Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
 
 
ਬੰਦਾ - ਗੁਰਮੇਲ ਬੀਰੋਕੇ.

ਉਦੋˆ ਮੈˆ ਦਸਵੀˆ ਵਿੱਚ ਪੜ੍ਹਦਾ ਸਾˆ, ਜਦੋˆ ਉਹ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੀ, ਮੇਰੇ ਕਾਮਰੇਡ ਚਾਚੇ ਨੂੰ ਮਿਲਣ ...। ਇਹ ਉਨ੍ਹਾˆ ਦਿਨਾˆ ਦੀ ਗੱਲ ਹੈ ਜਦੋˆ ਹਰਿਮੰਦਰ ਸਾਹਿਬ ‘ਤੇ ਹਮਲਾ ਹੋ ਕੇ ਹਟਿਆ ਸੀ। ਸਿੱਖਾˆ ਦੇ ਹਿਰਦੇ ਵਲੂੰਧਰੇ ਪਏ ਸਨ ...। ਉਹਦੇ ਵੱਡੀ ਕਿਰਪਾਨ ਗਾਤਰੇ ਪਾਈ ਹੋਈ ਸੀ, ਵੱਡਾ ਤੇ ਖੁੱਲ੍ਹਾ ਦਾੜ੍ਹਾ ਸੀ। ਪੂਰੇ ਸਿੱਖੀ ਬਾਣੇ ਵਿਚ ਸਜਿਆ, ਉਹ ਛੇ-ਫੁੱਟਾ ਜਵਾਨ ਸਿੱਖ ਫੌਜ ਦਾ ਜਰਨੈਲ ਜਾਪਦਾ ਸੀ।

2014-05-14

ਪੂਰੀ ਰਚਨਾ ਪੜ੍ਹੋ ਜੀ  

 
ਖੂਹ ਦੇ ਡੱਡੂ - ਰਵੀ ਸਚਦੇਵਾ ਮੈਲਬੋਰਨ.

ਤਰਕਾਲੇ ਦਾ ਠਰਿਆ ਸੂਰਜ ਲਾਲੀ ਬਿਖੇਰਦਾ ਕੰਡਿਆਲੀਆਂ ਕਿੱਕਰਾਂ,ਨਿੰਮਾਂ 'ਤੇ ਸਫੇਦੀਆਂ ਵਿੱਚੋ ਦੀ ਛੁੱਪਦਾ ਜਾ ਰਿਹਾ ਹੈ ਬੀਛਨੇ  ਨੇ ਵੀ ਦਿਹਾੜੀ ਪੂਰੀ ਕਰ ਲਈ ਹੈ ਤਹਸੀਲਦਾਰ ਦੀ ਕੋਠੀ ਦਾ ਲੇਟਰ ਪੈਣ ਕਾਰਨ ਅੱਜ ਉਨ੍ਹੇ ਓਵਰਟਾਈਮ ਕਰਕੇ ਵੀਹ ਉੱਪਰੋਂ ਦੀ ਬਣਾ ਲਏ ਨੇ ਚਾਰ-ਪੰਜ ਦਿਨ ਵਿਹਲੇ ਰਹਿੰਣ

2014-01-29

ਪੂਰੀ ਰਚਨਾ ਪੜ੍ਹੋ ਜੀ  

 
ਤਿੰਨ ਡਾਇਨਾਂ - ਡਾ ਅਮਰੀਕ ਸਿੰਘ ਕੰਡਾ.

ਇੱਕ ਸਿਆਸਤ ਨਾਂ ਦੀ ਡਾਇਨ ਹੈ ਜਿਸਨੂੰ ਕਈ ਰਾਜਨੀਤਿਕ ਡਾਇਨ ਵੀ ਕਹਿ ਦਿੰਦੇ ਨੇ । ਇੱਕ ਜਨਤਾ ਹੈ ਜਿਸਨੂੰ ਭੀੜ ਵੀ ਕਹਿ ਦਿੰਦੇ ਨੇ । ਪਹਿਲਾਂ ਪਹਿਲਾਂ ਸਿਆਸਤ ਡਾਇਨ ਇੱਕਲੀ ਹੀ ਸੀ । ਸਿਆਸਤ ਚ ਕੁੱਝ ਕੁ ਨਵੀਆਂ ਡਾਇਨਾ ਆ ਗਈਆਂ ਸਨ । ਜਨਤਾ ਵੀ ਬਹੁਤ ਭੋਲੀ ਸੀ । ਜਨਤਾ ਹਰ ਵਾਰ ਸਿਆਸਤ ਦੀਆਂ ਗੱਲਾਂ ਵਿਚ ਆ ਜਾਂਦੀ ਪਰ ਕਹਿੰਦੇ ਜਨਤਾ ਕਹਿਣ ਨੂੰ ਹੌਲੀ ਹੌਲੀ ਸਿਆਣੀ ਹੋ ਗਈ । ਜਨਸੰਖਿਆ ਬਹੁਤ ਵਧ ਗਈ । ਜਨਤਾ ਬਹੁਤ ਵਧ ਗਈ । ਸਿਆਸਤ ਚ ਹੋਰ ਸਿਆਸੀ ਆ ਗਏ

2013-12-21

ਪੂਰੀ ਰਚਨਾ ਪੜ੍ਹੋ ਜੀ  

 
ਹਵਾ ਦੇ ਵਪਾਰੀ - ਪ੍ਰਦੀਪ ਕੁਮਾਰ ਥਿੰਦ.

ਹਵਾ ਦੀ ਰਫਤਾਰ ਨਾਲ਼ ਚਲ ਰਹੀ ਗੱਡੀ ਵਿੱਚ ਬੈਠਿਆਂ ਮੈਂ ਆਪਣੀ ਕਿਸੇ ਨਵੀਂ ਰਚਨਾ ਦੀ ਸੋਚ ਵਿੱਚ ਸੀ ।ਮੇਰੇ ਸਾਹਮਣੇ ਵਾਲ਼ੀ ਸੀਟ ਉਪੱਰ ਇੱਕ ਆਦਮੀ ਕਾਫੀ ਦੇਰ ਤੌਂ ਮੋਬਾਈਲ ਤੇ ਗਲਾਂ ਵਿੱਚ ਰੁਝਿਆ ਹੋਇਆ ਸੀ ।ਸਫਰ ਲੰਮਾ ਸੀ ਮੈਂ ਵੀ ਕਿਸੇ ਹਮਸੋਚ ਦੀ ਭਾਲ਼ ਵਿੱਚ ਇੱਧਰ aਧੱਰ ਤੱਕਦਾ ਰਿਹਾ ,ਅਚਾਨਕ ਉਸ ਨੇ ਮੈਥੌਂ ਮੇਰੇ ਕਾਰੋਬਾਰ ਵਾਰੇ ਰਸਮੀ ਜੇਹੇ ਢੰਗ ਨਾਲ਼ ਪੁੱਛਿਆ ।ਕੁੱਝ ਚਿਰ ਵਿਚ ਹੀ ਅਸੀਂ ਇਕ ਦੁਜੇ ਦੇ ਬਾਰੇ ਰਸਮੀ ਜੇਹੇ ਸਵਾਲ ਪੁੱਛਣ ਲੱਗ ਪਏ ।ਜਦੋੰ ਮੈਂ ਉਸਨੂੰ ਉਸਦੇ ਕਾਰੋਬਾਰ ਬਾਰੇ ਪੱਛਿਆ ਤਾਂ ਉਸਦਾ ਜਵਾਬ ਸੁਣ ਕੇ ਹੈਰਾਨੀ ਜੇਹੀ ਹੋਈ ।ਉਸਨੇ ਆਪਣਾ ਜਵਾਬ ਹੱਸ ਕੇ ਦਿੰਦੇ ਹੋਏੇ ਕਿਹਾ ,\"ਮੈਂ ਬੁਰਾਈਆਂ ਨੂੰ ਅੱਗ ਲਗਾਉਣ ਲਈ ਹਵਾ ਦਾ ਕੰਮ ਕਰਦਾ ਹਾਂ ਜੀ

2013-09-18

ਪੂਰੀ ਰਚਨਾ ਪੜ੍ਹੋ ਜੀ  

 
ਖਤਰੇ ਦਾ ਖਿਡਾਰੀ - ਕੁਲਦੀਪ ਸਿੰਘ ਬਾਸੀ.

ਪੁਲਿਸ ਹਿਰਾਸਤ ਵਿੱਚ ਫਸੇ, ਜਹਾਜ਼ ਵਿੱਚ ਜੁੜਵੀਆਂ ਸੀਟਾਂ ਤੇ ਬੈਠੇ, ਪੁਲਿਸ ਤੋਂ ਅੱਖ ਬਚਾ, ਦੋਵੇਂ ਦੋਸਤ ਗੱਲਾਂ ਵੀ ਕਰਦੇ ਰਹੇ। ਗੈਰਕਾਨੂਨੀਂ ਢੰਗ ਨਾਲ਼, ਕਿਸੇ ਪਰਾਏ ਦੇਸ਼, ਕੋਈ ਕਿੰਨਾਂ ਕੁ ਚਿਰ, ਲੁਕ ਛਿਪ ਕੇ ਕੰਮ ਕਰਦਾ ਰਹਿ ਸਕਦਾ ਹੈ! ਤੇਜਾ ਅਤੇ ਹਰੀ ਵੀ ਅੰਤ ਆਸਟ੍ਰੇਲੀਆ ਦੀ ਪੁਲਿਸ ਦੀ ਕੜੱਕੀ ਵਿੱਚ ਜਕੜੇ ਹੀ ਗਏ, ਸ਼ਾਇਦ ਕਿਸੇ ਦੀ ਕੀਤੀ ਹੋਈ ਸ਼ਕਾਇਤ ਕਾਰਨ। ਜਹਾਜ਼ ਹੁਣ ਸਿਡਨੀ ਸ਼ਹਿਰ ਵੱਲ ਉਡ ਤੁਰਿਆ। ਏੇਅਰਪੋਰਟ ਤੇ ਉਤਾਰ ਕੇ, ਫਸੇ ਮੁਰਗੇ, ਲੈ ਜਾਣੇ ਸਨ, ਸਿਡਨੀ ਸ਼ਹਿਰ ਦੇ ਇਮੀਗਰੇਸ਼ਨ ਦਫਤਰ।

2013-07-31

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)