ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਸਾਡੀ ਤਾਂ ਇਹੋ ਗੰਗਾ

kcn509.jpgਆਮ ਮਨੁੱਖ ਦਾ ਵਿਸ਼ਵਾਸ਼ ਹੈ ਕਿ ਜੇਕਰ ਕਿਸੇ ਦਰਿਆ ਵਿਚ ਨਹਾ ਲਿਆ ਜਾਵੇ ਜਾਂ ਕਿਸੇ ਸਰੋਵਰ ਵਿਚ ਡੁੱਬਕੀ ਲਗਾ ਲਈ ਜਾਵੇ ਤਾਂ ਪਾਪ ਧੋਤੇ ਜਾਂਦੇ ਹਨ। ਇਹ ਸਰਾਸਰ ਇੱਕ ਮਨਮੱਤ ਵਹਿਮ ਤੋਂ ਇਲਾਵਾ ਕੁਝ ਨਹੀਂ। ਜੇ ਇਸ ਤਰ੍ਹਾਂ ਪਾਪ ਧੋਤੇ ਜਾ ਸਕਦੇ ਹਨ ਤਾਂ ਫੇਰ ਕੈਦਖਾਨਿਆਂ ਦੀ ਕੀ ਲੋੜ ਹੈ? ਕੀਤੇ ਪਾਪਾਂ ਨੂੰ, ਅਦਾਲਤਾਂ ਵਿਚ ਸਾਬਤ ਕਰਨ ਦੀ ਕੀ ਲੋੜ ਹੈ? ਇਹ ਤਾਂ ਸੱਚ ਹੈ ਕਿ ਪਾਣੀ ਦੀ ਅਸੀਮ ਸ਼ਕਤੀ ਮਨੁੱਖੀ ਜਾਮੇ ਨੂੰ ਅੰਦਰੋਂ ਬਾਹਰੋਂ ਸਾਫ ਕਰ ਸਕਦੀ ਹੈ ਅਤੇ ਮਨ ਵਿਚ ਸੁੱਚਤਾ ਦਾ ਅਹਿਸਾਸ ਵੀ ਪੈਦਾ ਕਰ ਸਕਦੀ ਹੈ ਪਰ ਪਾਪ ਧੋਤੇ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ। ਜੇਕਰ ਇਹ ਸੱਚ ਹੋਵੇ ਤਾਂ ਹੁਣ ਤੱਕ ਲੱਖਾਂ ਲੋਕਾਂ ਦੇ ਪਾਪਾਂ ਨਾਲ ਇਹ ਨਦੀਆਂ ਭਰ ਗਈਆਂ ਹੁੰਦੀਆਂ ਤੇ ਸਮੁੰਦਰ ਪਾਪਾਂ ਦਾ ਹੀ ਸਾਗਰ ਅਖਵਾਉਂਦਾ। ਸਰੋਵਰਾਂ ਵਿਚ ਪਲਦੇ ਜੀਵ ਪਾਪ ਆਤਮਾਵਾਂ ਬਣ ਗਏ ਹੁੰਦੇ। ਮਨੁੱਖ ਅਸਲ ਵਿਚ ਆਪਣੀਆਂ ਕਮਜ਼ੋਰੀਆਂ ਨੂੰ ਹਮੇਸ਼ਾ ਕਿਸੇ ਹੋਰ ਦੇ ਛਾਬੇ ਵਿਚ ਸੁੱਟਣ ਦਾ ਬਹਾਨਾ ਲੱਭਦਾ ਰਹਿੰਦਾ ਹੈ। ਦਰਿਆ, ਸਰੋਵਰ, ਸਮੁੰਦਰ, ਵਿਚਾਰੇ ਮੁਫਤ ਵਿਚ ਅੜਿੱਕੇ ਆ ਜਾਂਦੇ ਹਨ। ਪਾਣੀ ਦੀ ਜੇ ਸ਼ਕਤੀ ਦੇਖਣੀ ਹੋਵੇ ਤਾਂ ਸਰਦੀਆਂ ਦੀ ਕਿਸੇ ਕੋਸੀ ਸਵੇਰ, ਧਰਤੀ ਦੀ ਹਿੱਕ ‘ਚੋਂ ਨਿਕਲੇ ਕੋਸੇ ਪਾਣੀ ਦੀ ਧਾਰਾ, ਤਾਜ਼ੇ ਘੜੇ ਖ਼ਾਲੇ ਵਿਚ ਵਗਦੇ ਹੋਏ ਦੀ ਕਲ ਕਲ ਸੁਣੋ। ਨਿਰਛਲ, ਨਿਰਮਲ ਤੇ ਨਿਰਅਕਾਰ ਪਾਣੀ ਦੇ ਕੰਢੇ ਉੱਤੇ ਬੈਠ ਜਦ ਕਿਸਾਨ ਫਸਲਾਂ ਨੂੰ ਖੁਸ਼ੀ ਨਾਲ ਝੂੰਮਦੇ ਦੇਖਦਾ ਹੈ, ਦੂਰ ਤੱਕ ਆਕਾਸ਼ ਵਿਚ ਉਸਦੀ ਸੋਚ ਉਡਾਰੀ ਮਾਰਦੀ ਹੈ ਤਾਂ ਉਸਦੇ ਪੈਰਾਂ ਨਾਲ ਕਲੋਲਾਂ ਕਰਦਾ ਪਾਣੀ ਉਸਨੂੰ ਕਿਸੇ ਗੰਗਾ ਤੋਂ ਘੱਟ ਨਹੀਂ ਲੱਗਦਾ।

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab