ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ

ਗੈਰਤ

ਜੇ ਮੇਰੇ ਦੇਸ ਦੇ ਲੀਡਰਾਂ ਦੀ ,

ਗੈਰਤ ਜਾਗ ਪੈਦੀ !

ਕਦੇ ਵੱਗਦੇ ਨਾ ਨਸ਼ਿਆ ਦੇ ਦਰਿਆ ਪੰਜਾਬ ਅੰਦਰ ,

ਜੇ ਹਰ ਮੋੜ ਤੇ ਧੋਖਾ ਨਾ ਦਿੰਦੇ ਆਪਣੇ ,

ਅਸੀ ਜਿੱਤ ਲੈਦੇ ,

ਦੁਨੀਆ ਦਾ ਜੋ ਸੀ ਜੇਤੂ ਸਿਕੰਦਰ !

ਜੇਕਰ ਸਾਡੇ ਵਿੱਚੋ ਮੁੱਕਦੀ ਨਾ ਸਾਂਝ ਕਦੇ ,

ਕੁੱਲ ਦੁਨੀਆਂ ਤੇ ਸਾਡਾ ਸੀ ਰਾਜ ਹੋਣਾ ,

ਜੇ ਬੇਈਮਾਨੀ ਹੁੰਦੀ ਨਾ,

ਖੂਨ ਵਿੱਚ ਸਾਡੇ !

ਫੇਰ ਕਿਸਨੇ ਸੀ ਸ਼ੇਰ ਰਣਜੀਤ ਦਾ ,

ਤਾਜ ਖੋਹਣਾ !

ਫੇਰ ਸਾਡੇ ਪਾਣੀ ਤੇ ਪੈਦੇ ਡਾਕੇ ਕਾਤੋ ,

ਕਿਉ “ਪਰਮ” ਨੂੰ ਪੈਦਾ ਪ੍ਰਦੇਸੀ ਹੋਣਾ !

ਜੇ ਮੇਰੇ ਦੇਸ ਦੇ ਲੀਡਰਾਂ ਦੀ ,

ਗੈਰਤ ਜਾਗ ਪੈਦੀ !

ਕਦੇ ਨਾ ਪਂੈਦਾ ਆਪਣੇ ਹੱਕਾਂ ਲਈ ਸਾਨੂੰ ਰੋਣਾ ,

ਫੇਰ ਕਦੇ ਨਾ ਖੁਦਕੁਸ਼ੀਆ ਕਰਦਾ ,

ਮੇਰੇ ਦੇਸ ਦਾ ਅੰਨ੍ਹਦਾਤਾ !

ਕਦੇ ਨਾ ਮਾਵਾਂ ਨੂੰ ਪੈਂਦਾ ,

ਪੁੱਤਰਾਂ ਲਈ ਰੋਣਾ !

ਕਦੇ ਨਾ ਧਰਤੀ ਬੰਜਰ ਹੁੰਦੀ ਸਾਡੀ,

ਸਦਾ ਖਿੜਿਆ ਰਹਿੰਦਾ ,

ਮੇਰਾ ਪੰਜਾਬ ਸੋਹਣਾ !

ਮੇਰਾ ਪੰਜਾਬ ਸੋਹਣਾ…..!!!!

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab