ਮੇਰਾ ਭਾਰਤ ਮਹਾਨ ਹੈ। ਅਜਾਦ ਹੈ। ਸੁੰਤਤਰ ਹੋਏ ਨੂੰ ਭਲੇ ਹੀ 63 ਸਾਲ ਹੋ ਚੁੱਕੇ ਨੇ। ਪਰ ਪਤਾ ਨਹੀ ਕਿਉ …? ਅੱਜ ਵੀ ਇਹ ਖੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ ਹੁਣ ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖੁਸ਼ਹਾਲ ਤੇ ਪਾਵਰ ਫੁਲ ਕਿਉ ਨੇ। ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ। ਕੀ ਹਿੰਦੁਸਤਾਨ ਦੇ ਦੋ ਟੁੱਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…?

ਸ਼ਿਵ ਕੁਮਾਰ ਬਟਾਲਵੀ ਇਕ ਐਸਾ ਨਾਮ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਹਰ ਸਖ਼ਸ਼ ਦੀ ਰੂਹ ਗੁਨਗੁਨਾਉਣ ਲਗ ਜਾਂਦੀ ਹੈ। ਜੋਬਨ ਰੁੱਤੇ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲਾ ਇਹ ਸ਼ਾਇਰ, ਪੰਜਾਬੀ ਸਾਹਿਤ ਦਾ ਇਕ ਚਿਰਾਗ ਬਣ ਗਿਆ, ਜਿਸ ਨੇ ਪੂਰੀ ਪੰਜਾਬੀਅਤ ਨੂੰ ਰੌਸ਼ਨ ਕਰ ਦਿੱਤਾ। ਉਸ ਦੀਆਂ ਰਚਨਾਵਾਂ ਅੱਜ ਵੀ ਸ਼ੀਤ ਚਸ਼ਮੇ ਦਾ ਪਾਣੀ ਬਣ ਕੇ ਅਦਬ ਦੇ ਪਿਆਸਿਆਂ ਨੂੰ ਤ੍ਰਿਪਤ ਕਰ ਰਹੀਆਂ ਹਨ। ਆਮ ਤੌਰ ਤੇ ਲੋਕਾਂ ਦਾ ਇਹ ਖਿਆਲ ਰਿਹਾ ਹੈ

ਪਿਛਲੇ ਵਾਰੀ ਇੰਡੀਆ ਜਾਣ ਦਾ ਸਬੰਬ ਬਣਿਆ,ਤੇ ਸੋਚਿਆ ਕਿ ਇਸ ਵਾਰੀ ਆਪਣੇ ਕਾਲਜੀਏਟ ਹਾਣੀਆਂ ਨੂੰ ਜਰੂਰ ਮਿਲਕੇ ਆਵਾਂਗਾ! ਨਵੰਬਰ ਦੀ ਮਿੱਠੀ-ਮਿੱਠੀ ਧੁੱਪ ਵਿਚ ਮੈ ਆਪਣੇ(ਪਿੰਡ)ਘਰ ਦੇ ਵਿਹੜੇ ਵਿਚ ਬੈਠਾ ਅਖਬਾਰ ਦੀਆਂ ਸੁਰਖੀਆਂ ਵਿਚ ਖੂਬਿਆ ਪਿਆ ਸੀ, ਕਿਸੇ ਨੇ ਆਣ ਗੇਟ ਦਾ ਕੁੰਡਾ ਖੜਕਾਇਆ! ਮੈ ਉੱਠ ਕੇ ਗੇਟ ਖੋਲਿਆ ਤੇ ਸਾਹਮਣੇ ਆਪਣੇ ਕਾਲਜੀਏਟ ਯਾਰ ਸ਼ਮਸ਼ੇਰ ਨੂੰ ਵੇਖ ਕੇ ਹੈਰਾਨੀ ਵੀ ਤੇ ਖੁਸ਼ੀ ਵੀ ਹੋਈ, ਹੈਰਾਨੀ ਇਸ ਗੱਲ ਦੀ ਕਿ ਇਹ ਦਫਤਰੀ ਬਾਬੂ

ਆਸਟ੍ਰੇਲੀਆ ਹਰ ਖ਼ਬਰ ਪੇਪਰ ਵਿੱਚ ਰਹਿੰਦਾ ਹੈ। ਆਸਟ੍ਰੇਲੀਆ ਜਾਂ ਕਿਤੇ ਹੋਰ ਕੁੜੀਆਂ ਪੜ੍ਹਨ ਲਈ, ਕੰਮ ਕਰਨ ਲਈ, ਭਾਰਤ ਤੋਂ ਬਾਹਰ ਜਾ ਰਹੀਆਂ ਹਨ। ਉਨ੍ਹਾਂ ਸਾਰਿਆ ਦੀ ਇੱਜ਼ਤ ਵੀ ਆਪਣੇ ਵਰਗੀ ਹੈ। ਕਈ ਔਰਤਾਂ ਹੀ ਔਰਤਾਂ ਨੂੰ, ਆਪਣੇ ਬਰਾਬਰ ਪੈਰਾ ਉਤੇ, ਖੜ੍ਹਾਂ ਹੋਇਆ ਨਹੀਂ ਦੇਖ ਸਕਦੀਆਂ। ਲੋਕੀ ਨਹੀਂ ਚਹੁੰਦੇ, ਕੁੜੀਆ ਕੱਲੀਆਂ ਕਿਤੇ ਜਾਣ। ਜਿਹੜੇ ਕੁੜੀਆਂ ਦੀਆਂ ਗੱਲਾਂ ਕਰਦੇ ਹਨ। ਕੀ ਕੱਲੇ ਆਸਟ੍ਰੇਲੀਆ ਵਿੱਚ ਹੀ ਹੋ ਰਿਹਾ ਹੈ। ਹੋਰ ਸਾਰੇ ਦੇਸ਼ਾਂ ਤੇ ਭਾਰਤ ਮਹਾਨ

ਰੱਬ ਦੇ ਬਣਾਏ ਕੁਦਰਤੀ ਨਿਯਮਾਂ ਨੂੰ ਧਾਰਨ ਕਰਨਾ ਹੀ ਧਰਮ ਹੈ। ਭੇਖ ਸੰਸਕ੍ਰਿਤ ਦਾ ਲਫ਼ਜ ਹੈ ਜਿਸ ਦਾ ਅਰਥ ਹੈ ਭੇਸ, ਬਾਹਰੀ ਪਹਿਰਾਵਾ, ਚਿੰਨ੍ਹ ਅਤੇ ਲਿਬਾਸ ਜੋ ਹਰੇਕ ਦੇਸ਼, ਧਰਮ ਕੌਮ ਦਾ ਵੱਖਰਾ ਵੱਖਰਾ ਮੰਨਿਆਂ ਗਿਆ ਹੈ। ਇਹ ਵੇਸ-ਭੇਖ ਲੋਕਾਂ ਦੇ ਆਪੋ ਆਪਣੇ ਬਣਾਏ ਹੋਏ ਹਨ। ਪ੍ਰਮਾਤਮਾਂ ਤਾਂ ਸਭ ਨੂੰ ਇਨਸਾਨ ਪੈਦਾ ਕਰਦਾ ਹੈ-ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ॥ਏਕੁ ਨੂਰ ਤੇ ਸਭਿ ਜਗੁ ਉਪਜਿਆ ਕਉਣ ਭਲੇ ਕਉਣ ਮੰਦੇ॥(1349) ਸਾਰੇ ਸਰੀਰ ਕਰਤਾਰ ਨੇ ਹੀ ਬਣਾਏ ਹਨ।

ਜਨਾਬ ਜੀ, ਪਿਛਲੇ ਦਿਨੀਂ ਜਦੋਂ ਰਾਜਾ ਬਾਠ ਨਾਮੀ ਮੁੱਛ ਫੁੱਟ ਦੇ ਗੀਤ ਵਿੱਚ ਹਨੀ ਸਿੰਘ ਵੱਲੋਂ ਕੀਤੀ ਰੈਪਬਾਜ਼ੀ ਸੁਣੀ ਤਾਂ ਵਾਹਵਾ ਹੈਰਾਨੀ ਹੋਈ ਸੀ। ਹੈਰਾਨੀ ਦੇ ਦੋ ਕਾਰਨ ਸਨ : ਪਹਿਲਾ ‘ਬੋਤੇ ’ਤੇ ਚੜ੍ਹਦੀ ਦਾ ਚੈਨ ’ਚ ਫ਼ਸ ਗਿਆ ਪਹੁੰਚਾ’ ਵਰਗੀ ਬੇਤੁਕੀ ਬੋਲੀ ਵਾਂਗ ਅੱਖ ’ਚ ਉਂਗਲ ਮਾਰਨ ਵਾਲੇ ਸਟਾਈਲ ’ਚ ਪੇਸ਼ ਕੀਤੇ ਜਾ ਰਹੇ ਗੀਤ ਦਾ ਵਿਸ਼ਾ ਲਗੜ-ਦਗੜ ਜਿਹਾ ਸੀ ਤੇ ਦੂਜਾ ਇਹ ਕਿ ਜੇ ਸਰੋਤਿਆਂ ਨੂੰ ਇਹੋ ਜਿਹੇ ਖਿਚੜੀ ਗੀਤ ਸੁਣਨ ਦੀ ਆਦਤ ਪੈ ਗਈ ਤਾਂ ਸੁਰਾਂ ਦੇ ਵਣਜਾਰਿਆਂ ਨੂੰ ਕੱਖੋਂ ਹੌਲੇ ਹੋਣੋਂ ਕੋਈ ਮਾਈ ਦਾ

ਹੁਣ ਪਾਂਧੀ ਚਿੜੀ ਚੀਕਦੀ ਨਾਲ ਨਹੀਂ ਤੁਰਦੇ।ਮੋਬਾਇਲ ਦਾ ਅਲਾਰਮ ਇਹ ਥਾਂ ਲੈ ਚੁੱਕਾ ਹੈ।ਰਿੜਕਣਿਆ ਵਿਚ ਮਧਾਣੀਆਂ ਪਾਉਣ ਵਾਲਾ ਕਾਰਜ ਪਹਿਲਾਂ ਦਾ ਨਿਬੜ ਚੁੱਕਾ ਹੈ।ਵੰਗਾਂ ਦੀ ਛਣਛਣ ਟੀ ਵੀ ਦੀ ਸਕਰੀਨ ਤੇ ਹੀ ਦੇਖਣ ਨੂੰ ਮਿਲਦੀ ਹੈ।ਚਿੜੀਆਂ ਨਹੀਂ ਰਹੀਆਂ।ਕੁੜੀਆਂ ਦੀ ਤੁਲਨਾ ਬਾਰੇ ਖੋਜ ਕਰਨੀ ਪਏਗੀ ਕਿ ਕਿਹੜੇ ਕਮਜੋਰ ਪੰਛੀ/ਜਾਨਵਰ
