Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
 
 
ਖਤਰੇ ਦਾ ਖਿਡਾਰੀ - ਕੁਲਦੀਪ ਸਿੰਘ ਬਾਸੀ.

ਪੁਲਿਸ ਹਿਰਾਸਤ ਵਿੱਚ ਫਸੇ, ਜਹਾਜ਼ ਵਿੱਚ ਜੁੜਵੀਆਂ ਸੀਟਾਂ ਤੇ ਬੈਠੇ, ਪੁਲਿਸ ਤੋਂ ਅੱਖ ਬਚਾ, ਦੋਵੇਂ ਦੋਸਤ ਗੱਲਾਂ ਵੀ ਕਰਦੇ ਰਹੇ। ਗੈਰਕਾਨੂਨੀਂ ਢੰਗ ਨਾਲ਼, ਕਿਸੇ ਪਰਾਏ ਦੇਸ਼, ਕੋਈ ਕਿੰਨਾਂ ਕੁ ਚਿਰ, ਲੁਕ ਛਿਪ ਕੇ ਕੰਮ ਕਰਦਾ ਰਹਿ ਸਕਦਾ ਹੈ! ਤੇਜਾ ਅਤੇ ਹਰੀ ਵੀ ਅੰਤ ਆਸਟ੍ਰੇਲੀਆ ਦੀ ਪੁਲਿਸ ਦੀ ਕੜੱਕੀ ਵਿੱਚ ਜਕੜੇ ਹੀ ਗਏ, ਸ਼ਾਇਦ ਕਿਸੇ ਦੀ ਕੀਤੀ ਹੋਈ ਸ਼ਕਾਇਤ ਕਾਰਨ। ਜਹਾਜ਼ ਹੁਣ ਸਿਡਨੀ ਸ਼ਹਿਰ ਵੱਲ ਉਡ ਤੁਰਿਆ। ਏੇਅਰਪੋਰਟ ਤੇ ਉਤਾਰ ਕੇ, ਫਸੇ ਮੁਰਗੇ, ਲੈ ਜਾਣੇ ਸਨ, ਸਿਡਨੀ ਸ਼ਹਿਰ ਦੇ ਇਮੀਗਰੇਸ਼ਨ ਦਫਤਰ।

2013-07-31

ਪੂਰੀ ਰਚਨਾ ਪੜ੍ਹੋ ਜੀ  

 
ਪਹਿਲੀ ਤੋਂ ਅਗਲੀ ਝਾਕੀ - ਲਾਲ ਸਿੰਘ ਦਸੂਹਾ.

ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ  ‘ਤੇ ਉਭਰਦਾ ਹੈ  । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ

2013-07-16

ਪੂਰੀ ਰਚਨਾ ਪੜ੍ਹੋ ਜੀ  

 
ਬਾਈ ਤੂੰ ਲਿਖਦਾ ਬਹੁਤ ਸੋਹਣਾ - ਹਰਸਿਮਰਨਜੀਤ ਸਿੰਘ (ਢੁੱਡੀਕੇ).

ਜਰ ਅੱਜ ਤਾਂ ਖਾਸਾ ਕਵੇਲਾ ਹੋ ਗਿਐ, ਬੇਬੇ ਠੀਕ ਈ ਆਂਹਦੀ ਆ ਬੀ
\"ਜੇ ਤੱੜਕੇ ਉੱਠਣ ’ਚ’ ਘੌਲ਼ ਹੋਜੇ, ਸਾਰਾ ਦਿਨ ਘੜੀ ਨਾਲ ਨੀ ਰਲਣ ਦਿੰਦੀ\"
ਤੇਜਾ ਸੋਚਾਂ ਦਾ ਝੋਲ਼ਾ ਗਲ਼ ’ਚ’ ਲਮਕਾਈ ਇਉਂ ਤੇਜੀ ਨਾਲ ਤੁਰਿਆ ਜਾ ਰਿਹਾ ਸੀ ਜਿਵੇਂ ਕਿਸੇ ਰਾਹਗੀਰ ਨੂੰ ਛੁੱਟਦੀ ਗੱਡੀ ਦਾ ਡਰ ਹੱਕ ਕੇ
ਭਜਾ ਰਿਹਾ ਹੋਵੇ | ਆਵਦੇ ਧਿਆਨ ’ਚ’ ਤੁਰਦਿਆਂ ਓਹਨੂੰ ਆਲੇ ਦੁਆਲੇ ਦੀ ਕੋਈ ਸੁੱਧ ਨਹੀਂ ਸੀ ਬੀ ਕੌਣ ਆ ਰਿਹਾ ਕੌਣ ਜਾ ਰਿਹਾ,
ਓਹ ਤਾਂ ਬਸ ਆਵਦੀ ਤੇਜੀ ਦੇ ਰੱਥ ਤੇ ਸਵਾਰ ਦੌੜਿਆ ਜਾ ਰਿਹਾ ਸੀ

2013-06-29

ਪੂਰੀ ਰਚਨਾ ਪੜ੍ਹੋ ਜੀ  

 
ਰੁਮਾਲੀ - ਲਾਲ ਸਿੰਘ ਦਸੂਹਾ.

.ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ .........ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ .........ਤੁਰੀ ਜਾਂਦੀ ਡੋਲੀ ਵਿਚੋਂ ਨਿਕਲ ਕੇ ਬਾਹਾਂ ਮਾਰਦੀ ਛਿੰਦੋ

2013-06-29

ਪੂਰੀ ਰਚਨਾ ਪੜ੍ਹੋ ਜੀ  

 
ਦੂਹਰਾ ਝਾੜੂ - ਰਵੀ ਸਚਦੇਵਾ ਮੈਲਬੋਰਨ.
-\"ਜੂਪੇ ਤੂੰ ਲੰਗਰ ਪਾੜ-ਪਾੜ ਭੁੱਜੇ ਕਿਉਂ ਸੁੱਟੀ ਜਾਣੈ....?, ਝੁਲਸਦਾ ਕਿਉਂ ਨਹੀਂ ਓਏ ਏਨੂੰ....?
- \"ਬਾਈ ਭੁੱਖ ਈ ਮਰਗੀ....!!
-\"ਕਿਉਂ ਓਏ...? \"ਪਹਿਲੇ  ਤਾ ਕੀਰਤਨ ਸੁਣਨ ਨਹੀਂ ਦਿੱਤਾ ਤੂੰ, ਆਖੇ ਭੁੱਖ ਬੜ੍ਹੀ ਲੱਗੀ ਏ। ਹੁਣ  ਤੇਰੇ ਢਿੱਡ \'ਚ ਕਹਿੜਾ ਪੀਜ਼ਾ  ਪੈ ਗਿਆ ਓਏ ਸਾਲਿਆ ਚੱਪਣਾਂ ਜਿਆ ?
-\"ਕਾਹਨੂੰ ਬਾਈ ਮਖ਼ੌਲ ਕਰਦੈ\" ਸੇਵਾਦਾਰ ਬੀਬੀਆਂ ਨੇ ਅੱਜ ਕੱਚਾ ਈ ਲਾ ਤਾਂ ਲੱਗਦੈ....!!
2013-06-08

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)