ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਨੋਜਵਾਨ ਪੀੜੀ ‘ਚ ਵੱਧਦੀ ਫੈਸ਼ਨਪ੍ਰਸਤੀ

ਨੋਜਵਾਨ ਪੀੜੀ ‘ਚ ਵੱਧਦੀ ਫੈਸ਼ਨਪ੍ਰਸਤੀ
ਸਿਰ ਗੁੰਦ ਦੇ ਕੁਪੱਤੀਏ ਨੈਣੇ……………?
ਨਵੇਂ ਨਵੇਂ ਫੈਸ਼ਨ ਕਰਨਾ ਜੁਆਨੀ ਦੀ ਦੇਣ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਸ਼ਹਿਰ ਫੈਸ਼ਨ ਵਿੱਚ ਸਭ ਤੋ ਵੱਧ ਮਸ਼ਹੂਰ ਹੈ। ਪਰ ਅੱਜ ਕੱਲ੍ਹ ਦੁਨੀਆਂ ਦਾ ਹਰ ਸ਼ਹਿਰ ਆਪਣੇ ਆਪ ਨੂੰ ਫੈਸ਼ਨ ਦੇ ਪੱਖ ਤੋਂ ਪੈਰਿਸ ਦੇ ਬਰਾਬਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੱਪੜਿਆਂ, ਜੁੱਤੀਆਂ, ਦੇ ਫੈਸ਼ਨ ਲਗਾਤਾਰ ਬਦਲਦੇ ਰਹਿੰਦੇ ਹਨ।
ਅੱਜ ਦੇ ਯੁਗ ਵਿੱਚ ਜਿਹੜਾ ਵਿਅਕਤੀ ਫੈਸ਼ਨ ਨਹੀਂ ਕਰਦਾ ਉਸਨੂੰ ਸਮੇਂ ਦਾ ਹਾਣੀ ਨਹੀਂ ਕਿਹਾ ਜਾ ਸਕਦਾ। ਇਹੋ ਅਜਿਹੇ ਵਿਅਕਤੀ ਵੀ ਫੈਸ਼ਨ ਦੀ ਦੁਨੀਆਂ ਵਿੱਚ ਖੜੇ ਹੋਣ ਲਈ ਊਟ ਪਟਾਂਗ ਫੈਸ਼ਨ ਕਰਦਾ ਹੈ। ਪਹਿਲਾਂ ਸਮਾਂ ਸੀ ਕਿ ਔਰਤਾਂ ਵੱਡਿਆਂ ਦੇ ਸਤਿਕਾਰ ਵੱਜੋਂ ਸਿਰ ਢੱਕ ਕਿ ਰੱਖਦੀਆਂ ਸਨ। ਪਰ ਹੁਣ ਇਹ ਗੱਲ ਪੁਰਾਣੀ ਹੋ ਚੁੱਕੀ ਹੈ। ਪਿੰਡ ਦੀ ਨੂੰਹ ਘੁੰਡ ਕੱਢ ਕੇ ਰੱਖਦੀ ਸੀ ਤੇ ਧੀ ਹਮੇਸ਼ਾ ਆਪਣਾ ਸਿਰ ਢੱਕ ਕੇ ਰੱਖਦੀ ਸੀ। ਪਰ ਫੈਸ਼ਨ ਨੇ ਇਸ ਢਾਈ ਮੀਟਰ ਕੱਪੜੇ ਨੂੰ ਸਿਰ ਤੋਂ ਮੋਢਿਆਂ ਤੱਕ ਲੈ ਆਂਦਾ। ਇਹ ਕੱਪੜਾ ਜੋ ਸਤਿਕਾਰ ਦਾ ਪ੍ਰਤੀਕ ਸੀ, ਫੈਸ਼ਨ ਨੇ ਇਸ ਨੂੰ ਆਪਣੀ ਪਕੜ ‘ਚ ਲੈ ਲਿਆ। ਗੱਲ ਇੱਥੇ ਖਤਮ ਨਹੀਂ ਹੁੰਦੀ ਫੈਸ਼ਨ ਨੇ ਸਿਰ ਦੇ ਵਾਲਾਂ ਨੂੰ ਵੀ ਆਪਣੀ ਪਕੜ ‘ਚ ਲੈ ਲਿਆ। ਕੋਈ ਸਮਾਂ ਸੀ ਜਦੋਂ ਭਾਰਤੀ ਇਸਤਰੀਆਂ ਵਿੱਚ ਸਿਰ ਦੇ ਵਾਲਾਂ ਦਾ ਸਤਿਕਾਰ ਸੀ, ਲੰਮੇ ਵਾਲ ਸੁਹਪਣ ਦਾ ਚਿੰਨ੍ਹ ਮੰਨੇ ਜਾਂਦੇ ਸਨ। ਪਰ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਭਾਰਤੀ ਇਸਤਰੀਆਂ ਨੇ ਵੀ ਵਾਲ ਕਟਵਾਉਣੇ ਸ਼ੁਰੂ ਕਰ ਦਿੱਤੇ। ਪਰ ਕੋਈ ਸਮਾਂ ਸੀ ਜਦੋਂ ਵਾਲ ਕਟਵਾਉਣੇ ਬੜਾ ਲਾਹਨਤ ਮੰਨਿਆ ਜਾਂਦਾ ਸੀ। ਵਾਲਾਂ ਨੂੰ ਗੁੰਦ ਕੇ ਪਰਾਂਦੀ ਪਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੋ ਗਿਆ। ਪਰ ਫੈਸ਼ਨਪ੍ਰਸਤੀ ਦੇ ਦੌਰ ਵਿੱਚ ਕੁੜੀਆਂ ਬਗੈਰ ਪਰਾਂਦੀ ਤੋਂ ਗੁੱਤ ਕਰ ਲੈਂਦੀਆਂ ਹਨ। ਨਕਲੀ ਵਾਲ ਪਾ ਕਿ ਲੰਮੇ ਵਾਲ ਹੋਣ ਦਾ ਭੁਲੇਖਾ ਪਾਉਂਦੀਆਂ ਹਨ।ਕੁੱਝ ਅਜਿਹਾ ਵੀ ਹੁੰਦਾ ਹੈ ਕਿ ਪਹਿਲਾਂ ਲਿਪਸਟਿਕ ਸਿਰਫ ਵਿਆਹੀਆਂ ਕੁੜੀਆਂ ਹੀ ਲਗਾਉਂਦੀਆਂ ਸਨ ਪਰ ਹੁਣ ਕੁਆਰੀਆਂ ਕੁੜੀਆਂ ਵੀ ਆਪਣੇ ਬੁੱਲ ਸੂਹੇ ਕਰੀ ਫਿਰਦੀਆਂ ਹਨ। ਫੈਸ਼ਨਪ੍ਰਸਤੀ ਨੇ ਕੱਪੜਿਆਂ ਤੇ ਆਪਣੀ ਪਕੜ ਮਜ਼ਬੂਤ ਕੀਤੀ ਹੈ, ਅੱਜ ਤੋਂ ਕਾਫੀ ਵਰਿਆਂ ਪਹਿਲਾਂ ਖੁੱਲੀਆਂ ਸਲਵਾਰਾਂ ਦਾ ਫੈਸ਼ਨ ਸ਼ੁਰੂ ਹੋਇਆ, ਹੋਲੀ-2 ਤੰਗ ਪਹੁੰਚਿਆਂ ਦੀਆਂ ਸਲਵਾਰਾਂ ਦਾ ਵੀ ਫੈਸ਼ਨ ਸ਼ੁਰੂ ਹੋ ਗਿਆ। ਇਹਨਾਂ ਤੰਗ ਸਲਵਾਰਾਂ ਨੇ ਪਜਾਮਿਆਂ ਦਾ ਰੂਪ ਲੈ ਲਿਆ। ਕੁੜੀਆਂ ਦੇ ਗੱਲ ਵਿੱਚ ਪਾਈਆਂ ਕਮੀਜਾਂ ਇੰਨੀਆਂ ਉਚੀਆਂ ਹੋ ਗਈਆਂ ਕਿ ਸਲਵਾਰ ਦਾ ਨੇਫਾ ਵੀ ਮਸਾਂ ਢੱਕਿਆ ਜਾਂਦਾ ਹੈ ਤੇ ਕਦੇ ਇਹ ਕਮੀਜਾਂ ਇੰਨੀਆਂ ਨੀਵੀਆਂ ਹੋ ਜਾਂਦੀਆਂ ਸਨ ਕਿ ਸਲਵਾਰ ਦੇ ਪਹੁੰਚੇ ਵੀ ਛੋਹਣ ਲੱਗ ਜਾਂਦੀਆਂ ਸਨ। ਕੋਈ ਸਮਾਂ ਸੀ ਇਸਤਰੀਆਂ ਆਪਣੇ ਜਿਸਮ ਨੂੰ ਵੱਧ ਤੋਂ ਵੱਧ ਢੱਕ ਕੇ ਰੱਖਦੀਆਂ ਸਨ। ਪਰ ਹੌਲੀ-ਹੌਲੀ ਰਿਵਾਜ਼ ਥੋੜੇ ਕਪੜਿਆਂ ਦਾ ਹੋ ਗਿਆ। ਬਾਹਾਂ ਤੋ ਬਗੈਰ ਕਮੀਜਾਂ ਜਿਨ੍ਹਾਂ ਨੂੰ ‘ਸਲੀਵ ਲੈਸ’ ਕਿਹਾ ਜਾਂਦਾ ਹੈ ਪਹਿਨਣੀਆਂ ਸ਼ੁਰੂ ਹੋਈਆਂ, ‘ਬੈਕ ਲੈਸ’ ਪਹਿਰਾਵਾ ਪਾਉਣ ਦਾ ਰਿਵਾਜ ਵੀ ਪ੍ਰਚਲਿਤ ਹੈ।
ਸੋ ਅੰਤ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਨੌਜਵਾਨ ਵਰਗ ਆਪਣਾ ਕਰਤੱਵ ਨੂੰ ਸਮਝਣ, ਉਚੇ ਵਿਚਾਰ ਗ੍ਰਹਿਣ ਕਰਨ, ਮਨ ਤੇ ਤਨ ਨੂੰ ਸ਼ੁੱਧ ਤੇ ਸਾਫ ਰੱਖਣ, ਤਾਂ ਹੀ ਦੇਸ਼ ਦਾ ਭਵਿੱਖ ਉੱਜਲ ਹੋ ਸਕਦਾ ਹੈ।

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab