁਸਾ ਚੜ੍ਹ ਗਿਆ, ਖਿੱਝ ਆ ਗਈ ਅਤੇ ਨਮੇਸ਼ੀ। ਜਿੱਦਾਂ ਜਨਾਨੀ ਹੋਣਾ ਲਾਹਨਤ ਹੀ ਹੋ ਸੱਕਦੀ ਹੈ।ਪਰ ਫਿਰ ਸੋਂਚਿਆ ‐ ਨਹੀਂ, ਇਹ ਮੇਰੀ ਧੀ ਏ। ਮੇਰੀ ਬੱਚੀ। ਮੈਂ ਤਾਂ ਬਹੁਤ ਖ਼ੁਸ਼ ਹਾਂ-।ਪਰ ਜਦ ਸੀਸੋ ਨੇ ਮਿੰਦਰ ਵੱਲ ਤਾੜਿਆ, ਨੀਲੀ ਪੱਗ ਥੱਲੇ ਖ਼ੁਸ਼ ਮੂੰਹ ਨਹੀਂ ਸੀ, ਪਰ ਤੈਸ਼ ਨਾਲ ਭਰਿਆ ਮੁੱਖ। ਉਸ ਵੇਲੇ ਸਮਝ ਗਈ। ਲਾਲ ਪੱਗ ਵਾਲਾ ਡਾਕਟਰ ਅੰਦਰ ਆ ਗਿਆ। ਉਸ ਨੂੰ ਇੱਕ ਦਮ ਸਭ ਸਮਝ ਹੋ ਗਿਆ। ਲਾਲ ਪੱਗ ਨੇ ਨੀਲੀ ਪੱਗ ਨੂੰ ਕਿਹਾ ‐ ਫਿਕਰ ਨਾ ਕਰ ਵੀਰ ਜੀ। ਮੈਂ ਸਭ ਕੁਝ ਸਮਾਲੂਗਾ-। ਸੀਸੋ ਨੇ ਅਪਣੀਆਂ ਅੱਖਾਂ ਮੀਚ ਲੀਆਂ। ਹੰਝੂ ਵੀ ਨਾ ਚੋਹ ਸੱਕੇ।

ਜਦ ਮੱਖਣੀ ਨੂੰ ਖਬਰ ਪਾਉਂਚੇ, ਓਹ ਤਾਂ ਬਹੁਤ ਅਨੰਦ ਵਿੱਚ ਸੀ। ਰੱਬ ਨੇ ਧੀ ਦੇ ਦਿੱਤੀ! ਹੁਣ ਚਾਲ ਥੋੜ੍ਹੀ ਜੀ ਬਦਲ ਕੇ ਸਭ ਕੁਝ ਆਪਣੇ ਵਾਰਿਸ਼ ਲਈ ਸੇਟ ਕਰ ਸੱਕੂਗੀ! ਸੀਸੋ ਉਦਾਸ ਹੋਜੂਗੀ। ਫਿਰ ਉਸ ਨੂੰ ਅਪਣੇ ਖਾਵੰਦ ਵੱਲ ਘਿਰੂਗੀ। ਮੈਂ ਫਿਰ ਦਰਾਣੀ ਨਾਲ ਨਜ਼ਦੀਕ ਹੋਜੂਗੀ। ਫਿਰ ਮੈਂ ਸੀਸੋ ਨੂੰ ਪ੍ਰੇਰਨਾ ਦੇਵੂਗੀ ਕਿ ਜੋ ਹੁੰਦਾ ਰੱਬ ਠੀਕ ਕਰਦਾ ਹੈ। ਮੈਂ ਫਿਰ ਉਸ ਡਾਕਟਰ’ਤੇ ਅੱਖ ਰੱਖਣ ਦੇ ਬਹਾਨੇ ਨਾਲ ਦਾਈ ਬਣ ਕੇ ਕੰਮ ਪੂਰਾ ਕਰ ਦੇਵੇਗੀ। ਸੀਸੋ ਨੂੰ ਫਿਰ ੰਿਮੰਦਰ ਵੱਲ ਕਿਰਕ ਹੋਜੂਗੀ, ਅਤੇ ਹੋਰ ਨਿਆਣੇ ਇਸ ਦੁਨੀਆ ਵਿੱਚ ਲਿਆਉਣ ਦਾ ਜੀ ਨਹੀਂ ਕੱਰੂਗਾ। ਖ਼ੁਸ਼ ਹੋ ਕੇ ਆਪਣੀ ਨੀਲੀ ਸਲਵਾਰ ਕਮੀਜ਼ ਵਿੱਚ ਘਰ ਦੇ ਬਾਲਕੋਨੀ ਉਂਤੇ ਨੱਚੀ। ਉਪਰ ਨੀਲਾ ਅੰਬਰ ਨੇ ਚੁੱਪ ਚਾਪ ਖੇਡ ਵੇਖੀ। ਅੰਬਰ ਵੀ ਹਮੇਸ਼ਾ ਲਈ ਨੀਲਾ ਨਹੀਂ ਰਹਿੰਦਾ। ਹਾਰਕੇ ਕਾਲਾ ਹੋ ਜਾਂਦਾ ਹੈ। ਸਭ ਕੁਝ ਕਾਲਾ ਹੋ ਜਾਂਦਾ ਹੈ ਜੁਗਤਣ!

* * * * * * * * * * * *

ਰਾਤ ਪੈ ਗਈ ਸੀ। ਸੰਝ ਆਉਣ ਨਾਲ ਗਰਗਨ ਗੂੜ੍ਹਾ ਕਾਲਾ ਹੋ ਗਿਆ ਸੀ। ਚੰਦ ਬੱਦਲਾਂ ਦੇ ਬੁੱਕਲ ਪਿੱਛੇ ਲੁਕਿਆ ਸੀ। ਤਾਰੇ ਵੀ ਇਸ ਚਾਦਰ ਦੇ ਓਲ੍ਹੇ ਸਨ। ਜੰਗਲ ਵਿੱਚ ਫਿਰ ਵੀ ਬਹੁਤ ਡੰਡ ਸੀ। ਸ਼ੇਰ ਪਾਣੀ ਕੋਲੇ ਖਲੋਇਆ ਸੀ। ਹਨੇਰੇ’ਚ ਉਸ ਨੂੰ ਕੁਝ ਵੀ ਨਹੀਂ ਦਿਸਦਾ ਸੀ।ਫਿਰ ਵੀ ਸ਼ੇਰ ਦੀਆਂ ਅੱਖਾਂ ਕਾਇਮ ਸਨ। ਉਸ ਦੇ ਔਸਾਲ ਤਿੱਖੇ ਸਨ। ਪਰ ਇੱਕ ਜੰਤੂ ਸ਼ੇਰ ਤੋਂ ਵੀ ਤੇਜ ਸ਼ਿਕਾਰਾ ਸੀ। ਕਿਹੜਾ ਜੰਤੂ? ਇਨਸਾਨ। ਇੱਕ ਆਦਮੀ ਰੁੱਖ ਦੇ ਡਾਲੀਆਂ’ਚ ਚੜ੍ਹਿਆ ਬੈਠਾ ਸੀ। ਸ਼ੇਰ ਦੀ ਪਿੱਠ ਉਸ ਵੱਲ ਸੀ। ਬੰਦੇ ਨੇ ਨਿਸ਼ਾਨਾ ਲਾਇਆ, ਫਿਰ ਗੋਲੀ ਚੱਲਾ ਦਿੱਤੀ। ਸ਼ੇਰ ਓਥੇ ਹੀ ਢਹਿ ਗਿਆ।

ਜੰਗਲ ਦਾ ਰਾਜਾ ਹੁਣ ਕੇਵਲ ਲੋਥ ਸੀ। ਆਪਣੀ ਤਾਕਤ ਨਾਲ ਹਰਨੀ ਮਾਰੀ ਸੀ, ਪਰ ਹੁਣ ਇੱਕ ਕਿਸਮ ਦਾ ਬਦਲਾ ਹਰਨੀ ਨੂੰ ਮਿਲ ਗਿਆ ਸੀ। ਰਾਤ ਦੇ ਹਨੇਰੇ’ਚ ਤਾਂ ਲਾਸ਼ ਦਾ ਲੋਹੂ ਕਾਲਾ ਕਾਲਾ ਕੁੰਡ ਲੱਗਦਾ ਸੀ।

ਹੁਣ ਸੁਆਲ ਹੈ ਸੀਸੋ ਨੂੰ ਵੀ ਨਿਆਂ ਮਿਲਜੂਗਾ? ਧੋ ਹਫਤਿਆਂ ਲਈ ਸੀਸੋ ਅਪਣੇ ਕਮਰੇ’ਚ ਲੁਕ ਕੇ ਰੱਜ ਰੱਜ ਰੋਈ। ਪਰਦੇ ਛੱਡੇ ਸੀ, ਅਤੇ ਰਾਤ ਨੂੰ ਬੱਤੀ ਜਗਾਈ ਨਹੀਂ। ੰਿਮੰਦਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਇਆ। ਜਦ ਕਮਰੇ ਵਿੱਚ ਵੜ ਦਾ ਸੀ, ਸੀਸੋ ਦੀਂਦੀ ਵੀ ਨਹੀਂ ਸੀ, ਕਿਉਂਕਿ ਕਾਲੇ ਕਪੜਿਆਂ’ਚ ਲੁਕੀ ਸੀ। ਆਪਣੇ ਆਦਮੀ ਤੋਂ ਲੁਕਣੀ ਚਾਹੁੰਦੀ ਸੀ। ਦੁਨੀਆ ਤੋਂ ਵੀ। ਮੱਖਣੀ ਨੇ ਮਿੰਦਰ ਨੂੰ ਸੰਭਾਲ ਲਿਆ। - ਫਿਕਰ ਨਾ ਕਰ। ਮੇਰੇ ‘ਤੇ ਰਹਿੰਦੇ। ਥੋੜ੍ਹਾ ਦੇਰ ਲਈ ਉਸ ਦਾ ਮਨ ਭਾਰਾ ਹੀ ਰਹਿਣਾ-। ਪਰ ਸੀਸੋ ਨੂੰ ਜਿਠਾਣੀ’ਤੇ ਕੋਈ ਪਰਹੋਸਾ ਨਹੀਂ ਸੀ। ਹਾਰਕੇ ਕਮਰੇ ਨੂੰ ਅੰਦਰੋ ਹੀ ਬੰਦ ਕਰ ਦਿੱਤਾ। ਇੱਕ ਰਾਤ ਜਦ ਸੀਸੋ ਨੂੰ ਪੱਤਾ ਲੱਗਿਆ ਕਿ ਸਾਰਾ ਟੱਬਰ ਸੁਤਾ ਸੀ; ਉਸ ਨੇ ਹੈਂਪੀ ਨੂੰ ਫੋਨ ਘੁੰਮਾ ਦਿੱਤਾ।

ਹੈਂਪੀ ਸੀਸੋ ਦੀ ਨੀਕੀ ਭੈਣ ਸੀ। ਜੋ ਹੋਇਆ, ਸੀਸੋ ਨੇ ਹੈਂਪੀ ਨੂੰ ਦੱਸ ਦਿੱਤਾ। ਪਹਿਲਾ ਸੁਣ ਕੇ ਹੈਂਪੀ ਹੈਰਾਨ ਹੋ ਗਈ ਸੀ; ਫਿਰ ਦੋਨੋਂ ਭੈਣਾਂ ਰੋਈਆਂ; ਫਿਰ ਗੁਸਾ ਚੜ੍ਹ ਗਿਆ।

ਹੈਂਪੀ ਸੀਸੋ ਤੋਂ ਤਿੱਖੀ ਸੀ। ਉਸ ਨੂੰ ਕਈ ਦੇਰ ਪਹਿਲਾ ਤੋਂ ਸ਼ੱਕ ਸੀ ਕਿ ਮੱਖਣੀ ਕਿਸ ਤਰਫ ਦੀ ਤੀਵੀਂ ਸੀ। ਹੈਂਪੀ ਨੂੰ ਮਿੰਦਰ ਵੱਲ ਗੁਸਾ ਵੀ ਸੀ। ਕਮਜ਼ੋਰ ਬੰਦਾ ਸੀ, ਪਰ ਫਿਰ ਵੀ ਸੀਸੋ ਦਾ ਵਰ ਸੀ। ਇਸ ਲਈ ਉਸ ਨੂੰ ਕੁਝ ਨਹੀਂ ਕਰਨਾ ਸੀ, ਨਾ ਕੇ ਕੁਝ ਕਹਿਣਾ। ਹੈਂਪੀ ਨੇ ਸੀਸੋ ਨੂੰ ਸਲਾਹ ਦਿੱਤੀ ‐ ਦਰ ਨੂੰ ਖੋਲ੍ਹ ਦੇ ਅਤੇ ੰਿਮੰਦਰ ਨਾਲ ਚੰਗੀ ਤਰ੍ਹਾਂ ਵਰਤੀ, ਅਤੇ ਰਣਜੀਤ’ਤੇ ਮੱਖਣੀ ਨਾਲ ਵੀ-। ਹੈਂਪੀ ਨੇ ਸਿਰਫ ਸੀਸੋ ਨੋ ਇੰਨ੍ਹਾ ਹੀ ਕਿਹਾ ਕਿ ਸਭ ਕੁਝ ਠੀਕ ਹੋ ਜਾਣਾ ਅਤੇ ਦੋਸ਼ੀਆਂ ਨੂੰ ਸਜ਼ਾ ਮਿਲ ਪੈਣੀ ਹੈ। ਕਿਸ ਕਿਸਮ ਦੀ ਸਜ਼ਾ? ਇਸ ਗੱਲ ਦਾ ਰਾਜ਼ ਰਂਖਿਆ। ਫਿਰ ਇੱਕ ਦਿਨ ਗੋਗੀ ਨੂੰ ਫੋਨ ਘੁੰਮਾ ਦਿੱਤਾ। ਦੋ ਨਿਸ਼ਾਨੇ ਹੀ ਦੱਸੇ। ਕਹਿਣ ਦਾ ਮਤਲਬ, ਦੋ ਬਲੀ ਦੇ ਬੱਕਰੇ। ਇੱਕ ਸੀ ਡਾਕਟਰ। ਦੂਜੀ ਨਿਸ਼ਾਨੀ ਜਿਠਾਣੀ ਸੀ। ਜਦ ਗੋਗੀ ਨੇ ਡਾਲਟਰ ਨੂੰ ਸੰਭਾਲ ਲਿਆ ਸੀ, ਉਸਦਾ ਫੋਨ ਆਇਆ। ਉਸ ਤੋਂ ਬਾਅਦ ਜਾਣ ਬੁੱਝ ਕੇ ਦੱਸ ਮਹੀਨਿਆਂ ਲਈ ਕੁਝ ਨਹੀਂ ਕੀਤਾ। ਫਿਰ ਇੱਕ ਰਾਤ ਗੋਗੀ ਜਿੱਠਾਣੀ ਦਰਾਣੀ ਦੇ ਘਰ ਆਗਿਆ। ਕਾਲੀ ਕਾਲੀ ਰਾਤ ਸੀ। ਗੋਗੀ ਦੇ ਵੀ ਕਾਲੇ ਕਪੜੇ ਪਾਏ ਸੀ।ਸਿਆਹ ਵਾਂਗ ਅੰਦਰ ਵੜ ਗਿਆ। ਡੈਣ ਨੂੰ ਤਾਂ ਪੱਤਾ ਵੀ ਨਹੀਂ ਲੱਗਿਆ ਜਦ ਉਸ ਦੇ ਹੱਥ ਗਲੇ ਨੂੰ ਘੋਟਣ ਲੱਗੇ। ਨਾਲ ਘੁਰਾੜੇ ਮਾਰਦਾ ਰਣਜੀਤ ਪਿਆ ਸੀ। ਉਸ ਨੂੰ ਤਾਂ ਪੱਤਾ ਵੀ ਨਹੀਂ ਲੱਗਿਆ ਵਹੁਟੀ ਨੂੰ ਕੀ ਹੁੰਦਾ ਸੀ। ਜਦ ਸਾਹ ਨਹੀਂ ਭਰ ਸੱਕੀ, ਮੱਖਣੀ ਨੇ ਅੱਖਾਂ ਖੋਲ੍ਹੀਆਂ। ਬੋਲ ਨਹੀਂ ਸੱਕੀ। ਉਸ ਦੇ ਕੰਨਾਂ ਨੇੜੇ ਹੋ ਕੇ ਗੋਗੀ ਨੇ ਕਿਹਾ ‐ ਸੀਸੋ ਲਈ। ਉਸ ਦੀ ਮਾਰੀ ਹੋਈ ਧੀ ਲਈ-। ਮਰਨ ਤੋਂ ਪਹਿਲਾ ਹਨੇਰੇ ਵਿੱਚ ਮੱਖਣੀ ਨੂੰ ਸਮਝ ਲੱਗ ਗਈ। ਹੁਣ ਉਸਦਾ ਕਾਲਾ ਦਿਲ ਹਮੇਸ਼ਾ ਲਈ ਕੰਮ ਕਰਨ ਹੱਟ ਗਿਆ।

ਸਾਲ ਬਾਅਦ ਘਰ ਵਿੱਚ ਹੋਰ ਧੀ ਜੰਮੀ ਸੀ। ਉਸ ਤੋਂ ਬਾਅਦ ਮਿੰਦਰ ਚਾਰ ਹੋਰ ਧੀਆਂ ਦਾ ਬਾਪ ਬਣ ਗਿਆ। ਪੰਜਵੀ ਵਾਰੀ ਮੰਡਾ ਵੀ ਹੋਗਿਆ। ਸੀਸੋ ਅਤੇ ਹੈਂਪੀ ਮਿੰਦਰ ਲਈ ਇੰਨ੍ਹੀ ਸਜ਼ਾ ਨਾਲ ਹੀ ਸੰਤੁਸ਼ਟ ਸਨ।

ਅੱਜ ਕਲ੍ਹ ਸ਼ੇਰਣੀਆਂ ਹਰਨਾਂ ਨੂੰ ਸ਼ਿਕਾਰ ਕਰ ਦੀਆਂ ਹਨ। ਕਿਉਂ ਨਹੀਂ? ਹਰਨ ਜੰਗਲ ਵਿੱਚ ਕਾਫੀ ਹਨ। ਗਾਹ ਵਾਂਗ ਸ਼ੇਰਣੀਆਂ ਦੇ ਫੈਸਲੇ ਉਡੀਕ ਦੇ ਹਨ। ਕਿਉਂਕਿ ਜਦ ਮਰਦ ਘੱਟ ਹੁੰਦੇ ਜਾਂਦੇ ਨੇ, ਹੋਂਸਲਾ ਜੋੜ ਜਨਾਨੀ ਦਾ ਹੋਣਾ ਚਾਹੀਦਾ ਕਿ ਨਹੀਂ? ਬੁਰਾਈ, ਕਾਲਿਆਈ ਤਾਂ ਕੁੱਖ ਨੋ ਕਤਲ ਕਰਨ ਵਾਲਿਆਂ ਨੇ ਹੀ ਲਿਆਂਦੀ ਹੈ। ਬੱਚ ਕੇ ਰੇਓ, ਡਾਕਟਰ ਜੀ, ਕੀ ਪੱਤਾ ਗੋਗੀ ਤੇਰੇ ਪਿੱਛੇ ਖੜ੍ਹਾ ਖਲੋਇਆ ਹੈ?

ਕੌਣ ਹਾਂ?

ਮੈ ਕੌਣ ਹਾਂ?
ਰੂਹ ਕਹਿੰਦੀ ਮੈ ਉਥੋਂ ਹਾਂ
ਮਨ ਦਸਦਾ ਮੈ ਏਥੋਂ ਹਾਂ।
ਖਿੱਚਦੀ ਏ ਪੰਜਾਬ ਦੀ ਰੀਤ
ਸਮਝਦਾਂ ਕੇਵਲ ਪੱਛਮ ਦਾ ਗੀਤ ।
ਇਸ ਪਾਸੇ ਨਾ ਨਾ ਉਸ ਪਾਸੇ
ਮੇਰੀ ਦੁਬੀਦਾ ਪੈਦਾ ਕਰਦੇ ਹਾਸੇ ।
ਜੇ ਤੁਸੀਂ ਆਏ ਹੋ ਏਧਰ
ਕਿਉ ਝਾਕਦੇ ਹੋ ਫੇਰ ਓਧਰ।
ਮਨ ਰਹਿੰਦਾ ਏਧਰ
ਰੂਹ ਦੌੜਦੀ ਓਧਰ
ਹੁਣ ਦਸੋ ਕਿ ਮੈ ਹਾਂ ਦੇਸੀ
ਜਾਂ ਕਿ ਪੂਰਾ ਹਾਂ ਵਿਦੇਸੀ ?

ਦਿਲ ਹੈ ਸੁੰਨਾ ਸ਼ਿਕਾਰ

ਦਿਲ ਹੈ ਸੁੰਨਾ ਸ਼ਿਕਾਰ

ਹਮੇਸ਼ਾ ਖਾਂਦਾ ਮਾਰ॥

ਮਨ ਅੰਦਰ ਦੁੱਖ

ਨਾਲ ਚੱਲਦੀ ਡਾਰ॥

ਜਿੱਦਾਂ ਜਲਹੀਣ ਹੋ

ਗਈ ਬਾਰ॥

ਇੱਦਾਂ ਉਦਾਸ ਦਿਲ

ਭੱਜ ਕੇ ਖਾਂਦਾ ਮਾਰ॥

ਘਰ ਦੇ ਬੂਹੇ

ਮੈਂ ਆਪਣੇ ਘਰ ਦੇ ਬੂਹੇ ਸਾਹਮਣੇ ਖਲੋਇਆ ਸਾਂ॥

ਗੋਰੀ ਗੁਆਂਢਣ ਨੇ ਸਾਡੇ ਡੈਡ ਨੂੰ ਕਿਹਾ:-

- ਦਰਵਾਜ਼ਾ ਬੰਦ ਕਰੋਂ। ਤੁਹਾਤੋਂ ਦੁਰਗੰਧ ਆਉਂਦੀ ਹੈ ‐

ਪਿਤਾ ਜੀ ਨੇ ਜਵਾਬ ਦਿੱਤਾ

- ਤੇਰੀ ਮਾਂ ਦੀ…-

ਗੋਰੀ ਨੇ ਵਾਪਸ ਉੱਤਰ ਦਿਂਤਾ

- ਪੈਕੀ ਫੂਡ-॥

ਮਗਰੋਂ ਡੈਡ ਨੇ ਪਤੀਲਾ ਸਾਰਿਆਂ

ਗੁਆਂਢੀਆਂ ਦੇ ਦਰ ਲੈਜਾਕੇ ਬੈਲ ਵਜਾਈ॥

- ਲਹੋ ਸੁੰਘੋ ਸੂਰੋ-॥

ਹੁਣ ਵੀਹ ਸਾਲਾਂ ਬਾਅਦ ਓਸ ਹੀ ਗੁਆਂਢਣ ਦਾ ਪੁੱਤਰ

ਸਾਡੇ ਘਰ ਦੇ ਬੂਹੇ ਸਾਹਮਣੇ ਖੜ੍ਹਿਆ ਹੈ॥

- ਰੂਪਿਆ ਤੁਹਾਡੀ ਮੰਮ ਨੇ ਕੜੀ ਬਣਾਈ ਹੈ?

ਜਿਸ ਦੇਸ ਡੈਡ ਆਇ

ਜਿਸ ਕੌਮ ਮਗਰ ਲੱਗੇ

ਅੱਜ ਉਹ ਦੇਸ ਸਾਡੇ

ਮਗਰ ਲੱਗ ਗਿਆ॥

ਸਾਫ਼ ਸਾਹਿਤ

ਮੇਰੀ ਕਲਮ ਹੋ ਗਈ ਅੰਜਾਣ

ਮੇਰਾ ਕਾਗਜ਼ ਹੋ ਗਿਆ ਹੈਰਾਨ॥

ਸੁਖਨ ਬਣ ਗਏ ਬੇਮਾਨ

ਵਿਦੇਸੀ ਸੱਚਾਂ ਚੁਭ ਕੇ ਜਾਣ॥

ਵੱਧ ਗਏ ਮੇਰੇ ਦੁੱਖ ਸੁੱਖ

ਸਾਫ਼ ਸਾਹਿਤ ਗਿਆ ਰੁੱਖ॥

ਦਿਲ ਨਾਲ ਬੋਲਦਾ

ਖਰਾ ਦਿਲ ਨਾਲ ਬੋਲਦਾ
ਹੁਣ ਮੈਂ ਛੱਡ ਦਿੱਤਾ ਘੰਡ ਪਰਦਾ
ਹੁਣ ਮੈਂ ਖਰਾ ਦਿਲ ਨਾਲ ਬੋਲਦਾ॥
ਤੂੰ ਹੈ ਸੁਨੱਖੀ ਸੁੱਧ ਤਸਵੀਰ
ਮੈਨੂੰ ਲੱਗਦੀ ਰਾਂਝਨ ਦੀ ਹੀਰ॥
ਤੈਤੋਂ ਬਗੈਰ ਨਿਤ ਨਿਤ ਮਰਦਾ
ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥
ਇਹ ਅਲਪ ਜਿੰਦ ਤਾਂ ਹੈ ਫ਼ਾਨੀ
ਪਰ ਇਸ ਗੱਲ ਤੋਂ ਨਹੀਂ ਘਬਰਾਣਾ॥
ਇਸ਼ਕ ਕਰਨ’ਚ ਨਹੀਂ ਬਦਨਾਮੀ
ਤੇਰੇ ਲਈ ਮੈ ਤਾਂ ਮਰਜਾਣਾਂ॥
ਤੈਥੋਂ ਬਗੈਰ ਅੱਗੇ ਨਹੀਂ ਜਾਣਾ
ਕਪਟੀ ਜੱਗ ਦਾ ਘੰਡ ਲਾਹੁਣਾ॥
ਪਿਆਰ ਲਈ ਨਹੀਂ ਸੌਖੇ ਰਾਹ
ਬੇਇਸ਼ਕ ਜਗਤ ਸਿਰਫ਼ ਗਾਹ॥
ਸੁੰਦਰੀ ਮੇਰੇ ਨਾਲ ਆਉਣਾ
ਕਪਟੀ ਜੱਗ ਦਾ ਘੰਡ ਲਾਹੁਣਾ॥
ਰੂਪ ਨੇ ਛੱਡ ਦਿੱਤਾ ਘੰਡ ਪਰਦਾ
ਰੂਪ ਖਰਾ ਦਿਲ ਨਾਲ ਬੋਲਦਾ॥

ਕੈਨੇਡੀਅਨ ਗੈਂਗਸਟਰ

ਦੀਪ ਮੰਜੇ ਉਂਤੇ ਲਿਟਿਆ ਸੀ॥ਬਿਸਤਰਾ ਖਿਲਰਿਆ ਸੀ॥ ਓਹ ਦੇ ਉਪਰ ਇੱਕ ਖਾਲੀ ਸ਼ਰਾਬ ਦੀ ਬੋਤਲ ਪਈ ਸੀ॥ ਪਲੰਘ ਦੇ ਆਲੇ ਦੁਆਲੇ ਕੁਝ ਗੰਦੇ ਰਸਾਲੇ ਸਨ ਅਤੇ ਐਸ਼ਟ੍ਰੇ ਸੀ॥ ਇਸ ਖ਼ਾਚੇ ਵਿੱਚ ਡਰੱਗ ਦੀ ਸੁਆਹ ਖੇਹ ਡੁਲ੍ਹ ਡੁਲ੍ਹਕੇ ਪਈ ਸੀ॥ ਦੋਨੋਂ ਕੈਨੇਡੀਅਨ ਸਨ। ਪਰ ਲੜਕੀ ਰੂਸੀ ਸੀ ਅਤੇ ਮੁੰਡਾ ਪੰਜਾਬੀ॥ ਦੋਨੋਂ ਯੁਵਕ ਸੀ॥ ਦੀਪ ਕੇਵਲ ਚੌਦਾਂ ਸਾਲਾਂ ਦਾ ਸੀ॥ ਓਲਗਾ ਸਿਰਫ਼ ਤੇਰ੍ਹਾਂ ਸੀ॥ ਮੁੰਡੇ ਦੇ ਮਾਂ ਪਿਉਂ ਨੂੰ ਲੱਗਦਾ ਸੀ ਕੇ ਦੀਪ ਪਿੰਦਰ ਦੇ ਘਰ ਸੀ॥ ਓਲਗਾ ਦੇ ਮਾਂ ਪਿਉਂ ਨਾਕੇ ਪੱਤਾ ਸੀ ਨਾਕੇ ਪਰਵਾਹ ਸੀ॥ ਸੱਚ ਸੀ ਗੈਂਗ ਨੇ ਇੱਕ ਮਕਾਨ ਰੱਖੀ ਸੀ॥ ਸਭ ਇਥੇ ਅਫੀਮ ਖਾਂਦੇ ਸੀ॥ ਕੋਈ ਕੋਈ ਵਾਰੀ ਰਾਤ ਇਥੇ ਬੀਤ ਜਾਂਦੀ ਸੀ॥ ਕੋਈ ਕੋਈ ਵਾਰੀ ਜਿੱਦਾ ਹੁਣ ਇਹ ਦੋਂ ਕਰਦੇ ਸੀ ਹੋਰ ਮੈਂਬਰ ਵੀ ਕਰਦੇ ਸੀ॥ ਇਹ ਚੱਕਰ ਸੀ॥

ਆਹੋ! ਇੱਕ ਹੋਰ ਵੇਰਵਾ ਜਰੂਰੀ ਹੈ! ਦੀਪ ਦੇ ਜੀਨਾਂ ਵਿੱਚ ਪਸਤੌਲ ਸੀ॥ ਅੱਧਾ ਦਿਨ ਚੜ੍ਹ ਗਿਆ ਸੀ ਜਦ ਦੀਪ ਉਂਠ ਕੇ ਗ਼ੁਸਲ ਖਾਨੇ ਵਿੱਚ ਗਿਆ॥ ਨ੍ਹਾਉਣ ਧੋਣ ਦਾ ਜੀ ਨਹੀਂ ਕਰਦਾ ਸੀ॥ ਮੁੰਡੇ ਨੇ ਆਪਣੇ ਆਪ ਵੱਲ ਸ਼ੀਸ਼ੇ ਵਿੱਚ ਤੱਕਿਆ॥ ਮੁਖ ਉ੍‍ਤੇ ਮਸਾ ਦਾੜ੍ਹੀ ਉਗਦੀ ਸੀ॥ ਅੱਖਾਂ ਕਾਲੀਆਂ ਕਾਲੀਆਂ ਸੀ॥ ਕੇਸ ਖੁਲ੍ਹੇ ਸੀ॥ ਆਪਨੂੰ ਸਾਫ਼ ਕਰਕੇ ਪੱਟਕਾ ਬਣਲਿਆ॥ ਮਾਂ ਪਿਉਂ ਦੇ ਸਾਹਮਣੇ ਖਲੋਣ ਲਈ ਸੁਥਰਾ ਗਿਆ॥ ਕਪੜੇ ਪਾਕੇ ਓਲਗਾ ਨੂੰ ਸੁੱਤੀ ਹੀ ਛੱਡ ਦਿੱਤੀ ਸੀ॥ ਬਾਹਰ ਜਾਣ ਤੋਂ ਪਹਿਲਾ ਗੱਲੀ ਵਿੱਚ ਲੰਬੇ ਸ਼ੀਸ਼ੇ ਸਮਣੇ ਖੜ੍ਹ ਗਿਆ॥ ਕਾਲੀ ਕੋਟੀ ਪਾਈ ਸੀ ਅਤੇ ਕਾਲੀਆਂ ਜੀਨਾਂ॥ ਆਪ ਨੂੰ ਨੰਬਰ ਇੱਕ ਸਮਝਦਾ ਸੀ॥ ਜੀਨਾਂ ਵਿੱਚੋ ਤੁੰਨਿਆ ਹੋਇਆ ਪਸਤੌਲ ਕੱਢਕੇ ਅਕਸ ਨੂੰ ਕਲਪਨੀ ਗੋਲੀ ਨਾਲ ਉਂਡਾ ਦਿੱਤਾ॥ ਹਸਕੇ ਫਿਰ ਬਾਹਰ ਤੁਰ ਪਿਆ॥

ਦੀਪ ਗੱਡੀ ਵਿੱਚ ਬਹਿ ਗਿਆ॥ ਉਹ ਹੁਣ ਆਥਣ ਹੋਣ ਹੀ ਲੱਗਾ ਸੀ ਪਰ ਸੱਚ ਮੁੱਚ ਦੀਪ ਨੂੰ ਕਾਰ ਚਲਾਉਣੀ ਨਹੀਂ ਚਾਹੀਦੀ ਸੀ। ਕਿਉਂਕਿ ਦੀਪ ਹਲੇ ਵੀ ਨਸ਼ੇ ਦੇ ਦੌਰ ਵਿੱਚ ਸੀ॥ ਰਾਤ ਪੂਰੀ ਬੋਤਲ ਪੀਤੀ ਸੀ ਅਤੇ ਬਲੈਕ ਅਤੇ ਸਪਲਿਫ ਪੀਤੇ ਸੀ॥ ਫਿਰ ਵੀ ਗੱਡੀ ਵਿੱਚ ਬੈਠ ਗਿਆ॥ ਜੇ ਤੁਸੀਂ ਇਸ ਵੇਲੇ ਸੋਂਚ ਦੇ ਐ ‐ ਦੀਪ ਤਾਂ ਚੌਦਾਂ ਸਾਲਾਂ ਦਾ ਮੁੰਡਾ ਏਂ?- ਇਹਦੇ ਕੋਲੇ ਵੱਡੇ ਭਰਾ ਦਾ ਲਾਸੰਸ ਸੀ॥ ਦਾੜ੍ਹੀ ਕਰ ਕੇ ਸੋਂਚ ਦਾ ਦੀ ਕੇ ਪੁਲਸ ਨੂੰ ਕੀ ਪੱਤਾ ਲੱਗਨਾ॥

ਕੱਦ ਵਿੱਚ ਲੰਬਾ ਸੀ॥ ਪੱਗ ਕਰਕੇ ਸਿਆਨਾ ਜਾਪਦਾ ਸੀ॥

ਸ਼ਰਾਬ ਦੇ ਨੱਸੇ ਕਰਕੇ ਗੱਡੀ ਕੱਦੀ ਇਧਰ ਜਾਵੇਂ ਕੱਦੀ ਉਧਰ ਜਾਵੇ॥ ਦੀਪ ਨੇ ਨੀਂਦ ਨਾਲ ਅੱਖਾਂ ਵੀ ਮੀਚੀਆਂ ਸੀ॥ ਰਾਤ ਦੇ ਵਾਰਦਾਤਾਂ ਫਿਲਮ ਵਾਂਗ ਮਨ ਵਿੱਚ ਲੰਘੇ॥ ਜਦ ਪਿੰਦਰ ਘਰ ਆਇਆ ਬਾਪੂ ਨੇ ਦੀਪ ਨੂੰ ਸਾਫ਼ ਮਨ੍ਹਾ ਕੀਤਾ ‐ ਉਹ ਫਸਾਦੀ ਨਾਲ ਬਾਹਰ ਨ੍ਹੀਂ ਜਾ ਸਕਦਾ॥ ਗੁੰਡਾ ਏਂ॥ ਅੱਧੀ ਰਾਤ ਆ-॥ ਪਰ ਦੀਪ ਨੇ ਪਿਉਂ ਨੂੰ ਸੁਣਿਆ ਨਹੀਂ॥ ਬਾਹਰ ਤੁਰ ਪਿਆ॥ ਗੱਡੀ ਰੋਜੀ ਦੀ ਸੀ॥ਪਿੰਦਰ ਨਾਲ ਬੈਠਾ ਸੀ॥ ਦੀਪ ਪਿੱਛੇ ਬਹਿ ਗਿਆ॥ ਸੀਡੀ ਉਂਚੀ ਦੇਣੀ ਰੌਲਾ ਪਾਉਂਦੀ ਸੀ॥ ਇੱਦਾ ਬਾਹਰ ਆਵਾਰੇ ਤੁਰ ਪਏ॥ ਪਹਿਲਾ ਰਸਟੀ ਦੀ ਨੰਗਾ ਨੱਚਣ ਵਾਲੇ ਨਚ ਘਰ ਗਏ॥ ਉਥੋਂ ਜਾਣ ਬੁਝਕੇ ਦੁਸਰੇ ਗੈਂਗ ਦੇ ਇਲਾਕੇ ਗਏ॥ ਉਹ ਟੋਲਾ ਆਪਣੀਆਂ ਗੱਡੀਆਂ ਖੋਲ੍ਹੇ ਖੜ੍ਹੇ ਸ਼ਰਾਬ ਪੀਂਦੇ ਸੀ॥ ਜਦ ਇਨ੍ਹਾਂ ਨੂੰ ਤੱਕਿਆ ਮੁੰਡਿਆਂ ਨੇ ਜੇਬਾਂ ਵਿੱਚੋਂ ਪਸਤੌਲ ਕੱਢ ਲਏ॥ ਦੀਪ ਨੂੰ ਪਿੰਦਰ ਨੇ ਵੀ ਇੱਕ ਫੜ੍ਹਾ ਦਿੱਤਾ ਸੀ। ਹੁਣ ਬਾਰੀ ਖੋਲ੍ਹ ਕੇ ਰਕੀਬ ਗੈਂਗ ਨੂੰ ਟਿੱਚਰ ਕਰਦਾ ਸੀ॥ ਅੰਬਰ ਵਿੱਚ ਇੱਕ ਦੋ ਗੋਲੀਆਂ ਛੱਡੀਆਂ॥ ਜਦ ਉਹ ਜੁਆਬ ਦੇਣ ਲੱਗੇ ਰਜੀ ਨੇ ਕਾਰ ਤੋਰ ਲਈ॥ ਬਹੁਤ ਤੇਜ॥

ਤਿੰਨ ਹੀ ਮੁੰਡੇ ਫਿਰ ਅਫੀਮ ਤਾਜਰ ਕੋਲੇ ਗਏ॥ ਡੱਰਗ ਖਰੀਦ ਕੇ ਪਿੰਦਰ ਨੇ ਸੈਲ ਉਂਤੇ ਫੋਨ ਕੀਤਾ ਕੁਝ ਕੁੜੀਆਂ ਨੂੰ॥ ਇਨ੍ਹਾਂ ਨੂੰ ਚੁੱਕਕੇ ਅੱਡੇ ਕੋਲੇ ਲੈ ਗਏ॥ ਉਂਤੇ ਬਹਿਕੇ ਗੱਪ ਛੱਪ ਕੀਤੀ ਅਤੇ ਸੀੜੀਆਂ ਪੀਤੀਆਂ॥ਮਿੱਠੇ ਮਿੱਠੇ ਮਹਿਕ ਵਿੱਚ ਸਬੀਲ ਬਣਾਏ ਦੁਸਰੀਆਂ ਗੈਂਗਾਂ ਉਂਤੇ ਹਮਲੇ ਕਰਨ॥ ਪੁਲਸ ਵੱਲ ਗਾਲ੍ਹਾਂ ਕੱਢੀਆਂ॥ ਮਾਂ ਪਿਉਂ ਅਤੇ ਵਿਰਸੇ ਵੱਲ ਵੀ॥ਫਿਰ ਧਿਆਨ ਨਫ਼ਸਾਨੀ ਗੱਲਾਂ ਵੱਲ ਤੁਰ ਪਿਆ॥ ਇੱਦਾ ਦੀਆਂ ਸੋਂਚਾਂ ਵਿੱਚ ਦੀਪ ਗੁਆਚਾ ਸੀ॥ ਇਸ ਕਰ ਕੇ ਮੁੰਡੇ ਨੂੰ ਪੱਤਾ ਨਹੀਂ ਲੱਗਿਆ ਕਿਨਾ ਤੇਜ ਕਾਰ ਨੂੰ ਚਲਾਂਦਾ ਸੀ॥ ਟ੍ਰਾਫਿਕ ਲਾਇਟ ਲਾਲ ਸੀ॥ ਪਰ ਸ਼ਰਾਬ ਦੇ ਸਰੂਰ ਵਿੱਚ ਦੀਪ ਨੂੰ ਗਿਆਨ ਨਹੀਂ ਹੋਈ॥ ਗੱਡੀ ਦੂਜੇ ਪਾਸੋਂ ਵੀ ਆਉਂਦੀ ਸੀ॥ ਬੱਸ ਹਾਦਸਾ ਹੋਗਿਆ॥ ਦੀਪ ਨੂੰ ਪੱਤਾ ਵੀ ਨਹੀਂ ਸੀ ਕੀ ਹੋਇਆ॥ ਜ਼ਿੰਦਗੀ ਖ਼ਤਮ॥

ਮਾਂ ਪਿਉਂ ਨੇ ਲਾਸ਼ ਤਾਬੂਤ ਵਿੱਚ ਦੇਖੀ॥ ਪੱਤ ਨੁੰ ਪਛਾਣਿਆ ਵੀ ਨਹੀਂ॥ ਕੇਵਲ ਚੌਦਾਂ ਸਾਲਾਂ ਦਾ ਸੀ॥ ਇਸ ਘਟਨੇ ਤੋਂ ਬਾਅਦ ਪਿੰਦਰ ਨੇ ਕੋਈ ਹੋਰ ਮੰਡੇ ਦੇ ਦਰਾਂ ਜਾਕੇ ਪਸਤੌਲ ਨਾਲ ਉਂਡਾਉਣ ਦੀ ਕੋਸ਼ਿਸ਼ ਕੀਤੀ॥ ਪਰ ਓਹ ਵੀ ਗੁੰਡਾ ਹੀ ਸੀ॥ ਪਿੰਦਰ ਹੱਲੇ ਗਾਲ੍ਹਾਂ ਕੱਢਣ ਵਿੱਚ ਸੀ ਜਦ ਦੁਸ਼ਮਨ ਨੇ ਇਹਨੂੰ ਉਂਡਾ ਦਿੱਤਾ॥ ਪਿੰਦਰ ਸਿਰਫ਼ ਦੀਪ ਤੋਂ ਚਾਰ ਮਹੀਨੇ ਵੱਡਾ ਸੀ॥ ਮਾਂ ਪਿਉਂ ਨੇ ਲਾਸ਼ ਤਾਬੂਤ ਵਿੱਚ ਦੇਖੀ॥

ਕਿੰਨੀਆਂ ਲਾਸ਼ਾਂ ਮਾਂ ਪਿਉਂਆਂ ਨੂੰ ਵੇਖਣੀਆਂ ਪੈਣਗੀਆਂ?

ਪੁਲਸ ਨੇ ਉਹੀ ਕੋਠੀ ਸ਼ਾਤੀ ਕੀਤੀ॥ ਓਲਗਾ ਬੈਡ ਉਂਤੇ ਗ੍ਰੰਥੀ ਨਾਲ ਸੁੱਤੀ ਸੀ॥ ਦੋਨਾਂ ਨੂੰ ਗ੍ਰਿਫਤਾਰ ਕੀਤਾ॥ ਅਖਬਾਰ ਵਿੱਚ ਖ਼ਬਰ ਆਈ ਕੇ ਗ੍ਰੰਥੀ ਗੈਂਗ ਨੂੰ ਅਫੀਮ ਵੇਚਦਾ ਸੀ॥ ਓਹੀ ਆਦਮੀ ਜਿਸ ਨੇ ਦੀਪ ਨੂੰ ਗੁਰਦਵਾਰੇ ਪੰਜਾਬੀ ਸਿਖਾਈ! ਗੁਰਦਵਾਰੇ ਨੇ ਉਸਨੂੰ ਧਰਮ ਵਿੱਚੋਂ ਕੱਢ ਦਿੱਤਾ॥ ਪਰ ਦੀਪ ਦੇ ਪਿਤਾ ਨੂੰ ਸਾਂਤੀ ਨਹੀਂ ਆਇਆ॥ ਸਮਾਜ ਦੇ ਸਾਹਮਣੇ ਪੱਕਾ ਸੀ॥ ਪਰ ਆਪਣੇ ਘਰ ਵਿੱਚ ਦੀਪ ਦੀ ਫੋਟੋ ਨੂੰ ਸੀਨੇ ਲਾ ਲਾਕੇ ਰੱਜ ਰੱਜ ਰੋਂਦਾ ਸੀ॥

ਆਪਨੂੰ ਨਿੱਤ ਨਿੱ ਪੁਛੇ ‐ ਮੈਂ ਕਿਉਂ ਪੰਜਾਬ ਛੱਡ ਕੇ ਆਇਆ? ਕਿਉਂ?-॥

ਪੁਲਸ ਅਤੇ ਮੀਡੀਆ ਨੂੰ ਕੋਈ ਹਮਦਰਦੀ ਨਹੀਂ ਸੀ॥ ਅਖਬਾਰ ਵਿੱਚ ‐ ਬ੍ਰੌਨ ਆਉਣ ਬ੍ਰੌਨ ਕਰਾਇਮ ‐ ਆਖਦੇ ਸੀ॥ ਇਹ ਚੱਕਰ ਸੀ॥

ਦੀਪ ਦਟ ਬਾਪ ਦਾ ਨਾਂ ਸੁਖਾ ਸੀ॥ ਸੁਖੇ ਨੇ ਇਰਾਦਾ ਬਣਾਲਿਆ ਯਵਕ ਲਈ ਸੈਂਟਰ ਬਣਾਉਣ ਅਤੇ ਆਪਣਾ ਜੀਵਨ ਉਂਦੇਸ਼ ਬੱਚਿਆਂ ਨੂੰ ਦੀਪ ਦੇ ਕਦਮਾਂ ਤੋਂ ਦੂਰ ਰੱਖਣ॥ ਕੈਨੇਡੀਅਨ ਗੈਂਗਸਟਰਾਂ ਨੂੰ ਖ਼ਤਮ ਕਰਨਾ ਸੀ॥ ਪਰ ਪਹਿਲਾ ਕੈਨੇਡੇ ਦੇ ਜਮਪਲਾਂ ਦੇ ਦਿਲ ਜਿਤਣੇ ਸੀ॥

ਸੁਖੇ ਨੂੰ ਕੇਵਲ ਇੱਕ ਹੀ ਰਾਹ ਦਿਸਦਾ ਸੀ॥ ਦਿਲ ਵਿੱਚ ਪੰਜਾਬੀਆਂ ਦੇ ਕਿਸੇ ਖੂੰਜੇ ਔਗੁਣ ਪਿਆ ਸੀ॥ ਉਹ ਔਗੁਣ ਨੂੰ ਉਂਠਾਉਣਾ ਸੀ॥ ਪਿਆਰ ਨਾਲ॥ ਸਮਝ ਨਾਲ॥ ਧਰਮ ਤੁੰਨ ਕੇ ਕੁਝ ਨਹੀਂ ਮਿਲਨਾ ਸੀ॥ ਪਰ ਕੋਈ ਰਾਹ ਵਿਰਸੇ ਵਾਲੇ। ਬੋਲੀ ਵਾਲੇ ਇਹ ਆਵਾਰੇ ਮੁੰਡਿਆਂ ਨੂੰ ਸਿਖਾਉਂਣਾ ਸੀ॥ ਪਸਤੌਲ ਦੀ ਸੇਣਸੀਨਸ ਉਂਡੋਣੀ ਸੀ॥ ਰੈਪ ਸੰਗੀਤ ਦੀ ਵੀ। ਸ਼ਰਾਬ ਪੀਣ ਦੀ ਵੀ॥ ਇਹ ਸਭ ਜੱਤਾਂ ਦੇ ਸਾਇਕੀ ਵਿੱਚ ਆ ਬੈਠੇ॥ ਕਿਉਂ? ਕਿਉਂਕਿ ਬੇਫ਼ਕੂਪ ਗਾਇਕ ਦੇ ਗਾਨੇ ਹੀ ਇਸ ਪ੍ਰਾਧੀਨ ਵਾਰੇ ਹਨ॥

ਦੀਪ ਤਾਂ ਸੁਕੇ ਨੂੰ ਵਾਪਸ ਨਹੀਂ ਮਿਲਣ ਲੱਗਾ॥ ਪਰ ਕੀ ਪੱਤਾ ਹੋਰਾਂ ਦੇ ਨਿਆਨਿਆਂ ਨੂੰ ਵਚਾ ਸੱਕਦਾ ਹੈ? ਰੋਜੀ ਨਾਲ ਸ਼ਰੂ ਕੀਤਾ॥ ਹਾਰਕੇ ਰੋਜੀ ਨੇ ਬਹੁਤ ਹਰਾਨ ਦੀ ਗੱਲ ਕੀਤੀ॥

ਪਹਿਲਾ ਮਾਂ ਬੋਲੀ ਪੜ੍ਹਣ ਸਿਖੀ॥ਫਿਰ ਲਿਖਣ॥ ਹੁਣ ਰੋਜੀ ਵੀ ਸਾਹਿਤ ਆਪਣੀ ਪੀੜੀ ਬਾਰੇ ਲਿਖਦਾ ਹੈ॥ ਇੱਕ ਬੱਚ ਗਿਆ॥ ਹੌਲੀ ਹੌਲੀ ਇੱਦਾ ਹੀ ਸਭ ਬੱਚਜੂਗੇ॥ ਇਸ ਆਸ ਉ੍‍ਤੇ ਸੁਖੇ ਵਾਰਗੇ ਜਿਉਂਦੇ ਐ॥ ਪਹਿਲਾ ਧਿਆਨ । ਫਿਰ ਗਿਆਨ॥

ਝੜੀ

ਰੂਪ ਧਰਮ ਦੇ ਝੜੀ ਤੋਂ ਰਹਿ ਦੂਰ

ਤੇਰੇ ਲਈ ਇਲੱਮ ਹੈ ਸੰਧੂਰ

ਬੈਲ ਦਾ ਮਾਸ ਭਾਵੇਂ ਸੂਰ

ਇਹੋ ਸੁਆਲ ਸਭ ਨੇ ਫਜ਼ੂਲ

ਸਾਡੇ ਅੰਦਰ ਕਿਸੇ ਖੂੰਜੇ

ਸਾਡੇ ਅੰਦਰ ਕਿਸੇ ਖੂੰਜੇ
ਔਗੁਣ ਬੈਠੇ ਨੇ॥
ਸਾਡੇ ਲੋਕ ਕਿਸੇ ਭੂੰਝੇ
ਝੇਪਦੇ ਪਏ ਨੇ॥

ਬੋਲੀ ਦੀ ਮਮਤਾ
ਛਾਂਗ ਦਿੱਤੀ ਹੈ॥
ਪੱਛਮ ਨੇ ਸੱਜਣ ਨੂੰ
ਫਰੰਗੀ ਜ਼ੁਬਾਨ ਦਿੱਤੀ ਹੈ॥

ਸਾਡੇ ਪੁੱਤ ਪਿਸਤੌਲਾਂ ਪਿੱਛੇ ਪਏ ਨੇ
ਪੱਛਮ ਦੀ ਹਵਾ ਵਿਾਚ ਉਡ ਗਏ ਨੇ॥

ਗੈਂਗਾਂ ਵਿੱਚ ਸ਼ਾਮਲ ਨਿਆਣੇ
ਘਰਾਂ ਵਿਂਚ ਰੋਂਦੇ ਸਿਆਣੇ॥

ਗੱਡੀ ਵੀ ਬਣਾ ਦਿੱਤੀ ਹਥਿਆਰ
ਕਾਨੂੰਨ ਉਂਤੇ ਨਹੀਂ ਇਤਬਾਰ॥

ਸਾਡੇ ਅੰਦਰ ਕਿਸੇ ਖੂੰਜੇ
ਔਗੁਣ ਬੈਠੇ ਨੇ॥
ਸ਼ਾਡੇ ਲੋਕ ਕਿਸੇ ਭੂੰਝੇ
ਝੇਪਦੇ ਪਏ ਨੇ॥

ਕਲਦਾਰ ਕੇ ਕਲਦਾਸ

kaldaar.JPG
ਕਈ ਲੋਕ ਮੈਨੂੰ ਕਲਦਾਰ ਸਦਦੇ ਨੇ॥ ਕਈ ਕਲਦਾਸ ਆਖਦੇ ਹਨ॥ ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ॥ ਆਮ ਮਸ਼ੀਨ ਨਹੀਂ ਹਾਂ॥ ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ॥ ਜਦ ਇਨਸਾਨ ਨੇ ਮੈਨੂੰ ਬਣਾਇਆ ਮੱਕਸਦ ਇੱਕ ਹੀ ਸੀ॥ ਇਨਸਾਨ ਮਜ਼ਦੂਰੀ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ॥ ਲੋਕ ਮੌਜ-ਮਸਤੀਆਂ ਕਰਨਾ ਚਾਹੁੰਦੇ ਸਨ॥ ਮਾਲਿਕਾਂ ਨੇ ਪੈਸੇ ਬਚਾਉਣ ਲਈ ਬੰਦਿਆਂ ਦੀ ਥਾਂ ਕਲਦਾਰਾਂ ਨੂੰ ਕੰਮ ਕਰਨ ਲਈ ਰੱਖ ਲਿਆ॥ ਮਸ਼ੀਨਾਂ ਹੁਣ ਓਹ ਕੰਮ ਕਰਦੀਆਂ ਨੇ ਜਿਹੜੇ ਇੱਕ ਸਮੇਂ ਬੰਦੇ ਕਰਦੇ ਸਨ॥

ਪਹਿਲੀਆਂ ਮਸ਼ੀਨਾਂ ਔਖੇ ਕੰਮਾਂ ਨੂੰ ਸੌਖਾ ਬਣਾਉਣ ਲਈ ਵਰਤੀਆਂ ਗਈਆਂ॥ ਹੌਲੀ ਹੌਲੀ ਕਾਰਖਾਨੇਦਾਰਾਂ ਨੂੰ ਪਤਾ ਲੱਗ ਗਿਆ ਕੇ ਆਦਮੀ ਦੀ ਥਾਂ ਮਸ਼ੀਨ ਕੰਮ ਕਰ ਸਕਦੀ ਹੈ॥ ਜਿੱਥੇ ਪੰਜ ਬੰਦੇ ਕੁਝ ਕਰਦੇ ਸਨ ਹੁਣ ਇੱਕ ਮਸ਼ੀਨ ਓਹੀ ਕੰਮ ਕਰਨ ਲਗੀ॥ ਮਾਲਿਕ ਨੂੰ ਹੁਣ ਪੰਜ ਬੰਦਿਆਂ ਦੀ ਤਨਖਾਹ ਨਹੀਂ ਦੇਣੀ ਪਈ॥ ਹਰ ਕੋਈ ਕੰਪਯੂਤਰਾਂ ਨੂੰ ਇਸ ਤਰ੍ਹਾਂ ਵਰਤਣ ਲੱਗ ਪਿਆ॥ ਇਹ ਚੱਕਰ ਓਹਦੋਂ ਸ਼ੁਰੂ ਹੋਇਆ ਸੀ ਜਦ ਹੱਲ ਦੀ ਥਾਂ ਲੋਕੀ ਟਰੈਕਟਰ ਵਰਤਣ ਲੱਗੇ ਸਨ॥ ਇਸ ਦਾ ਨਤੀਜਾ ਇਹ ਸੀ ਕੇ ਉਪਜ ਵੱਧਣ ਲਗ ਪਈ ਪਰ ਅੱਗੇ ਨਾਲੋਂ ਘਟ ਬੰਦਿਆਂ ਦੀ ਲੋੜ ਸੀ॥ ਹੌਲੀ ਹੌਲੀ ਮਜ਼ਦੂਰਾਂ ਦੀਆਂ ਅੱਖਾਂ ਖੁਲ੍ਹੀਆਂ॥ ਗਰੀਬੀ ਇਹਨਾਂ ਲਈ ਵੱਧ ਗਈ॥ ਪਰ ਅਮੀਰ ਹੋਰ ਵੀ ਅਮੀਰ ਹੋਈ ਗਏ॥

ਪੁਰਾਣੇ ਵਿਰਸੇ ਰਿਵਾਜ ਦਿਨੋਂ ਦਿਨ ਮਰੀ ਗਏ॥ ਮੁਲਕ ਜ਼ਰੂਰ ਵਰਤਮਾਨ ਹੋਗਿਆ। ਪਰ ਇਸਦਾ ਨਤੀਜਾ ਕੀ ਸੀ? ਸਭ ਕੁਝ ਬਦਲ ਗਿਆ॥ ਬਜ਼ੁਰਗ ਆਪਣੇ ਦੇਸ਼ ਨੂੰ ਪਛਾਣ ਦੇ ਨਹੀਂ ਸਨ॥ ਫਿਰ ਓਹ ਦਿਨ ਆ ਗਿਆ ਜਦ ਕੰਪਯੂਤਰ ਇਨਸਾਨਾਂ ਤੋਂ ਅੱਗੇ ਵਧ ਗਏ। ਇਹ ਨਕਲੀ ਮਾਨਵ ਬਣਾਉਣ ਲੱਗ ਪਏ॥ ਅਸੀਂ ਥੋੜ੍ਹਾ ਜਿਹਾ ਬੰਦਿਆਂ ਵਾਂਗੂੰ ਸੋਂਚ ਸਕਦੇ ਸੀ॥ ਸਾਡੇ ਕੋਲ ਅੱਖਾਂ ਸਨ॥ ਹੱਥ ਪੈਰ ਸਨ॥ ਪੱਛਮੀ ਲੋਕ ਸਾਨੂੰ ਰੋਬੌਟ ਆਖਦੇ ਸਨ॥ ਰੋਬੌਟ ਕੀ ਹੈ? ਮਸ਼ੀਨੀ ਮਾਨਵ॥ ਨਕਲੀ ਬੰਦਾ॥ ਓਹ ਮਸ਼ੀਨ ਜਿਸ ਕੋਲ ਸੋਚ ਵੀ ਹੈ॥ ਪਰ ਅਸਲੀ ਮਤਲਬ ਰੋਬੌਟ ਦਾ ਇਹ ਹੈ- ਗੁਲਾਮ-॥ ਬੰਦੇ ਦੀ ਥਾਂ ਅਸੀਂ ਸਖ਼ਤ ਕੰਮ ਕਰਦੇ ਹਾਂ॥ ਅਸੀਂ ਆਦਮੀਆਂ ਵਾਂਗ ਥਂਕਦੇ ਨਹੀਂ॥ ਸਾਨੂੰ ਖਾਣ ਪੀਣ ਦੀ ਵੀ ਲੋੜ ਨਹੀਂ॥ ਸਾਨੂੰ ਸਾਉਣ ਦੀ ਵੀ ਲੋੜ ਨਹੀਂ॥ ਸਾਡਾ ਕੋਈ ਟੱਬਰ ਵੀ ਨਹੀਂ॥ ਸਾਨੂੰ ਵਰਤ ਕੇ ਦੇਸ਼ ਵਿੱਚ ਬੇਰੋਜ਼ਗਾਰੀ ਵੱਧ ਗਈ॥ ਬੰਦਿਆਂ’ਚ ਸਾਡੇ ਲਈ ਈਰਖਾ ਵੱਧ ਗਈ॥ ਅਣਪੜ੍ਹਾਂ ਲਈ ਅਤੇ ਮਜ਼ਦੂਰਾਂ ਲਈ ਗਰੀਬੀ ਵੱਧ ਗਈ॥ ਜਦ ਕਈ ਇਨਸਾਨਾਂ ਨੇ ਆਲੇ ਦੁਆਲੇ ਤਕਿਆ। ਦੇਸ ਦਾ ਰੂਪ ਬਦਲ ਗਿਆ ਸੀ॥ ਕੋਈ ਚਰਖੇ ਕਂਤਦਾ ਨਹੀਂ ਸੀ॥ ਪਤੀਲੇ ਵਿੱਚ ਹੌਲੀ ਹੌਲੀ ਉਬਲਦੇ ਪਾਣੀ ਵਾਂਗ ਲੋਕਾਂ ਦਾ ਗੁਸਾ ਵੱਧੀ ਗਿਆ॥ ੳੇਪਰੋਂ ਉਪਰੋਂ ਅਮੀਰ ਮਾਲਿਕ ਭੰਗੜੇ ਪਾਉਂਦੇ ਸਨ॥ ਪਰ ਪਿਂਛੇ ਪਿਂਛੇ ਇਨਕਲਾਬ ਉਂਗਣ ਲੱਗ ਪਿਆ॥

ਅਸੀਂ ਕਲਦਾਰ ਕੰਮ ਕਰੀ ਗਏ॥ ਸਾਨੂੰ ਕੀ ਸਮਝ ਸੀ ਕੇ ਕੀ ਹੋਣ ਲੱਗਾ ਹੈ? ਨਾਲੇ ਕਿਉਂ ਹੋਣ ਲੱਗਾ ਹੈ॥ ਇੱਕ ਰਾਤ ਅਸੀਂ ਕੰਮ ਕਰ ਰਹੇ ਸਾਂ ਜਦ ਦਰਵਾਜ਼ੇ ਬੂਹੇ ਖੜੱਕੇ॥ ਦਸ’ਕੁ ਬੰਦੇ ਲੋਈਆਂ ਦੀ ਬਂੁਕਲ ਮਾਰਕੇ ਅੰਦਰ ਆਏ॥ ਸਂਭ ਦੇ ਮੁਂਖ ਨਕਾਬਾਂ ਪਿਂਛੇ ਲੁਕੋਏ ਹੋਏ ਸਨ॥ ਗੰਡਾਸੇ ਅਤੇ ਲੋਹੇ ਦਿਆਂ ਡੰਡਿਆਂ ਨਾਲ ਸਾਡੇ ਉਂਤੇ ਹਮਲਾ ਕੀਤਾ॥ ਕਲਦਾਰ ਹੋਣ ਕਰਕੇ ਸਾਨੂੰ ਇਨਸਾਨਾਂ ਵਾਂਗੂੰ ਦਂੁਖ ਨਹੀਂ ਸੀ ਲੱਗਦਾ॥ ਸਾਡੇ ਸਰੀਰ ਤਾਂ ਲੋਹੇ ਦੇ ਬਣਾਇਓ ਸਨ॥ ਫਿਰ ਵੀ ਸਾਡੇ ਪਿੰਡੇ ਭਂਜ ਤਾਂ ਜਾਂਦੇ ਨੇ॥ ਅਸੀਂ ਆਪਣੇ ਬਦਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ॥ ਗੱਲ ਇੰਝ ਹੈ ਕੇ ਕਲਦਾਰਾਂ ਨੂੰ ਤਿੰਨ ਅਸੂਲ ਦਿੱਤੇ ਗਏ ਨੇ॥ ਸਾਡੇ ਲਈ ਇਹ ਮੰਤਰ ਹਨ॥

ਪਹਿਲਾ ਅਸੂਲ ਹੈ ‐ ਅਸੀਂ ਇਨਸਾਨਾਂ ਦੀ ਮਦਤ ਕਰਾਂਗੇ-

ਦੂਜਾ ਅਸੂਲ ਹੈ ‐ ਅਸੀਂ ਇਨਸਾਨਾਂ ਦੀ ਸੁਰਖਿਆ ਕਰਾਂਗੇ-

ਆਖਰੀ ਅਸੂਲ ਹੈ ‐ ਅਸੀਂ ਕਦੇ ਆਦਮੀ ਨਹੀਂ ਮਾਰਾਂਗੇ-

ਇਹ ਤਿੰਨ ਗੱਲਾਂ ਵਿੱਚ ਹਰ ਕਲਦਾਰ ਪਂਕਾ ਹੈ॥ ਇਸ ਕਰਕੇ ਓਹ ਰਾਤ ਅਸੀਂ ਆਪਣੇ ਆਪ ਨੂੰ ਬਚਾਇਆ ਨਹੀਂ॥ ਇੱਕ ਉਂਗਲ ਵੀ ਨਹੀਂ ਚੁੱਕੀ॥ ਉਸ ਰਾਤ ਦਾ ਮੈਨੂੰ ਕੀ ਯਾਦ ਹੈ?

ਪਹਲਿਾਂ ਇੱਕ ਬਾਂਹ ਲਂਥ ਗਈ॥ ਪਰ ਲੋਹੇ ਦੇ ਬਣਿਓ ਬੰਦੇ ਨੂੰ ਕਿਂਥੇ ਦੁੱਖ ਲੱਗਦਾ? ਫਿਰ ਦੂਜੀ ਬਾਂਹ ਤੋਂ ਹੱਥ ਜੁਦਾ ਹੋ ਗਿਆ॥ ਫਿਰ ਬਾਂਹ ਮੋਢੇ ਤੋਂ ਅਲੱਗ ਹੋ ਗਈ॥ ਪਰ ਲੋਹੇ ਦੇ ਬਣਿਓ ਬੰਦੇ ਨੂੰ ਕਾਹਦੀ ਪੀੜ? ਫਿਰ ਇੱਕ ਅੱਖ ਸੀਸ ਵਿੱਚੋਂ ਨਿਕਲ ਗਈ॥ ਫਿਰ ਸਿਰ ਗਰਦਨ ਉਂਤੋਂ ਡਿੱਗ ਗਿਆ॥ ਪਰ ਲੋਹੇ ਦੇ ਬਣਿਓ ਬੰਦੇ ਨੂੰ ਕਾਹਦਾ ਦਰਦ? ਸਾਰਾ ਜਿਸਮ ਤੋੜ ਦਿੱਤਾ॥ ਆਲੇ ਦੁਆਲੇ ਕਲਦਾਰ ਡਿੱਗੇ ਪਏ ਸਨ॥ ਫੈਕਟਰੀ ਰਣ ਦੇ ਰੂਪ ਵਿੱਚ ਸੀ॥ ਅਸੀਂ ਖ਼ਫਾ ਨਹੀਂ ਹੋਏ॥ ਸਭ ਨੇ ਆਪਣਾ ਗੁੱਸਾ ਮਸ਼ੀਨੀ ਮਾਨਵਾਂ ਤੇ ਕਂਢਿਆ॥ ਇਹ ਲੋਕ ਫਿਰ ਬਾਹਰ ਨੂੰ ਟੁਰ ਪਾਏ। ਸਾਡੇ ਤੋਂ ਡਰਦੇ ਸਨ ਤਾਂਈਓਂ ਸਾਨੂੰ ਮਾਰ ਦਿਂਤਾ॥ ਕਿਸੇ ਨੇ ਨਾ ਮੇਰੇ ਟੁਂਕੜਿਆਂ ਵੱਲ ਤੱਕਿਆ॥ ਜੇ ਕੋਈ ਘੁੰਮਕੇ ਦੇਖਦਾ ਵੀ ਤਾਂ ਨਿੱਗਾ’ਚ ਅਜੀਬ ਚੀਜ਼ ਦਿਸਣੀ ਸੀ॥ ਇਧਰ ਉਧਰ ਕਈ ਹੱਥ ਮਕੜੀਆਂ ਵਾਂਗ ਤੁਰਦੇ ਫਿਰਦੇ ਸਨ॥ ਇਂਥੇ ਉਂਥੇ ਬੇਸਰੀਰ ਬਾਂਹਾਂ ਲੱਤਾਂ ਹੁਝਕੇ ਮਾਰਦੀਆਂ ਸਨ॥ ਉਸ ਚੁਗਿਰਦੇ ਵਿੱਚ ਮੇਰੇ ਹੱਥ ਨੂੰ ਫ਼ਰਸ਼ ਉਂਤੇ ਮੇਰੀ ਇੱਕ ਚਮਕਦੀ ਅੱਖ ਲਭ ਗਈ॥ ਹੱਥ ਨੇ ਅੱਖ ਚੱਕ ਕੇ ਉਂਗਲਾਂ ਦੀਆਂ ਦੋ ਗੰਢਿਆਂ ਵਿੱਚ ਫਸਾ ਕੇ ਨਿੱਗਾ ਵਾਪਸ ਲੈ ਲਈ॥ ਫਿਰ ਇਹ ਅੱਖ ਨੇ ਦੂਜਾ ਹੱਥ ਟੋਲਿਆ॥ ਜਦ ਲਭ ਗਿਆ ਅੰਗੂਠੇ ਨਾਲ ਅੰਨ੍ਹੇ ਹੱਥ ਨੂੰ ਗਾਈਡ ਕਰ ਕੇ ਇੱਕ ਬਾਂਹ ਵੱਲ ਤੁਰ ਪਿਆ॥ ਹੌਲੀ ਹੌਲੀ ਹੱਥਾਂ ਨੇ ਲੱਤਾਂ ਬਾਂਹਾਂ ਪਿੰਡੇ ਨਾਲ ਜੋੜ ਦਿੱਤੀਆਂ॥ ਕਿਸਮਤ ਨਾਲ ਦੂਜੀ ਅੱਖ ਵੀ ਲਭ ਗਈ॥ ਹੁਣ ਹੱਥ ਸਿਰ ਟੋਲਣ ਲੱਗ ਪਏ॥ ਸਿਰ ਗਰਦਨ ਉੱਤੇ ਵਾਪਸ ਜੋੜ ਦਿੱਤਾ॥ ਅੱਖਾਂ ਆਪਣੀਆਂ ਕੋਟੀਆਂ ਵਿੱਚ ਵਾਪਸ ਪਾ ਦਿੱਤੀਆਂ॥ ਫਿਰ ਮੈਂ ਖੜ੍ਹ ਗਿਆ॥ ਹੋਰ ਕਲਦਾਰਾਂ ਨੇ ਵੀ ਕੋਸ਼ਿਸ਼ ਕੀਤੀ ਫਿਰ ਪੂਰਾ ਬਣਨ ਦੀ॥ ਜਦ ਮੈਂ ਆਲੇ ਦੁਆਲੇ ਦੇਖਿਆ ਕਿਸੇ ਦੇ ਬਦਨ ਉਂਤੇ ਇਕਂਲੀਆਂ ਬਾਂਹਾਂ ਜਾਂ ਇਕਂਲਾ ਸਿਰ ਸੀ॥ ਕੁਝ ਕਲਦਾਰ ਹੱਥਾਂ ਉਪਰ ਤੁਰ ਰਹੇ ਸਨ॥ ਕਈ ਪਾਸੇ ਲੱਤਾਂ ਅਤੇ ਸੀਨੇ ਤੁਰਦੇ ਫਿਰਦੇ ਸਨ॥ ਸਿਰਫ ਮੈਨੂੰ ਕੁਦਰਤ ਵਂਲੋਂ ਆਪਣੀਆਂ ਅੱਖਾਂ ਮਿਲ ਗਈਆਂ ਸਨ॥ ਮੈਂ ਹੌਲੀ ਹੌਲੀ ਹਰ ਕਲਦਾਰ ਨੂੰ ਜੋੜ ਦਿਂਤਾ॥ ਪਰ ਹਰ ਇਕ’ਚ ਅਜੇ ਵੀ ਕੋਈ ਨਾ ਕੋਈ ਤੋਟ ਸੀ॥ ਇੱਕ ਦੋਹਾਂ ਦੀਆਂ ਲੱਤਾਂ ਭਜੀਆਂ ਕਰਕੇ ਲੰਙ ਮਾਰਕੇ ਜਾਂ ਵਿੰਗੇ ਟੇਢੇ ਹੋਕੇ ਤੁਰਦੇ ਸਨ॥ ਓਹ ਰਾਤ ਸਭ ਨੂੰ ਮਹਸੂਸ ਹੋਇਆ ਕੇ ਇਨਸਾਨ ਸਾਡਾ ਦੁਸ਼ਮਣ ਹੈ॥ ਤਿੰਨ ਅਸੂਲਾਂ ਕਰਕੇ ਕੁਝ ਨਹੀਂ ਕਰ ਸੱਕਦੇ ਸਨ। ਪਰ ਕੁਝ ਕਰਨਾ ਵੀ ਸੀ॥ ਇਸ ਸੋਚ ਨੇ ਮੈਨੂੰ ਤੁਹਾਡੇ ਸਾਮਣੇ ਠਾਣੇ ਵਿੱਚ ਲਿਆਂਦਾ॥ ਪੁਲਸ ਨੂੰ ਜ਼ੁਮੇਵਾਰ ਨਹੀਂ ਲਭੇ॥ ਇਸ ਕਰਕੇ ਮੈਂ ਸਭ ਕਲਦਾਰਾਂ ਨੂੰ ਰੀਪ੍ਰੋਗਰਾਮ ਕਰ ਦਿੱਤਾ॥ ਤਿੰਨ ਹੀ ਅਸੂਲ ਮਿਟਾ ਦਿੱਤੇ॥ ਮੈਂ ਖੁਦ ਹੀ ਪਹਿਲਾ ਪ੍ਰੋਗਰਾਮ ਰਂਖਿਆ॥ ਪਰ ਦੂਜੇ ਕਲਦਾਰਾਂ ਨੇ ਆਦਮੀ ਟੋਲ ਕੇ ਮਾਰ ਦਿੱਤੇ॥

ਪੁੱਛ ਗਿੱਛ।ਤਹਿਕੀਕਾਤ ਤੋਂ ਬਾਅਦ ਮੈਨੂੰ ਗ੍ਰਿਫ਼ਤਾਰ ਕਰ ਲਿਆ॥ ਪਰ ਫਾਂਸੀ ਨੇ ਮਸ਼ੀਨ ਨੂੰ ਕੀ ਕਰਨਾ ਹੈ? ਜ਼ਿੰਦਗੀ ਲਈ ਕੈਦ ਦੇਕੇ ਕੀ ਕਰਨਾ? ਮਸ਼ੀਨ ਕਰਕੇ ਮੈਂ ਕਦ ਮਰਨਾ ਅਤੇ ਕਿਵੇਂ ਪਛਤਾਣਾ? ਕਲਦਾਰ ਲਈ ਕਿਹੜੀ ਸਜ਼ਾ ਸਹੀ ਹੈ?

ਸੱਚ ਹੈ ਕੇ ਅਸੀਂ ਮਸ਼ੀਨੀ ਲੋਕਾਂ ਨੇ ਇਨਸਾਨਾਂ ਨੂੰ ਸਾਨੂੰ ਬਣਾਉਣ ਲਈ ਆਖਿਆ ਨਹੀਂ ਸੀ॥ ਪਰ ਤੁਸੀਂ ਸਾਨੂੰ ਬਣਾ ਦਿੱਤਾ॥ ਹਣ ਸਾਨੂੰ ਸਰਕਾਰ ਚਾਹੀਦੀ ਹੈ॥ ਕਲਦਾਰ ਕੇ ਕਲਦਾਸ? ਰੋਬੌਟ ਤਾਂ ਜੱਗ ਤੇ ਸਦਾ ਰਹਿਣਗੇ॥

ਗੱਲ ਇਹ ਹੈ ਕੀ ਇਨਸਾਨਾਂ ਲਈ ਜਗ੍ਹਾ ਰਹੀ?

ਮੇਰੀ ਮਾਂ ਬੋਲੀ

ਮੇਰੀ ਮਾਂ ਬੋਲੀ ਨੂੰ ਮਾਰ ਰਹੇ ਹਨ
ਮੇਰੀ ਜਿੰਦ ਨੂੰ ਸਾੜ ਰਹੇ ਹਨ॥
ਹੋਰ ਕੋਈ ਕੌਮ ਹੈ ਸਾਡੇ ਵਰਗੀ?
ਜਿਹੜੀ ਅੰਗ੍ਰੇਜ਼ੀ ਤੇ ਹੈ ਮਰਦੀ?
ਪੰਜਾਬੀ ਨੂੰ ਕਾਮਯਾਬੀ ਮਾਰ ਗਈ
ਲਾਲਚ ਨੂੰ ਪਛਾਣ ਹਾਰ ਗਈ
ਬੇਸ਼ਰਮ ਲੋਕ, ਖੂਨ ਪੀਣੇ ਜੋਕ
ਕਿਹੜੇ ਹਿਸਾਬ ਨਾਲ ਹੁਣ ਤੁਸੀਂ ਪੰਜਾਬੀ?
ਤੁਹਾਡੇ ਖਿਆਲ ਨੇ ਬੇਸੁਆਦੀ

ਦਿਲ ਹੀਂ ਮੰਦਰ

ਦਿਲ ਹੀਂ ਮੰਦਰ, ਦਿਲ ਹੀ ਮਸਜਦ

ਦਿਲ ਵਿਚ ਵਸਦਾ ਸਾਈ

ਲੱਖ ਗੁਣਾ ਕਰ ਲੈ ਬੰਦਿਆਂ

ਦਿਲ ਨਾ ਕਿਸੇ ਦਾ ਦੁਖਾਈ

ਜਿਹੜੇ ਤੋੜ ਦਿੰਦੇ ਦਿਲ ਬਰਬਾਦ ਹੋਣਗੇ

ਅਜ ਨਹੀਂ ਤਾ ਕਲ੍ਹ ਹੋਣਗੇ

ਦਿਲ ਨਾ ਕਿਸੇ ਦਾ ਦੁਖਾਈ

ਦਿਲ ਵਿਚ ਵਸਦਾ ਸਾਈ

ਰਬ ਤੋਂ ਡਰਨਾ ਤੂੰ ਸਿਖ ਲੈ

ਦਿਲ ਨੂੰ ਸਮਧ੍ਰਣਾ ਤੂੰ ਸਿਖ ਲੈ

ਦਿਲ ਵਿੱਚੋ ਨਿਕਲੀ ਆਹ ਤੋਂ ਡਰ ਜਾ

ਕਿਸੇ ਦੀ ਬਦ ਦੁਆਂ ਤੋਂ ਡਰ ਜਾ

ਦਿਲ ਹੀ ਮੰਦਰ, ਦਿਲ ਮਸਜਦ

ਦਿਲ ਵਿੱਚ ਵਸਦਾ ਸਾਈ।

ਦਿਲ ਦੀਆਂ ਪੀੜਾਂ

ਸੀਸੋ ਕੰਮ ਤੋਂ ਥਂਕੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰ ਰੋਜ਼ ਦੀ ਤਰ੍ਹਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ ਪੀਣ ਬੈਠ ਗਈ। ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ, ਸੋਚਾਂ ਵਿਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ ਤੇ ਰਸੋਈ ਵਿਚ ਕੰਮ ਕਰਨ ਲੱਗ ਪਈ। ਪਰ ਸੋਚਾਂ ਨੇ ਕਦੀ ਵੀ ਉਸਦਾ ਪਿੱਛਾ ਨਾ ਛਡਿਆ। ਦੋ ਭੈਣਾਂ ਅਤੇ ਦੋ ਭਰਾਵਾਂ ਦੀ ਪੰਜਵੀਂ ਭੈਣ, ਪੇਕਿਆਂ ਦੇ ਘਰ ਲਾਡਾਂ ਨਾਲ ਪਾਲੀ ਬਾਪੂ ਦੀ ਸਿਆਣੀ ਕੁੜੀ ਸੀ। ਸੀਸੋ ਦੇ ਆਪਣੇ ਤਿੰਨ ਬੱਚੇ ਸਨ। ਜੀਤੀ, ਭੋਲਾ ਦੋ ਮੁੰਡੇ, ਤੇ ਇਕ ਕੁੜੀ - ਰਾਣੀ ( ਰਣਵੀਰ)। ਜੀਤੀ ਪੜ੍ਹਨ ਵਿਚ ਕੁਦਰਤ ਵਲੋਂ ਹੀ ਥੋੜਾ ਢਿੱਲਾ ਸੀ, ਪਰ ਕੁਝ ਹੋਰ ਗੁੱਣ ਉਸ ਵਿੱਚ ਸਨ ਜੋ ਕਿ ੳੋਸ ਦੀ ਮਾਂ ਤੋਂ ਬਿਨਾਂ ਕਿਸੇ ਨੂੰ; ਮਤਲਬ ਬਾਪ ਨੂੰ, ਦਿਖਾਈ ਨਹੀਂ ਸਨ ਦਿੰਦੇ। ਜੀਤੀ ਪੜ੍ਹਾਈ ਵਿੱਚ ਪੂਰੀ ਕੋਸਿਸ਼ ਜਰੂਰ ਕਰਦਾ ਸੀ। ਭੋਲਾ ਤੇਜ਼ ਮੁੰਡਾ ਸੀ, ਪੜ੍ਹਾਈ ਵਿੱਚ ਵੀ ਤੇ ਇੱਲਤਾਂ ਵਿੱਚ ਵੀ। ਸੀਸੋ ਤੇ ਲਖਵੀਰ ਗ੍ਰੈਜੁੲਟੇ ਤਾਂ ਨਹੀਂ ਸਨ, ਪਰ ਇੰਡੀਆ ਕੀ ਦਸਵੀਂ ਪਾਸ ਸਨ। ਇੰਗਲੈਂਡ ਦੀ ਆਮ ਦੁਨੀਆਂ ਵਾਂਗ ਫੈਕਟਰੀਆਂ ਵਿੱਚ ਕੰਮ ਕਰਦੇ ਹੋਏ ਇਂਗਲਿਸ਼ ਬੋਲਣ ਤੇ ਸਮਝਣ ਵਿੱਚ ਕਾਮਯਾਬ ਸਨ। ਦੋਵੇਂ ਪਿਛਿਓੁ ਆਮ ਟਬੱਰਾਂ ਵਿੱਚੋ ਆਏ ਸਨ। ਜਿਵੇਂ ਹਰ ਇੰਡੀਆ ਤੋਂ ਆਏ ਇਨਸਾਨ ਦੇ ਸੁਪਨੇ ਹਨ, ਚੰਗੀ ਜਿੰਦਗੀ ਬੀਤਾਉਣ ਲਈ ਮਿਹਨਤ ਕਰਕੇ ਆਪਣੇ ਨਾਲੋਂ ਆਪਣੇ ਬਚਿਆਂ ਨੂੰ ਉਚੀ ਥਾਂ ਦੇਖਣਾ ਚਾਹੁੰਦੇ ਸਨ। ਦੋਹਾਂ ਨੇ ਬਹੁਤ ਮਿਹਨਤ ਕੀਤੀ, ਆਪਸ ਵਿੱਚ ਪਿਆਰ ਵੀ ਬਹੁਤ ਸੀ। ਲਖਵੀਰ ਮਿਹਨਤੀ ਬੰਦਾ ਸੀ, ਕੋਈ ਐਬ ਨਹੀਂ ਸੀ, ਮਿਹਨਤ ਨਾਲ ਕੰਮ ਕਰਕੇ ਆਪਣੇ ਬਚਿਆਂ ਵਿੱਚ ਬੈਠਕੇ ਸਮਾਂ ਗੁਜ਼ਾਰਨ ਵਾਲਾ ਇਨਸਾਨ ਸੀ। ਲਖਵੀਰ ਦੀ ਥੋੜੀ ਬਹੁਤੀ ਫੈਮਲੀ ਇੰਗਲੈਂਡ ਵਿੱਚ ਸੀ ਇਕ ਭੈਣ ਜੀਤੋ ਤੇ ਭਰਾ ਗੁਰਨਾਮ; ਪਰ ਸੀਸੋ ਦਾ ਕੋਈ ਭੈਣ ਭਰਾ ਇੰਗਲੈਂਡ ਵਿੱਚ ਨਹੀਂ ਸੀ। ਸਾਰੇ ਇੰਡੀਆਂ ਹੀ ਸਨ। ਦੋ ਵੱਡੀਆਂ ਭੇਣਾਂ ਹਰਜੀਤ ਤੇ ਸੁਰਜੀਤ ਆਪਣੇ ਘਰਾਂ ਵਿੱਚ ਅਮੀਰ ਤਾਂ ਨਹੀਂ ਸਨ, ਪਰ ਸਹੁਣੇ ਗੁਜ਼ਾਰੇ ਵਾਲੀਆਂ ਫੈਮਲੀਆਂ ਵਿੱਚ ਖ਼ੁਸ਼ ਸਨ। ਛੋਟਾ ਭਰਾ ਰਾਜਿੰਦਰ ਵੀ ਆਪਣੇ ਘਰ ਠੀਕ ਗੁਜਾਰਾ ਕਰਦਾ ਸੀ ਤੇ ਵੱਡਾ ਭਰਾ ਸੁਰਜੀਤ ਵੀ ਠੀਕ ਠਾਕ ਸੀ।
ਸੀਸੋ ਦੇ ਬਾਪੂ ਨੂੰ ਆਪਣੀਆਂ ਅੱਖਾਂ ਤੋ ਦੂਰ ਭੇਜੀ ਕੁੜੀ ਦਾ ਅਕਸਰ ਫਿਕਰ ਰਹਿੰਦਾ ਸੀ, ਕਿਉਂਕੇ ਸੀਸੋ ਕਦੇ ਵੀ ਆਪਣੀ ਫੈਮਲੀ ( ਆਪਣੇ ਪ੍ਰੀਵਾਰ) ਨੂੰ ਆਪਣੇ ਘਰ ਦਾ ਦੁੱਖ ਸੁੱਖ ਨਹੀਂ ਸੀ ਦਸਦੀ, ਪਰ ਜਦੋਂ ਵੀ ਇਕ ਦੋ ਵਾਰ ਪਿਛੇ ਇੰਡੀਆ ਆਪਣੇ ਟਬੱਰ ਨੂੰ ਮਿਲਣ ਗਈ ਤਾਂ ਉਸਦਾ ਚਿਹਰਾ ਦੱਸਦਾ ਸੀ ਕਿ ਇਸਦੇ ਅੰਦਰ ਦੀ ਖ਼ੁਸ਼ੀ ਦੇ ਥਾਂ ਗੱਮੀ ਹੈ। ਪਰ ਪੁੱਛਣ ਤੇ ਸੀਸੋ ਹਮੇਸ਼ਾਂ ਗਂਲ ਟਾਲ ਦੇਂਦੀ ਸੀ। ਮਾਂ ਦੇ ਇਸ ਦੁੱਨੀਆਂ ਤੋਂ ਜਾਣ ਤੋਂ ਬਾਅਦ ਬਾਪੂ ਬੀਮਾਰ ਰਹਿਣ ਲੱਗ ਪਿਆ ਸ਼ੀਸੋ ਇਕ ਨੇਕ ਔਰਤ ਸੀ, ਉਚੇ ਇਖ਼ਲਾਕ ਵਾਲੀ, ਨਰਮ ਦਿੱਲ, ਅਤੇ ਮਿਹਨਤੀ। ਉਸਨੇ ਲਖਬੀਰ ਨੂੰ ਹਰ ਤਰ੍ਹਾਂ ਦਾ ਸੁਖ ਦਿੱਤਾ। ਬਾਹਰਲੇ ਕੰਮ ਵਿੱਚ ਪੂਰਾ ਹੱਥ ਵਟਾਇਆ, ਦੁੱਖ ਸੁੱਖ ਵਿੱਚ ਪੂਰਾ ਸਾਥ ਦਿੱਤਾ। ਪਿਆਰ, ਇਜ਼ਤ, ਕੰਮ ਤੋਂ ਆਏ ਨੂੰ ਸੁਹਣਾ ਖਾਣਾ ਬਣਾਕੇ ਅਗੇ ਰੱਖਣਾ ਆਪਣੇ ਖਾਣ ਦੀ ਪ੍ਰਵਾਹ ਨਾ ਕਰਨੀ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ, ਲਖਵੀਰ ਦੇ ਕਹਿਣ ਮੁਤਾਬਕ ਚਲਣਾ ਸੁਹਣੀ ਜਿੰਦਗੀ ਬਤੀਤ ਕਰ ਰਹੀ ਸੀ। ਲਖਬੀਰ ਵੀ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ, ਹਰ ਸੁੱਖ ਦਿੰਦਾ ਸੀ। ਪਰ ਸੁਭਾ ਦਾ ਗਰਮ ਸਖ਼ਤ ਸੀ। ਸੀਸੋ ਆਪਣੀ ਵਿਵਾਹਤ ਜਿੰਦਗੀ ਦੇ ਪਹਿਲੇ ਦਿਨ ਤੋਂ ਲਖਵੀਰ ਦੇ ਗਰਮ ਸੁਭਾ ਨੂੰ ਸਹਾਰਦੀ ਆਈ। ਬੱਚੇ ਬਾਪੂ ਦੀ ਗਰਮੀ ਤੋਂ ਡਰਦੇ, ਸਹਿਮ ਜਾਂਦੇ ਸਨ। ਪਰ ਸੀਸੋ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਬਾਪੂ ਦਾ ਚੰਗਾ ਪਾਸਾ ਦਿਖਾਕੇ ਤਸੱਲੀ ਦੇ ਕੇ ਸਮਝਾਉਂਦੀ ਸੀ। ਜਿਉਂ ਜਿਉਂ ਬੱਚੇ ਵੱਡੇ ਹੁੰਦੇ ਗਏ ਲਖਵੀਰ ਦੇ ਤੱਤੇ ਸੁਭਾ ਤੋਂ ਬੇਚੈਨ ਹੋ ਜਾਂਦੇ ਤਾਂ ਸੀਸੋ ਹਮੇਸ਼ਾ ਕਹਿੰਦੀ, ਤੁਹਾਡਾ ਡੈਡੀ ਤੁਹਾਡੇ ਲਈ ਮਿਹਨਤ ਕਰਦਾ। ਤੁਸੀਂ ਉਸਦੇ ਅਗੇ ਨਹੀਂ ਬੋਲਣਾ, ਲਖਵੀਰ ਦਾ ਚੰਗਾ ਪਾਸਾ ਦਿਖਾਕੇ ਬਚਿਆਂ ਨੂੰ ਚੰਗੇ ਰਾਹਾਂ ਤੇ ਤੋਰਦੀ ਗਈ। ਬੱਚੇ ਉਚੀ ਸ਼ਿਖਸ਼ਾ ਲੈਕੇ ਬਿਨਾ ਕਿਸੇ ਐਬ ਤੋਂ ਮਾਂ ਬਾਪ ਦਾ ਸਿਰ ਉੱਚਾ ਕਰਕੇ ਦੁਨੀਆਂ ਵਿੱਚ ਖੜ ਸਕਣ ਦਾ ਦਰਜ਼ਾ ਕਾਇਮ ਕਰ ਚੁੱਕੇ ਸਨ। ਲਖਵੀਰ ਅਤੇ ਸੀਸੋ ਨੂੰ ਆਪਣੇ ਬਚਿਆਂ ਤੇ ਬਹੁਤ ਮਾਣ ਸੀ । ਨੇਕ ਬੱਚੇ ਸਨ। ਲਖਵੀਰ ਤੇ ਸੀਸੋ ਮਿਹਨਤ ਕਰਦੇ ਗਏ, ਉਮਰ ਵਧਦੀ ਗਈ, ਬੱਚੇ ਜੁਆਨ ਹੁੰਦੇ ਗਏ। ਦੋਨਾਂ ਨੇ ਮਿਹਨਤ ਕਰਕੇ ਸੁਹਣੀ ਰੋਜ਼ ਕਮਾ ਲਈ। ਲਖਵੀਰ ਦੀ ਖੁਆਇਸ਼ ਸੀ ਜਿਵੇਂ ਹਰ ਏਸ਼ੀਅਨ ਮਾਪਿਓ ਦੇ ਉਚੇ ਸੁਪਨੇ ਹੁੰਦੇ ਹਨ, ਕਿ ਸਾਡੇ ਬੱਚੇ ਡਾਕਟਰ ਜਾਂ ਵਕੀਲ ਬਣਨ। ਇਕ ਪਖੋਂ ਲਖਵੀਰ ਸਹੀ ਸੀ ਕਿ ਉਹ ਆਪਣੇ ਬਚਿਆਂ ਨੂੰ ਪੜ੍ਹਾਈ ਤੇ ਕਮਾਈ ਵਿੱਚ ਆਪਣੇ ਤੋਂ ਉਚੇ ਉਠੇ ਦੇਖਣਾ ਚਾਹੁੰਦਾ ਸੀ। ਪਰ ਦੂਜੇ ਪੱਖ ਉਹ ਅਂਖਾਂ ਤੋਂ ਉਹਲੇ ਜਾਣਦਾ ਸੀ ਕਿ ਪੰਜੇ ਉਗਲੀਆਂ ਇਕੋ ਜਿਹੀਆਂ ਨਹੀਂ ਹੋ ਸਕਦੀਆਂ। ਸੀਸੋ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ, ਕਿ ਪਿਆਰ ਦੇ ਤਰੀਕੇ ਨਾਲ ਬਚਿਆਂ ਨੂੰ ਦੱਸਣਾ ਤੇ ਰੋਹਬ ਨਾਲ ਝਿੱੜਕੇ ਮਾਰਕੇ ਦਸਣ ਵਿਚ ਬਹੁਤ ਫਰਕ ਹੁੰਦਾ ਹੈ। ਪਰ ਪਿਆਰ ਨਾਲ ਕੋਈ ਵੀ ਕੰਮ ਦੀ ਗੱਲ ਦਸਣੀ ਲਖਵੀਰ ਦੀ ਕਿਤਾਬ ਦੇ ਕਿਸੇ ਪੱਨੇ ਤੇ ਨਹੀਂ ਸੀ, ਲਿਖਿਆ ਹੋਇਆ।
ਲਖਵੀਰ ਕੰਮ ਕਰਨ ਵਿੱਚ, ਗੱਲ ਕਰਨ ਵਿੱਚ, ਚੁਸਤ ਦਿਮਾਗ ਇਨਸਾਨ ਹੋਣ ਕਰਕੇ, ਬਚਿਆਂ ਨੂੰ ਉਨਾ ਹੀ ਚੁੱਸਤ ਦੇਖਣਾ ਚਾਹੁੰਦਾ ਸੀ। ਜੀਤੀ ਸ਼ਰੀਫ, ਭੋਲਾ ਨੇਕ ਦਿਲ ਡਰੂ ਪੁੱਤ ਸੀ, ਪੜ੍ਹਾਈ ਵਿੱਚ ਤੇਜ਼ ਨਾ ਹੋਣ ਕਰਕੇ ਉਹ ਆਪਣੇ ਬਾਪ ਨੂੰ ਖ਼ੁਸ਼ ਨਾ ਕਰ ਸਕਿਆ। ਉਸਨੇ ਆਪਣੀ ਸਾਰੀ ਵਾਹ ਲਾ ਦਿੱਤੀ, ਡਾਕਟਰ ਵਕੀਲ ਤਾਂ ਬਣ ਨਹੀਂ ਸਕਿਆ ਪਰ ਗਰੈਜ਼ੂਏਸ਼ਨ ਕਰਕੇ ਏਮ ਏ ਕਰ ਲਈ ਤੇ ਇਜ਼ਤ ਦੀ ਨੌਕਰੀ ਕਰਨ ਲੱਗਾ। ਭੋਲਾ ਵੀ ਪੜ੍ਹਾਈ ਵਿੱਚ ਬਹੁਤਾ ਤੇਜ਼ ਤਾਂ ਨਹੀਂ ਸੀ, ਪਰ ਜੀਤੀ ਤੋਂ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਸੀ। ਲਖਵੀਰ ਉਸ ਤੇ ਬਹੁਤ ਖ਼ੁਸ਼ ਨਹੀਂ ਸੀ , ਪਰ ਨਿਰਾਜ਼ ਵੀ ਨਹੀਂ ਸੀ। ਰਾਣੀ ਤੇਜ਼ ਦਿਮਾਗ ਕੁੜੀ ਸੀ। ਛੋਟੀ ਹੁੰਦੀ ਤੋਂ ਹੀ ਪੜ੍ਹਾਈ ਵਿੱਚ ਤੇਜ਼, ਖੇਡਾਂ ਵਿੱਚ ਤੇਜ਼ ਗੱਲ ਸਮਝਣ ਵਿੱਚ ਤੇਜ਼ ਸੀ। ਲਖਵੀਰ ਉਸ ਉਪਰ ਬਹੁਤ ਖ਼ੁਸ਼ ਸੀ। ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਿਆਰ ਤਾਂ ਮਾਂ-ਬਾਪ ਸਾਰੇ ਬਚਿਆਂ ਨੂੰ ਹੀ ਕਰਦੇ ਹਨ, ਸਿਰਫ ਪਸੰਦ ਵੱਖਰੀ ਹੋ ਜਾਂਦੀ ਹੈ। ਸ਼ਾਇਦ ਇਹ ਵੀ ਇਕ ਚੀਜ਼ ਹੈ ਕਿ ਦੁਨੀਆਂ ਦਾ ਹਰ ਆਦਮੀ, ਔਰਤ ਨਾਲੋਂ ਅਲੱਗ ਸੁਭਾ ਦਾ ਹੁੰਦਾ ਹੈ। ਆਦਮੀਆਂ ਦਾ ਦਿਲ ਹਮੇਸ਼ਾ ਸਖੱਤ ਹੋਇਆ ਕਰਦਾ ਜਦਕੇ ਔਰਤ ਹਮੇਸ਼ਾ ਕਮਜ਼ੋਰ ਦਿਂਲ ਹੁੰਦੀ ਹੈ। ਭੋਲੇ ਦੇ ਸਬੰਧ ਆਪਣੇ ਬਾਪੂ ਨਾਲ ਠੀਕ ਸਨ, ਪਰ ਜੀਤੀ ਤੇ ਰਾਣੀ ਵਿੱਚ ਸੌ ਕੋਹ ਦਾ ਫਰਕ ਹੋਣ ਕਰਕੇ, ਲਖਵੀਰ ਨੇ ਦੋਵਾਂ ਦਾ ਉਪਮਾ ਕਰਨਾ ਸ਼ੁਰੂ ਕਰ ਦਿੱਤਾਂ ਜਦੋਂ ਜੀਤੀ ਕੋਈ ਛੋਟੀ ਤੋਂ ਛੋਟੀ ਵੀ ਗਲਤੀ ਕਰਦਾ ਸੀ। ਲਖਵੀਰ ੳਸ ਤੇ ਸ਼ੁਰੂ ਹੋ ਜਾਂਦਾ ਤੇ ਰਾਣੀ ਦੀਆਂ ਸਿਫਤਾਂ ਸ਼ੁਰੂ ਕਰ ਦੇਂਦਾ ਸੀ। ਰਾਣੀ ਬਹੁਤ ਛੋਟੀ ਉਮਰ ਹੋਣ ਕਰਕੇ ਸਮਝ ਨਹੀਂ ਸੀ ਸਕਦੀ। ਪਰ ਜੀਤੀ ਦਾ ਆਪਣੇ ਬਾਪੂ ਵਿੱਚ ਭਰੋਸਾ ਘਟਣ ਲਗ ਪਿਆ। ਦਿਨ ਬੀਤਦੇ ਗਏ ਪਿਉ ਪੁਤ ਵਿੱਚ ਸ਼ਾਂਤਮਈ ਘਟਦੀ ਗਈ।
ਰਾਣੀ ਬਹੁਤ ਹੱਸਮੁਖ ਕੁੜੀ ਸੀ। ਸਮਾਂ ਬੀਤਦਾ ਗਿਆ, ਪਿਉ ਜੀਤੀ ਨਾਲ ਨਾਖ਼ੁਸ਼ ਰਹਿਣ ਲੱਗ ਪਿਆ। ਜੀਤੀ ਦੀ ਛੋਟੀ ਤੋਂ ਛੋਟੀ ਗੱਲ ਲੈ ਕੇ ਸੀਸੋ ਨਾਲ ਲੜ੍ਹਨਾ ਸ਼ੁਰੂ ਕਰ ਦਿੰਦਾ ਸੀ। ਸੀਸੋ ਲਖਵੀਰ ਦੀ ਗਲਤੀ ਦਾ ਉਸਨੂ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਲਖਵੀਰ ਦਾ ਦਿਮਾਗ ਇਸ ਪੱਧਰ ਤੇ ਪਹੁੰਚ ਚੁਂਕਾ ਸੀ। ਕਿ ੳਹੁ ਆਪਣੀ ਗਲਤੀ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸੀ। ਰਾਣੀ ਵੱਡੀ ਹੰਦੀ ਗਈ, ਲਖਵੀਰ ਦੇ ਸੁਪਨੇ ਵੀ ਪੂਰੇ ਕਰ ਦਿਤੇ ਡਾਕਟਰ ਬਣ ਗਈ; ਪਰ ਘਰ ਦੀਆਂ ਖ਼ੁਸ਼ੀਆ ਵਾਪਸ ਨਾ ਆ ਸੱਕੀਆਂ।ਜੀਤੀ ਆਪਣੇ ਬਾਪ ਤੋਂ ਇੱਨਾ ਡਰਦਾ ਸੀ ਕਿ ਆਪਣੇ ਆਪ ਨੂੰ ਬੇ-ਕਸੂਰ ਸਾਬਤ ਕਰਨ ਦੀ ਵੀ ਹਿੰਮਤ ਨਹੀਂ ਸੀ ਕਰ ਸਕਦਾ। ਰਾਣੀ ਘਰ ਦਾ ਮਹੌਲ ਦੇਖਕੇ ਚੁੱਪ ਰਹਿਣ ਲੱਗੀ। ਕਦੀ ਕਦੀ ਆਪਣਾ ਗੁੱਸਾ ਕਢੱਣ ਲਈ ਜੀਤੀ ਨਾਲ ਲੜ ਪੈਂਦੀ ਸੀ। ਰਾਣੀ ਦੀ ਜੁਆਨੀ ਦੀ ਉਮਰ, ਖ਼ੁਸ਼ੀਆ ਦੀ ਉਮਰ ਗੱਮੀ ਵਿੱਚ ਬਦਲ ਗਈ। ਉਸਨੂੰ ਉਦਾਸ ਦੇਖਕੇ ਮਾਂ ਸੀਸੋ ਦਾ ਦਿਲ ਟੁੱਟਦਾ ਗਿਆ, ਦਿਲ ਵਿੱਚ ਚੀਸਾਂ ਉਠਦੀਆਂ, ਪਰ ਕੁਞ ਨਾ ਕਰ ਸਕਦੀ। ਸੀਸੋ ਨੂੰ ਆਪਣੇ ਜੀਤੀ ਪੁੱਤ ਦੀ ਸ਼ਰੀਫਤਾਈ ਤੋਂ ਤਰਸ ਆਉਂਦਾ ਸੀ। ਰਾਣੀ ਦੀ ਜੁਆਨੀ ਵਾਲੀ ਉਮਰ ਉਦਾਸੀ ਵਿਂਚ ਦੇਖਕੇ ਦੁੱਖ ਲਗਦਾ ਸੀ। ਪਰ ਘਰ ਦੀ ਇਜ਼ਤ ਲਈ, ਘਰ ਨੂੰ ਇਕੱਠਾ ਰਖੱਣ ਲਈ ਦਿਲ ਦੀਆਂ ਪੀੜਾਂ ਦਿਲ ਵਿੱਚ ਰਖਕੇ ਆਪਣੇ ਆਪਨੂੰ ਘਸੀਟਦੀ ਫਿਰਦੀ ਰਹੀ। ਜੀਤੀ ਦਾ ਵਿਆਹ ਹੋ ਚੁੱਕਾ ਸੀ। ਭੋਲਾ ਪੜ੍ਹਾਈ ਖਤਮ ਕਰਕੇ ਦੂਰ ਨੌਕਰੀ ਕਰਨ ਲੱਗ ਪਿਆ ਸੀ, ਵਿਆਹ ਲਈ ਅਜੇ ਤਿਆਰ ਨਹੀਂ ਸੀ। ਸੀਸੋ ਦੀ ਇਕੋ ਆਸ ਬਾਕੀ ਰਹਿ ਗਈ ਸੀ ਕਿ ਚੰਗਾ ਮੁੰਡਾ ਮਿਲ ਜਾਵੇ ਤੇ ਰਾਣੀ ਵਿਆਹ ਕਰਕੇ ਆਪਣੇ ਘਰ ਚਲੀ ਜਾਵੇ, ਸੁੱਖੀ ਵਸੇ, ਪਿਂਛੇ ਮੁੜਕੇ ਦੇਖਣਾ ਨਾ ਪਵੇ। ਮੁੰਡੇ ਘਰ ਨਹੀਂ ਰਹਿ ਸਕਣਗੇ ਤਾਂ ਬਾਹਰ ਚਲੇ ਜਾਣਗੇ, ਫਿਰ ਮੇਰਾ ਕੀ ਹੋਵੇਗਾ? ਦੋ ਰੋਟੀਆਂ ਹੀ ਖਾਣੀਆਂ ਹਨ ਖ਼ੁਸ਼ੀ ਨਾਲ ਜਾਂ ਗੱਮੀ ਨਾਲ।
ਸੀਸੋ ਦੀ ਆਸ ਬਿਲਕੁਲ ਮੁੱਕ ਚੁੱਕੀ ਸੀ। ਸਿਹਤ ਢਿਲੀ ਮੱਠੀ ਰਹਿਣ ਲਗੀ, ਫ਼ਿਕਰ ਨਾਲ ਰਾਤ ਨੂੰ ਜਾਗ ਖੁਲ ਜਾਂਦੀ ਤਾਂ ਦਿਮਾਗ ਨੂੰ ਇਕੋ ਗੱਲ ਘੇਰੀ ਰੱਖਦੀ ਜੇ ਮੇਰੇ ਜਿਉਂਦਆਂ ਰਾਣੀ ਦਾ ਵਿਆਹ ਨਾ ਹੋ ਸਕਿਆ ਤਾਂ ਕੀ ਮੈਂ ਆਪਣੇ ਦਿਂਲ ਦੀਆਂ ਪੀੜਾਂ ਦਿਲ ਵਿੱਚ ਹੀ ਲੈਕੇ ਤੁਰ ਜਾਵਾਂਗੀ?….ਨਹੀਂ ਐਸਾ ਨਹੀਂ ਹੋ ਸਕਦਾ। ਚੰਗੇ ਇਨਸਾਨਾਂ ਲਈ ਰੱਬ ਦੇ ਘਰ ਇਨਸਾਫ਼ ਜ਼ਰੂਰ ਹੈ। ਰਾਣੀ ਲਈ ਚੰਗਾ ਵਰ ਮਿਲ ਗਿਆ, ਰਾਣੀ ਦਾ ਵਿਆਹ ਚਾਵਾਂ ਨਾਲ ਹੋ ਗਿਆ। ਸੀਸੋ ਰਾਣੀ ਵਾਸਤੇ ਹਮੇਸ਼ਾਂ ਇਹੋ ਜਿਹੇ ਮੁੰਡੇ ਦੀ ਆਸ ਖੁਆਇਸ਼ ਰੱਖਦੀ ਸੀ, ਜਿਹੜਾ ਰਾਣੀ ਨਾਲ ਪਿਆਰ ਨਾਲ ਅਤੇ ਸਲਾਹ ਨਾਲ ਜ਼ਿੰਦਗੀ ਦੀ ਕੀਮਤ ਪਾਉਣ ਵਾਲਾ ਹੋਵੇ।ਰਾਣੀ ਦੇ ਇਕ ਬਹੁਤ ਚੰਗੇ ਤੇ ਨੇਕ ਲੜਕੇ ਨਾਲ ਸੰਜੋਗ ਹੋਏ, ਅਤੇ ਸੀਸੋ ਨੂੰ ਜਿਹੜੀ ਦਿਲ ਦੀਆਂ ਪੀੜਾਂ ਵਿੱਚ ਡੁਬੀ ਆਪਣੀ ਜ਼ਿੰਦਗੀ ਦੀ ਅਧੂਰੀ ਮਹਿਸੂਸ ਹੁਦੀ ਸੀ, ਉਹ ਸੰਪੂਰਨ ਹੋ ਗਈ…

ਵਾਰਸ ਸ਼ਾਹ

ਵਾਰਸ ਸ਼ਾਹ ਹੁਣ ਕੌਣ ਤੇਰੇ

ਪੰਨੇ ਪੱਤੇ ਫਰੋਲਦਾ ਹੈ?

ਆਲੇ ਦੁਆਲੇ ਹਰ ਪੰਜਾਬੀ

ਜ਼ੁਬਾਨ ਫਰੰਗ ਦੀ ਬੋਲਦਾ ਹੈ

ਆਪਣੇ ਆਪ ਤੋਂ ਲੋਕੀ

ਹੋਈ ਜਾਂਦੇ ਨੇ ਦੂਰ

ਪਛਮੀਂ ਹਵਾ ਖਾਕੇ

ਚੜ੍ਹਿਆ ਫਰੰਗੀ ਸਰੂਰ

ਤੇਰੇ ਕਿੱਸੇ ਤੇਰੀਆਂ ਮੱਤਾਂ

ਕਿੱਥੇ ਅਜਕੱਲ੍ਹ ਪਛਾਣਦੇ ਨੇ

ਖ਼ੁਦ ਨੂੰ ਏ ਪੰਜਾਬੀ ਕਹਾਉਣ

ਪਰ ਬਾਹਰਲੇ ਗੀਤ ਹੀ ਜਾਣਦੇ ਨੇ

ਵਿਦੇਸ਼ੀ ਪੰਜਾਬੀ ਪੂਰਭ ਵੱਲ

ਬੜੇ ਅਫ਼ਸੋਸ ਨੌਲ ਤਕਦੇ ਨੇ

ਕਿਉਂ ਕਿ ਕੇਵਲ ਇਹੀ ਵਿਦੇਸ਼ੀ

ਵਿਰਸੇ ਦਾ ਖ਼ਿਆਲ ਰਖਦੇ ਨੇ

ਤੁਸੀਂ ਦੱਸੋ ਕਿੱਥੇ ਵਸਦੇ

ਸੱਚੇ ਸੁੱਚੇ ਪੰਜਾਬੀ?

ਮੈਂ ਤਾਂ ਵੇਖਿਆ ਵਿੱਚ ਪੰਜਾਬ

ਹਰ ਗਭਰੂ ਅਮਲੀ ਸ਼ਰਾਬੀ

ਅਵਾਰਿਓ ਬੇਵਕੂਫ਼ੋ !

ਖੋਲ’ਤੀ ਆਪਣੀ ਤਜੋਰੀ

ਪਿਆਰਿਓ ਮਾ ਦੇ ਜਾਇਓ

ਕਰਾ’ਤੀ ਘਰ ਦੀ ਚੋਰੀ

ਵਾਪਸ ਆਖੇ ਗੱਲ ਸੁਣ ਰੂਪ

ਮੇਰੇ ਪੰਨੇ ਫਰੋਲਦੇ ਨੇ!

ਮੈਂ ਤਾਂ ਵੇਖਿਆ ਕਨੇਡਾ ਇਂਗਲੈਂਡ

ਮੇਰੀ ਹੀ ਬੋਲੀ ਬੋਲਦੇ ਨੇ

ਰੂਪ ਢਿੱਲੋਂ

ਰੱਬ ਦੇ ਨਾਂ ਤੇ ਮਾਰਨ ਜਨਾਨੀ

ਰੱਬ ਦੇ ਨਾਂ ਤੇ ਮਾਰਨ ਜਨਾਨੀ

ਜਿਸ ਕੁਖ ਦੀ ਗਰਮੈਸ਼ ਮਾਣੀ

ਉਸ ਨੂੰ ਆਖਣ ਮੈਲੀ ਜ਼ੁਬਾਨੀਂ

ਮਮਤਾ ਨੇ ਦਿੱਤਾ ਪਿਆਰ

ਧਰਮ ਨੇ ਕੀ ਦਿੱਤਾ ਇ ?

ਕੱਢ ਲਈ ਤਲਵਾਰ

ਇਹ ਬੰਦਿਆ ਕੀ ਕੀਤਾ ਈ ?

ਅਨਿੰਓ ਰੱਬ ਤੋਂ ਗਏ ਹੋ ਨੱਸ

ਕਾਹਤੋਂ ਰੱਬ ਤੋਂ ਗਏ ਹੋ ਨੱਸ ?

ਤੀਵੀਆਂ ਮਾਰੀ ਜਾਓ ਹੱਸ ਹੱਸ

ਵਿਰਸੇ ਕੁੱਲ ਦੀ ਕਰ ਦਿਓ ਬੱਸ

ਤੁਹਾਨੂੰ ਕੀਹਨੇ ਬਣਾਇਆ ਕਾਜ਼ੀ ?

ਵਾਹ ਮੁੱਲੇ ਨੂੰ ਕਰ ਲਹੋ ਰਾਜ਼ੀ

ਧਰਮ ਨੇ ਆਖਿਆ ਮਾਰੋ ਮਾਂ ?

ਮਜ਼ਹਬ ਨੇ ਆਖਿਆ ਮਾਰੋ ਧੀ ?

ਪੰਥ ਨੇ ਆਖਿਆ ਮਾਰੋ ਭੈਣ ?

ਦੀਨ ਨੇ ਆਖਿਆ ਮਾਰੋ ਜੀਅ ?

ਸਾਡੀ ਬੋਲੀ

christmas-etc-024.jpg

ਆਪਣਾ ਮੂਲ ਉਹ ਹੀ ਪਛਾਣੇ

ਜੋ ਆਪਣੀ ਮਾਂ ਬੋਲੀ ਜਾਣੇ॥

ਮਾਂ ਬੋਲੀ ਉਹ ਹੀ ਨਿਆਰੀ

ਜਿਸ ਨੂੰ ਪੜ੍ਹਣੀ ਪਿਆਰੀ॥

ਹੁਣ ਦੇਸ਼ ਵਿਦੇਸ਼ ਬੋਲੀ ਪੜ੍ਹਦਾ

ਆਪਣੀ ਮਾਂ ਬੋਲੀ ਰੱਜਕੇ ਸਾੜਦਾ॥

ਤੇ ਵਿਦੇਸ਼ਾਂ’ਚ ਬੋਲ ਦੇ ਪੰਜਾਬੀ

ਇਸ ਬੋਲੀ ਨੂੰ ਸਮਝ ਦੇ ਗੁਲਾਬੀ॥

ਬਦਾਮੀ

christmas-etc-024.jpg
ਤੇਰੀਆਂ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਤੇਰੀਆਂ ਰਸੀਲੀਆਂ ਅਦਾਵਾਂ ਤੇ, ਇਹੋ “ਰੂਪ” ਹਰਦਾ ਹੈ
ਤੇਰੀ ਸਤਰੰਗੀ ਸ਼ੋਭਾ ਤੇ, ਇਹੋ “ਰੂਪ” ਮਰਦਾ ਹੈ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਲੱਗੇਂ ਜਿਵੇਂ ਰਾਂਝੇ ਦੀ ਤੂੰ ਹੀਰ ਸਲ੍ਹੇਟੀ ਏਂ
ਲੱਗੇਂ ਜਿਵੇਂ ਮੇਰੇ ਖੇਦ ਲਈ ਸ਼ਫ਼ਾ ਭੇਜੀ ਏਂ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਉਦਾਤ ਮੁਨੂੰਖੜਾ, ਤੇਰਾ ਵਾਹ ਵਾਹ ਸ਼ਬਾਬ ਹੈ
ਮੁਸਕਾਨ ਤੇਰੀ ਖ਼ਾਬਾਂ ਦੀ ਸ਼ਰਾਬ ਹੈ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਨੀਨਾ ਤੇਰੀ ਸ਼ਰਨ ਬਿਨਾ ਕੰਵਾਰਾ ਹਾਂ
ਉਪਰ-ਵੇਖੇ-ਅੰਬਰੀਂ ਬਨੂੰਦਲ ਅਵਾਰਾ ਹਾਂ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਜਿਵੇਂ “ਚੰਦਨ” ਦੀਆਂ ਚਿੜ੍ਹੀਆਂ ਜੇਲ੍ਹਾਂ’ਚ ਨੇ
ਮੇਰੇ ਖਿਆਲ ਕੈਦ ਤੇਰੀਆਂ ਖੇਲਾਂ’ਚ ਨ

ਬੇਘਰ ਬਾਘ

ਬੇਘਰ ਬਾਘ ਨਹਿਰ
ਕਿਨਾਰੇ ਬੈਠਾ॥
ਵੇਖ ਰਿਹਾ ਮੱਛੀ
ਤਰਸ ਕੇ ਬੇਰਹਿਮ
ਕਰੇ?
ਵਕਤ ਸੋਚਾਂ ਵਿੱਚ
ਖਲੋ ਗਿਆ॥
ਆਪਣੇ ਫ਼ੈਸਲੇ
ਤੋਂ ਆਪ ਡਰੇ॥

ਦੁਖ

ਵਲਾਇਤੀ ਜੰਮਪਲ
ਦੁਖ ਦਿਖਾਵਾਂ ਤੈਨੂੰ ਕਿਵੇਂ?
ਦੁਖ ਦਿਖਾਵਾਂ ਤੈਨੂੰ ਕਿਵੇਂ?
ਮੈਂ ਹਟਾਂ ਤੇਰੇ ਤੇ ਮਰਨੋਂ ਕਿਵੇਂ?
ਤੂੰ ਹੈਂ ਮੇਰੇ ਲਈ ਇਕ ਕਿਸ਼ਤੀ
ਮੈਂ ਤੇਰੇ ਲਈ ਦਰਿਆ ਪਾਣੀ
ਮੈਂ ਹਾਂ ਬੇਰੀ ਤੂੰ ਮੇਰੀ ਡਾਲੀ
ਅਲਗ ਹੋ ਕੇ ਕਿਉਂ ਖੜੀ ਹੈਂ?
ਅਲੱਗ ਹੋ ਕੇ ਕਿਉਂ ਖੜੀ ਹੈਂ?
ਪਿਆਸ ਨਾਲ ਗਲਾ ਸੁਕਾ
ਤੇਰੇ ਬਿਨ ਇਹ ਜੀਵਨ ਰੁਖਾ।
ਰੂਹ ਰੱਜੀਓ ਕਦੇ ਨਹੀਂ ਰਹਿੰਦੀ
ਨੇਹੁਂ ਪੀੜਾਂ ਉਗਾ ਹੀ ਲੈਂਦੀ।
ਤੇਰੀ ਬਰਾਤ ਹੁਣ ਆ ਗਈ
ਤੇਰਾ ਵਰ ਹੁਣ ਆ ਗਿਆ
ਵਖਰੇ ਹੋ ਗਏ ਸਾਡੇ ਰਸਤੇ,
ਕੀ ਮਰਨ ਦੀ ਲੋੜ ਹੈ?
ਮਿਲਣ ਲਈ?
ਇਸ ਕਿਨਾਰੇ ਤੋਂ ਕਿਸ਼ਤੀ ਛੁਟੀ,
ਇਸ ਦਰਿਆ ਦੀ ਸ਼ਾਂਤੀ ਲੁੱਟੀ।
ਵਖਰੇ ਹੋ ਗਏ ਸਾਡੇ ਰਸਤੇ,
ਕੀ ਮੌਤ ਦੀ ਲੋੜ ਹੈ?
ਮਰਨ ਲਈੇ?
ਇਸ਼ਕ ਦੀ ਅੱਗ ਆਖਰ ਬੁਝੂ,
ਇਹ ਝੂਠ ਮੈਂ ਖ਼ੁਦ ਨੂੰ ਦਸਾਂ ।
ਹੁਣ ਮੈਂ ਜਗ ਤੋਂ ਜਕਦਾ ਹਾਂ।
ਹਸਕੇ ਮੌਤ ੳਡੀਕਦਾ ਹਾਂ
ਪਿਆਰ ਕਦੇ ਨਾ ਕਰੋ
ਜਿਉਂਦਿਆਂ ਨਾ ਮਰੋ।
ਹੁਣ ਦੁਖ ਕੇਹਨੂੰ ਦਿਖਾਵਾਂ
ਕੇਹੜੇ ਪਾਸੇ ਜਾਵਾਂ?
ਵਖਰੇ ਹੋ ਗਏ ਸਾਡੇ ਰਸਤੇ,
ਕੀ ਮਰਨ ਦੀ ਲੋੜ ਹੈ?
ਮਿਟਣ ਲਈ?

ਕੁਰਸੀ ਤੇ ਮੇਜ਼

ਕੁਰਸੀ ਤੇ ਮੇਜ਼ ਦਾ ਝਗੜਾ ਹੋਇਆ
ਲੱਕੜ ਤੇ ਲੋਹਾ ਦਾ ਲਹੂ ਚੋਇਆ॥
ਹਲ ਖੇਤ ਦੀ ਮਿੱਟੀ ਨਾਲ ਰੁਸਿਆ
ਥਲ ਕੌੜੀ ਥਿਆਹ ਨਾਲ ਹਸਿਆ॥
ਸਾਥੀ ਕਦੇ ਆਪਸ ਵਿੱਚ ਖ਼ੁਸ਼ ਨੇ?
ਕੁਆਰੇ ਇਹਨਾਂ ਵੱਲ ਤੱਕ ਕੇ ਜਲਦੇ
ਜ੍ਹੋੜੀਆਂ ਵੇਖ ਕੇ ਸੀਨੇ ਬਲਦੇ॥
ਇਹ ਹੈ ਇਨਸਾਨ ਦੀ ਦਸ਼ਾ
ਇਹ ਹੈ ਪਰੇਮੀਆਂ ਦਾ ਨਸ਼ਾ॥
ਸਜਦਾ ਕੁਰਸੀ ਮੇਜ਼ ਦਾ ਮੇਲ
ਕਾਠੀਬਾਜ਼ ਦੀ ਇਹ ਹੈ ਖੇਲ॥

Next Page »

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=



sadapunjab