ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

‘ਸੋਨੇ ਦੀ ਚਿੜੀ’

ਆਂਹ !

‘ਸੋਨੇ ਦੀ ਚਿੜੀ’ ਸੀ ਇੱਕ ਦਿਨ ਦੇਸ਼ ਮੇਰਾ ,
ਖੰਭ ਕੁਤਰਕੇ ਲੈ ਗਏ ਵਲੈਤ ਵਾਲੇ ।
ਲੱਤਾਂ ਬਾਹਾਂ ਨੂੰ ਭਾਈਆਂ ਦੀ ਵੰਡ ਖਾ ਗਈ ,
ਕੁੱਝ ਸਵਾਰਥੀ ਤੱਤ ਨਾ ਟਲੇ ਟਾਲੇ ।
ਕੁੱਝ ਨੇਤਾ ਵੀ ਜੇਬ ਦੀ ਭੁੱਖ ਖਾਤਿਰ ,
ਖਾ ਗਏ ਨੋਚ ਕੇ ਏਸ ਦੇ ਅੰਗ ਵਾਹਲੇ ।
ਹੁਣ ਤੜਫ਼ਦੀ ਮੱਲ੍ਹਮਾਂ ਪੱਟੀਆਂ ਨੂੰ ,
ਵੈਦ ਸੌਂ ਗਏ ਜ਼ਮੀਰਾਂ ਨੂੰ ਮਾਰ ਤਾਲੇ ।
ਜਦੋਂ ਛੱਡੀ ਨਾ ਚਿੱਟਿਆਂ ਬਗੁਲਿਆਂ ਨੇ ,
ਕਿਵੇਂ ਛੱਡਣਗੇ ਏਸ ਨੂੰ ਕਾਂ ਕਾਲੇ ।
ਕਾਸ਼ ! ਮਿਲੇ “ਘੁਮਾਣ” ਹਕੀਮ ਐਸਾ ,
ਕਿਸੇ ਸੰਜੀਵਨੀ ਬੂਟੀ ਨੂੰ ਜਾ ਭਾਲੇ ।
ਉੱਡਣ ਲੱਗੇ ਇਹ ਫੇਰ ਤੋਂ ਹੋ ਰਾਜ਼ੀ ,
ਦਿਲ ਵਿੱਚ ਹੈ ਬਚੀ ਉਮੀਦ ਹਾਲੇ ॥

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab