ਤੂੰ ਲੱਭ ਕਿਤਿਓਂ ਪੈੜ੍ਹ
ਤੂੰ ਲੱਭ ਕਿਤਿਓਂ ਪੈੜ੍ਹ ਮੈਂ ਮੰਜਿ਼ਲ ਬਣਾਉਨਾ
ਤੂੰ ਲਿਆ ਕਿਤਿਓਂ ਪੈਰ ਮੈਂ ਰਾਹ ਜੇਹਾ ਸਜਾਉਨਾ
ਫਿਰਦੇ ਰਹੇ ਜੇ ਜੰਗਲੀਂ ਇੰਜ਼ ਸੂਰਜ ਨਹੀਂ ਲੱਭਣਾ
ਮੂਹਰੇ ਔਂਦਾ ਜੋ ਪਰਬਤ ਖ਼ੋਰ ਸਾਗਰ ਚ ਪਾਉਨਾ
ਇਹ ਨਦੀਆਂ ਤੇ ਰੁੱਖ ਆਪੇ ਦੱਸਣਗੇ ਦੁੱਖ
ਇੱਕ 2 ਜਗਦਾ ਚੰਦ ਇਹਨਾਂ ਦੇ ਹੱਥੀਂ ਫ਼ੜ੍ਹਾਉਨਾ
ਖੁਦਗਰਜ਼ ਜੇਹੀ ਮਹਿਫਿ਼ਲ ਚੱਲ ਲੈਣ ਦੇ ਇਸ ਰਾਤ
ਕੱਲ ਦੀ ਸਵੇਰ ਦੇ ਪੈਰੀਂ ਲਿਆ ਪੰਜੇ਼ਬਾਂ ਕਿਤਿਓਂ ਸਜਾਉਨਾ
ਇਹ ਮਿੱਟੀ ਦੇ ਰਾਮ ਜੱਗ ਬਲੇ ਕਰਨ ਅਰਾਮ
ਬੋਲ ਨਾਨਕ ਦੇ ਲੱਭ ਇਹਨਾਂ ਦੇ ਹੋਂਟੀਂ ਤੇ ਵਿਛਾਉਨਾ
ਇਹ ਮੰਦਿਰ ਇਹ ਮਸਜਿਦ ਰਾਤ ਦਿਨ ਲੱਭਣ ਰੱਬ
ਮਿਲਿਆ ਰਾਮ ਅੱਲ੍ਹਾ ਰਾਹੀਂ ਇਹਨਾਂ ਦਰਾਂ ਤੇ ਲਿਆਉਨਾ










