ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਇਕ ਬੂਟਾ ਸਾਹਿਤ ਦਾ

ਇਕ ਬੂਟਾ ਸਾਹਿਤ ਦਾ ਭੁੱਲਰ ਨੇ ਲਾਇਆ ਏ
ਸਾਹਿਤ ਦੇ ਵੇਹੜੇ ਦਾ ਹੋਇਆ ਰੂਪ ਸਵਾਇਆ ਏ
ਇਹਦੇ ਪੱਤਿਆਂ ਨਾਲ ਖਹਿ ਕੇ ਜਦ ਵਾ ਪਈ ਲੰਘਦੀ ਏ
ਗੀਤਾਂ ਦੀ ਸੁਰ ਨਿਕਲੇ ਖੁਸ਼ੀਆਂ ਪਈ ਵੰਡਦੀ ਏ
ਬੰਦਸ਼ ਵਿਚ ਬੱਝੀ ਹੋਈ ਕਿਤੇ ਗਜ਼ਲ ਵੀ ਲੱਟਕਦੀ ਏ
ਕਿਤੇ ਉੜ ਪੁੜ ਜਾਵਨ ਲਈ ਕਵਿਤਾ ਪਰ ਫੱਟਕਦੀ ਏ
ਕਿਤੇ ਟਾਹਣ ਟਾਹਣ ਤੇ ਖੁਲ੍ਹੀ ਕਵਿਤਾ ਪਈ ਖਿਲਰੀ ਏ
ਕਦੇ ਨੀਵੀਂ ਹੋ ਜਾਵੇ ਉਪਰ ਨੂੰ ਵੀ ਉਲਰੀ ਏ
ਇਕ ਟਾਹਣ ਤੇ ਬਹਿ ਜਦ ਕੋਈ ਬਾਤ ਜਿਹੀ ਪਾਉਂਦਾ ਏ
ਅੱਜ ਦੀ ਜਾਂ ਕਲ ਦੀ ਫਿਰ ਕੋਈ ਕਥਾ ਸੁਣਾਉਂਦਾ ਏ
ਗੁਲਦਸਤਾ ਲੇਖਾਂ ਦਾ ਇਕ ਟਾਹਣ ਤੇ ਸੱਜਦਾ ਏ
ਕੁਝ ਨਵਂੇ ਖਿਆਲਾਂ ਦਾ ਇਕ ਹਾਰ ਜਿਹਾ ਲੱਗਦਾ ਏ
ਕੋਈ ਨਾਵਲ ਸ਼ਾਵਲ ਵੀ ਜਦ ਡੇਰਾ ਲਾਉਂਦਾ ਏ
ਬਸ ਸਮੇਂ ਖੜੋਤੇ ਨੂੰ ਚਾਲੇ ਹੀ ਪਾਊਂਦਾ ਏ
ਪਤ੍ਰ ਵੀ ਪਾਠਕਾਂ ਦੇ ਬੂਟੇ ਦਾ ਸੰਗਾਰ ਏ
ਪਰਸੰਸਾ ਵੀ ਹੁੰਦੀ ਏ ਆਲੋਚਕ ਦਾ ਵੀ ਵਾਰ ਏ
ਸਾਹਿਤ ਦੇ ਬੂਟੇ ਤੇ ਨਿਤ ਖਿੜੀ ਬਹਾਰ ਏ
ਸਾਹਿਤ ਦੇ ਰਸੀਆਂ ਲਈ ਬਸ ਨਿਰਾ ਹਰਦਵਾਰ ਏ
ਮੁਹਿੰਦਰ ਸਿੰਘ ਘੱਗ
(530) 695-1318

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab