ਸਮਾਜ ਵਿਚ ਦਿਨੋ ਦਿਨ ਵਧ ਰਿਹਾ ਅਪਰਾਧ ਦੇਸ਼ ਲਈ ਚਿੰਤਾ ਦਾ ਵਿਸ਼ਾ
![]()
ਸਮਾਜ ਦੇ ਵਿਚ ਆਮ ਵਿਅਕਤੀਆਂ ਦੇ ਵਿਚ ਤਾਣਾ–ਬਾਣਾ ਜੋ ਬੁਣਿਆ ਹੈ, ਹਰ ਇਕ ਦੇ ਜੀਵਨ ਵਿਚ ਵਿੱਚਰਨ ਦੇ ਵਿਚ ਵਿਸ਼ੇਸ਼ ਰੰਗ ਭਰਦਾ ਹੈ।ਇਹ ਸਾਰਾ ਜੀਵਨ ਦੁੱਖਾਂ ਸੁੱਖਾਂ ਦਾ ਸੁਮੇਲ ਹੈ।ਇਸ ਵਿਚ ਕੋਈ ਵੀ ਸੰਦੇਹ ਨਹੀ_ ਹੋਣਾਂ ਚਾਹੀਦਾ ਹੈ।ਹਰ ਘਰ ਪਰਿਵਾਰ ਦੇ ਵਿਚ ਉਤਾਰ ਚੜਾਵ ਆਉ_ਦੇ ਰਹਿੰਦੇ ਹਨ।ਪਰ ਦੇਖਣਾ ਇਹ ਹੈ ਕਿ ਕਿਸ ਤਰਾਂ ਵੱਖ ਵੱਖ ਹਲਾਤਾਂ ਵਿਚ ਜੀਇਆ ਜਾਵੇ।ਚੰਗੀ ਸੋਚ ਦੇ ਧਾਰਨੀ ਜੀਵਨ ਦੇ ਹਰ ਖੇਤਰ ਵਿਚ ਜੀਵਨ ਦਾ ਆਨੰਦ ਮਾਣਦੇ ਹਨ।ਅਜਿਹੇ ਵਿਅਕਤੀ ਵਿਰਲੇ ਵਿਰਲੇ ਹੀ ਹਨ।ਅੱਜ ਦੇ ਜ਼ਮਾਨੇ ਵਿਚ ਲੋਕ ਪੈਸੇ ਦੇ ਪਿੱਛੇ ਦੌੜ ਰਹੇ ਹਨ।ਲੋਕ ਇਹ ਸੋਚਦੇ ਹਨ ਕਿ ਕਿਸ ਢੰਗ ਨਾਲ, ਕਿਹੜੇ ਤਰੀਕੇ ਨਾਲ ਪੈਸੇ ਨੂੰ ਹਾਸਿਲ ਕੀਤਾ ਜਾਵੇ।ਇਸ ਤਰਾਂ ਹਰ ਇਕ ਦੀ ਵਿਚਾਰ ਧਾਰਾ ਇਸ ਪੱਖ ਤੋ_ ਬਦਲ ਜਾਂਦੀ ਹੈ।ਕਿਸੇ ਦੇ ਮਨ ਅੰਦਰ ਕੀ ਚੱਲ ਰਿਹਾ ਕੁੱਝ ਵੀ ਪਤਾ ਨਹੀ_।ਕਈ ਵਾਰ ਵਿਅਕਤੀ ਅਜਿਹਾ ਕੁੱਝ ਗਲਤ ਕਰ ਜਾਂਦਾ ਹੈ ਕਿ ਉਹ ਅਪਰਾਧ ਹੋ ਜਾਦਾ ਹੈ।ਹਰ ਇਕ ਨੂੰ ਇਸ ਦੇਸ਼ ਵਿਚ ਵਿਚਾਰ ਪ੍ਰਗਟ ਕਰਨ ਦੀ ਪੂਰਨ ਆਜ਼ਾਦੀ ਹੈ।ਪਰ ਸਾਰਾ ਕੁੱਝ ਨਿਯਮਾਂ ਤੇ ਕਾਨੂੰਨਾਂ ਦੇ ਘੇਰੇ ਵਿਚ ਹੀ ਹੋਣਾ ਚਾਹੀਦਾ ਹੈ।ਜੇਕਰ ਕੋਈ ਕਾਨੂੰਨ ਤੋ_ ਪਾਸੇ ਹੋ ਕੇ ਕਦਮ ਚੁੱਕਦਾ ਹੈ ਤਾਂ ਇਹ ਗੈਰਕਾਨੂੰਨੀ ਬਣ ਜਾਂਦਾ ਹੈ।ਕਈ ਵਾਰ ਦਿਮਾਗ ਵਿਚ ਅਜਿਹੀਆਂ ਭਾਵਨਾਵਾਂ ਘਰ ਕਰ ਜਾਂਦੀਆਂ ਹਨ।ਜਿਸ ਨਾਲ ਜੀਵਨ ਦੀ ਦਿਸ਼ਾ ਹੀ ਬਦਲ ਜਾਂਦੀ ਹੈ।ਦਿਮਾਗ ਤੇ ਪਰਦਾ ਪੈ ਜਾਂਦਾ ਹੈ।ਬੀਤੇ ਸਮੇ_ ਇਕ ਦੁਰਘਟਨਾਂ ਵਾਪਰੀ ਸੀ।ਇਕ ਵਿਅਕਤੀ ਦੇ ਕਿਸੇ ਔਰਤ ਨਾਲ ਨਜਾਇਜ਼ ਸਬੰਧਾਂ ਦੀ ਦਾਸਤਾਨ ਸ਼ੁਰੂ ਹੋ ਗਈ।ਇਹ ਔਰਤ ਪਹਿਲਾਂ ਹੀ ਵਿਆਹੀ ਹੋਈ ਸੀ।ਹੋਲੀ ਹੋਲੀ ਦੋਹਾਂ ਦੇ ਵਿਚ ਪਿਆਰ ਦੀ ਦੀ ਭਾਵਨਾ ਐਨੀ ਉਜਾਗਰ ਹੋ ਗਈ ਕਿ ਉਹ ਹੁਣ ਕਿਸੇ ਵੀ ਵਿਅਕਤੀ ਨੂੰ ਆਪਣੇ ਦਰਿਮਿਆਨ ਨਹੀ_ ਦੇਖਣਾ ਚਾਹੁੰਦੇ ਸਨ।ਉਸਦੇ ਇਸ ਦਿਮਾਗ ਦੀ ਕਰਾਮਾਤ ਸੀ ਕਿ ਪ੍ਰੇਮੀ ਵਿਅਕਤੀ ਨੇ ਸੋਚੀ ਸਮਝੀ ਸਾਜਿਸ਼ ਅਧੀਨ, ਔਰਤ ਦੇ ਘਰ ਵਾਲੇ ਨਾਲ ਰੱਜ ਕੇ ਦਾਰੂ ਪੀਤੀ।ਜਦੋ ਉਸਦਾ ਘਰ ਵਾਲਾ ਪੂਰੀ ਤਰਾਂ ਟੁੱਲ ਹੋ ਗਿਆ ਤਾਂ ਦੋਹਾਂ ਪ੍ਰੇਮੀਆਂ ਨੇ ਰਲ ਕੇ, ਸ਼ਰਾਬੀ ਪਤੀ ਤੇ ਹਮਲਾ ਕਰਕੇ ਜਾਨੋ ਖਤਮ ਕਰ ਦਿੱਤਾ।ਇਸ ਤਰਾਂ ਆਪਣੇ ਹੀ ਸਿਰ ਦਾ ਸਾਂਈ ਇਸ ਦੁਨੀਆ ਤੋ_ ਸਦਾ ਲਈ ਉਠਾ ਦਿੱਤਾ।ਅਜਿਹੀ ਇਕ ਵਿਗੜੀ ਹੋਈ ਔਰਤ ਕਿਸ ਹੱਦ ਤੱਕ ਜਾ ਸਕਦੀ ਹੈ, ਇਸ ਤਰਾਂ ਦਾ ਕੋਈ ਵੀ ਪੈਮਾਨਾ ਨਹੀ_ ਹੈ।ਅਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ।ਹਰ ਘਟਨਾ ਦੇ ਪਿੱਛੇ ਕੋਈ ਨਾਂ ਕੋਈ ਗੰਭੀਰ ਕਾਰਨ ਜਰੂਰ ਹੁੰਦਾ ਹੈ।ਕਿਸ ਤਰਾਂ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਇੰਨਜਾਮ ਦੇ ਕਰੂਪਤਾ ਦੀ ਤਸਵੀਰ ਦਿਖਾਈ ਜਾਂਦੀ ਹੈ।ਕਿਸ ਤਰਾਂ ਇਕ ਦੀ ਜੀਵਨ ਲੀਲਾ ਖਤਮ ਕਰ ਦਿੱਤੀ ਜਾਂਦੀ ਹੈ।ਅਜਿਹੀਆਂ ਦੁਰਘਟਨਾਵਾਂ ਸਿਰਫ ਪੰਜਾਬ ਵਿਚ ਹੀ ਨਹੀ_, ਸਮੁੱਚੇ ਭਾਰਤ, ਸੰਸਾਰ ਵਿਚ ਵਾਪਰ ਰਹੀਆਂ ਹਨ।ਅੱਜ ਦੇ ਸਮੇ_ ਵਿਚ ਦਿਨੋ ਦਿਨ ਅਪਰਾਧ ਪ੍ਰ੍ਰਫੁੱਲਤ ਹੋ ਰਿਹਾ ਹੈ।ਭਾਰਤ ਆਜ਼ਾਦ ਦੇ ਵਿਚ ਰਹਿਣ ਵਾਲੇ ਲੋਕਾਂ, ਬਸ਼ਿੰਦਿਆ ਨੂੰ ਐਨਾ ਅਧਿਕਾਰ ਮਿਲਿਆ ਹੋਇਆ ਹੈ ਕਿ ਉਹ ਜਿੱਥੇ ਵੀ ਭਾਰਤ ਵਿਚ ਰਹਿਣਾਂ ਚੁਹੰਦੇ ਹਨ, ਉਹ ਉਥੇ ਰਹਿ ਸਕਦੇ ਹਨ, ਘੁੰਮ ਫਿਰ ਸਕਦੇ ਹਨ, ਕਿਤੇ ਵੀ ਕੰਮ ਕਰ ਸਕਦੇ ਹਨ, ਆਪਣੀ ਜੱਥੇਬੰਦੀ ਬਣਾ ਸਕਦੇ ਹਨ, ਬਿਨ੍ਹਾਂ ਲੜਾਈ ਝਗੜਾ ਕੀਤਿਆਂ ਸ਼ਾਂਤਮਈ ਇਕੱਠੇ ਹੋ ਸਕਦੇ ਹਨ।ਇਹ ਸਾਡਾ ਅਧਿਕਾਰ ਹੈ ਕਿ ਇੰਨ੍ਹਾਂ ਕਾਇਦੇ ਕਾਨੂੰਨਾਂ ਵਿਚ ਰਹਿ ਕੇ, ਅਸੀ_ ਵਿਚਰ ਸਕਦੇ ਹਾਂ।ਜੇ ਇਸ ਤੋ_ ਪਾਸੇ ਹੋ ਕੇ ਚੱਲਿਆ ਜਾਵੇ ਤਾਂ ਗੜਬੜ ਹੋ ਜਾਂਦੀ ਹੈ।ਪਰ ਫਿਰ ਵੀ ਵਾਰਦਾਤਾਂ ਕਿਤੇ ਨਾ ਕਿਤੇ ਹੋ ਰਹੀਆਂ ਹਨ।ਇਸੇ ਤਰਾਂ ਇਕ ਬਈਆ, ਇਕ ਕਿਸਾਨ ਦੇ ਘਰ ਕੰਮ ਕਰ ਰਿਹਾ ਸੀ।ਕਾਫੀ ਲੰਬਾ ਸਮਾਂ ਲੰਘਾਉਣ ਉਪਰੰਤ, ਉਸਨੇ ਦੇਖਿਆ ਕਿ ਕਿਸਾਨ ਘਰੇ ਇਕੱਲਾ ਹੈ।ਹੋਰ ਕੋਈ ਵੀ ਘਰ ਨਹੀ_ ਸੀ।ਉਸਨੇ ਦਾਹ ਚੱਕ ਕੇ ਕਿਸਾਨ ਦੇ ਮਾਰਿਆ।ਇਸ ਤਰਾਂ ਕਤਲ ਕਰਨ ਉਪਰੰਤ ਉਹ ਪੈਸੇ ਤੇ ਸੋਨਾ ਲੈ ਕੇ ਫਰਾਰ ਹੋ ਗਿਆ।ਦੇਖੋ ਇਸ ਬਈਏ ਦਾ ਇਕੋ ਇਕ ਮਕਸਦ ਸੀ ਕਿ ਮੌਕਾ ਮਿਲਦਿਆ ਮਾਲ ਬੱਤਾ ਲੈ ਭੱਜਣਾ ਸੀ।ਇਸ ਤਰਾਂ ਉਸਨੇ ਮੌਕਾ ਨਾਂ ਖੁਜਾਉ_ਦਿਆਂ ਆਪਣੇ ਕੰਮ ਨੂੰ ਅੰਜਾਮ ਦਿੱਤਾ।ਇਸ ਤਰਾਂ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆ ਹਨ।ਹਰ ਰੋਜ਼ ਮੁਕੱਦਮੇ, ਪਰਚੇ ਦਰਜ਼ ਹੋ ਰਹੇ ਹਨ।ਇਸ ਮਾਰਧਾੜ ਦੇ ਵਿਚ ਕਈ ਵਾਰ ਅਸਲੀਅਤ ਦਫਨ ਹੋ ਕੇ ਰਹਿ ਜਾਂਦੀ ਹੈ।ਕਈ ਕੇਸਾਂ ਵਿਚ ਸੱਚਾਈ, ਅਪਰਾਧ ਦੇ ਪਿੱਛੇ ਹੀ ਲੁਕੀ ਰਹਿੰਦੀ ਹੈ।ਝੂਠ, ਪਾਖੰਡ ਦਾ ਸਿੱਕਾ ਹੀ ਜਿਆਦਾਤਰ ਚੱਲਦਾ ਹੈ।ਕਰਪਸ਼ਨ ਦਾ ਹਰ ਪਾਸੇ ਮਾਇਆ ਜਾਲ ਵਿਛਿਆ ਹੋਇਆ ਹੈ।ਜਿਸ ਕਰਕੇ ਹਰ ਕੰਮ ਸੱਚਾਈ ਤੋ ਕੋਹਾਂ ਦੂਰ ਹੋ ਰਿਹਾ ਹੈ।ਕਈ ਕਾਤਲ ਲੋਕ ਅਜਿਹੇ ਢੰਗ ਨਾਲ ਕਤਲ ਕਰ ਜਾਂਦੇ ਹਨ ਕਿ ਉਹ ਕਿਸੇ ਵੀ ਚੱਕਰ ਵਿਚ ਨਹੀ_ ਆਉ_ਦੇ।ਬੰਦੇ ਦਾ ਕਤਲ ਕਰਨ ਵਾਲੇ ਸਜ਼ਾ ਤੋ_ ਕੋਹਾਂ ਦੂਰ ਹੁੰਦੇ ਹਨ।ਫਿਰ ਦੇਖਿਆ ਜਾਵੇ ਤਾ ਹਰ ਪਾਸੇ ਮਾੜੇ ਅਨਸਰਾਂ ਦਾ ਦਬਦਬਾ ਹੈ।ਇਹ ਸਭ ਕੁੱਝ ਸਮਾਜ਼ ਲਈ ਖਤਰਾ ਪੈਦਾ ਕਰਦੇ ਹਨ।ਇਸ ਤਰਾਂ ਅਜਿਹੇ ਲੋਕ ਦੇਸ਼ ਕੌਮ ਦੇ ਗੱਦਾਰ ਬਣਦੇ ਹਨ।ਜਿਹੜੇ ਐਸੇ ਕਾਰਨਾਮੇ ਕਰਕੇ, ਰਾਸ਼ਟਰੀ ਏਕਤਾ ਅਖੰਡਤਾ ਨੂੰ ਨਿਖੇੜਨ ਦੀ ਕੋਸ਼ਿਸ਼ ਕਰਦੇ ਹਨ।ਅਜਿਹੇ ਲੋਕ ਦੇਸ਼ ਦੇ ਨਾਂਅ ਤੇ ਕਲੰਕ ਹਨ।ਦੇਸ਼ ਦੇ ਵਿਚ ਨੌਜਵਾਨਾ ਦੀ ਗਿਣਤੀ ਬਹੁਤ ਜਿਆਦਾ ਹੈ।ਜਿੰਨ੍ਹਾਂ ਵਿਚ ਪੜ੍ਹੇ ਲਿਖੇ ਵੀ ਹਨ।ਵੱਧ ਪੜ੍ਹੇ ਹੋਣ ਕਰਕੇ ਉਨ੍ਹਾਂ ਦਾ ਰੁਜ਼ਾਨ ਸਰਕਾਰੀ ਨੋਕਰੀ ਵੱਲ ਹੋ ਜਾਂਦਾ ਹੈ।ਅੱਜ ਦੇ ਸਮੇ_ ਵਿਚ ਨੋਕਰੀਆਂ ਨਹੀ_ ਮਿਲ ਰਹੀਆਂ, ਜਿਸ ਕਰਕੇ ਬੇਰੁਜਗਾਰੀ ਦਿਨੋ ਦਿਨ ਵਧ ਰਹੀ ਹੈ।ਇਹ ਵੀ ਇਕ ਕਾਰਨ ਹੈ ਜਿਹੜਾ ਨੌਜਵਾਨ ਪੀੜ੍ਹੀ ਨੂੰ ਗਲਤ ਪਾਸੇ ਲਿਜਾ ਰਿਹਾ ਹੈ।ਇਸ ਤਰਾਂ ਜਦੋ_ ਬੱਚੇ ਦਿਸ਼ਾਹੀਣ ਹੋ ਜਾਂਦੇ ਹਨ ਤਾਂ ਸਭਾਵਿਕ ਤੌਰ ਤੇ ਉਹ ਗਲਤ ਰਸਤਾ ਅਖਤਿਆਰ ਕਰ ਲੈਦੇ ਹਨ।ਸਮੇ_ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੌਜਵਾਨ ਬੱਚਿਆਂ ਨੂੰ ਕਿਸੇ ਨਾ ਕਿਸੇ ਤਰਾਂ ਦਾ ਰੁਜਗਾਰ ਮੁਹੱਈਆ ਕਰਵਾਏ।ਇਸ ਤਰਾਂ ਕਰਕੇ ਬੱਚਿਆ ਨੂੰ ਇਕ ਨਵੀ_ ਤੇ ਸਿੱਧੀ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ।ਜੇਕਰ ਦੇਖਿਆ ਜਾਵੇ ਤਾ ਅਸੀ_ ਹਰ ਰੋਜ਼ ਇਹ ਦੇਖਦੇ ਤੇ ਪੜ੍ਹਦੇ ਹਾਂ ਕਿ ਪੁੱਤਰ ਨੇ ਆਪਣੇ ਹੀ ਬਾਪ ਨੂੰ ਜਮੀਨ ਤੇ ਪੈਸਿਆਂ ਪਿੱਛੇ ਮਾਰ ਦਿੱਤਾ।ਸੱਸ ਨੇ ਨੂੰਹ ਨੂੰ ਸਾੜ ਦਿੱਤਾ।ਦਾਜ ਦੀ ਖਾਤਰ ਪਤਨੀ ਨੂੰ ਮਾਰ ਮੁਕਾਇਆ।ਜਮੀਨ ਹੜੱਪਨ ਪਿੱਛੇ ਕਤਲ।ਆਂਢੀ ਨੇ ਗੁਆਂਢੀ ਨੂੰ ਮਾਰ ਦਿੱਤਾ।ਅੰਨੇ ਪਿਆਰ ਵਿਚ, ਪਤਨੀ ਨੇ ਆਪਣੇ ਯਾਰ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕੰਮ ਤਮਾਮ ਕਰਕੇ ਭੱਜ ਗਈ।ਵਾਕਿਆ ਅਜਿਹਾ ਸਭ ਕੁੱਝ ਹੋ ਰਿਹਾ ਹੈ।ਸੱਚਾ ਧਰਮ ਪਿਆਰ ਮੁਹੱਬਤ ਦਾ ਖੇਤਰ ਵਧਾਉ_ਦਾ ਹੈ।ਬਾਕੀ ਜਦੋ_ ਕਿਸੇ ਵੀ ਧਰਮ ਵਿਚ ਕੱਟੜਤਾ ਆ ਜਾਵੇ ਤਾਂ ਇਹ ਸਮਾਜ਼ ਲਈ ਖਤਰਨਾਕ ਬਣ ਜਾਂਦਾ ਹੈ।ਫਿਰ ਇਕ ਦੂਸਰੇ ਤੇ ਹਮਲੇ, ਮਾਰਧਾੜ, ਸਾੜਫੂਕ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ।ਅਜਿਹਾ ਦੇਸ਼ ਦੇ ਵਾਸੀਆਂ ਬੀਤੇ ਸਮਿਆਂ ਵਿਚ ਆਪਣੇ ਪਿੰਡੇ ਤੇ ਹੰਢਾਇਆ ਹੈ।ਇਹ ਤਾਂ ਉਹ ਦੱਸ ਸਕਦੇ ਹਨ ਜਿੰਨ੍ਹਾਂ ਦੇ ਸਕੇ ਸਬੰਧੀ ਭੈਣ, ਭਰਾ, ਮਾਤਾ, ਪਿਤਾ ਤੇ ਹੋਰ ਰਿਸ਼ਤੇਦਾਰ ਇਸ ਦੀ ਲਪੇਟ ਵਿਚ ਆਏ ਹਨ।ਇਸ ਕੱਟੜਪੁਣੇ ਵਿਚ ਪਤਾ ਨੀ_ ਕਿੰਨ੍ਹੇ ਭੈਣਾਂ ਦੇ ਭਰਾ, ਮਾਵਾਂ ਦੇ ਪੱਤ, ਸੁਹਾਗਨਾਂ ਦੇ ਸੁਹਾਗ ਲਪੇਟ ਵਿਚ ਆਏ ਹੋਣਗੇ।ਅਜਿਹੇ ਸਿਲਸਲੇ ਅਕਸਰ ਚੱਲਦੇ ਆ ਰਹੇ ਹਨ।ਅਸਲੀ ਧਰਮ ਤਾਂ ਪਿਆਰ ਦਾ ਰਸਤਾ ਦਿਖਾਉ_ਦਾ ਹੈ।ਨਫਰਤ ਤੋ_ ਵਿਅਕਤੀ ਨੂੰ ਦੂਰ ਰੱਖਿਆ ਜਾਂਦਾ ਹੈ।ਆਪਸੀ ਮੇਲ ਮਿਲਾਪ ਅਤੇ ਸਾਂਝੀਵਾਲਤਾ ਦਾ ਫੁਰਮਾਨ ਪੈਦਾ ਕਰਨਾ ਚਾਹੀਦਾ ਹੈ।ਜੇਕਰ ਧਰਮੀ ਲੋਕ ਸਹੀ ਢੰਗ ਨਾਲ ਚੱਲਣ ਤਾਂ ਸਾਰਾ ਸੰਸਾਰ ਦੁੱਖਾਂ ਤੋ_ ਦੂਰ ਹੋ ਕੇ, ਸੁੱਖਾ ਨਾਲ ਭਰਪੂਰ ਹੋ ਸਕਦਾ ਹੈ।ਇਸੇ ਤਰਾਂ ਅਪਰਾਧ ਬਾਰੇ ਜਿਵੇ_ ਕਿ ਇਹ ਕਿਵੇ_ ਪੈਦਾ ਹੁੰਦੇ ਹਨ? ਕਿਹੜੇ ਕਿਹੜੇ ਕਾਰਨ ਹਨ?ਲੋਕਾਂ ਨੂੰ ਅਪਰਾਧ ਕਰਨ ਤੋ ਬਾਅਦ ਨਿੱਕਲਣ ਵਾਲੇ ਹਾਨੀਕਾਰਕ ਸਿੱਟਿਆ ਤੋ ਜਾਣੂ ਕਰਵਾਉਣਾ ਚਾਹੀਦਾ ਹੈ?ਦੇਸ਼ ਵਿਦੇਸ਼ ਵਿਚ ਇਸਦਾ ਕੀ ਪ੍ਰਭਾਵ ਪੈ_ਦਾ ਹੈ?ਅਜਿਹੇ ਵਿਚਾਰ ਲੈ ਕੇ ਲੋਕਾਂ ਵਿਚ ਜਾਣਾ ਚਾਹੀਦਾ ਹੈ ਤੇ ਇਸ ਸਬੰਧ ਵਿਚ ਖੁੱਲ ਕੇ ਵਿਚਾਰਾਂ ਆਮ ਲੋਕਾਂ ਨਾਲ ਕਰਨੀਆ ਚਾਹੀਦੀਆ ਹਨ।ਸਮੇ_ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅਪਰਾਧ ਸਬੰਧੀ ਕਾਨੂੰਨਾਂ ਨੂੰ ਹੋਰ ਸਖਤ ਬਣਾਕੇ, ਲੋਕਾਂ ਵਿਚ ਪ੍ਰਚਾਰ ਲਈ ਲਿਜਾਣਾ ਚਾਹੀਦਾ ਹੈ।ਇਸ ਤਰਾਂ ਸਮੁੱਚੇ ਦੇਸ਼ ਵਾਸੀ ਰਲ ਮਿਲ ਕੇ ਹੰਬਲੇ ਮਾਰਨ ਤਾਂ ਅਪਰਾਧ ਦਾ ਨਾਮੋਨਿਸ਼ਾਨ ਮਿਟ ਸਕਦਾ ਹੈ।ਅਜਿਹਾ ਕਰਨਾ ਸਾਡਾ ਨੈਤਿਕ ਫਰਜ਼ ਵੀ ਬਣਦਾ ਹੈ।ਇਕ ਸੱਚਾ ਦੇਸ਼ ਪ੍ਰੇਮੀ ਅਜਿਹਾ ਸਭ ਕੁੱਝ ਕਰਨ ਲਈ ਤਿਆਰ ਰਹਿੰਦਾ ਹੈ।










