
ਖਾਲਸੇ ਦੀ ਸਾਜਨਾਂ ਤੇ ਅੱਜ ਦੇ ਸੰਤ, ਗ੍ਰੰਥੀ ਤੇ ਪ੍ਰਬੰਧਕ
ਗੁਰੂ ਸਭ ਤੋਂ ਵੱਡਾ, ਊਚਾ, ਸੂਚਾ ਸੋਹਣਾ, ਪਿਆਰਾਂ ਸ਼ਕਤੀ ਸ਼ਾਲੀ ਹੈ। ਸਿੱਖ ਧਰਮ ਵੀ ਗੁਰੂ ਵਿੱਚ ਜ਼ਕੀਨ ਕਰਦਾ ਹੈ। ਪੰਜ ਪਿਆਰੇ ਸੰਗਤ ਨੂੰ ਜਦੋਂ ਅੰਮ੍ਰਿਤ ਛਕਾਂਉਂਦੇ ਹਨ। ਗੁਰੂ ਪਿਆਰੇ ਸਾਰੇ ਜਕੀਨ ਕਰਦੇ ਹਨ। ਗੁਰੂ ਆਪ ਉਥੇ ਹਾਜ਼ਰ ਹੁੰਦਾ ਹੈ। 1699 ਵਿਸਾਖ ਨੂੰ ਪਹਿਲੀ ਵਾਰ ਗੁਰੂ ਗੋਬਿੰਦ ਰਾਏ ਜੀ ਨੇ ਅੰਮ੍ਰਿਤ ਛਕਾਂਇਆਂ ਹੈ। ਕੇਸਗੜ੍ਹ ਅੰਨਦਪੁਰ ਵਿੱਚ ਸੰਗਤਾਂ ਨੂੰ ਦਿਵਾਨ ਵਿੱਚ ਬੁਲਾਇਆਂ ਗਿਆਂ ਹੈ। ਗੁਰੂ ਦੇ ਦਰਸ਼ਨਾਂ ਨੂੰ ਸੰਗਤ ਦਾ ਬਹੁਤ ਭਾਰਾਂ ਇੱਕਠ ਹੋਇਆ ਹੈ।

ਸ਼ਹੀਦੇ ਆਜਮ ਭਗਤ ਸਿੰਘ ***ਸੈਬਰ ਸਿੰਘ ਗਾਹਲੇ,***
ਭਾਰਤ ਦੇਸ ਨੂੰ ਮਾਣ ਹੈ ਉਨ੍ਹਾਂ ਸ਼ਹੀਦਾਂ ਤੇ ਜਿੰਨ੍ਹਾਂ ਦੇਸ਼ ਅਜਾਦੀ ਲਈ ਖੁੱਦ ਨਹੀ ਆਪਣੇ ਪਰਿਵਾਰ ਵੀ ਬਾਰ ਦਿੱਤੇ, ਮਹਾਨ ਸ਼ਹੀਦਾਂ ਵਿਚ ਸ਼ਹੀਦ ਭਗਤ ਸਿੰਘ ਦਾ ਨਾਂਵ ਬੜੇ ਫਕਰ ਤੇ ਸਿ਼ਰ ਉਠਾ ਕੇ ਲਿਆ ਜਾਂਦਾ ਹੈ ।
ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮ ਮਿਤੀ 28 ਸਤੰਬਰ 1907 ਨੂੰ ਚੱਕ ਨੰ:5 ਜਿਲਾ ਲਾਇਲਪੁਰ ਵਿਖੇ ਹੋਇਆ, ਆਪ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ, ਆਪ ਜੀ ਦਾ ਜੱਦੀ ਪਿੰਡ ਖਟਕੜ ਕਲਾਂ ਜਿਲਾ ਜਲੰਧਰ ਸੀ, ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਅਤੇ ਪਿਤਾ ਨੇ ਵੀ ਅਜਾਦੀ ਦੀ ਜੰਗ ਵਿਚ ਹਿੱਸਾ ਲਿਆ, ਭਗਤ ਸਿੰਘ ਨੂੰ ਤਾਂ ਲੋਰੀਆ ਵੀ ਦੇਸ਼ ਭਗਤ ਘਰਾਣੇ ਦੀਆਂ ਮਿਲੀਆ ।

ਅੱਖਾਂ ਦੇ ਸਾਹਮਣੇ ***ਅਨਮੋਲ ਕੌਰ***
ਭਾਂਵੇ ਰਾਤ ਦਾ ਹਨੇਰਾ ਦੂਰ ਹੋ ਗਿਆ ਸੀ ਅਤੇ ਸਰੂਜ ਨੇ ਆਪਣਾ ਚਾਨਣ ਹਰ ਪਾਸੇ ਖਿਲਾਰ ਦਿੱਤਾ ਸੀ, ਫਿਰ ਵੀ ੳਦੋਂ ਲੋਕੀ ਦਿਨ ਨੂੰ ਰਾਤ ਵਾਂਗ ਹੀ ਸਮਝਦੇ ਸਨ, ਕਿਉਂਕਿ ਪਤਾ ਨਹੀ ਸੀ ਹੁੰਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਹੈ। ਪਰ ਲੋਕਾਂ ਨੇ ਆਪਣੇ ਰੁਝੇਵੇ ਸਦਾ ਕਾਈਮ ਰੱਖੇ, ਖਾਸ ਕਰਕੇ ਪੰਜਾਬੀਆਂ ਨੇ। ਪੰਜਾਬ ਦੀ ਧਰਤੀ ਨੇ ਜਿਵੇ ਜ਼ੁਲਮ ਦਾ ਨਾਚ ਦੇਖਣ ਦੀ ਆਦਤ ਬਣਾ ਲਈ ਹੋਵੇ। ਕਦੀ ਕੋਈ ਹੜ੍ਹ ਲਿਆਉਣ ਲਈ ਭਾਖੜੇ ਦਾ ਪਾਣੀ ਛੱਡ ਦੇਂਦਾ ਅਤੇ ਕਦੀ ਕੋਈ ਭਾਈਆਂ ਤੋਂ ਹੀ

ਸਾਹਿਤ ਦੇ ਖਜ਼ਾਨਿਆਂ ਨੂੰ ਅਪਣੀਆਂ ਅਣਮੋਲ ਲਿੱਖਤਾਂ ਨਾਲ ਭਰ ਜਾਣ ਵਾਲੇ
ਵੇਖੋ ਜੀ ਜਿੰਨਾ ਰੂਹਾਂ ਦੇ ਅਸੀ ਦਰਸ਼ਨ ਸਿਰਫ ਉਹਨਾਂ ਦੀਆਂ ਲਿੱਖਤਾ ਰਾਹੀ ਹੀ ਕੀਤੇ ਹੋਣ ਤੇ ਜਦੋਂ ਇਹ ਸੁਣਿਆ ਜਾਵੇ ਕਿ ਉਹ ਇਸ ਫਾਨੀ ਦੁਨੀਆਂ ਨੂੰ ਅਲਵਿੱਦਾ ਕਹਿ ਗਏ , ਝਟਕਾ ਦਿਲ ਨੂੰ ਜਰੂਰ ਲੱਗਦਾ ਹੈ, ਕਿ ਹੁਣ ਸਾਨੂੰ ਹੋਰ ਨਵੀਆਂ ਦਿਸ਼ਾਵਾਂ ਦੱਸਣ ਵਾਲੀਆਂ ਲਿੱਖਤਾਂ ਨਹੀ ਮਿਲਣਗੀਆਂ, ਇਹ ਘਾਟਾ ਪੂਰਾ ਨਹੀ ਹੋ ਸਕਦਾ ,ਪਰ ਇਥੇ ਤਾਂ ਡਾਕਟਰ ਜਗਤਾਰ ਸਿੰਘ ਜੀ ਇੰਨਾ ਖਜ਼ਾਨਾ ਸਾਹਿਤ ਵਾਸਤੇ ਇੱਕਠਾ ਕਰਕੇ ਰੱਖ ਗਏ ਕਿ ਜਿਉਂ ਜਿਉਂ ਉਸ ਨੂੰ ਪੜ੍ਹਾਂਗੇ ,ਸਮਝਾਂਗੇ ,ਉਸ ਰਾਹਾਂ ਤੇ

ਤੇਰਾ ਭਾਣਾ
ਜਦੋਂ ਡਾਕਟਰਾਂ ਨੇ ਦੇਖਿਆ ਕਿ ਬੱਚਾ ਹੱਦੋਂ ਬਾਹਰ ਹੋ ਗਿਆ ਹੈ । ਕਮਰੇ ਵਿਚ ਨਰਸ ਤੇ ਬਾਹਰ ਆਈ ਤੇ ਬੋਲੀ “ਇਕਬਾਲ ਸਿੰਘ ਜੀ ਤੁਹਾਨੂੰ ਡਾਕਟਰ ਸਾਹਿਬ ਅੰਦਰ ਬੁਲਾ ਰਹੇ ਹਨ…..।”
“ਅੱਛਾ ਜੀ…।” ਇਹ ਲ਼ਫਜ਼ ਇਕਬਾਲ ਨੇ ਕਹੇ ਅਤੇ ਨਰਸ ਦੇ ਮਗਰ-ਮਗਰ ਤੁਰ ਪਿਆ । ਅੰਦਰ ਛੋਟੇ ਜਿਹੇ ਬੱਚੇ ਨੂੰ ਨਾਲੀਆਂ ਲੱਗੀਆ ਹੋਈਆ ਸਨ । ਲੈਟਰਿੰਗ ਦੇ ਰਸਤੇ ਖੂਨ ਪਰਲ-ਪਰਲ ਵੱਗ ਰਿਹਾ ਸੀ । ਇਹ ਸਭ ਵੇਖ ਕੇ ਇਕਬਾਲ ਦੀ ਭੁੱਬ ਜਿਹੀ ਨਿਕਲ ਗਈ ਮੂੰਹੋ ਕੋਈ ਗੱਲ ਨਾ ਨਿਕਲੀ । ਡਾਕਟਰ ਖਮੋਸ਼ੀ ਤੋੜਦਾ ਹੋਇਆ ਬੋਲਿਆ,

ਮੋਹ ਦੀ ਦੇਵੀ ***ਭਿੰਦਰ ਜਲਾਲਾਬਾਦੀ***
ਅੱਜ ਜੀਤ ਕੌਰ ਅੰਤਾਂ ਦੀ ਉਦਾਸ ਸੀ।
ਜਿਤਨੇ ਸੁਖ ਅਤੇ ਸਹੂਲਤਾਂ ਉਸ ਨੇ ਆਪਣੇ ਬੁੜ੍ਹਾਪੇ ਲਈ ਕਲਪੇ ਅਤੇ ਚਿਤਵੇ ਸਨ, ਉਤਨਾ ਹੀ ਸੋਗ, ਮਲਾਲ, ਉਦਾਸੀ ਅਤੇ ਦਿਲਗੀਰੀ ਉਸ ਦੇ ਪੱਲੇ ਪਈ ਸੀ। ਉਸ ਨੂੰ ਅਜੇ ਵੀ ਯਾਦ ਸੀ ਕਿ ਜਦ ਉਹ ਵਿਆਹੀ ਆਈ ਸੀ। ਸਾਲ ਕੁ ਬਾਅਦ ਉਸ ਅੰਦਰ ਮਾਂ ਬਣਨ ਦੇ ਅਰਮਾਨ ਕਰੂੰਬਲਾਂ ਵਾਂਗ ਅੰਗੜਾਈਆਂ ਲੈਣ ਲੱਗ ਪਏ। ਜਦ ਉਸ ਨੂੰ ਦੋ ਕੁ ਸਾਲ ਬੱਚਾ ਨਾ ਹੋਇਆ ਤਾਂ ਉਸ ਨੂੰ “ਬਾਂਝ” ਦੇ ਤਾਹਨੇ ਮਿਹਣੇ ਮਿਲਣੇ ਸ਼ੁਰੂ ਹੋ ਗਏ। ਜੀਤ ਕੌਰ ਰੱਬ ਨੂੰ ਮੰਨਣ

ਔਰਤ ਦੇ ਹਾਲਾਤ ਤੇ ਧੀਆਂ ਪ੍ਰਤੀ ਸਾਡਾ ਨਜ਼ਰੀਆ
ਮੇਰਾ ਇੱਕ ਲੇਖ ਪੜਕੇ ਦਰਜਨਾਂ ਫੋਨ ਆਏ ਇੱਕ ਫੋਨ ਨਿਯੂਯਾਰਕ ਤੋਂ ਕਿਸੇ ਨੌਜਵਾਨ ਲੜਕੀ ਦਾ ਸੀ। ਇੱਸ ਹਿੰਮਤੀ ਕੁੜੀ ਨੇ ਬਹੁਤ ਹੇਠਲੇ ਪੱਧਰ ਤੋਂ ਤੁਰ ਕੇ ਲਗਨ ਅਤੇ ਮਿਹਨਤ ਨਾਲ਼ ਕੋਈ ਮੁਕਾਮ ਹਾਸਿਲ ਕੀਤਾ ਸੀ। ਉਸਨੇ ਮੈਨੂੰ ਆਪਣੀ ਰਿਸ਼ਤੇਦਾਰੀ ਵਿੱਚ ਇੱਕ ਲੜਕੀ ਦੀ ਵਿਆਹ ਤੋਂ ਕੁਝ ਦਿਨ ਬਾਅਦ ਅਚਾਨਿਕ ਪਤੀ ਦੀ ਮੌਤ ਹੋ ਜਾਣ ਕਾਰਨ ਬੇਹੱਦ ਤਰਸਯੋਗ ਤੇ ਬਦਤਰ ਜਿੰਦਗੀ ਬਾਰੇ ਦੱਸਿਆ। ਉਹ ਉਸ ਲਈ ਕੁਝ ਕਰਨਾ ਚਹੁੰਦੀ ਸੀ।

ਪਛਾਣ
ਲਾਟੂਆਂ ਨਾਲ ਸਾਰੇ ਦਾ ਸਾਰਾ ਸੰਸਾਰ ਜਗਮਗ ਜਗਮਗ ਕਰਦਾ ਨਜ਼ਰ ਆਉਂਦਾ ਹੈ; ਪਰ ਪਛਾਣ ਕੋਈ ਨਹੀਂ ਰਹੀ!










