ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਤੁਪਕੇ ਤੁਪਕੇ ਨਾਲ ਝੋਨਾ

kcn521.jpgਪੂਰੀ ਦੁਨੀਆ ਵਿਚ ਸਿਰਫ ਕਿਸੇ ਸੰਸਥਾ ਜਾਂ ਅਦਾਰੇ ਨੂੰ ਖੋਜ ਕਰਨ ਦਾ ਏਕਾਅਧਿਕਾਰ ਨਹੀਂ ਹੁੰਦਾ। ਆਮ ਲੋਕਾਂ ਦੀਆਂ ਕੀਤੀਆਂ ਖੋਜਾਂ ਨੂੰ ਮਾਨਤਾ ਦੇਣੀ ਇਹਨਾਂ ਸੰਸਥਾਵਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਪਰ ਸਾਡੇ ਦੇਸ਼ ਵਿਚ ਇਸਦੇ ਉਲਟ ਹੋ ਰਿਹਾ ਹੈ। ਜਾਤੀ ਖੋਜੀਆਂ ਨੂੰ ਸ਼ਰੇਆਮ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਖੋਜਾਂ ਚੋਰੀ ਕਰਕੇ ਜਾਂ ਤਰੋੜ ਮਰੋੜ ਕਿ ਜਾਂ ਫੇਰ ਸਮਾਂ ਪਾਕੇ ਬਿਨ੍ਹਾਂ ਹੱਕ ਦਿੱਤਿਆਂ ਸੰਸਥਾਵਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹੋ ਕਾਰਣ ਹੈ ਕਿ ਸਾਡਾ ਦੇਸ਼ ਖੋਜਾਂ ਵਿਚ ਪੱਛੜ ਰਿਹਾ ਹੈ ਤੇ ਅਸੀਂ ਨਵੀਂਆਂ ਤਕਨੀਕਾਂ ਲਈ ਅਮਰੀਕਾ ਜਾਂ ਇਜ਼ਰਾਇਲ ਆਦਿ ਦੇਸ਼ਾਂ ਵੱਲ ਦੇਖਦੇ ਹਾਂ ਜੋ ਖੁਦ ਦੀਆਂ ਖੋਜਾਂ ਲਈ ਭਾਰਤੀ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਸਾਡਾ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਧਰਤੀ ਮੂਲ ਖੋਜਾਂ ਦੀ ਧਰਤੀ ਹੈ। ਇੱਥੇ ਦੁਨੀਆਂ ਦੀ ਸਭ ਤੋਂ ਪਹਿਲੀ ਸ਼ਬਦ ਜੜ੍ਹਤ ‘ਰਿਗ ਵੇਦ’ ਦੀ ਰਚਨਾ ਹੋਈ; ਸੰਸਾਰ ਦੀ ਪਹਿਲੀ ਵਿਆਕਰਣ ਪਣਿਨੀ ਦਾ ਜਨਮ ਵੀ ਪੰਜਾਬੀਆਂ ਨੇ ਕੀਤਾ। ਤੇ ਹੁਣ ਵਾਰੀ ਹੈ ਝੋਨੇ ਦੀ। ਇਹ ਇਕ ਪੰਜਾਬੀ ਦਲੇਰ ਸਿੰਘ ਦੀ ਹੀ ਸੋਚ ਸੀ ਕਿ ਝੋਨੇ ਨੂੰ ਪਾਣੀ ਨਹੀਂ ਚਾਹੀਦਾ, ਬਲਕਿ ਇਹ ਖੜੇ ਪਾਣੀ ਵਿਚ ਵੀ ਹੋ ਸਕਦਾ ਹੈ। ਦਸ ਸਾਲ ਉਹ ਇਸ ਲਈ ਜੂਝਿਆ ਹੈ। ਉਸਦੀ ਉਵੇਂ ਹੀ ਸੰਸਥਾਪਕ ਵਿਰੋਧਤਾ ਹੁੰਦੀ ਰਹੀ ਜਿਵੇਂ ਬਿਜਲੀ ਦੀ ਕਾਢ ਕੱਢਣ ਵਾਲੇ ਐਡੀਸਨ ਨੂੰ ਬਿਜਲੀ ਦੀ ਕਾਢ ਕੱਢਣ ਕਰਕੇ ਸਮੇਂ ਦੇ ਹਾਕਮਾਂ ਨੇ ਕੈਦ ਦੀ ਸਜ਼ਾ ਦਿੱਤੀ। ਡੀਜ਼ਲ ਦੀ ਕਾਢ ਦੇ ਨਿਰਮਾਤਾ, ਡੀਜ਼ਲ ਗੋਤ ਵਾਲੇ ਵਿਅਕਤੀ ਨੂੰ ਸੰਸਥਾਵਾਂ ਨੇ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ। ਖੈਰ ਹੁਣ ਸਮਾਂ ਬਦਲ ਗਿਆ ਹੈ, ਭਾਵੇਂ ਮਨੁੱਖੀ ਸੁਭਾਅ ਨਹੀਂ ਬਦਲੇ ਹਨ। ‘ਖੋਜੀ’ ਤੇ ‘ਸਥਾਪਤੀ’ ਦੀ ਲੜਾਈ ਜਾਰੀ ਹੈ। ਹੁਣ ਪਿਛਲੇ ਸਾਲ ਦੇ ਤਜ਼ਰਬਿਆਂ ਨੇ ਇਕ ਹੋਰ ਹੈਰਾਨੀ ਪੈਦਾ ਕਰ ਦਿੱਤੀ ਹੈ। ਖੋਜੀ ਨੂੰ ਮਜ਼ਬੂਰਨ ਇਹ ਤਜ਼ਰਬੇ ਪੰਜਾਬ ਤੋਂ ਬਾਹਰ ਤਾਮਿਲਨਾਡੂ ਵਿਚ ਕਰਨੇ ਪਏ। ਉੱਥੇ ਝੋਨੇ ਦੀ ਫਸਲ ਨੂੰ ਤੁਪਕਾ ਸਿੰਜਾਈ ਨਾਲ ਪਾਲਿਆ ਗਿਆ। ਫਸਲ ਦੇ ਝਾੜ ਉੱਤੇ ਵੀ ਕੋਈ ਫਰਕ ਨਹੀਂ ਪਿਆ। ਪਾਣੀ ਦੀ ਮਿਕਦਾਰ ਕਿੰਨ੍ਹੀ ਘੱਟ ਲੱਗੀ ਹੋਵੇਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ। ਨਦੀਨਾਂ ਦੀ ਰੋਕਥਾਮ ਲਈ ਹੁਣ ਕਾਫੀ ਦੁਆਈਆਂ ਮਿਲ ਜਾਂਦੀਆਂ ਹਨ। ਮੇਰੀ ਤਾਂ ਪੰਜਾਬ ਦੇ ਕਿਸਾਨਾਂ ਅੱਗੇ ਬੇਨਤੀ ਹੈ ਕਿ ਇੱਧਰ ਉੱਧਰ ਆਸ ਲਾਉਣ ਦੀ ਲੋੜ ਨਹੀਂ। ਹਰ ਕਿਸਾਨ ਇਸ ਸੋਚ ਨਾਲ ਆਪ 2-2, 4-4 ਕਨਾਲਾਂ ਵਿਚ ਤਜ਼ਰਬੇ ਕਰਨ। ਪੂਰੀ ਉਮੀਦ ਹੈ ਕਿ ਪਾਣੀ ਦੀ ਬੱਚਤ, ਹਵਾ ਦੀ ਸ਼ੁੱਧਤਾ ਤੇ ਲੇਬਰ ਦਾ ਘੱਟ ਖਰਚਾ ਕਿਸਾਨਾਂ ਨੂੰ ਕੁਦਰਤੀ ਤੋਹਫਾ ਹੋਵੇਗਾ। ਸੋ ਵੀਰੋ ਜਾਗੋ ਤੇ ਆਪਣੇ ਭਾਗ ਆਪ ਜਗਾਓ। ਆਪਣੀ ਡੰਗੋਰੀ ਆਪ ਬਣੋ । ਯਾਦ ਰੱਖੋ ਵਾਰਿਸ ਸ਼ਾਹ ਨੇ ਕਿਹਾ ਸੀ : ‘ਪਾਣੀ ਦੁੱਧ ਵਿੱਚੋਂ ਕੱਢ ਲੈਣ ਚਾਤੁਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੇ।’

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab