ਲੇਬਲ
ਉਦਾਸ ਦਿਲ ਦੇਰ ਤਕ ਹੁਣ ਰਹਿੰਦਾ ਨਹੀਂ।
ਵਕਤ ਇਸ ਤਰ੍ਹਾਂ ਕਰਨਾ ਜਦ ਸਹਿੰਦਾ ਨਹੀਂ।
ਬਚਪਨ ਤੋਂ ਜੋ ਪੜ੍ਹਾਉਂਦਾ ਰਿਹਾ ਸੀ ਮੈਨੂੰ ,
ਉਸੇ ਨੂੰ ਹੁਣ ਬਾਪ ਮੇਰਾ ਸੱਚ ਕਹਿੰਦਾ ਨਹੀਂ।
ਕਰਾਂ ਉਸ ਘਰ ਦੀ ਗੱਲ ਤਾਂ ਕਹਿ ਦਿੰਦੇ ਨੇ,
ਕਿੳਂ ਕਰੇ ਜਦ ਉੱਥੇ ਤੂੰ ਹੁਣ ਰਹਿੰਦਾ ਨਹੀਂ।
ਸ਼ਬਦਾਂ ਤੋਂ ਲੱਗਾ ਧਰਤ ਥੰਮੀ ਹੋਵੇ,
ਤਨ ਪਰ ਮਨ ਦੇ ਕੋਲ ਉਸਦੇ ਬਹਿੰਦਾ ਨਹੀਂ।
ਕਿੰਝ ਕਰੇਂਗਾ ਤਲਾਸ਼ ਆਪਣੀ ਤੂੰ ਮੋਹਨ ,
ਖੋਫ਼ ਛੱਡ ਸੰਘਰਸ਼ ‘ਚ ਜੇ ਰਹਿੰਦਾ ਨਹੀਂ ।
ਉਠ ਕਿ ਉਸਦਾ ਥੱਲਿਉ ਸਾਹਵੇਂ ਬਹਿ ਜਾਣਾ ।
ਮੇਰੇ ਗਰੂਰ ਦਾ ਮਹਿਲ ਵੇਖਦਿਆਂ ਢਹਿ ਜਾਣਾ ।
ਲੇਬਲ ਵੱਖਰੇ ਵੱਖਰੇ ਭਾਂਵੇ ਲਾਈ ਫਿਰਦੇ ਨੇ ,
ਆਖਰ ਨੂੰ ਬਣ ਜੋਕਾਂ ਢੋਕਾਂ ਰਹਿ ਜਾਣਾ ।
ਬਦਲ ਹੀ ਜਾਣਾ ਕੁਝ ਨੇ ਰੁਤਬੇ ਬਦਲਣ ਨਾਲ ,
ਬਾਕੀਆਂ ਨੇ ਤੇ ਠੰਡਾਂ ਔੜਾਂ ਸਹਿ ਜਾਣਾ ।
ਲੰਘੀ ਜਿਨ੍ਹਾਂ ਮਰਜ਼ੀ ਤੂੰ ਬਚ ਬਚ ਕਿ ,
ਰਾਹਾਂ ਦੇ ਇਨ੍ਹਾਂ ਕੰਡਿਆਂ ਫਿ਼ਰ ਵੀ ਖਹਿ ਜਾਣਾ ।
ਉਨ੍ਹਾਂ ਦਾ ਕੀ ਏ, ਗੱਲ ਹੋਰ ਹੋਵੇਗੀ ਉਨ੍ਹਾਂ ਦੀ,
ਧਰਮ ਹੈ ਮੇਰਾ ਲੋੜ ਦੇ ਬੂਹੇ ਬਹਿ ਜਾਣਾ ।










