ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਬਤਾਊਂ ਕਦੇ ਨਾ ਖਾਊਂ

kcn504.jpgਬਤਾਊਂ ਕਦੇ ਨਾ ਖਾਊਂ, ਕਰੇਲੇ ਦੋ ਵੇਲੇ’ ਇਹ ਕਹਾਵਤ ਬਚਪਨ ਤੋਂ ਸੁਣਦੇ ਆ ਰਹੇ ਹਾਂ। ਬੜੇ ਹੈਰਾਨ ਹੋਈ ਦਾ ਸੀ ਕਿ ਕਿੱਥੇ ਵਿਚਾਰੇ ਨਰਮ ਨਰਮ, ਸੋਹਣੇ ਜਾਮਣੀ ਬਤਾਊਂ ਤੇ ਕਿੱਥੇ, ਖਿੰਗਰਿਆਂ ਵਾਲੇ ਕੌੜੇ ਕਰੇਲੇ। ਛੋਟੀ ਉਮਰ ਵਿਚ ਇਹ ਗੱਲ ਕਦੇ ਸਮਝ ਨਾ ਲੱਗੀ ਕਿ ਬਤਾਊਂ ਨਾਲ ਲੋਕਾਂ ਦੀ ਕੀ ਦੁਸ਼ਮਣੀ ਹੈ। ਵੈਸੇ ਕਈ ਵਾਰੀ ਸੋਚਣਾ ਕਿ ਬਤਾਊਂਆਂ ਦੇ ਦੁਸ਼ਮਣ ਮਰਦ ਹੀ ਹਨ। ਨਰਮ ਚੀਜ਼ਾਂ ਨੂੰ ਉਹ ਪਸੰਦ ਨਹੀਂ ਕਰਦੇ, ਸ਼ਾਇਦ ਉਹਨਾਂ ਅੰਦਰ ਹੰਕਾਰ ਹੋਵੇ। ਇਸੇ ਲਈ ਸਸਤੇ ਬਤਾਊਂ, ਨਫਰਤ ਦੇ ਪਾਤਰ ਹਨ। ਪਰ ਇਹ ਵੀ ਸਮਝ ਨਾ ਆਉਣਾ ਕਿ ਕੌੜੇ ਕਰੇਲੇ ਭਲਾ ਐਡੇ ਸਤਿਕਾਰ ਦੇ ਕਿਹੜੀ ਗਲੋਂ ਹੱਕਦਾਰ ਹਨ। ਇਹ ਮਨ ‘ਚ ਪਿਆ ਭੰਬਲਭੂਸਾ ਕਦੇ ਕਦੇ ਪ੍ਰੇਸ਼ਾਨ ਵੀ ਕਰ ਦੇਂਦਾ। ਫੇਰ ਸੋਚਦਾਂ ਆਪਾਂ ਕੀ ਲੈਣਾ, ਇਹ ਵੱਡਿਆਂ ਦੇ ਸ਼ੌਕ ਵੱਡੇ ਹੀ ਪਾਲਣ, ਪਰ ਜਦ ਕਦੇ ਬਤਾਊਂਆਂ ਦੀ ਸਬਜ਼ੀ ਖਾਣੀ ਤਾਂ, ਉਹਨਾਂ ਦੀ ਨਰਮ ਸਬਜ਼ੀ ਗਰੀਬਣੀ ਜਿਹੀ ਲੱਗਣੀ।

ਜ਼ਿੰਦਗੀ ਤੇ ਸਮਾਂ ਚਲਦਾ ਰਿਹਾ ਤੇ ਬਹੁਤ ਸਾਰੀਆਂ ਗੱਲਾਂ ਦੀ ਸਮਝ ਆਉਂਦੀ ਜਾਂਦੀ ਰਹੀ। ਫੇਰ ਇਕ ਦਿਨ ਗਿਆਨ ਹੋਇਆ ਕਿ ਕਰੇਲੇ ਬਹੁਤ ਕੰਮ ਦੀ ਚੀਜ਼ ਹਨ। ਹਰ ਚਾਲੀ ਸਾਲ ਤੋਂ ਉਪਰ ਦੇ ਮਨੁੋੱਖ ਲਈ ਜੋ ਜ਼ੋਰ ਦਾ ਕੰਮ ਨਹੀਂ ਕਰਦਾ, ਇਹ ਕਰੇਲੇ ਨਿਆਮਤ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਵਰਦਾਨ ਹਨ ਹੀ, ਚੰਗੀ ਤਰ੍ਹਾਂ ਭੁੰਨੇ ਹੋਏ ਜਾਂ ਤਲੇ ਹੋਏ ਕਰੇਲੇ ਤਾਂ ਕੌੜੇ ਵੀ ਨਹੀਂ ਹੁੰਦੇ। ਮਸਾਲਾ ਭਰ ਕਿ ਬਣਾਏ ਕਰੇਲੇ ਜਿੰਨ੍ਹਾਂ ਤੇ ਧਾਗਾ ਲਪੇਟਿਆ ਹੋਇਆ ਹੁੰਦਾ ਹੈ, ਇੰਜ ਲੱਗਦੇ ਹਨ ਜਿਵੇਂ ਚੂਹੇ ਫੜ ਕਿ ਤਲੇ ਹੋਣ। ਕਈ ਵਾਰ ਜਿਹੀ ਵੀ ਆਉਂਦੀ ਪਰ ਫੇਰ ਉਹਨਾਂ ਦੇ ਸੁਆਦ ਨੇ ਸਾਰੀ ਮਾੜੀ ਸੋਚ ਠੱਪ ਕਰ ਦੇਣੀ। ਹੌਲੀ ਹੌਲੀ ਕਰੇਲਿਆਂ ਨਾਲ ਮੋਹ ਹੁੰਦਾ ਗਿਆ। ਸਫਰ ਤੇ ਸਵੇਰ ਦੇ ਬਣੇ ਪਰੌਂਠਿਆਂ ਵਿਚ ਲਪੇਟੇ ਕਰੇਲੇ ਬੜੇ ਸੁਆਦ ਲੱਗਣ ਲੱਗ ਪਏ।

ਪਰ ਵਿਚਾਰੇ ਬਤਾਊਂ, ਇਹ ਸਮਝ ਹੀ ਨਹੀਂ ਆਈ ਕਿ ਐਸੀ ਕਿਹੜੀ ਗੱਲ ਹੈ ਜੋ ਲੋਕ ਇਹਨਾਂ ਦੇ ਵਿਰੁੱਧ ਹਨ। ਉੱਤੋਂ ਅੱਜ ਕੱਲ੍ਹ ਬੀਟੀ ਬਤਾਊਂਆਂ ਦਾ ਰੌਲਾ ਅਲੱਗ ਪਿਆ ਹੈ। ਜੋ ਪਹਿਲੋਂ ਹੀ ਸਿਆਣਿਆਂ ਨੇ ਨਿੰਦੇ ਹੋਏ ਹਨ, ਉਨ੍ਹਾਂ ਦੇ ਬੀਟੀ ਦੀ ਦੂਹਰੀ ਮਾਰ ਕਿਉਂ। ਮਨ ਵਿਚ ਉਤਸੁਕਤਾ ਵਧਣ ਲੱਗੀ। ਬਤਾਊਂਆਂ ਬਾਰੇ ਜਾਣਥਾਰੀ ਲੱਭਣ ਦਾ ਕਾਰਜ ਸ਼ੁਰੂ ਹੋ ਗਿਆ। ਪਹਿਲੀ ਜਾਣਕਾਰੀ ਇਹ ਕਿ ਇਸਦੇ ਕਈ ਨਾਮ ਹਨ। 5ਵੀਂ ਸਦੀ ਦੇ ਅਮਰੀਕਾ ਵਿਚ ਇਸਨੂੰ ਮੁਰਗੀ ਦਾ ਅੰਡਾ ਹੀ ਸਮਝਦੇ ਰਹੇ ਤੇ ਇਸਨੂੰ ਐੱਗ ਪਲਾਂਟ ਕਹਿੰਦੇ ਰਹੇ। ਸਭ ਤੋਂ ਵੱਧ ਇਹ 18 ਮਿਲੀਅਨ ਟਨ ਚੀਨ ਵਿਚ ਹੁੰਦਾ ਹੈ ਤੇ ਫੇਰ ਸਾਡੇ ਦੇਸ਼ ਵਿਚ 8 ਮਿਲੀਆਂ ਟਨ। ਇੰਨੀ ਭਾਰੀ ਮਾਤਰਾ ਵਿਚ ਹੁੰਦੇ ਹੋਏ ਵੀ, ਬਤਾਊਂ ਕਦੇ ਨਾ ਖਾਊਂ’ ਦਾ ਹਿਸਾਬ ਨਹੀਂ ਲੱਭਾ। ਫੇਰ ਇਕ ਦਿਨ ਇੰਟਰਨੈੱਟ ਦਾ ਸਹਾਰਾ ਲਿਆ। ਉੱਥੇ ਜਾਕੇ ਜੋ ਪਤਾ ਲੱਗਾ, ਉਹ ਪੜ੍ਹ ਕਿ ਆਪਣੇ ਸਦੀਆਂ ਪੁਰਾਣੇ ਬਜ਼ੁਰਗਾਂ ਦੀ ਸਿਆਣਪ ਤੇ ਫੁੱਲ ਚੜਾਉਣ ਨੂੰ ਜੀਅ ਕਰ ਆਇਆ। ਜਾਣਕਾਰੀ ਮੁਤਾਬਕ 9 ਕਿੱਲੋ ਬਤਾਊਆਂ ਵਿਚ 1 ਸਿਗਰਟ ਜਿੰਨੀ ਨਿਕੋਟੀਨ ਹੁੰਦੀ ਹੈ। ਭਾਵੇਂ ਇਹ ਮਾਤਰਾ ਬਹੁਤ ਘਾਤਕ ਨਹੀਂ ਪਰ ਸਦੀਆਂ ਪੁਰਾਣੀ ਕਹਾਵਤ ਦੇ ਰਾਜ਼ ਖੋਲਣ ਲਈ ਕਾਫੀ ਹੈ। ਮੈਂ ਸਿਰ ਝੁਕਾਉਂਦਾ ਹਾਂ ਉਹਨਾਂ ਪੁਰਖਿਆਂ ਨੂੰ ਜਿੰਨ੍ਹਾਂ ਦੁਨੀਆਂ ਦੇ ਵਿਗਿਆਨੀਆਂ ਤੋਂ ਪਹਿਲੋਂ ਖੋਜ ਕਰਕੇ ਲੋਕਾਂ ਨੂੰ ਸੁਚੇਤ ਕੀਤਾ। ਜੀਵੇ ਪੰਜਾਬ।

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab