ਸ਼ਾਲਾ! ਲੋਕਾਈ ਦੇ ਹੋਟਾਂ ਤੋਂ ਫੁੱਲ ਕਿਰਨ ਲੱਗ ਪੈਣ
ਦੋ ਹਰਫ਼ ਕਿਤਿਓਂ ਟੋਲ ਮੈਂ ਹਿੱਕਾਂ ਸਜਾਉਨਾ
ਤੂੰ ਕਰ ਵਾਰ ਤਲਵਾਰ ਮੈਂ ਬੋਲਾਂ ਨਾਲ ਬਚਾਉਨਾ
ਜਦੋਂ ਕਿਤੇ ਮਹਿਕਦੇ ਗੁਲਾਬ ਲੱਭ ਪਏ ਤਾਂ ਹਰ ਦਰ ਸਜ ਜਾਣਾ ਹੈ ਤੇ ਜਦੋਂ ਕਿਤੇ ਮਾਖਿਓਂ ਮਿੱਠੇ ਬੋਲ ਲੱਭ ਪਏ ਤਾਂ ਸਾਰਾ ਬਹ੍ਰਿਮੰਡ ਹੀ ਸੁਹਾਵਣਾ ਹੋ ਜਾਣਾ ਹੈ- ਧਰਮ ਕਰਮ ਦਾ ਜਦੋਂ ਚੋਲਾ ਪਹਿਨਣ ਲਗ ਪਿਆ ਤਾਂ ਕਿਤੇ ਗੁਰਬਤ ਨਹੀ ਦਿਸਣੀ-ਸੰਕੋਚ ਸੰਜਮ, ਠਰੰਮੇ, ਧੀਰਜ ਨਾਲ ਬੋਲਣ ਦੀ ਮਨੁੱਖ ਨੂੰ ਹਦਾਇਤ ਜਨਮ ਤੋਂ ਹੀ ਜੇ ਹੋ ਜਾਵੇ ਤਾਂ ਧਰਤ ਸ਼ਾਤ ਹੋ ਜਾਵੇ- ਜਮਗ ਯੁੱਧ ਸਮੁੰਦਰ ਡ ਡੁੱਬ ਮਰਨਗੇ-ਜੀਭ ਇਕ ਹੈ ਤੇ ਕੰਮ ਦੋ ਲਏ ਜਾਂਦੇ ਹਨ। ਖਾਣਾ ਖਾਣ ਤੇ ਬੋਲਣ ਦਾ। ਸਾਰੇ ਅੰਗਾਂ ਦਾ ਸਦਉਪਯੋਗ ਕਰਨ ਲਈ ਹੀ ਮਨੁੱਖ ਸ੍ਰਿਸ਼ਟੀ ਦਾ ਆਗੂ ਬਣਿਆ ਹੈ। ਮਿੱਠੇ ਸ਼ਬਦ ਬੋਲਣ ‘ਤੇ ਜੀਭ ਦਾ ਕੁਝ ਨਹੀਂ ਜਾਂਦਾ-ਪਿਆਰ ਵਿਛਦਾ ਹੈ-ਮੋਹ ਖਿੰਡਦਾ ਹੈ-ਗਲਵੱਕੜੀਆ ਪੁੰਗਰਦੀਆਂ ਹਨ। ਗੁਰਬਾਣੀ ਨੇ ਜੀਭ ਦੀ ਮਿਠਾਸ ਨੂੰ ਸਾਰੀਆਂ ਚੰਗਿਆਈਆਂ ਦਾ ਨਚੋੜ ਦੱਸਿਆ -ਸ਼ਾਲਾ! ਲੋਕਾਈ ਦੇ ਹੋਟਾਂ ਤੋਂ ਫੁੱਲ ਕਿਰਨ ਲਗ ਪੈਣ- ਜਿਨ੍ਹਾਂ ਦੇ ਅੰਦਰੋਂ ਫੁੱਲ ਕਿਰਦੇ ਹਨ ਉਨ੍ਹਾਂ ਦੇ ਅੰਦਰ ਕੋਈ ਮਹਿਕ ਨਹੀਂ ਹੁੰਦੀ। ਜੀਭ ਨੂੰ ਸਹੀ ਬੋਲਣ ਦੀ ਆਦਤ ਪਾਈੋਏ। ਬਹੁਤ ਵੱਡੀਆਂ ਸਮੱਸਿਆਵਾਂ ਦਾ ਹੱਲ ਜੀਭ ਦੀ ਕਰਾਮਾਤ ਕੱਢ ਸਕਦੀ ਹੈ। ਜਿਹੜੇ ਇਸਦਾ ਸਦਉਪਯੋਗ ਕਰਕੇ ਜੀਵਨਸ਼ੈਲੀ ਦਾ ਅੰਗ ਬਣਾ ਲੈਂਦੇ ਹਨ, ਉਨ੍ਹਾਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਵੰਡਾਉਣ ਦੂਜੇ ਲੋਕ ਹਰ ਵੇਲੇ ਅਗਾਂਹ ਹੁੰਦੇ ਹਨ।
ਕੁਦਰਤ ਨੇ ਭਾਸ਼ਾ ਨੂੰ ਉਚਾਰਨ ਲਈ ਹੋਰ ਅੰਗ ਵੀ ਹਨ। ਪਰ ਹੋਟ ਮੂਹਰੇ ਨੇ-ਚਾਹੀਦਾ ਹੈ-ਬੋਲ ਉਹ ਹੋਣ ਜੋ ਕਿਸੇ ਦੇ ਮਨ ਨੂੰ ਠੇਸ ਨਾ ਲਾ ਦੇਣ। ਹੋਟਾਂ ਨੂੰ ਜੇ ਸੱਚ ਬੋਲਣ ਦੀ ਆਦਤ ਪੈ ਜਾਵੇ ਤਾਂ ਇਨਸਾਨੀਅਤ ਥਾਂ 2 ਉੱਗ ਪਏਗੀ- ਜੀਭ ਦਾ ਬਹੁਤ ਮਹੱਤਵ ਹੈ ਸਲੀਕੇ ਅਤੇ ਜੀਵਨਸ਼ੈਲੀ ਵਿਚ। ਭਾਵੇਂ ਮਨ ਦੀਆਂ ਗਤੀਵਿਧੀਆਂ ਨੂੰ ਹੀ ਇਹ ਪ੍ਰਗਟ ਕਰਦੀ ਹੈ। ਮਨ ‘ਚ ਕੁਝ ਹੋਰ ਹੋਵੇ ਕਦੇ ਨਾ ਕਹੋ ਨਹੀ ਤਾਂ ਫਿਰ ਸਪਸ਼ਟੀਕਰਨ ਲਭਦੇ ਫਿਰੋਗੇ। ਹਰਫਲ ਪ੍ਰਭਾਵਹੀਨ ਹੋ ਜਾਂਣਗੇ ਜਿਵੇਂ ਫੁੱਲ ਹੋਵੇ ਖੁਸ਼ਬੂ ਬਿਨ, ਪਰ ਫਿਰ ਵੀ ਜੀਭ ਦੀ ਭੂਮਿਕਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸਾਹਮਣੇ ਵਾਲੇ ਨੂੰ ਸਾਡੀ ਬੋਲਚਾਲ ਤੇ ਸਲੀਕਾ ਪ੍ਰਭਾਵਤ ਕਰਦਾ ਹੈ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ। ਸਾਡੀ ਅਮੀਰ ਜੇ ਹੋਂਟ ਹੋ ਗਏ ਸਬੰਧ ਪੀਡੇ ਪੈਣਗੇ। ਵਸਲ ਦੇ ਚੰਦ ਕੁ ਪਲ ੇਤੇ ਸ਼ਬਦ ਹੀ ਜਾਦੂ ਬਣ ਸਕਦੇ ਹਨ-
ਰੁੱਖਾ, ਕੁਰੱਖਤ ਬੋਲਣ ਵਾਲਾ ਬੁਰਾ ਨਹੀਂ ਹੋ ਸਕਦਾ ਤੇ ਹਰ ਮੂੰਹ ‘ਚੋਂ ਵਾਹਿਗੁਰੂ2ਮ ਕਹਿਣ ਵਾਲਾ ਭਗਤ -ਕਿਸੇ ਨੂੰ ਕੀਲਿਆ ਜਾ ਸਕਦਾ ਹੈ ਸ਼ਬਦਾਂ ਦੇ ਜਾਦੂ ਨਾਲ। ਵਾਰ 2 ਮਿਲਣ ਦੀ ਤੜਫ਼ ਵੀ ਲਾ ਸਕਦੀ ਹੈ ਬੋਲੀ ਜੇ ਕਿਤੇ ਹਲੀਮੀ ਨਾਲ ਟੁਰ ਪਵੇ ਤਾਂ -ਨਿਮਰਤਾ, ਪਿਆਰ ਹੋਟਾਂ ਚੋਂ ਹੀ ਜਨਮਦਾ ਹੈ। ਕਈ ਪੱਲਿਓਂ ਕੁਝ ਨਹੀਂ ਖਰਚਦੇ ਸਾਰੀ ਉਮਰ ਹੀ ਜੀਭ ਦਾ ਖੱਟਿਆ ਖਾਂਦੇ ਹਨ-ਬਾਣੀਏ ਵਾਂਗ। ਸ਼ਬਦਾਂ ਦੀ ਦਲਾਲੀ ਨਾਲ ਹੀ ਅਮੀਰ ਬਣ ਜਾਂਦੇ ਹਨ। ਜਿਹੜੇ ਇਸ ਦੀ ਸਹੀ ਵਰਤੋਂ ਕਰਨ ਦੇ ਸਮਰੱਥ ਹੁੰਦੇ ਹਨ ਉਨ੍ਹਾਂ ਨੂੰ ਦੁਨੀਆ ਮਗਰੋਂ ਵੀ ਯਾਦ ਕਰਦੀ ਹੈ।ਅਜਿਹੇ ਵੀ ਹਨ ਜਿਹੜੇ ਸਾਰੀ ਉਮਰ ਦੀ ਕਮਾਈ ਜੀਭ ਸਦਕੇ ਲੁਟਾ ਬੈਠਦੇ ਹਨ। ਕੱਖ ਪੱਲ਼ੇ ਨਹੀਂ ਰਹਿੰਦਾ।
ਤਲਵਾਰ ਤੋਂ ਤਿੱਖੇ ਹੁੰਦੇ ਹਨ ਬੋਲਾਂ ਦੇ ਫੱਟ। ਤਲਵਾਰ ਦਾ ਵੱਢਿਆ ਸ਼ਾਇਦ ਬਚ ਜਾਵੇ ਪਰ ਜੀਭ ਦੇ ਮਾਰੇ ਦਾ ਕੋਈ ਇਲਾਜ਼ ਨਹੀਂ ਹੁੰਦਾ। ਮਿਣਵੇਂ ਤੋਲਵੇਂ ਸ਼ਬਦ ਹੀ ਬੋਲੋ- ਬੋਲਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ। ਜੀਭ ਦੂਜਿਆਂ ਦੀਆਂ ਗੱਲਾਂ ਕਰਨ ‘ਚ ਮਸਰੂਫ਼ ਰਹਿੰਦੀ ਹੈ। ਚੁਗਲੀ, ਨਿੰਦਿਆ, ਕੁਹਜ ਦਾ ਬਿਰਤਾਂਤ ਲੰਮਾ ਕਰਕੇ, ਕਹਾਣੀਆਂ ਬਣਾ ਬਣਾ ਕੇ ਦੱਸਦੀ ਕਦੇ ਨਹੀਂ ਥੱਕਦੀ। ਦੂਜਿਆਂ ਬਾਰੇ ਬੜੀ ਜਾਣਕਾਰੀ ਰੱਖਦੀ ਹੈ।
ਚੁੱਪ ਸੁਨਹਿਰੀ ਹੁਮਦਿ ਹੈ-ਜੇ ਕਿਤੇ ਬੇਲੋੜਾ ਬੋਲਣਾ ਬੰਦ ਹੋ ਜਾਵੇ-ਦੁਨੀਆ ਸਵਰਗ ਬਣ ਜਾਵੇ। ਧਰਮ ਦੀ ਲੋੜ ਹੀ ਨਹੀਂ ਪਵੇਗੀ- ਧਰਮ ਸਾਡਾ ਸੱਭ ਤੋਂ ਵੱਡਾ ਵੈਰੀ ਹੈ-ਜੇ ਕਿਤੇ ਭਾਵਨਾਵਾਂ ਦੀ ਸਾਂਝ ਪੱਕੀ ਹੋ ਜਾਵੇ -ਅੰਤ ਨਾ ਬਹੁਤਾ ਬੋਲਣਾ,ਅੰਤ ਨਾ ਬਹੁਤੀ ਚੁੱਪ।
ਮਨ ਵਿਚਲੀ ਟੈਨਸ਼ਨ ਗੁੰਝਲਾਂ ਦਾ ਬੋਝ ਬੋਲ ਕੇ ਹੱਲ ਕਰਨ ਵਿਚ ਸਹਾਇਤਾ ਕਰਦੇ ਨੇ ਬੋਲ। ਮਨ ਦਾ ਭਾਰ ਹੌਲਾ ਕਰਨ ਲਈ –ਇਕ ਦੂਸਰੇ ਦੇ ਦੁੱਖ ਦਰਦ ਜਾਨਣ ਲਈ ਜਦ ਇਹ ਬੋਲ ਸਹਾਰਾ ਬਣ ਗਏ ਤਾਂ ਹਨੇਰੀਆਂ ਰਾਤਾਂ ਨਹੀ ਰਹਿਣਗੀਆਂ-










