ਨੌਵੇਂ ਸਤਿਗੁਰੂ ਦੀ ਸ਼ਹੀਦੀ ਯਾਦਗਾਰ ਗੁਰਦੁਆਰਾ ਸੀਸ ਗੰਜ ਸਾਹਿਬ (ਆਨੰਦਪੁਰ ਸਾਹਿਬ)

ਖਾਲਸੇ ਦਾ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਜਿਸ ਨੂੰ ਨੌਵੀਂ ਨਾਨਕ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ
ਵਸਾਇਆ । ਜਿੱਥੇ ਅੱਜ ਆਨੰਦਪੁਰ ਸਾਹਿਬ ਵਸਿਆ ਹੋਇਆ ਹੈ, ਇਹ ਤਿੰਨ ਪਿੰਡ ਦੀ ਜ਼ਮੀਨ ਬਿਲਾਸਪੁਰ ਦੀ ਰਾਣੀ ਤੋਂ ਮੁੱਲ
ਖਰੀਦ ਕੇ ਗੁਰੂ ਸਾਹਿਬ ਨੇ ਸ਼ਹਿਰ ਬੰਨ੍ਹਿਆ । ਇਸ ਜਰ ਖਰੀਦ ਜ਼ਮੀਨ ਤੇ ਗੁਰੂ ਜੀ ਨੇ ਨਾਨਕੀ ਚੱਕ ਨਗਰ ਵਸਾਇਆ ।
ਸਤਿਗੁਰੂ ਜੀ ਵੱਲੋਂ 26 ਅੱਸੂ ਸੰਮਤ 1722 (ਅਕਤੂਬਰ 1665) ਨੂੰ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ ਗਈ ਸੀ । ਇਸ
ਦੌਰਾਨ ਕਸ਼ਮੀਰ ਦੇ ਮਾਸੂਮ ਪੰਡਤ ਨੇ ਗੁਰੂ ਜੀ ਦੇ ਦਰਬਾਰ ਵਿੱਚ ਹਾਜਰ ਹੋ ਕੇ ਹਿੰਦੂ ਧਰਮ ਦੀ ਰੱਖਿਆ ਤੇ ਔਰੰਗਜੇਬ ਦੇ
ਅੱਤਿਆਚਾਰ ਤੋਂ ਬਚਾਉਣ ਲਈ ਫਰਿਆਦ ਕੀਤੀ ।
ਜਿਸ ਮਗਰੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜੇਬ ਦੇ ਜ਼ਬਰ ਵਿਰੁੱਧ 11 ਨਵੰਬਰ 1675 ਈਸਵੀ
ਨੂੰ ਚਦਨੀ ਚੌਂਕ (ਦਿੱਲੀ) ਵਿਖੇ ਮਹਾਨ ਸ਼ਹਾਦਤ ਦੇ ਕੇ ਜ਼ੁਲਮ ਦੇ ਹੜ ਨੂੰ ਰੋਕਿਆ । ਜਿਸ ਬਾਬਤ ਦਸਮੇਸ਼ ਪਿਤਾ ਗੁਰੂ ਗੋਬਿੰਦ
ਸਿੰਘ ਜੀ ਦੇ ਪਾਵਨ ਬਚਨ ਹਨ :
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ।।
ਕੀਨੋ ਬਡੋ ਕਲੂ ਮਹਿ ਸਾਕਾ ।।
ਇਸ ਅਦੁੱਤੀ ਕੁਰਬਾਨੀ ਉਪਰੰਤ ਅਕਾਲ ਪੁਰਖ ਦੇ ਹੁਕਮ ਅਨੁਸਾਰ ਨੌਵੇਂ ਗੁਰੂ ਜੀ ਦਾ ਸੀਸ, ਭਾਈ ਜੈਤਾ ਜੀ (ਭਾਈ
ਜੀਵਨ ਸਿੰਘ) ਦਿੱਲੀ ਤੋਂ ਕੀਰਤਪੁਰ ਸਾਹਿਬ, ਜਦੋਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੇ ਸਥਾਨ ਤੇ ਲੈ ਕੇ ਪਹੁੰਚੇ, ਤੇ ਅੱਗੋਂ ਗੁਰੂ
ਗੋਬਿੰਦ ਸਿੰਘ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਵੱਡੀ ਗਿਣਤੀ ਵਿੱਚ ਸੰਗਤ ਸਹਿਤ ਉੱਥੇ ਪੁੱਜੇ । ਕਲਗੀਧਰ
ਪਾਤਸ਼ਾਹ ਜੀ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਵਰਦਾਨ ਦਿੱਤਾ ਤੇ ਗੁਰੂ ਸਾਹਿਬ ਜੀ ਦਾ ਸੀਸ
ਪਾਲਕੀ ਵਿੱਚ ਅਦਬ ਨਾਲ ਸਜਾ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਲੈ ਕੇ ਪਹੁੰਚੇ । ਇਸ ਸਥਾਨ ਉੱਪਰ ਗੁਰੂ ਤੇਗ
ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ । ਇਸ ਅਸਥਾਨ ਦਾ ਅੰਦਰਲਾ ਹਿੱਸਾ (ਗੁਰਦੁਆਰਾ ਅਕਾਲ ਬੁੰਗਾ)
ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਨਿਗਰਾਨੀ ਹੇਠ ਬਣਿਆ ਹੋਇਆ ਹੈ । ਨੌਵੇਂ ਸਤਿਗੁਰੂ ਜੀ ਦੀ ਸ਼ਹੀਦੀ ਯਾਦਗਾਰ ਸਥਾਨ ਜੋ
ਕਿ ਗੁਰਦੁਆਰਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਨੇੜੇ ਸਥਿਤ ਹੈ










