ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ
Posted on : July 25, 2010 ਖੁੰਢ ਚਰਚਾ

ਐ ਪੰਜਾਬ! ਤੇਰੇ ਜ਼ਖ਼ਮਾਂ ’ਤੇ ਹੱਥ ਕੌਣ ਧਰੇ? ***ਰਘਵੀਰ ਸਿੰਘ ਚੰਗਾਲ***

ਐ ਪੰਜਾਬ! ਤੇਰੇ ਜ਼ਖ਼ਮਾਂ ’ਤੇ ਹੱਥ ਧਰਨ ਵਾਲਾ ਕੋਈ ਨਹੀਂ ਦਿਸਦਾ। ਤੇਰੇ ਆਪਣਿਆਂ ਹੀ ਤੈਨੂੰ ਆਪਣਾ ਕਹਿਣ ਤੋਂ ਪਾਸਾ ਵੱਟ ਲਿਆ ਹੈ। ਉਹ ਤੇਰੀ ਬੁਕਲ ’ਚੋਂ ਭੈ ਖਾਂਦੇ ਨੇ ਤੇ ਬੇਗਾਨਿਆਂ ਦੀ ਸ਼ਰਨ ਲੈਣ ਲਈ ਇੱਧਰ ਉੱਧਰ ਭਟਕਦੇ ਨੇ। ਤੇਰਾ ਸਾਰਾ ਜਿਸਮ ਲਹੂ-ਲੁਹਾਨ ਹੋਇਆ ਪਿਆ ਹੈ। ਤੇਰਾ ਅੰਗ ਅੰਗ ਕੱਟਿਆ ਪਿਆ ਹੈ। ਤੇਰੇ ਇਨ੍ਹਾਂ ਜ਼ਖ਼ਮਾਂ ’ਤੇ ਹੱਥ ਕੌਣ ਧਰੇ?

ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਨੇ ਤੇਰੇ ਤੇ ਅਨੇਕਾਂ ਵਾਰ ਕੀਤੇ। ਤੂੰ ਉਨ੍ਹਾਂ ਦੇ ਸੰਗ ਟਕਰਾਉਂਦਾ ਰਿਹਾ ਤੇ ਉਨ੍ਹਾਂ ਨੂੰ ਠੱਲ੍ਹ ਪਾਉਂਦਾ ਰਿਹਾ। ਅਨੇਕਾਂ ਧਾੜਵੀਆਂ ਦੇ ਹਮਲਿਆਂ ਦੀ ਮਾਰ ਸਹਿ ਕੇ ਵੀ ਤੂੰ ਹੌਂਸਲਾ ਨਹੀਂ ਹਾਰਿਆ ਸਗੋਂ ਹੋਰ ਵੀ ਜੋਸ਼-ਓ-ਖਰੋਸ਼ ਨਾਲ ਉਠਦਾ ਤੇ ਦੁਸ਼ਮਣਾਂ ਨੂੱ ਭਾਜੜਾਂ ਪਾਉਂਦਾ ਰਿਹਾ। ਤੇਰੀ ਬਹਾਦਰੀ ਦੀ ਧਮਕ ਕਾਬਲ ਤੇ ਕੰਧਾਰ ਦੀਆਂ ਕੱਧਾਂ ਤੀਕ ਪੈਂਦੀ ਰਹੀ। ਤੇਰੀ ਸੂਰਬੀਰਤਾ ਤੇ ਮਹਾਨ ਕੁਰਬਾਨੀ ਦੀ ਮਿਸਾਲ ਦੁਨੀਆਂ ’ਚੋਂ ਭਾਲੀ ਨਹੀਂ ਲੱਭੀ ਜਾ ਸਕਦੀ। ਤੂੰ ਸਾਰੇ ਭਾਰਤ ਦਾ ਪਹਿਰੇਦਾਰ ਬਣ ਕੇ ਰਖਵਾਲੀ ਕੀਤੀ। ਤੇਰੇ ਧੀਆਂ ਪੁੱਤਰ ਬਹਾਦਰੀ ਨਾਲ ਲੜਦੇ ਲੜਦੇ ਤੇਰੀਆਂ ਨਜ਼ਰਾਂ ਸਾਹਮਣੇ ਸੀਨੇ ’ਚ ਗੋਲੀਆਂ ਖਾ ਕੇ ਸ਼ਹੀਦੀ ਜਾਮ ਪੀਂਦੇ ਰਹੇ। ਉਹ ਤੇਰੀ ਪੱਗ ਦੀ ਲਾਜ਼ ਰੱਖਣ ਲਈ ਤੇਰੇ ਤੋਂ ਆਪਾਂ ਨਿਛਵਾਰ ਕਰਦੇ ਰਹੇ। ਪਰ ਫਿਰ ਵੀ ਤੂੰ ਉਕਾ ਹੀ ਕੋਈ ਝੋਰਾ ਨਾ ਕੀਤਾ ਸਗੋਂ ਖੁਸ਼ੀ ਖੁਸ਼ੀ ਆਪਣਿਆਂ ਬੱਚਿਆਂ ਨੂੰ ਸਬਕ ਦਿੰਦਾ ਰਿਹਾ। ਐ ਪੰਜਾਬ! ਤੂੰ ਕਿੰਨਾ ਮਹਾਨ ਹੈਂ।

ਜਦੋਂ ਤੂੰ ਬਰਤਾਨਵੀ ਸਾਮਰਾਜ ਦੇ ਪੰਜੇ ’ਚ ਜਕੜਿਆ ਗਿਆ ਤਾਂ ਤੇਰੇ ਲਾਇਕ ਪੁੱਤ ਭਾਵੇਂ ਉਹ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਸਨ, ਸਾਰੇ ਇਕੱਠੇ ਹੋ ਕੇ ਸਿਰਫ ਤੇਰੇ ਲਈ ਹੀ ਨਹੀੇਂ, ਸਗੋਂ ਸਮੁੱਚੇ ਭਾਰਤ ਵਰਸ਼ ਲਈ ਹਿੱਕਾਂ ਡਾਹ ਕੇ ਲੜੇ। ਤੂੰ ਇਨ੍ਹਾਂ ਨੂੰ ਆਪਣੀ ਬੁੱਕਲ ’ਚੋਂ ਰੱਜ ਰੱਜ ਕੇ ਪਿਆਰ ਦਿੱਤਾ। ਤੇਰੇ ਇਸੇ ਪਿਆਰ ਦਾ ਸਿੱਟਾ ਸੀ ਕਿ ਦੁਨੀਆਂ ਦੀ ਕੋਈ ਵੀ ਤਾਕਤ ਤੇਰੇ ਵੱਲ ਅੱਖ ਪੁੱਟ ਕੇ ਨਾ ਵੇਖ ਸਕੀ। ਤੇਰੇ ਲਾਇਕ ਪੁੱਤਰਾਂ ਨੇ ਤੇਰੇ ਕਹੇ, ‘‘ ਸਰਬੱਤ ਦਾ ਭਲਾ ’’ ਵਰਗੇ ਮਹਾਨ ਸ਼ਬਦਾਂ ਤੇ ਫੁੱਲ ਚੜਾਉਂਦਿਆਂ ਹੱਸ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਤੇਰੇ ਦੁਸ਼ਮਣਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਤੇਰੀ ਹੋਂਦ ਦਾ ਅਹਿਸਾਸ ਕਰਵਾਇਆ। ਤੇਰੇ ਪੁੱਤਰਾਂ ਤੋਂ ਭੈ ਖਾਂਦੇ ਗੋਰੇ ਅੰਗਰੇਜ਼ ਨੇ ਆਖਿਰ ਭਾਰਤ ਛੱਡ ਕੇ ਜਾਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਪਰ ਤੇਰੇ ਪੁੱਤਰਾਂ ਦੇ ਵਿਚਕਾਰ ਨਫਰਤ ਦੇ ਬੀਜ ਬੋ ਗਿਆ ਜਿਸ ਦੇ ਸਿੱਟੇ ਤੈਨੂੰ ਭੋਗਣੇ ਪਏ ਤੇ ਭੋਗ ਰਿਹਾ ਹੈ।

ਤੇਰਿਆਂ ਪੁੱਤਰਾਂ ਨੇ ਤੇਰੀਆਂ ਵੰਡੀਆਂ ਪਾ ਲਈਆਂ। ਤੇਰੇ ਆਪਣਿਆਂ ਹੀ ਤੇਰੀਆਂ ਧੀਆਂ ਦੀ ਬੇਇੱਜ਼ਤੀ ਕੀਤੀ, ਬੇਦੋਸ਼ਿਆਂ ਦਾ ਖੂਨ ਡੁੱਲ੍ਹਿਆ, ਲੱਖਾਂ ਨੂੰ ਘਰੋਂ ਬੇਘਰ ਹੋਣਾ ਪਿਆ। ਤੇਰੇ ਨਲਾਇਕ ਪੁੱਤਰ ਜੋ ਤੇਰੇ ਨਾਲ ਵਫਾ ਨਾ ਪਾਲ ਸਕੇ, ਇਸ ਕਤਲੋਗਾਰਦ ਨੂੰ ‘ਆਜ਼ਾਦੀ ਦੀ ਜੰਗ’ ਕਹਿ ਕੇ ਜਿੱਤ ਦਾ ਡੰਕਾ ਵਜਾਉਂਦੇ ਰਹੇ। ਤੇਰੇ ਜਿਸਮ ਦੇ ਦੋ ਟੁੱਕੜੇ ਕਰ ਦਿੱਤੇ। ਤੈਨੂੰ ਵੰਡਣ ਲੱਗਿਆ ਉਨ੍ਹਾਂ ਰਤਾ ਜਿਨਾ ਵੀ ਤਰਸ ਨਾ ਖਾਧਾ। ਤੂੰ ਫਿਰ ਵੀ ਘਬਰਾਇਆ ਨਹੀਂ, ਸਗੋਂ ਆਪਣੇ ਬੱਚਿਆਂ ਲਈ ਦੁਆ ਮੰਗਦਾ ਰਿਹਾ, ‘‘ਬੱਚਿਓ ਤੁਸੀਂ ਜਿੱਥੇ ਵੀ ਹੋ, ਜਿਵੇਂ ਵੀ ਹੋ, ਸਦਾ ਖੁਸ਼ ਰਹੋ।’’ ਐ ਪੰਜਾਬ! ਕਿੱਡਾ ਜਿਗਰਾ ਹੈ ਤੇਰਾ।

ਅੱਜ ਫਿਰ ਤੇਰੇ ਜਿਸਮ ਦਾ ਅੰਗ ਅੰਗ ਕੱਟਿਆ ਪਿਆ ਹੈ। ਤੇਰੇ ਇਨ੍ਹਾਂ ਜ਼ਖ਼ਮਾਂ ’ਚੋਂ ਪਾਣੀ ਵਾਂਗ ਖੂਨ ਵਹਿ ਰਿਹਾ ਹੈ। ਤੇਰੇ ਜਿਸਮ ’ਤੇ ਥਾਂ ਥਾਂ ਸੰਗੀਨਾਂ ਤੇ ਸੂਲੀਆਂ ਗੱਡੀਆਂ ਹੋੲਆਂ ਨੇ। ਤੇਰਾ ਇਹ ਲਹੂ ਲੁਹਾਣ ਹੋਇਆ ਚਿਹਰਾ ਪਛਾਨਣਾ ਬੇਹੱਦ ਔਖਾ ਹੈ। ਤੇਰੀ ਫਿਜ਼ਾ ਅੰਦਰ ਮਿਰਜ਼ੇ ਦੀਆ ਸੱਦਾਂ, ਹੀਰ ਦੀਆ ਕਲੀਆਂ, ਭੰਗੜੇ ਅਤੇ ਗਿੱਧੇ ਦੇ ਪਿੜ ਦੀਆਂ ਧਮਕਾਂ ਕਿਧਰੇ ਵੀ ਕੰਨੀ ਨਹੀਂ ਪੈਂਦੀਆਂ। ਜੇ ਕੁੱਝ ਸੁਣਨ ਨੂੰ ਮਿਲਦਾ ਹੈ ਤਾਂ ਕਾਅੜ-ਕਾਅੜ ਦੀਆਂ ਗੋਲੀਆਂ, ਦਾਗੜ-ਦਾਗੜ ਕਰਦੇ ਬੂਟਾਂ ਦੀ ਅਵਾਜ਼ ਜਾਂ ਥਾਂ ਥਾਂ ਉੱਤੇ ਪਏ ਸੱਥਰਾਂ ਦੁਆਲੇ ਪੈ ਹਰੇ ਕੀਰਨੇ ਹੀ ਸੁਣਨ ਨੂੰ ਮਿਲਦੇ ਹਨ। ਤੇਰੇ ਧੀਆਂ ਪੁੱਤਰਾਂ ਤੈਥੋਂ ਹੁਣ ਪਾਸਾ ਵੱਟ ਲਿਆ ਹੈ। ਉਹ ਤੇਰੀ ਬੋਲੀ ਨੂੰ ਆਪਣੀ ਬੋਲੀ ਤੋਂ ਮੁਨਕਰ ਹੋ ਗਏ ਨੇ। ਤੇਰੀ ਇਹ ਹਾਲਤ ਵੇਖ ਕੇ ਤੇਰੇ ਲਾਇਕ ਪੁੱਤਰ ਤੇਰੇ ਨਾਲ ਹਮਦਰਦੀ ਪਾਲਦੇ ਜਦੋਂ ਆਪਣੀ ਅਵਾਜ਼ ਬੁ¦ਦ ਕਰਦੇ ਨੇ ਤਾਂ ਸੀਨਾ ਜ਼ੋਰੀ ਉਨ੍ਹਾਂ ਦੀਆਂ ਜ਼ੁਬਾਨਾਂ ਕੱਟ ਦੇਣ ਦੀਆਂ ਧਮਕੀਆਂ ’ਤੇ ਉਤਰ ਆਉਂਦੀ ਹੈ। ਜਦੋਂ ਉਹ ਹਥਿਆਰ ਲੈ ਕੇ ਤੇਰੀ ਰਾਖੀ ਲਈ ਅੱਗੇ ਵੱਧਦੇ ਨੇਤਾ ਉਨ੍ਹਾਂ ਨੂੰ ‘ਮੁਕਾਬਲੇ’ ਬਣਾ ਕੇ ਖਤਮ ਕੀਤਾ ਜਾਂਦਾ ਹੈ। ਇਹ ਤੇਰੇ ਉਹੀ ਧੀਆਂ ਪੁੱਤਰ ਨੇ ਜਿਹੜੇ ਆਪਣੇ ਮਾਰੂ ਹਥਿਆਰਾਂ ਨਾਲ ਜੰਗ ਦੇ ਮੈਦਾਨਾਂ ’ਚ ਆਉਂਦੇ ਰਹੇ ਨੇ ਤੇ ਚਾਰ ਚਾਰ ਦੁਸ਼ਮਣਾਂ ਨੂੰ ਮਾਰ ਕੇ ਛਾਤੀਆਂ ’ਚ ਗੋਲੀਆਂ ਖਾ ਕੇ ਮਰਦੇ ਰਹੇ ਨੇ ਪਰ ਅੱਜ ਇਨ੍ਹਾਂ ਦੇ ਮੁਕਾਬਲੇ ਹੁੰਦੇ ਨੇ। ਇਹ ਮੁਕਾਬਲਿਆਂ ਦੀ ਆਪਣੀ ਵੱਖਰੀ ਹੀ ਕਿਸਮ ਹੈ ਜੋ ਹਰ ਇੱਕ ਨੂੰ ਸਮਝ ਨਹੀਂ ਪੈਂਦੀ, ਇਹ ਤਾਂ ਸਰਕਾਰੀ ਕਾਗਜ਼ ਹੀ ਜਾਣਦੇ ਨੇ।

ਤੇਰਾ ਇਹ ਬਦਸ਼ਕਲ ਖੂਨ ਨਾਲ ਲੱਥਪੱਥ ਚਿਹਰਾ ਵੇਖ ਕੇ ਤੇਰੇ ਆਪਣੇ ਹੀ ਤੈਥੋਂ ਭੈ ਖਾਂਦੇ ਨੇ। ਜਿਨ੍ਹਾਂ ਨੇ ਤੇਰੀ ਗੋਂਦ ਦਾ ਨਿੱਤ ਮਾਣਿਆ ਅੱਜ ਉਹ ਵੀ ਤੇਰੇ ਵੱਲ ਨਫਰਤ ਦੀਆਂ ਨਜ਼ਰਾਂ ਨਾਲ ਵੇਖਦੇ ਨੇ। ਤੇਰੇ ਵਾਤਾਵਰਨ ’ਚੋਂ ਮਹਿਕ ਦੀ ਥਾਂ ਲਾਸ਼ਾਂ ਦੇ ਢੇਰਾਂ ਦੀ ਸੜਿਆਂਦ ਮਾਰਦੀ ਹੈ। ਤੇਰੇ ਧੀਆਂ ਪੁੱਤਰ ਵੀ ਤੈਨੂੰ ਆਪਣਾ ਕਹਿਣ ਤੋਂ ਗੁਰੇਜ਼ ਕਰਦੇ ਨੇ। ਉਨ੍ਹਾਂ ਨੂੰ ਤੇਰੀ ਬੋਲੀ, ਵਿਰਸੇ ਅਤੇ ਸਭਿਆਚਾਰ ਨਾਲ ਉਕਾ ਹੀ ਕੋਈ ਦੂਰ ਦਾ ਵਾਸਤਾ ਨਹੀਂ। ਇਸ ਨੂੰ ਮੈਂ ਤੇਰੀ ਬਦਕਿਸਮਤੀ ਕਹਾਂ ਜਾਂ ਕੀ ਕਹਾਂ?

ਐ ਪੰਜਾਬ! ਤੇਰੇ ਦਰਦਮੰਦ, ਤੇਰੇ ਵਾਰਸ ਜਿਉਂਦੇ ਜ਼ਰੂਰ ਨੇ, ਪਰ ਉਹ ਆਟੇ ’ਚ ਲੂਣ ਦੀ ਤਰ੍ਹਾਂ ਰਹਿ ਗਏ ਨੇ। ਉਹ ਅੱਜ ਵੀ ਝੋਲੀਆਂ ਅੱਡ ਅੱਡ ਉਚੀ ਉਚੀ ਪੁਕਾਰਦੇ ਨੇ :

‘‘ ਸਾਨੂੰ ਮੋੜ ਦਿਓ ਰੰਗਲਾ ਪੰਜਾਬ,

ਅਸੀਂ ਨਹੀਂ ਕੁਝ ਹੋਰ ਮੰਗਦੇ।’’

ਉਨ੍ਹਾਂ ਦੀਆਂ ਕਲਮਾਂ ਤੇਰੇ ਦੁਸ਼ਮਣਾਂ ਤੇ ਖਿਲਾਫ ਅੰਗਿਆਰ ਬਣਕੇ ਫੁੱਟਣਗੀਆਂ।

ਮੈਂ ਜਾਣਦਾ ਹਾਂ ਕਿ ਤੂੰ ਇਸ ਤਰ੍ਹਾਂ ਬਹੁਤ ਵਾਰੀ ਜ਼ਖ਼ਮੀ ਹੋਇਆ ਹੈ। ਬਹੁਤ ਵਾਰ ਤੇਰੇ ਅੰਗ ਕੱਟੇ ਗਏ ਨੇ, ਪਰ ਉਹ ਫਿਰ ਪੁੰਗਰਦੇ ਰਹੇ ਨੇ। ਬਸ! ਹੁਣ ਉਡੀਕ ਉਸ ਸਮੇਂ ਦੀ ਹੈ ਜਦੋਂ ਤੇਰੇ ਮੁੱਖ ਮੋੜ ਗਏ ਧੀਆਂ ਪੁੱਤਰ ਵਾਪਸ ਆ ਤੇਰੀ ਗੋਂਦ ਦਾ ਸ਼ਿੰਗਾਰ ਬਨਣਗੇ ਤੇ ਤੇਰੇ ਜ਼ਖ਼ਮਾਂ ਤੇ ਹੱਥ ਧਰਨਗੇ। ਤੇਰੇ ਇਹ ਜ਼ਖ਼ਮ ਫੁੱਲ ਬਣ ਕੇ ਖਿੜਨਗੇ। ਤੇਰੇ ਵਾਤਾਵਰਨ ’ਚੋਂ ਫਿਰ ਮਹਿਕ ਆਵੇਗੀ ਤੇ ਉਹੀ ਤੇਰਾ ਅਸਲੀ ਰੂਪ ਹੋਵੇਗਾ।

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab