ਲੈਕੇ ਤਰੇਲ ਦੀ ਚਾਦਰ
ਪੈਂਦੀ ਤਰੇਲ ਨੂੰ ਨਾ ਕੋਈ ਰੋਕ ਸਕਿਆ ਹੈ ਤੇ ਨਾ ਹੀ ਰੋਕ ਸਕੇਗਾ। ਤਰੇਲ ਤਾਂ ਪੱਤਿਆਂ ਨੂੰ ਮੋਤੀ ਪਹਿਨਾਣ ਦਾ ਅਹਿਸਾਸ ਦੇਂਦੀ ਹੈ। ਤਰੇਲ ਦੇ ਤ੍ਰਪਕੇ ਚੜ੍ਹਦੇ ਸੂਰਜ ਨਾਲ ਚਮਕ ਕਿ ਪਿਘਲਦੇ ਹਨ ਤੇ ਫੇਰ ਘਰਤੀ ਦੀ ਆਗੋਸ਼ ਵਿਚ ਜਾ ਸਮਾਉਂਦੇ ਹਨ। ਇਹ ਸਭ ਗੱਲਾਂ ਸੁਪਨਮਈ ਲੱਗਦੀਆਂ ਹਨ, ਪਰ ਉਹਨਾਂ ਨੂੰ ਪੁੱਛੋ ਜਿਹਨਾਂ ਤੇ ਤਰੇਲ ਪੇਂਦੀ ਹੈ। ਜਿਹਨਾਂ ਪੱਤੀਆਂ ਤੋਂ ਤੁਪਕਿਆਂ ਦਾ ਭਾਰ ਨਹੀਂ ਚੁਕਿਆ ਜਾਂਦਾ। ਰਾਤ ਦੀ ਠੰਡ ਵਿੱਚ ਇਹ ਹੋਰ ਵਾਧਾ ਕਰਦੀ ਹੈ। ਪਰ ਧੰਨ ਹਨ ਉਹ ਜੋ ਪੱਤਿਆਂ ਦਾ ਸਾਥ ਨਿਭਾਉਂਦੇ ਹਨ। ਜੀਵਨ ਚਾਲ ਲਈ ਇਹਨਾਂ ਪੱਤਿਆਂ ਨੂੰ ਦਿਨੇ ਖਾਂਦੇ ਹਨ ਤੇ ਫੇਰ ਰਾਤ ਨੂੰ ਇਹਨਾਂ ਤੇ ਹੀ ਸੌਂ ਜਾਂਦੇ ਹਨ। ਆਈ ਨੀਂਦ ਵਿਚ ਖੰਭ ਉੱਡਣਾ ਭੁੱਲ ਜਾਂਦੇ ਹਨ, ਪੈਂਦੀ ਤਰੇਲ ਨੂੰ ਪੱਤਿਆਂ ਦੇ ਨਾਲ ਨਾਲ ਆਪਣੇ ਪਿੰਡੇ ਤੇ ਵੀ ਸਹਿੰਦੇ ਹਨ। ਇਹ ਤਰੇਲ ਦੀ ਚਾਦਰ ਇਕ ਖੂਬਸੂਰਤ ਦ੍ਰਿਸ਼ ਪੈਦਾ ਕਰਦੀ ਹੈ, ਸਾਥ ਨਿਭਾਉਣ ਵਾਲਿਆਂ ਦਾ, ਇੱਕ ਦੂਜੇ ਦੇ ਪੂਰਕ ਰਹਿਣ ਵਾਲਿਆਂ ਦਾ।










